ਰਾਹੁਲ ਗਾਂਧੀ ਆਰਐੱਸਐੱਸ ਮੁਖੀ ਤੇ ਗਾਂਧੀ ਦੀ ਤੁਲਨਾ ਕਰਦਿਆਂ ਔਰਤਾਂ ਬਾਰੇ ਕੀ ਬੋਲੇ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਰਐੱਸਐੱਸ ਅਤੇ ਭਾਜਪਾ ਦੀ ਵਿਚਾਰਧਾਰਾ ’ਤੇ ਸਵਾਲ ਚੁੱਕੇ ਹਨ।

ਮਹਿਲਾ ਕਾਂਗਰਸ ਦੇ ਸਥਾਪਨਾ ਦਿਹਾੜੇ ’ਤੇ ਉਨ੍ਹਾਂ ਕਿਹਾ ਕਿ ਆਰਐੱਸਐੱਸ ਮਹਿਲਾ ਵਿਰੋਧੀ ਸੰਗਠਨ ਹੈ, ਜੋ ਔਰਤਾਂ ਨੂੰ ਦਬਾਉਂਦਾ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਜਪਾ ਨੇ ਆਪਣੇ ਸ਼ਾਸਨ ਵਿੱਚ ਮਹਿਲਾ ਸ਼ਕਤੀ ਦੀ ਹੱਤਿਆ ਕੀਤੀ। ਰਾਹੁਲ ਗਾਂਧੀ ਨੇ ਇਸ ਮੌਕੇ ਮਹਾਤਮਾ ਗਾਂਧੀ ਅਤੇ ਮੋਹਨ ਭਾਗਵਤ ਦੀਆਂ ਤਸਵੀਰਾਂ ਦੀ ਤੁਲਨਾ ਕੀਤੀ।

ਰਾਹੁਲ ਗਾਂਧੀ ਦੇ ਇਸ ਬਿਆਨ ਦੀ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਚਰਚਾ ਹੋਈ। ਭਾਜਪਾ ਆਗੂ ਸੰਬਿਤ ਪਾਤਰਾ ਨੇ ਉਨ੍ਹਾਂ ਦੇ ਇਸ ਬਿਆਨ ’ਤੇ ਸਵਾਲ ਚੁੱਕੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)