ਅਫ਼ਗਾਨਿਸਤਾਨ: ਯੂਐੱਨਓ ਨੇ ਕਿਹਾ ਮੁਲਕ ਛੱਡ ਕੇ ਨਹੀਂ ਜਾਵਾਂਗੇ, ਫੌਜ ਵਾਪਸੀ ਦੀ ਡੈੱਡਲਾਇਨ ਨਹੀਂ ਵਧਾਉਣਾ ਚਾਹੁੰਦੇ ਬਾਈਡਨ

ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਔਰਤਾਂ ਦੇ ਹੱਕਾਂ ਦੀ ਸੁਰੱਖਿਆ ਬਾਰੇ ਕਈ ਖ਼ਦਸ਼ੇ ਜਤਾਏ ਜਾ ਰਹੇ ਹਨ

ਲਾਈਵ ਕਵਰੇਜ

  1. ਤੁਹਾਡਾ ਧੰਨਵਾਦ

    ਅਫ਼ਗਾਨਿਸਤਾਨ ਉੱਤੇ ਤਾਲਿਬਾਨ ਨਾਲ ਜੁੜੇ ਘਟਨਾਕ੍ਰਮ ਬਾਰੇ ਬੀਬੀਸੀ ਪੰਜਾਬੀ ਦਾ ਇਹ ਲਾਇਵ ਪੇਜ਼ ਅਸੀਂ ਇੱਥੇ ਹੀ ਖ਼ਤਮ ਕਰਦੇ ਹਾਂ। ਕੱਲ ਫੇਰ ਮਿਲਾਂਗੇ ਨਵੀਂਆਂ ਤੇ ਤਾਜ਼ਾ ਖ਼ਬਰਾਂ ਨਾਲ, ਤੁਹਾਡਾ ਸਭ ਦਾ ਧੰਨਵਾਦ

    ਅਫ਼ਗਾਨਿਸਤਾਨ˸ ਹੁਣ ਤੱਕ ਕੀ-ਕੀ ਹੋਇਆ

    • ਕਾਬੁਲ ਦੇ ਹਵਾਈ ਅੱਡੇ ਉੱਤੇ ਲੋਕਾਂ ਦੇ ਬਾਹਰ ਨਿਕਲਣ ਸਬੰਧ ਗਤੀਵਿਧੀ ਹੋਈ ਤੇਜ਼, ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ’ਤੋਂ ਬਾਹਰ ਨਿਕਲਣ ਵਾਲੇ ਲੋਕਾਂ ਦਾ ਅਕੰੜਾ ਪਹੁੰਚਿਆ 82,300 ਤੱਕ
    • ਪੈਂਟਾਗਨ ਮੁਤਾਬਕ ਅਜੇ ਵੀ 10 ਹਜ਼ਾਰ ਹੋਰ ਫਸੇ ਹੋਏ ਹਨ ਅਤੇ ਨਿਕਲਣ ਦੀ ਆਸ ’ਚ ਬੈਠੇ ਹਨ
    • ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਟੀਚਾ 31 ਅਗਸਤ ਤੱਕ ਲੋਕਾਂ ਨੂੰ ਬਾਹਰ ਕੱਢਣ ਦਾ ਹੈ ਅਤੇ ਅਮਰੀਕੀ ਸੈਨਾ ਨੂੰ ਵਾਪਸ ਬੁਲਾਉਣਾ ਹੈ
    • ਅਮਰੀਕੀ ਸਹਿਯੋਗੀਆਂ ਨੇ ਸਮਾਂ ਸੀਮਾ ਵਧਾਉਣ ਲਈ ਦਬਾਅ ਬਣਾਇਆ ਹੋਇਆ ਹੈ
    • ਇਸ ਗੱਲ ਦਾ ਵੀ ਸ਼ੱਕ ਹੈ ਕਿ ਤਾਲਿਬਾਨ ਤੋਂ ਖਹਿੜਾ ਛੁਡਵਾਉਣ ਵਾਲੇ ਹਜ਼ਾਰਾਂ ਅਫ਼ਗਾਨ ਪਿੱਛੇ ਰਹਿ ਜਾਣਗੇ
    • ਤਾਲਿਬਾਨ ਦਾ ਕਹਿਣਾ ਹੈ ਕਿ ਅਫ਼ਗਾਨਾਂ ਨੂੰ ਕਾਬੁਲ ਹਵਾਈ ਅੱਡੇ ਵੱਲ ਨਹੀਂ ਜਾਣਾ ਚਾਹੀਦਾ ਜਾਂ ਦੇਸ਼ ਛੱਡਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ
  2. 'ਏਅਰਪੋਰਟ ਦਾ 15 ਮਿੰਟਾਂ ਦਾ ਸਫਰ 15 ਸਾਲ ਦਾ ਲੱਗ ਰਿਹਾ ਸੀ', ਇਹ ਵੀਡੀਓ 24 ਅਗਸਤ ਦੀ ਹੈ

    ਅਫ਼ਗਾਨਿਸਤਾਨ ਦੀ ਸਾਬਕਾ ਐੱਮਪੀ ਅਨਾਰਕਲੀ ਕੌਰ ਨੇ ਦੱਸੀ ਉੱਥੋਂ ਨਿਕਲ ਕੇ ਭਾਰਤ ਪੁਹੰਚਣ ਦੀ ਕਹਾਣੀ

    ਅਫ਼ਗਾਨਿਸਤਾਨ ਸੰਸਦ ਵਿੱਚ ਸੀਨੇਟਰ ਰਹੀ ਅਨਾਰਕਲੀ ਕੌਰ ਭਾਰਤ ਸਰਕਾਰ ਦੀ ਮਦਦ ਨਾਲ ਅਫ਼ਗਾਨਿਸਤਾਨ ਤੋਂ ਭਾਰਤ ਪੁੱਜੇ।

    ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ ਦੀ ਐੱਮਪੀ ਅਨਾਰਕਲੀ ਕੌਰ ਨੇ ਦੱਸੀ ਉੱਥੋਂ ਨਿਕਲ ਕੇ ਭਾਰਤ ਪੁਹੰਚਣ ਦੀ ਕਹਾਣੀ
  3. ਅਫ਼ਗਾਨਿਸਤਾਨ: ਕਿੱਥੇ ਜਾ ਰਹੇ ਹਨ ਅਫ਼ਗਾਨ ਲੋਕ?

    ਦੋ ਦਹਾਕੇ ਅਮਰੀਕੀ ਅਤੇ ਸਹਿਯੋਗੀ ਦੇਸ਼ਾਂ ਲਈ ਕੰਮ ਕਰਨ ਵਾਲੇ ਅਫ਼ਗਾਨ ਨਾਗਰਿਕਾਂ ਨੂੰ ਯੂਕੇ ਅਤੇ ਅਮਰੀਕਾ ਸੁਰੱਖਿਅਤ ਕੱਢ ਰਿਹਾ ਹੈ।

    ਤਸਵੀਰ ਸਰੋਤ, Getty Images

    ਕਾਬੁਲ ਵਿੱਚ ਤਾਲਿਬਾਨ ਦੇ ਦਾਖ਼ਲ ਹੋਣ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਅਫ਼ਗਾਨ ਦੇਸ਼ ਛੱਡ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਇਹ ਲੋਕ ਆਖ਼ਿਰ ਜਾ ਕਿੱਥੇ ਰਹੇ ਹਨ ਅਤੇ ਕਿਹੜੇ ਦੇਸ਼ ਇਨ੍ਹਾਂ ਨੂੰ ਸ਼ਰਨ ਦੇ ਰਹੇ ਹਨ?

    ਦੋ ਦਹਾਕੇ ਅਮਰੀਕੀ ਅਤੇ ਸਹਿਯੋਗੀ ਦੇਸ਼ਾਂ ਲਈ ਕੰਮ ਕਰਨ ਵਾਲੇ ਅਫ਼ਗਾਨ ਨਾਗਰਿਕਾਂ ਨੂੰ ਯੂਕੇ ਅਤੇ ਅਮਰੀਕਾ ਸੁਰੱਖਿਅਤ ਕੱਢ ਰਿਹਾ ਹੈ।

    ਭਾਰਤ ਨੇ ਵੀ ਸੈਂਕੜੇ ਹਿੰਦੂ -ਸਿੱਖ ਅਫ਼ਗਾਨ ਨਾਗਰਿਕਾਂ ਨੂੰ ਦੇਸ਼ ਚੋਂ ਸੁਰੱਖਿਅਤ ਬਾਹਰ ਕੱਢਿਆ ਹੈ। ਭਾਰਤ ਨੇ ਇੱਕ ਵਿਸ਼ੇਸ਼ ਸ਼੍ਰੇਣੀ ਦੇ ਵੀਜ਼ਾ ਦੀ ਸ਼ੁਰੂਆਤ ਵੀ ਅਫ਼ਗਾਨਿਸਤਾਨ ਦੇ ਲੋਕਾਂ ਲਈ ਕੀਤੀ ਹੈ।

    ਪਾਕਿਸਤਾਨ ਅਤੇ ਈਰਾਨ ਨਾਲ ਸਰਹੱਦ ਲੱਗਣ ਕਾਰਨ ਸਭ ਤੋਂ ਵੱਧ ਅਫ਼ਗਾਨ ਰਫਿਊਜੀ ਇਨ੍ਹਾਂ ਦੋਹਾਂ ਦੇਸ਼ਾਂ ਵਿੱਚ ਮੌਜੂਦ ਹਨ।

    ਤਜਾਕਿਸਤਾਨ ਵਿੱਚ ਵੀ ਅਫ਼ਗਾਨ ਗਏ ਹਨ ਜਿਨ੍ਹਾਂ ਵਿੱਚ ਅਫ਼ਗਾਨਿਸਤਾਨ ਦੀ ਫੌਜ ਦੇ ਕੁਝ ਫੌਜੀ ਵੀ ਸ਼ਾਮਿਲ ਹਨ। ਉਜ਼ਬੇਕਿਸਤਾਨ ਵਿੱਚ ਵੀ 1500 ਅਫ਼ਗਾਨ ਨਾਗਰਿਕਾਂ ਨੇ ਸ਼ਰਨ ਲਈ ਹੈ।

    ਦੋ ਦਹਾਕੇ ਅਮਰੀਕੀ ਅਤੇ ਸਹਿਯੋਗੀ ਦੇਸ਼ਾਂ ਲਈ ਕੰਮ ਕਰਨ ਵਾਲੇ ਅਫ਼ਗਾਨ ਨਾਗਰਿਕਾਂ ਨੂੰ ਯੂਕੇ ਅਤੇ ਅਮਰੀਕਾ ਸੁਰੱਖਿਅਤ ਕੱਢ ਰਿਹਾ ਹੈ।

    ਤਸਵੀਰ ਸਰੋਤ, Getty Images

    ਕੈਨੇਡਾ ਨੇ 20 ਹਜ਼ਾਰ ਅਫ਼ਗਾਨ ਨਾਗਰਿਕਾਂ ਨੂੰ ਸ਼ਰਨ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ ਔਰਤਾਂ ਅਤੇ ਸਰਕਾਰੀ ਕਰਮਚਾਰੀ ਸ਼ਾਮਲ ਹੋਣਗੇ।

    ਜਰਮਨੀ ਨੇ ਕਿਹਾ ਹੈ ਕਿ ਕੁਝ ਅਫ਼ਗਾਨ ਨਾਗਰਿਕਾਂ ਨੂੰ ਦੇਸ਼ ਵਿਚ ਆਉਣ ਦਿੱਤਾ ਜਾਵੇਗਾ ਪਰ ਇਨ੍ਹਾਂ ਦੀ ਗਿਣਤੀ ਸਾਫ਼ ਨਹੀਂ ਹੈ।

    ਫਰਾਂਸ ਦੇ ਰਾਸ਼ਟਰਪਤੀ ਨੇ ਵੀ ਆਖਿਆ ਹੈ ਕਿ ਯੂਰਪ ਨੂੰ ਅਫ਼ਗਾਨਿਸਤਾਨ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਆਉਣ ਵਾਲੇ ਲੋਕਾਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫਰਾਂਸ ਉਨ੍ਹਾਂ ਲੋਕਾਂ ਦੀ ਸਹਾਇਤਾ ਕਰੇਗਾ ਜਿਨ੍ਹਾਂ ਦੀ ਜਾਨ ਨੂੰ ਵੱਡਾ ਖਤਰਾ ਹੈ।

    ਆਸਟਰੀਆ ਨੇ ਅਫਗਾਨ ਸ਼ਰਨਾਰਥੀਆਂ ਨੂੰ ਦੇਸ਼ ਵਿੱਚ ਜਗ੍ਹਾ ਦੇਣ ਤੋਂ ਇਨਕਾਰ ਕੀਤਾ ਹੈ ਅਤੇ ਸਵਿਟਜ਼ਰਲੈਂਡ ਨੇ ਵੀ ਸਿੱਧੇ ਅਫ਼ਗਾਨਿਸਤਾਨ ਤੋਂ ਸ਼ਰਨਾਰਥੀਆਂ ਦੇ ਵੱਡੇ ਸਮੂਹ ਨੂੰ ਦੇਸ਼ ਵਿਚ ਜਗ੍ਹਾ ਦੇਣ ਤੋਂ ਇਨਕਾਰ ਕੀਤਾ ਹੈ।

  4. ਅਫ਼ਗਾਨਿਸਤਾਨ ਸਾਡਾ ਮੁਲਕ ਹੈ, ਹਾਲਾਤ ਸਹੀ ਹੋਏ ਤਾਂ ਵਾਪਸ ਜਾਵਾਂਗੇ: ਅਫ਼ਗਾਨ ਐੱਮਪੀ, ਨਰਿੰਦਰ ਸਿੰਘ, ਇਹ ਵੀਡੀਓ 22 ਅਗਸਤ ਦੀ ਹੈ

    ਅਫ਼ਗਾਨ ਸਿੱਖ ਐੱਮਪੀ ਨਰਿੰਦਰ ਸਿੰਘ ਤੇ ਕਰੀਬ 160 ਲੋਕ ਭਾਰਤੀ ਹਵਾਈ ਫੌਜ ਦੇ ਜਹਾਜ਼ ਜ਼ਰੀਏ ਐਤਵਾਰ ਨੂੰ ਭਾਰਤ ਆਏ ਹਨ।

    ਬੀਬੀਸੀ ਨਾਲ ਗੱਲਬਾਤ ਵਿੱਚ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਾਟੋ ਫੌਜਾਂ ਦੀ ਵਾਪਸੀ ਨਾਲ ਮਾਯੂਸੀ ਹੋਈ ਹੈ।

    ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਨਾਲ ਉਨ੍ਹਾਂ ਨੇ ਗੱਲਬਾਤ ਕੀਤੀ ਹੈ ਤੇ ਉਹ ਹਾਲਾਤ ਸਹੀ ਹੋਣ ਉੱਤੇ ਵਾਪਸ ਪਰਤਨਗੇ।

    ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ ਸਾਡਾ ਮੁਲਕ ਹੈ, ਹਾਲਾਤ ਸਹੀ ਹੋਏ ਤਾਂ ਵਾਪਸ ਜਾਵਾਂਗੇ - ਅਫ਼ਗਾਨ ਐੱਮਪੀ, ਨਰਿੰਦਰ ਸਿੰਘ
  5. ਅਮਰੀਕਾ ਨੇ 24 ਘੰਟਿਆਂ ਵਿੱਚ 19 ਹਜ਼ਾਰ ਲੋਕਾਂ ਨੂੰ ਕੱਢਿਆ

    ਵ੍ਹਾਈਟ ਹਾਊਸ ਮੁਤਾਬਕ ਅਮਰੀਕਾ ਨੇ ਮੰਗਲਵਾਰ ਨੂੰ 19 ਹਜ਼ਾਰ ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਬਾਹਰ ਕੱਢਿਆ ਹੈ।

    ਵ੍ਹਾਈਟ ਹਾਊਸ ਦੇ ਮੁੱਖ ਉੱਪ ਪ੍ਰੈੱਸ ਸਕੱਤਰ, ਕਾਰਾਈਨ ਜੀਨ ਪੀਅਰੇ ਨੇ ਟਵੀਟ ਕੀਤਾ, “ਕੱਲ੍ਹ ਸਵੇਰੇ ਤਿੰਨ ਵਜੇ (ਈਡੀਟੀ) ਤੱਕ ਕਰੀਬ 19 ਹਜ਼ਾਰ ਲੋਕਾਂ ਨੂੰ ਕਾਬੁਲ ਤੋਂ ਕੱਢ ਲਿਆ ਗਿਆ ਹੈ।

    ਉਨ੍ਹਾਂ ਨੇ ਕਿਹਾ ਕਿ 14 ਅਗਸਤ ਤੋਂ ਬਾਅਦ ਅਮਰੀਕਾ ਨੇ ਅਮਰੀਕੀ ਸੈਨਾ ਅਤੇ ਗਠਜੋੜ ਵਾਲੀਆਂ ਉਡਾਣਾਂ ਰਾਹੀਂ 82,300 ਲੋਕਾਂ ਨੂੰ ਕੱਢ ਲਿਆ ਹੈ।

    ਉਨ੍ਹਾਂ ਮੁਤਾਬਕ, ਇਸ ਦੇ ਨਾਲ ਹੀ ਉਥੋਂ ਜੁਲਾਈ ਤੋਂ ਲੈ ਕੇ ਹੁਣ ਤੱਕ ਨਿਕਲਣ ਵਾਲਿਆਂ ਦੀ ਗਿਣਤੀ 87,900 ਹੋ ਗਈ ਹੈ।

    ਅਮਰੀਕਾ

    ਤਸਵੀਰ ਸਰੋਤ, Reuters

  6. ਅਫ਼ਗਾਨਿਸਤਾਨ 'ਚ ਤਾਲਿਬਾਨ: '23 ਸਾਲ ਪਹਿਲਾਂ ਜਦੋਂ ਤਾਲਿਬਾਨ ਨੇ ਸਾਡੇ ਸ਼ਹਿਰ ਉੱਤੇ ਧਾਵਾ ਬੋਲਿਆ'

    ਅਫ਼ਗਾਨਿਸਤਾਨ

    ਤਸਵੀਰ ਸਰੋਤ, Getty Images

    5 ਅਗਸਤ 2021 ਨੂੰ ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਉੱਤੇ ਕਬਜ਼ਾ ਕਰ ਲਿਆ ਅਤੇ ਰਾਸ਼ਟਰਪਤੀ ਅਸ਼ਰਫ ਗਨੀ ਅਫ਼ਗ਼ਾਨਿਸਤਾਨ ਛੱਡ ਕੇ ਚਲੇ ਗਏ।

    ਇਸ ਤੋਂ ਪਹਿਲਾਂ 1990 ਦੇ ਦਹਾਕੇ ਵਿੱਚ, ਅਫ਼ਗ਼ਾਨਿਸਤਾਨ ਦੀ ਸੱਤਾ ਤਾਲਿਬਾਨ ਦੇ ਹੱਥ ਸੀ। ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਬੀਬੀਸੀ ਨੇ ਅਫ਼ਗ਼ਾਨਿਸਤਾਨ ਵਿੱਚ ਪਿਛਲੇ ਤਾਲਿਬਾਨ ਯੁੱਗ ਅਤੇ ਉਸ ਸਮੇਂ ਦੀ ਸਥਿਤੀ ਨੂੰ ਦਰਸਾਉਣ ਵਾਲੇ ਲੇਖਾਂ ਦੀ ਇੱਕ ਸੀਰੀਜ਼ ਸ਼ੁਰੂ ਕੀਤੀ ਹੈ, ਜਿਸ ਦੀ ਇਹ ਦੂਜੀ ਕਿਸ਼ਤ ਪਾਠਕਾਂ ਲਈ ਪੇਸ਼ ਕੀਤੀ ਜਾ ਰਹੀ ਹੈ।

    ਇਹ ਲੇਖਅਫ਼ਗ਼ਾਨ ਪੱਤਰਕਾਰ ਮੁਰਤਜ਼ਾ ਬਲਖੀਦੇ ਕਲਮੀ ਨਾਂ ਹੇਠ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

  7. ਖਿਡਾਰੀਆਂ ਦੀ ਗ਼ੈਰ-ਮੌਜੂਦਗੀ ਵਿੱਚ ਵੀ ਪੈਰਾਓਲੰਪਿਕ ’ਚ ਦਿਖਿਆ ਅਫ਼ਗਾਨਿਸਤਾਨ ਦਾ ਝੰਡਾ

    ਹਾਲਾਂਕਿ, ਟੋਕਿਓ ਪੈਰਾ ਓਲੰਪਿਕ ਵਿੱਚ ਅਫ਼ਗਾਨ ਖਿਡਾਰੀ ਹਿੱਸਾ ਨਹੀਂ ਲੈਣ ਵਿੱਚ ਅਸਮਰਥ ਹਨ ਪਰ ਮੰਗਲਵਾਰ ਨੂੰ ਖੇਡਾਂ ਦੇ ਸ਼ੁਰੂਆਤੀ ਸਮਾਗਮ ਦੌਰਾਨ ਉਨ੍ਹਾਂ ਦਾ ਝੰਡਾ ਨਜ਼ਰ ਆਇਆ।

    ਦੋ ਖਿਡਾਰੀ ਜ਼ਾਕੀਆ ਖ਼ੁਦਾਦਦੀ ਅਤੇ ਹੋਸੈਨ ਰਸੌਲੀ ਪੈਰਾ-ਟਾਇਕਵਾਂਡੋ ਵਿੱਚ ਅਫ਼ਗਾਨਿਸਤਾਨ ਦੀ ਪ੍ਰਤੀਨਿਧਤਾ ਕਰ ਰਹੇ ਹਨ।

    ਇਹ ਜੋੜੀ ਉਨ੍ਹਾਂ ਹਜ਼ਾਰਾਂ ਲੋਕਾਂ ਵਿੱਚੋਂ ਸੀ, ਜੋ ਤਾਲਿਬਾਨ ਦੇ ਆਉਣ ਤੋਂ ਬਾਅਦ ਦੇਸ਼ ਛੱਡਣ ਲਈ ਅਸਮਰੱਥ ਸਨ।

    ਪਰ ਕੌਮਾਂਤਰੀ ਪੈਰਾ ਓਲੰਪਿਕ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਸੁਰੱਖਿਅਤ ਤੌਰ ’ਤੇ ਕੱਢ ਲਿਆ ਗਿਆ ਹੈ।

    ਆਈਪੀਸੀ ਦੇ ਬੁਲਾਰੇ ਕ੍ਰੇਗ ਸਪੈਂਸ ਨੇ ਆਖਿਆ, “ਉਨ੍ਹਾਂ ਨੂੰ ਅਫ਼ਾਗਿਸਤਾਨ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਸਫ਼ਲ ਰਹੀ। ਹੁਣ ਉਹ ਸੁਰੱਖਿਅਤ ਥਾਂ ’ਤੇ ਹਨ।”

    “ਮੈਂ ਇਹ ਨਹੀਂ ਦੱਸ ਰਿਹਾ ਕਿ ਉਹ ਕਿੱਥੇ ਹਨ ਅਤੇ ਇਹ ਖੇਡਾਂ ਕਰ ਕੇ ਨਹੀਂ ਬਲਿਕ ਜ਼ਿੰਦਗੀ ਕਰਕੇ।”

    23 ਸਾਲਾ ਖੁਦਾਦਦੀ ਪੈਰਾਓਲੰਪਿਕ ਵਿੱਚ ਅਫ਼ਗਾਨਿਸਤਾਨ ਦੀ ਪ੍ਰਤੀਨਿਧਤਾ ਕਰਨ ਵਾਲੀ ਪਹਿਲੀ ਖਿਡਾਰਨ ਹੈ ਅਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਛੱਡਣ ਲਈ ਉਨ੍ਹਾਂ ਨੇ ਅਪੀਲ ਕੀਤੀ ਸੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਅਫ਼ਗਾਨਿਸਤਾਨ ਵਿੱਚ ਡੈਡਲਾਈਨ ਨਹੀਂ ਵਧਾਉਣਾ ਚਾਹੁੰਦੇ ਬਾਈਡਨ, ਬੋਲੇ- ਤਾਲਿਬਾਨ ਮਦਦ ਕਰ ਰਿਹਾ

    ਰਾਸ਼ਟਰਪਤੀ ਜੋ ਬਾਈਡਨ

    ਤਸਵੀਰ ਸਰੋਤ, Reuters

    ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਅਮਰੀਕਾ ਫੌਜ ਵਾਪਸੀ ਦੀ 31 ਅਗਸਤ ਦੀ ਡੈਡਲਾਈਨ ਨੂੰ ਹੋਰ ਅੱਗੇ ਨਹੀਂ ਵਧਾਉਣਾ ਚਾਹੁੰਦਾ

    ਬਾਈਡਨ ਦਾ ਇਹ ਬਿਆਨ ਉਸ ਸਮੇਂ ਆਇਆ ਹੈ ,ਜਦੋਂ ਉਨ੍ਹਾਂ ’ਤੇ ਇਸ ਡੈਡਲਾਈਨ ਨੂੰ ਅੱਗੇ ਵਧਾਉਣ ਲਈ ਦਬਾਅ ਵਧ ਰਿਹਾ ਹੈ।

    ਕਈ ਦੇਸ਼ਾਂ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ਤੋਂ ਫੌਜ ਵਾਪਸੀ ਦੀ ਤੈਅ ਡੈੱਡਲਾਇਨ ਨੂੰ ਹੋਰ ਅੱਗੇ ਪਾ ਦਿੱਤਾ ਜਾਵੇ।

    ਕਿਹਾ ਜਾ ਰਿਹਾ ਹੈ ਕਿ ਅਮਰੀਕੀ ਫੌਜੀਆਂ ਦੇ ਨਹੀਂ ਰਹਿਣ ’ਤੇ ਕਾਬੁਲ ਏਅਰਪੋਰਟ ਸੁਰੱਖਿਅਤ ਨਹੀਂ ਰਹਿ ਸਕੇਗਾ।

    ਅਫ਼ਗਾਨਿਸਤਾਨ

    ਤਸਵੀਰ ਸਰੋਤ, Reuters

    ਅਮਰੀਕਾ ਰਾਸ਼ਟਰਪਤੀ ਨੇ ਜੀ-7 ਦੇਸ਼ਾਂ ਦੇ ਆਗੂਆਂ ਦੀ ਅਫ਼ਗਾਨਿਸਤਾਨ ’ਤੇ ਬੁਲਾਈ ਗਈ ਐਮਰਜੈਂਸੀ ਬੈਠਕ ਤੋਂ ਬਾਅਦ ਇਹ ਬਿਆਨ ਦਿੱਤਾ ਹੈ।

    ਬੈਠਕ ਵਿੱਚ ਬ੍ਰਿਟੇਨ ਅਤੇ ਹੋਰਨਾਂ ਦੇਸ਼ਾਂ ਨੇ ਅਮਰੀਕਾ ਤੋਂ ਇਸ ਡੈਡਲਾਈਨ ਨੂੰ ਵਧਾਉਣ ਦੀ ਅਪੀਲ ਕੀਤੀ ਸੀ।

    ਪਰ ਜੋ ਬਾਈਡਨ ਨੇ ਇਸ ਮੰਗ ਦੇ ਬਾਵਜੂਦ ਕਿਹਾ ਹੈ, “ਅਸੀਂ ਜਿੰਨੀ ਛੇਤੀ ਇਸ ਨੂੰ (ਅਮਰੀਕਾ ਦੀ ਵਾਪਸੀ) ਖ਼ਤਮ ਕਰ ਲੈਈਏ, ਓਨਾਂ ਚੰਗਾ ਹੈ।”

    ਤਾਲਿਬਾਨ ਨੇ ਕਹਿ ਦਿੱਤਾ ਹੈ ਕਿ ਉਹ 31 ਅਗਸਤ ਦੀ ਡੈਡਲਾਈਨ ਨੂੰ ਅੱਗੇ ਨਹੀਂ ਵਧਾਏਗਾ ਅਤੇ ਸਾਰੇ ਵਿਦੇਸ਼ੀ ਫੌਜੀਆਂ ਨੂੰ ਉਸ ਦਿਨ ਤੱਕ ਅਫ਼ਾਗਨਿਸਤਾਨ ਤੋਂ ਬਾਹਰ ਨਿਕਲਣਾ ਪਵੇਗਾ

    ਬਾਈਡਨ ਨੇ ਕਿਹਾ, ”ਤਾਲਿਬਾਨ ਨੇ ਸਾਡੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਮਦਦ ਲਈ ਕਈ ਕਦਮ ਚੁੱਕੇ ਹਨ।”

  9. UN ਨੇ ਅਫ਼ਗਾਨਿਸਤਾਨ ਵਿੱਚ ਰਹਿਣ ਦੇ ਵਾਅਦਾ ਕੀਤਾ

    ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟਰੇਜ਼ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਸਿਆਸੀ ਉਥਲ-ਪੁਥਲ ਦੇ ਬਾਵਜੂਦ ਸੰਸਥਾ ਉੱਥੇ ਹਾਜ਼ਰ ਰਹੇਗੀ।

    “ਅਸੀਂ ਦੇਸ਼ ਵਿੱਚ ਹਾਂ ਅਤੇ ਰਹਾਂਗੇ ਅਤੇ ਜੋ ਹੋ ਸਕਿਆ ਕਰਾਂਗੇ।”

    ਸੰਯੁਕਤ ਰਾਸ਼ਟਰ ਤੋਂ ਇਲਾਵਾ ਹੋਰ ਵੀ ਕਈ ਕੌਮਾਂਤਰੀ ਸੰਸਥਾਵਾਂ ਇਹ ਕਹਿ ਚੁੱਕੀਆਂ ਹਨ ਕਿ ਉਹ ਅਫ਼ਗਾਨਿਸਤਾਨ ਵਿੱਚ ਕੰਮ ਕਰਦੀਆਂ ਰਹਿਣਗੀਆਂ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  10. ਹਰਸਿਮਰਤ ਕੌਰ ਬਾਦਲ ਦੀ ਪ੍ਰਧਾਨ ਮੰਤਰੀ ਨੂੰ ਅਪੀਲ

    ਸਾਬਕਾ ਕੇਂਦਰੀ ਕੈਬਨਿਟ ਮੰਤਰੀ ਹਰਸਿਰਮਤ ਕੌਰ ਬਾਦਲ ਨੇ ਜਿੱਥੇ ਪ੍ਰਧਾਨ ਮੰਤਰੀ ਤੋਂ ਅਫ਼ਗਾਨਿਸਤਾਨ ਤੋਂ ਆ ਰਹੇ ਹਿੰਦੂਆਂ ਅਤੇ ਸਿੱਖਾਂ ਦੇ ਭਾਰਤ ਵਿੱਚ ਮੁੜ ਵਸੇਬੇ ਨੂੰ ਸੁਖਾਲਾ ਬਣਾਉਣ ਦੀ ਅਪੀਲ ਕੀਤੀ ਹੈ।

    ਇਸ ਦੇ ਨਾਲ਼ ਹੀ ਉਨ੍ਹਾਂ ਨੇ ਅਫ਼ਗਾਨਿਸਤਾਨ ਤੋਂ ਧਾਰਮਿਕ ਕਿਤਾਬਾਂ ਵੀ ਭਾਰਤ ਮੰਗਵਾਉਣ ਦੀ ਅਪੀਲ ਕੀਤੀ ਹੈ।

    ਉਨ੍ਹਾਂ ਨੇ ਟਵੀਟ ਕੀਤਾ, "ਸਾਨੂੰ ਅਫ਼ਗਾਨਿਸਤਾਨ ਵਿੱਚ ਨਿਸ਼ਚਿਤ ਮੌਤ ਤੋਂ ਸਿਰਫ਼ ਸਿੱਖ ਅਤੇ ਹਿੰਦੂ ਭਰਾਵਾਂ ਨੂੰ ਬਚਾਉਣਾ ਹੀ ਨਹੀਂ ਚਾਹੀਦਾ ਸਗੋਂ ਉਨ੍ਹਾਂ ਨੂੰ ਇੱਥੇ ਰਹਿਣ ਦੀ ਥਾਂ ਵੀ ਦੇਣੀ ਚਾਹੀਦੀ ਹੈ ਕਿਉਂਕਿ ਇਹ ਉਨ੍ਹਾਂ ਦੀ ਆਪਣੀ ਧਰਤੀ ਹੈ। ਮੈਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਬੇਨਤੀ ਕਰਦੀ ਹਾਂ ਕਿ ਸੀਏਏ ਵਿੱਚ ਸੋਧ ਕਰਕੇ ਉਨ੍ਹਾਂ ਦੇ ਪਹਿਲਤਾ ਦੇ ਅਧਾਰ ’ਤੇ ਮੁੜ ਵਸੇਬੇ ਨੂੰ ਸੁਖਾਲਾ ਬਣਾਇਆ ਜਾਵੇ।"

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    ਸਾਨੂੰ ਸਿਰਫ਼ ਮਨੁੱਖੀ ਜ਼ਿੰਦਗੀਆਂ ਦੇ ਨੁਕਸਾਨੇ ਜਾਣ ਦਾ ਹੀ ਨਹੀਂ ਸਗੋਂ ਧਾਰਮਿਕ ਸਥਾਨਾਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਕਈ ਦੁਰਲੱਭ ਹੱਥ ਲਿਖਤ ਸਰੂਪਾਂ ਦੀ ਬੇਅਦਬੀ ਦਾ ਵੀ ਡਰ ਹਨ।

    ਵਿਦੇਸ਼ ਮੰਤਰੀ ਅਤੇ ਵਿਦੇਸ਼ ਮੰਤਰਾਲਾ ਨੂੰ ਅਪੀਲ ਹੈ ਕਿ ਹਿੰਦੂ/ਸਿੱਖ ਭਰਾਵਾਂ ਦੇ ਧਾਰਮਿਕ ਗ੍ਰੰਥਾਂ ਨੂੰ ਵੀ ਪੂਰਨ ਸਤਿਕਾਰ ਦੇ ਨਾਲ਼ ਘਰ ਲਿਆਂਦਾ ਜਾਵੇ।

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

    ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਅਫ਼ਗਾਨਿਸਤਾਨ ਤੋਂ ਅਫ਼ਗਾਨ ਸਿੱਖ ਜੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਪਣੇ ਨਾਲ਼ ਲੈ ਕੇ ਆਏ ਸਨ ਉਨ੍ਹਾਂ ਦਾ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਸਵਾਗਤ ਕੀਤਾ ਸੀ।

  11. ਭਾਰਤ ਪਹੁੰਚਣ ਲਈ ਇਸ ਔਰਤ ਦੀ 8 ਦਿਨਾਂ ਦੀ ਜੱਦੋਜਹਿਦ

    ਅਫ਼ਗਾਨਿਸਤਾਨ

    ਤਸਵੀਰ ਸਰੋਤ, Ravinder Singh Robin/BBC

    ਬਾਕੀ ਦੇਸ਼ਾਂ ਵਾਂਗ ਭਾਰਤ ਵੀ ਆਪਣੇ ਨਾਗਰਿਕਾਂ ਅਤੇ ਸਥਾਨਕ ਲੋਕਾਂ ਨੂੰ ਅਫ਼ਗਾਨਿਸਤਾਨ ਵਿੱਚੋਂ ਕੱਢਣ ਲਈ ਬਚਾਅ ਮੁਹਿੰਮ ਚਲਾ ਰਿਹਾ ਹੈ। ਫਿਰ ਵੀ ਕਈ ਲੋਕ ਪਲ-ਪਲ ਵਧ ਰਹੀ ਅਫ਼ਰਾ-ਤਫ਼ਰੀ ਦੌਰਾਨ ਉੱਥੇ ਫ਼ਸੇ ਹੋਏ ਹਨ।

    ਕਾਬੁਲ ਵਿੱਚ ਫ਼ਸੀ ਇੱਕ ਭਾਰਤੀ ਔਰਤ ਨੇ ਸਾਡੇ ਨਾਲ ਆਪਣੇ ਪਿਛਲੇ ਕੁਝ ਦਿਨਾਂ ਦੀ ਹੱਡਬੀਤੀ ਸਾਂਝੀ ਕੀਤੀ।

    ਲਤੀਫ਼ਾ (ਬਦਲਿਆ ਹੋਇਆ ਨਾਮ) ਨੇ 19 ਅਗਸਤ ਲਈ ਕਾਬੁਲ ਤੋਂ ਦਿੱਲੀ ਦੀ ਇੱਕ ਏਅਰ ਇੰਡੀਆ ਦੀ ਉਡਾਣ ਬੁੱਕ ਕਰਵਾਈ ਸੀ।

    ਪੂਰੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

  12. 'ਏਅਰਪੋਰਟ ਦਾ 15 ਮਿੰਟਾਂ ਦਾ ਸਫਰ 15 ਸਾਲ ਦਾ ਲੱਗ ਰਿਹਾ ਸੀ'

    ਅਫ਼ਗਾਨਿਸਤਾਨ ਦੀ ਸੰਸਦ ਵਿੱਚ ਸੀਨੇਟਰ ਰਹੀ ਅਨਾਰਕਲੀ ਕੌਰ ਭਾਰਤ ਸਰਕਾਰ ਦੀ ਮਦਦ ਨਾਲ ਅਫ਼ਗਾਨਿਸਤਾਨ ਤੋਂ ਭਾਰਤ ਪੁੱਜੇ।

    ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਭਾਰਤ ਪਹੁੰਚਣ ਦੀ ਜੱਦੋਜਹਿਦ ਲਈ ਸੰਘਰਸ਼ ਦੇ ਅੱਠ ਦਿਨਾਂ ਦਾ ਵੇਰਵਾ ਦੱਸਿਆ। ਉਨ੍ਹਾਂ ਦੱਸਿਆ ਕਿ ਕਿਵੇਂ ਉਹ ਆਪਣੇ ਬਿਮਾਰ ਮਾਪਿਆਂ ਨੂੰ ਭਾਰਤ ਲਿਆਏ ਤੇ ਕਿਹੜੇ ਮੁਸ਼ਕਿਲ ਹਾਲਾਤ ਦਾ ਉਨ੍ਹਾਂ ਨੇ ਸਾਹਮਣਾ ਕੀਤਾ

    ਰਿਪੋਰਟ – ਜਸਪਾਲ ਸਿੰਘ

    ਸ਼ੂਟ – ਦੀਪਕ ਸ਼ਾਹ

  13. ਵਿਸ਼ਵ ਬੈਂਕ ਨੇ ਅਫ਼ਗਾਨਿਸਤਾਨ ਦੀ ਵਿੱਤੀ ਮਦਦ ਰੋਕੀ

    ਅਫ਼ਗਾਨਿਸਤਾਨ

    ਤਸਵੀਰ ਸਰੋਤ, Reuters

    ਵਰਲਡ ਬੈਂਕ ਨੇ ਤਾਲਿਬਾਨ ਦੇ ਅਧਿਕਾਰ ਹੇਠ ਆਉਣ ਤੋਂ ਬਾਅਦ ਆਪਣੇ ਇੱਕ ਤਾਜ਼ਾ ਫ਼ੈਸਲੇ ਵਿੱਚ ਦੇਸ਼ ਨੂੰ ਦਿੱਤੀ ਜਾਣ ਵਾਲ਼ੀ ਵਿੱਤੀ ਮਦਦ ਉੱਪਰ ਰੋਕ ਲਗਾ ਦਿੱਤੀ ਹੈ।

    ਬੈਂਕ ਨੇ ਕਿਹਾ ਹੈ ਕਿ ਤਾਲਿਬਾਨ ਦੇ ਸੱਤਾ ਵਿੱਚ ਆਉਣ ਨਾਲ ਦੇਸ਼ ਦੀ ਖ਼ਾਸਕਰ ਔਰਤਾਂ ਦੀ ਤਰੱਕੀਆਂ ਦੀਆਂ ਸੰਭਾਵਨਾਵਾਂ ਉੱਪਰ ਅਸਰ ਪਵੇਗਾ।

    ਇਸ ਤੋਂ ਇੱਕ ਦਿਨ ਪਹਿਲਾਂ ਹੀ ਕੌਮਾਂਤਰੀ ਮੁਦਰਾ ਕੋਸ਼ ਨੇ ਅਫ਼ਗਾਨਿਸਤਾਨ ਨੂੰ ਮਿਲਣ ਵਾਲੀ ਮਦਦ ਰੋਕ ਦਿੱਤੀ ਸੀ।

    ਬਾਇਡਨ ਪ੍ਰਸ਼ਾਸਨ ਨੇ ਵੀ ਅਮਰੀਕਾ ਕੋਲ ਪਏ ਅਫ਼ਗਾਨ ਰਿਜ਼ਰਵ ਬੈਂਕ ਦੀ ਸੰਪਤੀ ਨੂੰ ਫ਼ਰੀਜ਼ ਕਰ ਦਿੱਤਾ ਹੋਇਆ ਹੈ।

    ਸਾਲ 2002 ਤੋਂ ਲੈਕੇ ਵਿਸ਼ਵ ਬੈਂਕ ਨੇ ਅਫ਼ਗਾਨਿਸਤਾਨ ਦੇ ਪੁਨਰ ਨਿਰਮਾਣ ਲਈ 5.3 ਬਿਲੀਅਨ ਡਾਲਰ ਦੀ ਰਾਸ਼ੀ ਜਾਰੀ ਕੀਤੀ ਹੈ।

    ਸ਼ੁੱਕਰਵਾਰ ਨੂੰ ਵਿਸ਼ਵ ਬੈਂਕ ਦੇ ਸਟਾਫ਼ ਨੇ ਦੱਸਿਆ ਕਿ ਅਫ਼ਗਾਨਿਸਤਾਨ ਤੋਂ ਬੈਂਕ ਦੀ ਸਾਰੀ ਟੀਮ ਸੁਰੱਖਿਅਤ ਕੱਢ ਕੇ ਪਾਕਿਸਤਾਨ ਪਹੁੰਚਾ ਦਿੱਤੀ ਗਈ ਹੈ।

    ਵਿਸ਼ਵ ਬੈਂਕ ਨੇ ਕਿਹਾ ਹੈ ਕਿ ਉਹ ਅਫ਼ਗਾਨਿਸਤਾਨ ਦੀ ਨੇੜਿਉਂ ਨਿਗ੍ਹਾ ਰੱਖ ਰਿਹਾ ਹੈ।

  14. 31 ਅਗਸਤ ਅਮਰੀਕਾ ਲਈ ਇੰਨੀ ਅਹਿਮ ਕਿਉਂ?

    ਅਫ਼ਗਾਨਿਸਤਾਨ

    ਤਸਵੀਰ ਸਰੋਤ, Reuters

    ਅਫ਼ਗਾਨਿਸਤਾਨ ਵਿੱਚੋਂ ਅਮਰੀਕੀਆਂ ਨੂੰ ਕੱਢੇ ਜਾਣ ਲਈ 31 ਅਗਸਤ ਦੀ ਸਮਾਂ ਸੀਮਾ ਦਾ ਜ਼ਿਕਰ ਵਾਰ-ਵਾਰ ਸੁਣਨ ਨੂੰ ਮਿਲ ਰਿਹਾ ਹੈ।

    ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਜਿੰਨੀ ਜਲਦੀ ਇਹ ਕੰਮ ਮੁਕਾ ਲਿਆ ਜਾਵੇ ਉਨਾਂ ਬਿਹਤਰ ਹੈ।

    ਦੂਜੇ ਪਾਸੇ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਇਹ ਸਮਾਂ ਸੀਮਾ ਵਧਾਈ ਨਹੀਂ ਜਾਣੀ ਚਾਹੀਦੀ।

    ਸਵਾਲ ਇਹ ਖੜ੍ਹਾ ਹੁੰਦਾ ਹੈ ਕਿ 31 ਅਗਸਤ ਇੰਨੀ ਅਹਿਮ ਕਿਉਂ ਹੈ

    ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਤਾਲਿਬਾਨ ਨਾਲ਼ ਸਮਝੌਤਾ ਕੀਤਾ ਸੀ ਕਿ ਅਫ਼ਗਾਨਿਸਤਾਨ ਵਿੱਚ ਸਾਰੀ ਅਮਰੀਕੀ ਫ਼ੌਜ ਇਸ ਸਾਲ ਪਹਿਲੀ ਮਈ ਤੱਕ ਕੱਢ ਲਈ ਜਾਵੇਗੀ।

    ਬਾਇਡਨ ਨੇ ਸਥਿਤੀ ਦੀ ਨਜ਼ਰਾਸੀ ਕਰਵਾਈ ਅਫ਼ਗਾਨਿਸਤਾਨ ਵਿੱਚ ਬਾਕੀ ਬਚੇ 2500 ਅਮਰੀਕੀ ਫ਼ੌਜੀਆਂ, ਕਾਮਿਆਂ ਅਤੇ ਹੋਰ ਹਜ਼ਾਰਾਂ ਨਾਟੋ ਫ਼ੌਜਾਂ ਨੂੰ ਕੱਢਣ ਲਈ ਕਿੰਨਾ ਸਮਾਂ ਲੱਗੇਗਾ।

    ਆਲੋਚਕਾ ਦੀ ਰਾਇ ਸੀ ਕਿ ਜੇ ਸਤੰਬਰ ਤੱਕ ਇਹ ਸਮਾਂ-ਸੀਮਾ ਵਧਾਈ ਜਾਂਦੀ ਹੈ ਤਾਂ ਇਹ 09/11 ਦੀ ਬਰਸੀ ਦੇ ਨੇੜੇ ਆ ਜਾਵੇਗੀ ਅਤੇ ਠੀਕ ਨਹੀਂ ਲੱਗੇਗੀ, ਕਿਉਂਕਿ ਉਸੇ ਦਾ ਬਦਲਾ ਲੈਣ ਅਤੇ ਮੁੱਖ ਸਾਜਿਸ਼ਕਾਰ ਉਸਾਮਾ ਬਿਨ ਲਾਦੇਨ ਨੂੰ ਮਾਰਨ ਲਈ ਫ਼ੌਜ ਅਫ਼ਗਾਨਿਸਤਾਨ ਭੇਜੀ ਗਈ ਸੀ।

    ਫਿਰ ਜੁਲਾਈ ਵਿੱਚ ਬਾਇਡਨ ਨੇ 31 ਅਗਸਤ ਦੀ ਡੈਡਲਾਈਨ ਨਿਰਧਾਰਿਤ ਕੀਤੀ।

    ਇਸਦੇ ਪਿੱਛੇ ਇੱਕ ਸਮੱਸਿਆ ਅਤੇ ਕਾਰਨ ਇਹ ਸੀ ਕੀ ਉਥੋਂ ਨਿਕਲਣ ਤੋਂ ਪਹਿਲਾਂ ਅਮਰੀਕਾ ਅਫ਼ਗਾਨ ਸਰਕਾਰ ਨੂੰ ਤਾਲਿਬਾਨ ਖ਼ਿਲਾਫ਼ ਲੜਾਈ ਵਿੱਚ ਪੈਰਾਂ ਸਿਰ ਹੋਣ ਲਈ ਕੁਝ ਹੋਰ ਸਮਾਂ ਦੇਣਾ ਚਾਹੁੰਦਾ ਸੀ। ਇਸ ਵਿੱਚ ਅਮਰੀਰੀ ਫ਼ੌਜ ਦੇ ਅਧਿਕਾਰ ਹੇਠਲੇ ਇਲਾਕਿਆਂ ਨੂੰ ਅਫ਼ਗਾਨ ਫ਼ੌਜ ਦੇ ਹਵਾਲੇ ਕਰਨ ਦੀ ਪ੍ਰਕਿਰਿਆ ਵੀ ਸ਼ਾਮਲ ਸੀ।

    ਫਿਰ ਹੌਲ਼ੀ-ਹੌਲ਼ੀ ਅਮਰੀਕੀ ਅਤੇ ਨਾਟੋ ਫ਼ੌਜਾਂ ਦੇਸ਼ ਵਿੱਚੋਂ ਨਿਕਲਣ ਲੱਗੀਆਂ

    ਪਰ ਆਖ਼ਰ ਨੂੰ ਅਫ਼ਗਾਨਿਸਤਾਨ ਦੀ ਤਿੰਨ ਲੱਖ ਦੀ ਸੰਗਠਿਤ ਫ਼ੌਜ ਤਾਲਿਬਾਨ ਨੂੰ ਰੋਕਣ ਵਿੱਚ ਅਸਮਰੱਥ ਰਹੀ ਅਤੇ ਤਾਲਿਬਾਨ ਨੇ ਬੜੀ ਤੇਜ਼ੀ ਨਾਲ ਦੇਸ਼ ਦੀ ਰਾਜਧਾਨੀ ਕਾਬੁਲ ਉੱਪਰ ਆਪਣਾ ਅਧਿਕਾਰ ਕਰ ਲਿਆ।

  15. ‘ਅਫ਼ਗਾਨਿਸਤਾਨ ਵਿੱਚੋਂ ਜਿੰਨੀ ਜਲਦੀ ਨਿਕਲ ਲਿਆ ਜਾਵੇ ਉਨਾਂ ਬਿਹਤਰ’

    ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ

    ਤਸਵੀਰ ਸਰੋਤ, get

    ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅਫ਼ਗਾਨਿਸਤਾਨ ਵਿੱਚੋਂ ਲੋਕਾਂ ਨੂੰ ਕੱਢੇ ਜਾਣ ਦੀ ਰਫ਼ਤਾਰ ਬਾਰੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਹ ਕੰਮ ‘ਅਸੀਂ ਜਿੰਨੀ ਜਲਦੀ ਨਿਪਟਾ ਲਈਏ, ਉਨਾਂ ਬਿਹਤਰ ਹੈ’।

    ਆਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਕੁਝ ਅਮਰੀਕੀ ਫ਼ੌਜੀ ਕੱਢੇ ਵੀ ਜਾ ਚੁੱਕੇ ਹਨ, ਹਾਲਾਂਕਿ ਇਸ ਨਾਲ ਇਵੈਕੁਏਸ਼ਨ ਪ੍ਰਭਾਵਿਤ ਨਹੀਂ ਹੋਈ ਹੈ।

    ਨੌਂ ਦਿਨ ਪਹਿਲਾਂ ਤਾਲਿਬਾਨ ਦੇ ਕਬਜ਼ੇ ਹੇਠ ਆਏ ਅਫ਼ਗਾਨਿਸਤਾਨ ਵਿੱਚੋਂ ਅਮਰੀਕਾ ਨੇ ਅਜੇ ਤੱਕ ਨੌਂ ਹਜ਼ਾਰ ਲੋਕਾਂ ਨੂੰ ਹਵਾਈ ਰਸਤੇ ਰਾਹੀਂ ਕੱਢ ਲਿਆ ਹੈ।

    ਤਾਲਿਬਾਨ ਨੇ ਅਫ਼ਗਾਨਿਸਤਾ ਵਿੱਚੋਂ ਲੋਕਾਂ ਨੂੰ ਕੱਢੇ ਜਾਣ ਦੀ ਮਿਆਦ ਵਿੱਚ ਵਾਧੇ ਦਾ ਵਿਰੋਧ ਕੀਤਾ ਹੈ।

    ਰਾਸ਼ਟਰਪਤੀ ਬਾਇਡਨ ਨੇ ਕਿਹਾ, "ਤਾਲਿਬਾਨ ਸਾਡੇ ਲੋਕਾਂ ਨੂੰ ਕਢਵਾਉਣ ਲਈ ਕਦਮ ਚੁੱਕ ਰਹੇ ਹਨ“। ਉਨ੍ਹਾਂ ਨੇ ਕਿਹਾ ਕਿ ਸਮੁੱਚਾ ਆਲਮੀ ਭਾਈਚਾਰਾ ਉਨ੍ਹਾਂ ਦੇ ਕੰਮ ਦੇ ਅਧਾਰ ’ਤੇ ਤਾਲਿਬਾਨ ਬਾਰੇ ਨਿਰਣਾ ਕਰੇਗਾ।"

  16. ਤਾਲਿਬਾਨ ਨੇ ਕਿਹਾ, ‘ਕੰਮਕਾਜੀ ਔਰਤਾਂ ਫ਼ਿਲਹਾਲ ਘਰੇ ਰਹਿਣ’

    ਅਫ਼ਗਾਨਿਸਤਾਨ

    ਤਸਵੀਰ ਸਰੋਤ, Reuters

    ਤਾਲਿਬਾਨ ਦੇ ਬੁਲਾਰੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੰਮਕਾਜੀ ਅਫ਼ਗਾਨ ਔਰਤਾਂ ਨੂੰ ਫ਼ਿਲਹਾਲ ਜਦੋਂ ਤੱਕ ਢੁਕਵੀਂ ਪ੍ਰਣਾਲੀ ਅਮਲ ਵਿੱਚ ਨਹੀਂ ਆ ਜਾਂਦੀ ਉਦੋਂ ਤੱਕ ਘਰਾਂ ਵਿੱਚ ਰਹਿਣ ਤਾਂ ਜੋ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

    ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਇਹ ਆਰਜੀ ਪ੍ਰਕਿਰਿਆ ਹੈ।

    ਤਾਲਿਬਾਨ ਨੇ ਆਪਣੇ ਪਿਛਲੇ ਰਾਜਕਾਲ ਦੌਰ ਅਫ਼ਗਾਨਿਸਤਾਨ ਵਿੱਚ ਕਟੱੜ ਇਸਲਾਮਿਕ ਕਨੂੰਨ ਲਾਗੂ ਕੀਤੇ ਸਨ।

    ਇਸ ਲਈ ਤਾਲਿਬਾਨ ਦੇ ਮੁੜ ਸੱਤਾ ਵਿੱਚ ਆਉਣ ਤੋਂ ਬਾਅਦ ਦੇਸ਼ ਵਿੱਚ ਔਰਤਾਂ ਦੇ ਹੱਕਾਂ ਪ੍ਰਤੀ ਆਲਮੀ ਭਾਈਚਾਰੇ ਵੱਲੋਂ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ।

    ਸੰਯੁਕਤ ਰਾਸ਼ਟਰ ਨੇ “ਭਰੋਸੇਯੋਗ” ਰਿਪੋਰਟਾਂ ਮੁਤਾਬਕ ਤਾਲਿਬਾਨ ਵੱਲੋਂ ਸ਼ੋਸ਼ਣ ਅਤੇ ਫ਼ਾਸੀ ਦੀਆਂ ਸਜ਼ਾਵਾਂ ਦੇਣ ਖ਼ਾਸ ਕਰ ਔਰਤਾਂ ਉੱਪਰ ਪਾਬੰਦੀਆਂ ਦੀ ਗੱਲ ਸਾਹਮਣੇ ਰੱਖੀ ਹੈ।

  17. ਅਫ਼ਗਾਨਿਸਤਾਨ: ਹੁਣ ਤੱਕ ਕੀ ਕੀ ਹੋਇਆ

    • ਅਮਰੀਕਾ ਉੱਤੇ ਲੋਕਾਂ ਨੂੰ ਕਾਬੁਲ ਤੋਂ ਬਾਹਰ ਕੱਢਣ ਲਈ 31 ਅਗਸਤ ਦੀ ਤੈਅ ਸਮਾਂ ਸੀਮਾ ਅੱਗੇ ਵਧਾਉਣ ਲਈ ਦਬਾਅ ਵਧ ਰਿਹਾ ਹੈ। ਪਰ ਬਾਇਡਨ ਪ੍ਰਸ਼ਾਸਨ ਨੇ ਕਿਹਾ ਕਿ ਅਮਰੀਕਾ ਅਫ਼ਗਾਨਿਸਤਾਨ ਛੱਡਣ ਦੀ 31 ਅਗਸਤ ਦੀ ਡੈਡਲਾਈਨ 'ਤੇ ਕਾਇਮ ਹੈ।
    • ਤਾਲਿਬਾਨ ਦੇ ਬੁਲਾਰੇ ਜ਼ੁਬੀਉੱਲਾਹ ਮੁਜਾਹਿਦ ਦਾ ਕਹਿਣਾ ਹੈ ਕਿ ਤਾਲਿਬਾਨ ਹੁਣ ਅਫ਼ਗਾਨ ਲੋਕਾਂ ਨੂੰ ਕਾਬੁਲ ਏਅਰਪੋਰਟ ਵੱਲ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ ਕਿਉਂਕਿ ਉੱਥੇ ਅਰਾਜਕਤਾ ਦੇ ਹਾਲਾਤ ਹਨ।
    • ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਇਹ ਜ਼ਰੂਰੀ ਹੈ ਕਿ ਇਸਲਾਮੀ ਅੱਤਵਾਦੀਆਂ ਨੂੰ ਦੂਰ ਰੱਖਿਆ ਜਾਵੇ।
    • ਮੰਗਲਵਾਰ ਨੂੰ ਤਜਾਕਿਸਤਾਨ ਰਾਹੀਂ ਏਅਰ ਇੰਡੀਆ ਦੀ ਉਡਾਣ ਦਿੱਲੀ ਪੁੱਜੀ ਹੈ ਜਿਸ ਵਿੱਚ 78 ਯਾਤਰੀ ਵਾਪਸ ਆਏ ਹਨ। ਅਫ਼ਗਾਨ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਵੀ ਭਾਰਤ ਲਿਆਂਦੇ ਹਨ।
    • ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੇ ਬਿਆਨ ਮੁਤਾਬਕ 14 ਅਗਸਤ ਤੋਂ ਸੋਮਵਾਰ ਸ਼ਾਮ ਤੱਕ ਅਮਰੀਕਾ ਨੇ 48000 ਲੋਕਾਂ ਨੂੰ ਅਫਗਾਨਿਸਤਾਨ ਵਿੱਚੋਂ ਸੁਰੱਖਿਅਤ ਕੱਢਿਆ ਗਿਆ ਹੈ।
    Afghanistan

    ਤਸਵੀਰ ਸਰੋਤ, Getty Images

  18. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਇਸ ਪੇਜ ਰਾਹੀਂ ਅਸੀਂ ਅਫ਼ਗਾਨਿਸਤਾਨ ਵਿੱਚ ਹੋ ਰਹੀਆਂ ਗਤੀਵਿਧੀਆਂ ਬਾਰੇ ਤੁਹਾਡੇ ਨਾਲ ਤਾਜ਼ਾ ਜਾਣਕਾਰੀ ਸਾਂਝੀ ਕਰਾਂਗੇ।

    24 ਅਗਸਤ ਦੇ ਲਾਈਵ ਪੇਜ ਲਈ ਇੱਥੇ ਕਲਿੱਕ ਕਰੋ