ਅਮਿਤ ਸ਼ਾਹ ਦੀ ਅਕਾਲ ਤਖ਼ਤ ਜਥੇਦਾਰ ਨਾਲ ਅਤੇ ਮੋਦੀ ਦੀ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ

ਪੰਜਾਬ ਵਿੱਚ 117 ਹਲਕਿਆਂ ਵਿੱਚ ਚੋਣਾਂ 20 ਫਰਵਰੀ ਨੂੰ ਹੋਣਗੀਆਂ ਤੇ ਨਤੀਜੇ 10 ਮਾਰਚ ਨੂੰ ਆਉਣਗੇ।

ਲਾਈਵ ਕਵਰੇਜ

  1. ਲਾਇਵ ਪੰਨੇ ਨੂੰ ਵਿਰਾਮ! ਧੰਨਵਾਦ

    ਬੀਬੀਸੀ ਪੰਜਾਬੀ ਦੇ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਲਾਇਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦਿੰਦੇ ਹਨ। ਸੋਮਵਾਰ ਨੂੰ ਨਵੀਆਂ ਅਤੇ ਤਾਜ਼ਾ ਖ਼ਬਰਾਂ ਨਾਲ ਮੁੜ ਹਾਜ਼ਰ ਹੋਵਾਂਗੇ। ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਸਭ ਦਾ ਧੰਨਵਾਦ

    ਹੁਣ ਤੱਕ ਦੇ ਸੰਖੇਪ ਘਟਨਾਕ੍ਰਮ:

    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ
    • ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਮ੍ਰਿਤਸਰ ਵਿਚ ਅਕਾਲ ਤਖ਼ਤ ਜਥੇਦਾਰ ਨਾਲ ਮੁਲਾਕਾਤ ਕੀਤੀ
    • ਐਤਵਾਰ ਦੇਰ ਸ਼ਾਮ ਕਿਲਾ ਰਾਏਪੁਰ ਦੇ ਖੇੜੀ ਪਿੰਡ ਲਾਗੇ ਭਾਜਪਾ ਉਮੀਦਵਾਰ ਐੱਸਆਰ ਲੱਧੜ ਉੱਤੇ ਹਮਲਾ ਹੋਇਆ ਹੈ।
    • ਹਿੰਦੂਸਤਾਨ ਦਾ ਸਭ ਤੋਂ ਵੱਡਾ ਘੁਟਾਲਾ ਮੋਦੀ ਸਰਕਾਰ ਦੀ ਨੱਕ ਹੇਠਾਂ ਹੋਇਆ: ਰਣਦੀਪ ਸੁਰਜੇਵਾਲਾ
    • ਕੇਜਰੀਵਾਲ ਨਾ ਚੋਣਾਂ ਤੋਂ ਪਹਿਲਾਂ ਪੰਜਾਬ ਆਇਆ ਤਾਂ ਬਾਅਦ ਵਿਚ ਆਵੇਗਾ- ਸੁਖਬੀਰ
    • ਅਮਿਤ ਸ਼ਾਹ ਨੇ ਲੁਧਿਆਣਾ ਵਿਚ ਭਾਜਪਾ ਲਈ ਕੀਤਾ ਚੋਣ ਪ੍ਰਚਾਰ
    • ਕਾਂਗਰਸ ਨੇ ਸਿੱਖ ਕਤਲੇਆਮ ਦਾ ਪਾਪ ਕੀਤਾ ਹੈ – ਅਮਿਤ ਸ਼ਾਹ
    • ਆਮ ਆਦਮੀ ਪਾਰਟੀ ਆਰਐੱਸਐੱਸ ਵਿਚੋਂ ਹੀ ਨਿਕਲੀ ਹੈ – ਪ੍ਰਿਅੰਕਾ ਗਾਂਧੀ
    • ਚੰਨੀ ਚਮਕੌਰ ਅਤੇ ਭਦੌੜ ਦੋਵਾਂ ਸੀਟਾਂ ਤੋਂ ਚੋਣ ਹਾਰੇਗਾ- ਕੇਜਰੀਵਾਲ ਦਾ ਦਾਅਵਾ
    • ਲੱਗਦਾ ਕਾਂਗਰਸ ਪਾਰਟੀ ਇੱਕ ਸਰਕਰ ਬਣ ਗਈ : ਭਗਵੰਤ ਮਾਨ
    • ਸੋਮਵਾਰ ਨੂੰ ਜਲੰਧਰ ਵਿਚ ਭਾਜਪਾ ਲਈ ਰੈਲੀ ਨੂੰ ਸੰਬੋਧਨ ਕਰਨਗੇ ਮੋਦੀ
  2. ਆਰਐੱਸ ਲੱਧੜ : ਭਾਜਪਾ ਉਮੀਦਵਾਰ ਉੱਤੇ ਹਮਲਾ

    SR Ladhar

    ਤਸਵੀਰ ਸਰੋਤ, SR Ladhar

    ਬੀਬੀਸੀ ਦੇ ਸਹਿਯੋਗੀ ਜਸਬੀਰ ਸ਼ੇਤਰਾ ਮੁਤਾਬਕ ਲੁਧਿਆਣਾ ਦੇ ਹਲਕਾ ਗਿੱਲ ਤੋਂ ਭਾਜਪਾ ਉਮੀਦਵਾਰ ਸਾਬਕ‍ਾ ਆਈ.ਏ.ਐਸ. ਅਧਿਕਾਰੀ ਐਸ.ਆਰ. ਲੱਧੜ ਉਤੇ ਹਮਲਾ ਹੋਇਆ ਹੈ।

    ਕੁਝ ਲੋਕਾਂ ਦੀ ਭੀੜ ਦੇ ਪਿੰਡ ਖੇੜੀ ਲਾਗੇ ਕੀਤੇ ਗਏ ਹਮਲੇ ਵਿੱਚ ਲੱਧੜ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਭੰਨੇ ਗਏ ਹਨ। ਦੇਰ ਸ਼ਾਮ ਇਹ ਹਮਲਾ ਉਦੋਂ ਹੋਇਆ ਜਦੋਂ ਉਹ ਕਿਲ੍ਹਾ ਰਾਏਪੁਰ ਵਿਖੇ ਮੀਟਿੰਗ ਕਰ ਰਹੇ ਸੀ।

    ਜਾਣਕਾਰੀ ਮੁਤਾਬਕ ਲੱਧੜ ਆਪਣੀ ਇਨੋਵਾ ਗੱਡੀ ਵਿੱਚ ਸਵਾਰ ਹੋ ਕੇ ਜਦੋਂ ਮੀਟਿੰਗ ਮਗਰੋਂ ਜਾ ਰਹੇ ਸੀ ਤਾਂ 10 ਤੋਂ 15 ਜਣਿਆਂ ਨੇ ਕਿਰਪਾਨਾਂ ਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਲੱਧੜ ਜ਼ਖਮੀ ਹੋ ਗਏ।

    ਕਾਰਵਾਈ ਕਰਨ ਲਈ ਕਿਹਾ ਹੈ.

    SR Ladhar

    ਤਸਵੀਰ ਸਰੋਤ, Jasbir Shetra

    ਤਸਵੀਰ ਕੈਪਸ਼ਨ, ਐੱਸਆਰ ਲੱਧੜ ਦੀ ਹਮਲੇ ਦੌਰਾਨ ਨੁਕਸਾਨ ਗ੍ਰਸਤ ਹੋਈ ਕਾਰ ਨੂੰ ਦੇਖਦੇ ਹੋਏ ਪੁਲਿਸ ਮੁਲਾਜ਼ਮ

    ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ ਵਿਖੇ ਭਰਤੀ ਕਰਵਾਇਆ ਗਿਆ ਹੈ।

    ਰਾਖਵਾਂ ਹਲਕਾ ਗਿੱਲ ਤੋਂ ਕਾਂਗਰਸ ਵੱਲੋਂ ਵਿਧਾਇਕ ਕੁਲਦੀਪ ਸਿੰਘ ਵੈਦ ਮੁੜ ਚੋਣ ਲੜ ਰਹੇ ਜਦਕਿ ਅਕਾਲੀ ਬਸਪਾ ਗਠਜੋੜ ਵੱਲੋਂ ਦਰਸ਼ਨ ਸਿੰਘ ਸ਼ਿਵਾਲਿਕ ਚੋਣ ਮੈਦਾਨ ਵਿੱਚ ਹਨ

    ਹਸਪਤਾਲ ਦੇ ਬਾਹਰ ਭਾਜਪਾ ਵਰਕਰਾਂ ਇਕੱਠੇ ਹੋ ਕੇ ਕਾਂਗਰਸ ਸਰਕਾਰ ਖਿਲਾਫ਼ ਨਾਅਰੇਵਾਜ਼ੀ ਕਰ ਰਹੇ।

    ਇਸੇ ਦੌਰਾਨ ਵਿਧਾਇਕ ਕੁਲਦੀਪ ਵੈਦ ਨੇ ਹਮਲੇ ਦੀ ਨਿਖੇਧੀ ਕਰਦਿਆਂ ਪੁਲਿਸ ਨੂੰ ਹਮਲਾਵਰਾਂ ਖਿਲਾਫ਼ ਸਖ਼ਤ

  3. ਅਮਿਤ ਸ਼ਾਹ ਦੀ ਜਥੇਦਾਰ ਨਾਲ ਤੇ ਮੋਦੀ ਦੀ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ

    ਅਮਿਤ ਸ਼ਾਹ

    ਤਸਵੀਰ ਸਰੋਤ, Ravinder Singh Robin/BBC

    ਤਸਵੀਰ ਕੈਪਸ਼ਨ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਕਾਲ ਤਖ਼ਤ ਜਥੇਦਾਰ ਹਰਪ੍ਰੀਤ ਸਿੰਘ ਨਾਲ ਐਤਵਾਰ ਨੂੰ ਅੰਮ੍ਰਿਤਸਰ ਵਿਚ ਮੁਲਾਕਾਤ ਕੀਤੀ

    ਗਿਆਨ ਹਰਪ੍ਰੀਤ ਸਿੰਘ ਨੇ ਭਾਰਤ ਦੇ ਗ੍ਰਹਿ ਮੰਤਰੀ ਇੱਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਅਮਿੱਤ ਸ਼ਾਹ ਜੀ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜੇ।

    ਤਕਰੀਬਨ ਇਕ ਘੰਟੇ ਦੀ ਗੱਲਬਾਤ ਦੌਰਾਨ ਇਹਨਾ ਮਸਲਿਆਂ ਤੇ ਚਰਚਾ ਕੀਤੀ ਗਈ।

    ਜਿਵੇਂ ਬੰਦੀ ਸਿੰਘਾਂ ਦੀ ਰਿਹਾਈ, ਗਿਆਨ ਗੋਦੜੀ, ਡਾਂਗ ਮਾਰਗ, ਮੰਗੂ ਮੱਠ, ਕਸ਼ਮੀਰ ਸ਼ਿਲਾਂਗ ਦੇ ਸਿੱਖਾਂ ਮਸਲੇ, ਸ੍ਰੋਮਣੀ ਕਮੇਟੀ ਵਲੋ ਐਕਟ 87 ਦੇ ਗੁਰਦੁਆਰਾ ਨੂੰ ਐਕਟ 85 ਅਧੀਨ ਲਿਆਉਣ ਲਈ ਨੋਟੀਫਿਕੇਸ਼ਨ ਕਰਨਾ, ਅਫਗਾਨਿਸਤਾਨ ਦੇ ਗੁਰਦੁਆਰਾ ਸਾਹਿਬਾਨ ਦੀ ਸੰਭਾਲ, ਗੁੰਮਰਾਹ ਕਰਕੇ ਸਿਖਾਂ ਦਾ ਧਰਮ ਪਰਿਵਰਤਨ ਕਰਨ ਦਾ ਮਸਲਾ, ਅਰਧ ਸੈਨਿਕ ਬਲਾਂ ਵਿਚ ਗ੍ਰੰਥੀ ਸਿੰਘ ਦੀ ਭਰਤੀ, ਆਦਿ ਮਸਲੇ।

    ਤੇ ਸਭ ਤੋ ਖਾਸ 1947 ਤੋ ਕੇਂਦਰ ਦੀ ਕਾਂਗਰਸ ਸਰਕਾਰ ਸਰਕਾਰ ਵਲੋ ਸਿੱਖਾਂ ਨਾਲ ਕੀਤੀ ਬੇ-ਵਿਸ਼ਵਾਸੀ ਜਿਸ ਕਾਰਨ ਪੰਜਾਬ ਦੀ ਧਰਤੀ ਤੇ ਲੱਖਾਂ ਕਤਲ ਤੇ ਵਹਿਸ਼ੀ ਜੁਲਮਾਂ ਦੀ ਝੁੱਲੀ ਹਨੇਰੀ, ਦਿੱਲੀ ਆਦਿਕ ਸਥਾਨਾਂ ਤੇ ਕਾਂਗਰਸ ਵਲੋ ਕੀਤੀ ਸਿੱਖ ਨਸਲਕੁਸ਼ੀ ਬਾਰੇ ਖੁੱਲ ਕੇ ਚਰਚਾ ਕੀਤੀ ਗਈ।

    ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਧਾ ਸੁਆਮੀ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਬਾਰੇ ਟਵਿੱਟਰ ਰਾਹੀ ਜਾਣਕਾਰੀ ਦਿੱਤੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  4. ਖੁਦ ਨੂੰ ਗਰੀਬ ਦੱਸਣ ਵਾਲੇ ਆਗੂਆਂ ਬਾਰੇ ਤੱਥ

    ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ

    ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨਣ ਸਮੇਂ 'ਗਰੀਬਾਂ ਦਾ ਨੁਮਾਇੰਦਾ' ਕਿਹਾ ਸੀ।

    ਦੂਜੇ ਪਾਸੇ ਮੁੱਖ ਮੰਤਰੀ ਦਾ ਉਮੀਦਵਾਰ ਬਣਨ ਦੀ ਦੌੜ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਦਾਅਵਾ ਕੀਤਾ ਕਿ ਸਿੱਧੂ ਚੰਨੀ ਤੋਂ ਵੀ ਗਰੀਬ ਹਨ।

    ਚਰਨਜੀਤ ਸਿੰਘ ਚੰਨੀ ਵੀ ਖੁਦ ਨੂੰ ਗਰੀਬ ਕਹਿਕੇ ਸੰਬੋਧਨ ਕਰਦੇ ਹਨ।

    ਬੀਬੀਸੀ ਪੰਜਾਬੀ ਨੇ ਸਿੱਧੂ, ਚੰਨੀ ਦੇ ਨਾਲ-ਨਾਲ ਸੁਖਬੀਰ ਅਤੇ ਮਜੀਠੀਆ ਦੇ ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮਿਆਂ ਦਾ ਅਧਿਐਨ ਕੀਤਾ।

  5. ਆਰਐੱਸਐੱਸ ਵਿਚੋਂ ਨਿਕਲੀ ਹੈ ਆਮ ਆਦਮੀ ਪਾਰਟੀ - ਪਿਅੰਕਾ, ਕਾਂਗਰਸ ਨੇ ਸਿੱਖਾਂ ਦੇ ਕਤਲੇਆਮ ਦਾ ਪਾਪ ਕੀਤਾ ਹੈ - ਸ਼ਾਹ

  6. ਪੰਜਾਬ ਚੋਣਾਂ 2022: ਪ੍ਰਚਾਰ ਦੀਆਂ ਰੋਚਕ ਤਸਵੀਰਾਂ

    ਪੰਜਾਬ , ਨਸ਼ੇ

    ਤਸਵੀਰ ਸਰੋਤ, Bhart bushan/BBC

    ਤਸਵੀਰ ਕੈਪਸ਼ਨ, ਕੋਟਕਪੁਰਾ ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਨਸ਼ਿਆਂ ਖ਼ਿਲਾਫ਼ ਪ੍ਰਚਾਰ
    ਪੰਜਾਬ

    ਤਸਵੀਰ ਸਰੋਤ, Bhart Bhushan /BBC

    ਤਸਵੀਰ ਕੈਪਸ਼ਨ, ਕੋਟਕਪੁਰਾ ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਨਸ਼ਿਆਂ ਖ਼ਿਲਾਫ਼ ਪ੍ਰਚਾਰ
    ਹਰੀਕਰਤ ਕੌਰ

    ਤਸਵੀਰ ਸਰੋਤ, Kuldeep Barar/ BBC

    ਤਸਵੀਰ ਕੈਪਸ਼ਨ, ਜਲਾਲਬਾਦ ਵਿਚ ਪਿਤਾ ਸੁਖਬੀਰ ਬਾਦਲ ਲਈ ਪ੍ਰਚਾਰ ਕਰਦੇ ਹਰਕੀਰਤ ਕੌਰ
    ਨਰਿੰਦਰ ਮੋਦੀ
    ਤਸਵੀਰ ਕੈਪਸ਼ਨ, ਜਲੰਧਰ ਵਿਚ ਭਾਜਪਾ ਦੀ ਰੈਲੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੁੱਤ ਲਗਾਉਂਦੇ ਵਰਕਰ
    ਭਗਵੰਤ ਮਾਨ
    ਤਸਵੀਰ ਕੈਪਸ਼ਨ, ਭਗਵੰਤ ਮਾਨ ਦੀ ਰੈਲੀ ਦੌਰਾਨ ਉਤਸ਼ਾਹ ਵਧਾਉਂਦੇ ਵਰਕਰ
    ਗਰੇਟ ਖਲੀ
    ਤਸਵੀਰ ਕੈਪਸ਼ਨ, ਫਗਵਾੜਾ ਵਿਚ ਵਿਜੇ ਸਾਪਲਾਂ ਲਈ ਪ੍ਰਚਾਰ ਕਰਦੇ ਹੋਏ ਗਰੇਟ ਖਲੀ
  7. ਚਰਨਜੀਤ ਚੰਨੀ ਬਾਰੇ ਕੇਜਰੀਵਾਲ ਦੀ ਭਵਿੱਖਬਾਣੀ

    ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿਚ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦੋਵੇ ਸੀਟਾਂ ਹਾਰ ਰਹੇ ਹਨ।

    ਕੇਜਰੀਵਾਲ ਨੇ ਕਿਹਾ ਕਿ ਅਸੀਂ 3 ਸਰਵੇ ਕਰਵਾਏ ਹਨ, ਚਮਕੌਰ ਸਾਹਿਬ ਸੀਟ ਉੱਤੋਂ ਆਮ ਆਦਮੀ ਨੂੰ 52ਫੀਸਦ ਵੋਟਾਂ ਮਿਲ ਰਹੀਆਂ ਹਨ ਅਤੇ ਕਾਂਗਰਸ ਨੂੰ 35 ਫੀਸਦ।

    ਕੇਜਰੀਵਾਲ ਨੇ ਇਹ ਵੀ ਦਾਅਵਾ ਕੀਤਾ ਕਿ ਭਦੌੜ ਸੀਟ ਉੱਤੇ ਆਮ ਆਦਮੀ ਪਾਰਟੀ ਨੂੰ 48 ਫ਼ੀਸਦ ਵੋਟਾਂ ਮਿਲ ਰਹੀਆਂ ਹਨ ਅਤੇ ਕਾਂਗਰਸ ਨੂੰ 30 ਫ਼ੀਸਦ।

    ਭਗਵੰਤ ਮਾਨ ਦੀ ਹਾਜ਼ਰੀ ਵਿਚ ਕੇਜਰੀਵਾਲ ਨੇ ਕਿ ਕਿਹਾ ਕਿ ਚੰਨੀ ਮੁੱਖ ਮੰਤਰੀ ਦਾ ਚਿਹਰਾ ਤਾਂ ਹਨ, ਪਰ ਉਹ ਮੁੱਖ ਮੰਤਰੀ ਬਣਨਗੇ ਨਹੀਂ।

  8. ਕਰਮਜੀਤ ਨੂੰ ਕਿਉਂ ਲੱਗਿਆ, ‘ਭਗਵੰਤ ਦੀ ਫੀਲਡ ਕਾਮੇਡੀ ਨਹੀਂ ਸਿਆਸਤ ਹੈ’

    ਵੀਡੀਓ ਕੈਪਸ਼ਨ, ਕਰਮਜੀਤ ਨੂੰ ਕਿਉਂ ਲਗਿਆ, ‘ਭਗਵੰਤ ਦੀ ਫੀਲਡ ਕਾਮੇਡੀ ਨਹੀਂ ਸਿਆਸਤ ਹੈ’
  9. ਹਿੰਦੂਸਤਾਨ ਦਾ ਸਭ ਤੋਂ ਵੱਡਾ ਘੁਟਾਲਾ ਮੋਦੀ ਸਰਕਾਰ ਦੀ ਨੱਕ ਹੇਠਾਂ ਹੋਇਆ: ਰਣਦੀਪ ਸੁਰਜੇਵਾਲਾ

    ਰਣਦੀਪ ਸੁਰਜੇਵਾਲਾ

    ਤਸਵੀਰ ਸਰੋਤ, Randeep Surjewala/FB

    ਤਸਵੀਰ ਕੈਪਸ਼ਨ, ਰਣਦੀਪ ਸੁਰਜੇਵਾਲਾ ਨੇ ਸਾਧਿਆ ਮੋਦੀ ਸਰਕਾਰ 'ਤੇ ਨਿਸ਼ਾਨਾ

    ਕਾਂਗਰਸ ਪਾਰਟੀ ਦੇ ਆਗੂ ਰਣਦੀਪ ਸੁਰਜੇਵਾਲਾ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਹਿੰਦੂਸਤਾਨ ਦਾ ਸਭ ਤੋਂ ਵੱਡਾ ਘੁਟਾਲਾ, 22 ਹਜ਼ਾਰ 842 ਕਰੋੜ ਰੁਪਏ ਦਾ ਮੋਦੀ ਸਰਕਾਰ ਦੀ ਨੱਕ ਹੇਠਾਂ ਹੋਇਆ।

    ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ''ਪਿਛਲੇ ਸਾਢੇ ਸੱਤ ਸਾਲ 'ਚ ਮੋਦੀ ਸਰਕਾਰ 'ਚ 5 ਲੱਖ 35 ਹਜ਼ਾਰ ਕਰੋੜ ਰੁਪਏ ਦੇ ਬੈਂਕ ਘੁਟਾਲੇ ਹੋਏ ਹਨ।''

    ''ਪਿਛਲੇ ਸੱਤ ਸਾਲ 'ਚ ਮੋਦੀ ਸਰਕਾਰ 'ਚ ਬੈਂਕਾਂ ਨੇ ਦੇਸ਼ ਦੇ ਲੋਕਾਂ ਦੀ 8 ਲੱਖ 17 ਹਜ਼ਾਰ ਕਰੋੜ ਰੁਪਏ ਬੱਟੇ ਖਾਤੇ 'ਚ ਪਾ ਦਿੱਤੀ ਹੈ।''

  10. ਮੂਨਕ ਵਿੱਚ ਰੈਲੀ ਨੂੰ ਸੰਬੋਧਨ ਦੌਰਾਨ ਸੁਖਬੀਰ ਬਾਦਲ ਕੀਤੇ ਇਹ ਐਲਾਨ

    ਸੁਖਬੀਰ ਸਿੰਘ ਬਾਦਲ

    ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਜ਼ਿਲ੍ਹਾ ਸੰਗਰੂਰ ਦੇ ਮੂਨਕ ਵਿੱਚ ਰੈਲੀ ਨੂੰ ਸੰਬੋਧਨ ਕੀਤਾ।

    ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ।

    ਉਨ੍ਹਾਂ ਨੇ ਕਿਹਾ-

    • ਉਨ੍ਹਾਂ ਨੇ ਪੁੱਛਿਆ ਕਿ ਕੀ ਕੇਜਰੀਵਾਲ ਪਿਛਲੇ ਸਾਲਾਂ ਵਿੱਚ ਪੰਜਾਬ ਆਇਆ, ਉਸ ਨੂੰ ਪੰਜਾਬ ਨਾਲ ਕੋਈ ਲਗਾਅ ਨਹੀਂ
    • ਕੇਜਰੀਵਾਲ ਨੂੰ ਕੀ ਪਤਾ ਝੋਨਾ ਕਦੋਂ ਲਗਾਉਂਦੇ, ਨਰਮਾ ਕਦੋਂ ਬੀਜਦੇ ਉਹ ਦਿੱਲੀ ਦੇ ਰਹਿਣ ਵਾਲਾ ਹੈ, ਉਸ ਨੂੰ ਪੰਜਾਬ ਦੇ ਦੁੱਖ-ਸੁੱਖ ਦੀ ਕੀ ਪਤਾ
    • ਕੇਜਰੀਵਾਲ ਨੇ ਤਿੰਨ ਸਾਲ ਪਹਿਲਾਂ ਸੁਪਰੀਮ ਕੋਰਟ ਵਿੱਚ ਜਾ ਕੇ ਦਰਖ਼ਾਸਤ ਦਿੱਤੀ ਕਿ ਪੰਜਾਬ ਦੀ ਐੱਸਵਾਈਐੱਲ ਨਹਿਰ ਕੱਢੀ ਜਾਵੇ ਤਾਂ ਪੰਜਾਬ ਦਾ ਪਾਣੀ ਦਿੱਲੀ ਚਾਹੀਦਾ
    • ਉਨ੍ਹਾਂ ਨੇ ਹੀ ਸੁਪਰੀਮ ਕੋਰਟ ਵਿੱਚ ਲਿਖਿਆ ਸੀ ਕਿ ਪੰਜਾਬ ਦੇ ਥਰਮਲ ਪਲਾਂਟ ਬੰਦ ਕਰੋ ਕਿਉਂਕਿ ਇਨ੍ਹਾਂ ਨਾਲ ਦਿੱਲੀ ਧੂੰਆਂ ਆਉਂਦਾ
    • ਕੇਜਰੀਵਾਲ ਨੇ ਕਿਹਾ ਕਿ ਉਹ ਹਰ ਮੁਲਾਜ਼ਮ ਨੂੰ ਪੱਕਾ ਕਰਾਂਗਾ ਪਰ ਦਿੱਲੀ ਦੇ ਮੁਲਾਜ਼ਮਾਂ ਨੂੰ 10 ਸਾਲ ਹੋ ਗਏ ਗਏ ਕਿਸੇ ਨੂੰ ਪੱਕਾ ਨਹੀਂ ਕੀਤਾ
    • ਸ਼੍ਰੋਮਣੀ ਅਕਾਲੀ ਦਲ ਜ਼ੁਬਾਨ ਦੀ ਪੱਕੀ ਪਾਰਟੀ ਦੇ ਅਸੂਲਾਂ ਦੀ ਪੱਕੀ ਹੈ, ਅਸੀਂ ਤੁਹਾਡੇ ਵਿੱਚ ਰਹਿਣਾ ਹੈ ਕਿ ਕਿਤੇ ਭੱਜ ਨਹੀਂ ਸਕਦੇ
    • ਸਾਡੀ ਸਰਕਾਰ ਆਉਣ ‘ਤੇ ਜਿਹੜੀ ਪੰਚਾਇਤਾਂ ਕੋਲ ਜ਼ਮੀਨ ਹੈ ਪਹਿਲੇ 6 ਮਹੀਨੇ ਵਿੱਚ 5-5 ਮਰਲੇ ਗਰੀਬਾਂ ਨੂੰ ਮਕਾਨ ਦਿੱਤੇ ਜਾਣਗੇ
    • ਭਾਈ ਘਨੱਈਆ ਸਕੀਮ ਮੁੜ ਲਿਆਂਦੀ ਜਾਵੇਗੀ ਅਤੇ 10 ਲੱਖ ਰੁਪਏ ਤੱਕ ਜਿਹੜੇ ਮਰਜ਼ੀ ਹਸਪਤਾਲ ਵਿੱਚ ਇਲਾਜ ਕਰਾ ਸਕੋਗੇ
    • ਵਿਦੇਸ਼ਾਂ ਵਿੱਚ ਪੜ੍ਹਨ ਵਾਲਿਆਂ ਬੱਚਿਆਂ ਲਈ 10 ਲੱਖ ਰੁਪਏ ਮਹੀਨੇ ਦਾ ਸਟੂਡੈਂਟ ਕਾਰਡ
    • ਜਿਹੜੇ ਬੱਚੇ-ਬੱਚੀਆਂ ਆਪਣਾ ਕੰਮ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ 5 ਲੱਖ ਰੁਪਏ ਦਾ ਲੋਨ ਦਿੱਤਾ ਜਾਵੇਗਾ
  11. ਪੰਜਾਬ ਚੋਣਾਂ: ਭਗਵੰਤ ਮਾਨ ਨੇ ਧੂਰੀ ਤੋਂ ਚੋਣ ਲੜਨ ਦਾ ਫੈਸਲਾ ਕਿਉਂ ਲਿਆ

    ਭਗਵੰਤ ਮਾਨ

    ਤਸਵੀਰ ਸਰੋਤ, Bhagwant Mann/FB

    ਤਸਵੀਰ ਕੈਪਸ਼ਨ, ਭਗਵੰਤ ਮਾਨ ਸੰਗਰੂਰ ਲੋਕ ਸਭਾ ਹਲਕੇ ਤੋਂ ਮੌਜੂਦਾ ਐੱਮਪੀ ਹਨ ਅਤੇ ਲਗਾਤਾਰ ਦੋ ਵਾਰ ਜਿੱਤੇ ਹਨ।

    ਸੰਗਰੂਰ ਦਾ ਵਿਧਾਨ ਸਭਾ ਹਲਕਾ ਧੂਰੀ ਇਸ ਵਾਰ ਚਰਚਾ ਵਿੱਚ ਹੈ ਕਿਉਂਕਿ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਚੋਣ ਲੜਨ ਜਾ ਰਹੇ ਹਨ।

    ਭਗਵੰਤ ਮਾਨ ਨੇ ਧੂਰੀ ਤੋਂ ਚੋਣ ਲੜਨ ਦਾ ਫੈਸਲਾ ਕਿਉਂ ਲਿਆ? ਇਸ ਦੇ ਪਿੱਛੇ ਤਿੰਨ ਕਾਰਨ ਮੰਨੇ ਜਾ ਰਹੇ ਹਨ।

    ਪੜ੍ਹੋ ਇਹ ਖਾਸ ਰਿਪੋਰਟ

  12. ਪਟਿਆਲਾ ਵਿੱਚ ਪਹੁੰਚੇ ਅਮਿਤ ਸ਼ਾਹ ਨੇ ਇੰਝ ਲਗਾਏ ਕਾਂਗਰਸ ’ਤੇ ਨਿਸ਼ਾਨੇ

    ਅਮਿਤ ਸ਼ਾਹ

    ਤਸਵੀਰ ਸਰੋਤ, Amit Shah/twitter

    ਲੁਧਿਆਣਾ ਤੋਂ ਬਾਅਦ ਪਟਿਆਲਾ ਪਹੁੰਚੇ ਕੇਂਦਰੀ ਮੰਤਰੀ ਅਮਿਤ ਸ਼ਾਹ ਵਿੱਚ ਨੇ ਆਪਣੇ ਭਾਸ਼ਣ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨੇ ਲਗਾਏ।

    ਇਸ ਦੌਰਾਨ ਉਨ੍ਹਾਂ ਨੇ ਇਹ ਮੁੱਖ ਗੱਲਾਂ ਆਖੀਆਂ-

    • ਅਫ਼ਾਗਨਿਸਤਾਨ ਵਿੱਚ ਜਦੋਂ ਤਾਲਿਬਾਨ ਦੀ ਸਰਕਾਰ ਆਈ ਤਾਂ ਉਥੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਦਿੱਲੀ ਲਿਆ ਕੇ ਗੁਰਦੁਆਰਿਆਂ ਵਿੱਚ ਸਥਾਪਿਤ ਕਰਨ ਦਾ ਕੰਮ ਨਰਿੰਦਰ ਮੋਦੀ ਨੇ ਕੀਤਾ।
    • ਅੰਮ੍ਰਿਤਸਰ ਨੂੰ ਹੈਰੀਟੇਜ ਸਿਟੀ ਅਤੇ ਸਮਾਰਟ ਸਿਟੀ ਦਾ ਦਰਜਾ ਦੇਣ ਦਾ ਕੰਮ ਮੋਦੀ ਸਰਕਾਰ ਨੇ ਕੀਤਾ।
    • ਸਿੱਖ ਕਤਲੇਆਮ ਵਿੱਚ ਹਜ਼ਾਰਾਂ ਸਿੱਖ ਭੈਣ-ਭਰਾਵਾਂ ਦਾ ਕਤਲ ਦਿੱਲੀ ਵਿੱਚ ਕੀਤਾ ਗਿਆ ਅਤੇ ਦੋਸ਼ੀ ਕਾਂਗਰਸੀ ਨੇਤਾਵਾਂ ਨੂੰ ਐੱਸਆਈਟੀ ਬਣਾ ਜੇਲ੍ਹਾਂ ਵਿੱਚ ਪਾਉਣ ਦਾ ਕੰਮ ਨਰਿੰਦਰ ਮੋਦੀ ਨੇ ਕੀਤਾ।
    • ਅੱਤਵਾਦ ਵੇਲੇ ਭਾਵੇਂ ਹਿੰਦੂ ਹੋਵੇ ਜਾਂ ਸਿੱਖ, ਜਿਸ ਵੀ ਕੋਈ ਨੁਕਸਾਨ ਹੋਇਆ, ਉਸ ਲਈ ਇੱਕ ਕਮਿਸ਼ਨ ਬਣਾ ਕੇ ਜਾਂਚ ਕੀਤੀ ਜਾਵੇਗੀ।
    • ਉਨ੍ਹਾਂ ਨੇ ਕੇਜਰੀਵਾਲ ਨੂੰ ਪੁੱਛਿਆ ਕਿ ਦਿੱਲੀ ਵਿੱਚ ਦੋ ਵਾਰ ਤੁਹਾਡੀ ਬਹੁਮਤ ਨਾਲ ਸਰਕਾਰ ਬਣੀ ਪਰ ਕੀ ਤੁਸੀਂ ਕੀ ਇੱਕ ਸਿੱਖ ਨੂੰ ਮੁੱਖ ਮੰਤਰੀ ਬਣਾਇਆ ਤੇ ਹੁਣ ਤੁਸੀਂ ਪੰਜਾਬ ‘ਚ ਆ ਕੇ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ।
    • ਭਾਜਪਾ ਦੀ ਕੋਈ ਵੀ ਸਰਕਾਰ ਬਣੀ ਹੋਵੇ ਉਸ ਵਿੱਚ ਸਿੱਖ ਚਿਹਰੇ ਨੂੰ ਮੰਤਰੀ ਦਾ ਅਹੁਦਾ ਜ਼ਰੂਰ ਮਿਲਿਆ।
    • ਅਸੀਂ ਨਵੀਂ ਤਕਨੀਕ ਨਾਲ ਪੰਜਾਬ ਅੰਦਰ ਸਾਰੇ ਖੇਤੀ ਸਬੰਧੀ ਮਸਲੇ ਕਮਿਸ਼ਨ ਬਣਾ ਕੇ ਹੱਲ ਕਰਨਾ ਚਾਹੁੰਦੇ ਹਾਂ।
  13. ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਚੋਣ ਪ੍ਰਚਾਰ ਕੀਤਾ

    ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ

    ਤਸਵੀਰ ਸਰੋਤ, RAVINDER SINGH ROBIN/BBC

    ਤਸਵੀਰ ਕੈਪਸ਼ਨ, ਆਮ ਆਦਮੀ ਪਾਰਟੀ ਵੱਲੋਂ ਚੋਣ ਪ੍ਰਚਾਰ

    ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਅਤੇ ਪੰਜਾਬ 'ਚ ਪਾਰਟੀ ਵੱਲੋਂ ਸੀਐੱਮ ਉਮੀਦਵਾਰ ਭਗਵੰਤ ਮਾਨ ਨੇ ਚੋਣ ਪ੍ਰਚਾਰ ਕੀਤਾ, ਵੇਖੋ ਤਸਵੀਰਾਂ

    ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ

    ਤਸਵੀਰ ਸਰੋਤ, RAVINDER SINGH ROBIN/BBC

    ਤਸਵੀਰ ਕੈਪਸ਼ਨ, ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਅੰਮ੍ਰਿਤਸਰ 'ਚ ਪ੍ਰੈੱਸ ਕਾਨਫਰੰਸ ਵੀ ਕੀਤੀ।
    ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ

    ਤਸਵੀਰ ਸਰੋਤ, RAVINDER SINGH ROBIN/BBC

    ਤਸਵੀਰ ਕੈਪਸ਼ਨ, ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਚੋਣ ਪ੍ਰਚਾਰ
    ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ

    ਤਸਵੀਰ ਸਰੋਤ, RAVINDER SINGH ROBIN/BBC

    ਤਸਵੀਰ ਕੈਪਸ਼ਨ, ਆਮ ਆਦਮੀ ਪਾਰਟੀ ਵੱਲੇਂ ਪੰਜਾਬ 'ਚ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਹਨ।
  14. ਪੰਜਾਬ ਚੋਣਾਂ 2022: ਔਰਤਾਂ ਨੂੰ 1000-2000 ਰੁਪਏ ਦੇ ਸਿਆਸੀ ਵਾਅਦਿਆਂ ਬਾਰੇ ਪੰਜਾਬਣਾਂ ਕੀ ਕਹਿੰਦੀਆਂ

    ਪੰਜਾਬ ਚੋਣਾਂ 2022
    ਤਸਵੀਰ ਕੈਪਸ਼ਨ, ਪੰਜਾਬ 'ਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਔਰਤਾਂ ਨੂੰ ਮੁੱਖ ਰੱਖ ਕੇ ਕਈ ਵਾਅਦੇ ਕੀਤੇ ਜਾ ਰਹੇ ਹਨ।

    ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਔਰਤਾਂ ਨੂੰ ਮੁੱਖ ਰੱਖ ਕੇ ਕਈ ਵਾਅਦੇ ਕੀਤੇ ਜਾ ਰਹੇ ਹਨ।

    ਹਾਲਾਂਕਿ ਪੰਜਾਬ ਦੀਆਂ ਔਰਤਾਂ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ। ਇਨ੍ਹਾਂ ਦਾਅਵਿਆਂ ਅਤੇ ਵਾਅਦਿਆਂ ਤੋਂ ਜ਼ਿਆਦਾ ਖੁਸ਼ ਨਜ਼ਰ ਨਹੀਂ ਆਈਆਂ। ਦੇਖੋ ਵੀਡੀਓ

    (ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਖਚਰਨ ਪ੍ਰੀਤ ਦੀ ਰਿਪੋਰਟ)

    ਵੀਡੀਓ ਕੈਪਸ਼ਨ, ਪੰਜਾਬ ਚੋਣਾਂ 2022: ਔਰਤਾਂ ਪ੍ਰਤੀ ਸਿਆਸੀ ਵਾਅਦਿਆਂ ਬਾਰੇ ਪੰਜਾਬਣ ਬੀਬੀਆਂ ਦੇ ਜਵਾਬ
  15. ਪੰਜਾਬ ਦੌਰੇ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ’ਤੇ ਲਾਇਆ ਨਿਸ਼ਾਨਾ

    ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਮਿਤ ਸ਼ਾਹ ਨੇ ਲੁਧਿਆਣਾ ਵਿਖੇ ਜਨਸਭਾ ਨੂੰ ਸੰਬੋਧਿਤ ਕੀਤਾ।

    ਅਮਿਤ ਸ਼ਾਹ
    ਤਸਵੀਰ ਕੈਪਸ਼ਨ, ਅਮਿਤ ਸ਼ਾਹ
    ਅਮਿਤ ਸ਼ਾਹ
    ਤਸਵੀਰ ਕੈਪਸ਼ਨ, ਅਮਿਤ ਸ਼ਾਹ
  16. ਲੱਗਦਾ ਹੈ ਕਿ ਕਾਂਗਰਸ ਪਾਰਟੀ ਇੱਕ ਸਰਕਸ ਬਣ ਗਈ ਹੈ: ਭਗਵੰਤ ਮਾਨ

    ਭਗਵੰਤ ਮਾਨ

    ਤਸਵੀਰ ਸਰੋਤ, Bhagwant Mann/FB

    ਤਸਵੀਰ ਕੈਪਸ਼ਨ, ਭਗਵੰਤ ਮਾਨ ਨੇ ਕਿਹਾ ਕਿ ਪਤਾ ਹੀ ਨਹੀਂ ਲੱਗ ਰਿਹਾ ਕਾਂਗਰਸ 'ਚ ਕੌਣ ਕੀ ਕਰ ਰਿਹਾ ਹੈ।

    ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਤੇ ਪੰਜਾਬ 'ਚ ਆਪ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਅੰਮ੍ਰਿਤਸਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ''ਲੱਗਦਾ ਹੈ ਕਿ ਕਾਂਗਰਸ ਪਾਰਟੀ ਇੱਕ ਸਰਕਸ ਬਣ ਗਈ ਹੈ।''

    ਭਗਵੰਤ ਮਾਨ ਨੇ ਕਿਹਾ ਕਿ ''ਉਨ੍ਹਾਂ ਦੀਆਂ ਆਪਸ 'ਚ ਹੀ ਲੜਾਈਆਂ ਨੇ, ਪੰਜਾਬ ਪਿੱਛੇ ਨਹੀਂ ਕੁਰਸੀ ਪਿੱਛੇ।''

    ਉਨ੍ਹਾਂ ਕਿਹਾ ਕਿ ਜੋ ਪਾਰਟੀ ਆਪਸ 'ਚ ਮਿਲ ਕੇ ਚੋਣਾਂ ਨਹੀਂ ਲੜ ਸਕਦੀ, ਆਪਸ 'ਚ ਮਿਲ ਕੇ ਚੱਲ ਨਹੀਂ ਸਕਦੀ, ਉਹ ਪੰਜਾਬ ਨੂੰ ਕੀ ਭਵਿੱਖ ਦੇਣਗੇ।

  17. ਕਾਂਗਰਸ 'ਤੇ ਅਮਿਤ ਸ਼ਾਹ ਦਾ ਨਿਸ਼ਾਨਾ- 'ਜੇ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਨਹੀਂ ਦੇ ਸਕਦੇ ਤਾਂ ਪੰਜਾਬ ਨੂੰ ਕੀ ਸੁਰੱਖਿਆ ਦੇਵੋਗੇ'

    ਅਮਿਤ ਸ਼ਾਹ

    ਤਸਵੀਰ ਸਰੋਤ, Amit Shah/FB

    ਤਸਵੀਰ ਕੈਪਸ਼ਨ, ਗ੍ਰਹਿ ਮੰਤਰੀ ਭਾਜਪਾ ਆਗੂ ਅਮਿਤ ਸ਼ਾਹ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਪੰਜਾਬ ਦੌਰੇ 'ਤੇ ਹਨ।

    ਲੁਧਿਆਣਾ ਵੇਖੇ ਇੱਕ ਜਨਸਭਾ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ''ਪੰਜਾਬ ਦੀ ਸੁਰੱਖਿਆ ਕੇਵਲ ਐੱਨਡੀਏ ਸਰਕਾਰ ਹੀ ਤੈਅ ਕਰ ਸਕਦੀ ਹੈ। ਤੁਸੀਂ ਸਾਡੇ ਗੱਠਜੋੜ ਦੀ ਸਰਕਾਰ ਬਣਾਓ, ਲੁਧਿਆਣਾ ਦੀ ਸਾਈਕਲ ਅਸੀਂ ਦੁਨੀਆ ਦੇ ਹਰ ਹਿੱਸੇ ਵਿੱਚ ਪਹੁੰਚਾਵਾਂਗੇ।''

    ਕਾਂਗਰਸ ਪਾਰਟੀ ਖਿਲਾਫ ਬੋਲਦਿਆਂ ਉਨ੍ਹਾਂ ਕਿਹਾ, ''ਜੇ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਨਹੀਂ ਦੇ ਸਕਦੇ ਹੋ ਤਾਂ ਤੁਸੀਂ ਪੰਜਾਬ ਨੂੰ ਕੀ ਸੁਰੱਖਿਆ ਦੇਵੋਗੇ ਅਸੀਂ ਡਰੱਗਸ ਖਿਲਾਫ ਵੱਡਾ ਅਭਿਆਨ ਚਲਾਇਆ ਹੈ, ਅਸੀਂ ਦੋ ਸਾਲ ਵਿੱਚ ਇੰਨੀ ਡਰੱਗਜ਼ ਫੜ੍ਹੀ ਜੋ ਬੀਤੇ ਕਈ ਸਾਲਾਂ ਤੋਂ ਨਹੀਂ ਫੜ੍ਹੀ ਗਈ।''

    ਉਨ੍ਹਾਂ ਕਿਹਾ, ''ਸਾਨੂੰ ਪਹਿਲਾਂ ਵੀ ਮਦਦ ਨਹੀਂ ਮਿਲੀ, ਕਾਂਗਰਸ ਤੋਂ ਵੀ ਮਦਦ ਨਹੀਂ ਮਿਲੀ, ਹੁਣ ਐੱਨਡੀਏ ਦੀ ਸਰਕਾਰ ਬਣਾਓ, ਅਸੀਂ ਪੰਜ ਸਾਲ ਵਿੱਚ ਡਰੱਗਜ਼ ਪੰਜਾਬ ਤੋਂ ਖਤਮ ਕਰ ਦੇਵਾਂਗੇ।''

    ਲੁਧਿਆਣਾ ਵਿਖੇ ਜਨਸਭਾ ਦੌਰਾਨ ਅਮਿਤ ਸ਼ਾਹ ਨੇ ਕਹੀਆਂ ਇਹ ਗੱਲਾਂ:

    • ਬੀਤੀਆਂ ਸਰਕਾਰਾਂ ਨੇ ਪੰਜਾਬ ਦੀ ਖੇਤੀ ਦੀ ਜ਼ਮੀਨ ਦੀ ਸਿਹਤ ਸੁਧਾਰਨ ਵੱਲ ਕੰਮ ਨਹੀਂ ਕੀਤਾ। ਸਾਡੀ ਸਰਕਾਰ ਆਈ ਤਾਂ ਅਸ਼ੀਂ ਕਰੋਪ ਪੈਟਰਨ ਚੇਂਜ ਤੇ ਕੁਦਰਤੀ ਖੇਤੀ ਨੂੰ ਵਧਾਵਾ ਦੇਵਾਂਗੇ।
    • ਪਿਛਲੇ ਪੰਜ ਸਾਲਾਂ 'ਚ ਐੱਮਐੱਸਪੀ 'ਤੇ ਕਣਕ ਅਤੇ ਚੋਲਾਂ ਦੀ ਖਰੀਦ ਸਭ ਤੋਂ ਵੱਧ ਮੋਦੀ ਸਰਕਾਰ ਨੇ ਕੀਤੀ ਹੈ।
    • ਅੰਮ੍ਰਿਤਸਰ ਨੂੰ ਹੈਰੀਟੇਜ ਸਿਟੀ ਅਤੇ ਸਮਾਰਟ ਸਿਟੀ ਬਣਾਇਆ ਅਤੇ ਲੁਧਿਆਣਾ ਨੂੰ ਵੀ ਸਮਾਰਟ ਸਿਟੀ ਬਣਾਇਆ।
    • 2020-21 'ਚ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਧ 132.8 ਲੱਖ ਮੈਟਰਿਕ ਟਨ ਖਰੀਦ ਕੀਤੀ।
    • ਪੰਜਾਬ 'ਚ ਧਰਮ ਪਰਿਵਰਤਨ ਵੱਡਾ ਮੁੱਦਾ ਹੈ ਪਰ ਇਹ ਚੰਨੀ ਨਹੀਂ ਰੋਕ ਸਕਦੇ, ਇਹ ਸਿਰਫ ਭਾਜਪਾ ਰੋਕ ਸਕਦੀ ਹੈ।
    • ਪੰਜਾਬ ਦੇ ਚਾਰ ਸ਼ਹਿਰਾਂ 'ਚ ਨਾਰਕੋਟਿਕਸ ਬਿਊਰੋ ਦੀ ਬ੍ਰਾਂਚ ਖੋਲਾਂਗੇ।
    • ਸ਼ਾਤੀ ਨਾਲ ਭਾਈਚਾਰਾ ਅਤੇ ਮਾਫੀਆ ਮੁਕਤ ਪੰਜਾਬ ਬਣਾਵਾਂਗੇ।
    • ਖੁਸ਼ਹਾਲ ਕਿਸਾਨ, ਨਿਰੋਗੀ ਪੰਜਾਬ ਲਈ ਕੰਮ ਕਰਾਂਗੇ।
    • ਔਰਤਾਂ ਦੇ ਸਸ਼ਕਤੀਕਰਨ ਲਈ ਕੰਮ ਕਰਾਂਗੇ।
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  18. ਪ੍ਰਿਅੰਕਾ ਗਾਂਧੀ ਨੇ ਦੱਸਿਆ, ਪੰਜਾਬ ਸਰਕਾਰ 'ਚ ਫੇਰਬਦਲ ਕਿਉਂ ਕਰਨੇ ਪਏ

    ਪ੍ਰਿਅੰਕਾ ਗਾਂਧੀ
    ਤਸਵੀਰ ਕੈਪਸ਼ਨ, ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦੇ ਆਗੂ ਪ੍ਰਿਅੰਕਾ ਗਾਂਧੀ ਪੰਜਾਬ ਦੌਰੇ ’ਤੇ ਹਨ।

    ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਪਾਰਟੀ ਦਾ ਚੋਣ ਪ੍ਰਚਾਰ ਕਰਨ ਸੂਬੇ 'ਚ ਪਹੁੰਚੇ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ 'ਚ ਫਰਬਦਲ ਕਿਉਂ ਕਰਨੇ ਪਏ।

  19. ਪੰਜਾਬ ਦੇ ਲੋਕਾਂ ਨੂੰ ਪ੍ਰਿਅੰਕਾ ਗਾਂਧੀ ਦੀ ਅਪੀਲ: 'ਸਿਆਸੀ ਪਾਰਟੀਆਂ ਦੀ ਅਸਲੀਅਤ ਪਹਿਚਾਣਨ ਦੀ ਜ਼ਰੂਰਤ'

    ਪ੍ਰਿਅੰਕਾ ਗਾਂਧੀ

    ਤਸਵੀਰ ਸਰੋਤ, Priynaka Gandhi/FB

    ਤਸਵੀਰ ਕੈਪਸ਼ਨ, ਪ੍ਰਿਅੰਕਾ ਗਾਂਧੀ ਪੰਜਾਬ ਦੌਰੇ 'ਤੇ ਹਨ।

    ਪੰਜਾਬ ਦੌਰੇ 'ਤੇ ਪਹੁੰਚੇ ਕਾਂਗਰਸ ਪਾਰਟੀ ਦੇ ਆਗੂ ਪ੍ਰਿਅੰਕਾ ਗਾਂਧੀ ਨੇ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਅੰਦੋਲਨ 'ਚ ਡਟੇ ਰਹੇ, ਕਿਸੇ ਦੇ ਸਾਹਮਣੇ ਨਹੀਂ ਝੁਕੇ, ਇਹੀ ਪੰਜਾਬੀਅਤ ਹੈ।

    ਉਨ੍ਹਾਂ ਲੋਕਾਂ ਨੂੰ ਕਿਹਾ ਕਿ ''ਤੁਹਾਨੂੰ ਸਿਆਸੀ ਪਾਰਟੀਆਂ ਦੀ ਅਸਲੀਅਤ ਪਹਿਚਾਣਨ ਦੀ ਜ਼ਰੂਰਤ ਹੈ।''

    ਵਿਰੋਧੀ ਪਾਰਟੀਆਂ 'ਤੇ ਬੋਲਦਿਆਂ ਉਨ੍ਹਾਂ ਕਿਹਾ, ਤੁਸੀਂ ਭਾਜਪਾ ਨੂੰ ਚੰਗੀ ਤਰ੍ਹਾਂ ਪਛਾਣਦੇ ਹੋ, ਜਿਨ੍ਹਾਂ ਨੇ ਤੁਹਾਡੀ ਇੱਕ ਨਹੀਂ ਸੁਣੀ।

    ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਬਾਰੇ ਕਿਹਾ ਕਿ ਆਪ ਪਾਰਟੀ ਆਰਐੱਸਐੱਸ ਤੋਂ ਉੱਭਰੀ ਹੈ। ਆਪ ਦੇ ਆਗੂ ਤਾਂ ਖੁਦ ਕਹਿੰਦੇ ਹਨ ਕਿ ਅਸੀਂ ਭਾਜਪਾ ਤੋਂ ਵੱਡੇ ਭਾਜਪਾ ਹਾਂ।

  20. ਕੋਟਕਪੂਰਾ 'ਚ ਬੋਲੇ ਪ੍ਰਿਅੰਕਾ ਗਾਂਧੀ: ਕੁਝ ਗਲਤ ਚੱਲ ਰਿਹਾ ਸੀ, ਇਸੇ ਕਾਰਨ ਸਾਨੂੰ ਉਹ ਸਰਕਾਰ ਬਦਲਣੀ ਪਈ

    ਪ੍ਰਿਅੰਕਾ ਗਾਂਧੀ

    ਤਸਵੀਰ ਸਰੋਤ, Priyanka Gandhi/FB

    ਤਸਵੀਰ ਕੈਪਸ਼ਨ, ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦੇ ਆਗੂ ਪ੍ਰਿਅੰਕਾ ਗਾਂਧੀ ਪੰਜਾਬ ਦੌਰੇ ਤੇ ਹਨ।

    ਕਾਂਗਰਸ ਪਾਰਟੀ ਦੇ ਆਗੂ ਪ੍ਰਿਅੰਕਾ ਗਾਂਧੀ ਨੇ ਕੋਟਕਪੂਰਾ 'ਚ ਇੱਕ ਰੈਲੀ ਨੂੰ ਸੰਬੋਧਿਤ ਕਰਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਿਆ।

    ਉਨ੍ਹਾਂ ਕਿਹਾ, ''ਇਹ ਸੱਚ ਹੈ ਕਿ 5 ਸਾਲ ਤੋਂ ਸਾਡੀ ਇੱਥੇ ਸਰਕਾਰ ਸੀ। ਇਹ ਵੀ ਸੱਚ ਹੈ ਕਿ ਉਸ ਸਰਕਾਰ 'ਚ ਕੁਝ ਖਾਮੀਆਂ ਸਨ। ਕਿਤੇ ਰਸਤੇ 'ਚ ਭਟਕ ਗਏ। ਉਹ ਸਰਕਾਰ ਪੰਜਾਬ ਤੋਂ ਚੱਲਣੀ ਬੰਦ ਹੋ ਗਈ।''

    ''ਉਹ ਸਰਕਾਰ ਦਿੱਲੀ ਦਿੱਲੀ ਤੋਂ ਚੱਲਣ ਲੱਗੀ। ਅਤੇ ਦਿੱਲੀ 'ਚ ਵੀ ਕਾਂਗਰਸ ਤੋਂ ਨਹੀਂ ਭਾਜਪਾ ਅਤੇ ਭਾਜਪਾ ਦੀ ਸਰਕਾਰ ਦੁਆਰਾ ਚੱਲਣ ਲਗੀ ਸੀ।''

    ''ਉਹ ਛਿਪੀ ਹੋਈ ਸਾਂਠ-ਗਾਂਠ ਅੱਜ ਸਾਹਮਣੇ ਆ ਗਈ ਹੈ। ਇਸੇ ਕਾਰਨ ਸਾਨੂੰ ਉਹ ਸਰਕਾਰ ਬਦਲਣੀ ਪਈ। ਅਸੀਂ ਤੁਹਾਡੀ ਆਵਾਜ਼ ਸੁਣ ਰਹੇ ਸੀ, ਅਸੀਂ ਜਾਣਦੇ ਸੀ ਕਿ ਕੁਝ ਗਲਤ ਹੋ ਰਿਹਾ ਹੈ। ਉਸਨੂੰ ਠੀਕ ਕਰਨ ਲਈ ਇੱਕ ਨਵੀਂ ਰਾਜਨੀਤੀ ਸਾਹਮਣੇ ਆਈ।''