ਬੀਬੀਸੀ ਪੰਜਾਬੀ ਦੇ ਕੋਰੋਨਾਵਾਇਰਸ ਨਾਲ ਸਬੰਧਤ ਲਾਇਵ ਪੇਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ। ਇਹ ਪੇਜ਼ ਅਸੀਂ ਇੱਥੇ ਹੀ ਖ਼ਤਮ ਕਰ ਰਹੇ ਹਾਂ। 15 ਜੁਲਾਈ ਦੀ ਅਪਡੇਟ ਦੇਖਣ ਲਈ ਤੁਸੀ ਇੱਥੇ ਕਲਿੱਕ ਕਰ ਸਕਦੇ ਹੋ।
You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਅਪਡੇਟ: ਦੁਨੀਆਂ ਭਰ ਵਿੱਚ ਲੱਖਾਂ ਲੋਕ ਫਿਰ ਲੌਕਡਾਊਨ ਵਿੱਚ
ਭਾਰਤ ਵਿੱਚ ਤਕਰੀਬਨ ਸਾਢੇ 8.78 ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ ਦੀ ਲਾਗ ਅਤੇ ਮ੍ਰਿਤਕਾਂ ਦੀ ਗਿਣਤੀ 23,000 ਤੋਂ ਵੱਧ ਹੋ ਗਈ ਹੈ।
ਲਾਈਵ ਕਵਰੇਜ
ਕੋਰੋਨਾਵਾਇਰਸ ਸਬੰਧੀ ਭਾਰਤ ਸਣੇ ਦੁਨੀਆਂ ਭਰ ਤੋਂ ਹੁਣ ਦੇ ਤੱਕ ਅਪਡੇਟ
- ਵਿਸ਼ਵ ਸਿਹਤ ਸੰਗਠਨ ਨੇ ਚੇਤਾਇਆ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਆਪਣੇ ‘ਬਦ ਤੋਂ ਬਦਤਰ’ ਦੌਰ ‘ਚ ਜਾਵੇਗੀ ਜੇਕਰ ਸਰਕਾਰਾਂ ਕੋਈ ਠੋਸ ਫੈਸਲਾ ਨਾ ਕਰ ਪਾਈਆਂ।
- ਪੰਜਾਬ ਵਿੱਚ ਹੁਣ ਵਿਆਹ ਤੇ ਹੋਰ ਸਮਾਗਮਾਂ ਵਿੱਚ ਲੋਕਾਂ ਦੇ ਇਕੱਠ ਨੂੰ 30 ਬੰਦਿਆਂ ਤੱਕ ਸੀਮਿਤ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਦੂਜੇ ਰਾਜਾਂ ਤੋਂ ਪੰਜਾਬ ਵਿਚ ਸਿਰਫ਼ 72 ਘੰਟਿਆਂ ਤੱਕ ਰਹਿਣ ਵਾਲਿਆਂ ਉੱਤੇ ਕੁਆਰੰਟਾਇਨ ਦੀ ਸ਼ਰਤ ਲਾਗੂ ਨਹੀਂ ਕੀਤੀ ਜਾਵੇਗੀ।
- ਭਾਰਤ ਦੇ ਦੱਖਣੀ ਸੂਬੇ ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿੱਚ ਅੱਜ ਸਵੇਰੇ 8 ਵਜੇ ਤੋਂ ਲੌਕਡਾਊਨ ਸ਼ੁਰੂ ਹੋ ਗਿਆ, ਜੋ 22 ਜੁਲਾਈ ਨੂੰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।
- ਅਮਰੀਕਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਕੈਲੀਫੋਰਨੀਆ ਵਿੱਚ ਫਿਰ ਤੋਂ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਹ ਕਦਮ ਲਾਗ ਦੇ ਮਾਮਲਿਆਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਚੁੱਕਿਆ ਗਿਆ ਹੈ।
- ਜਰਮਨੀ ਦੀ ਚਾਂਸਲਰ ਐਂਗਲਾ ਮਰਕਲ ਨੇ ਚਿਤਾਵਨੀ ਦਿੱਤੀ ਹੈ ਕਿ ਯੂਰਪੀ ਸੰਘ ਦੇ ਸਿਖ਼ਰ ਸੰਮੇਲਨ ਵਿੱਚ ਸੰਭਾਵਿਤ ਤੌਰ ‘ਤੇ ਕੋਰੋਨਾਵਾਇਰਸ ਰਿਕਵਰੀ ਫੰਡ ਨੂੰ ਲੈ ਕੇ ਇੱਕ ਆਮ ਸਹਿਮਤੀ ਨਾ ਬਣ ਸਕੇ। ਇਸੇ ਕਾਰਨ ਕੁਝ ਦੇਸ਼ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹਨ ਕਿ 750 ਅਰਬ ਪਾਊਂਡ ਕੁਝ ਜ਼ਿਆਦਾ ਹੀ ਖਰਚੀਲਾ ਹੈ।
- ਸੰਯੁਕਤ ਰਾਸ਼ਟਰ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਕੋਰੋਨਾਵਾਇਰਸ ਕਾਰਨ ਇਸ ਸਾਲ 13 ਕਰੋੜ ਲੋਕ ਭੁੱਖਮਰੀ ਦੇ ਸ਼ਿਕਾਰ ਹੋ ਸਕਦੇ ਹਨ।
ਪੰਜਾਬ ਦੇ ਕੈਬਨਿਟ ਮੰਤਰੀ ਕੋਰੋਨਾਵਾਇਰਸ ਪੌਜ਼ਿਟਿਵ
ਕੋਰੋਨਾਵਾਇਰਸ: ਭਾਰਤ ਦੇ 2 ਸੂਬਿਆਂ ’ਚ ਮੁੜ ਤੋਂ ਲੌਕਡਾਊਨ
ਪੂਰੀ ਦੁਨੀਆਂ ਵਿੱਚ ਕਿੱਥੇ ਪਹੁੰਚੇ ਕੋਰੋਨਾਵਾਇਰਸ ਦੇ ਅੰਕੜੇ, ਕਿੱਥੇ ਲੱਗਿਆ ਮੁੜ ਲੌਕਡਾਊਨ ਤੇ ਕੀ ਹੈ ਹਾਲ ਅਮਰੀਕਾ ਦੇ ਸਭ ਤੋਂ ਵੱਡੇ ਸੂਬੇ ਦਾ....ਜਾਣੋ ਇਹ ਸਭ ਕੁਝ ਅੱਜ ਦੇ ਕੋਰੋਨਾਵਾਇਰਸ ਰਾਊਂਡ ਅੱਪ ਵਿੱਚ।
ਦੁਨੀਆਂ ਭਰ ਵਿੱਚ ਲੱਖਾਂ ਲੋਕ ਫਿਰ ਲੌਕਡਾਊਨ ਵਿੱਚ
ਦੁਨੀਆਂ ਭਰ ਵਿੱਚ ਕਈ ਦੇਸਾਂ ਵਿੱਚ ਫਿਰ ਤੋਂ ਪਾਬੰਦੀਆਂ ਲਗਣੀਆਂ ਸ਼ੁਰੂ ਹੋ ਗਈਆਂ ਹਨ।
ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸਾਰੇ ਰੈਸਟੋਰੈਂਟ, ਬਾਰ, ਚਿੜ੍ਹਿਆਘਰ ਤੇ ਮਨੋਰੰਜਨ ਦੇ ਕੇਂਦਰ ਬੰਦ ਕਰ ਦਿੱਤੇ ਗਏ ਹਨ।
ਭਾਰਤ ਵਿੱਚ ਬੰਗਲੁਰੂ ਵਿੱਚ ਇੱਕ ਹਫਤੇ ਲਈ ਲੌਕਡਾਊਨ ਰਹੇਗਾ। ਇਹੋ ਜਿਹਾ ਐਲਾਨ ਤੇਹਰਾਨ ਵਿੱਚ ਵੀ ਕੀਤਾ ਗਿਆ ਹੈ।
ਅਫਰੀਕਾ ਦੇ ਟੈਨਜੀਅਰਸ ਵਿੱਚ ਮੁੜ ਲੌਕਡਾਊਨ ਕਰ ਦਿੱਤਾ ਗਿਆ ਹੈ। ਦੱਖਣੀ ਅਫਰੀਕਾ ਵਿੱਚ ਰਾਤ ਨੂੰ ਕਰਫਿਊ ਲੱਗੇਗਾ।
ਲਾਤੀਨੀ ਅਮਰੀਕਾ ਦੇ ਬੋਗੋਟਾ ਵਿੱਚ ਦੋ ਹਫਤੇ ਦੇ ਲੌਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਆਸਟਰੇਲੀਆ ਦੇ ਮੈਲਬੋਰਨ ਵਿੱਚ ਪਿਛਲੇ ਹਫਤੇ ਲੋਕਾਂ ਨੂੰ ਛੇ ਹਫਤਿਆਂ ਲਈ ਘਰ ਵਿੱਚ ਰਹਿਣ ਲਈ ਕਿਹਾ ਗਿਆ ਹੈ।
ਮਨਿਲਾ ਵਿੱਚ ਆਉਣ ਵਾਲੇ ਦਿਨਾਂ ਵਿੱਚ ਦੋ ਹਫਤੇ ਦਾ ਲੌਕਡਾਊਨ ਲੱਗ ਸਕਦਾ ਹੈ।
ਕੋਰੋਨਾਵਾਇਰਸ ਕਾਰਨ ਭੁੱਖਮਰੀ ਦੀ ਮਾਰ ਝੱਲ ਸਕਦੇ ਹਨ 13 ਕਰੋੜ ਲੋਕ
ਸੰਯੁਕਤ ਰਾਸ਼ਟਰ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਕੋਰੋਨਾਵਾਇਰਸ ਕਾਰਨ ਇਸ ਸਾਲ 13 ਕਰੋੜ ਲੋਕ ਭੁੱਖਮਰੀ ਦੇ ਸ਼ਿਕਾਰ ਹੋ ਸਕਦੇ ਹਨ।
ਰਿਪੋਰਟ ਕਹਿੰਦੀ ਹੈ ਕਿ ਭੁੱਖਮਰੀ ਦੀ ਸਮੱਸਿਆ ਵਿੱਚ ਦਹਾਕਿਆਂ ਤੋਂ ਲਗਾਤਾਰ ਕਮੀ ਹੋਣ ਤੋਂ ਬਾਅਦ 2014 ਨਾਲ ਹੌਲੀ-ਹੌਲੀ ਇਹ ਸਮੱਸਿਆ ਵਧਣ ਲੱਗੀ ਹੈ।
ਕੋਰੋਨਾਵਾਇਰਸ: ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 28,498 ਨਵੇਂ ਮਾਮਲੇ, 553 ਮੌਤਾਂ
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਲਾਗ ਦੇ 28,498 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 553 ਮੌਤਾਂ ਦਰਜ ਹੋਈਆਂ ਹਨ।
ਇਸ ਦੇ ਨਾਲ ਹੀ ਭਾਰਤ ਵਿੱਚ ਕੋਰੋਨਾਵਾਇਰਸ ਲਾਗ ਹੋਣ ਵਾਲੇ ਲੋਕਾਂ ਦੀ ਗਿਣਤੀ 9,06,752 ਹੋ ਗਈ ਹੈ। ਇਨ੍ਹਾਂ ਵਿੱਚੋਂ 3,11,565 ਐਕਟਿਵ ਰੇਸ ਹਨ, ਤੇ 5,71,460 ਮਾਮਲੇ ਰਿਕਵਰੀ ਦੀ ਸ਼੍ਰੇਣੀ ਵਿੱਚ ਹੈ।
ਭਾਰਤ ਵਿੱਚ ਹੁਣ ਤੱਕ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 23,727 ਹੋ ਗਈ ਹੈ।
ਰਿਕਵਰੀ ਰੇਟ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਕੋਰੋਨਾਵਾਇਰਸ ਨਾਲ ਰਿਕਵਰ ਹੋਣ ਵਾਲੇ ਲੋਕਾਂ ਦੀ ਦਰ 63.02 ਫੀਸਦ ਹੋ ਗਈ ਹੈ।
ਕੋਰੋਨਾਵਾਇਰਸ ਲੌਕਡਾਊਨ: ਥੋੜ੍ਹੇ ਸਮੇਂ ਲਈ ਪੰਜਾਬ ਆਉਣਾ ਸੌਖਾ ਕਿਵੇਂ ਹੋਇਆ
ਜੇ ਕੋਈ ਸ਼ਖ਼ਸ 72 ਘੰਟੇ ਤੋਂ ਘੱਟ ਸਮੇਂ ਲਈ ਪੰਜਾਬ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ 14 ਦਿਨਾਂ ਲਈ ਕੁਆਰੰਟੀਨ ਨਹੀਂ ਹੋਣਾ ਹੋਵੇਗਾ। ਹੋਰ ਕੀ ਨੇ ਨਵੇਂ ਨਿਯਮ, ਇਸ ਵੀਡੀਓ ਵਿੱਚ ਜਾਣੋ
ਬਿਪਸ਼ ਫਰੈਂਕੋ ਮੁਲੱਕਲ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ
ਪਾਲ ਸਿੰਘ ਨੌਲੀ
ਬੀਬੀਸੀ ਪੰਜਾਬੀ ਲਈ
ਬਿਸ਼ਪ ਹਾਊਸ ਜਲੰਧਰ ਡਾਇਸਸ ਦੇ ਬਿਸ਼ਪ ਫਰੈਂਕੋ ਮੁਲੱਕਲ ਦੀ ਕਰੋਨਾ ਰਿਪੋਰਟ ਪੌਜ਼ਿਟਿਵ ਆਈ ਹੈ।
ਇਸ ਦੀ ਪੁਸ਼ਟੀ ਬਿਸ਼ਪ ਹਾਊਸ ਦੇ ਪੀਆਰ ਓ ਪੀਟਰ ਨੇ ਕੀਤੀ ਹੈ। ਕੇਰਲਾ ਦੀ ਇੱਕ ਇਸਾਈ ਸਾਧਵੀ ਨਾਲ ਕਥਿਤ ਜ਼ਬਰ ਜਨਾਹ ਦੇ ਕੇਸ ਦਾ ਸਾਹਮਣਾ ਕਰ ਰਹੇ ਬਿਸ਼ਪ ਫਰੈਂਕੋ ਮੁਲੱਕਲ ਦੀ ਲੰਘੇ ਸੋਮਵਾਰ ਹੀ ਕੋਟਿਆਮ ਜ਼ਿਲ੍ਹੇ ਦੀ ਅਦਾਲਤ ਨੇ ਜ਼ਮਾਨਤ ਰੱਦ ਕਰ ਦਿੱਤੀ ਸੀ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਵਰੰਟ ਜਾਰੀ ਕੀਤੇ ਸਨ।
ਜ਼ਿਕਰਯੋਗ ਹੈ ਕਿ ਬਿਸ਼ਪ ਫਰੈਂਕੋ ਮੁਲੱਕਲ 1 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਨਹੀਂ ਸੀ ਹੋਏ ਤੇ ਉਨ੍ਹਾਂ ਨੇ ਇਹ ਸਬੂਤ ਪੇਸ਼ ਕੀਤਾ ਸੀ ਕਿ ਉਨ੍ਹਾਂ ਦਾ ਇਲਾਕੇ ਕੰਨਟੇਂਮੈਂਟ ਜ਼ੋਨ ਵਿੱਚ ਆਉਂਦਾ ਹੈ।
ਉਨ੍ਹਾਂ ਦੀ ਜ਼ਮਾਨਤ ਰੱਦ ਕੀਤੀ ਗਈ ਸੀ ਕਿਉਂਕਿ ਬਿਸ਼ਪ ਹਾਊਸ ਵਾਲਾ ਇਲਾਕਾ ਕੰਨਟੇਂਮੈਂਟ ਜ਼ੋਨ ਵਿੱਚ ਨਹੀਂ ਆਉਂਦਾ ਸੀ।
ਬੀਤੇ ਸੋਮਵਾਰ ਹੀ ਸ਼ਾਮ ਨੂੰ ਫਰੈਂਕੋ ਮੁਲੱਕਲ ਦਾ ਕਰੋਨਾ ਟੈਸਟ ਕੀਤਾ ਗਿਆ ਸੀ ਜਿਹੜਾ ਕਿ ਪੌਜ਼ਿਟਿਵ ਆਇਆ ਦੱਸਿਆ ਗਿਆ ਹੈ ਜਦ ਕਿ 6 ਜੁਲਾਈ ਨੂੰ ਵੀ ਉਨ੍ਹਾਂ ਦਾ ਟੈਸਟ ਕੀਤਾ ਗਿਆ ਸੀ ਉਦੋਂ ਨੈਗੇਟਿਵ ਆਇਆ ਸੀ।
ਅਟਕ ਸਕਦਾ ਹੈ ਕੋਰੋਨਾਵਾਇਰਸ ਰਿਕਵਰੀ ਫੰਡ
ਜਰਮਨੀ ਦੀ ਚਾਂਸਲਰ ਐਂਗਲਾ ਮਰਕਲ ਨੇ ਚਿਤਾਵਨੀ ਦਿੱਤੀ ਹੈ ਕਿ ਯੂਰਪੀ ਸੰਘ ਦੇ ਸਿਖ਼ਰ ਸੰਮੇਲਨ ਵਿੱਚ ਸੰਭਾਵਿਤ ਤੌਰ ‘ਤੇ ਕੋਰੋਨਾਵਾਇਰਸ ਰਿਕਵਰੀ ਫੰਡ ਨੂੰ ਲੈ ਕੇ ਇੱਕ ਆਮ ਸਹਿਮਤੀ ਨਾ ਬਣ ਸਕੇ।
ਇਸੇ ਕਾਰਨ ਕੁਝ ਦੇਸ਼ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹਨ ਕਿ 750 ਅਰਬ ਪਾਊਂਡ ਕੁਝ ਜ਼ਿਆਦਾ ਹੀ ਖਰਚੀਲਾ ਹੈ।
ਪੰਜਾਬ ਜਾਣ ਵਾਲਿਆਂ ਨੂੰ ਕੁਝ ਰਾਹਤ, ਨਿਯਮਾਂ ਦੀ ਉਲੰਘਣਾ 'ਤੇ FIR
ਪੰਜਾਬ ਸਰਕਾਰ ਵਲੋਂ ਜਾਰੀ ਨਵੇਂ ਦਿਸ਼ਾਂ ਨਿਰਦੇਸ਼ਾਂ ਵਿਚ ਮੰਗਲਵਾਰ ਨੂੰ ਇੱਕ ਹੋਰ ਸੋਧ ਕੀਤੀ ਗਈ।ਪੰਜਾਬ ਸਰਕਾਰ ਵਲੋਂ ਜਾਰੀ ਬਿਆਨ ਮਤਾਬਕ ਦੂਜੇ ਰਾਜਾਂ ਤੋਂ ਪੰਜਾਬ ਵਿਚ ਸਿਰਫ਼ 72 ਘੰਟਿਆਂ ਤੱਕ ਰਹਿਣ ਵਾਲਿਆਂ ਉੱਤੇ ਕੁਆਰੰਟਾਇਨ ਦੀ ਸ਼ਰਤ ਲਾਗੂ ਨਹੀਂ ਕੀਤੀ ਜਾਵੇਗੀ।
ਤਿੰਨ ਦਿਨਾਂ ਲਈ ਆਉਣ ਵਾਲੇ ਵਿਅਕਤੀਆਂ ਨੂੰ ਕੋਵਾ ਐਪ ਉੱਤੇ ਈ ਐਟਰੀ ਪਾਸ ਡਾਊਨ ਲੌਡ ਕਰਨਾ ਪਵੇਗਾ ਅਤੇ ਸੂਬਾਈ ਸਰਹੱਦ ਉੱਤੇ ਲਿਖ ਕੇ ਦੇਣਾ ਪਵੇਗਾ ਕਿ ਉਹ ਵਿਅਕਤੀ 72ਘੰਟਿਆਂ ਵਿਚ ਮੁੜ ਜਾਵੇਗਾ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣਾ ਕਰੇਗਾ। ਪੂਰੀ ਰਿਪੋਰਟ ਪੜ੍ਹਨ ਲਈ ਕਲਿੱਕ ਕਰੋ
ਤੁਹਾਡੇ ਜ਼ਿਲ੍ਹੇ ਵਿੱਚ ਕੋਰੋਨਾ ਦੇ ਕਿੰਨੇ ਕੇਸ ਹਨ, LIVE ਗ੍ਰਾਫਿਕਸ ਰਾਹੀਂ ਜਾਣੋ
ਕੋਰੋਨਾ ਦੇ ਦੌਰ 'ਚ ਮੈਕਸੀਕੋ ਦੇ ਨਸ਼ਾ ਤਸਕਰ ਕਿਵੇਂ ਕਰ ਰਹੇ ਲੋਕਾਂ ਦੀ ਮਦਦ
ਕੋਰੋਨਾਵਾਇਰਸ ਦੀ ਦਵਾਈ: ਰੂਸ ਨੇ ਕੀਤਾ ਪਹਿਲੀ ਦਵਾਈ ਬਣਾ ਲੈਣ ਦਾ ਦਾਅਵਾ
ਕੋਰੋਨਾਵਾਇਰਸ ਦੀ ਲਾਗ ਹੁਣ ਤੱਕ ਪੂਰੀ ਦੁਨੀਆਂ ਵਿੱਚ ਇੱਕ ਕਰੋੜ 28 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਲੱਗ ਚੁੱਕੀ ਹੈ। ਇਸ ਵਾਇਰਸ ਕਾਰਨ ਕਰੀਬ 5 ਲੱਖ 55 ਹਜ਼ਾਰ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।
ਇਸ ਵਾਇਰਸ ਦੇ ਲਗਭਗ ਸੱਤ ਮਹੀਨੇ ਲੰਬੇ ਕਹਿਰ ਤੋਂ ਬਾਅਦ ਰੂਸ ਨੇ ਇਹ ਦਾਅਵਾ ਕੀਤਾ ਹੈ ਕਿ 'ਉਨ੍ਹਾਂ ਦੇ ਵਿਗਿਆਨੀਆਂ ਨੇ ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਬਣਾ ਲਈ ਹੈ।'
ਰੂਸੀ ਖ਼ਬਰ ਏਜੰਸੀ ਸਪੁਤਨਿਕ ਮੁਤਾਬਕ, ਇੰਸਟਿਚੀਊਟ ਫਾਰ ਟ੍ਰਾਂਸਲੇਸ਼ਨਲ ਮੈਡੀਸਿਨ ਐਂਡ ਬਾਇਓਟੈਕਨੌਲਿਜੀ ਦੇ ਡਾਇਰਕੈਟਰ ਵਾਦਿਮ ਤਰਾਸੋਵ ਨੇ ਕਿਹਾ ਹੈ ਕਿ ''ਦੁਨੀਆਂ ਦੀ ਪਹਿਲੀ ਕੋਰੋਨਾਵਾਇਰਸ ਵੈਕਸੀਨ ਦਾ ਕਲੀਨੀਕਿਲ ਟ੍ਰਾਇਲ ਕਾਮਯਾਬੀ ਨਾਲ ਪੂਰਾ ਕਰ ਲਿਆ ਗਿਆ ਹੈ।''
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।
ਅਮਰੀਕਾ ਦੇ ਕੈਲੀਫੋਰਨੀਆ ਵਿੱਚ ਮੁੜ ਲੱਗੀਆਂ ਪਾਬੰਦੀਆਂ
ਅਮਰੀਕਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਕੈਲੀਫੋਰਨੀਆ ਵਿੱਚ ਫਿਰ ਤੋਂ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਹ ਕਦਮ ਲਾਗ ਦੇ ਮਾਮਲਿਆਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਚੁੱਕਿਆ ਗਿਆ ਹੈ।
ਸੂਬਾਈ ਰਾਜਪਾਲ ਗੈਵਿਨ ਨਿਊਜ਼ਮ ਨੇ ਤੁਰੰਤ ਸਾਰੇ ਰੈਸਟੋਰੈਂਟਾਂ ਦੀ ਅੰਦਰੂਨੀ ਗਤੀਵਿਧੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਬਾਰਾਂ, ਮਨੋਰੰਜਨ ਸਥਾਨਾਂ, ਚਿੜੀਆਘਰਾਂ ਅਤੇ ਅਜਾਇਬ ਘਰਾਂ 'ਤੇ ਵੀ ਇਹ ਪਾਬੰਦੀ ਲਾਗੂ ਕੀਤੀ ਗਈ ਹੈ।
ਕੈਲੀਫੋਰਨੀਆ ਦੇ ਦੱਖਣ-ਪੱਛਮੀ ਪ੍ਰਾਂਤ ਦੇ ਸਭ ਤੋਂ ਪ੍ਰਭਾਵਤ ਇਲਾਕਿਆਂ ਵਿੱਚ ਚਰਚ, ਜਿੰਮ ਅਤੇ ਸੈਲੂਨ ਵੀ ਬੰਦ ਰਹਿਣਗੇ।
ਕੈਲੀਫੋਰਨੀਆ ਵਿਚ ਸੰਕਰਮਣ ਦੇ ਤਿੰਨ ਲੱਖ ਤੀਹ ਹਜ਼ਾਰ ਤੋਂ ਵੱਧ ਮਾਮਲੇ ਹਨ ਅਤੇ ਹੁਣ ਤਕ ਸੱਤ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪਿਛਲੇ ਦੋ ਹਫਤਿਆਂ ਵਿੱਚ, ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ 20% ਦਾ ਵਾਧਾ ਹੋਇਆ ਹੈ।
ਕੋਰੋਨਾਵਾਇਰਸ ਰਾਊਂਡਅਪ: ਪੰਜਾਬ ਵਿੱਚ ਵਿਆਹਾਂ ਵਿੱਚ ਆਉਣ ਵਾਲਿਆਂ ਦੀ ਗਿਣਤੀ 'ਤੇ ਨਵੀਂ ਹਿਦਾਇਤ
ਕੋਰੋਨਾ ਦੇ ਇਸ ਦੌਰ ‘ਚ ਪੰਜਾਬ ਵਿਚ ਮਹਿਜ਼ 30 ਲੋਕਾਂ ਦੀ ਮੌਜੂਦਗੀ ‘ਚ ਹੀ ਵਿਆਹ ਹੋਵੇਗਾ, ਕੈਪਟਨ ਸਰਕਾਰ ਨੇ ਹੋਰ ਕਿਹੜੀਆਂ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ?
ਦਿਮਾਗ ਤੋਂ ਬਾਅਦ ਕੀ ਹੁਣ ਦਿਲ ‘ਤੇ ਵੀ ਕੋਰੋਨਾਵਾਇਰਸ ਅਸਰ ਕਰ ਰਿਹਾ ਹੈ?
ਤੇ ਨਾਲ ਹੀ ਦੱਸਾਂਗੇ ਕਿ ਕਿਹੜੇ ਦੇਸ਼ ਨੇ ਕੋਰੋਨਾਵਾਇਰਸ ਦੀ ਪਹਿਲੀ ਦਵਾਈ ਲੱਭਣ ਦਾ ਦਾਅਵਾ ਕੀਤਾ ਹੈ।
ਕੋਰੋਨਾਵਾਇਰਸ- ਅੱਜ ਤੋਂ ਬੰਗਲੁਰੂ ਵਿਚ ਲੱਗਿਆ ਲੌਕਡਾਊਨ
ਭਾਰਤ ਦੇ ਦੱਖਣੀ ਸੂਬੇ ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿੱਚ ਅੱਜ ਸਵੇਰੇ 8 ਵਜੇ ਤੋਂ ਲੌਕਡਾਊਨ ਸ਼ੁਰੂ ਹੋ ਜਾਵੇਗਾ, ਜੋ 22 ਜੁਲਾਈ ਨੂੰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।
ਇਹ ਲੌਕਡਾਊਨ ਬੰਗਲੁਰੂ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਲਾਗੂ ਹੋਵੇਗਾ। ਇਸ ਲੌਕਡਾਊਨ ਦੌਰਾਨ ਸੂਬੇ ਵਿੱਚ ਲੋੜੀਂਦੀਆਂ ਸੇਵਾਵਾਂ ਜਾਰੀ ਰਹਿਣਗੀਆਂ।
ਕਰਨਾਟਕ ਵਿੱਚ ਕੋਰੋਨਾ ਦੀ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਕਰਨਾਟਕ ਦੇਸ਼ ਵਿਚ ਪੰਜਵਾਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ, ਜਿਥੇ ਲਾਗ ਦਾ ਅੰਕੜਾ 38,843 ਹੋ ਚੁੱਕਿਆ ਹੈ।
ਕਰਨਾਟਕ ਵਿਚ ਪਿਛਲੇ ਤਿੰਨ ਦਿਨਾਂ ਵਿਚ 198 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਹੁਣ ਤਕ ਸੂਬੇ ਵਿਚ ਕੁੱਲ 684 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਰੋਨਾਵਾਇਰਸ: ਦੁਨੀਆਂ ਦੇ ਪੰਜ ਸਭ ਤੋਂ ਪ੍ਰਭਾਵਿਤ ਦੇਸ਼ਾਂ ਦਾ ਜਾਣੋ ਹਾਲ
ਦੁਨੀਆਂ ਭਰ ਵਿਚ ਕੋਰੋਨਾਵਾਇਰਸ ਦੀ ਲਾਗ ਦਾ ਕੁੱਲ ਅੰਕੜਾ 1 ਕਰੋੜ 30 ਲੱਖ ਦੀ ਗਿਣਤੀ ਨੂੰ ਪਾਰ ਕਰ ਗਿਆ ਹੈ।
ਜੌਹਨ ਹੌਪਕਿੰਸ ਯੂਨੀਵਰਸਿਟੀ ਦੇ ਅਨੁਸਾਰ, ਦੁਨੀਆਂ ਭਰ ਵਿਚ 1,30,61,792 ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਹਨ ਅਤੇ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 5,71,840 ਹੈ।
ਦੁਨੀਆਂ ਦੇ ਪੰਜ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਦਾ ਹਾਲ ਕੁਝ ਇਸ ਤਰ੍ਹਾਂ ਹੈ:
- ਅਮਰੀਕਾ – 33,61,042 ਮਾਮਲੇ – 1,35,582 ਮੌਤਾਂ
- ਬ੍ਰਾਜ਼ੀਲ – 18,84,967 ਮਾਮਲੇ – 72,833 ਮੌਤਾਂ
- ਭਾਰਤ – 8,78,254 ਮਾਮਲੇ – 23,174 ਮੌਤਾਂ
- ਰੂਸ – 7,32,547 ਮਾਮਲੇ – 11,422 ਮੌਤਾਂ
- ਪੇਰੂ – 3,30,123 ਮਾਮਲੇ – 12,054 ਮੌਤਾਂ
ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਦੀਆਂ ਨਵੀਆਂ ਹਿਦਾਇਤਾਂ, ਉਲੰਘਣਾ ’ਤੇ FIR ਹੋਵੇਗੀ
ਪੰਜਾਬ ਵਿੱਚ ਹੁਣ ਵਿਆਹ ਤੇ ਹੋਰ ਸਮਾਗਮਾਂ ਵਿੱਚ ਲੋਕਾਂ ਦੇ ਇਕੱਠ ਨੂੰ 30 ਬੰਦਿਆਂ ਤੱਕ ਸੀਮਿਤ ਕਰ ਦਿੱਤਾ ਹੈ। ਪਹਿਲਾਂ 50 ਬੰਦਿਆਂ ਦੇ ਇਕੱਠ ਦੀ ਪ੍ਰਵਾਨਗੀ ਸੀ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਕਿਸੇ ਵੀ ਤਰੀਕੇ ਦੇ ਇਕੱਠ ਉੱਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਸਮਾਜਿਕ ਇਕੱਠ ਨੂੰ ਪੰਜ ਬੰਦਿਆਂ ਤੱਕ ਸੀਮਿਤ ਕਰ ਦਿੱਤਾ ਗਿਆ ਹੈ।
ਜੋ ਲੋਕ ਇਕੱਠ ਦੀ ਤੈਅ ਸੀਮਾ ਦੀ ਉਲੰਘਣਾ ਕਰਦੇ ਹੋਏ ਨਜ਼ਰ ਆਏ, ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇਗੀ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।
ਬਹੁਤ ਸਾਰੇ ਦੇਸ਼ ਗਲਤ ਦਿਸ਼ਾ ਵੱਲ ਜਾ ਰਹੇ ਹਨ - WHO
ਵਿਸ਼ਵ ਸਿਹਤ ਸੰਗਠਨ ਨੇ ਚੇਤਾਇਆ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਆਪਣੇ ‘ਬਦ ਤੋਂ ਬਦਤਰ’ ਦੌਰ ‘ਚ ਜਾਵੇਗੀ ਜੇਕਰ ਸਰਕਾਰਾਂ ਕੋਈ ਠੋਸ ਫੈਸਲਾ ਨਾ ਕਰ ਪਾਈਆਂ।
ਸੰਗਠਨ ਦੇ ਡਾਇਰੈਕਟਰ ਜਨਰਲ ਡਾ. ਟੈਡਰੋਸ ਕਹਿੰਦੇ ਹਨ, “ਬਹੁਤ ਸਾਰੇ ਦੇਸ਼ ਗਲਤ ਦਿਸ਼ਾ ਵੱਲ ਜਾ ਰਹੇ ਹਨ।”
ਮਾਮਲੇ ਵੱਧਦੇ ਜਾ ਰਹੇ ਹਨ ਪਰ ਮਹਾਂਮਾਰੀ ਨਾਲ ਨੱਜਿਠਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ।
ਮਹਾਂਮਾਰੀ ਦਾ ਕੇਂਦਰ ਅਮਰੀਕਾ ਹੈ ਅਤੇ ਇੱਥੇ ਮਾਮਲੇ ਵੱਧਦੇ ਹੀ ਜਾ ਰਹੇ ਹਨ। ਅਮਰੀਕਾ ਵਿਚ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਸਿਹਤ ਮਾਹਰਾਂ ਵਿਚਕਾਰ ਵੀ ਜੰਗ ਛਿੜੀ ਹੋਈ ਹੈ।
ਜੌਹਨ ਹੌਪਕਿੰਸ ਯੂਨੀਵਰਸਿਟੀ ਅਨੁਸਾਰ, ਅਮਰੀਕਾ ਵਿਚ ਲਾਗ ਦੇ ਮਾਮਲੇ 33 ਲੱਖ ਦਾ ਅੰਕੜਾ ਪਾਰ ਕਰ ਚੁੱਕੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 1 ਲੱਖ 35 ਹਜ਼ਾਰ ਤੋਂ ਉੱਪਰ ਹੈ।