ਕੋਰੋਨਾਵਾਇਰਸ ਨਾਲ ਸਬੰਧਤ ਇਹ ਲਾਇਵ ਪੇਜ਼ ਅਸੀੰ ਇੱਥੇ ਹੀ ਖ਼ਤਮ ਕਰ ਰਹੇ ਹਾਂ। 7 ਜੂਨ ਤੱਕ ਦੇ ਤਾਜ਼ਾ ਅਪਡੇਟ ਦੇਖਣ ਲ਼ਈ ਤੁਸੀੰ ਇੱਥੇ ਕਲਿੱਕ ਕਰ ਸਕਦੇ ਹੋ। ਧੰਨਵਾਦ
ਕੋਰੋਨਾਵਾਇਰਸ ਅਪਡੇਟ: ਸਪੇਨ ਤੇ ਇਟਲੀ ਨੂੰ ਭਾਰਤ ਨੇ ਪਿੱਛੇ ਛੱਡਿਆ, ਭਾਰਤ ਤੇ ਪਾਕਿਸਤਾਨੀ ਪੰਜਾਬ ਦਾ ਕੀ ਹੈ ਹਾਲ
ਸਪੇਨ ਅਤੇ ਇਟਲੀ ਨਾਲੋਂ ਹਾਲਾਂਕਿ ਭਾਰਤ ਵਿੱਚ ਮੌਤਾਂ ਦੀ ਗਿਣਤੀ ਕਿਤੇ ਘੱਟ ਹੈ, ਪੂਰੀ ਦੁਨੀਆਂ ਵਿੱਚ 4 ਲੱਖ ਮੌਤਾਂ ਹੋ ਚੁੱਕੀਆਂ ਹਨ
ਲਾਈਵ ਕਵਰੇਜ
ਕੋਰੋਨਾਵਾਇਰਸ ’ਤੇ ਦੇਸ ਦੁਨੀਆਂ ਦੀਆਂ ਮੁੱਖ ਅਪਡੇਟਸ
- ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 69 ਲੱਖ ਤੋਂ ਪਾਰ, 4 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।
- ਬ੍ਰਾਜ਼ੀਲ ਦੀ ਸਰਕਾਰੀ ਵੈਬਸਾਈਟ ਤੋਂ ਮਹੀਨਿਆਂ ਦਾ ਕੋਵਿਡ ਡੇਟਾ ਹਟਾ ਦਿੱਤਾ ਗਿਆ ਹੈ। ਅਸਲ ਵਿੱਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨੇਰੋ ਦੀ ਕੋਰੋਨਾਵਾਇਰਸ ਨੂੰ ਸਹੀ ਤਰੀਕੇ ਨਾਲ ਨਾ ਸਾਂਭਣ ਕਰਕੇ ਆਲੋਚਨਾ ਹੋ ਰਹੀ ਹੈ।
- ਕੋਰੋਨਾਵਾਇਰਸ ਫੈਲਣ ਦੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਰੋਮ, ਕੌਪਹੈਗਨ ਤੇ ਮੈਡਰਿਡ ਵਿੱਚ ਨਸਲੀ ਵਿਤਕਰੇ ਖ਼ਿਲਾਫ਼ ਪ੍ਰਦਰਸ਼ਨ ਹੋਏ।
- ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਡੇਵਿਡ ਮਾਲਪਾਸ ਅਨੁਸਾਰ ਕੋਰੋਨਾਵਾਇਰਸ ਦੁਨੀਆਂ ਦੇ ਅਰਥਚਾਰੇ ਲਈ ਇੱਕ ਵੱਡੇ ਝਟਕੇ ਵਜੋਂ ਹੈ।
- ਸਾਊਦੀ ਅਰਬ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੇ ਅੰਕੜੇ ਇੱਕ ਲੱਖ ਨੂੰ ਪਾਰ ਕਰ ਗਏ ਹਨ।
- ਕੋਰੋਨਾ ਦੀ ਲਾਗ ਦੇ ਮਾਮਲੇ ਵਿੱਚ ਭਾਰਤ ਸਪੇਨ ਤੇ ਇਟਲੀ ਨੂੰ ਪਿੱਛੇ ਛੱਡ ਕੇ ਪੰਜਵਾਂ ਸਭ ਤੋਂ ਪ੍ਰਭਾਵਿਤ ਦੇਸ ਬਣ ਗਿਆ ਹੈ।
- ਵਿਸ਼ਵ ਸਿਹਤ ਸੰਗਠਨ ਨੇ ਭਾਰਤ ਵਿੱਚ ਕੋਰੋਨਾਵਾਇਰਸ ਬਹੁਤ ਤੇਜ਼ੀ ਨਾਲ ਨਾ ਫੈਲਣ ਦੀ ਗੱਲ ਕਹੀ ਹੈ।
- ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੇ ਕੋਰੋਨਾਵਾਇਰਸ ਤੋਂ ਬਚਣ ਦੇ ਲਈ 20 ਲੱਖ ਵੈਕਸੀਨ ਤਿਆਰ ਕਰ ਲਈਆਂ ਹਨ।
- ਭਾਰਤ ਵਿੱਚ ਮਰੀਜ਼ਾਂ ਦੀ ਗਿਣਤੀ 2.50 ਲੱਖ ਤੋਂ ਪਾਰ ਅਤੇ ਹੁਣ ਤੱਕ 6,600 ਤੋਂ ਵੱਧ ਮੌਤਾਂ ਹੋਈਆਂ ਹਨ।
- ਪੰਜਾਬ ਵਿੱਚ ਕੁੱਲ ਮਾਮਲੇ 2600 ਤੋਂ ਵੱਦ ਹਨ ਅਤੇ ਮੌਤਾਂ ਦੀ ਗਿਣਤੀ 50 ਹੋ ਗਈ ਹੈ।
- ਕੈਪਟਨ ਅਮਰਿੰਦਰ ਨੇ ਮੰਨਿਆ ਹੈ ਕਿ ਹੁਣ ਪੰਜਾਬ ਵਿੱਚ ਰੋਜ਼ਾਨਾ 40-45 ਮਾਮਲੇ ਸਾਹਮਣੇ ਆ ਰਹੇ ਹਨ।

ਐੱਮਐੱਸਪੀ ਨੂੰ ਖ਼ਤਮ ਕਰਨ, ਰੁਜ਼ਗਾਰ ਤੇ ਮਜ਼ਦੂਰਾਂ ਬਾਰੇ ਕੀ ਬੋਲੇ ਕੈਪਟਨ
ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੇ ਕਈ ਮੁੱਦਿਆਂ ਬਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ। ਐੱਮਐੱਸਪੀ ਨੂੰ ਖ਼ਤਮ ਕਰਨ ਦਾ ਵਿਰੋਧ ਕੀਤਾ, ਸਵਾਲ ਰੁਜ਼ਗਾਰ ਤੇ ਮਜ਼ਦੂਰਾਂ ਬਾਰੇ ਵੀ ਆਏ
ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਲੌਕਡਾਊਨ: ਕੈਪਟਨ ਐੱਮਐੱਸਪੀ ਨੂੰ ਖ਼ਤਮ ਕਰਨ, ਰੁਜ਼ਗਾਰ ਤੇ ਮਜ਼ਦੂਰਾਂ ਬਾਰੇ ਕੀ ਬੋਲੇ ਪੰਜਾਬ ਦੇ ਮਜ਼ਦੂਰਾਂ ਨੇ ਵਧਾਈ ਝੋਨੇ ਦੀ ਲੁਆਈ, ਕਿਸਾਨ ਲੱਭ ਰਹੇ ਨਵੇਂ ਰਾਹ
ਪਰਵਾਸੀ ਮਜ਼ਦੂਰਾਂ ਦੇ ਵਾਪਿਸ ਜਾਣ ਤੋਂ ਬਾਅਦ ਪੰਜਾਬ ਦੇ ਖੇਤ ਮਜ਼ਦੂਰਾਂ ਨੇ ਝੋਨੇ ਦੀ ਲੁਆਈ ਦਾ ਰੇਟ ਵਧਾ ਦਿੱਤਾ ਹੈ।
ਮਜ਼ਦੂਰਾਂ ਨੇ ਰੇਟ ਲਗਭਗ ਦੁੱਗਣਾ ਕਰਨ ਦਾ ਫ਼ੈਸਲਾ ਲਿਆ ਐ ਜਿਸਦਾ ਕਿਸਾਨ ਵਿਰੋਧ ਕਰ ਰਹੇ ਹਨ।
ਮੋਗਾ ਦੇ ਕੁਝ ਪਿੰਡਾਂ ਵਿੱਚ ਸਥਾਨਕ ਮਜ਼ਦੂਰਾਂ ਨੇ ਆਪੋ ਆਪਣੇ ਰੇਟ ਵਧਾ ਦਿੱਤੇ ਹਨ, ਕਈ ਥਾਵਾਂ ਤੇ ਤਾਂ ਘੱਟ ਮਜ਼ਦੂਰੀ ਲੈਣ ਵਾਲੇ ਨੂੰ ਜੁਰਮਾਨਾ ਵੀ ਲਾਉਣ ਦੀ ਤਿਆਰੀ ਹੈ। ਰਿਪੋਰਟ- ਸੁਰਿੰਦਰ ਮਾਨ ਐਡਿਟ- ਰਾਜਨ ਪਪਨੇਜਾ
ਵੀਡੀਓ ਕੈਪਸ਼ਨ, ਮੋਗਾ 'ਚ ਖੇਤ ਮਜ਼ਦੂਰਾਂ ਨੇ ਵਧਾਇਆ ਰੇਟ, ਕਿਸਾਨ ਹੋਏ ਪ੍ਰੇਸ਼ਾਨ ਕੋਰੋਨਾਵਾਇਰਸ ਰਾਊਂਡ ਅਪ: ਦਿੱਲੀ ਦੇ ਹੋਟਲਾਂ ਨੂੰ ਨਾ ਖੋਲ੍ਹਣ ਪਿੱਛੇ ਕੇਜਰੀਵਾਲ ਦਾ ਤਰਕ ਕੀ ਹੈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਲੋੜ ਪੈਣ ’ਤੇ ਦਿੱਲੀ ਦੇ ਹੋਟਲਾਂ ਨੂੰ ਕੋਵਿਡ ਹਸਪਤਾਲ ਬਣਾਇਆ ਜਾ ਸਕਦਾ ਹੈ।
ਭਾਰਤ ਨੇ ਕੋਰੋਨਾ ਲਾਗ ਦੇ ਮਾਮਲਿਆਂ ਵਿੱਚ ਸਪੇਨ ਤੇ ਇਟਲੀ ਨੂੰ ਪਛਾੜ ਦਿੱਤਾ ਹੈ।
ਇਸ ਤੋਂ ਇਲਾਵਾ ਦੇਸ਼ ਅਤੇ ਦੁਨੀਆਂ ਵਿੱਚ ਕੋਰੋਨਾ ਸੰਬਧਿਤ ਹੋਰ ਕੀ-ਕੀ ਹੋਇਆ, ਦੇਖੋ ਅੱਜ ਦੇ ਇਸ ਕੋਰੋਨਾ ਰਾਊਂਡਅਪ ਵਿੱਚ
ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਦਿੱਲੀ ਦੇ ਮੁੱਖ ਮੰਤਰੀ ਦਾ ਫ਼ੈਸਲਾ, ਹੋਟਲਾਂ ਨੂੰ ਬਣਾਇਆ ਜਾ ਸਕਦਾ ਹੈ ਕੋਵਿਡ ਹਸਪਤਾਲ ਅਨਲੌਕ -1: ਮਨਜ਼ੂਰੀ ਦੇ ਬਾਵਜੂਦ ਦੁਕਾਨਾਂ ਕਿਉਂ ਨਹੀਂ ਖੋਲ੍ਹਣੀਆਂ ਚਾਹੁੰਦੇ ਕੁਝ ਮਾਲਕ
ਚੰਡੀਗੜ੍ਹ ਦਾ ਐਲਾਂਟੇ ਮੌਲ ਖੇਤਰ ਦੇ ਵੱਡਾ ਮੌਲਜ਼ ਵਿੱਚ ਸ਼ੁਮਾਰ ਹੈ ਅਤੇ ਸਰਕਾਰ ਨੇ 8 ਜੂਨ ਤੋਂ ਮੌਲਜ਼, ਰੈਸਟੋਰੈਂਟ ਅਤੇ ਧਾਰਮਿਕ ਸਥਾਨ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਪਰ ਰੈਸਟੋਰੈਂਟ ਮਾਲਕ ਦਾ ਕਹਿਣਾ ਹੈ ਕਿ ਸਰਕਾਰੀ ਹਦਾਇਤਾਂ ਮੁਤਾਬਕ ਜੇ ਰੈਸਟੋਰੈਂਟ ਖੋਲ੍ਹ ਵੀ ਲਈਏ ਤਾਂ ਕਿਰਾਇਆ ਵੀ ਨਹੀਂ ਨਿਕਲਣਾ। ਰਿਪੋਰਟ- ਅਰਵਿੰਦ ਛਾਬੜਾ, ਸ਼ੂਟ ਐਡਿਟ- ਗੁਲਸ਼ਨ ਕੁਮਾਰ
ਵੀਡੀਓ ਕੈਪਸ਼ਨ, 'ਮੈਂ ਆਪਣਾ ਰੈਸਟੋਰੈਂਟ ਨਹੀਂ ਖੋਲ੍ਹ ਸਕਦਾ, ਕਿਰਾਇਆ ਵੀ ਨਹੀਂ ਨਿਕਲੇਗਾ' 500 ਕਿੱਲੋਮੀਟਰ ਰੇਹੜੀ ਚਲਾ ਕੇ ਮਾਪਿਆਂ ਨੂੰ ਘਰ ਲੈ ਕੇ ਗਏ ਮੁੰਡੇ ਨੂੰ ਮਿਲੋ
ਉੱਤਰ ਪ੍ਰਦੇਸ਼ ਦੇ ਬਨਾਰਸ ਅਤੇ ਬਿਹਾਰ ਦੇ ਅਰਰੀਆ ਵਿਚਾਲੇ 500 ਕਿੱਲੋਮੀਟਰ ਤੋਂ ਵੱਧ ਦਾ ਫਾਸਲਾ ਹੈ।
ਪਰ ਕਿੰਨੀਆਂ ਵੀ ਦੂਰੀਆਂ ਹੋਣ, ਹੌਸਲਾ ਅਤੇ ਮਜਬੂਰੀ ਚਾਹੇ ਤਾਂ ਸਭ ਮਿਟਾ ਸਕਦੀ ਹੈ।
11 ਸਾਲਾ ਤਬਾਰਕ ਅਤੇ ਉਸਦੇ ਮਾਤਾ-ਪਿਤਾ ਨੂੰ ਇਹ ਚੰਗੀ ਤਰ੍ਹਾਂ ਜਾਣਦੇ ਹਨ... ਕਿਉਂਕਿ ਇਹ ਪਰਿਵਾਰ ਰੇਹੜੀ 'ਤੇ ਬੈਠ ਕੇ ਇਹ ਦੂਰੀ ਤੈਅ ਕਰ ਚੁੱਕਿਆ ਹੈ।
ਵੀਡੀਓ: ਸੀਟੂ ਤਿਵਾਰੀ ਅਤੇ ਰਾਸ਼ਿਦ ਅਨਵਰ
ਵੀਡੀਓ ਕੈਪਸ਼ਨ, 500 ਕਿੱਲੋਮੀਟਰ ਦਾ ਸਫ਼ਰ ਰੇਹੜੀ 'ਤੇ ਤੈਅ ਕਰਕੇ ਬਿਹਾਰ ਪਹੁੰਚਿਆ ਪਰਿਵਾਰ ਕੋਰੋਨਾਵਾਇਰਸ ਮਹਾਮਾਰੀ : ਕੀ ਸਰਦੀਆਂ ਦੇ ਮੌਸਮ ਵਿਚ ਵਾਇਰਸ ਹੋ ਵਧੇਗਾ, ਜੇਮਜ਼ ਗੈਲਾਗਰ, ਸਿਹਤ ਅਤੇ ਵਿਗਿਆਨ ਪੱਤਰਕਾਰ, ਬੀਬੀਸੀ
ਦੁਨੀਆਂ ਦੇ ਬਹੁਤੇ ਦੇਸਾਂ ਵਿੱਚ ਲੌਕਡਾਊਨ ਹੈ ਅਤੇ ਕਈ ਦੇਸਾਂ ਨੇ ਕਰਫਿਊ ਲਗਾ ਦਿੱਤਾ ਹੈ। ਜ਼ਿਆਦਾਤਰ ਦੇਸਾਂ ਨੇ ਆਪਣੀਆਂ ਸਰਹੱਦਾਂ ਲਗਭਗ ਸੀਲ ਕਰ ਦਿੱਤੀਆਂ ਹਨ।
ਕੋਰੋਨਾਵਾਇਰਸ ਬਾਰੇ ਦੁਨੀਆਂ ਦਸੰਬਰ ਵਿੱਚ ਹੀ ਜਾਗਰੂਕ ਹੋਈ ਹੈ, ਪਰ ਇਹ ਅਨੰਤ ਕਾਲ ਤੋਂ ਮੌਜੂਦ ਹੈ।
ਦੁਨੀਆਂ ਭਰ ਦੇ ਵਿਗਿਆਨੀਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਵੀ ਅਜਿਹਾ ਬਹੁਤ ਕੁਝ ਹੈ ਜਿਸ ਬਾਰੇ ਅਸੀਂ ਸਮਝ ਨਹੀਂ ਸਕੇ। ਇਸ ਬਾਰੇ ਬਹੁਤ ਸਾਰੇ ਪ੍ਰਸ਼ਨ ਹਨ ਜਿਨ੍ਹਾਂ ਦੇ ਉੱਤਰ ਜਾਣਨ ਲਈ ਸਾਰੇ ਵਿਸ਼ਵ ਵਿਆਪੀ ਪੱਧਰ ’ਤੇ ਪ੍ਰਯੋਗ ਕਰ ਰਹੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਤਸਵੀਰ ਸਰੋਤ, Getty Images
ਕੋਰੋਨਾਵਾਇਰਸ: ਕੀ ਯੂਕੇ 'ਚ ਘੱਟ ਸਕਦਾ ਸੀ ਮੌਤ ਦਾ ਅੰਕੜਾ?
ਮਹਾਂਮਾਰੀ ਵਿਗਿਆਨੀ ਅਤੇ ਯੂਕੇ ਦੇ ਸਰਕਾਰੀ ਸਲਾਹਕਾਰ ਪ੍ਰੋ. ਜੋਨ ਐਡਮੰਡਸ ਦਾ ਕਹਿਣਾ ਹੈ ਕਿ ਜੇਕਰ ਯੂਕੇ "ਪਹਿਲਾਂ" ਲੌਕਡਾਊਨ ਦਾ ਫੈਸਲਾ ਕਰ ਲੈਂਦਾ ਤਾਂ ਵਧੇਰੇ ਜਾਨਾਂ ਬਚਾਈਆਂ ਜਾ ਸਕਦੀਆਂ ਸਨ।
ਯੂਕੇ ਸਰਕਾਰ ਦੇਸਿਹਤ ਸਕੱਤਰ ਮੈਟ ਹੈਨਕੌਕ ਨੇ ਕਿਹਾ ਕਿ ਉਹ ਇਸ ਤਰਕ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਹੀ ਸਮੇਂ ਤੇ ਸਹੀ ਫੈਸਲੇ ਲਏ ਹਨ।
ਉਨ੍ਹਾਂ ਨੇ ਬੀਬੀਸੀ ਦੇ ਐਂਡਰਿਊਮਾਰ ਨੂੰ ਦੱਸਿਆ ਕਿ ਸਰਕਾਰ ਨੂੰ "ਵਿਗਿਆਨੀਆਂ ਦੁਆਰਾ ਹੀ ਸੇਧ ਦਿੱਤੀ ਗਈ ਸੀ" ਅਤੇ ਅਜਿਹਾ ਕਹਿਣਾ ਗਲਤ ਹੈ ਕਿ ਸਰਕਾਰ ਨੇ ਗਲਤ ਫੈਸਲਾ ਲਿਆ ਹੈ।
ਦੱਸ ਦੇਇਏ ਕਿ ਯੂਕੇ ਵਿਚ ਹੁਣ ਤੱਕ 2,86,294 ਕੇਸ ਸਾਹਮਣੇ ਆ ਚੁੱਕੇ ਹਨ ਅਤੇ 40,548 ਮੌਤਾਂ ਹੋਈਆਂ ਹਨ।

ਤਸਵੀਰ ਸਰੋਤ, Getty Images
RJD ਦੇ ਨੇਤਾਵਾਂ ਨੇ ਭਾਂਡੇ ਖੜਕਾ ਕੇ ਗ੍ਰਹਿ ਮੰਤਰੀ ਦੇ ਖਿਲਾਫ਼ ਕੀਤਾ ਪ੍ਰਦਰਸ਼ਨ
ਰਾਸ਼ਟਰੀ ਜਨਤਾ ਦਲ ਦੇ ਨੇਤਾਵਾਂ ਰਬੜੀ ਦੇਵੀ, ਤੇਜਸਵੀ ਯਾਦਵ ਅਤੇ ਤੇਜ ਪ੍ਰਤਾਪ ਯਾਦਵ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ਼ ਭਾਂਡੇ ਖੜਕਾ ਕੇ ਵਿਰੋਧ ਪ੍ਰਦਰਸ਼ਨ ਕੀਤਾ।
ਮਜ਼ਦੂਰਾਂ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਗਿਆ।
ਖਾਸ ਗੱਲ ਸੀ ਕਿ ਸਭ ਨੇ ਇਸ ਪ੍ਰਦਰਸ਼ਨ ਦੇ ਦੌਰਾਨ ਸੋਸ਼ਲ ਡਿਸਟੈਸਿੰਗ ਦਾ ਧਿਆਨ ਰੱਖਿਆ। ਆਪਣੇ-ਆਪਣੇ ਸਰਕਲ ਵਿਚ ਹੀ ਖੜੇ ਰਹਿ ਕੇ ਵਿਰੋਧ ਕੀਤਾ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾਵਾਇਰਸ: ਦੁਨੀਆਂ ਭਰ 'ਚ ਮੌਤਾਂ ਦੀ ਗਿਣਤੀ 4 ਲੱਖ ਤੋਂ ਪਾਰ
ਦੁਨੀਆਂ ਭਰ 'ਚ ਕੋਰੋਨਾਵਾਇਰਸ ਦੀ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ 4 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ ਅਤੇ 69 ਲੱਖ ਤੋਂ ਉਪਰ ਲਾਗ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ।
- ਦੁਨੀਆਂ ਵਿਚ ਸਭ ਤੋਂ ਜ਼ਿਆਦਾ ਮੌਤਾਂ ਅਮਰੀਕਾ ਵਿਚ ਹੋਈਆਂ ਹਨ। ਅਮਰੀਕਾ 'ਚ ਮਰਨ ਵਾਲਿਆਂ ਦੀ ਗਿਣਤੀ 1,09,802 ਹੈ।
- ਮੌਤਾਂ ਦੀ ਗਿਣਤੀ 'ਚ ਦੂਸਰੇ ਨੰਬਰ 'ਤੇ ਯੂਕੇ ਹੈ ਜਿਥੇ 40,548 ਮੌਤਾਂ ਹੋਈਆਂ ਹਨ।
- ਤੀਜੇ ਨੰਬਰ 'ਤੇ ਸਭ ਤੋਂ ਵੱਧ ਮੌਤਾਂ ਬ੍ਰਾਜ਼ੀਲ 'ਚ ਹੈ ਜਿਥੇ 35,930 ਮੌਤਾਂ ਹੋਈਆਂ ਹਨ।

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਨੂੰ ਲੈ ਕੇ ਹੁਣ ਤੱਕ ਦੀਆਂ ਦੇਸ਼-ਦੁਨੀਆਂ ਦੀਆਂ ਅਪਡੇਟਸ
- ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 69 ਲੱਖ ਤੋਂ ਪਾਰ, 4 ਲੱਖ ਤੋਂ ਵੱਧ ਲੋਕਾਂ ਦੀ ਮੌਤ
- ਕੋਰੋਨਾਵਾਇਰਸ ਦੇ ਭਾਰਤ ਵਿੱਚ ਕੁੱਲ 2 ਲੱਖ 46 ਹਜ਼ਾਰ ਤੇ 628 ਮਾਮਲੇ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 6929 ਤੱਕ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ 9971 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 287 ਮੌਤਾਂ ਹੋਈਆਂ ਹਨ।
- ਕੋਰੋਨਾਵਾਇਰਸ ਦੀ ਲਾਗ ਨੂੰ ਲੈ ਕੇ ਹੁਣ ਤੱਕ ਭਾਰਤ ਵਿਚ 46,66,386 ਟੈਸਟ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਅੰਕੜੇ ਇੰਡੀਅਨ ਕਾਉੰਸਿਲ ਆਫ਼ ਮੇਡੀਕਲ ਰਿਸਰਚ ਵਲੋਂ ਜਾਰੀ ਕੀਤੇ ਗਏ ਹਨ।
- ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਕੱਲ ਤੋਂ ਦਿੱਲੀ ਦੇ ਬਾਰਡਰ ਖੁੱਲਣਗੇ, ਦਿੱਲੀ ਦੇ ਹਸਪਤਾਲ ਸਿਰਫ਼ ਦਿੱਲੀ ਵਾਲਿਆਂ ਲਈ ਹੋਣਗੇ ਅਤੇ ਕੇਂਦਰੀ ਹਸਪਤਾਲ ਸਾਰਿਆਂ ਲਈ ਹੋਣਗੇ, ਧਾਰਮਿਕ ਸਥਾਨ, ਮਾਲ ਅਤੇ ਰੈਸਟੋਰੈਂਟ ਕੱਲ ਤੋਂ ਖੁੱਲਣਗੇ।
- ਵਿਸ਼ਵ ਬੈਂਕ ਦੇ ਚੇਅਰਮੇਨ ਡੇਵਿਡ ਮਾਲਪਾਸ ਨੇ ਕਿਹਾ ਕਿ ਕੋਰੋਨਾਵਾਇਰਸ ਮਹਾਂਮਾਰੀ ਵਿਸ਼ਵਵਿਆਪੀ ਆਰਥਿਕਤਾ ਨੂੰ ਇਕ ਵੱਡੇ ਵਿਨਾਸ਼ਕਾਰੀ ਸਦਮੇ ਵਿਚ ਲੈ ਕੇ ਜਾਵੇਗੀ। ਮਾਲਪਾਸ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਮਹਾਂਮਾਰੀ ਦੇ ਕਾਰਨ ਅਰਥਚਾਰੇ ਨੂੰ ਹੋਣ ਵਾਲਾ ਇਹ ਨੁਕਸਾਨ ਇਕ ਦਹਾਕੇ ਤਕ ਚੱਲੇ ਰਹਿਣ ਦੀ ਉਮੀਦ ਹੈ।
- ਹਜ਼ਾਰਾਂ ਲੋਕ ਯੂਕੇ ਵਿਚ ਨਸਲਵਾਦ ਵਿਰੋਧੀ ਪ੍ਰਦਰਸ਼ਨਾਂ ਵਿਚ ਸ਼ਾਮਲ ਹੋ ਰਹੇ ਹਨ, ਪਰ ਵੱਡਾ ਸੋਸ਼ਲ ਡਿਸਟੈਸਿੰਗ ਬਣਿਆ ਹੋਇਆ ਹੈ। ਅਮਰੀਕਾ ਵਿਚ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਹੋਏ ਇਹ ਵਿਰੋਧ ਪ੍ਰਦਰਸ਼ਨ ਲੰਡਨ, ਮੈਨਚੇਸਟਰ, ਕਾਰਡਿਫ, ਲੈਸਟਰ ਅਤੇ ਸ਼ੈਫੀਲਡ ਸਣੇ ਸ਼ਹਿਰਾਂ ਵਿਚ ਹੋਏ।
- ਇਕ ਪਾਸੇ ਜਿਥੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਵਲੋਂ ਮਹਾਂਮਾਰੀ ਦੇ ਪ੍ਰਕੋਪ ਨੂੰ ਸੰਭਾਲ ਨਾ ਪਾਉਣ ਦੀ ਅਲੋਚਨਾ ਹੋ ਰਹੀ ਹੈ, ਦੂਜੇ ਪਾਸੇ ਕੋਵਿਡ -19 ਦੇ ਕਈ ਮਹੀਨਿਆਂ ਦੇ ਅੰਕੜਿਆਂ ਨੂੰ ਬ੍ਰਾਜ਼ੀਲ ਦੇ ਸਰਕਾਰੀ ਵੈਬਸਾਈਟ ਤੋਂ ਹਟਾ ਦਿੱਤਾ ਹੈ।
- ਪਾਕਿਸਤਾਨ ਵਿੱਚ ਕੋਰੋਨਾਵਾਇਰਸ ਲਾਗ ਦੇ ਮਾਮਲੇ 98,000 ਤੋਂ ਵੱਧ ਹੋ ਗਏ ਹਨ, ਜਦ ਕਿ ਇਸ ਕਾਰਨ ਮੌਤਾਂ ਦਾ ਅੰਕੜਾ 1998 ਤੋਂ ਵੀ ਪਾਰ ਹੋ ਗਿਆ ਹੈ। ਉੱਧਰ, ਕੋਰੋਨਾਵਾਇਰਸ ਦਾ ਸਭ ਤੋਂ ਵੱਧ ਕਹਿਰ ਪਾਕਿਸਤਾਨ ਦੇ ਪੰਜਾਬ ਵਿੱਚ ਜਾਰੀ ਹੈ।

ਤਸਵੀਰ ਸਰੋਤ, Getty Images
ਕੋਰੋਨਾਵਾਇਰਸ: ਸਪੇਨ, ਇਟਲੀ ਨੂੰ ਪਛਾੜ ਕੇ ਭਾਰਤ ਹੁਣ ਪੰਜਵੇ ਨੰਬਰ 'ਤੇ
ਭਾਰਤ ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਦੀ ਗਿਣਤੀ 'ਚ ਸਪੇਨ ਤੇ ਇਟਲੀ ਨੂੰ ਪਛਾੜ ਕੇ ਪੰਜਵੇ ਨੰਬਰ 'ਤੇ ਆ ਗਿਆ ਹੈ।
ਭਾਰਤ 'ਚ ਇਸ ਵੇਲੇ 2 ਲੱਖ 47 ਹਜ਼ਾਰ ਤੋਂ ਵੱਧ ਕੇਸ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 7000 ਦੇ ਨੇੜੇ ਪਹੁੰਚ ਗਈ ਹੈ।
ਜੌਹਨ ਹੌਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਦੁਨੀਆਂ ਭਰ 'ਚ ਇਹ ਗਿਣਤੀ ਕੁਝ ਇਸ ਤਰ੍ਹਾਂ ਹੈ
- ਅਮਰੀਕਾ – 19,20,061 ਕੇਸ – 1,09,802 ਮੌਤਾਂ
- ਬ੍ਰਾਜ਼ੀਲ – 6,72,846 ਕੇਸ – 35,930 ਮੌਤਾਂ
- ਰੂਸ – 4,58,102 ਕੇਸ – 5717 ਮੌਤਾਂ
- ਯੂਕੇ – 2,86,294 ਕੇਸ – 40,548 ਮੌਤਾਂ
- ਭਾਰਤ – 2,47,040 ਕੇਸ – 6946 ਮੌਤਾਂ

ਤਸਵੀਰ ਸਰੋਤ, @JohnsHopkins
ਕੋਰੋਨਾਵਾਇਰਸ ਸੰਕਟ: ਕਾਮਿਆਂ ਦੀ ਘਾਟ ਕਾਰਨ ਕਿਸਾਨ ਬਿਜਾਈ ਲਈ ਇਹ ਤਕਨੀਕ ਅਪਨਾ ਰਹੇ ਹਨ
10 ਜੂਨ ਤੋਂ ਪੰਜਾਬ ਵਿੱਚ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਕਰ ਸਕਦੇ ਹਨ।
ਕੋਰੋਨਾਵਾਇਰਸ ਸੰਕਟ ਦੇ ਦੌਰ ’ਚ ਕਾਮਿਆਂ ਦੀ ਘਾਟ ਕਾਰਨ ਕਿਸਾਨ ਬਿਜਾਈ ਲਈ ਡੀਐੱਸਆਰ ਦੀ ਤਕਨੀਕ ਅਪਨਾ ਰਹੇ ਹਨ।
ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁੰਤਤਕ ਕੁਮਾਰ ਐਰੀ ਦਾ ਕਹਿਣਾ ਹੈ ਕਿ ਇਸ ਨੂੰ ਝੋਨੇ ਦੀ ਸਿੱਧੀ ਬਿਜਾਈ ਵੀ ਆਖਿਆ ਜਾਂਦਾ ਹੈ।
ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਸੰਕਟ: ਕਾਮਿਆਂ ਦੀ ਘਾਟ ਕਾਰਨ ਕਿਸਾਨ ਬਿਜਾਈ ਲਈ ਇਹ ਤਕਨੀਕ ਅਪਨਾ ਰਹੇ ਹਨ ਕੋਰੋਨਾਵਾਇਰਸ: 'ਸਾਇਲੈਂਟ ਸਪਰੈਡਰਜ਼' ਕਿਵੇਂ ਮਹਾਂਮਾਰੀ ਨੂੰ ਵਧਾ ਰਹੇ
ਜਦੋਂ ਤੋਂ ਕੋਰੋਨਾਵਾਇਰਸ ਦਾ ਸੰਕਟ ਸਾਹਮਣੇ ਆਇਆ ਹੈ, ਵਿਗਿਆਨੀਆਂ ਨੇ ਕੋਰੋਨਾਵਾਇਰਸ ਦੀਆਂ ਅਜੀਬ ਅਤੇ ਚਿੰਤਾਜਨਕ ਵਿਸ਼ੇਸ਼ਤਾਵਾਂ ਬਾਰੇ ਕਾਫ਼ੀ ਸਬੂਤ ਲੱਭੇ ਹਨ।
ਹਾਲਾਂਕਿ ਬਹੁਤ ਸਾਰੇ ਲੋਕ ਜੋ ਇਸ ਵਾਇਰਸ ਤੋਂ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਨੂੰ ਖੰਘ ਤੇ ਬੁਖਾਰ ਹੋਣ ਦੇ ਨਾਲ ਹੀ ਸੁਆਦ ਅਤੇ ਸੁੰਘਣ ਦੀ ਸ਼ਕਤੀ ਵੀ ਘੱਟ ਹੋ ਜਾਂਦੀ ਹੈ।ਕਈਆਂ ਵਿੱਚ ਕੋਈ ਲੱਛਣ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਕਦੇ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਕੋਵਿਡ -19 ਹੈ।
ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਸ ਤਰੀਕੇ ਨਾਲ ਕਿੰਨੇ ਲੋਕ ਪ੍ਰਭਾਵਿਤ ਹੋ ਰਹੇ ਹਨ ਅਤੇ ਕੀ "ਸਾਇਲੈਂਟ ਸਪਰੈਡਰ" ਮਹਾਂਮਾਰੀ ਨੂੰ ਵਧਾ ਰਹੇ ਹਨ।
ਵੀਡੀਓ ਕੈਪਸ਼ਨ, ਕੋਰੋਨਾਵਾਇਰਸ: 'ਸਾਇਲੰਟ ਸਪਰੈਡਰਜ਼' ਕਿਵੇਂ ਮਹਾਂਮਾਰੀ ਨੂੰ ਵਧਾ ਰਹੇ ਕੋਰੋਨਾਵਾਇਰਸ ਇਲਾਜ: 6 ਦਵਾਈਆਂ ਜੋ ਦੁਨੀਆਂ ਨੂੰ ਮਹਾਮਾਰੀ ਤੋਂ ਬਚਾ ਸਕਦੀਆਂ ਹਨ, ਮਾਰੀਆ ਇਲੈਨਾ ਨਵਾਸ, ਬੀਬੀਸੀ ਵਰਲਡ ਸਰਵਿਸ
ਕੋਰੋਨਾਵਾਇਰਸ ਮਹਾਮਾਰੀ ਤੋਂ ਬਚਣ ਲਈ ਵਿਸ਼ਵ ਭਰ ਵਿਚ ਵਿਗਿਆਨਕ ਵੈਕਸੀਨ ਤਿਆਰ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ।
ਨਵੀਆਂ ਦਵਾਈਆਂ ਤੇ ਵੈਕਸੀਨ ਦੀ ਖੋਜ ਲਈ ਕਈ -ਕਈ ਸਾਲ ਤੇ ਦਹਾਕੇ ਵੀ ਲੱਗ ਜਾਂਦੇ ਹਨ, ਪਰ ਕੋਰੋਨਾਵਾਇਰਸ ਉੱਤੇ ਵੈਕਸੀਨ ਦੀ ਖੋਜ ਦੀ ਜਿੰਨੀ ਤੇਜ਼ ਰਫ਼ਤਾਰ ਹੈ, ਉਹ ਬਹੁਤ ਹੀ ਹੈਰਾਨੀਜਨਕ ਹੈ।
ਇਬੋਲਾ ਵਾਇਰਸ ਦੀ ਦਵਾਈ ਦੀ ਖੋਜ ਦੀ ਮਿਸਾਲ ਦੇਖੀ ਜਾ ਸਕਦੀ ਹੈ, ਜਿਸ ਨੂੰ ਖੋਜਣ ਲਈ 16 ਸਾਲ ਦਾ ਸਮਾਂ ਲੱਗ ਗਿਆ।ਕੋਰੋਨਾਵਾਇਰਸ ਮਹਾਮਾਰੀ ਤੋਂ ਬਚਣ ਲਈ ਵਿਸ਼ਵ ਭਰ ਵਿਚ ਵਿਗਿਆਨਕ ਵੈਕਸੀਨ ਤਿਆਰ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਤਸਵੀਰ ਸਰੋਤ, Getty Images
ਕੋਰੋਨਾਵਾਇਰਸ: ਬੱਚਿਆਂ 'ਚ ਵਧਿਆ ਕੁਪੋਸ਼ਣ ਬਣ ਸਕਦਾ ਹੈ ਲੱਖਾਂ ਮੌਤਾਂ ਦਾ ਕਾਰਨ - ਰਿਪੋਰਟ
ਜੌਨ ਹੌਪਕਿੰਸ ਯੂਨੀਵਰਸਿਟੀ ਮੁਤਾਬਕ ਅਗਲੇ ਛੇ ਮਹੀਨਿਆਂ ਵਿੱਚ ਭਾਰਤ ‘ਚ ਕੁਪੋਸ਼ਣ ਨਾਲ ਤਿੰਨ ਲੱਖ ਬੱਚਿਆਂ ਦੀ ਮੌਤ ਹੋ ਸਕਦੀ ਹੈ।
ਲੌਕਡਾਊਨ ਦੇ ਚਲਦੇ ਲੱਖਾਂ ਲੋਕ, ਖਾਸ ਤੌਰ ‘ਤੇ ਦਿਹਾੜੀ ਮਜ਼ਦੂਰੀ ਕਰਨ ਵਾਲਿਆਂ ਕੋਲ ਕੰਮ ਨਹੀਂ ਹੈ ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਨੂੰ ਲੋੜੀਂਦਾ ਖਾਣਾ ਨਸੀਬ ਨਹੀਂ ਹੋ ਰਿਹਾ ਹੈ।
ਪਹਿਲਾਂ ਹੀ ਭਾਰਤ ਵਿੱਚ ਬੱਚਿਆਂ 'ਚ ਕੁਪੋਸ਼ਣ ਦੀ ਦਰ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਹੈ।
ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਬੱਚਿਆਂ 'ਚ ਵਧਿਆ ਕੁਪੋਸ਼ਣ ਬਣ ਸਕਦਾ ਹੈ ਲੱਖਾਂ ਮੌਤਾਂ ਦਾ ਕਾਰਨ- ਰਿਪੋਰਟ 'ਕੋਰੋਨਾ ਕਾਰਨ 6 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਜਾਣਗੇ', ਦਰਸ਼ਨੀ ਡੇਵਿਡ, ਗਲੋਬਲ ਕਾਰੋਬਾਰੀ ਪੱਤਰਕਾਰ
ਵਿਸ਼ਵ ਬੈਂਕ ਦੇ ਚੇਅਰਮੇਨ ਡੇਵਿਡ ਮਾਲਪਾਸ ਨੇ ਕਿਹਾ ਕਿ ਕੋਰੋਨਾਵਾਇਰਸ ਮਹਾਂਮਾਰੀ ਵਿਸ਼ਵਵਿਆਪੀ ਆਰਥਿਕਤਾ ਨੂੰ ਇਕ ਵੱਡੇ ਵਿਨਾਸ਼ਕਾਰੀ ਸਦਮੇ ਵਿਚ ਲੈ ਕੇ ਜਾਵੇਗੀ।
ਮਾਲਪਾਸ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਮਹਾਂਮਾਰੀ ਦੇ ਕਾਰਨ ਅਰਥਚਾਰੇ ਨੂੰ ਹੋਣ ਵਾਲਾ ਇਹ ਨੁਕਸਾਨ ਇਕ ਦਹਾਕੇ ਤਕ ਚੱਲੇ ਰਹਿਣ ਦੀ ਉਮੀਦ ਹੈ।
ਮਾਲਪਾਸ ਨੇ ਚੇਤਾਵਨੀ ਦਿੱਤੀ ਕਿ ਕੋਰੋਨਾਵਾਇਰਸ ਦੇ ਪ੍ਰਭਾਵਾਂ ਦੇ ਕਾਰਨ, ਲਗਭਗ 6 ਕਰੋੜ ਲੋਕ ਬਹੁਤ ਜ਼ਿਆਦਾ ਗਰੀਬੀ ਵੱਲ ਜਾਣਗੇ।
ਵਰਲਡ ਬੈਂਕ ਦੇ ਅਨੁਸਾਰ, ਗਰੀਬ ਹੋਣ ਦਾ ਅਰਥ ਹੈ ਇੱਕ ਜੀਵਣ ਲਈ ਇੱਕ ਦਿਨ ਵਿੱਚ 145 ਰੁਪਏ (1.90 ਡਾਲਰ) ਤੋਂ ਵੀ ਘੱਟ ਮਿਲ ਪਾਉਣੇ।
ਬੀਬੀਸੀ ਰੇਡੀਓ 4 ਦੇ ਪ੍ਰੋਗਰਾਮ ‘ਦਿ ਵਰਲਡ ਦਿਸ ਵੀਕੈਂਡ’ ਵਿੱਚ ਮਾਲਪਾਸ ਨੇ ਕਿਹਾ ਕਿ ਮਹਾਂਮਾਰੀ ਅਤੇ ਲੌਕਡਾਊਨ ਨੇ ਦੁਨੀਆ ਭਰ ਦੇ ਲੱਖਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਤ ਕੀਤਾ ਹੈ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਵਿਸ਼ਵ ਬੈਂਕ ਦੇ ਚੇਅਰਮੇਨ ਡੇਵਿਡ ਮਾਲਪਾਸ ਕੱਲ ਤੋਂ ਖੁੱਲਣਗੇ ਦਿੱਲੀ ਦੇ ਬਾਰਡਰ – ਅਰਵਿੰਦ ਕੇਜਰੀਵਾਲ, 'ਦਿੱਲੀ ਦੇ ਹਸਪਤਾਲ ਸਿਰਫ਼ ਦਿੱਲੀ ਵਾਲਿਆਂ ਲਈ'
ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪ੍ਰੈਸ ਕਾਨਫਰੰਸ ਕਰਕੇ ਵੱਡੇ ਐਲਾਨ ਕੀਤੇ ਗਏ ਹਨ।
- ਕੱਲ ਤੋਂ ਖੁੱਲਣਗੇ ਦਿੱਲੀ ਦੇ ਬਾਰਡਰ
- ਦਿੱਲੀ ਦੇ ਹਸਪਤਾਲ ਸਿਰਫ਼ ਦਿੱਲੀ ਵਾਲਿਆਂ ਲਈ, ਕੇਂਦਰੀ ਹਸਪਤਾਲ ਸਾਰਿਆਂ ਲਈ
- ਮਾਲ ਅਤੇ ਰੈਸਟੋਰੈਂਟ ਕੱਲ ਤੋਂ ਖੁੱਲਣਗੇ
- ਧਾਰਮਿਕ ਸਥਾਨ ਕੱਲ ਤੋਂ ਖੁੱਲਣ ਜਾ ਰਹੇ ਹਨ
- ਹੋਟਲ ਅਤੇ ਬੈਂਕਟ ਹਾਲ ਅਜੇ ਨਹੀਂ ਖੋਲੇ ਜਾਣਗੇ
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾਵਾਇਰਸ ਦਾ ਜਹਾਜ਼ ਦੇ ਸਫ਼ਰ ਉੱਤੇ ਅਸਰ
ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਦਾ ਜਹਾਜ਼ ਦੇ ਸਫ਼ਰ ਉੱਤੇ ਅਸਰ









