ਜੰਡਿਆਲਾ ਗੁਰੂ ਦੇ ਠਠਿਆਰ, ਪੰਜਾਬ ਦੀ ਕਾਰੀਗਰੀ ਜੋ ਹੁਣ ਲੁਪਤ ਹੋਣ ਦੇ ਕੰਢੇ 'ਤੇ
ਅੰਮ੍ਰਿਤਸਰ ਨਜ਼ਦੀਕ ਵਸੇ ਸ਼ਹਿਰ ਜੰਡਿਆਲਾ ਗੁਰੂ ਦੀ ਠਠਿਆਰਾਂ ਵਾਲੀ ਗਲੀ ਵਿੱਚ ਤਾਂਬੇ ਅਤੇ ਪਿੱਤਲ ਦੇ ਭਾਂਡਿਆਂ ਦੇ ਕਾਰੀਗਰ ਮੌਜੂਦ ਹਨ।
ਆਪਣੇ ਰਵਾਇਤੀ ਸਾਧਨਾਂ ਅਤੇ ਤਕਨੀਕਾਂ ਨਾਲ, ਪਿੱਤਲ ਅਤੇ ਤਾਂਬੇ ਦੀਆਂ ਸ਼ੀਟਾਂ ਨੂੰ ਹਥੌੜੀਆਂ ਨਾਲ ਕੁੱਟ ਕੇ ਉਸ ਦੇ ਭਾਂਡੇ ਬਣਾਉਂਦੇ ਹਨ।
ਠਠੇਰਿਆਂ ਵਜੋਂ ਜਾਣੇ ਜਾਂਦੇ ਇਹ ਕਾਰੀਗਰ ਵਿਰਾਸਤ ਨੂੰ ਸੰਭਾਲ ਰਹੇ ਹਨ।
ਜੰਡਿਆਲਾ ਵਿਖੇ ਕੰਮ ਕਰ ਰਹੇ ਇਨ੍ਹਾਂ ਕਾਰੀਗਰਾਂ ਵਿੱਚੋਂ ਬਹੁਤ ਘੱਟ ਲੋਕ ਇਸ ਕਾਰੋਬਾਰ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ। ਅੱਜ ਠਠੇਰਿਆਂ ਦਾ ਕੰਮ ਲੁਪਤ ਹੋਣ ਦੀ ਕਗਾਰ 'ਤੇ ਹੈ।
(ਰਿਪੋਰਟ - ਰਵਿੰਦਰ ਸਿੰਘ ਰੌਬਿਨ, ਐਡਿਟ - ਸਦਫ਼ ਖ਼ਾਨ)
ਇਹ ਵੀ ਪੜ੍ਹੋ: