You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਬਿਮਾਰੀ ਕਿੱਥੋਂ ਸ਼ੁਰੂ ਹੋਈ, ਜਾਂਚ ਕਰਨ ਲਈ ਚੀਨ ਜਾਵੇਗੀ ਵਿਸ਼ਵ ਸਿਹਤ ਸੰਗਠਨ ਦੀ ਟੀਮ

ਪੂਰੀ ਦੁਨੀਆਂ ਵਿੱਚ ਕੋਵਿਡ-19 ਤੋਂ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਅਮਰੀਕਾ ਹੈ, ਇਸ ਤੋਂ ਬਾਅਦ ਬ੍ਰਾਜ਼ੀਲ, ਰੂਸ ਅਤੇ ਫਿਰ ਭਾਰਤ ਦਾ ਨੰਬਰ ਆਉਂਦਾ ਹੈ।

ਲਾਈਵ ਕਵਰੇਜ

  1. 15 ਅਗਸਤ ਨੂੰ ਭਾਰਤ ਵਿੱਚ ਲਾਂਚ ਹੋਣ ਵਾਲੇ ਟੀਕੇ ਬਾਰੇ ਕੀ ਹੈ ICMR ਦਾ ਸਪਸ਼ਟੀਕਰਨ

    15 ਅਗਸਤ ਨੂੰ ਫਾਰਮਾ ਕੰਪਨੀ ਭਾਰਤ ਬਾਇਓਟੈਕ ਵਲੋਂ ਕੋਰੋਨਾ ਦਾ ਟੀਕਾ ਲਾਂਚ ਕਰਨ ਦੇ ਸੰਬੰਧ ਵਿੱਚ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ ਕਿਹਾ ਹੈ ਕਿ ਵੈਕਸੀਨ ਦੇ ਵਿਕਾਸ ਨੂੰ ਤੇਜ਼ ਕਰਨ ਦੀ ਪ੍ਰਕਿਰਿਆ ਗਲੋਬਲ ਮਾਪਦੰਡਾਂ ਦੇ ਅਨੁਸਾਰ ਹੈ।

    ਆਈਸੀਐੱਮਆਰ ਦਾ ਕਹਿਣਾ ਹੈ ਕਿ ਟੀਕੇ ਦੀ ਜਾਂਚ ਜਾਨਵਰਾਂ ਅਤੇ ਮਨੁੱਖਾਂ ਉੱਤੇ ਇੱਕੋ ਸਮੇਂ ਕੀਤੀ ਜਾ ਸਕਦੀ ਹੈ। ਅੱਜ ਜਾਰੀ ਕੀਤੇ ਇੱਕ ਬਿਆਨ ਵਿੱਚ ਆਈਸੀਐੱਮਆਰ ਨੇ ਕਿਹਾ ਹੈ ਕਿ ਲੋਕਾਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ।

    ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ

  2. ਕੋਰੋਨਾਵਾਇਰਸ ਨਾਲ ਸਬੰਧਤ ਬੀਬੀਸੀ ਪੰਜਾਬੀ ਦਾ ਇਹ ਪੇਜ਼ ਅਸੀਂ ਇੱਥੇ ਹੀ ਬੰਦ ਕਰ ਰਹੇ ਹਾਂ। ਪੰਜ ਜੁਲਾਈ ਦੇ ਅਪਡੇਟ ਦੇਖਣ ਲ਼ਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।

  3. ਕੋਰੋਨਾਵਾਇਰਸ ਨਾਲ ਜੁੜੀਆਂ ਹੁਣ ਤੱਕ ਦੀਆਂ ਖ਼ਾਸ ਅਪਡੇਟਸ

    • ਪੰਜਾਬ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵੱਡਾ ਫੈਸਲਾ ਲਿਆ ਗਿਆ ਹੈ। ਆਖ਼ਰੀ ਸਮੈਸਟਰ ਵਾਲੇ ਵਿਦਿਆਰਥੀਆਂ ਨੂੰ ਪ੍ਰਮੋਟ ਕੀਤਾ ਜਾਵੇਗਾ। ਇਹ ਪ੍ਰਮੋਸ਼ਨ ਪਿਛਲੇ ਨੰਬਰਾਂ ਦੇ ਆਧਾਰ ‘ਤੇ ਹੋਵੇਗੀ।
    • ਸਕੂਲਾਂ ਦੀ ਫੀਸ ਦੇ ਮੁੱਦੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨੂੰ ਲੈ ਕੇ ਅਸੀਂ ਰਿਵਿਊ ਪਟੀਸ਼ਨ ਪਾ ਚੁੱਕੇ ਹਾਂ। ਬਿਨਾਂ ਸਕੂਲ ਜਾਏ ਫੀਸ ਵਸੂਲਨਾ ਗਲਤ ਹੈ।
    • ਭਾਰਤ ਸਰਕਾਰ ਦੇ ਇਨਕਮ ਟੈਕਸ ਵਿਭਾਗ ਨੇ ਸਾਲ 2019-20 ਲਈ ਇਨਕਮ ਟੈਕਸ ਰਿਟਰਨ ਫਾਇਲ ਕਰਨ ਦੀ ਆਖ਼ਰੀ ਤਰੀਕ 30 ਨਵੰਬਰ ਤੱਕ ਵਧਾ ਦਿੱਤੀ ਹੈ। ਵਿਭਾਗ ਨੇ ਕਿਹਾ ਕਿ ਸਮੇਂ ਦੀ ਮੰਗ ਨੂੰ ਦੇਖਦਿਆਂ ਹੋਇਆ ਅਸੀਂ ਡੈਡਲਾਈਨ ਵਧਾ ਰਹੇ ਹਾਂ।
    • ਸਮਾਚਾਰ ਏਜੰਸੀ ਏਐੱਨਆਈ ਮੁਤਾਬਤ 6 ਸ਼ਹਿਰਾਂ ਤੋਂ ਹੁਣ ਕੋਲਕਾਤਾ ਲਈ ਅਗਲੇ ਕੁਝ ਦਿਨਾਂ ਤੱਕ ਹਵਾਈ ਸੇਵਾਵਾਂ ਨਹੀਂ ਚੱਲਣਗੀਆਂ। ਇਨ੍ਹਾਂ ਵਿੱਚ ਦਿੱਲੀ, ਮੁਬੰਈ, ਪੁਣੇ, ਨਾਗਪੁਰ, ਚੇਨੱਈ ਤੇ ਅਹਿਮਦਾਬਾਦ ਸ਼ਾਮਲ ਹਨ।
    • ਭਾਰਤ ਵਿੱਚ ਕੇਸ 6,46,315 ਹੋ ਗਏ ਹਨ ਜਿਨ੍ਹਾਂ ਵਿੱਚੋਂ 2,35,433 ਸਰਗਰਮ ਕੇਸ ਹਨ ਅਤੇ 3,94,227 ਜਣੇ ਠੀਕ ਹੋ ਚੁੱਕੇ ਹਨ, ਮੌਤਾਂ ਦੀ ਗਿਣਤੀ 18,600 ਹਜ਼ਾਰ ਪਾਰ ਕਰ ਗਈ ਹੈ।
    • ਵਿਸ਼ਵ ਸਿਹਤ ਸੰਗਠਨ ਦੀ ਇੱਕ ਟੀਮ ਅਗਲੇ ਹਫ਼ਤੇ ਚੀਨ ਜਾ ਰਹੀ ਹੈ, ਇਹ ਜਾਂਚ ਕਰਨ ਲਈ ਕਿ ਕੋਰੋਨਾ ਸਭ ਤੋਂ ਪਹਿਲਾਂ ਕਿੱਥੋਂ ਫੈਲਿਆ ਅਤੇ ਕਿਵੇਂ ਇਨਸਾਨਾਂ ਤੱਕ ਪਹੁੰਚਿਆ।
    • ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਇੱਕ ਅਜਿਹੇ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਦੇ ਤਹਿਤ ਕੋਰੋਨਾ ਮਹਾਂਮਾਰੀ ਦੌਰਾਨ ਜਨਤਕ ਥਾਵਾਂ ’ਤੇ ਮਾਸਕ ਪਹਿਨਣ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।
    • ਜੌਹਨ ਹੌਪਿਕਨਸ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਕ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 1 ਕਰੋੜ 10 ਲੱਖ 88 ਹਜ਼ਾਰ ਨੂੰ ਪਾਰ ਕਰ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤਰੀ 5.25 ਲੱਖ ਤੋਂ ਪਾਰ ਹੋ ਗਈ ਹੈ
  4. ਕੋਰੋਨਾਵਾਇਰਸ: 15 ਅਗਸਤ ਨੂੰ ਭਾਰਤ ਵਿੱਚ ਲਾਂਚ ਹੋਣ ਵਾਲੇ ਟੀਕੇ ਬਾਰੇ ਕੀ ਹੈ ICMR ਦਾ ਸਪਸ਼ਟੀਕਰਨ

    15 ਅਗਸਤ ਨੂੰ ਫਾਰਮਾ ਕੰਪਨੀ ਭਾਰਤ ਬਾਇਓਟੈਕ ਵਲੋਂ ਕੋਰੋਨਾ ਦਾ ਟੀਕਾ ਲਾਂਚ ਕਰਨ ਦੇ ਸੰਬੰਧ ਵਿੱਚ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ ਕਿਹਾ ਹੈ ਕਿ ਵੈਕਸੀਨ ਦੇ ਵਿਕਾਸ ਨੂੰ ਤੇਜ਼ ਕਰਨ ਦੀ ਪ੍ਰਕਿਰਿਆ ਗਲੋਬਲ ਮਾਪਦੰਡਾਂ ਦੇ ਅਨੁਸਾਰ ਹੈ।

    ਆਈਸੀਐੱਮਆਰ ਦਾ ਕਹਿਣਾ ਹੈ ਕਿ ਟੀਕੇ ਦੀ ਜਾਂਚ ਜਾਨਵਰਾਂ ਅਤੇ ਮਨੁੱਖਾਂ ਉੱਤੇ ਇੱਕੋ ਸਮੇਂ ਕੀਤੀ ਜਾ ਸਕਦੀ ਹੈ। ਅੱਜ ਜਾਰੀ ਕੀਤੇ ਇੱਕ ਬਿਆਨ ਵਿੱਚ ਆਈਸੀਐੱਮਆਰ ਨੇ ਕਿਹਾ ਹੈ ਕਿ ਲੋਕਾਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ।

    ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ

  5. ਕੋਰੋਨਾਵਾਇਰਸ: ਮੈਲਬੋਰਨ ਵਿੱਚ ਵਧੇ ਮਾਮਲੇ

    ਆਸਟਰੇਲੀਆ ਦੇ ਵਿਕਟੋਰੀਆ ਸਟੇਟ ਵਿੱਚ ਪਿਛਲੇ 24 ਘੰਟਿਆਂ ਵਿੱਚ 108 ਨਵੇਂ ਮਾਮਲੇ ਸਾਹਮਣੇ ਆਏ ਹਨ।

    ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਅਜਿਹਾ ਦੂਜੀ ਵਾਰ ਹੋਇਆ ਹੈ ਕਿ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਅੰਕੜਾ ਸਾਹਮਣੇ ਆਇਆ ਹੈ।

    ਹਾਲਾਂਕਿ ਦੇਸ਼ ਨੇ ਲਾਗ ਨੂੰ ਕਾਬੂ ਕਰਨ ਲਈ ਵੱਡੇ ਪੱਧਰ ’ਤੇ ਕੋਸ਼ਿਸ਼ਾਂ ਕੀਤੀਆਂ ਸਨ, ਦੇਸ਼ ਵਿੱਚ ਹੁਣ ਤੱਕ ਕਰੀਬ 8200 ਕੇਸ ਅਤੇ 104 ਮੌਤਾਂ ਹੋਈਆਂ ਹਨ।

    ਮੈਲਬੋਰਨ ਵਿੱਚ ਹਾਲ ਦੇ ਹਫ਼ਤਿਆਂ ਵਿੱਚ ਕੇਸਾਂ ਵਿੱਚ ਵਾਧਾ ਹੋਇਆ ਹੈ।

    36 ਸ਼ਹਿਰਾਂ ਤੋਂ ਇਲਾਵਾ ਦੇਸ਼ ਵਿੱਚ ਲੌਕਡਾਊਨ ਲੱਗਾ ਹੋਇਆ ਹੈ, ਜਨਤਕ ਥਾਵਾਂ ਤੋਂ ਇਲਾਵਾ 9 ਟਾਵਰਾਂ ਨੂੰ ਬਲਾਕ ਕੀਤਾ ਹੈ।

  6. ਆਖ਼ਰ ਕਿੱਥੋਂ ਸ਼ੁਰੂ ਹੋਇਆ ਵਾਇਰਸ ਅਤੇ ਇਨਸਾਨਾਂ ਤੱਕ ਕਿਵੇਂ ਪੁੱਜਿਆ, ਹੋਵੇਗੀ ਇਸ ਦੀ ਜਾਂਚ

    ਕੋਰੋਨਾਵਾਇਰਸ ਫੈਲਣ ਦੇ ਲਗਭਗ 6 ਮਹੀਨਿਆਂ ਬਾਅਦ ਹੁਣ ਕਿਉਂ ਚੀਨ ਜਾ ਰਹੀ ਹੈ WHO ਦੀ ਟੀਮ...ਦੱਸਾਂਗੇ ਕਿ ਹੁਣ ਤੁਸੀਂ ਕਦੋਂ ਤੱਕ ਜਮਾ ਕਰਵਾ ਸਕਦੇ ਹੋ ਇਨਕਮ ਟੈਕਸ ਰਿਟਰਨ

  7. ਕੈਪਟਨ ਦੇ ਹਫ਼ਤਾਵਾਰ ਸੰਬੋਧਨ ਦੀਆਂ ਖ਼ਾਸ ਗੱਲਾਂ

    • ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵੱਡਾ ਫੈਸਲਾ ਲਿਆ ਗਿਆ ਹੈ। ਆਖ਼ਰੀ ਸਮੈਸਟਰ ਵਾਲੇ ਵਿਦਿਆਰਥੀਆਂ ਨੂੰ ਪ੍ਰਮੋਟ ਕੀਤਾ ਜਾਵੇਗਾ। ਇਹ ਪ੍ਰਮੋਸ਼ਨ ਪਿਛਲੇ ਨੰਬਰਾਂ ਦੇ ਆਧਾਰ ‘ਤੇ ਹੋਵੇਗੀ।
    • ਸਕੂਲਾਂ ਦੀ ਫੀਸ ਦੇ ਮੁੱਦੇ ‘ਤੇ ਕੈਪਟਨ ਨੇ ਕਿਹਾ ਕਿ ਇਸ ਨੂੰ ਲੈ ਕੇ ਅਸੀਂ ਰਿਵਿਊ ਪਟੀਸ਼ਨ ਪਾ ਚੁੱਕੇ ਹਾਂ। ਇਸ ‘ਤੇ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ। ਬਿਨਾਂ ਸਕੂਲ ਜਾਏ ਫੀਸ ਵਸੂਲਨਾ ਗਲਤ ਹੈ।
    • ਇਸ ਤੋਂ ਇਲਾਵਾ, ਕੈਪਟਨ ਨੇ ਕਿਹਾ ਕਿ ਸੀਬੀਐਸਈ ਦੇ ਫੈਸਲੇ ਦੇ ਆਧਾਰ ‘ਤੇ 12ਵੀਂ ਦੇ ਵਿਦਿਆਰਥੀਆਂ ਨੂੰ ਲੈ ਕੇ ਫੈਸਲਾ ਕੀਤਾ ਜਾਵੇਗਾ।
    • ਕੈਪਟਨ ਨੇ ਕਿਹਾ ਕਿ ਪੰਜਾਬ ਦੀ ਕੇਂਦਰ ਵਿੱਚ ਨਹੀਂ ਸੁਣੀ ਜਾਂਦੀ। ਮਹਿਜ਼ 13 ਸਾਂਸਦਾਂ ਦੀ ਆਵਾਜ਼ ਸੰਸਦ ‘ਚ ਦੱਬ ਜਾਂਦੀ ਹੈ।
    • ਕੈਪਟਨ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੇ ਮੁੱਦੇ ‘ਤੇ ਸਿਆਸਤ ਕਰ ਰਿਹਾ ਹੈ। ਕੇਂਦਰ ਵਿੱਚ ਬਣੇ ਰਹਿਣ ਲਈ ਕਿਸਾਨਾਂ ਬਾਰੇ ਅਕਾਲੀ ਦਲ ਨਹੀਂ ਸੋਚ ਰਿਹਾ। ਉਨ੍ਹਾਂ ਕਿਹਾ ਕਿ ਐਮਐਸਪੀ ਦੇ ਮੁੱਦੇ ‘ਤੇ ਅਕਾਲੀ ਦਲ ਕਿਸਾਨਾਂ ਦਾ ਸਾਥ ਨਹੀਂ ਦੇ ਰਿਹਾ।
    • ਟਿੱਡੀ ਦਲ ਸੰਕਟ ਬਾਰੇ ਕੈਪਟਨ ਨੇ ਕਿਹਾ ਕਿ ਹੈਲੀਕਾਪਟਰ ਨਾਲ ਖੇਤਾਂ ਵਿੱਚ ਛਿੜਕਾਅ ਕੀਤਾ ਜਾਵੇਗਾ।
  8. ਕੋਰੋਨਾਵਾਇਰਸ: ਇੰਗਲੈਂਡ ਵਿੱਚ ਮਿਲੀ ਲੌਕਡਾਊਨ ਤੋਂ ਰਾਹਤ, ਪਰ ਬਾਕੀ ਯੂਕੇ ਦਾ ਕੀ?

    ਇੰਗਲੈਂਡ ਵਿੱਚ ਅੱਜ ਤੋਂ ਬਾਰ/ਪਬ ਖੁੱਲ੍ਹ ਰਹੇ ਹਨ ਪਰ ਯੂਕੇ ਦੇ ਵੱਖ-ਵੱਖ ਸਟੇਟਾਂ ਵਿੱਚ ਵੱਖ-ਵੱਖ ਨਿਯਮਾਂ ਨਾਲ ਲੌਕਡਾਊਨ ਲੱਗਾ ਹੈ।

    ਨੌਰਥਨ ਆਇਰਲੈਂਡ ਵਿੱਚ ਪਬ ਤੇ ਰੈਸਟੋਰੈਂਟ ਸ਼ੁੱਕਰਵਾਰ ਤੋਂ ਹੀ ਖੁੱਲ੍ਹ ਗਏ ਸਨ।

    ਸਕਾਟਲੈਂਡ ਵਿੱਚ ਬੀਅਰ ਗਾਰਡਨ ਤੇ ਆਊਟਡੋਰ ਰੈਸਟੋਰੈਂਟ 6 ਜੁਲਾਈ ਤੋਂ ਖੁੱਲ੍ਹਣਗੇ ਅਤੇ ਇੰਡੋਰ ਏਰੀਆ 15 ਜੁਲਾਈ ਤੋਂ।

    ਦਿ ਵੈਲਸ਼ ਸਰਕਾਰ ਨੇ "ਸੰਭਾਵਿਤ ਗੇੜਾਂ" ਨੂੰ ਖੋਲ੍ਹਣ ਲਈ ਗੱਲਬਾਤ ਦਾ ਵਾਅਦਾ ਕੀਤਾ ਹੈ, ਪਰ ਅਜੇ ਤੱਕ ਤਰੀਕ ਤੈਅ ਨਹੀਂ ਕੀਤੀ।

  9. ਇਨਕਮ ਟੈਕਸ ਰਿਟਰਨ ਫਾਇਲ ਕਰਨ ਦੀ ਆਖ਼ਰੀ ਤਰੀਕ 30 ਨਵੰਬਰ ਤੱਕ ਵਧੀ

    ਭਾਰਤ ਸਰਕਾਰ ਦੇ ਇਨਕਮ ਟੈਕਸ ਵਿਭਾਗ ਨੇ ਸਾਲ 2019-20 ਲਈ ਇਨਕਮ ਟੈਕਸ ਰਿਟਰਨ ਫਾਇਲ ਕਰਨ ਦੀ ਆਖ਼ਰੀ ਤਰੀਕ 30 ਨਵੰਬਰ ਤੱਕ ਵਧਾ ਦਿੱਤੀ ਹੈ।

    ਇਸ ਸਬੰਧੀ ਵਿਭਾਗ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਮੇਂ ਦੀ ਮੰਗ ਨੂੰ ਦੇਖਦਿਆਂ ਹੋਇਆ ਅਸੀਂ ਡੈਡਲਾਈਨ ਵਧਾ ਰਹੇ ਹਾਂ।

    ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਾਲ 2018-19 ਲਈ ’ਸੋਧ ਇਨਕਮ ਟੈਕਸ ਰਿਟਰਨ’ ਫਾਇਲ ਕਰਨ ਦੀ ਆਖ਼ਰੀ ਤਰੀਕ 31 ਜੁਲਾਈ, 2020 ਤੱਕ ਵਧਾਈ ਸੀ।

    ਆਧਾਰ ਸੰਖਿਆ ਨੂੰ ਪੈਨ ਖਾਤੇ ਨਾਲ ਜੋੜਨ ਦੀ ਆਖ਼ਰੀ ਤਰੀਕ ਵੀ 31 ਮਾਰਚ 2021 ਤੱਕ ਵਧਾ ਦਿੱਤੀ ਗਈ ਹੈ।

  10. ਦਿੱਲੀ-ਮੁੰਬਈ ਸਣੇ 6 ਸ਼ਹਿਰਾਂ ਤੋਂ ਕੋਲਕਾਤਾ ਲਈ ਉਡਾਣਾਂ ’ਤੇ ਰੋਕ

    ਸਮਾਚਾਰ ਏਜੰਸੀ ਏਐੱਨਆਈ ਮੁਤਾਬਤ 6 ਸ਼ਹਿਰਾਂ ਤੋਂ ਹੁਣ ਕੋਲਕਾਤਾ ਲਈ ਅਗਲੇ ਕੁਝ ਦਿਨਾਂ ਤੱਕ ਹਵਾਈ ਸੇਵਾਵਾਂ ਨਹੀਂ ਚੱਲਣਗੀਆਂ।

    ਇਨ੍ਹਾਂ ਵਿੱਚ ਦਿੱਲੀ, ਮੁਬੰਈ, ਪੁਣੇ, ਨਾਗਪੁਰ, ਚੇਨੱਈ ਤੇ ਅਹਿਮਦਾਬਾਦ ਸ਼ਾਮਲ ਹਨ।

    ਕੋਲਕਾਤਾ ਏਅਰਪੋਰਟ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਰੋਕ 6 ਜੁਲਾਈ ਤੋਂ 19 ਜੁਲਾਈ, 2020 ਤੱਕ ਲਾਗੂ ਰਹੇਗੀ।

    ਦਰਅਸਲ ਇਹ ਫ਼ੈਸਲਾ ਕੋਵਿਡ-19 ਕਰਕੇ ਪੱਛਮੀ ਬੰਗਾਲ ਦੀ ਸਰਕਾਰ ਦੀ ਅਪੀਲ ਉੱਤੇ ਲਿਆ ਗਿਆ ਹੈ।

  11. ਕੋਰੋਨਾਵਾਇਰਸ ਕਿੱਥੋਂ ਸ਼ੁਰੂ ਹੋਇਆ, ਜਾਂਚ ਲਈ ਚੀਨ ਜਾਵੇਗੀ ਵਿਸ਼ਵ ਸਿਹਤ ਸੰਗਠਨ ਦੀ ਟੀਮ

    ਚੀਨ ’ਤੇ ਇਹ ਇਲਜਾਮ ਲਗਦੇ ਰਹੇ ਹਨ ਕਿ ਕੋਰੋਨਾ ਮਹਾਂਮਾਰੀ ਦੀ ਜਾਣਕਾਰੀ ਦੁਨੀਆਂ ਨੂੰ ਦੱਸਣ ਵਿੱਚ ਦੇਰੀ ਕੀਤੀ ਹੈ।

    ਹੁਣ ਵਿਸ਼ਵ ਸਿਹਤ ਸੰਗਠਨ ਦੀ ਇੱਕ ਟੀਮ ਅਗਲੇ ਹਫ਼ਤੇ ਚੀਨ ਜਾ ਰਹੀ ਹੈ, ਇਹ ਜਾਂਚ ਕਰਨ ਲਈ ਕਿ ਕੋਰੋਨਾ ਸਭ ਤੋਂ ਪਹਿਲਾਂ ਕਿੱਥੋਂ ਫੈਲਿਆ ਅਤੇ ਕਿਵੇਂ ਇਨਸਾਨਾਂ ਤੱਕ ਪਹੁੰਚਿਆ।

    ਵਿਸ਼ਵ ਸਿਹਤ ਸੰਗਠਨ ਦੇ ਚੀਨ ਦਫ਼ਤਰ ਨੂੰ ਵੂਹਾਨ ਮਿਊਨਸੀਪਲ ਹੈਲਥ ਕਮਿਸ਼ਨਰ ਤੋਂ ਵਾਇਰਲ ਨਿਮੋਨੀਆ ਬਾਰੇ ਮਿਲੀ ਜਾਣਕਾਰੀ ਦੇ 6 ਮਹੀਨੇ ਬਾਅਦ ਵਿਸ਼ਵ ਸਿਹਤ ਸੰਗਠਨ ਦੀ ਟੀਮ ਉੱਥੇ ਦਾ ਰਹੀ ਹੈ।

    ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਟੈਡਰੋਸ ਐਡਹਾਨੋਮ ਗੈਬ੍ਰੇਉਸਿਸ ਨੇ ਜਨਵਰੀ ਵਿੱਚ ਕਿਹਾ ਸੀ ਕਿ ਚੀਨ ਨਾਲ ਇਸ ਗੱਲ ਨੂੰ ਲੈ ਕੇ ਸਹਿਮਤੀ ਬਣੀ ਹੈ ਕਿ ਜਿੰਨੀ ਛੇਤੀ ਸੰਭਲ ਹੋ ਸਕੇਗਾ, ਕੋਮਾਂਤਰੀ ਮਾਹਰਾਂ ਦੀ ਟੀਮ ਉੱਥੇ ਜਾ ਕੇ ਮਹਾਂਮਾਰੀ ਦੀ ਸ਼ੁਰੂਆਤ ਅਤੇ ਇਸ ਦੀ ਲਾਗ ਨੂੰ ਸਮਝਣ ਦੀ ਕੋਸ਼ਿਸ਼ ਕਰੇਗੀ।

    ਕੋਰੋਨਾ ਮਹਾਂਮਾਰੀ ਕਾਰਨ ਦੁਨੀਆਂ ਭਰ ਵਿੱਚ 5 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਮੌਤਾਂ ਦਾ ਇਹ ਸਿਲਸਿਲਾ ਰੁਕਦਾ ਹੋਇਆ ਨਹੀਂ ਦਿਖ ਰਿਹਾ ਹੈ।

  12. ਬ੍ਰਾਜ਼ੀਲ ਵਿੱਚ ਮਾਸਕ ਜ਼ਰੂਰੀ ਕਰਨ ਵਾਲੇ ਕਾਨੂੰਨ ’ਤੇ ਬੋਲਸੋਨਾਰੋ ਦਾ ਵੀਟੋ

    ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਇੱਕ ਅਜਿਹੇ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਦੇ ਤਹਿਤ ਕੋਰੋਨਾ ਮਹਾਂਮਾਰੀ ਦੌਰਾਨ ਜਨਤਕ ਥਾਵਾਂ ’ਤੇ ਮਾਸਕ ਪਹਿਨਣ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।

    ਹਾਲਾਂਕਿ ਉਨ੍ਹਾਂ ਨੇ ਦੁਕਾਨਾਂ, ਚਰਚ ਅਤੇ ਸਕੂਲਾਂ ਵਿੱਚ ਮਾਸਕ ਪਹਿਨਣ ਦੇ ਲਾਜ਼ਮੀ ਨਿਯਮ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ।

    ਸੋਸ਼ਲ ਮੀਡੀਆ ’ਤੇ ਇੱਕ ਸੰਦੇਸ਼ ਵਿੱਚ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਕਿਹਾ ਹੈ ਕਿ ਘਰਾਂ ਵਿੱਚ ਮਾਸਕ ਨਹੀਂ ਪਹਿਨਣ ’ਤੇ ਲੋਕਾਂ ਨੂੰ ਜੁਰਮਾਨਾ ਲਗਾਇਆ ਜਾ ਸਕਦਾ ਹੈ।

    ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਅਤੇ ਇਸ ਮਹਾਂਮਾਰੀ ਕਾਰਨ ਮਰਨ ਵਾਲੇ, ਦੋਵਾਂ ਦੇ ਹੀ ਅੰਕੜਿਆਂ ਦੇ ਲਿਹਾਜ਼ ਨਾਲ ਬ੍ਰਾਜ਼ੀਲ ਅਮਰੀਕਾ ਤੋਂ ਬਾਅਦ ਦੁਨੀਆਂ ਦਾ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਬਣ ਗਿਆ ਹੈ।

    ਇਸ ਦੇ ਬਾਵਜੂਦ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਬ੍ਰਾਜ਼ੀਲ ਵਿੱਚ ਕੋਰੋਨਾ ਮਹਾਂਮਾਰੀ ਦੀ ਗੰਭੀਰਤਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਰਹੇ ਹਨ।

    ਜੌਨ ਹੌਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਫਰਵਰੀ ਦੇ ਅਖੀਰ ਤੋਂ ਲੈ ਕੇ ਹੁਣ ਤੱਕ ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਨਾਲ ਕਰੀਬ 15 ਲੱਖ ਲੋਕ ਪ੍ਰਭਾਵਿਤ ਹੋਏ ਹਨ ਅਤੇ 61,884 ਲੋਕਾਂ ਦੀ ਮੌਤ ਹੋ ਗਈ ਹੈ।

  13. ਭਾਰਤ ਅਤੇ ਦੁਨੀਆਂ ਦਾ ਤਾਜ਼ਾ ਘਟਨਾਕ੍ਰਮ

    • ਜੌਹਨ ਹੌਪਿਕਨਸ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਕ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 1 ਕਰੋੜ 10 ਲੱਖ 88 ਹਜ਼ਾਰ ਨੂੰ ਪਾਰ ਕਰ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤਰੀ 5.25 ਲੱਖ ਤੋਂ ਪਾਰ ਹੋ ਗਈ ਹੈ
    • ਲਾਗ ਦੇ ਮਾਮਲੇ ਵਿੱਚ ਬ੍ਰਾਜ਼ੀਲ ਦਾ ਦੂਸਰਾ,ਰੂਸ ਦਾ ਤੀਜਾ ਅਤੇ ਭਾਰਤ ਦਾ ਚੌਥਾ ਨੰਬਰ ਹੈ। ਹੁਣ ਪੇਰੂ ਅਤੇ ਬ੍ਰਿਟੇਨ ਵੀ ਇਸ ਮਾਮਲੇ ਵਿੱਚ ਵਧਦੇ ਮਾਮਲਿਆਂ ਕਾਰਣ ਅੱਗੇ ਆ ਰਹੇ ਹਨ।
    • ਬ੍ਰਿਟੇਨ ਵਿੱਚ ਮਾਰਚ ਤੋਂ ਬੰਦ ਪਏ ਪਬ, ਰੈਸਟੋਰੈਂਟ ਅਤੇ ਨਾਈ ਦੀਆਂ ਦੁਕਾਨਾਂ ਅਤੇ ਸਿਨੇਮਾ ਘਰ ਖੁੱਲ੍ਹ ਰਹੇ ਹਨ। ਸ਼ਨਿੱਚਰਵਾਰ ਨੂੰ ਇਨ੍ਹਾਂ ਕਾਰੋਬਾਰਾਂ ਨੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਗਾਹਕਾਂ ਲਈ ਆਪਣੇ ਬੂਹੇ ਖੋਲ੍ਹੇ।
    • ਭਾਰਤ ਵਿੱਚ ਕੇਸ 6,46,315 ਹੋ ਗਏ ਹਨ ਜਿਨ੍ਹਾਂ ਵਿੱਚੋਂ 2,35,433 ਸਰਗਰਮ ਕੇਸ ਹਨ ਅਤੇ 3.94,227 ਜਣੇ ਠੀਕ ਹੋ ਚੁੱਕੇ ਹਨ, ਮੌਤਾਂ ਦੀ ਗਿਣਤੀ 18,600 ਹਜ਼ਾਰ ਪਾਰ ਕਰ ਗਈ ਹੈ।
    • ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚਦੇ ਮੁਖੀ ਦੇ ਹਵਾਲੇ ਨਾਲ ਜਾਰੀ ਇੱਕ ਚਿੱਠੀ ਵਿੱਚ ਕਿਹਾ ਗਿਆ ਹੈ ਕਿ 15 ਅਗਸਤ ਨੂੰ ਕੋਰੋਨਾਵਾਇਰਸ ਦੀ ਵੈਕਸੀਨ ਜਾਰੀ ਕਰ ਦਿੱਤੀ ਜਾਵੇਗੀ। ਭਾਰਤ ਵਿੱਚ ਦੋ ਦਵਾਈਆਂ ਨੂੰ ਮਨੁੱਖੀ ਟਰਾਇਲ ਦੀ ਆਗਿਆ ਮਿਲ ਚੁੱਕੀ ਹੈ।
    • ਫਰਾਂਸ ਦੀ ਸਰਕਾਰ ਨੇ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਿਵੇਂ ਕੀਤਾ ਇਸ ਬਾਰੇ ਉੱਥੋਂ ਦੀ ਇੱਕ ਅਦਾਲਤ ਨੇ ਜਾਂਚ ਬਿਠਾ ਦਿੱਤੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਐਡਵਾਰਡੋ ਫਿਲਿਪ ਅਸਤੀਫ਼ਾ ਦੇ ਚੁੱਕੇ ਹਨ। ਮੈਡੀਕਲ ਉਪਕਰਣਾਂ ਦੀ ਕਮੀ ਕਾਰਨ ਸਰਕਾਰ ਨੂੰ ਆਲੋਚਨਾ ਦਾ ਸਾਹਣਾ ਕਰਨਾ ਪਿਆ ਹੈ।
    • ਬ੍ਰਾਜ਼ੀਲ ਦੇ ਹੈਲਥ ਰੈਗੂਲੇਟਰੀ ਏਜੰਸੀ ਨੇ ਸ਼ੁੱਕਰਵਾਰ ਨੂੰ ਚੀਨ ਦੇ ਇੱਕ ਵੈਕਸੀਨ ਪ੍ਰੋਜੈਕਟ ਨੂੰ ਆਪਣੇ ਇੱਥੇ ਕਲੀਨਿਕਲ ਟਰਾਇਲ ਦੀ ਮਨਜ਼ੂਰੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ 15 ਲੱਖ ਪੁਸ਼ਟੀਸ਼ੁਦਾ ਮਾਮਲੇ ਹੋਣ ਤੋਂ ਬਾਅਦ ਬ੍ਰਜ਼ੀਲ ਨੇ ਇਹ ਮਨਜ਼ੂਰੀ ਦਿੱਤੀ ਹੈ।
    • ਚੀਨ ਦੀ ਰਾਜਧਾਨੀ ਬੀਜਿੰਗ ਤੋਂ ਬਾਅਦ ਬ੍ਰਿਟੇਨ ਦੇ ਲੈਸਟਰ ਵਿੱਚ ਲੌਕਡਾਊਨ ਲਾਇਆ ਗਿਆ ਹੈ। ਆਸਟਰੇਲੀਆ ਦੇ ਮੈਲਬੋਰਨ ਵਿੱਚ ਵੀ ਲੌਕਡਾਊਨ ਮੁੜ ਲਾਇਆ ਗਿਆ ਹੈ। ਜੇ ਹਾਲਾਤ ਵਿਗੜਨੇ ਜਾਰੀ ਰਹੇ ਤਾਂ ਅਮਰੀਕਾ ਦੇ ਵੀ ਹਿਊਸਟਨ ਅਤੇ ਨਿਊ ਯਾਰਕ ਵਿੱਚ ਲਾਕਡਾਊਨ ਲਾਉਣਾ ਪੈ ਸਕਦਾ ਹੈ।
    • ਪੰਜਾਬ ਵਿੱਚ ਕੋਰੋਨਾ ਦੇ ਕੇਸ 5937 ਹੋ ਗਏ ਹਨ ਅਤੇ 157 ਮੌਤਾਂ ਹੋਈਆਂ ਹਨ, 4 ਹਜ਼ਾਰ ਤੋਂ ਵੱਧ ਲੋਕ ਠੀਕ ਵੀ ਹੋ ਗਏ ਹਨ।ਸੂਬੇ ਵਿੱਚ ਬਾਹਰੋਂ ਆਉਣ ਵਾਲੇ ਲੋਕਾਂ ਨੂੰ 14 ਦਿਨਾਂ ਤੱਕ ਘਰ ਵਿੱਚ ਕੁਆਰੰਟੀਨ ਕਰਨ ਦੀ ਵਿਵਸਥਾ ਨੂੰ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।
  14. ਪਤੰਜਲੀ ਵੱਲੋਂ ‘ਕੋਰੋਨਾ ਦੀ ਦਵਾਈ’ ਦਾ ਸੱਚ ਅਤੇ ਉੱਠਦੇ ਤਿੰਨ ਅਹਿਮ ਸਵਾਲ, ਨਿਤਿਨ ਸ਼੍ਰੀਵਾਸਤਵ, ਬੀਬੀਸੀ ਪੱਤਰਕਾਰ

    ਭਾਰਤ ਸਣੇ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਦਵਾਈ ਬਣਾਉਣ ਦੇ ਦਰਜਨਾਂ ਕਲੀਨੀਕਲ ਟ੍ਰਾਇਲ ਜਾਰੀ ਹਨ।

    ਇਸੇ ਵਿਚਾਲੇ ਭਾਰਤ ਦੀ ਪਤੰਜਲੀ ਆਯੁਰਵੇਦ ਕੰਪਨੀ ਦਾ 'ਕੋਰੋਨਾ ਨੂੰ ਠੀਕ ਕਰਨ ਵਾਲਾ ਇਲਾਜ' ਦਾ ਦਾਅਵਾ ਵੀ ਆਇਆ, ਜਿਸ ਨੂੰ ਭਾਰਤ ਸਰਕਾਰ ਨੇ ਫਿਲਹਾਲ 'ਠੰਢੇ ਬਸਤੇ' ਵਿੱਚ ਪਾ ਦਿੱਤਾ ਅਤੇ ਹੁਣ ਦਾਅਵੇ ਦੀ 'ਡੂੰਘੀ ਜਾਂਚ' ਚੱਲ ਰਹੀ ਹੈ।

    ਇਸ ਸੰਬੰਧ ਵਿੱਚ ਤਿੰਨ ਮੁੱਖ ਸਵਾਲ ਉੱਠ ਰਹੇ ਹਨ:

    ਪਹਿਲਾ ਸਵਾਲ ਇਹ ਕਿ ਇਸ ਦਾਅਵੇ ਦਾ ਕੀ ਸਬੂਤ ਹੈ ਕਿ ਕੋਰੋਨਾ ਦੇ ਜਿਨ੍ਹਾਂ ਮਰੀਜ਼ਾਂ ਨੂੰ ਪਤੰਜਲੀ ਦੀ ਆਯੁਰਵੈਦਿਕ ਦਵਾਈ ਦਿੱਤੀ ਗਈ ਹੈ ਉਨ੍ਹਾਂ ਸਾਰੀਆਂ ਦਵਾਈਆਂ ਦੀ ਮਾਤਰਾ ਹਰ ਲਿਹਾਜ਼ ਤੋਂ ਬਰਾਬਰ ਸੀ?

    ਦੂਜਾ ਸਵਾਲਹੈ ਕਿ ਕੀ ਕੋਵਿਡ-19 ਦੇ 95 ਮਰੀਜ਼ਾਂ 'ਤੇ ਕੀਤੇ ਗਏ ਟ੍ਰਾਇਲ ਦਾ ਆਧਾਰ 'ਤੇ ਇਹ ਐਲਾਨ ਕਰਨਾ ਸਹੀ ਸੀ ਕਿ ਇਹ 'ਕੋਰਨਾ ਦਾ ਇਲਾਜ ਹੈ' ਅਤੇ ਜਲਦਬਾਜ਼ੀ ਵਿੱਚ ਹੀ 130 ਕਰੋੜ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿੱਚ ਇਸ ਨੂੰ ਲਾਂਚ ਵੀ ਕਰ ਦਿੱਤਾ ਗਿਆ?

    ਤੀਜਾ ਸਵਾਲ ਉਨ੍ਹਾਂ ਹਾਲਾਤ 'ਤੇ ਹੈ ਜਿਨ੍ਹਾਂ ਵਿੱਚ ਕੋਰੋਨਾ ਦੇ ਮਰੀਜ਼ਾਂ 'ਤੇ ਇਹ ਟਰਾਇਲ ਕੀਤੇ ਗਏ

  15. ਕੋਰੋਨਾਵਾਇਰਸ ਦੌਰਾਨ ਮੁਹਾਲੀ ਦੀਆਂ ਭੈਣਾਂ ਦਾ ਢਾਬਾ, ਸਰਬਜੀਤ ਸਿੰਘ/ਗੁਲਸ਼ਨ ਕੁਮਾਰ

    ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਕਈ ਕਾਰੋਬਾਰ ਪ੍ਰਭਾਵਿਤ ਹੋਏ ਹਨ। ਅਜਿਹੇ ਵਿਚ ਹੋਟਲ ਅਤੇ ਰੈਸਤਰਾਂ ਕਾਰੋਬਾਰ ਇਸ ਸਮੇਂ ਕਿਸ ਦੌਰ ਵਿਚ ਗੁਜਰ ਰਿਹਾ ਹੈ ਇਸ ਬਾਰੇ ਬੀਬੀਸੀ ਪੰਜਾਬੀ ਨੇ ਗੱਲ ਕੀਤੀ ਮੁਹਾਲੀ ਦੀ ਇਕ ਮਹਿਲਾ ਨਾਲ ਜੋ ਢਾਬਾ ਕਾਰੋਬਾਰ ਨਾਲ ਜੁੜੀ ਹੋਈ ਹੈ।

    ਇਨ੍ਹਾਂ ਦਾ ਢਾਬਾ ਸ਼ਹਿਰ ਵਿੱਚ ਭੈਣਾਂ ਦੇ ਢਾਬੇ ਦੇ ਨਾਂ ਨਾਲ ਮਸ਼ਹੂਰ ਹੈ।

  16. ਟਰੰਪ ਦੇ ਪੁੱਤਰ ਦੀ ਗਰਲਫਰੈਂਡ ਹੋਈ ਪੌਜ਼ਿਟੀਵ

    ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਵੱਡੇ ਪੁੱਤਰ ਦੀ ਗਰਲਫਰੈਂਡ ਦੀ ਕੋਰੋਨਾਵਾਇਰਸ ਰਿਪੋਰਟ ਪੌਜ਼ਿਟੀਵ ਆਈ ਹੈ।

    ਉਹ ਡੌਨਲਡ ਟਰੰਪ ਜੂਨੀਅਰ ਨਾਲ ਰਿਸ਼ਤੇ ਵਿੱਚ ਹਨ। ਹਾਲਾਂਕਿ ਟਰੰਪ ਜੂਨੀਅਰ ਦੀ ਰਿਪੋਰਟ ਨੈਗਿਟੀਵ ਆਈ ਹੈ।

    ਕਿੰਬਰਲੇ ਗਿਲਫੋਇਲ ਮਰੀਕੀ ਨਿਊਜ਼ ਚੈਨਲ ਫੌਕਸ ਨਿਊਜ਼ ਨਾਲ ਸੰਬੰਧਿਤ ਰਹੇ ਹਨ। ਉਹ ਰਾਸ਼ਟਰਪਤੀ ਟਰੰਪ ਦੀ ਚੋਣ ਮੁਹਿੰਮ ਨਾਲ ਵੀ ਜਿੜੇ ਹੋਏ ਹਨ।

    ਉਹ ਰਾਸ਼ਟਰਪਤੀ ਦੀ ਚਾਰ ਜੁਲਾਈ ਨੂੰ ਮਾਊਂਟ ਰਸ਼ਮੋਰ ਵਿੱਚ ਹੋਏ ਭਾਸ਼ਣ ਵਿੱਚ ਸ਼ਾਮਲ ਹੋਏ ਸਨ।

    ਏਐਫ਼ਪੀ ਨੇ ਨਿਊ ਯਾਰਕ ਟਾਈਮਜ਼ ਦੇ ਹਵਾਲੇ ਨਾਲ ਦੱਸਿਆ ਹੈ ਕਿ 51 ਸਾਲਾ ਕਿੰਬਰਲੇ ਨੇ ਆਪਣੇ ਆਪ ਨੂੰ ਏਕਾਂਤਵਾਸ ਕਰ ਲਿਆ ਹੈ

    ਉਹ ਸਾਊਥ ਡਕੋਟਾ ਵਿਖੇ ਪ੍ਰੈੱਸ ਡੇ ਦੇ ਸੰਬੰਧ ਵਿੱਚ ਕੀਤੀ ਆਤਿਸ਼ਬਾਜ਼ੀ ਦੇਖਣ ਵੀ ਗਏ ਸਨ।

    ਮਾਊਂਟ ਰਸ਼ਮੋਰ ਵਿੱਚ ਲੋਕਾਂ ਨੂੰ ਪਾਉਣ ਲਈ ਮਾਸਕ ਵੰਡੇ ਗਏ ਸਨ ਪਰ ਪਾਉਣਾ ਜ਼ਰੂਰੀ ਨਹੀਂ ਸੀ ਅਤੇ ਨਾ ਹੀ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਸੰਬੰਦੀ ਕੋਈ ਸਖ਼ਤੀ ਸੀ।

    ਸ਼ੁੱਕਰਵਾਰ ਨੂੰ ਅਮਰੀਕਾ ਵਿੱਚ ਕੋਰਨਾਵਾਇਰਸ ਦੇ 55 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ। ਜੋ ਕਿ 24 ਘੰਟਿਆਂ ਦੌਰਾਨ ਆਏ ਮਾਮਲਿਆਂ ਦੇ ਹਿਸਾਬ ਨਾਲ ਹੁਣ ਤੱਕ ਦੇ ਸਭ ਤੋਂ ਵਧੇਰੇ ਹਨ।

  17. ਬ੍ਰਿਟੇਨ ਵਿੱਚ ਸ਼ਾਰਬਖਾਨੇ ਖੁੱਲ੍ਹੇ

    ਬ੍ਰਿਟੇਨ ਵਿੱਚ ਮਾਰਚ ਤੋਂ ਬੰਦ ਪਏ ਪਬ, ਰੈਸਟੋਰੈਂਟ ਅਤੇ ਨਾਈ ਦੀਆਂ ਦੁਕਾਨਾਂ ਅਤੇ ਸਿਨੇਮਾ ਘਰ ਖੁੱਲ੍ਹ ਰਹੇ ਹਨ।

    ਸ਼ਨਿੱਚਰਵਾਰ ਨੂੰ ਇਨ੍ਹਾਂ ਕਾਰੋਬਾਰਾਂ ਨੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਗਾਹਕਾਂ ਲਈ ਆਪਣੇ ਬੂਹੇ ਖੋਲ੍ਹੇ।

    ਪ੍ਰਧਾਨ ਮੰਤਰੀ ਬੋਰਿਸ ਜੌਹਨਸੋਨ ਨੇ ਇੱਕ ਸੁਨੇਹੇ ਵਿੱਚ ਲੋਕਾਂ ਨੂੰ ਸਮਝਦਾਰੀ ਤੋਂ ਕੰਮ ਲੈਣ ਦੇ ਬੇਨਤੀ ਕੀਤੀ।

    ਸਰਕਾਰ ਦੇ ਸਿਹਤ ਸੰਬੰਧੀ ਸਲਾਹਕਾਰਾਂ ਮੁਤਾਬਕ ਇਹ ਕਦਮ “ਖ਼ਤਰੇ ਤੋਂ ਬਿਨਾਂ” ਨਹੀਂ ਹੈ।

    ਸਰਕਾਰ ਨੇ ਇਹ ਕਦਮ ਦੇਸ਼ ਦੀ ਆਰਥਿਕਤਾ ਉੱਪਰ ਪਏ ਲੌਕਡਾਊਨ ਦੇ ਅਸਰ ਨੂੰ ਘਟਾਉਣ ਲਈ ਚੁੱਕਿਆ ਹੈ।

  18. ਅਮਰੀਕਾ ਤੇ ਬ੍ਰਾਜ਼ੀਲ ਵਿੱਚ ਕੀ ਕੁਝ ਸਾਂਝਾ ਹੈ ਕਿ ਉਹ ਕੋਰੋਨਾ ਨੂੰ ਠੱਲ੍ਹ ਨਾ ਪਾ ਸਕੇ

    ਅਮਰੀਕਾ ਤੇ ਬ੍ਰਜ਼ੀਲ ਕੋਰਨਾਵਾਇਰਸ ਮਹਾਮਾਰੀ ਤੋਂ ਸਭ ਤੋਂ ਵਧੇਰੇ ਪ੍ਰਭਾਵਿਤ ਦੇਸ਼ ਹਨ। ਆਖ਼ਰ ਕਿਹੜੀਆਂ ਸਾਂਝਾਂ ਕਾਰਨ ਦੋਵਾਂ ਦਾ ਇਹ ਹਾਲ ਹੋਇਆ। ਬੀਬੀਸੀ ਮੁੰਡੋ ਨੇ ਕੁਝ ਨੁਕਤਿਆਂ ਦੀ ਪਛਾਣ ਕੀਤੀ:

    • ਅਮਰੀਕੀ ਰਾਸ਼ਟਰਪਤੀ ਡੌਨਲਡ਼ ਟਰੰਪ ਅਤੇ ਉਨ੍ਹਾਂ ਦੇ ਬ੍ਰਾਜ਼ੀਲੀ ਹਮਰੁਤਬਾ ਜਾਇਰ ਬੋਲਸੋਨਾਰੋ ਦੋਹਾਂ ਨੇ ਹੀ ਜਦੋਂ ਵਾਇਰਸ ਫ਼ੈਲਣਾ ਸ਼ੁਰੂ ਹੋਇਆ ਤਾਂ ਇਸ ਦੀ ਗੰਭੀਰਤਾ ਨੂੰ ਮੰਨਣ ਤੋਂ ਇਨਕਾਰ ਕੀਤਾ। ਜਿਸ ਕਾਰਨ ਦੋਵੇਂ ਦੇਸ਼ ਮਹਾਮਾਰੀ ਦੇ ਪਹਿਲੇ ਚਾਰ ਮਹੀਨਿਆਂ ਵਿੱਚ ਹੀ ਬੁਰੀ ਤਰ੍ਹਾਂ ਇਸ ਦੀ ਚਪੇਟ ਵਿੱਚ ਆ ਗਏ।
    • ਦੋਹਾਂ ਦੇਸ਼ਾਂ ਦੇ ਆਗੂ ਦਾਅਵਿਆਂ ਦੇ ਬਾਵਜੂਦ ਨਾਕਾਮ ਰਹੇ ਹਨ। ਅਤੇ ਆਪੋ-ਆਪਣੇ ਮਾਹਰਾਂ ਦੇ ਉਲਟ ਵੀ ਬਿਆਨਬਾਜ਼ੀ ਕਰਦੇ ਰਹੇ।
    • ਦੋਹਾਂ ਆਗੂਆਂ ਦੇ ਇੱਕ ਸਮਾਨ ਰਵਈਏ – ਦੋਵੇਂ ਮਾਹਾਮਾਰੀ ਨੂੰ ਰੋਕਣ ਦੇ ਵਿਗਿਆਨਕ ਢੰਗਾਂ ਤੋਂ ਇਨਕਾਰੀ ਰਹੇ ਹਨ ਜਿਵੇਂ-ਮਾਸਕ ਪਾਉਣਾ, ਸਮਾਜਿਕ ਦੂਰੀ, ਮਲੇਰੀਏ ਦੀਆਂ ਦਵਾਈਆਂ ਨੂੰ ਕੋਰੋਨਾਵਾਇਰਸ ਦੀ ਦਵਾਈ ਦਸਦੇ ਰਹੇ ਹਨ।
    • ਦੋਹਾਂ ਦੇਸ਼ਾਂ ਵਿੱਚ ਸਿਆਸਤ ਦੋ ਧੜਿਆਂ ਵਿੱਚ ਵੰਡੀ ਦਿਖਾਈ ਦਿੱਤੀ। ਟਰੰਪ ਨੇ ਲੌਕਡਾਊਨ ਕਰਨ ਵਾਲੇ ਸੂਬਿਆਂ ਦੇ ਗਵਰਨਰਾਂ ਦਾ ਮਜ਼ਾਕ ਉਡਾਇਆ।
    • ਦੋਵਾਂ ਨੇ ਵੱਖਰੀਆਂ ਸੁਰਾਂ ਨੂੰ ਇੰਝ ਪੇਸ਼ ਕੀਤਾ ਜਿਵੇਂ ਵਿਰੋਧੀ ਕੋਈ ਗੁਨਾਹ ਕਰ ਰਹੇ ਹੋਣ। ਬੋਲਸੋਨਾਰੋ ਨੇ ਆਪਣੇ ਸਿਹਤ ਮੰਤਰੀ ਨੂੰ ਕੱਢਿਆ ਤਾਂ ਟਰੰਪ ਦੇ ਡਾ਼ ਫਾਊਚੀ ਨਾਲ ਮਤਭੇਦ ਉਜਾਗਰ ਹੋਏ।
    • ਸਿਆਸੀ ਭੰਭਲਭੂਸੇ ਕਾਰਨ ਵੱਡੇ ਪੱਧਰ ਤੇ ਰੋਸ ਮੁ਼ਜ਼ਾਹਰੇ ਹੋਏ। ਅਤੇ ਲਾਗ ਦਾ ਖ਼ਤਰਾ ਹੋਰ ਵਧਿਆ। ਦੋਵਾਂ ਆਗੂਆਂ ਨੇ ਨਰਮ ਵਤੀਰੇ ਦੀ ਥਾਂ ਕੱਟੜਪੰਥੀ ਰਵਈਏ ਨਾਲ ਘਟਨਾਕ੍ਰਮ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ।
    • ਮਾਹਰਾਂ ਦਾ ਕਹਿਣਾ ਹੈ ਕਿ ਦੋਵਾਂ ਆਗੂਆਂ ਨੂੰ ਸੱਜੇ ਪੱਖੀ ਰਵਾਈਆ ਧਾਰਣ ਕਰਨਾ ਅਤੇ ਸੋਸ਼ਲ ਮੀਡੀਆ ਦੀ ਬਹਿਸ ਨੂੰ ਤਾਂ ਆਪਣੇ ਪੱਖ ਵਿੱਚ ਕਰਨ ਦੀ ਤਾਂ ਮੁਹਾਰਤ ਹੈ ਪਰ ਉਹ ਸੰਕਟ ਦੇ ਕਾਲ ਵਿੱਚ ਇਕਜੁੱਟਤਾ ਪੈਦਾ ਕਰਨ ਤੋਂ ਅਸਰੱਥ ਹਨ।
  19. ਬੀਜਿੰਗ ਵਿੱਚ ਕੋਵਿਡ ਐਪ ਬੈਠ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ

    ਚੀਨ ਦੀ ਟਰੈਕ ਐਂਡ ਟ੍ਰੇਸ ਪ੍ਰਣਾਲੀ ਵਿੱਚ ਖ਼ਰਾਬੀ ਆ ਜਾਣ ਕਾਰਨ ਸ਼ੁੱਕਰਵਾਰ ਨੂੰ ਰਾਜਧਾਨੀ ਬੀਜਿੰਗ ਵਿੱਚ ਬਹੁਤ ਸਾਰੇ ਲੋਕ ਜਨਤਕ ਟਰਾਂਸਪੋਰਟ ਦੀ ਵਰਤੋਂ ਨਹੀਂ ਕਰ ਸਕੇ।

    ਐਪ ਲਗਭਗ ਦੋ ਘੰਟਿਆਂ ਤੱਕ ਬੰਦ ਰਹੀ। ਸ਼ਿਹਰ ਦੇ ਆਈਟੀ ਬਿਊਰੋ ਦਾ ਕਹਿਣਾ ਹੈ ਕਿ ਉਹ ਇਸ ਪ੍ਰਣਾਲੀ ਨੂੰ ਹੋਰ ਵਧੀਆ ਬਣਾਉਣਗੇ।

    ਬੀਜਿੰਗ ਸਮੇਤ ਕਈ ਸ਼ਹਿਰਾਂ ਦੀਆਂ ਭੀੜ ਵਾਲੀਆਂ ਥਾਵਾਂ ’ਤੇ ਜਾਣ ਲਈ ਗਰੀਨ ਕੋਰਡ ਲਾਜ਼ਮੀ ਕੀਤਾ ਗਿਆ ਹੈ।

    ਇਹ ਐਪ ਭਾਰਤ ਦੀ ਆਰੋਗਿਆ ਸੇਤੂ ਐਪ ਵਾਂਗ ਹੀ ਹੈ।

  20. ਲੌਕਡਾਊਨ ਵਿੱਚ ਢਿੱਲ ਮਿਲਣ ਮਗਰੋਂ ਕਿਵੇਂ ਰਹੀਏ ਸੁਰੱਖਿਤ

    ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਵਿੱਚ ਢਿੱਲ ਦਿੱਤੀ ਜਾ ਰਹੀ ਹੈ।

    ਜਿਸ ਤੋਂ ਬਾਅਦ ਅਸੀਂ ਮੁੜ ਸਮਾਜਕ ਵਾਤਾਵਰਨ ਤੇ ਗਤੀਵਿਧੀਆਂ ਵਿੱਚ ਸ਼ਾਮਲ ਹੋ ਰਹੇ ਹਾਂ ਜਿਸ ਕਰਕੇ ਕੋਰੋਨਾਵਾਇਰਸ ਹੋਣ ਦਾ ਖ਼ਤਰਾ ਵੱਧ ਸਕਦਾ ਹੈ।

    ਲੌਕਡਾਊਨ ਵਿੱਚ ਢਿੱਲ ਦੇਣ ਮਗਰੋਂ ਕਈ ਦੇਸ਼ਾਂ ਵਿੱਚ ਇੱਕ ਵਾਰ ਖ਼ਤਮ ਹੋਣ ਦੇ ਬਾਵਜੂਦ ਵੀ, ਮੁੜ ਕੋਰੋਨਾ ਦੇ ਕੇਸ ਆਉਣ ਲੱਗੇ ਹਨ।

    ਕੋਰੋਨਾਵਾਇਰਸ ਦਾ ਕੋਈ ਪੱਕਾ ਇਲਾਜ਼ ਤੇ ਵੈਕਸੀਨ ਆਉਣ ਵਿੱਚ ਅਜੇ ਵੀ ਸਮਾਂ ਹੈ। ਕੀ ਇਸ ਦੌਰਾਨ ਅਸੀਂ ਸੁਰੱਖਿਅਤ ਹਾਂ?

    ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।