You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਅਪਡੇਟ : ਸਵਦੇਸ਼ੀ ਵੈਕਸੀਨ ਦੇ ਟਰਾਇਲ ਨੂੰ ਇਜਾਜ਼ਤ, ਸਰਕਾਰ ਨੇ ਕਿਹਾ ‘ਕੋਰੋਨਾ ਦੇ ਅੰਤ’ ਦੀ ਸ਼ੁਰੂਆਤ
ਭਾਰਤ ਵਿੱਚ ਕੇਸ 6,46,315 ਹੋ ਗਏ ਹਨ ਜਿਨ੍ਹਾਂ ਵਿੱਚੋਂ 2,35,433 ਸਰਗਰਮ ਕੇਸ ਹਨ ਅਤੇ 3.94,227 ਜਣੇ ਠੀਕ ਹੋ ਚੁੱਕੇ ਹਨ, ਮੌਤਾਂ ਦੀ ਗਿਣਤੀ 18,600 ਹਜ਼ਾਰ ਪਾਰ ਕਰ ਗਈ ਹੈ।
ਲਾਈਵ ਕਵਰੇਜ
ਕੋਰੋਨਾਵਾਇਰਸ ਲਾਇਵ ਅਪਡੇਟ ਦਾ ਇਹ ਪੇਜ ਅਸੀਂ ਇੱਥੇ ਹੀ ਖ਼ਤਮ ਕਰ ਰਹੇ ਹਾਂ। 6 ਜੁਲਾਈ ਦੇ ਅਪਡੇਟ ਦੇਖਣ ਲਈ ਤੁਸੀਂ ਇਸ ਪੰਨੇ ਉੱਤੇ ਕਲਿੱਕ ਕਰ ਸਕਦੇੋ ਹੋ।
ਕੋਰੋਨਾਵਾਇਰਸ: ਹੁਣ ਤੱਕ ਦੀ ਅਪਡੇਟ
ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 11.2 ਮਿਲੀਅਨ ਦਰਜ ਕੀਤੇ ਗਏ ਹਨ ਜਦਕਿ 5 ਲੱਖ 31 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ।
ਆਸਟ੍ਰੀਆ ਵਿੱਚ ਫਾਰਮੁਲਾ ਵਨ ਰੇਸ ਮੁੜ ਤੋਂ ਸ਼ੁਰੂ ਹੋ ਗਈ ਹੈ।
ਮੈਕਸੀਕੋ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ ਤੇ ਉੱਥੇ ਮੌਤਾਂ ਦਾ ਅੰਕੜਾ 30 ਹਜ਼ਾਰ ਨੂੰ ਪਾਰ ਕਰ ਗਿਆ ਹੈ।
ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ 6 ਲੱਖ 53 ਹਜ਼ਾਰ ਨੂੰ ਪਾਰ ਕਰ ਗਏ ਹਨ ਜਦਕਿ19 ਹਜ਼ਾਰ ਤੋਂ ਵੱਧ ਮੌਤਾਂ ਹੋ ਗਈਆਂ ਹਨ।
ਪੰਜਾਬ ਵਿੱਚ 6100 ਤੋਂ ਵੱਧ ਕੋਰੋਨਾਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਹਨ ਜਦਕਿ 160 ਤੋਂ ਵੱਧ ਮੌਤਾਂ ਹੋ ਗਈਆਂ ਹਨ।
ਹਰਿਆਣਾ ਵਿੱਚ ਲਾਗ ਦੇ 457 ਨਵੇਂ ਮਾਮਲੇ ਆਏ ਹਨ ਅਤੇ ਹੁਣ ਕੁੱਲ ਗਿਣਤੀ 17,005 ਹੋ ਗਈ ਹੈ।
ਕੇਰਲ ਦੇ ਮੁੱਖ ਮੰਤਰੀ ਨੇ ਤਿਰੂਵੰਤਨਪੁਰਮ ਵਿੱਚ ਵਧੇ ਮਾਮਲਿਆਂ ਮਗਰੋਂ ਕਿਹਾ ਹੈ ਕਿ ਸ਼ਹਿਰ ਜਵਾਲਾਮੁਖੀ ਉੱਤੇ ਬੈਠਾ ਹੈ।
ਸਵਦੇਸ਼ੀ ਵੈਕਸੀਨ ਦੇ ਟਰਾਇਲ ਨੂੰ ਇਜਾਜ਼ਤ, ਸਰਕਾਰ ਨੇ ਕਿਹਾ ‘ਕੋਰੋਨਾ ਦੇ ਅੰਤ’ ਦੀ ਸ਼ੁਰੂਆਤ
ਕੋਰੋਨਾਵਾਇਰਸ ਲਈ ਸਵਦੇਸ਼ੀ ਵੈਕਸੀਨ ਕੋਵੈਕਸੀਨ ਤੇ ਜ਼ਾਈਕੋਵ-ਡੀ ਦੇ ਮਨੁੱਖਾਂ ਉੱਤੇ ਪ੍ਰੀਖਣ ਦੀ ਇਜਾਜ਼ਤ ਦਿੱਤੇ ਜਾਣ ਮਗਰੋਂ ਭਾਰਤ ਸਰਕਾਰ ਨੇ ਕਿਹਾ ਹੈ ਕਿ ਇਹ ਕੋਰੋਨਾ ਦੇ ਅੰਤ ਦੀ ਸ਼ੁਰੂਆਤ ਹੈ।
ਕੇਂਦਰੀ ਵਿਗਿਆਨ ਤੇ ਤਕਨੀਕੀ ਮੰਤਰਾਲੇ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਪੂਰੀ ਦੁਨੀਆਂ ਵਿੱਚ 100 ਤੋਂ ਵੱਧ ਵੈਕਸੀਨ ਦੀ ਪ੍ਰੀਖਣ ਚੱਲ ਰਿਹਾ ਹੈ ਅਤੇ ਉਨ੍ਹਾਂ ਵਿੱਚੋਂ ਕੇਵਲ 11 ਦਾ ਇਨਸਾਨੀ ਪ੍ਰੀਖਣ ਜਾਰੀ ਹੈ।
ਮੰਤਰਾਲੇ ਨੇ ਪੱਤਰ ਵਿੱਚ ਲਿਖਿਆ ਹੈ, “ਡਰੱਗ ਕੰਟਰੋਲ ਜਨਰਲ ਆਫ ਇੰਡੀਆ ਤੋਂ ਇਜਾਜ਼ਤ ਮਿਲਣ ਮਗਰੋਂ ਵੈਕਸੀਨ ਦਾ ਇਨਸਾਨੀ ਪ੍ਰੀਖਣ ਸ਼ੁਰੂ ਕੀਤਾ ਜਾਵੇਗਾ ਜੇ ਇੱਕ ਅੰਤ ਦੀ ਸ਼ੁਰੂਆਤ ਹੈ।”
ਕੋਰੋਨਾਵਾਇਰਸ: ਹੁਣ ਪੰਜਾਬ ਜਾਣ ਤੋਂ ਪਹਿਲਾ ਇਹ ਨਵੇਂ ਦਿਸ਼ਾ-ਨਿਰਦੇਸ਼ ਜਾਣ ਲਵੋ
ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਦਾਖ਼ਲ ਹੋਣ ਵਾਲੇ ਸਾਰੇ ਵਿਅਕਤੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਹ ਦਿਸ਼ਾ-ਨਿਰਦੇਸ਼ 7 ਜੁਲਾਈ 2020 ਤੋਂ ਲਾਗੂ ਹੋਣਗੇ।
ਅਮਰੀਕੀ ਸਿੱਖਾਂ ਨੇ ਸੇਵਾ ਕਰਕੇ ਮਨਾਇਆ ਆਜ਼ਾਦੀ ਦਿਹਾੜਾ
ਅਮਰੀਕੀ ਸਿੱਖਾਂ ਨੇ ਸੇਵਾ ਨਾਲ ਮਨਾਇਆ ਆਜ਼ਾਦੀ ਦਿਹਾੜਾ। ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਨੂੰ ਵੰਡਿਆਂ ਰਾਸ਼ਣ ਤੇ ਮਾਸਕ। ਕੈਲੀਫੋਰਨੀਆ ’ਚ ਗੁਰਦੁਆਰਾ ਫਰੀਮਾਂਟ ਤੇ ਏਜੀਪੀਸੀ ਦਾ ਇਹ ਸਾਂਝਾ ਉੱਦਮ ਸੀ।
ਕੋਰੋਨਾਵਾਇਰਸ ਦੇ ਮੱਦੇਨਜ਼ਰ ਵੱਡਾ ਇਕੱਠ ਨਹੀਂ ਕੀਤਾ ਗਿਆ ਸੀ।
ਫੂਟੈਜ- ਰਵਿੰਦਰ ਸਿੰਘ ਰੋਬਿਨ ਐਡਿਟ- ਸਦਫ਼ ਖ਼ਾਨ
1984 ਸਿੱਖ ਕਤਲੇਆਮ ਦੇ ਦੋਸ਼ੀ ਦੀ ਕੋਰੋਨਾਵਾਇਰਸ ਨਾਲ ਮੌਤ
1984 ਸਿੱਖ ਕਤਲੇਆਮ ਦੇ ਦੋਸ਼ੀ ਮਹਿੰਦਰ ਯਾਦਵ ਦੀ ਕੋਵਿਡ-19 ਨਾਲ ਮੌਤ ਹੋ ਗਈ ਹੈ। ਪੀਟੀਆਈ ਅਨੁਸਾਰ ਸਾਬਕਾ ਵਿਧਾਇਕ ਮਹਿੰਦਰ ਯਾਦਵ ਮੰਡੋਲੀ ਜੇਲ੍ਹ ਵਿਚ 10 ਸਾਲਾਂ ਦੀ ਸਜ਼ਾ ਭੁਗਤ ਰਹੇ ਸਨ।
26 ਜੂਨ ਨੂੰ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। 84 ਦੇ ਸਿੱਖ ਕਤਲੇਆਮ ਮਾਮਲੇ ਵਿਚ ਯਾਦਵ ਦਸੰਬਰ 2018 ਤੋਂ ਜੇਲ੍ਹ ਵਿਚ ਸੀ...
ਆਪਣੇ ਪਰਿਵਾਰਿਕ ਮੈਂਬਰ ਦੀ ਲਾਸ਼ ਨੂੰ ਗਲੀ ‘ਚ ਰੱਖਣ ਲਈ ਹੋਏ ਮਜਬੂਰ
ਬੋਲੀਵੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ, ਕੋਕਾਬਾਮਾ, ਵਿੱਚ ਕੋਰੋਨਾਵਾਇਰਸ ਦੀਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਆਪਣੇ ਅਜ਼ੀਜ਼ਾਂ ਨੂੰ ਦਫ਼ਨਾਉਣ ਲਈ ਲੰਬੇ ਇੰਤਜ਼ਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਲੋਕਾਂ ਦੇ ਘਰਾਂ ਵਿਚ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਤਾਬੂਤਾਂ ਵਿਚ ਪਈਆਂ ਹਨ।
ਇਸ ਦੇ ਵਿਰੋਧ ਵਿਚ, 62 ਸਾਲਾ ਵਿਅਕਤੀ ਦੇ ਰਿਸ਼ਤੇਦਾਰਾਂ ਨੇ, ਜਿਸਦੀ ਪਿਛਲੇ ਐਤਵਾਰ ਨੂੰ ਮੌਤ ਹੋ ਗਈ ਸੀ, ਉਸ ਦਾ ਤਾਬੂਤ ਕਈ ਘੰਟਿਆਂ ਲਈ ਗਲੀ ਦੇ ਵਿਚਕਾਰ ਰੱਖਿਆ।
ਉਪਕਰਣਾਂ ਵਿਚ ਆਈ ਤਕਨੀਕੀ ਖ਼ਰਾਬੀ ਕਾਰਨ ਸ਼ਹਿਰ ਦੇ ਮੁੱਖ ਸ਼ਮਸ਼ਾਨਘਾਟ ਵਿਚ ਬੈਕਲਾਗ ਪੈਦਾ ਹੋ ਗਿਆ ਹੈ। ਮੇਅਰ ਦੇ ਦਫ਼ਤਰ ਦਾ ਕਹਿਣਾ ਹੈ ਕਿ ਉਹ ਹੋਰ ਕਬਰਾਂ ਦੀ ਖੁਦਾਈ ਕਰ ਰਹੇ ਹਨ। ਪਰ ਡਰੇ ਹੋਏ ਲੋਕ ਕਬਰਸਤਾਨ ਦੇ ਬਾਹਰ ਪ੍ਰਦਰਸ਼ਨ ਕਰਕੇ ਕਾਰਵਾਈ ਨੂੰ ਰੋਕ ਰਹੇ ਹਨ।
ਕਬਰ ਖੋਦਣ ਵਾਲਿਆਂ ਦੀ ਮੰਗ ਹੈ ਕਿ ਇਸ ਮੁਸੀਬਤ ਦੇ ਹੱਲ ਲਈ ਇਕ ਵਿਸ਼ੇਸ਼ ਕੋਵਿਡ -19 ਕਬਰਸਤਾਨ ਖੋਲ੍ਹਿਆ ਜਾਵੇ।
ਰੂਸ ਵਿਚ ਕੋਰੋਨਾ ਦੀ ਲਾਗ ਦੇ ਕੇਸ 6,80,000 ਤੋਂ ਵੱਧ ਹੋਏ
ਰੂਸ ਵਿਚ ਕੋਰੋਨਾ ਦੀ ਲਾਗ ਦੇ 6736 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ, ਦੇਸ਼ ਵਿੱਚ ਕੋਰੋਨਾਵਾਇਰਸ ਦੇ ਲਾਗ ਦੀ ਕੁੱਲ ਗਿਣਤੀ 6,81,251 ਹੋ ਗਈ ਹੈ।
ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਰੂਸ ਵਿਚ ਪਿਛਲੇ 24 ਘੰਟਿਆਂ ਵਿਚ 134 ਲੋਕਾਂ ਦੀ ਮੌਤ ਹੋਈ ਹੈ।
ਰੂਸ ਵਿਚ ਹੁਣ ਤਕ ਕੋਰੋਨਾ ਮਹਾਂਮਾਰੀ 10,161 ਲੋਕਾਂ ਦੀ ਜਾਨ ਲੈ ਚੁੱਕੀ ਹੈ।
"ਬਿਲਕੁੱਲ ਸਪਸ਼ਟ" ਹੈ ਕਿ ਸ਼ਰਾਬੀ ਲੋਕ ਸਮਾਜਕ ਦੂਰੀ ਨਹੀਂ ਬਣਾ ਸਕਦੇ
ਇਹ "ਬਿਲਕੁੱਲ ਸਪਸ਼ਟ" ਹੈ ਕਿ ਸ਼ਰਾਬੀ ਲੋਕ ਸਮਾਜਕ ਦੂਰੀ ਦੀ ਨਿਯਮ ਦੀ ਪਾਲਨਾ ਨਹੀਂ ਕਰ ਸਕਦੇ। ਸ਼ਨੀਵਾਰ ਨੂੰ ਪੱਬ ਮੁੜ ਖੋਲ੍ਹਣ ‘ਤੇ ਪੁਲਿਸ ਫੈਡਰੇਸ਼ਨ ਨੇ ਇਤਰਾਜ਼ ਜਤਾਇਆ ਹੈ।
ਮੰਤਰੀਆਂ ਨੇ ਇੰਗਲੈਂਡ ਵਿਚ ਪੱਬ ਆਦਿ ਖੋਲਣ ਤੋਂ ਪਹਿਲਾਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਸੀ।
ਜੌਨ ਐਪਟਰ ਨੂੰ ਸਾਊਥੈਮਪਟਨ ਵਿਚ ਸ਼ਿਫਟ ਕਰਨ ਸਮੇਂ "ਨੰਗੇ ਆਦਮੀ, ਖੁਸ਼ ਸ਼ਰਾਬੀ, ਗੁੱਸੈਲੇ ਸ਼ਰਾਬੀ, ਲੜਾਈਆਂ ਅਤੇ ਨਾਰਾਜ਼ ਸ਼ਰਾਬੀਆਂ" ਨਾਲ ਪੇਸ਼ ਆਉਣਾ ਪਿਆ।
ਪਰ ਪੁਲਿਸ ਨੇ ਉਨ੍ਹਾਂ ਲੋਕਾਂ ਨੂੰ ਜ਼ਿੰਮੇਵਾਰੀ ਨਿਭਾਉਣ ਲਈ ਧੰਨਵਾਦ ਕੀਤਾ ਜੋ ਨਾਈਟ ਆਉਟ ਵੇਲੇ ਸੰਜੀਦਗੀ ਨਾਲ ਪੇਸ਼ ਆਏ।
ਮੈਲਬੌਰਨ ਲੌਕਡਾਊਨ – ‘ਇਹ ਸਜ਼ਾ ਨਹੀਂ, ਸੁਰੱਖਿਆ ਹੈ’
ਆਸਟਰੇਲੀਆ ਦੇ ਵਿਕਟੋਰੀਆ ਵਿੱਚ ਸ਼ਨੀਵਾਰ ਤੋਂ ਹੁਣ ਤੱਕ 67 ਨਵੇਂ ਲਾਗ ਦੇ ਮਾਮਲੇ ਸਾਹਮਣੇ ਆਏ ਹਨ। ਸੂਬੇ ਦੇ ਅਧਿਕਾਰੀ ਇਸ ਪ੍ਰਕੋਪ ਨੂੰ ਰੋਕਣ ਲਈ ਸੰਘਰਸ਼ ਕਰ ਰਹੇ ਹਨ।
ਸਟੇਟ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਮੈਲਬੌਰਨ ਵਿਚ ਨੌਂ ਟਾਵਰ ਬਲਾਕ ਲਗਾਉਣ ਦੇ ਆਪਣੇ ਪਹਿਲੇ ਫੈਸਲੇ ‘ਤੇ ਮੁੜ ਵਿਚਾਰ ਕੀਤਾ ਹੈ।
ਐਂਡਰਿਊਜ਼ ਨੇ ਕਿਹਾ, “ਇਹ ਉਨ੍ਹਾਂ ਵਸਨੀਕਾਂ ਲਈ ਸੁਹਾਵਣਾ ਤਜਰਬਾ ਨਹੀਂ ਹੋਣ ਜਾ ਰਿਹਾ, ਪਰ ਮੇਰੇ ਕੋਲ ਉਨ੍ਹਾਂ ਵਸਨੀਕਾਂ ਲਈ ਇਕ ਸੰਦੇਸ਼ ਹੈ: ਇਹ ਸਜ਼ਾ ਨਹੀਂ ਬਲਕਿ ਸੁਰੱਖਿਆ ਬਾਰੇ ਹੈ।”
ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ, ਬਰੇਟ ਸੂਟਨ, ਨੇ ਚੇਤਾਵਨੀ ਦਿੱਤੀ ਕਿ ਵਾਇਰਸ ਦੇ ਫੈਲਣ ਦੀ "ਸੱਚਮੁੱਚ ਵਿਸਫੋਟਕ ਸੰਭਾਵਨਾ" ਹੈ।
ਦੁਨੀਆ ਭਰ ‘ਚ ਸਾਹਮਣੇ ਆਇਆ ਲਾਗ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ: WHO
ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਕਿ ਇਸਦੇ ਮੈਂਬਰ ਦੇਸ਼ਾਂ ਵਿਚ ਕੋਰੋਨਾ ਦੀ ਲਾਗ ਦੇ ਪਿਛਲੇ 24 ਘੰਟਿਆਂ ਵਿਚ 2,12,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।
ਇਹ ਰੋਜ਼ਾਨਾ ਦਰਜ ਹੋਣ ਵਾਲੀਆਂ ਲਾਗਾਂ ਦੀ ਗਿਣਤੀ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ।
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਲਾਗ ਦੇ ਮਾਮਲੇ ਅਮਰੀਕਾ ਵਿੱਚ ਹੋਏ ਹਨ।
ਇਸ ਖੇਤਰ ਦੇ ਸਭ ਤੋਂ ਪ੍ਰਭਾਵਿਤ ਦੇਸ਼ ਅਮਰੀਕਾ ਅਤੇ ਬ੍ਰਾਜ਼ੀਲ ਹਨ।
ਤਾਜ ਮਹਿਲ ਦੇ ਦਰਵਾਜ਼ੇ ਸੈਲਾਨੀਆਂ ਲਈ ਦੁਬਾਰਾ ਖੁੱਲ੍ਹਣਗੇ ਪਰ ਸ਼ਰਤਾਂ ਨਾਲ…
ਤਿੰਨ ਮਹੀਨਿਆਂ ਦੀ ਤਾਲਾਬੰਦੀ ਤੋਂ ਬਾਅਦ, ਤਾਜ ਮਹਿਲ ਇਕ ਵਾਰ ਫਿਰ ਆਪਣੇ ਪਸੰਦੀਦਾ ਲੋਕਾਂ ਦੀ ਬਾਹਾਂ ਫੈਲਾ ਕੇ ਉਡੀਕ ਕਰ ਰਿਹਾ ਹੈ। ਸਤਾਰ੍ਹਵੀਂ ਸਦੀ ਦੀ ਇਸ ਇਤਿਹਾਸਕ ਇਮਾਰਤ ਦੇ ਦਰਵਾਜ਼ੇ ਸੋਮਵਾਰ ਤੋਂ ਖੁੱਲ੍ਹਣ ਜਾ ਰਹੇ ਹਨ।
ਪਰ ਇਸ ਵਾਰ ਸੈਲਾਨੀਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਦੇ ਤਹਿਤ ਉਨ੍ਹਾਂ ਨੂੰ ਹਮੇਸ਼ਾਂ ਮਾਸਕ ਪਹਿਨਣੇ ਪੈਣਗੇ, ਦੂਜੇ ਲੋਕਾਂ ਤੋਂ ਦੂਰੀ ਬਣਾਈ ਰੱਖਣੀ ਪਏਗੀ ਅਤੇ ਉਨ੍ਹਾਂ ਨੂੰ ਇਸ ਦੀ ਚਮਕਦਾਰ ਸੰਗਮਰਮਰ ਦੀ ਸਤਹ ਨੂੰ ਛੂਹਣ ਦੀ ਆਗਿਆ ਨਹੀਂ ਦਿੱਤੀ ਜਾਏਗੀ।
ਹੋਰ ਵੀ ਸ਼ਰਤਾਂ ਹਨ। ਹਰ ਰੋਜ਼ ਸਿਰਫ ਪੰਜ ਹਜ਼ਾਰ ਸੈਲਾਨੀਆਂ ਨੂੰ ਤਾਜ ਮਹਿਲ ਆਉਣ ਦੀ ਆਗਿਆ ਹੋਵੇਗੀ। ਇਥੇ ਆਉਣ ਵਾਲੇ ਯਾਤਰੀਆਂ ਨੂੰ ਦੋ ਸਮੂਹਾਂ ਵਿੱਚ ਵੰਡਿਆ ਜਾਵੇਗਾ।
ਇਸ ਕਬਰ ਦਾ ਨਿਰਮਾਣ ਮੁਗਲ ਸਮਰਾਟ ਸ਼ਾਹਜਹਾਂ ਨੇ ਆਪਣੀ ਬੇਗ਼ਮ ਮੁਮਤਾਜ ਦੀ ਯਾਦ ਵਿੱਚ ਕੀਤਾ ਸੀ।
ਭੁੱਖ ਮਿਟਾਉਣ ਲਈ ਮੈਂ ਜਿੰਨਾ ਹੋ ਸਕਿਆ ਸੁੱਤੀ ਰਹੀ- ਜਾਨ ਜ਼ੋਖ਼ਮ ਪਾ ਕੰਮ 'ਤੇ ਪਰਤੀ ਸੈਕਸ ਵਰਕਰ
ਏਥਨਜ਼ ਵਿੱਚ ਪ੍ਰਸ਼ਾਸਨ ਵੱਲੋਂ ਸੈਕਸ ਵਰਕਰਾਂ ਨੂੰ “ਦੂਰੀ ਯਕੀਨੀ ਬਣਾਉਣ” ਅਤੇ “ਮੂੰਹ ਨਾਲ ਮੂੰਹ ਛੋਹਣ” ਤੋਂ ਪ੍ਰਹੇਜ਼ ਕਰਨ ਦੀ ਅਪੀਲ ਕੀਤੀ ਗਈ ਹੈ।
ਫਿਰ ਵੀ ਵਿਕਲਪਾਂ ਦੀ ਘਾਟ ਕਾਰਨ ਦੇਹ ਵਾਪਰ ਦੇ ਕਾਮਿਆਂ ਨੂੰ ਧੰਦੇ ਵਿੱਚ ਵਾਪਸੀ ਕਰਨੀ ਪੈ ਰਹੀ ਹੈ।
ਇੱਥੇ ਦੀ ਇੱਕ ਵੇਸਵਾ ਬੇਲਾ ਨੇ ਖ਼ਬਰ ਏਜੰਸੀ ਏਐੱਫ਼ਪੀ ਨੂੰ ਦੱਸਿਆ,“ਆਪਣੀ ਭੁੱਖ ਨੂੰ ਭੁਲਾਉਣ ਲਈ, ਮੈਂ ਜਿੰਨਾ ਹੋ ਸਕਿਆ ਸੁੱਤੀ ਰਹੀ।”
ਗਰੀਸ ਦੇ ਸੈਕਸ ਵਰਕਰਾਂ ਦੀ ਐਸੋਸੀਏਸ਼ਨ ਦੀ ਮੁਖੀ ਦਿਮਿਤਰਾ ਕੈਨੇਲੋਪੂਲੂ ਨੇ ਕਿਹਾ,“ ਉਹ ਕਹਿੰਦੇ ਹਨ ਕਿ ਵੇਟਿੰਗ ਰੂਮ ਵਿੱਚ ਹੱਥ ਨਾ ਮਿਲਾਓ ਅਤੇ ਫਿਰ ਤੁਸੀਂ ਕਮਰੇ ਵਿੱਟ ਜਾਂਦੇ ਹੋ ਅਤੇ ਸਭ ਕੁਝ ਹੋ ਜਾਂਦਾ ਹੈ।”
“ਇਸ ਦਾ ਕੀ ਮਤਲਬ ਰਹਿ ਜਾਂਦਾ ਹੈ?” ਗਰੀਸ ਵਿੱਚ ਵੇਸਵਾਵਾਂ ਵੱਲੋਂ ਕੰਮ ਵਿੱਚ ਵਾਪਸੀ ਨੂੰ ਰਿਵਾਲਵਰ ਦੇ ਉਸ ਖੇਡ ਨਾਲ ਤਸ਼ਬੀਹ ਦਿੱਤੀ ਜਾ ਰਹੀ ਹੈ ਜਿਸ ਵਿੱਚ ਗੋਲੀਆਂ ਵਾਲੇ ਛੇ ਖਾਨਿਆਂ ਵਿੱਚੋਂ ਇੱਕ ਵਿੱਚ ਗੋਲੀ ਹੁੰਦੀ ਹੈ।
ਰਿਵਾਲਵਰ ਵਾਲਾਂ ਗੋਲੀਆਂ ਦੇ ਚੈਂਬਰ ਨੂੰ ਗੇੜਾ ਦਿੰਦਾ ਹੈ ਅਤੇ ਸਾਹਮਣੇ ਵਾਲੇ ਵੱਲ ਕਰ ਕੇ ਘੋੜਾ ਨੱਪ ਦਿੰਦਾ ਹੈ। ਕਿਸੇ ਨੂੰ ਨਹੀਂ ਪਤਾ ਹੁੰਦਾ ਘੋੜਾ ਨੱਪਣ ਤੋਂ ਬਾਅਦ ਗੋਲੀ ਚੱਲੇਗੀ ਜਾਂ ਸਾਹਮਣੇ ਵਾਲਾ ਬਚ ਜਾਵੇਗਾ।
ਹਾਈਡਰੋਕਸੀਕਲੋਰੋਕੁਈਨ ਅਤੇ ਲੌਪਿਨਏਵਰ/ਰਿਟੋਨਾਵਿਰ ਦਵਾਈ ਦੀ ਵਰਤੋਂ ਕੀਤੀ ਜਾ ਰਹੀ ਬੰਦ
ਵਿਸ਼ਵ ਸਿਹਤ ਸੰਗਠਨ ਸ਼ਨਿੱਚਰਵਾਰ ਨੂੰ ਕਿਹਾ ਹੈ ਕਿ ਕੋਰੋਨਾ ਦੇ ਮਰੀਜ਼ਾਂ ਉੱਪਰ ਹਾਈਡਰੋਕਸੀ ਕਲੋਰੋਕੁਈਨ ਅਤੇ ਲੌਪਿਨਏਵਰ/ਰਿਟੋਨਾਵਿਰ ਦਵਾਈ ਦੀ ਵਰਤੋਂ ਨੂੰ ਬੰਦ ਕੀਤਾ ਜਾ ਰਿਹਾ ਹੈ।
ਮਲੇਰੀਏ ਦੇ ਇਲਾਜ ਲਈ ਵਰਤੀ ਜਾਣ ਵਾਲੀ ਹਾਈਡਰੋਕਸੀ ਕਲੋਰੋਕੁਈਨ ਅਤੇ ਐੱਚਆਈਵੀ ਦੇ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਦਵਾਈ ਲੌਪਿਨਏਵਰ/ਰਿਟੋਨਾਵਿਰ ਨਾਲ ਕੋਰੋਨਾ ਮਰੀਜ਼ਾਂ ਦੀ ਮੌਤ ਦਰ ਨੂੰ ਠੱਲ੍ਹ ਪਾਉਣ ਵਿੱਚ ਸਫ਼ਲਤਾ ਨਹੀਂ ਮਿਲੀ।
ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਕੋਰੋਨਾ ਦੇ ਇਲਾਜ ਦੀ ਖੋਜ ਵਿੱਚ ਹੋ ਰਹੇ ਵੱਖੋ-ਵੱਖ ਵੈਕਸੀਨ ਅਤੇ ਮੈਡੀਸਨ ਟਰਾਇਲ ਵਿੱਚ ਇਸ ਦਵਾਈ ਨੂੰ ਇੱਕ ਉਮੀਦ ਦੀ ਕਿਰਣ ਵਜੋਂ ਦੇਖਿਆ ਜਾ ਰਿਹਾ ਸੀ।
ਦੂਜੇ ਇਹ ਬੁਰੀ ਖ਼ਬਰ ਉਸ ਸਮੇਂ ਆਈ ਹੈ ਜਦੋਂ ਖ਼ੁਦ WHO ਦੱਸਿਆ ਹੈ ਕਿ ਦੁਨੀਆਂ ਵਿੱਚ ਪਹਿਲੀ ਵਾਰ ਇੱਕ ਦਿਨ ਵਿੱਚ ਕੋਰੋਨਾਵਇਰਸ ਦੇ ਦੋ ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ ਸ਼ੁੱਕਰਵਾਰ ਨੂੰ ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਦੀ ਲਾਗ ਦਜੇ ਮਾਮਲੇ ਰਿਪੋਰਟ ਹੋਏ ਜਿਨ੍ਹਾਂ ਵਿੱਚੋਂ ਇਕੱਲੇ ਅਮਰੀਕਾ ਵਿੱਚ 53,213 ਮਾਮਲੇ ਹਨ।
DRDO ਨੇ ਦਿੱਲੀ ਵਿੱਚ 11 ਦਿਨਾਂ ’ਚ ਬਣਾਇਆ 1000 ਬੈੱਡਾਂ ਦਾ ਹਸਪਤਾਲ
ਡੀਆਰਡੀਓ ਨੇ ਦਿੱਲੀ ਕੰਟੋਨਮੈਂਟ ਵਿੱਚ ਕੋਵਿਡ-19 ਦੇ ਮਰੀਜ਼ਾਂ ਲਈ ਇੱਕ ਆਰਜੀ ਹਸਪਤਾਲ ਬਣਾਇਆ ਹੈ।
ਜੀਆਰਡੀਓ ਦਾ ਕਹਿਣਾ ਹੈ ਕਿ ਇਹ ਇਹ ਹਸਪਤਾਲ 11 ਦਿਨਾਂ ਵਿੱਚ ਤਿਆਰ ਕੀਤਾ ਗਿਆ ਹੈ ਜਿਸ ਵਿੱਚ 250 ਆਈਸੀਯੂ ਬੈੱਡਾਂ ਸਮੇਤ 1000 ਬੈਡ ਹਨ।
ਭਾਰਤ ਵਿੱਚ ਕੋਰੋਨਾ ਦੀ ਲਾਗ ਦਾ ਰਿਕਾਰਡ ਟੁੱਟਣਾ ਜਾਰੀ
ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰਨਾਵਾਇਰਸ ਦੇ 24,850 ਨਵੇਂ ਕੇਸ ਦਰਜ ਕੀਤੇ ਗਏ ਹਨ ਜੋ ਕਿ ਹੁਣ ਤੱਕ ਇੱਕ ਦਿਨ ਵਿੱਚ ਸਾਹਮਣੇ ਆਏ ਮਾਮਲਿਆਂ ਤੋਂ ਸਭ ਤੋਂ ਵੱਧ ਹਨ।
ਇਸ ਤੋਂ ਇਲਾਵਾ 613 ਮੌਤਾਂ ਹੋਈਆਂ ਹਨ।
ਇਸ ਦੇ ਨਾ ਨਾਲ ਹੀ ਦੇਸ਼ ਵਿੱਚ ਪੌਜ਼ਿਟੀਵ ਕੇਸਾਂ ਦੀ ਸੰਖਿਆ 6,73,165 ਹੋ ਗਈ ਹੈ। ਜਿਨ੍ਹਾਂ ਵਿੱਚੋਂ 2,44,814 ਸਰਗਰਮ ਕੇਸ ਹਨ ਜਦਕਿ 4,09,083 ਲੋਕ ਠੀਕ ਵੀ ਹੋ ਚੁੱਕੇ ਹਨ।
ਦੇਸ਼ ਵਿੱਚ ਮੌਤਾਂ ਦੀ ਗਿਣਤੀ 19, 268 ਹੋ ਗਈ ਹੈ।
ਜੌਹਨ ਹੌਪਕਿਸਨ ਯੂਨੀਵਰਿਸਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਕ ਦੁਨੀਆਂ ਭਰ ਵਿੱਚ ਲਾਗ ਦੇ 11,240,943 ਮਾਮਲੇ ਹੋ ਗਏ ਹਨ ਅਤੇ ਭਾਰਤ ਦਾ ਇਸ ਮਾਮਲੇ ਵਿੱਚ ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਤੋਂ ਬਾਅਦ ਚੌਥਾ ਨੰਬਰ ਹੈ।
JEE ਅਤੇ NEET ਦੀਆਂ ਪ੍ਰੀਖਿਆਵਾਂ ਮੁਲਤਵੀ
ਕੋਰੋਨਾਵਾਇਰਸ ਮਹਾਮਾਰੀ ਨੂੰ ਮੱਦੇ ਨਜ਼ਰ ਰਖਦਿਆਂ ਭਾਰਤ ਸਰਕਰਾ ਨੇ JEE ਅਤੇ NEET ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਕੇ ਅੱਗੇ ਪਾ ਦਿੱਤੀਆਂ ਹਨ।
ਸ਼ਨਿੱਚਰਵਾਰ ਨੂੰ ਮਨੁੱਖੀ ਸੋਮਿਆਂ ਬਾਰੇ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨੇ ਕਿਹਾ,“ਵਿਦਿਆਰਥੀਆਂ ਦੀ ਸੁਰੱਖਿਆਂ ਅਤੇ ਸਿੱਖਿਆ ਦੀ ਗੁਣਵੱਤਾ ਨੂੰ ਧਿਆਨ ਵਿੱਚ ਰਖਦੇ ਹੋਏ ਅਸੀਂ JEE ਅਤੇ NEET ਦੀਆਂ ਪ੍ਰੀਖਿਆਵਾਂ ਟਾਲਣ ਦਾ ਫ਼ੈਸਲਾ ਕੀਤਾ ਹੈ।”
ਉਨ੍ਹਾਂ ਨੇ ਕਿਹਾ,“ JEE ਮੇਨ ਪ੍ਰੀਖਿਆ ਪਹਿਲੀ ਤੋਂ ਛੇ ਸਤੰਬਰ ਦੌਰਾਨ ਹੋਵੇਗੀ ਜਦਕਿ JEE ਅਡਵਾਂਸ ਦਾ ਪੇਪਰ 27 ਸਤੰਬਰ ਨੂੰ ਹੋਵੇਗਾ।”
ਉਨ੍ਹਾਂ ਨੇ ਦੱਸਿਆ ਕਿ NEET ਦੀ ਪ੍ਰੀਖਿਆ 13 ਸਤੰਬਰ ਨੂੰ ਕਰਵਾਈ ਜਾਵੇਗੀ।
ਕੋਰੋਨਾਵਾਇਰਸ ਦਾ ਮੁਹਾਲੀ ਦੀਆਂ ਭੈਣਾਂ ਦੇ ਢਾਬੇ ’ਤੇ ਅਸਰ, ਸਰਬਜੀਤ ਸਿੰਘ/ਗੁਲਸ਼ਨ ਕੁਮਾਰ
ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਕਈ ਕਾਰੋਬਾਰ ਪ੍ਰਭਾਵਿਤ ਹੋਏ ਹਨ। ਅਜਿਹੇ ਵਿਚ ਹੋਟਲ ਅਤੇ ਰੈਸਤਰਾਂ ਕਾਰੋਬਾਰ ਇਸ ਸਮੇਂ ਕਿਸ ਦੌਰ ਵਿਚ ਗੁਜਰ ਰਿਹਾ ਹੈ ਇਸ ਬਾਰੇ ਬੀਬੀਸੀ ਪੰਜਾਬੀ ਨੇ ਗੱਲ ਕੀਤੀ ਮੁਹਾਲੀ ਦੀ ਇਕ ਮਹਿਲਾ ਨਾਲ ਜੋ ਢਾਬਾ ਕਾਰੋਬਾਰ ਨਾਲ ਜੁੜੀ ਹੋਈ ਹੈ।
ਇਨ੍ਹਾਂ ਦਾ ਢਾਬਾ ਸ਼ਹਿਰ ਵਿੱਚ ਭੈਣਾਂ ਦੇ ਢਾਬੇ ਦੇ ਨਾਂ ਨਾਲ ਮਸ਼ਹੂਰ ਹੈ।
ਦਿੱਲੀ ਵਿੱਚ ਪਲਾਜ਼ਮਾ ਬੈਂਕ ਨੇ ਕੰਮ ਕਰਨਾ ਕੀਤਾ ਸ਼ੁਰੂ
ਦਿੱਲੀ ਦੇ ਇੰਸਟੀਚਿਊਟ ਆਫ਼ ਲਿਵਰ ਐਂਡ ਬਾਇਲਿਅਰੀ ਸਾਇੰਸਿਜ਼ ਵਿੱਚ ਪਲਾਜ਼ਮਾ ਬੈਂਕ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਕੋਈ ਵੀ ਕੋਰੋਨਾ ਮਰੀਜ਼ ਜਿਸ ਨੇ ਸਿਹਤਯਾਬ ਹੋਣ ਤੋਂ ਬਾਅਦ 14 ਦਿਨਾਂ ਦਾ ਰਿਕਰਵਰੀ ਪੀਰੀਅਡ ਪੂਰਾ ਕਰ ਲਿਆ ਹੈ ਉਹ ਪਲਾਜ਼ਮਾ ਦਾਨ ਕਰ ਸਕਦਾ ਹੈ।
ਇੰਸਟੀਚਿਊਟ ਦੇ ਡਾ਼ ਮੀਨੂ ਬਾਜਪੇਈ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਬੈਂਕ ਦਾ ਮਕਸਦ ਲੋੜਵੰਦ ਹਸਪਤਾਲਾਂ ਨੂੰ ਪਲਾਜ਼ਮਾ ਮੁਹਈਆ ਕਰਵਾਉਣਾ ਹੈ। ਜੇ ਲੋਕ ਦਾਨ ਕਰਦੇ ਰਹਿਣ ਤਾਂ ਅਸੀਂ ਜਿੰਨੇ ਲੋਕਾਂ ਦੀ ਹੋ ਸਕੀ ਮਦਦ ਕਰਾਂਗੇ।
ਇਹ ਸਵੇਰੇ 8 ਵਜੇ ਤੋਂ ਰਾਤੀਂ 8 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ।
ਦਾਨੀ 500 ਐੱਮਐੱਲ ਪਲਾਜ਼ਮਾ ਦਾਨ ਕਰ ਸਕਦਾ ਹੈ ਜਿਸ ਨਾਲ ਦੋ ਜਣਿਆਂ ਨੂੰ ਲਾਭ ਪਹੁੰਚਾਇਆ ਜਾ ਸਕਦਾ ਹੈ। ਪਲਾਜ਼ਮਾ ਨੂੰ ਇੱਕ ਸਾਲ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ।
ਇੱਥੇ ਪਹੁੰਚੇ ਇੱਕ ਪਲਾਜ਼ਮਾ ਦਾਨੀ ਨੇ ਦੱਸਿਆ, “ਇਲਾਜ ਜਾਰੀ ਹੋਣ ਦੀ ਉਡੀਕ ਨਹੀਂ ਕੀਤੀ ਜਾ ਸਕਦੀ, ਜੋ ਸਾਡੇ ਕੋਲ ਹੈ ਉਸ ਨਾਲ ਮਦਦ ਕਰਨੀ ਹੋਵੇਗੀ।”