ਬੀਬੀਸੀ ਪੰਜਾਬੀ ਦਾ ਕੋਰੋਨਾਵਾਇਰਸ ਨਾਲ ਸਬੰਧਤ ਇਹ ਪੇਜ਼ ਅਸੀਂ ਇੱਥੇ ਹੀ ਖ਼ਤਮ ਕਰ ਰਹੇ ਹਾਂ। 14ਜੁਲਾਈ ਦਾ ਅਪਡੇਟ ਦੇਖਣ ਲਈ ਇੱਥੇ ਕਲਿੱਕ ਕਰੋ
You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਅਪਡੇਟ: ਕੋਰੋਨਾ ਤੋਂ ਠੀਕ ਹੋਣ ਮਗਰੋਂ ਕਿੰਨੀ ਦੇਰ ਤੱਕ ਕਾਇਮ ਰਹਿੰਦੀ ਹੈ ਇਮਿਊਨਿਟੀ
ਕੋਰੋਨਾਵਾਇਰਸ ਦੀ ਲਾਗ ਦਾ ਗਲੋਬਲ ਅੰਕੜਾ 1.29 ਕਰੋੜ ਹੋ ਗਿਆ ਹੈ ਜਦਕਿ 5.69 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ
ਲਾਈਵ ਕਵਰੇਜ
ਕੋਰੋਨਾਵਾਇਰਸ ਸਬੰਧੀ ਭਾਰਤ ਸਣੇ ਦੁਨੀਆਂ ਭਰ ਤੋਂ ਹੁਣ ਦੇ ਤੱਕ ਅਪਡੇਟ
- ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟੈਡਰੌਸ ਨੇ ਕਿਹਾ ਹੈ ਕਿ ਜੇ ਕੁਝ ਦੇਸਾਂ ਨੇ ਫੈਸਲਾਕੁਨ ਕਦਮ ਨਹੀਂ ਚੁੱਕੇ ਤਾਂ ਕੋਰੋਨਾਵਾਇਰਸ ਦੇ ਹਾਲਾਤ ਹੋਰ ਵਿਗੜ ਸਕਦੇ ਹਨ।
- ਲੰਡਨ ਦੇ ਕਿੰਗਸ ਕਾਲਜ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਦੀ ਇਮਿਊਨਿਟੀ ਕੁਝ ਮਹੀਨਿਆਂ ਤੱਕ ਕਾਇਮ ਰਹਿ ਸਕਦੀ ਹੈ।
- ਹੁਣ ਮੈਕਸੀਕੋ ਨੇ ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦੇ ਅੰਕੜੇ ਵਿੱਚ ਇਟਲੀ ਨੂੰ ਪਛਾੜ ਦਿੱਤਾ ਹੈ ਤੇ ਚੌਥੇ ਨੰਬਰ ਉੱਤੇ ਪਹੁੰਚ ਗਿਆ ਹੈ।
- ਅਮਰੀਕਾ ਦੇ ਵ੍ਹਾਈਟ ਹਾਊਸ ਨੇ ਲਾਗ ਦੀ ਬਿਮਾਰੀਆਂ ਦੇ ਮਾਹਿਰ ਡਾ. ਐਨਥਨੀ ਫੌਕੀ ਨਾਲ ਅਸਹਿਮਤੀ ਜਤਾਈ ਹੈ ਤੇ ਕਿਹਾ ਹੈ ਕਿ ਉਹ ਕਾਫੀ ਗੱਲਾਂ ’ਤੇ ਗਲਤ ਹਨ।
- ਹਾਂਗ ਕਾਂਗ ਵਧਦੇ ਮਾਮਲਿਆਂ ਕਾਰਨ ਮੁੜ ਸਖ਼ਤ ਪਾਬੰਦੀਆਂ ਲਗਾਉਣ ਜਾ ਰਿਹਾ ਹੈ।
- ਪੰਜਾਬ ਵਿੱਚ ਹੁਣ ਵਿਆਹ ਸਮਾਗਮਾਂ ਵਿੱਚ 30 ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨਹੀਂ ਹੋ ਸਕੇਗੀ ਤੇ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
- ਪੰਜਾਬ ਵਿੱਚ ਸੋਮਵਾਰ ਸ਼ਾਮ ਤੱਕ ਕੋਰੋਨਾਵਾਇਰਸ ਦੇ 8178 ਆ ਚੁੱਕੇ ਹਨ ਜਿਨ੍ਹਾਂ ਵਿੱਚ 5,586 ਠੀਕ ਹੋ ਚੁੱਕੇ ਹਨ ਜਦਕਿ 2,388 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਮੌਤਾਂ ਦੀ ਗਿਣਤੀ 204 ਹੋ ਗਈ।
- ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 1 ਕਰੋੜ 29 ਲੱਖ ਨੂੰ ਪਾਰ ਕਰ ਗਏ ਹਨ।
- ਜੌਨ ਹੌਪਕਿੰਸ ਯੂਨੀਵਰਸਿਟੀ ਅਨੁਸਾਰ ਭਾਰਤ ਵਿੱਚ ਕੋਰੋਨਾ ਦੇ ਮਾਮਲੇ 8 ਲੱਖ 78 ਹਜ਼ਾਰ ਨੂੰ ਪਾਰ ਕਰ ਗਏ ਹਨ।
ਪੰਜਾਬ ਵਿੱਚ ਕੋਰੋਨਾ ਕਾਰਨ ਮੌਤਾਂ ਦੀ ਗਿਣਤੀ 200 ਤੋਂ ਪਾਰ ਹੋਈ
ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ 8178 ਹੋ ਗਈ ਹੈ। 5586 ਲੋਕ ਇਲਾਜ਼ ਮਗਰੋਂ ਠੀਕ ਹੋ ਕੇ ਘਰ ਜਾ ਚੁੱਕੇ ਹਨ।
ਇਸ ਵੇਲੇ ਸੂਬੇ ਵਿੱਚ ਕੁੱਲ ਐਕਟਿਵ ਕੇਸ 2388 ਹਨ ਅਤੇ ਮ੍ਰਿਤਕਾਂ ਦੀ ਗਿਣਤੀ 204 ਹੋ ਗਈ ਹੈ।
ਕੋਰੋਨਾ ਤੋਂ ਠੀਕ ਹੋਣ ਮਗਰੋਂ ਕਿੰਨੀ ਦੇਰ ਤੱਕ ਕਾਇਮ ਰਹਿੰਦੀ ਹੈ ਇਮਿਊਨਿਟੀ
ਕੋਰੋਨਾ ਵਾਇਰਸ ਤੋਂ ਠੀਕ ਹੋਣ ਮਗਰੋਂ ਵੀ ਉਸ ਦੀ ਲਪੇਟ ਵਿੱਚ ਆਉਣ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਇੱਕ ਨਵੇਂ ਅਧਿਐਨ ਤੋਂ ਪਤਾ ਲਗਿਆ ਹੈ ਕਿ ਵਾਇਰਸ ਤੋਂ ਠੀਕ ਹੋਣ ਮਗਰੋਂ ਕੇਵਲ ਕੁਝ ਦੇਰ ਵਾਸਤੇ ਹੀ ਸਰੀਰ ਦੀ ਵਾਇਰਸ ਨਾਲ ਲੜਨ ਦੀ ਤਾਕਤ ਬਣੀ ਰਹਿੰਦੀ ਹੈ।
ਕਿੰਗਸ ਕਾਲਜ ਲੰਡਨ ਦੇ ਵਿਗਿਆਨਿਕ ਇਸ ਵੇਲੇ ਇਸ ਬਾਰੇ ਅਧਿਐਨ ਕਰ ਰਹੇ ਹਨ ਕਿ, ਸਰੀਰ ਕਿਵੇਂ ਐਂਡੀਬੌਡੀਜ਼ ਬਣਾਉਂਦਾ ਹੈ ਤੇ ਉਹ ਕਿੰਨੀ ਦੇਰ ਤੱਕ ਸਰੀਰ ਵਿੱਚ ਰਹਿੰਦੀਆਂ ਹਨ।
ਇਸ ਅਧਿਐਨ ਵਿੱਚ ਸ਼ਾਮਿਲ ਸਾਰੇ 96 ਲੋਕਾਂ ਵਿੱਚ ਉਹ ਐਂਟੀਬੌਡੀਜ਼ ਮਿਲੀਆਂ ਜੋ ਵਾਇਰਸ ਨੂੰ ਰੋਕਣ ਦੇ ਕਾਬਿਲ ਸਨ ਪਰ ਤਿੰਨ ਮਹੀਨੇ ਵਿੱਚ ਇਨ੍ਹਾਂ ਐਂਡੀਬੌਡੀਜ਼ ਦਾ ਪੱਧਰ ਡਿੱਗਣ ਲਗਿਆ।
ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਐਂਟੀਬੌਡੀਜ਼ ਦੇ ਸਰੀਰ ਵਿੱਚ ਘੱਟ ਹੋਣ ਮਗਰੋਂ ਵਾਇਰਸ ਦੇ ਲਪੇਟ ਵਿੱਚ ਆਉਣ ਦਾ ਖ਼ਤਰਾ ਕਾਇਮ ਰਹਿੰਦਾ ਹੈ ਜਾਂ ਨਹੀਂ।
ਪੰਜਾਬ ’ਚ ਹੁਣ ਵਿਆਹ ਸਮਾਗਮਾਂ ਲਈ 30 ਲੋਕਾਂ ਦੇ ਇਕੱਠ ਦੀ ਇਜਾਜ਼ਤ
ਕੋਰੋਨਾ ਦੇ ਇਸ ਦੌਰ ‘ਚ ਪੰਜਾਬ ਵਿਚ ਮਹਿਜ਼ 30 ਲੋਕਾਂ ਦੀ ਮੌਜੂਦਗੀ ‘ਚ ਹੀ ਵਿਆਹ ਹੋਵੇਗਾ। ਦਿਮਾਗ ਤੋਂ ਬਾਅਦ ਕੀ ਹੁਣ ਦਿਲ ‘ਤੇ ਵੀ ਕੋਰੋਨਾਵਾਇਰਸ ਅਸਰ ਕਰ ਰਿਹਾ ਹੈ? ਤੇ ਨਾਲ ਹੀ ਦੱਸਾਂਗੇ ਕਿ ਕਿਹੜੇ ਦੇਸ਼ ਨੇ ਕੋਰੋਨਾਵਾਇਰਸ ਦੀ ਪਹਿਲੀ ਦਵਾਈ ਲੱਭਣ ਦਾ ਦਾਅਵਾ ਕੀਤਾ ਹੈ।
ਗੁਜਰਾਤ ਦੇ ਸੂਰਤ ਸ਼ਹਿਰ 'ਚ ਕਾਂਸਟੇਬਲ ਸੁਨੀਤਾ ਯਾਦਵ ਦੇ ਇਹ ਵੀਡੀਓ ਤੇ ਆਡੀਓ ਵਾਇਰਲ ਹੈ ਤੇ ਪੁਲਿਸ ਕਮਿਸ਼ਨਰ ਨੇ ਜਾਂਚ ਦੇ ਹੁਕਮ ਦਿੱਤੇ ਹਨ
ਭਾਰਤ ਵਿਚ ਕੂੜਾ ਇਕੱਠਾ ਕਰਨ ਵਾਲਿਆਂ ਦੀਆਂ ਜਾਨਾਂ ਖ਼ਤਰੇ 'ਚ
ਭਾਰਤ ਵਿਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਅਤੇ ਲੋਕਾਂ ਨੂੰ ਫੇਸ ਮਾਸਕ ਪਹਿਨਣ ਦੀ ਹਿਦਾਇਤਾਂ ਹਨ।
ਪਰ ਇਸ ਨਿਰਦੇਸ਼ ਨੇ ਇਕ ਹੋਰ ਸਮੱਸਿਆ ਪੈਦਾ ਕਰ ਦਿੱਤੀ ਹੈ। ਭਾਰਤ ਵਿਚ ਵੱਡੀ ਮਾਤਰਾ 'ਚ ਮੈਡੀਕਲ ਵੇਸਟ ਪੈਦਾ ਹੋ ਰਿਹਾ ਹੈ।
ਕੂੜਾ ਇਕੱਠਾ ਕਰਨ ਵਾਲਿਆਂ ਨੇ ਸ਼ਿਕਾਇਤ ਕੀਤੀ ਹੈ ਕਿ ਲੋਕ ਵਰਤੇ ਗਏ ਦਸਤਾਨੇ ਅਤੇ ਮਾਸਕ ਨੂੰ ਹੋਰ ਕੂੜੇ ਦੇ ਨਾਲ ਮਿਲਾ ਰਹੇ ਹਨ ਅਤੇ ਇਸ ਨਾਲ ਕੂੜਾ ਇਕੱਤਰ ਕਰਨ ਵਾਲਿਆਂ ਦੀਆਂ ਜਾਨਾਂ ਨੂੰ ਜੋਖ਼ਮ ਵਿੱਚ ਪਾ ਰਹੇ ਹਨ।
ਮਜ਼ਦੂਰਾਂ ਦਾ ਕਹਿਣਾ ਹੈ ਕਿ ਖ਼ਤਰਨਾਕ ਕੂੜੇ ਨੂੰ ਸਹੀ ਤਰ੍ਹਾਂ ਸੰਭਾਲਣ ਲਈ ਉਨ੍ਹਾਂ ਨੂੰ ਸਿਖਲਾਈ ਅਤੇ ਸੁਰੱਖਿਆ ਗੀਅਰ ਦੀ ਜ਼ਰੂਰਤ ਹੈ।
ਕੋਰੋਨਾਵਾਇਰਸ ਮਰੀਜ਼ਾਂ ਦੇ ਦਿਲ 'ਤੇ ਵੀ ਕਰ ਰਿਹਾ ਹੈ ਅਸਰ?
ਕੋਰੋਨਾਵਾਇਰਸ ਦੀ ਲਾਗ ਮਰੀਜ਼ਾਂ ਦੇ ਦਿਲ ਨੂੰ ਵੀ ਪ੍ਰਭਾਵਤ ਕਰਦੀ ਹੈ।
ਬ੍ਰਿਟੇਨ ਦੇ ਐਡੀਨਬਰਗ ਯੂਨੀਵਰਸਿਟੀ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਸੰਕੇਤ ਸਾਹਮਣੇ ਆਏ ਹਨ ਹੈ ਕਿ ਲਾਗ ਵਾਲੇ ਮਰੀਜਾਂ ਦੇ ਦਿਲ ਉੱਤੇ ਇਸ ਵਾਇਰਸ ਦੇ ਪ੍ਰਭਾਵ ਹਨ।
ਐਡਿਨਬਰਗ ਯੂਨੀਵਰਸਿਟੀ ਵਿਚ, ਇਹ ਅਧਿਐਨ 69 ਦੇਸ਼ਾਂ ਦੇ 1200 ਮਰੀਜ਼ਾਂ 'ਤੇ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਮਰੀਜ਼ਾਂ ਨੇ ਦਿਲ ਨੂੰ ਅਸਧਾਰਨ ਰੂਪ ਵਿੱਚ ਵੇਖਿਆ ਗਿਆ, ਜਦੋਂ ਕਿ 15 ਪ੍ਰਤੀਸ਼ਤ ਮਾਮਲਿਆਂ ਵਿੱਚ ਮਰੀਜਾਂ ਵਿੱਚ ਦਿਲ ਦੀ ਗੰਭੀਰ ਬਿਮਾਰੀ ਵੇਖੀ ਗਈ ਹੈ।
ਇਸ ਅਧਿਐਨ ਦੇ ਪ੍ਰਮੁੱਖ ਖੋਜਕਰਤਾ ਨੇ ਦੱਸਿਆ, “ਕੋਵਿਡ -19 ਦੇ ਮਰੀਜ਼ ਜਿਨ੍ਹਾਂ ਨੂੰ ਦਿਲ ਦੀ ਸਮੱਸਿਆ ਹੈ ਉਨ੍ਹਾਂ ਨੂੰ ਜਲਦੀ ਠੀਕ ਕਰਨ 'ਤੇ ਜ਼ੋਰ ਦੇਣਾ ਪਏਗਾ।”
ਇਸ ਤੋਂ ਪਹਿਲਾਂ, ਕੋਰੋਨਾਵਾਇਰਸ ਦੇ ਦਿਮਾਗ ਉੱਤ ਅਸਰ ਹੋਣ ਦੇ ਸੰਕੇਤ ਵੀ ਸਾਹਮਣੇ ਆ ਚੁੱਕੇ ਹਨ।
ਕੋਰੋਨਾਵਾਇਰਸ ਦੀ ਦਵਾਈ : ਰੂਸ ਤੋਂ ਕੀਤਾ ਗਿਆ ਪਹਿਲੀ ਦਵਾਈ ਬਣਾ ਲੈਣ ਦਾ ਦਾਅਵਾ
ਕੋਰੋਨਾਵਾਇਰਸ ਦੀ ਲਾਗ ਹੁਣ ਤੱਕ ਪੂਰੀ ਦੁਨੀਆਂ ਵਿੱਚ ਇੱਕ ਕਰੋੜ 28 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਲੱਗ ਚੁੱਕੀ ਹੈ। ਇਸ ਵਾਇਰਸ ਕਾਰਨ ਕਰੀਬ 5 ਲੱਖ 55 ਹਜ਼ਾਰ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।
ਇਸ ਵਾਇਰਸ ਦੇ ਲਗਭਗ ਸੱਤ ਮਹੀਨੇ ਲੰਬੇ ਕਹਿਰ ਤੋਂ ਬਾਅਦ ਰੂਸ ਨੇ ਇਹ ਦਾਅਵਾ ਕੀਤਾ ਹੈ ਕਿ 'ਉਨ੍ਹਾਂ ਦੇ ਵਿਗਿਆਨੀਆਂ ਨੇ ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਬਣਾ ਲਈ ਹੈ।'
ਰੂਸੀ ਖ਼ਬਰ ਏਜੰਸੀ ਸਪੁਤਨਿਕ ਮੁਤਾਬਕ, ਇੰਸਟਿਚੀਊਟ ਫਾਰ ਟ੍ਰਾਂਸਲੇਸ਼ਨਲ ਮੈਡੀਸਿਨ ਐਂਡ ਬਾਇਓਟੈਕਨੌਲਿਜੀ ਦੇ ਡਾਇਰਕੈਟਰ ਵਾਦਿਮ ਤਰਾਸੋਵ ਨੇ ਕਿਹਾ ਹੈ ਕਿ ''ਦੁਨੀਆਂ ਦੀ ਪਹਿਲੀ ਕੋਰੋਨਾਵਾਇਰਸ ਵੈਕਸੀਨ ਦਾ ਕਲੀਨੀਕਿਲ ਟ੍ਰਾਇਲ ਕਾਮਯਾਬੀ ਨਾਲ ਪੂਰਾ ਕਰ ਲਿਆ ਗਿਆ ਹੈ।''
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਹਿਦਾਇਤਾਂ, ਵਿਆਹਾਂ 'ਚ ਆ ਸਕਦੇ ਹਨ ਮਹਿਜ਼ 30 ਲੋਕ
ਪੰਜਾਬ ਸਰਕਾਰ ਨੇ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਨਵੀਆਂ ਗਾਈਡਲਾਈਂਸ ਜਾਰੀ ਕੀਤੀਆਂ ਹਨ।
- • ਕਿਸੇ ਵੀ ਤਰ੍ਹਾਂ ਦੇ ਜਨਤਕ ਇਕੱਠ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਕਿਸੇ ਵੀ ਤਰ੍ਹਾਂ ਦੇ ਸਾਮਾਜਿਕ ਇਕੱਠ ਵਿਚ ਸਿਰਫ਼ ਪੰਜ ਲੋਕ ਇਕੱਤਰ ਹੋ ਸਕਦੇ ਹਨ।
- ਵਿਆਹਾਂ ਵਿਚ 50 ਦੀ ਥਾਂ ਸਿਰਫ਼ 30 ਲੋਕਾਂ ਦੇ ਇਕੱਠੇ ਹੋਣ ਦੀ ਆਗਿਆ ਹੋਵੇਗੀ।
- ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ 'ਤੇ ਐੱਫਆਈਆਰ ਦਰਜ ਕੀਤੀ ਜਾਵੇਗੀ।
- ਮੈਰਿਜ ਪੈਲੇਸ ਅਤੇ ਹੋਟਲਾਂ ਵਲੋਂ ਕੋਵਿਡ-19 ਦੀਆਂ ਗਾਈਡਲਾਈਂਸ ਦੀ ਉਲੰਘਣਾ ਕਰਨ 'ਤੇ ਲਾਇਸੈਂਸ ਵੀ ਰੱਦ ਹੋ ਸਕਦਾ ਹੈ। •
- ਮੈਰਿਜ ਪੈਲਸ, ਹੋਟਲਾਂ ਅਤੇ ਹੋਰ ਕਮਿਰਸ਼ਿਅਲ ਅਦਾਰਿਆਂ ਨੂੰ ਇੰਡੋਰ ਜਗ੍ਹਾਵਾਂ 'ਤੇ ਵੈਂਟੀਲੇਸ਼ਨ ਦੇ ਪ੍ਰਬੰਧ ਬਾਰੇ ਸਰਟੀਫਿਕੇਟ ਦੇਣਾ ਪਵੇਗਾ।
- ਸੁਪਰ ਸਪਰੈਡਰਸ 'ਤੇ ਪੈਨੀ ਨਜ਼ਰ ਰੱਖਣ ਲਈ ਪੰਜਾਬ ਸਰਕਾਰ ਆਈਆਈਟੀ ਚੇਨੱਈ ਦੀ ਟੈਕਨਾਲੋਜੀ ਦਾ ਸਹਾਰਾ ਲਿਆ ਜਾਵੇਗਾ।
- ਜਨਤਕ ਥਾਵਾਂ, ਆਫਿਸ ਅਤੇ ਹੋਰ ਬੰਦ ਥਾਵਾਂ 'ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ।
- ਦਫ਼ਤਰਾਂ ਵਿਚ ਪਬਲਿਕ ਡੀਲੀਂਗ ਨੂੰ ਘਟਾਉਣ ਦੇ ਹੁਕਮ ਦਿੱਤੇ ਗਏ ਹਨ।
- ਡੀਸੀ, ਸੀਪੀ, ਐੱਸਐੱਸਪੀ ਧਿਆਨ ਰੱਖਣਗੇ ਕਿ ਕੋਵਿਡ ਹਸਪਤਾਲ ਬੈੱਡਾਂ ਦੀ ਸਹੀ ਜਾਣਕਾਰੀ ਮਰੀਜਾਂ ਨੂੰ ਉਪਲਬਧ ਕਰਾਉਣ ਅਤੇ ਮਰੀਜ਼ ਦਾ ਇਲਾਜ ਕਰਨ ਵਿਚ ਕੋਈ ਵੀ ਅਣਗਹਿਲੀ ਕਰਨ।।
ਕੋਰੋਨਾਵਾਇਰਸ: ਕੀ ਭਾਰਤ ਦੁਨੀਆਂ ਦਾ ਅਗਲਾ ਹੌਟਸਪੌਟ ਹੈ, ਮਹਾਂਮਾਰੀ ਦੇ ਫੈਲਾਅ ਬਾਰੇ 5 ਨੁਕਤੇ, ਅਪਰਣਾ ਅਲੂਰੀ ਅਤੇ ਸ਼ਾਦਾਬ ਨਜ਼ਮੀ, ਬੀਬੀਸੀ ਨਿਊਜ਼, ਦਿੱਲੀ
ਭਾਰਤ ਵਿੱਚ ਕੋਰੋਨਾਵਇਰਸ ਨੇ ਆਪਣੀ ਪਕੜ ਹੌਲੀ-ਹੌਲੀ ਕਸੀ ਹੈ ਪਰ ਪਹਿਲਾ ਕੇਸ ਆਉਣ ਤੋਂ ਛੇ ਮਹੀਨਿਆਂ ਬਾਅਦ ਇਹ ਰੂਸ ਨੂੰ ਪਿੱਛੇ ਛੱਡ ਕੇ ਮਹਾਂਮਾਰੀ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਤੀਜੇ ਨੰਬਰ 'ਤੇ ਪਹੁੰਚ ਗਿਆ ਹੈ।
ਦੂਜੇ ਸ਼ਬਦਾਂ ਵਿੱਚ ਅਮਰੀਕਾ ਅਤੇ ਬ੍ਰਜ਼ੀਲ ਤੋਂ ਬਾਅਦ ਜੇ ਕਿਸੇ ਦੇਸ਼ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੇ ਜੇ ਸਭ ਤੋਂ ਵੱਧ ਕਿਸੇ ਦੇਸ਼ ਵਿੱਚ ਕੇਸ ਹਨ ਤਾਂ ਉਹ ਹੈ, ਭਾਰਤ।
ਭਾਰਤ ਵਸੋਂ ਦੇ ਮਾਮਲੇ ਵਿੱਚ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਜਿੱਥੇ ਜ਼ਿਆਦਾਤਰ ਲੋਕ ਸ਼ਹਿਰਾਂ ਦੇ ਛੋਟੇ-ਛੋਟੇ ਘਰਾਂ ਵਿੱਚ ਰਹਿੰਦੇ ਹਨ। ਸ਼ਾਇਦ ਭਾਰਤ ਦਾ ਸ਼ੁਰੂ ਤੋਂ ਹੀ ਇਸ ਮਹਾਂਮਾਰੀ ਦਾ ਸਭ ਤੋਂ ਵੱਡਾ ਕੇਂਦਰ ਬਣਨਾ ਤੈਅ ਸੀ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਪ੍ਰਧਾਨ ਮੰਤਰੀ ਮੋਦੀ ਨੇ ਸੁੰਦਰ ਪਿਚਾਈ ਨਾਲ ਕੀਤੀ ਗੱਲਬਾਤ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੂਗਲ ਦੇ ਮੁਖੀ ਸੁੰਦਰ ਪਿਚਾਈ ਨਾਲ ਵੱਖ ਵੱਖ ਸੈਕਟਰਾਂ ਵਿੱਚ ਟੈਕਨੋਲੋਜੀ ਦੀ ਵੱਧ ਰਹੀ ਵਰਤੋਂ ਅਤੇ ਨਾਲ ਹੀ ਕੋਵਿਡ -19 ਦੇ ਕਾਰਨ ਹੋਏ ਵਿਸ਼ਵਵਿਆਪੀ ਸੰਕਟ ਬਾਰੇ ਗੱਲਬਾਤ ਕੀਤੀ।
ਦੋਵਾਂ ਵਿਚਾਲੇ ਇਸ ਸੰਕਟ ਦੇ ਸਮੇਂ ਬਣ ਰਹੇ ਨਵੇਂ ਕਾਰਜ ਸਭਿਆਚਾਰ ਬਾਰੇ ਵੀ ਵਿਚਾਰ ਵਟਾਂਦਰੇ ਹੋਏ।
ਪੀਐਮ ਮੋਦੀ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਭਾਰਤ ਦੇ ਕਿਸਾਨਾਂ, ਨੌਜਵਾਨਾਂ ਅਤੇ ਉੱਦਮੀਆਂ ਦੀ ਜ਼ਿੰਦਗੀ ਬਦਲਣ ਲਈ ਟੈਕਨੋਲੋਜੀ ਦਾ ਲਾਭ ਲੈਣ ਬਾਰੇ ਵਿਚਾਰ ਵਟਾਂਦਰੇ ਹੋਏ ਹਨ।
ਇਸ ਦੌਰਾਨ ਗੂਗਲ ਦੇ ਮੁਖੀ ਸੁੰਦਰ ਪਿਚਾਈ ਨੇ ਭਾਰਤ ਵਿੱਚ ਪੰਜ ਤੋਂ ਸੱਤ ਸਾਲਾਂ ਦੇ ਵਿੱਚ 75,000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ।
ਕੋਰੋਨਾਵਾਇਰਸ ਨਾਲ ਸੰਬੰਧਤ ਹੁਣ ਤੱਕ ਦੀਆਂ ਖਾਸ ਅਪਡੇਟ੍ਸ
- ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿਚ ਲਾਗ ਦੇ 2,30,370 ਨਵੇਂ ਮਾਮਲੇ ਦੁਨੀਆਂ ਭਰ ਵਿਚ ਸਾਹਮਣੇ ਆਏ ਹਨ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ। ਸਭ ਤੋਂ ਵੱਧ ਨਵੇਂ ਕੇਸ ਅਮਰੀਕਾ ਵਿਚ ਸਾਹਮਣੇ ਆਏ ਹਨ, ਜਿਸ ਦੀ ਗਿਣਤੀ 1,42,992 ਹੈ।
- ਕਤਰ ਏਅਰਵੇਜ਼ ਨੇ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀਆਂ ਨੂੰ ਆਪਣੀ ਉਡਾਨ ਤੋਂ 72 ਘੰਟੇ ਪਹਿਲਾਂ ਕੋਰੋਨਾ ਟੈਸਟ ਦੀ ਨਕਾਰਾਤਮਕ ਰਿਪੋਰਟ ਜਮ੍ਹਾ ਕਰਨ ਲਈ ਕਿਹਾ ਹੈ। ਕਤਰ ਏਅਰਵੇਜ਼ ਦੇ ਬੁਲਾਰੇ ਨੇ ਬਲੂਮਬਰਗ ਨੂੰ ਜਾਣਕਾਰੀ ਦਿੱਤੀ ਹੈ ਕਿ ਇਹ ਨਿਯਮ ਸੋਮਵਾਰ ਤੋਂ ਲਾਗੂ ਹੋਣਗੇ।
- ਦੱਖਣੀ ਕੋਰੀਆ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਦੱਖਣੀ ਕੋਰੀਆ ਦੇ ਕੋਰੋਨਾ ਦੇ ਹਰ ਤਿੰਨ ਮਰੀਜ਼ਾਂ ਵਿਚੋਂ ਇਕ ਮਰੀਜ਼ ਦੀ ਐਂਟੀਡਪ੍ਰੈਸੈਂਟ ਡਰੱਗ ਰੈਮੇਡੀਸਿਵਰ ਦੇਣ ਤੋਂ ਬਾਅਦ ਸਥਿਤੀ ਵਿਚ ਸੁਧਾਰ ਦੇਖਿਆ ਗਿਆ ਹੈ।
- ਸਾਊਦੀ ਅਰਬ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਜਦੋਂ ਹੱਜ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ, ਤਾਂ ਬਿਨਾਂ ਪਰਮਿਟ ਤੋਂ ਪਵਿੱਤਰ ਸਥਾਨਾਂ ਦੀ ਯਾਤਰਾ ਕਰਨ ਵਾਲਿਆਂ ਨੂੰ ਦਸ ਹਜ਼ਾਰ ਸਾਊਦੀ ਰਿਆਲ ਅਰਥਾਤ 2666 ਅਮਰੀਕੀ ਡਾਲਰ ਦਾ ਜ਼ੁਰਮਾਨਾ ਕੀਤਾ ਜਾਵੇਗਾ।
- ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਦੱਖਣੀ ਅਫ਼ਰੀਕਾ ਨਵੀਂ ਪਾਬੰਦੀਆਂ ਦਾ ਐਲਾਨ ਕੀਤਾ ਹੈ ਜਿਸ ’ਚ ਸ਼ਰਾਬ ਵੇਚਣ ਉੱਤ ਰੋਕ ਵੀ ਸ਼ਾਮਲ ਹੈ। ਨਾਲ ਹੀ ਸਰਕਾਰ ਨੇ ਸੋਮਵਾਰ ਤੋਂ ਰਾਤ ਦੇ ਵਕਤ ਦਾ ਕਰਫ਼ਿਊ ਲਗਾਉਣ ਅਤੇ ਘਰੋਂ ਬਾਹਰ ਨਿਕਲਣ ’ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ।
- ਭਾਰਤ 'ਚ ਪਿਛਲੇ 24 ਘੰਟਿਆਂ ਵਿਚ 28,701 ਨਵੇਂ ਲਾਗ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਲਾਗ ਦੇ ਕੁੱਲ ਮਾਮਲਿਆਂ ਦੀ ਗਿਣਤੀ 8,78,254 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ 500 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।
- ਪੰਜਾਬ ਵਿਚ ਕੋਰੋਨਾ ਦੇ ਕੇਸ 7587 ਕੇਸ ਹੋ ਗਏ ਹਨ ਅਤੇ 195 ਮੌਤਾਂ ਹੋਈਆਂ ਹਨ, 5000 ਤੋਂ ਵੱਧ ਲੋਕ ਠੀਕ ਹੋ ਗਏ ਹਨ।
ਦੱਖਣੀ ਕੋਰੀਆ ਵਿਚ ਕੋਰੋਨਾ ਦੇ ਤਿੰਨ ਮਰੀਜ਼ਾਂ ਵਿਚੋਂ ਇਕ ਰੀਮੇਡੇਸੀਵਿਅਰ ਤੋਂ ਠੀਕ ਹੋਇਆ
ਦੱਖਣੀ ਕੋਰੀਆ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਦੱਖਣੀ ਕੋਰੀਆ ਦੇ ਕੋਰੋਨਾ ਦੇ ਹਰ ਤਿੰਨ ਮਰੀਜ਼ਾਂ ਵਿਚੋਂ ਇਕ ਮਰੀਜ਼ ਦੀ ਐਂਟੀਡਪ੍ਰੈਸੈਂਟ ਡਰੱਗ ਰੈਮੇਡੀਸਿਵਰ ਦੇਣ ਤੋਂ ਬਾਅਦ ਸਥਿਤੀ ਵਿਚ ਸੁਧਾਰ ਦੇਖਿਆ ਗਿਆ ਹੈ।
ਨਿਊਜ਼ ਏਜੰਸੀ ਰਾਏਟਰਜ਼ ਦੇ ਅਨੁਸਾਰ, ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਅਜੇ ਤੱਕ ਇਹ ਨਿਰਧਾਰਤ ਕਰਨ ਲਈ ਵਾਧੂ ਖੋਜ ਦੀ ਜ਼ਰੂਰਤ ਹੈ ਕਿ ਕੀ ਮਰੀਜ਼ਾਂ ਦੀ ਸਥਿਤੀ ਵਿੱਚ ਸੁਧਾਰ ਦਵਾਈ ਜਾਂ ਹੋਰ ਕਾਰਕਾਂ ਕਾਰਨ ਆਇਆ ਹੈ।
ਇਹ ਦਵਾਈ ਅਮਰੀਕਾ ਵਿਚ ਕਲੀਨਿਕਲ ਅਜ਼ਮਾਇਸ਼ਾਂ ਦੌਰਾਨ ਕੋਰੋਨਾ ਦੇ ਮਰੀਜ਼ਾਂ ਨੂੰ ਟੀਕੇ ਦੇ ਰੂਪ ਵਿਚ ਦਿੱਤੀ ਗਈ ਸੀ। ਇਸ ਨਾਲ ਮਰੀਜ਼ਾਂ ਨੂੰ ਹਸਪਤਾਲ ਵਿਚ ਠੀਕ ਹੋਣ ਵਿਚ ਲੱਗਿਆ ਸਮਾਂ ਘੱਟ ਗਿਆ।
ਪਾਕਿਸਤਾਨੀ ਯਾਤਰੀਆਂ ਲਈ ਕੋਰੋਨਾ ਟੈਸਟ ਲਾਜ਼ਮੀ: ਕਤਰ ਏਅਰਵੇਜ਼
ਕਤਰ ਏਅਰਵੇਜ਼ ਨੇ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀਆਂ ਨੂੰ ਆਪਣੀ ਉਡਾਨ ਤੋਂ 72 ਘੰਟੇ ਪਹਿਲਾਂ ਕੋਰੋਨਾ ਟੈਸਟ ਦੀ ਨਕਾਰਾਤਮਕ ਰਿਪੋਰਟ ਜਮ੍ਹਾ ਕਰਨ ਲਈ ਕਿਹਾ ਹੈ।
ਕਤਰ ਏਅਰਵੇਜ਼ ਦੇ ਬੁਲਾਰੇ ਨੇ ਬਲੂਮਬਰਗ ਨੂੰ ਜਾਣਕਾਰੀ ਦਿੱਤੀ ਹੈ ਕਿ ਇਹ ਨਿਯਮ ਸੋਮਵਾਰ ਤੋਂ ਲਾਗੂ ਹੋਣਗੇ।
ਕਤਰ ਏਅਰਵੇਜ਼ ਇਸ ਸਮੇਂ ਪਾਕਿਸਤਾਨ ਦੇ ਚਾਰ ਸ਼ਹਿਰਾਂ, ਇਸਲਾਮਾਬਾਦ, ਕਰਾਚੀ, ਲਾਹੌਰ ਅਤੇ ਪਿਸ਼ਾਵਰ ਤੋਂ ਕੰਮ ਕਰ ਰਿਹਾ ਹੈ।
ਜੌਹਨ ਹੌਪਕਿੰਜ਼ ਯੂਨੀਵਰਸਿਟੀ ਦੇ ਅਨੁਸਾਰ, ਪਾਕਿਸਤਾਨ ਵਿੱਚ ਢਾਈ ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ ਅਤੇ 5,266 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੱਖਣੀ ਕੋਰੀਆ ਅਤੇ ਹਾਂਗ ਕਾਂਗ ਵਿੱਚ ਜੂਨ ਮਹੀਨੇ ਵਿੱਚ ਪਾਕਿਸਤਾਨੀ ਯਾਤਰੀਆਂ ਦੇ ਲਾਗ ਲੱਗਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਅਮੀਰਾਤ ਦੀਆਂ ਏਅਰਲਾਈਨਾਂ ਨੇ ਪਾਕਿਸਤਾਨ ਤੋਂ ਆ ਰਹੀਆਂ ਉਡਾਣਾਂ ਰੋਕ ਦਿੱਤੀਆਂ ਸਨ।
ਪਰ ਹੁਣ, ਗਲਫ ਨਿਊਜ਼ ਦੇ ਅਨੁਸਾਰ, ਏਅਰ ਲਾਈਨ ਨੇ ਪਿਛਲੇ ਹਫਤੇ ਪਾਕਿਸਤਾਨ ਦੇ ਤਿੰਨ ਸ਼ਹਿਰਾਂ ਵਿੱਚ ਕੰਮ ਸ਼ੁਰੂ ਕਰ ਦਿੱਤਾ ਹੈ।
ਦੱਖਣੀ ਕੋਰੀਆ ਵਿਚ ਰੈਮਡੇਸੇਵੀਅਰ ਦਾ ਕਮਾਲ
ਦੱਖਣੀ ਕੋਰੀਆ ਦੀ ਹੈਲਥ ਅਥਾਰਟੀ ਮੁਤਾਬਕ ਗਿਲਿਡ ਸਾਇੰਸਿਜ਼ ਇੰਕਸ ਦੀ ਐਂਟੀਵਾਇਰਲ ਦਵਾਈ ਰੈਮਡੇਸੇਵੀਅਰ ਨੇ ਤਿੰਨ ਗੰਭੀਰ ਕੋਰੋਨਾ ਵਿਚੋਂ ਇੱਕ ਨੂੰ ਫਾਇਦਾ ਪਹੁੰਚਾਇਆ ਹੈ।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਸਿਹਤ ਮਾਹਰਾਂ ਨੇ ਕਿਹਾ ਕਿ ਦਵਾਈ ਦਾ ਜ਼ਿਕਰ ਕਰਨ ਦੇ ਨਾਲ ਨਾਲ ਮਰੀਜ਼ ਦੇ ਦੂਜੇ ਫੈਕਟਰਜ਼ ਜਿਵੇਂ ਬਿਮਾਰੀ ਰੋਧਕ ਸਮਰੱਥਾ ਦਾ ਵੀ ਅਧਿਐਨ ਹੋਣਾ ਚਾਹੀਦਾ ਸੀ।
ਅਮਰੀਕਾ ਵਿਚ ਕੋਰੋਨਾ ਮਰੀਜ਼ਾ ਦੇ ਠੀਕ ਹੋਣ ਦਾ ਸਮਾਂ ਘਟਾਉਣ ਵਿਚ ਰੈਮਡੇਸੇਵੀਅਰ ਦੇ ਕਲੀਨੀਕਲ ਟਰਾਈਲ ਦੀ ਪੁਸ਼ਟੀ ਤੋਂ ਬਾਅਦ ਇਹ ਦਵਾਈ ਚਰਚਾ ਵਿਚ ਆ ਗਈ।
ਕੋਰੋਨਾ ਲ਼ਈ ਕੋਈ ਅਧਿਕਾਰਤ ਦਵਾਈ ਨਹੀਂ ਹੈ, ਪਰ ਰੈਮਡੇਸੇਵੀਅਰ ਦੱਖਣੀ ਕੋਰੀਆ ਸਣੇ ਕਈ ਮੁਲਕਾਂ ਦੀ ਮੈਡੀਸਨ ਸੂਚੀ ਵਿਚ ਸ਼ਾਮਲ ਹੈ।
ਭਾਰਤ 'ਚ ਲਾਗ ਦੇ ਮਾਮਲਿਆਂ ਦੀ ਗਿਣਤੀ ਹੋਈ 8,78,000 ਦੇ ਪਾਰ
ਭਾਰਤ 'ਚ ਪਿਛਲੇ 24 ਘੰਟਿਆਂ ਵਿਚ 28,701 ਨਵੇਂ ਲਾਗ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਲਾਗ ਦੇ ਕੁੱਲ ਮਾਮਲਿਆਂ ਦੀ ਗਿਣਤੀ 8,78,254 ਹੋ ਗਈ ਹੈ।
ਪਿਛਲੇ 24 ਘੰਟਿਆਂ ਵਿਚ 500 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।
ਭਾਰਤ ਦੇ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਇਸ ਵੇਲੇ ਭਾਰਤ ਵਿਚ 3,01,609 ਸਰਗਰਮ ਕੇਸ ਹਨ ਅਤੇ 5,53,471 ਮਰੀਜ਼ ਠੀਕ ਹੋ ਚੁੱਕੇ ਹਨ।
ਹੁਣ ਤੱਕ ਭਾਰਤ ਵਿਚ 23,174 ਮੌਤਾਂ ਕੋਰੋਨਾਵਾਇਰਸ ਦੀ ਲਾਗ ਨਾਲ ਹੋਈਆਂ ਹਨ।
ਹਜ ਦੌਰਾਨ ਬਿਨਾਂ ਪਰਮਿਟ ਦੇ ਮੱਕਾ ਆਉਣ 'ਤੇ ਸਾਊਦੀ ਲਗਾਏਗਾ ਭਾਰੀ ਜ਼ੁਰਮਾਨਾ
ਸਾਊਦੀ ਅਰਬ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਜਦੋਂ ਹੱਜ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ, ਤਾਂ ਬਿਨਾਂ ਪਰਮਿਟ ਤੋਂ ਪਵਿੱਤਰ ਸਥਾਨਾਂ ਦੀ ਯਾਤਰਾ ਕਰਨ ਵਾਲਿਆਂ ਨੂੰ ਦਸ ਹਜ਼ਾਰ ਸਾਊਦੀ ਰਿਆਲ ਅਰਥਾਤ 2666 ਅਮਰੀਕੀ ਡਾਲਰ ਦਾ ਜ਼ੁਰਮਾਨਾ ਕੀਤਾ ਜਾਵੇਗਾ।
ਸਾਊਦੀ ਅਰਬ ਨੇ ਕੋਰੋਨਾਵਾਇਰਸ ਕਾਰਨ ਇਸ ਸਾਲ ਹੱਜ ਯਾਤਰਾ ਲਈ ਸਾਊਦੀ ਅਰਬ ਆਉਣ ਵਾਲੇ ਲੋਕਾਂ ਦੀ ਗਿਣਤੀ ਘਟਾ ਦਿੱਤੀ ਹੈ।
ਸਾਊਦੀ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਪਾਬੰਦੀ 19 ਜੁਲਾਈ (ਧੁੱਲ ਕੱਦਾਹ) ਤੋਂ 2 ਅਗਸਤ (ਧੂਲ ਹਿਜਾਹ) ਤੱਕ ਰਹੇਗੀ।
ਜੇ ਦੂਜੀ ਵਾਰ ਇਸ ਪਾਬੰਦੀ ਦੀ ਉਲੰਘਣਾ ਕਰਦੇ ਫੜੇ ਗਏ ਤਾਂ ਜੁਰਮਾਨਾ ਦੁੱਗਣਾ ਹੋ ਜਾਵੇਗਾ ਭਾਵ 20,000 ਸਾਊਦੀ ਰਿਆਲ ਅਤੇ 5332 ਅਮਰੀਕੀ ਡਾਲਰ ਹੋ ਜਾਣਗੇ।
ਕੋਰੋਨਾਵਾਇਰਸ: ਪਿਛਲੇ 24 ਘੰਟਿਆਂ 'ਚ ਹੋਇਆ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿਚ ਲਾਗ ਦੇ 2,30,370 ਨਵੇਂ ਮਾਮਲੇ ਦੁਨੀਆਂ ਭਰ ਵਿਚ ਸਾਹਮਣੇ ਆਏ ਹਨ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ।
ਸਭ ਤੋਂ ਵੱਧ ਨਵੇਂ ਕੇਸ ਅਮਰੀਕਾ ਵਿਚ ਸਾਹਮਣੇ ਆਏ ਹਨ, ਜਿਸ ਦੀ ਗਿਣਤੀ 1,42,992 ਹੈ।
ਪਿਛਲੇ 24 ਘੰਟਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 5,285 ਹੈ, ਜਿਨ੍ਹਾਂ ਵਿਚੋਂ ਸਭ ਤੋਂ ਵੱਧ ਅਮਰੀਕੀ ਹਨ।
ਜੌਹਨ ਹੌਪਕਿੰਸ ਯੂਨੀਵਰਸਿਟੀ ਦੇ ਅਨੁਸਾਰ, ਦੁਨੀਆਂ ਭਰ ਵਿਚ ਹੁਣ ਤੱਕ ਲਾਗ ਦੇ ਮਾਮਲਿਆਂ ਦੀ ਕੁੱਲ ਗਿਣਤੀ 1,29,10,357 ਹੋ ਗਈ ਹੈ ਅਤੇ ਮਰਨ ਵਾਲਿਆ ਦਾ ਅੰਕੜਾ 5,69,126 ਹੈ।
ਕੋਰੋਨਾ ਵੈਕਸੀਨ ਲਈ ਜ਼ਿੰਦਗੀ ਦਾਅ ’ਤੇ ਲਗਾਉਣ ਵਾਲੇ ਭਾਰਤੀ ਨੇ ਕਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ