ਬਾਬਾ ਬੁੱਲ੍ਹੇ ਸ਼ਾਹ ਦਾ ਕਲਾਮ: ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ’
ਬਾਬਾ ਬੁੱਲ੍ਹੇ ਸ਼ਾਹ ਜੀ ਦੀ ਬਾਣੀ ਨੂੰ ਪ੍ਰੋਫੈਸਰ ਮਦਨ ਗੋਪਾਲ ਸਿੰਘ ਨੇ ਬੀਬੀਸੀ ਪੰਜਾਬੀ ਲਈ ਖ਼ਾਸ ਤੌਰ ’ਤੇ ਕੰਪੋਜ਼ ਕੀਤਾ ਹੈ ਤੇ ਉਨ੍ਹਾਂ ਨੇ ਆਪਣੀ ਅਵਾਜ਼ ਦਿੱਤੀ ਹੈ।
ਮਦਨ ਗੋਪਾਲ ਸਿੰਘ ਮਿਊਜ਼ਿਕ ਕੰਪੋਜ਼ਰ, ਗਾਇਕ, ਲੇਖਕ, ਅਦਾਕਾਰ, ਪ੍ਰੋਫ਼ੈਸਰ ਤੇ ਐਡਿਟਰ ਹਨ। ਮਦਨ ਗੋਪਾਲ ਸਿੰਘ ਵੱਲੋਂ ਖ਼ਾਸ ਪੇਸ਼ਕਸ਼ ਬਾਰੇ ਇੱਕ ਨੋਟ: ਦੋਸਤੋ ਬੀਬੀਸੀ ਪੰਜਾਬੀ ਦੇ ਤਮਾਮ ਸੁਣਨ ਵਾਲਿਆਂ ਨੂੰ ਮੇਰਾ, ਮਦਨ ਗੋਪਾਲ ਸਿੰਘ, ਦਾ ਪਿਆਰ ਭਰਿਆ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ।
ਮੈਂ ਆਪ ਸਭਨਾਂ ਨਾਲ ਇਨਾਂ ਨਿੱਕੇ-ਨਿੱਕੇ ਐਪੀਸੋਡਜ਼ ਰਾਹੀਂ ਪੁਰਾਤਨ ਪੰਜਾਬੀ ਸ਼ਾਇਰੀ ਦੇ ਮੁਕ਼ੱਦਸ ਅਤੇ ਹਰਮਨ ਪਿਆਰੇ ਕਲਾਮ ਸਾਂਝੇ ਕਰਾਂਗਾ। ਅਸੀਂ ਇਸ ਸੀਰੀਜ਼ ਦਾ ਆਗਾਜ਼ ਬਾਬਾ ਸ਼ੇਖ਼ ਫ਼ਰੀਦ, ਯਾਨਿ ਕਿ ਫ਼ਰੀਦ-ਅਲ-ਦੀਨ ਮਸਊਦ ਗੰਜ-ਇ-ਸ਼ਕਰ, ਹੁਰਾਂ ਦੇ ਇਕ ਸ਼ਬਦ “ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ” ਨਾਲ ਕੀਤਾ ਹੈ ਜਿਹੜਾ ਕਿ ਪੰਜਾਬ ਦੀ ਧਰਤੀ ਤੋਂ ਸਿਰਜੇ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਇਕ ਅਨਮੋਲ ਰਚਨਾ ਹੈ।
ਇਸ ਵਾਰ ਅਸੀਂ ਤੁਹਾਡੇ ਲਈ ਬਾਬਾ ਬੁੱਲ੍ਹੇ ਸ਼ਾਹ ਦਾ ਕਲਾਮ ‘ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ’ ਲੈ ਕੇ ਆਏ ਹਾਂ। ਬੁੱਲ੍ਹੇ ਸ਼ਾਹ ਦਾ ਜਨਮ ਲਾਹੌਰ ਵਿਖੇ ਹੋਇਆ।
ਬੁੱਲ੍ਹੇ ਸ਼ਾਹ ਦਾ ਅਸਲ ਨਾਮ ਅਬਦੁੱਲਾ ਸੀ ਪਰ ਉਨ੍ਹਾਂ ਨੂੰ ਸਾਈਂ ਬੁੱਲ੍ਹੇ ਸ਼ਾਹ, ਬਾਬਾ ਬੁੱਲ੍ਹੇ ਸ਼ਾਹ ਜਾਂ ਕੇਵਲ ਬੁੱਲ੍ਹਾ ਕਹਿ ਕੇ ਸੱਦਿਆ ਜਾਂਦਾ ਹੈ। ਬੁੱਲ੍ਹੇ ਸ਼ਾਹ ਨੇ ਆਪਣੀ ਬਹੁਤ ਸਾਰੀ ਰਚਨਾ ਕਾਫ਼ੀਆਂ ਦੇ ਰੂਪ ਵਿੱਚ ਕੀਤੀ ਹੈ।
ਇਹ ਵੀ ਪੜ੍ਹੋ: