ਮਹਾਰਾਣੀ ਐਲਿਜ਼ਾਬੈਥ ਦੀਆਂ ਅੰਤਿਮ ਰਸਮਾਂ : ਯੂਕੇ ਵਿਚ ਰੁਕ ਗਈ ਹੈ ਜ਼ਿੰਦਗੀ

ਮਹਾਰਾਣੀ ਐਲਿਜ਼ਾਬੈਥ ਦੀ ਅੰਤਿਮ ਵਿਦਾਇਗੀ ਵੈਸਟਮਿਨਸਟਰ ਐਬੇ ਵਿਚ ਦਿੱਤੀ ਜਾ ਰਹੀ ਹੈ, ਉਨ੍ਹਾਂ ਦਾ ਬੀਤੇ 8 ਸਿੰਤਬਰ ਨੂੰ ਦੇਹਾਂਤ ਹੋਇਆ ਸੀ

ਲਾਈਵ ਕਵਰੇਜ

  1. ਅਸੀਂ ਮਹਾਰਾਣੀ ਐਲਿਜ਼ਾਬੈਥ II ਦੀ ਅੰਤਿਮ ਵਿਦਾਈ ਦੀ ਕਵਰੇਜ ਨੂੰ ਇੱਥੇ ਹੀ ਸਮਾਪਤ ਕਰ ਰਹੇ ਹਾਂ, ਤੁਹਾਡਾ ਬੀਬੀਸੀ ਪੰਜਾਬੀ ਨਾਲ ਜੁੜਨ ਲਈ ਧੰਨਵਾਦ

  2. ਮਹਾਰਾਣੀ ਐਲਿਜ਼ਾਬੈਥ II ਦੀ ਜ਼ਿੰਦਗੀ ਤਸਵੀਰਾਂ ਦੀ ਜ਼ਬਾਨੀ

    ਮਹਾਰਾਣੀ ਐਲਿਜ਼ਾਬੈਥ II ਨੇ ਆਪਣਾ ਲਗਭਗ ਸਾਰਾ ਜੀਵਨ ਜਨਤਕ ਨਜ਼ਰਾਂ ਵਿੱਚ ਗੁਜ਼ਾਰਿਆ ਹੈ। ਇੱਥੇ ਅਸੀਂ ਤਸਵੀਰਾਂ ਰਾਹੀਂ ਉਨ੍ਹਾਂ ਦੀ ਜ਼ਿੰਦਗੀ ਉੱਪਰ ਬਾਲਪਨ ਤੋਂ ਲੈ ਕੇ ਬ੍ਰਿਟੇਨ ਦੀ ਸਭ ਤੋਂ ਲੰਬੇ ਰਾਜਕਾਲ ਵਾਲੇ ਸ਼ਾਸਕ ਵਜੋਂ ਝਾਤ ਮਾਰਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

    ਮਹਾਰਾਣੀ ਐਲਿਜ਼ਾਬੈਥ II

    ਤਸਵੀਰ ਸਰੋਤ, PA Media

  3. ਮਹਾਰਾਣੀ ਐਲਿਜ਼ਾਬੈਥ II ਦਾ ਜੀਵਨ ਸਫ਼ਰ: ਲੰਬੀ ਜ਼ਿੰਦਗੀ ਜ਼ਿੰਮੇਵਾਰੀ ਨੂੰ ਸਮਰਪਿਤ ਰਹੀ

    ਮਹਾਰਾਣੀ ਐਲਿਜ਼ਾਬੈਥ II

    ਤਸਵੀਰ ਸਰੋਤ, Getty Images

    ਮਹਾਰਾਣੀ ਐਲਿਜ਼ਾਬੈਥ II ਦੀ ਲੰਬੀ ਰਾਜਸੱਤਾ ਉਨ੍ਹਾਂ ਦੇ ਆਪਣੇ ਤਖ਼ਤ ਅਤੇ ਲੋਕਾਂ ਲਈ ਦ੍ਰਿੜ ਸਮਰਪਣ ਅਤੇ ਫਰਜ਼ ਲਈ ਯਾਦ ਰੱਖੀ ਜਾਵੇਗੀ।

    ਉਹ ਬਹੁਤ ਸਾਰੇ ਲੋਕਾਂ ਲਈ ਤੇਜ਼ੀ ਨਾਲ ਬਦਲਦੇ ਸੰਸਾਰ ਵਿੱਚ ਇੱਕ ਸਥਿਰ ਬਿੰਦੂ ਬਣੇ ਰਹੇ।

    ਭਾਵੇਂ ਕਿ ਬ੍ਰਿਟਿਸ਼ ਪ੍ਰਭਾਵ ਵਿੱਚ ਗਿਰਾਵਟ ਆਈ, ਮਾਨਤਾਵਾਂ ਤੋਂ ਪਰੇ ਸਮਾਜ ਬਦਲ ਗਿਆ ਅਤੇ ਰਾਜਸ਼ਾਹੀ ਦੀ ਭੂਮਿਕਾ ਖੁਦ ਸਵਾਲਾਂ ਵਿੱਚ ਆ ਗਈ।

    ਅਜਿਹੇ ਉਥਲ-ਪੁਥਲ ਵਾਲੇ ਸਮਿਆਂ ਵਿੱਚ ਰਾਜਸ਼ਾਹੀ ਨੂੰ ਕਾਇਮ ਰੱਖਣ ਵਿੱਚ ਉਨ੍ਹਾਂ ਦੀ ਸਫ਼ਲਤਾ ਹੋਰ ਵੀ ਕਮਾਲ ਦੀ ਸੀ ਕਿਉਂਕਿ ਉਨ੍ਹਾਂ ਦੇ ਜਨਮ ਦੇ ਸਮੇਂ ਸ਼ਾਇਦ ਕੋਈ ਵੀ ਇਹ ਨਹੀਂ ਸੋਚ ਸਕਦਾ ਸੀ ਕਿ ਰਾਜਗੱਦੀ ਉਨ੍ਹਾਂ ਦੀ ਕਿਸਮਤ ਵਿੱਚ ਹੋਵੇਗੀ। ਮਹਾਰਾਣੀ ਦੇ ਜ਼ਿੰਦਗੀ ਦੇ ਸਫ਼ਰ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

  4. ਮਹਾਰਾਣੀ ਅਲਿਜ਼ਾਬੈਥ II ਦੀ ਅੰਤਿਮ ਯਾਤਰਾ

    ਮਹਾਰਾਣੀ ਅਲਿਜ਼ਾਬੈਥ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮਹਾਰਾਣੀ ਅਲਿਜ਼ਾਬੈਥ ਦਾ 8 ਸਿਤੰਬਰ ਨੂੰ ਦੇਹਾਂਤ ਹੋਇਆ ਸੀ

    ਮਹਾਰਾਣੀ ਅਲਿਜਾਬੈਥ ਦੀ ਅੰਤਿਮ ਯਾਤਰਾ ਸ਼ੁਰੂ ਹੋ ਗਈ ਹੈ। ਮਹਾਰਾਣੀ ਦੀ ਅੰਤਿਮ ਯਾਤਰਾ ਵੈਸਟਮਿਨਸਟਰ ਐਬੀ ਵਿਚ ਬ੍ਰਿਟੇਨ ਦੇ ਸਮੇਂ ਮੁਤਾਬਕ ਸਵੇਰੇ 11 ਵਜੇ ਤੋਂ ਸ਼ੁਰੂ ਹੋ ਰਹੀ ਹੈ ਅਤੇ ਇਸ ਵਿਚ 2000 ਸ਼ਖ਼ਸੀਅਤਾਂ ਸ਼ਾਮਲ ਹੋ ਰਹੀਆਂ ਹਨ।

    ਲੰਡਨ ਵਿਚ ਲੱਖਾਂ ਲੋਕ ਸੜਕਾਂ ਕਿਨਾਰੇ ਮਹਾਰਾਣੀ ਨੂੰ ਅਲਵਿਦਾ ਕਹਿਣ ਲਈ ਖੜ੍ਹੇ ਹਨ

    ਅੰਤਿਮ ਰਸਮਾਂ ਤੋਂ ਪਹਿਲਾਂ ਮਹਾਰਾਜਾ ਚਾਰਲਸ ਨੇ ਕਿਹਾ ਕਿ ਉਹ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਲੋਕਾਂ ਦੇ ਮਿਲੇ ਸਹਿਯੋਗ ਲਈ ‘ਤਹਿ ਦਿਲੋਂ ਧੰਨਵਾਦੀ’ ਹਨ

    ਯੂਕੇ ਵਿਚ ਕੌਮੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਅਤੇ ਸਾਰੇ ਕਾਰੋਬਾਰੀ ਅਦਾਰੇ, ਬੈਂਕ ਅਤੇ ਸਕੂਲ ਵੀ ਬੰਦ ਕੀਤੇ ਗਏ ਹਨ।

    ਲੱਖਾਂ ਲੋਕੀਂ ਟੀਵੀ ਅਤੇ ਸੋਸ਼ਲ ਮੀਡੀਆ ਰਾਹੀ ਮਹਾਰਾਣੀ ਦੀ ਅੰਤਿਮ ਯਾਤਰਾ ਦੇਖ ਰਹੇ ਹਨ।

    ਤੁਸੀਂ ਵੀ ਉੱਤੇ ਦਿੱਤੇ ਵੀਡੀਓ ਕਲਿੱਕ ਕਰਕੇ ਮਹਾਰਾਣੀ ਦੀ ਅੰਤਿਮ ਯਾਤਰਾ ਦੇਖ ਸਕਦੇ ਹੋ।