ਅਫ਼ਗਾਨਿਸਤਾਨ˸ ਅਫਗਾਨ ਲੋਕ ਮੁਲਕ ਛੱਡ ਕੇ ਨਹੀਂ ਜਾ ਸਕਦੇ, ਏਅਰਪੋਰਟ ਜਾਣ ਦੀ ਇਜਾਜ਼ਤ ਵੀ ਨਹੀਂ ਹੋਵੇਗੀ- ਤਾਲਿਬਾਨ

ਇੱਕ ਪੱਤਰਕਾਰ ਸੰਮੇਲਨ ਵਿੱਚ ਉਨ੍ਹਾਂ ਨੇ ਕਿਹਾ ਕਿ ਹਵਾਈ ਅੱਡੇ ’ਤੇ ਇਕੱਠੀ ਭੀੜ ਨੂੰ ਘਰ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।

ਲਾਈਵ ਕਵਰੇਜ

  1. ਅਸੀਂ ਆਪਣਾ ਅੱਜ ਦਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ, ਸਾਡੇ ਨਾਲ ਜੁੜਨ ਲਈ ਧੰਨਵਾਦ।

    25 ਅਗਸਤ ਦੇ ਲਾਈਵ ਅਪਡੇਟਸ ਲਈ ਇੱਥੇ ਕਲਿੱਕ ਕਰੋ

  2. ਤਾਲਿਬਾਨ ਵੱਲੋਂ ਫਾਂਸੀ ਦੀ ਸਜ਼ਾ ਦੀ ਭਰੋਸੇਯੋਗ ਰਿਪੋਰਟ˸ ਸੰਯੁਕਤ ਰਾਸ਼ਟਰ

    ਤਾਲਿਬਾਨ ਦੇ ਬੁਲਾਰੇ ਜ਼ਬੀਉੱਲਹਾ ਮੁਜਾਹਿਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਦਲਾ ਲੈਣ ਲਈ ਲੋਕਾਂ ਦੀ ਸੂਚੀ ਨਹੀਂ ਹੈ ਅਤੇ “ਅਸੀਂ ਪਿੱਛੇ ਜੋ ਹੋਇਆ ਉਸ ਨੂੰ ਭੁੱਲ ਗਏ ਹਾਂ।”

    ਪਰ ਇਹ ਦਾਅਵਾ ਉਨ੍ਹਾਂ ਰਿਪੋਰਟਾਂ ਵਿਚਾਲੇ ਆਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸਮੂਹ ਫਾਂਸੀ ਦੀ ਸਜ਼ਾ ਦੇ ਰਿਹਾ ਹੈ।

    ਜਿਸ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਆਧਿਕਾਰ ਹਾਈ ਕਮਿਸ਼ਨਰ ਮਿਸ਼ੇਲ ਬੈਕੇਲਟ ਨੇ “ਭਰੋਸੇਯੋਗ” ਕਿਹਾ ਹੈ।

    ਉਨ੍ਹਾਂ ਨੇ ਅੱਜ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੂੰ ਦੱਸਿਆ ਕਿ ਔਰਤਾਂ ’ਤੇ ਪਾਬੰਦੀ ਅਤੇ ਬਾਲ ਸੈਨਿਕਾਂ ਦੀ ਭਰਤੀ ਸਣੇ ਹੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਸੂਚੀ ਵੀ ਮਿਲੀ ਹੈ।

    ਤਾਲਿਬਾਨ

    ਤਸਵੀਰ ਸਰੋਤ, Marcus Yam

    ਤਾਲਿਬਾਨ ਨੇ 2001 ਤੋਂ ਪਹਿਲਾਂ ਅਫ਼ਗਾਨਿਸਤਾਨ ਨੂੰ ਚਲਾਉਣ ਲਈ ਇਸਲਾਮਿਕ ਕਾਨੂੰਨ (ਸ਼ਰੀਆ) ਨੂੰ ਅਮਲ ਵਿੱਚ ਲਿਆਂਦਾ ਸੀ।

    9 ਦਿਨ ਪਹਿਲਾਂ ਦੇਸ਼ ਵਿੱਚ ਮੁੜ ਕਬਜ਼ਾ ਕਰਨ ਤੋਂ ਬਾਅਦ ਕੱਟੜਪੰਥੀਆਂ ਨੇ ਸੰਜਮ ਵਾਲਾ ਅਕਸ ਘੜ੍ਹਨ ਦੀ ਕੋਸ਼ਿਸ਼ ਕੀਤੀ।

    ਔਰਤਾਂ ਅਤੇ ਕੁੜੀਆਂ ਨੂੰ ਬੋਲਣ ਦੇ ਅਧਿਕਾਰ ਦੇਣ ਬਾਰੇ ਗੱਲ ਆਖੀ ਅਤੇ ਇਨ੍ਹਾਂ ਦਾਅਵਿਆਂ ’ਤੇ ਸ਼ੱਕ ਜ਼ਾਹਿਰ ਕੀਤਾ ਗਿਆ।

  3. ਅਫ਼ਗਾਨਿਸਤਾਨ ਦੇ ਲੋਕ ਮੁਲਕ ਛੱਡ ਕੇ ਨਹੀਂ ਜਾ ਸਕਦੇ˸ ਤਾਲਿਬਾਨ

    ਜ਼ੁਬੀਉੱਲਾਹ ਮੁਜਾਹਿਦ

    ਤਾਲਿਬਾਨ ਦੇ ਬੁਲਾਰੇ ਜ਼ੁਬੀਉੱਲਾਹ ਮੁਜਾਹਿਦ ਦਾ ਕਹਿਣਾ ਹੈ ਕਿ ਤਾਲਿਬਾਨ ਹੁਣ ਅਫ਼ਗਾਨ ਲੋਕਾਂ ਨੂੰ ਕਾਬੁਲ ਏਅਰਪੋਰਟ ਵੱਲ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ ਕਿਉਂਕਿ ਉੱਥੇ ਅਰਾਜਕਤਾ ਦੇ ਹਾਲਾਤ ਹਨ।

    ਇੱਕ ਪੱਤਰਕਾਰ ਸੰਮੇਲਨ ਵਿੱਚ ਉਨ੍ਹਾਂ ਨੇ ਕਿਹਾ ਕਿ ਹਵਾਈ ਅੱਡੇ ’ਤੇ ਇਕੱਠੀ ਭੀੜ ਨੂੰ ਘਰ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।

    ਪਰ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਲੋਕਾਂ ਨੂੰ ਹਵਾਈ ਜਹਾਜ਼ ਵਿੱਚ ਬੈਠਣ ਲਈ ਸੱਦਾ ਦੇ ਰਿਹਾ ਹੈ।

    ਉਨ੍ਹਾਂ ਨੇ ਕਿਹਾ, “ਅਸੀਂ ਅਮਰੀਕਾ ਨੂੰ ਕਿਹਾ ਹੈ ਕਿ ਅਫ਼ਗਾਨ ਲੋਕਾਂ ਨੂੰ ਨਾ ਸੱਦੇ, ਸਾਨੂੰ ਉਨ੍ਹਾਂ ਦੇ ਹੁਨਰ ਦੀ ਲੋੜ ਹੈ।”

  4. ਪੁਤਿਨ ਨੇ ਅਫ਼ਗਾਨਿਸਤਾਨ ਵਿੱਚ ਇਸਲਾਮਿਕ ਸਟੇਟ ਨੂੰ ਲੈ ਕੇ ਕੀਤਾ ਹੁਸ਼ਿਆਰ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਇਹ ਜ਼ਰੂਰੀ ਹੈ ਕਿ ਇਸਲਾਮੀ ਅੱਤਵਾਦੀਆਂ ਨੂੰ ਦੂਰ ਰੱਖਿਆ ਜਾਵੇ।

    ਰੂਸੀ ਰਾਸ਼ਟਰਪਤੀ ਨੇ ਸੋਮਵਾਰ ਨੂੰ ਮੱਧ ਏਸ਼ੀਆਈ ਦੇਸ਼ਾਂ ਦੇ ਸੈਨਿਕ ਸੰਗਠਨ ਸੀਐੱਸਟੀਓ ਦੇ ਇੱਕ ਸਿਖ਼ਰ ਸੰਮੇਲਨ ਵਿੱਚ ਇਹ ਗੱਲ ਆਖੀ।

    ਇਹ ਐਮਰਜੈਂਸੀ ਬੈਠਕ ਅਫ਼ਗਾਨਿਸਤਾਨ ਦੇ ਹਾਲਾਤ ’ਤੇ ਚਰਚਾ ਲਈ ਸੱਦੀ ਗਈ ਸੀ, ਜਿਸ ਵਿੱਚ ਰੂਸ ਦੇ ਨੇਤਾਵਾਂ ਤੋਂ ਇਲਾਵਾ ਤਜਾਕਿਸਤਾਨ, ਆਰਮੀਨੀਆ, ਬੇਲਾਰੂਸ, ਕਜ਼ਕਿਸਤਾਨ ਅਤੇ ਕਿਰਗਿਸਤਾਨ ਦੇ ਨੇਤਾਵਾਂ ਨੇ ਹਿੱਸਾ ਲਿਆ।

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ

    ਤਸਵੀਰ ਸਰੋਤ, Reuters

    ਰੂਸੀ ਸਮਾਚਾਰ ਏਜੰਸੀ ਇਤਰਤਾਰ ਮੁਤਾਬਕ ਰੂਸ ਸਰਕਾਰ ਦੇ ਬੁਲਾਰੇ ਨੇ ਦਮਿਤਰੀ ਪੋਸਕੋਵ ਨੇ ਕਿਹਾ, “ਦੇਸ਼ਾਂ ਨੇ ਮੰਨਿਆ ਕਿ ਇਹ ਜ਼ਰੂਰੀ ਹੈ ਕਿ ਕੱਟੜਪੰਥੀ ਇਸਲਾਮੀ ਤੱਤਾਂ ਨੂੰ ਆਪਣੇ ਇਲਾਕੇ ਵਿੱਚ ਘੁਸਪੈਠ ਕਰਨ ਤੋਂ ਦੂਰ ਰੱਖਿਆ ਜਾਵੇ ਅਤੇ ਸਾਡੇ ਨਾਗਰਿਕਾਂ ਦੀਆਂ ਕੱਟੜਪੰਥੀਆਂ ਦੇ ਸਮੂਹ ਵਿੱਚ ਨਿਯੁਕਤੀ ਨੂੰ ਰੋਕਿਆ ਜਾਵੇ, ਜਿਸ ਲਈ ਸੋਸ਼ਲ ਨੈੱਟਵਰਕ ਅਤੇ ਇੰਟਰਨੈੱਟ ਦਾ ਵੀ ਸਹਾਰਾ ਲਿਆ ਜਾਂਦਾ ਹੋਵੇ।”

    ਬੁਲਾਰੇ ਨੇ ਕਿਹਾ, “ਰੂਸੀ ਰਾਸ਼ਟਰਪਤੀ ਨੇ ਖ਼ਾਸ ਤੌਰ ’ਤੇ ਇਸਲਾਮਿਕ ਸਟੇਟ ਨੂੰ ਲੈ ਕੇ ਚਿੰਤਾ ਜਤਾਈ ਜੋ ਅਫ਼ਗਾਨਿਸਤਾਨ ਵਿੱਚ ਮਜ਼ਬੂਤੀ ਨਾਲ ਬਣਿਆ ਰਿਹਾ ਹੈ। ਇਹ ਖ਼ਤਰਨਾਕ ਹਾਲਾਤ ਹਨ ਜਿਸ ਸੀਐੱਸਟੀਓ ਦੇ ਇਲਾਕੇ ਨੂੰ ਖ਼ਤਰਾ ਹੈ।”

  5. ਅਫ਼ਗਾਨਿਸਤਾਨ ਤੋਂ ਯੂਕੇ ਪਹੁੰਚੀ ਕੁੜੀ ਦੀ ਹੱਡਬੀਤੀ: 'ਸਭ ਕਹਿ ਰਹੇ ਸਨ ਹੋਰ ਤੇਜ਼ ਦੌੜੋ ਨਹੀਂ ਤਾਂ ਉਹ ਮਾਰ ਦੇਣਗੇ'

  6. ਅਫ਼ਗਾਨਿਸਤਾਨ˸ ਕੀ ਵਧੇਗੀ ਡੈਡਲਾਈਨ? ਅਮਰੀਕਾ ’ਤੇ ਦਬਾਅ, ਤਾਲਿਬਾਨ ਨਾਲ ਹੋ ਰਹੀ ਹੈ ਗੱਲ

    ਅਮਰੀਕਾ ਉੱਤੇ ਲੋਕਾਂ ਨੂੰ ਕਾਬੁਲ ਤੋਂ ਬਾਹਰ ਕੱਢਣ ਲਈ 31 ਅਗਸਤ ਦੀ ਤੈਅ ਸਮਾਂ ਸੀਮਾ ਅੱਗੇ ਵਧਾਉਣ ਲਈ ਦਬਾਅ ਵਧ ਰਿਹਾ ਹੈ।

    ਜਰਮਨੀ ਦੇ ਵਿਦੇਸ਼ ਮੰਤਰੀ ਹੈਇਕੋ ਮਾਸ ਨੇ ਦੱਸਿਆ ਹੈ ਕਿ ਇਸ ਬਾਰੇ ਤੁਰਕੀ, ਅਮਰੀਕਾ ਅਤੇ ਤਾਲਿਬਾਨ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

    ਉਨ੍ਹਾਂ ਨੇ ਕਿਹਾ, “ਅਸੀਂ ਅਮਰੀਕਾ, ਤੁਰਕੀ ਅਤੇ ਦੂਜੇ ਸਹਿਯੋਗੀਆਂ ਨਾਲ ਗੱਲ ਕਰ ਰਹੇ ਹਾਂ ਤਾਂ ਜੋ ਕਾਬੁਲ ਏਅਰਪੋਰਟ ਤੋਂ ਗ਼ੈਰ-ਸੈਨਿਕ ਜਹਾਜ਼ਾਂ ਦਾ ਸੰਚਾਲਨ ਜਾਰੀ ਰਹਿ ਸਕੇ। ਸਾਨੂੰ ਤਾਲਿਬਾਨ ਨਾਲ ਵੀ ਗੱਲਬਾਤ ਜਾਰੀ ਰੱਖਣੀ ਪਵੇਗੀ ਅਤੇ ਅਸੀਂ ਉਹੀ ਕਰ ਰਹੇ ਹਾਂ।”

    ਅਫ਼ਗਾਨਿਸਤਾਨ˸

    ਤਸਵੀਰ ਸਰੋਤ, Reuters

    ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੈ ਕਿ ਤਾਲਿਬਾਨ ਇਸ ਲਈ ਤਿਆਰ ਹੋਵੇਗਾ ਜਾਂ ਨਹੀਂ ਕਿਉਂਕਿ ਉਸ ਨੇ ਸੋਮਵਾਰ ਨੂੰ ਕਹਿ ਦਿੱਤਾ ਸੀ 31 ਅਗਸਤ ਤੱਕ ਸਾਰੇ ਵਿਦੇਸ਼ੀ ਸੈਨਿਕਾਂ ਨੂੰ ਬਾਹਰ ਨਿਕਲ ਜਾਣਾ ਚਾਹੀਦਾ ਹੈ।

    ਤਾਲਿਬਾਨ ਦੇ ਬੁਲਾਰੇ ਨੇ ਕਿਹਾ ਸੀ ਕਿ ਸਮਾਂ ਸੀਮਾ ਵਧੀ ਤਾਂ ਇਸ ਦੇ ਸਿੱਟੇ ਮਾੜੇ ਨਿਕਲਣਗੇ।

  7. ਅਫ਼ਗਾਨਿਸਤਾਨ: ਹੁਣ ਤੱਕ ਦੇ ਹਾਲਾਤ ਉਪਰ ਇੱਕ ਨਜ਼ਰ

    • ਕਾਬੁਲ ਵਿਖੇ ਤਾਲਿਬਾਨ ਦੇ ਦਾਖਿਲ ਹੋਣ ਤੋਂ ਬਾਅਦ ਸਾਰੇ ਦੇਸ਼ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਵਿੱਚ ਭਾਰਤ ਵੀ ਸ਼ਾਮਿਲ ਹੈ।
    • ਮੰਗਲਵਾਰ ਨੂੰ ਤਜਾਕਿਸਤਾਨ ਰਾਹੀਂ ਏਅਰ ਇੰਡੀਆ ਦੀ ਉਡਾਣ ਦਿੱਲੀ ਪੁੱਜੀ ਹੈ ਜਿਸ ਵਿੱਚ 78 ਯਾਤਰੀ ਵਾਪਸ ਆਏ ਹਨ। ਐਤਵਾਰ ਅਤੇ ਸੋਮਵਾਰ ਨੂੰ ਵੀ ਉਡਾਣਾਂ ਰਾਹੀਂ ਅਫ਼ਗਾਨ,ਭਾਰਤੀ ਅਤੇ ਨੇਪਾਲੀ ਨਾਗਰਿਕ ਵਾਪਿਸ ਆਏ ਹਨ।
    • ਤਜਾਕਿਸਤਾਨ ਤੋਂ ਵਾਪਿਸ ਆਈ ਉਡਾਣ ਵਿੱਚ ਅਫ਼ਗਾਨ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਵੀ ਭਾਰਤ ਲਿਆਂਦੇ ਹਨ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਕੇਂਦਰੀ ਰਾਜ ਮੰਤਰੀ ਵੀ ਮੁਰਲੀਧਰਨ ਵੀ ਇਨ੍ਹਾਂ ਦੇ ਸਵਾਗਤ ਲਈ ਹਵਾਈ ਅੱਡੇ ਪੁੱਜੇ।
    • ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੇ ਬਿਆਨ ਮੁਤਾਬਕ 14 ਅਗਸਤ ਤੋਂ ਸੋਮਵਾਰ ਸ਼ਾਮ ਤੱਕ ਅਮਰੀਕਾ ਨੇ 48000 ਲੋਕਾਂ ਨੂੰ ਅਫਗਾਨਿਸਤਾਨ ਵਿੱਚੋਂ ਸੁਰੱਖਿਅਤ ਕੱਢਿਆ ਗਿਆ ਹੈ।
    • ਅਮਰੀਕਾ ਨੂੰ ਸਹਿਯੋਗੀ ਦੇਸ਼ ਅਫ਼ਗਾਨਿਸਤਾਨ ਵਿੱਚੋਂ ਫ਼ੌਜਾਂ ਨੂੰ ਕੱਢਣ ਦੀ ਆਖਰੀ ਤਾਰੀਕ ਵਿੱਚ ਵਾਧੇ ਲਈ ਅਪੀਲ ਕਰ ਰਹੇ ਹਨ। ਅਮਰੀਕਾ ਵੱਲੋਂ ਇਹ ਤਰੀਕ 31 ਅਗਸਤ ਤੈਅ ਕੀਤੀ ਗਈ ਸੀ ਜਿਸ ਲਈ ਤਾਲਿਬਾਨ ਨੇ ਵੀ ਹਾਮੀ ਭਰੀ ਸੀ।
    • ਯੂਕੇ ਵੱਲੋਂ ਅਫ਼ਗਾਨਿਸਤਾਨ ਦੇ ਮੁੱਦੇ 'ਤੇ ਜੀ-7 ਦੇਸ਼ਾਂ ਦੀ ਇੱਕ ਬੈਠਕ ਅੱਜ ਸ਼ਾਮ ਕੀਤੀ ਜਾਵੇਗੀ।
    • ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੁਣ ਵੀ ਹਜ਼ਾਰਾਂ ਲੋਕ ਅਫ਼ਗਾਨਿਸਤਾਨ ਤੋਂ ਨਿਕਲਣ ਦੀ ਆਸ ਵਿੱਚ ਬੈਠੇ ਹੋਏ ਹਨ। ਪਿਛਲੇ ਐਤਵਾਰ ਤੋਂ ਹੁਣ ਤਕ ਇੱਥੇ 20 ਤੋਂ ਵੱਧ ਲੋਕਾਂ ਦੀ ਜਾਨ ਗਈ ਹੈ।
    ਅਫ਼ਗਾਨਿਸਤਾਨ: ਹੁਣ ਤੱਕ ਦੇ ਹਾਲਾਤ ਉਪਰ ਇੱਕ ਨਜ਼ਰ

    ਤਸਵੀਰ ਸਰੋਤ, V MURLEEDHARAN/TWITTER

    ਅਫ਼ਗਾਨ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਵੀ ਭਾਰਤ ਲਿਆਂਦੇ ਹਨ।

    ਤਸਵੀਰ ਸਰੋਤ, V MURLEEDHARAN/TWITTER

  8. ਕਾਬੁਲ ਤੋਂ ਆਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮਹਾਵੀਰ ਨਗਰ ਦੇ ਗੁਰਦੁਆਰੇ ’ਚ ਪਹੁੰਚਾਏ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਆਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਿੱਲੀ ਦੇ ਮਹਾਵੀਰ ਨਗਰ ਇਲਾਕੇ ਦੇ ਗੁਰੂ ਅਰਜਨ ਦੇਵ ਜੀ ਗੁਰਦੁਆਰੇ ਵਿੱਚ ਪਹੁੰਚਾਏ ਗਏ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. ਤਾਲਿਬਾਨ ਦੇ ਕਬਜ਼ੇ ਵਾਲੇ ਕਾਬੁਲ ਤੋਂ ਕਿਵੇਂ ਬਾਹਰ ਨਿਕਲੀ ਇਹ ਭਾਰਤੀ ਮਹਿਲਾ

    ਬਾਕੀ ਦੇਸ਼ਾਂ ਵਾਂਗ ਭਾਰਤ ਵੀ ਆਪਣੇ ਨਾਗਰਿਕਾਂ ਅਤੇ ਸਥਾਨਕ ਲੋਕਾਂ ਨੂੰ ਅਫ਼ਗਾਨਿਸਤਾਨ ਵਿੱਚੋਂ ਕੱਢਣ ਲਈ ਬਚਾਅ ਮੁਹਿੰਮ ਚਲਾ ਰਿਹਾ ਹੈ। ਫਿਰ ਵੀ ਕਈ ਲੋਕ ਪਲ-ਪਲ ਵਧ ਰਹੀ ਅਫ਼ਰਾ-ਤਫ਼ਰੀ ਦੌਰਾਨ ਉੱਥੇ ਫ਼ਸੇ ਹੋਏ ਹਨ।

    ਕਾਬੁਲ ਵਿੱਚ ਫ਼ਸੀ ਇੱਕ ਭਾਰਤੀ ਔਰਤ ਨੇ ਸਾਡੇ ਨਾਲ਼ ਆਪਣੇ ਪਿਛਲੇ ਕੁਝ ਦਿਨਾਂ ਦੀ ਹੱਡਬੀਤੀ ਸਾਂਝੀ ਕੀਤੀ।

    ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

    Afghanistan
  10. ਅਫ਼ਗਾਨਿਸਤਾਨ: ਕਾਬੁਲ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਿੱਲੀ ਲਿਆਂਦੇ ਗਏ

    ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਕੇਂਦਰੀ ਰਾਜ ਮੰਤਰੀ ਵੀ ਮੁਰਲੀਧਰਨ ਨੇ ਕਾਬੁਲ ਤੋਂ ਦਿੱਲੀ ਆਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਾਪਤ ਕੀਤੇ। ਇਹ ਸਰੂਪ ਅਫ਼ਗਾਨਿਸਤਾਨ ਤੋਂ ਆਏ ਲੋਕਾਂ ਨਾਲ ਦਿੱਲੀ ਏਅਰਪੋਰਟ ਲਿਆਂਦੇ ਗਏ।

    ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਤਾਬਕ ਅਫ਼ਗਾਨਿਸਤਾਨ ਤੋਂ 78 ਲੋਕਾਂ ਨੂੰ ਦਿੱਲੀ ਲਿਆਂਦਾ ਗਿਆ ਜਿਨ੍ਹਾਂ ’ਚ 25 ਭਾਰਤੀ ਨਾਗਰਿਕ ਹਨ।

    ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ: ਕਾਬੁਲ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਿੱਲੀ ਲਿਆਂਦੇ ਗਏ
  11. ਅਫ਼ਗਾਨਿਸਤਾਨ ਦੀ ਐੱਮਪੀ ਅਨਾਰਕਲੀ ਕੌਰ ਨੇ ਦੱਸੀ ਉੱਥੋਂ ਨਿਕਲ ਕੇ ਭਾਰਤ ਪੁਹੰਚਣ ਦੀ ਕਹਾਣੀ

    ਅਫ਼ਗਾਨਿਸਤਾਨ ਦੀ ਸੰਸਦ ਵਿੱਚ ਸੀਨੇਟਰ ਰਹੀ ਅਨਾਰਕਲੀ ਕੌਰ ਭਾਰਤ ਸਰਕਾਰ ਦੀ ਮਦਦ ਨਾਲ ਅਫ਼ਗਾਨਿਸਤਾਨ ਤੋਂ ਭਾਰਤ ਪੁੱਜੇ।

    ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਭਾਰਤ ਪਹੁੰਚਣ ਦੀ ਜੱਦੋਜਹਿਦ ਲਈ ਸੰਘਰਸ਼ ਦੇ ਅੱਠ ਦਿਨਾਂ ਦਾ ਵੇਰਵਾ ਦੱਸਿਆ।

    ਉਨ੍ਹਾਂ ਦੱਸਿਆ ਕਿ ਕਿਵੇਂ ਉਹ ਆਪਣੇ ਬਿਮਾਰ ਮਾਪਿਆਂ ਨੂੰ ਭਾਰਤ ਲਿਆਏ ਤੇ ਕਿਹੜੇ ਮੁਸ਼ਕਿਲ ਹਾਲਾਤ ਦਾ ਉਨ੍ਹਾਂ ਨੇ ਸਾਹਮਣਾ ਕੀਤਾ

    ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ ਦੀ ਐੱਮਪੀ ਅਨਾਰਕਲੀ ਕੌਰ ਨੇ ਦੱਸੀ ਉੱਥੋਂ ਨਿਕਲ ਕੇ ਭਾਰਤ ਪੁਹੰਚਣ ਦੀ ਕਹਾਣੀ
  12. ਅਫ਼ਗਾਨਿਸਤਾਨ ਤੋਂ ਭਾਰਤ ਆਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਸਵਾਗਤ ਲਈ ਪੁੱਜੇ ਭਾਰਤ ਸਰਕਾਰ ਦੇ ਮੰਤਰੀ

    ਏਅਰ ਇੰਡੀਆ ਦੀ ਉਡਾਨ 78 ਯਾਤਰੀਆਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪਾਂ ਨਾਲ ਭਾਰਤ ਪਹੁੰਚ ਗਈ ਹੈ। ਮੰਗਲਵਾਰ ਸਵੇਰੇ ਦਿੱਲੀ ਪੁੱਜੀ ਇਸ ਉਡਾਣ ਵਿੱਚ 25 ਭਾਰਤੀਆਂ ਸਮੇਤ ਅਫ਼ਗਾਨ ਮਹਿਲਾਵਾਂ ਤੇ ਬੱਚੇ ਸ਼ਾਮਿਲ ਹਨ।

    ਇਸ ਉਡਾਣ ਦੇ ਸਵਾਗਤ ਲਈ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ,ਕੇਂਦਰੀ ਰਾਜ ਮੰਤਰੀ ਵੀ ਮੁਰਲੀਧਰਨ ਅਤੇ ਭਾਜਪਾ ਆਗੂ ਆਰ ਪੀ ਸਿੰਘ ਨੇ ਦਿੱਲੀ ਹਵਾਈ ਅੱਡੇ ਉਪਰ ਪੁੱਜੇ ਸਨ।

    ਹਰਦੀਪ ਸਿੰਘ ਪੁਰੀ ਨੇ ਟਵਿੱਟਰ ਰਾਹੀਂ ਇਨ੍ਹਾਂ ਸਰੂਪਾਂ ਨੂੰ ਹਵਾਈ ਅੱਡੇ ਤੋਂ ਲੈ ਕੇ ਜਾਣ ਦੀ ਵੀਡੀਓ ਵੀ ਸਾਂਝੀ ਕੀਤੀ ਹੈ।

    ਇਸ ਉਡਾਣ ਵਿੱਚ ਵਾਪਿਸ ਆਏ ਯਾਤਰੀਆਂ ਨੂੰ ਕਾਬੁਲ ਤੋਂ ਭਾਰਤੀ ਹਵਾਈ ਸੈਨਾ ਦੇ ਜਹਾਜ਼ ਦੁਆਰਾ ਤਜਾਕਿਸਤਾਨ ਪਹੁੰਚਾਇਆ ਗਿਆ ਸੀ ਅਤੇ ਫਿਰ ਏਅਰ ਇੰਡੀਆ ਦੀ ਉਡਾਣ ਰਾਹੀਂ ਉਨ੍ਹਾਂ ਨੂੰ ਦਿੱਲੀ ਭੇਜਿਆ ਗਿਆ ਹੈ।

    ਐਤਵਾਰ ਨੂੰ ਆਈਆਂ ਉਡਾਣਾਂ ਵਿੱਚ ਅਫ਼ਗਾਨਿਸਤਾਨ ਦੇ ਦੋ ਸਾਂਸਦਾਂ ਸਮੇਤ ਦੋ ਦਰਜਨ ਦੇ ਕਰੀਬ ਸਿੱਖ ਭਾਰਤ ਆਏ ਹਨ। ਮੰਗਲਵਾਰ ਨੂੰ ਭਾਰਤ ਪਹੁੰਚੀ ਇਸ ਉਡਾਣ ਵਿੱਚ ਵੀ ਕਈ ਅਫ਼ਗਾਨ ਸਿੱਖ ਭਾਰਤ ਆਏ ਹਨ।

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  13. ਅਫ਼ਗਾਨਿਸਤਾਨ: ਮਹਿਲਾਵਾਂ ਅਤੇ ਬੱਚਿਆਂ ਸਮੇਤ 78 ਯਾਤਰੀ ਪੁੱਜਣਗੇ ਭਾਰਤ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸ਼ਾਮਲ

    ਅਫ਼ਗਾਨਿਸਤਾਨ ਤੋਂ ਭਾਰਤੀ ਅਤੇ ਅਫ਼ਗਾਨ ਨਾਗਰਿਕਾਂ ਦਾ ਭਾਰਤ ਪੁੱਜਣਾ ਜਾਰੀ ਹੈ ਅਤੇ ਮੰਗਲਵਾਰ ਸਵੇਰੇ ਏਅਰ ਇੰਡੀਆ ਦੀ ਉਡਾਣ 1956 ਰਾਹੀਂ 25 ਭਾਰਤੀ ਨਾਗਰਿਕਾਂ ਸਮੇਤ 78 ਯਾਤਰੀ ਭਾਰਤ ਆ ਰਹੇ ਹਨ।

    ਇਨ੍ਹਾਂ ਯਾਤਰੀਆਂ ਨੂੰ ਭਾਰਤੀ ਹਵਾਈ ਸੈਨਾ ਦੁਆਰਾ ਕਾਬੁਲ ਤੋਂ ਤਜਾਕਿਸਤਾਨ ਪਹੁੰਚਾਇਆ ਗਿਆ ਸੀ। ਭਾਰਤ ਪੁੱਜੇ ਇਨ੍ਹਾਂ ਯਾਤਰੀਆਂ ਵਿੱਚ ਅਫ਼ਗਾਨ ਸਿੱਖ ਗੁਰੂ ਗ੍ਰੰਥ ਸਾਹਿਬ ਦੇ 3 ਸਰੂਪ ਵੀ ਲੈ ਕੇ ਆਉਣਗੇ।

    ਕੇਂਦਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਸੋਸ਼ਲ ਮੀਡੀਆ ਰਾਹੀਂ ਇਨ੍ਹਾਂ ਯਾਤਰੀਆਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਖਿਆ ਹੈ ਕਿ ਭਾਰਤ ਅਫ਼ਗਾਨਿਸਤਾਨ ਤੋਂ ਸੁਰੱਖਿਅਤ ਵਾਪਸੀ ਵਿੱਚ ਸਹਾਇਤਾ ਕਰ ਰਿਹਾ ਹੈ।

    ਇਨ੍ਹਾਂ ਤਸਵੀਰਾਂ ਵਿੱਚ ਯਾਤਰੀ ਹਵਾਈ ਸੈਨਾ ਦੇ ਜਹਾਜ਼ ਤੋਂ ਉਤਰਦੇ ਅਤੇ ਏਅਰ ਇੰਡੀਆ ਦੇ ਜਹਾਜ਼ ਕੋਲ ਖੜੇ ਵਿਖਾਈ ਦੇ ਰਹੇ ਹਨ। ਦੋ ਤਸਵੀਰਾਂ ਵਿੱਚ ਮਹਿਲਾਵਾਂ ਅਤੇ ਹੋਰ ਯਾਤਰੀਆਂ ਨੂੰ ਭਾਰਤ ਸਰਕਾਰ ਵੱਲੋਂ ਖਾਣ ਪੀਣ ਦਾ ਸਾਮਾਨ ਮੁਹੱਈਆ ਕਰਵਾਉਣ ਅਤੇ ਯਾਤਰਾ ਦੇ ਪਲ ਸਾਂਝੇ ਕੀਤੇ ਗਏ ਹਨ।

    ਵਿਦੇਸ਼ ਮੰਤਰਾਲੇ ਵੱਲੋਂ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਯਾਤਰੀ ਜੈਕਾਰੇ ਲਗਾ ਰਹੇ ਹਨ।

    ਜ਼ਿਕਰਯੋਗ ਹੈ ਕਿ ਐਤਵਾਰ ਅਤੇ ਸੋਮਵਾਰ ਨੂੰ ਵੀ ਕਈ ਉਡਾਣਾਂ ਰਾਹੀਂ ਭਾਰਤੀ ਅਤੇ ਅਫ਼ਗਾਨ ਨਾਗਰਿਕ ਵਾਪਸ ਆਏ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਵਿਦੇਸ਼ ਮੰਤਰਾਲੇ ਵੱਲੋਂ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਯਾਤਰੀ ਜੈਕਾਰੇ ਲਗਾ ਰਹੇ ਹਨ।

    ਤਸਵੀਰ ਸਰੋਤ, ARINDAM BAGCHI/TWITTER

    ਮੰਗਲਵਾਰ ਸਵੇਰੇ ਏਅਰ ਇੰਡੀਆ ਦੀ ਉਡਾਣ ਰਾਹੀਂ 25 ਭਾਰਤੀ ਨਾਗਰਿਕਾਂ ਸਮੇਤ 78 ਯਾਤਰੀ ਭਾਰਤ ।

    ਤਸਵੀਰ ਸਰੋਤ, ARINDAM BAGCHI/TWITTER

  14. ਅਫ਼ਗਾਨਿਸਤਾਨ: ਪ੍ਰਮੁੱਖ ਘਟਨਾਕ੍ਰਮ

    • ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਉੱਤਰ ਵਿੱਚ ਤਾਲਿਬਾਨ ਵਿਰੋਧੀ ਤਾਕਤਾਂ ਦੇ ਆਖ਼ਰੀ ਅਹਿਮ ਗੜ੍ਹ ਪੰਜਸ਼ੀਰ ਘਾਟੀ ਦੀ ਘੇਰਾਬੰਦੀ ਦਾ ਦਾਅਵਾ ਕੀਤਾ ਹੈ।
    • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਹੈ ਕਿ ਅਫਗਾਨਿਸਤਾਨ ਤੋਂ ਆਉਣ ਵਾਲੇ ਸਿੱਖਾਂ ਦੇ ਰਹਿਣ ਅਤੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇਗਾ।
    • ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਾਬੁਲ ਵਿੱਚ ਇੱਕ ਮੀਟਿੰਗ ਦੌਰਾਨ ਕਿਹਾ ਹੈ ਕਿ ਅਫ਼ਗਾਨਿਸਤਾਨ ਛੱਡਣ ਵਾਲੇ ਲੋਕ ਜੇ ਵਾਪਸ ਪਰਤਦੇ ਹਨ ਤਾਂ ਉਨ੍ਹਾਂ ਲਈ ਕੋਈ ਖ਼ਤਰਾ ਨਹੀਂ ਹੈ।
    • ਬ੍ਰਿਟੇਨ 'ਚ ਆਰਮਡ ਫੋਰਸ ਦੇ ਮੰਤਰੀ ਜੇਮਸ ਹਿਪੇ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਦਾ ਮਿਸ਼ਨ ਅਮਰੀਕੀ ਫੌਜੀਆਂ ਦੇ ਉੱਥੋਂ ਹਟਦੇ ਹੀ ਖ਼ਤਮ ਹੋਵੇਗਾ।
    • ਪੰਜਸ਼ੀਰ 'ਚ ਤਾਲਿਬਾਨ ਵਿਰੋਧੀ ਤਾਕਤਾਂ ਦਾ ਐਲਾਨ, 'ਜੰਗ ਲਈ ਤਿਆਰ ਹਾਂ ਅਸੀਂ'।
    • ਤਾਲਿਬਾਨ ਦੀ ਅਮਰੀਕਾ ਨੂੰ ਵਾਰਨਿੰਗ, 31 ਅਗਸਤ ਤੱਕ ਅਫ਼ਗਾਨਿਸਤਾਨ ਖਾਲੀ ਕਰੋ।
    • ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨਾਲ ਭਾਰਤ ਆ ਰਹੇ ਹਨ ਅਫ਼ਗਾਨ ਸਿੱਖ।
    Afghanistan

    ਤਸਵੀਰ ਸਰੋਤ, EPA

  15. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਇਸ ਪੇਜ ਰਾਹੀਂ ਅਸੀਂ ਤੁਹਾਡੇ ਨਾਲ ਅਫ਼ਗਾਨਿਸਤਾਨ ਵਿੱਚ ਹੋ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ। 23 ਅਗਸਤ ਦਾ ਲਾਈਵ ਪੇਜ ਪੜ੍ਹਨ ਲਈ ਇੱਥੇ ਕਲਿੱਕ ਕਰੋ