
ਤਸਵੀਰ ਸਰੋਤ, AAP
ਪੰਜਾਬ ਦੇ ਮੁੱਖ
ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ''ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਮੈਂ 23 ਮਾਰਚ ਨੂੰ ਇੱਕ ਫ਼ੋਨ ਨੰਬਰ ਜਾਰੀ ਕਰਾਂਗਾ, ਜਿਸਨੂੰ ਅਸੀਂ 'ਐਂਟੀ ਕਰਪਸ਼ਨ ਐਕਸ਼ਨ ਲਾਈਨ' ਕਹਾਂਗੇ, ਭਾਵ ਇਹ ਨੰਬਰ
ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਜਾਰੀ ਹੋਵੇਗਾ।''
''ਇਸ ਨੰਬਰ ਨੂੰ ਅੱਜ
ਦੇ ਦਿਨ ਜਾਰੀ ਕਰਨ ਤੋਂ ਵੱਡੀ ਸ਼ਹੀਦਾਂ ਨੂੰ ਕੋਈ ਸ਼ਰਧਾਂਜਲੀ ਨਹੀਂ ਹੋ ਸਕਦੀ ਕਿਉਂਕਿ ਉਨ੍ਹਾਂ ਦੇ
ਸੁਪਨਿਆਂ ਦਾ ਭਾਰਤ, ਸੁਪਨਿਆਂ ਦਾ ਪੰਜਾਬ
ਬਣਾਉਣ ਦੀ ਸ਼ੁਰੂਆਤ ਹੋਵੇਗੀ।''
ਉਨ੍ਹਾਂ ਕਿਹਾ ਕਿ
ਉਹ ਨੰਬਰ ਅੱਜ ਜਾਰੀ ਕੀਤਾ ਜਾ ਰਿਹਾ ਹੈ, ਜਿਸਨੂੰ ਸਾਰੇ ਨੋਟ
ਕਰ ਲੈਣ। ਇਹ ਨੰਬਰ ਹੈ: 9501200200
ਉਨ੍ਹਾਂ ਕਿਹਾ,
ਜੇ ਤੁਹਾਡੇ ਕੋਲ ਰਿਸ਼ਵਤ ਮੰਗਣ ਦੀ ਵੀਡੀਓ ਜਾਂ ਜੇ ਕੋਈ
ਤੁਹਾਡੇ ਤੋਂ ਕੰਮ ਕਰਾਉਣ ਲਈ ਪੈਸੇ ਮੰਗਦਾ ਹੈ, ਉਸ ਸਬੰਧੀ ਵੀਡੀਓ ਇਸ ਨੰਬਰ 'ਤੇ ਭੇਜੀ ਜਾਵੀ।
ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਉਕਤ ਮੁਲਾਜ਼ਮ, ਮੰਤਰੀ ਜਾਂ ਕਰਮਚਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਮੁਹਿੰਮ 'ਚ ਉਨ੍ਹਾਂ ਨੂੰ ਤਿੰਨ ਕਰੋੜ ਪੰਜਾਬੀਆਂ ਦਾ ਸਾਥ ਚਾਹੀਦਾ ਹੈ ਅਤੇ ਜੇ ਉਹ ਸਾਥ ਮਿਲਿਆ ਤਾਂ ''1 ਮਹੀਨੇ ਦੇ ਅੰਦਰ-ਅੰਦਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾ ਦੇਵਾਂਗੇ''।