ਲਾਇਵ ਪੰਨੇ ਨੂੰ ਵਿਰਾਮ! ਧੰਨਵਾਦ
ਬੀਬੀਸੀ ਪੰਜਾਬੀ ਦੇ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਲਾਇਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦਿੰਦੇ ਹਨ। ਸੋਮਵਾਰ ਨੂੰ ਨਵੀਆਂ ਅਤੇ ਤਾਜ਼ਾ ਖ਼ਬਰਾਂ ਨਾਲ ਮੁੜ ਹਾਜ਼ਰ ਹੋਵਾਂਗੇ। ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਸਭ ਦਾ ਧੰਨਵਾਦ
ਹੁਣ ਤੱਕ ਦੇ ਸੰਖੇਪ ਘਟਨਾਕ੍ਰਮ:
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ
- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਮ੍ਰਿਤਸਰ ਵਿਚ ਅਕਾਲ ਤਖ਼ਤ ਜਥੇਦਾਰ ਨਾਲ ਮੁਲਾਕਾਤ ਕੀਤੀ
- ਐਤਵਾਰ ਦੇਰ ਸ਼ਾਮ ਕਿਲਾ ਰਾਏਪੁਰ ਦੇ ਖੇੜੀ ਪਿੰਡ ਲਾਗੇ ਭਾਜਪਾ ਉਮੀਦਵਾਰ ਐੱਸਆਰ ਲੱਧੜ ਉੱਤੇ ਹਮਲਾ ਹੋਇਆ ਹੈ।
- ਹਿੰਦੂਸਤਾਨ ਦਾ ਸਭ ਤੋਂ ਵੱਡਾ ਘੁਟਾਲਾ ਮੋਦੀ ਸਰਕਾਰ ਦੀ ਨੱਕ ਹੇਠਾਂ ਹੋਇਆ: ਰਣਦੀਪ ਸੁਰਜੇਵਾਲਾ
- ਕੇਜਰੀਵਾਲ ਨਾ ਚੋਣਾਂ ਤੋਂ ਪਹਿਲਾਂ ਪੰਜਾਬ ਆਇਆ ਤਾਂ ਬਾਅਦ ਵਿਚ ਆਵੇਗਾ- ਸੁਖਬੀਰ
- ਅਮਿਤ ਸ਼ਾਹ ਨੇ ਲੁਧਿਆਣਾ ਵਿਚ ਭਾਜਪਾ ਲਈ ਕੀਤਾ ਚੋਣ ਪ੍ਰਚਾਰ
- ਕਾਂਗਰਸ ਨੇ ਸਿੱਖ ਕਤਲੇਆਮ ਦਾ ਪਾਪ ਕੀਤਾ ਹੈ – ਅਮਿਤ ਸ਼ਾਹ
- ਆਮ ਆਦਮੀ ਪਾਰਟੀ ਆਰਐੱਸਐੱਸ ਵਿਚੋਂ ਹੀ ਨਿਕਲੀ ਹੈ – ਪ੍ਰਿਅੰਕਾ ਗਾਂਧੀ
- ਚੰਨੀ ਚਮਕੌਰ ਅਤੇ ਭਦੌੜ ਦੋਵਾਂ ਸੀਟਾਂ ਤੋਂ ਚੋਣ ਹਾਰੇਗਾ- ਕੇਜਰੀਵਾਲ ਦਾ ਦਾਅਵਾ
- ਲੱਗਦਾ ਕਾਂਗਰਸ ਪਾਰਟੀ ਇੱਕ ਸਰਕਰ ਬਣ ਗਈ : ਭਗਵੰਤ ਮਾਨ
- ਸੋਮਵਾਰ ਨੂੰ ਜਲੰਧਰ ਵਿਚ ਭਾਜਪਾ ਲਈ ਰੈਲੀ ਨੂੰ ਸੰਬੋਧਨ ਕਰਨਗੇ ਮੋਦੀ