ਤੁਹਾਡਾ ਸਭ ਦਾ ਧੰਨਵਾਦ!
ਭਾਰਤ ਦੇ ਕੇਂਦਰੀ ਬਜਟ 2023 ਨਾਲ ਸਬੰਧਤ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਸਾਡੇ ਨਾਲ ਜੁੜਨ ਲਈ ਤੁਹਾਡਾ ਸਭ ਦਾ ਧੰਨਵਾਦ
ਬੀਬੀਸੀ ਪੰਜਾਬੀ ਉੱਤੇ ਨਵੀਂਆਂ ਤੇ ਤਾਜ਼ਾ ਖ਼ਬਰਾਂ ਦੇਖਣ ਲ਼ਈ ਇਸ ਲਿੰਕ ਨੂੰ ਕਲਿੱਕ ਕਰੋ :
You’re viewing a text-only version of this website that uses less data. View the main version of the website including all images and videos.
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਨ ਬਜਟ ਪੇਸ਼ ਕੀਤਾ
ਭਾਰਤ ਦੇ ਕੇਂਦਰੀ ਬਜਟ 2023 ਨਾਲ ਸਬੰਧਤ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਸਾਡੇ ਨਾਲ ਜੁੜਨ ਲਈ ਤੁਹਾਡਾ ਸਭ ਦਾ ਧੰਨਵਾਦ
ਬੀਬੀਸੀ ਪੰਜਾਬੀ ਉੱਤੇ ਨਵੀਂਆਂ ਤੇ ਤਾਜ਼ਾ ਖ਼ਬਰਾਂ ਦੇਖਣ ਲ਼ਈ ਇਸ ਲਿੰਕ ਨੂੰ ਕਲਿੱਕ ਕਰੋ :
ਮੋਦੀ ਸਰਕਾਰ ਨੇ 2024 'ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ, ਆਪਣੇ ਮੌਜੂਦਾ ਕਾਰਜਕਾਲ ਦਾ ਇਹ ਆਖ਼ਰੀ ਬਜਟ ਪੇਸ਼ ਕਰ ਦਿੱਤਾ ਹੈ।
ਇਸ ਬਜਟ ਵਿੱਚ ਪੂੰਜੀ ਖ਼ਰਚ ਵਧਾ ਦਿੱਤਾ ਗਿਆ ਹੈ ਅਤੇ ਮੱਧ ਵਰਗ ਨੂੰ ਟੈਕਸ 'ਚ ਰਾਹਤ ਦਿੱਤੀ ਗਈ ਹੈ।
ਬੀਬੀਸੀ ਪੱਤਰਕਾਰ ਨਿਖਿਲ ਇਨਾਮਦਾਰ ਦੱਸ ਰਹੇ ਹਨ ਬਜਟ ਦੀਆਂ 5 ਮੁੱਖ ਗੱਲਾਂ:
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਜਟ ਭਾਸ਼ਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 'ਅੰਮ੍ਰਿਤ ਕਾਲ' ਦਾ ਪਹਿਲਾ ਬਜਟ ਵਿਕਸਿਤ ਭਾਰਤ ਦੇ ਸ਼ਾਨਦਾਰ ਵਿਜ਼ਨ ਨੂੰ ਪੂਰਾ ਕਰਨ ਲਈ ਮਜ਼ਬੂਤ ਨੀਂਹ ਬਣਾਏਗਾ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵਧੇਰੇ ਕਰ ਦੇਣ ਵਾਲੇ, ਜ਼ਿਆਦਾ ਕਮਾਈ ਕਰਨ ਵਾਲਿਆਂ ਲਈ ਇਹ ਬਜਟ ਰਾਹਤ ਲੈ ਕੇ ਆਇਆ ਹੈ।
ਮੱਧ ਵਰਗ ਲਈ ਵੀ ਇਹ ਬਜਟ ਚੰਗੀ ਖ਼ਬਰ ਲੈ ਕੇ ਆਇਆ ਹੈ। ਬੈਂਕਬਾਜ਼ਾਰ ਡਾਟ ਕਾਮ ਦੇ ਮੁੱਖ ਅਧਿਕਾਰੀ ਆਦਿਲ ਸ਼ੇੱਟੀ ਕਹਿੰਦੇ ਹਨ ਕਿ ਦੇਖਿਆ ਜਾਵੇ ਤਾਂ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਸਲਾਨਾ 7.5 ਲੱਖ ਰੁਪਏ ਦੀ ਆਮਦਨ 'ਤੇ ਹੁਣ ਕੋਈ ਟੈਕਸ ਨਹੀਂ ਦੇਣਾ ਪਵੇਗਾ।
ਇਸ ਨਾਲ, ਇਸ ਦਾਇਰੇ 'ਚ ਆਉਣ ਵਾਲੇ ਕਰਦਾਤਾ ਦਾ ਭਰੋਸਾ ਵਧੇਗਾ ਕਿਉਂਕਿ ਹੁਣ ਉਨ੍ਹਾਂ ਦੇ ਹੱਥ 'ਚ ਥੋੜ੍ਹਾ ਜ਼ਿਆਦਾ ਪੈਸਾ ਰਹੇਗਾ।
ਉਹ ਕਹਿੰਦੇ ਹਨ ਕਿ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ 7 ਲੱਖ ਤੋਂ 15 ਲੱਖ ਰੁਪਏ ਦੀ ਸਲਾਨਾ ਆਮਦਨ ਵਾਲਿਆਂ ਲਈ ਟੈਕਸ ਦੀ ਦਰ 'ਚ ਥੋੜ੍ਹੀ ਰਾਹਤ ਦਿੱਤੀ ਗਈ ਹੈ।
ਉਨ੍ਹਾਂ ਹੁਣ ਇਹ ਫੈਸਲਾ ਕਰਨਾ ਹੈ ਕਿ ਉਹ ਪੁਰਾਣੀ ਟੈਕਸ ਪ੍ਰਣਾਲੀ 'ਚ ਰਹਿਣ ਜਾਂ ਫਿਰ ਨਵੀਂ ਟੈਕਸ ਪ੍ਰਣਾਲੀ ਅਪਣਾਉਣ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਨਵੀਂ ਟੈਕਸ ਪ੍ਰਣਾਲੀ ਹੀ ਹੁਣ ਡਿਫਾਲਟ ਟੈਕਸ ਪ੍ਰਣਾਲੀ ਰਹੇਗੀ ਪਰ ਜੇ ਕਰਦਾਤਾ ਚਾਹੁੰਣ ਤਾਂ ਅਜੇ ਵੀ ਪੁਰਾਣੀ ਜਾਂ ਨਵੀਂ ਟੈਕਸ ਪ੍ਰਣਾਲੀ ਨੂੰ ਅਪਨਾਉਣ ਦਾ ਫੈਸਲਾ ਕਰ ਸਕਦੇ ਹਨ।
ਪੁਰਾਣੀ ਟੈਕਸ ਪ੍ਰਣਾਲੀ ਦੀ ਗੱਲ ਕਰੀਏ ਤਾਂ ਇਸ ਨੂੰ ਸਾਲ 2013 ਵਿੱਚ ਲਗਭਗ ਫ੍ਰੀਜ਼ ਕਰ ਦਿੱਤਾ ਗਿਆ ਸੀ ਅਤੇ ਹੁਣ ਇਸ 'ਚ ਕਿਸੇ ਵੀ ਤਰ੍ਹਾਂ ਦੇ ਵਾਧੇ ਦੀ ਉਮੀਦ ਨਹੀਂ ਹੈ। ਅਜਿਹੀ ਸਥਿਤੀ 'ਚ ਪੁਰਾਣੀ ਟੈਕਸ ਪ੍ਰਣਾਲੀ 'ਚ ਬਣੇ ਰਹਿਣਾ ਕਰਦਾਤਾ ਲਈ ਮੁਸ਼ਕਲ ਫੈਸਲਾ ਹੋ ਸਕਦਾ ਹੈ।
ਆਦਿਲ ਸ਼ੈੱਟੀ ਕਹਿੰਦੇ ਹਨ ਕਿ ਕਿਹੜੀ ਟੈਕਸ ਪ੍ਰਣਾਲੀ 'ਚ ਕਰਦਾਤਾ ਦੇ ਹੱਥ 'ਚ ਪੈਸਾ ਬਚੇਗਾ, ਇਹ ਜਾਣਨ ਲਈ ਉਨ੍ਹਾਂ ਨੂੰ ਆਨਲਾਈਨ ਟੈਕਸ ਕੈਲਕੁਲੇਟਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਨਵੀਂ ਪ੍ਰਣਾਲੀ 'ਚ ਸਟੈਂਡਰਡ ਡਿਡਕਸ਼ਨ (ਸਧਾਰਨ ਕਟੌਤੀ) ਦਾ ਫ਼ਾਇਦਾ ਨਹੀਂ ਦਿੱਤਾ ਗਿਆ ਹੈ। ਜਦਕਿ ਪੁਰਾਣੇ ਪ੍ਰਣਾਲੀ 'ਚ ਹੋਮ ਲੋਨ 'ਤੇ ਇੰਟਰੇਸਟ (ਵਿਆਜ), ਬੀਮਾ ਅਤੇ ਪ੍ਰੋਵੀਡੈਂਟ ਫ਼ੰਡ 'ਚ ਜਮਾਂ ਕਰਨ ਵਾਲੇ ਪੈਸੇ 'ਤੇ ਡਿਡਕਸ਼ਨ (ਕਟੌਤੀ) ਦਾ ਫ਼ਾਇਦਾ ਮਿਲਦਾ ਹੈ।
ਆਦਿਲ ਕਹਿੰਦੇ ਹਨ, ਜੇ ਮਹਿੰਗਾਈ ਨੂੰ ਦੇਖਿਆ ਜਾਵੇ ਤਾਂ ਕਰਦਾਤਾ ਲਈ ਇਸ ਦੀ ਅਸਲ ਦਰ ਜ਼ਿਆਦਾ ਹੋ ਜਾਂਦੀ ਹੈ, ਭਾਵ ਜਿਨ੍ਹਾਂ ਲੋਕਾਂ ਨੇ 30 ਫ਼ੀਸਦ ਦੀ ਦਰ ਨਾਲ ਟੈਕਸ ਦੇਣਾ ਹੁੰਦਾ ਹੈ, ਉਨ੍ਹਾਂ ਲਈ ਇਹ ਦਰ ਲਗਭਗ 40 ਫ਼ੀਸਦ ਦੇ ਬਰਾਬਰ ਹੋ ਜਾਂਦੀ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਔਰਤਾਂ ਲਈ ਇੱਕ ਨਵੀਂ ਬੱਚਤ ਯੋਜਨਾ 'ਮਹਿਲਾ ਸਨਮਾਨ ਬੱਚਤ ਸਰਟੀਫਿਕੇਟ' ਦਾ ਐਲਾਨ ਕੀਤਾ। ਇਸ 'ਤੇ ਦੋ ਸਾਲਾਂ ਲਈ 7.5 ਫੀਸਦੀ ਦੀ ਦਰ ਨਾਲ ਸਥਿਰ ਵਿਆਜ ਦਿੱਤਾ ਜਾਵੇਗਾ।
ਇਸ ਯੋਜਨਾ ਦੇ ਤਹਿਤ ਇਹ ਖਾਤਾ ਔਰਤ ਦੇ ਨਾਂ 'ਤੇ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਸਕੀਮ ਤਹਿਤ ਵੱਧ ਤੋਂ ਵੱਧ ਦੋ ਲੱਖ ਰੁਪਏ ਜਮ੍ਹਾਂ ਕਰਵਾਏ ਜਾ ਸਕਦੇ ਹਨ ਅਤੇ ਅੰਸ਼ਿਕ ਕਢਵਾਉਣ ਦੀ ਸਹੂਲਤ ਵੀ ਉਪਲੱਬਧ ਹੋਵੇਗੀ।
ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਲਈ ਦੀਨਦਿਆਲ ਅੰਤੋਦਿਆ ਯੋਜਨਾ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਮਿਸ਼ਨ ਤਹਿਤ ਦੇਸ਼ ਭਰ ਵਿੱਚ 81 ਲੱਖ ਸਵੈ-ਸਹਾਇਤਾ ਸਮੂਹ ਬਣਾਏ ਗਏ ਹਨ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ ਛੋਟੇ ਕਿਸਾਨਾਂ ਨੂੰ 2.25 ਲੱਖ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ।
ਬੈਂਕ ਬਜ਼ਾਰ ਡਾਕ ਕੌਮ ਦੇ ਸੀਈਓ ਆਦਿਲ ਸ਼ੈੱਟੀ ਦਾ ਕਹਿਣਾ ਹੈ ਕਿ MIS (ਮਹੀਨਾਵਾਰ ਆਮਦਨ ਯੋਜਨਾ ਖਾਤਾ) ਅਤੇ SCSS ਵਰਗੀਆਂ ਛੋਟੀਆਂ ਬੱਚਤ ਯੋਜਨਾਵਾਂ 'ਤੇ ਸੀਮਾ ਨੂੰ ਦੁੱਗਣਾ ਕਰਨ ਨਾਲ ਵੱਡੀ ਰਾਹਤ ਮਿਲੀ ਹੈ।
MIS ਸੀਮਾ ਹੁਣ 4.5 ਲੱਖ ਰੁਪਏ ਤੋਂ ਵਧਾ ਕੇ 9 ਲੱਖ ਰੁਪਏ ਕਰ ਦਿੱਤੀ ਗਈ ਹੈ।
ਸੰਯੁਕਤ ਖਾਤਿਆਂ ਦੇ ਮਾਮਲੇ 'ਚ ਹੁਣ 15 ਲੱਖ ਰੁਪਏ ਤੱਕ ਦਾ ਨਿਵੇਸ਼ ਕੀਤਾ ਜਾ ਸਕਦਾ ਹੈ ਜਦਕਿ ਸੀਨੀਅਰ ਨਾਗਰਿਕਾਂ ਦੀ ਬਚਤ ਯੋਜਨਾ 'ਚ ਨਿਵੇਸ਼ ਦੀ ਸੀਮਾ ਹੁਣ 15 ਲੱਖ ਰੁਪਏ ਦੀ ਬਜਾਏ 30 ਲੱਖ ਰੁਪਏ ਕਰ ਦਿੱਤੀ ਗਈ ਹੈ।
ਔਰਤਾਂ ਲਈ ਦੋ ਸਾਲ ਦੀ ਫਿਕਸਡ ਡਿਪਾਜ਼ਿਟ ਸਕੀਮ 'ਚ 7.5 ਫੀਸਦੀ ਵਿਆਜ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਅੰਸ਼ਿਕ ਕਢਵਾਉਣ ਦੀ ਸਹੂਲਤ ਵੀ ਮਿਲੇਗੀ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2023 ਦੇ ਬਜਟ ਵਿਚ ਸਿੱਧੇ ਅਤੇ ਅਸਿੱਧੇ ਟੈਕਸਾਂ ਬਾਰੇ ਕਈ ਐਲਾਨ ਕੀਤੇ ਹਨ।
ਵਿੱਤ ਮੰਤਰੀ ਵਲੋਂ ਕੀਤੇ ਐਲਾਨ ਮੁਤਾਬਕ ਪੁਰਾਣੀ 6 ਟੈਕਸ ਪ੍ਰਣਾਲੀ ਵਿਚ ਸੋਧ ਕਰਕੇ 5 ਸਲੈਬਾਂ ਵਾਲੀ ਪ੍ਰਣਾਲੀ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ।
7 ਲੱਖ ਤੱਕ ਛੂਟ ਦਾ ਐਲਾਨ
7 ਲੱਖ ਰੁਪਏ ਤੱਕ ਆਮਦਨ ਵਾਲਿਆਂ ਨੂੰ ਹੁਣ ਆਮਦਨ ਕਰ ਦੇਣ ਤੋਂ ਛੂਟ ਦੇਣ ਦਾ ਐਲਾਨ ਕੀਤਾ ਗਿਆ ਹੈ।
ਪੁਰਾਣੀ ਟੈਕਸ ਪ੍ਰਣਾਲੀ ਵਿਚ 5 ਲੱਖ ਆਮਦਨ ਵਾਲੇ ਟੈਕਸ ਨਹੀਂ ਅਦਾ ਕਰਦੇ ਪਰ ਨਵੀਂ ਪ੍ਰਣਾਲੀ ਵਿੱਚ ਟੈਕਸ ਸੀਮਾ 7 ਲੱਖ ਰਪਏ ਕਰ ਦਿੱਤੀ ਗਈ ਹੈ।
ਕਹਿਣਾ ਦਾ ਅਰਥ ਹੈ ਕਿ ਜੇਕਰ ਤੁਹਾਡੀ ਆਮਦਨ 7 ਲੱਖ ਰੁਪਏ ਹੈ ਤਾਂ ਤੁਹਾਨੂੰ ਕੋਈ ਟੈਕਸ ਅਦਾ ਨਹੀਂ ਕਰਨਾ ਪਵੇਗਾ।
ਕਿਸ ਨੂੰ ਲਾਭ ਮਿਲੇਗਾ
ਵਿੱਤ ਮੰਤਰੀ ਵਲੋਂ ਕੀਤੇ ਐਲਾਨ ਨੂੰ ਸਮਝਣ ਲਈ ਅਸੀਂ ਟੈਕਸ ਪ੍ਰਣਾਲੀ ਦੇ ਮਾਹਰ ਪ੍ਰਮੋਦ ਬਿੰਦਲ ਨਾਲ ਗੱਲ ਕੀਤੀ।
ਪ੍ਰਮੋਦ ਬਿੰਦਲ ਮੁਤਾਬਕ ਪਹਿਲਾਂ 2.5 ਲੱਖ ਰੁਪਏ ਬੱਚਤ ਤੱਕ ਟੈਕਸ ਨਹੀਂ ਲੱਗਦਾ ਸੀ। ਅਤੇ ਪਰ ਹੁਣ ਇਹ ਸੀਮਾ ਵਧਾ ਕੇ 3 ਲੱਖ ਕਰ ਦਿੱਤੀ ਗਈ ਹੈ।
ਹੁਣ ਤੱਕ 5 ਲੱਖ ਆਮਦਨ ਵਾਲੇ ਨੂੰ ਕੋਈ ਟੈਕਸ ਨਹੀਂ ਦੇਣਾ ਪੈਦਾ ਸੀ, ਹੁਣ ਇਸ ਸੀਮਾਂ ਨੂੰ ਵਧਾ ਕੇ 7 ਲੱਖ ਰੁਪਏ ਕਰ ਦਿੱਤਾ ਗਿਆ ਹੈ।
ਜੇਕਰ ਤੁਹਾਡੀ ਤਨਖਾਹ 7 ਲੱਖ ਤੋਂ ਵੱਧ ਹੈ ਤਾਂ 5 ਸਲੈਬਾਂ ਵਿਚ ਰੱਖਿਆ ਜਾਵੇਗਾ।
ਆਮਦਨ ਕਰ ਦੀਆਂ 5 ਸਲੈਬਾਂ
ਜੇਕਰ ਤੁਹਾਡੀ ਤਨਖਾਹ 10 ਲੱਖ ਰੁਪਏ ਹੈ ਤਾਂ ਨਵੀਂ ਪ੍ਰਣਾਲੀ ਮੁਤਾਬਕ ਟੈਕਸ ਇਸ ਤਰ੍ਹਾਂ ਲੱਗੇਗਾ
ਤਿੰਨ ਲੱਖ ਤੱਕ ਕੋਈ ਟੈਕਸ ਨਹੀਂ
3 ਤੋਂ 6 ਲੱਖ ਤੱਕ 5 ਫੀਸਦ ਦੇ ਹਿਸਾਬ ਨਾਲ 15 ਹਜ਼ਾਰ ਟੈਕਸ
6 ਲੱਖ ਤੋਂ 9 ਲੱਖ ਤੱਕ 10 ਫੀਸਦ ਦੇ ਹਿਸਾਬ ਨਾਲ 30 ਹਜ਼ਾਰ ਟੈਕਸ
ਆਖਰੀ ਇੱਕ ਲੱਖ ਰੁਪਏ ਉੱਤੇ 15 ਫੀਸਦ ਦੇ ਹਿਸਾਬ ਨਾਲ 15 ਹਜ਼ਾਰ ਟੈਕਸ ਲੱਗੇਗਾ
ਅਤੇ ਕੁੱਲ 60 ਹਜ਼ਾਰ ਰੁਪਏ ਟੈਕਸ ਅਦਾ ਕਰਨਾ ਪਵੇਗਾ
7 ਲੱਖ ਆਮਦਨ ਕਰ ਤੋਂ ਛੂਟ
5 ਲੱਖ ਆਮਦਨ ਵਾਲੇ ਟੈਕਸ ਨਹੀਂ ਅਦਾ ਕਰਦੇ ਪਰ ਨਵੀਂ ਸੀਮਾ 7 ਲੱਖ ਰਪਏ ਕੀਤੀ
ਨਵੀਂ ਸਕੀਮ ਤਹਿਤ ਕਰ ਸਲੈਬਾਂ ਦੀ ਸੰਖਿਆ 6 ਤੋਂ 5 ਕੀਤੀਆਂ
7 ਲੱਖ ਰੁਪਏ ਆਮਦਨ ਵਾਲੇ ਨੂੰ ਟੈਕਸ ਅਦਾ ਕਰਨ ਤੋਂ ਛੂਟ
2025 ਤੱਕ : 2 ਸਾਲਾਂ ਲਈ ਨਵੀਂ ਮਹਿਲਾ ਸਨਮਾਨ ਪੱਤਰ ਬੱਚ ਸਕੀਮ , 2 ਲੱਖ ਦੀ ਬੱਚਤ
ਬਜ਼ੁਰਗਾਂ ਲ਼ਈ ਬੱਚਤ 15 ਲੱਖ ਤੋਂ ਵਧਾ ਕੇ 30 ਲੱਖ ਕੀਤਾ
ਬੈਕਿੰਗ ਸੈਂਕਟਰ ਲਈ ਨਵੀਆਂ ਯੋਜਨਾਵਾਂ
ਸੂਬਿਆਂ ਨੂੰ 50 ਸਾਲਾਂ ਲਈ ਬਿਨਾਂ ਵਿਆਜ਼ ਕਰਜ਼ ਦੇਣ ਦਾ ਐਲਾਨ
ਘੱਟ ਵਿਕਸਤ ਬਲਾਕਾਂ ਦੀ ਸ਼ਨਾਖ਼ਤ ਕੀਤੀ ਜਾਵੇਗੀ
ਪੱਛੜੀਆਂ ਯੋਜਨਾ 3 ਸਾਲਾਂ ਵਿਚ 15 ਹਜ਼ਾਰ ਰਾਸ਼ੀ ਦਾ ਪ੍ਰਬੰਧ
ਏਕਲੱਵਿਆ ਯੋਜਨਾ ਤਹਿਤ 750 ਨਵੇਂ ਸਕੂਲ ਖੋਲ੍ਹ ਜਾਣਗੇ, 38 500 ਨਵੇਂ ਟੀਚਰਾਂ ਦੀ ਨਿਯੁਕਤੀ ਹੋਵੇਗੀ
ਜੇਲ੍ਹ ਵਿਚ ਬੰਦ ਕੈਦੀ ਜੋ ਜੁਰਮਾਨਾ ਅਦਾ ਕਰਨ ਵਿਚ ਅਸਮਰੱਥ ਹਨ, ਉਨ੍ਹਾਂ ਦੀ ਮਦਦ
ਸਭ ਦਾ ਸਾਥ ਸਭ ਦਾ ਵਿਕਾਸ ਨਾਅਰੇ ਹੇਠ, ਮਹਿਲਾਵਾਂ, ਨੌਜਵਾਨਾਂ, ਦਲਿਤਾਂ ਅਤੇ ਪਛੜੇ ਲੋਕਾਂ ਨੂੰ ਪ੍ਰਮੁੱਖਤਾ
ਕੋਸ਼ਿਸ਼ ਹੈ ਕੋਈ ਭੁੱਖਾ ਨਾ ਸੌਂਵੇ ਅਤੇ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦਿੱਤਾ ਜਾਵੇ
ਮੁਫ਼ਤ ਅਨਾਜ ਲਈ 2 ਲੱਖ ਕਰੋੜ ਦਾ ਬਜਟ
2014 ਤੋਂ ਬਾਅਦ ਪ੍ਰਤੀ ਵਿਅਕਤੀ ਦੀ ਆਮਦਨ ਦੁੱਗਣੀ ਹੋਈ