ਲਾਇਵ ਪੰਨੇ ਨੂੰ ਵਿਰਾਮ, ਧੰਨਵਾਦ!

ਤਸਵੀਰ ਸਰੋਤ, Getty Images
ਯੂਕਰੇਨ-ਰੂਸ ਜੰਗ ਨਾਲ ਸਬੰਧਤ ਬੀਬੀਸੀ ਪੰਜਾਬੀ ਦਾ ਇਸ ਲਾਇਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਐਤਵਾਰ ਸਵੇਰੇ ਲਾਇਵ ਅਪਡੇਟਸ ਨਾਲ ਮੁੜ ਹਾਜ਼ਰ ਹੋਵਾਂਗੇ, ਉਦੋਂ ਤੱਕ ਦਿਓ ਇਜਾਜ਼ਤ, ਧੰਨਵਾਦ।
ਰੂਸ-ਯੂਕਰੇਨ ਜੰਗ ਦਾ ਅੱਜ ਦਸਵਾਂ ਦਿਨ ਸੀ। ਬੀਬੀਸੀ ਪੰਜਾਬੀ ਦੇ ਇਸ ਲਾਈਵ ਪੇਜ ਰਾਹੀਂ ਤੁਹਾਨੂੰ ਜੰਗ ਨਾਲ ਜੁੜੀਆਂ ਪ੍ਰਮੁੱਖ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ।
ਅੱਜ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਰੂਸ-ਯੂਕਰੇਨ ਬਾਰੇ ਜਾਣਕਾਰੀ ਭਰਭੂਰ ਵਿਸ਼ਲੇਸ਼ਣ ਪੜ੍ਹਨ ਅਤੇ ਵੀਡੀਓ ਦੇਖਣ ਲਈ ਤੁਸੀਂ ਸਾਡੀ ਵੈਬਸਾਈਟ ਉੱਪਰ ਵੀ ਆ ਸਕਦੇ ਹੋ।
ਵੀਡੀਓ ਸਮੱਗਰੀ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਉੱਪਰ ਬਣੀ ਰੂਸ-ਯੂਕਰੇਨ ਜੰਗ ਬਾਰੇ ਪਲੇਲਿਸਟ ਵੀ ਦੇਖ ਸਕਦੇ ਹੋ।
ਪੇਸ਼ ਹੈ ਪ੍ਰਮੁੱਖ ਘਟਨਾਕ੍ਰਮ ਦਾ ਸਾਰ-
- ਦੁਨੀਆਂ ਦੇ ਵੱਖੋ-ਵੱਖ ਸ਼ਹਿਰਾਂ ਵਿੱਚ ਰੂਸ ਦੇ ਯੂਕਰੇਨ ਉੱਪਰ ਹਮਲੇ ਦੇ ਵਿਰੋਧ ਵਿੱਚ ਮੁਜਾਹਰੇ ਜਾਰੀ ਰਹੇ।
- ਰੂਸ ਦੇ ਲਗਾਤਾਰ ਬੰਬਾਰੀ ਕਾਰਨ ਦੱਖਣੀ ਸ਼ਹਿਰ ਮਾਰੀਓਪੋਲ ਵਿਚੋਂ ਲੋਕਾਂ ਨੂੰ ਬਾਹਰ ਨਹੀਂ ਲਿਆਂਦਾ ਜਾ ਸਕਿਆ
- ਨੇੜਲੇ ਸ਼ਹਿਰ ਵੋਲਨੋਵਾਖਾ ਤੋਂ ਵੀ ਆਮ ਲੋਕਾਂ ਦਾ ਬਾਹਰ ਨਿਕਲਣਾ ਸੰਭਵ ਨਹੀਂ ਹੋ ਸਕਿਆ
- ਭਾਰਤ ਆਪਰੇਸ਼ਨ ਗੰਗਾ ਤਹਿਤ 15 ਹੋਰ ਜਹਾਜਾਂ ਰਾਹੀ ਆਪਣੇ ਨਾਗਰਿਕਾਂ ਨੂੰ ਅੱਜ ਵਤਨ ਲਿਆ ਰਿਹਾ ਹੈ।
- ਯੂਕਰੇਨ ਅਧਿਕਾਰੀਆਂ ਮੁਤਾਬਕ ਲੋਕਾਂ ਨੂੰ ਬਾਹਰ ਕੱਢਣ ਲਈ ਦੋ ਸ਼ਹਿਰਾਂ ਵਿਚ ਬੁੱਧਬੰਦੀ ਦੇ ਐਲਾਨ ਦੇ ਬਾਵਜੂਦ ਬੰਬਾਰੀ ਜਾਰੀ ਰਹੀ
- ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਕਿਹਾ ਹੈ ਕਿ ਯੂਕਰੇਨ ਨੂੰ ਨੋ-ਫਲਾਈ ਜੋਨ ਐਲਾਨਣ ਵਾਲੇ ਦੇਸ ਨੂੰ ਲੜਾਈ ਵਿੱਚ ਸ਼ਾਮਲ ਸਮਝਿਆ ਜਾਵੇਗਾ।
- ਪੁਤਿਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਮੁਲਕ ਵਿਚ ਮਾਰਸ਼ਲ ਲਾਅ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ।
- ਰੂਸ ਦੇ ਸਰਕਾਰੀ ਬੁਲਾਰੇ ਦਮਿੱਤਰੀ ਪੇਸਕੋਵ ਨੇ ਮੁਲਕ ਦੇ ਨਵੇਂ ਫੇਕ ਨਿਊਜ਼ ਕਾਨੂੰਨ ਨੂੰ ਜਾਇਜ਼ ਕਰਾਰ ਦਿੱਤਾ ਹੈ।
- ਰੂਸ ਵਿੱਚੋਂ ਬੀਬੀਸੀ ਨੇ ਆਪਣਾ ਕੰਮਕਾਜ ਆਰਜੀ ਤੌਰ 'ਤੇ ਬੰਦ ਕਰ ਦਿੱਤਾ ਹੈ।
- ਰੂਸ ਦੇ ਫਾਰਮੂਲਾ ਵਨ ਡਰਾਈਵਰ ਨਿਕਿਤਾ ਮੇਜ਼ਪਿਨ ਦੇ ਨਾਲ ਅਮਰੀਕੀ ਕੰਪਨੀ ਹਾਸ ਨੇ ਆਪਣਾ ਕਰਾਰ ਖਤਮ ਕਰ ਦਿੱਤਾ ਹੈ।
- ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਨਾਗਰਿਕਾਂ ਨੂੰ ਨਿਕਲਣ ਲਈ ਦਿੱਤੇ ਗਏ ਲਾਂਘੇ ਉੱਪਰ ਵੀ ਰੂਸੀ ਗੋਲੀਬੰਦੀ ਦੇ ਬਾਵਜੂਦ ਗੋਲੀਬਾਰੀ ਜਾਰੀ ਹੈ।
























