ਕੋਰੋਨਾਵਾਇਰਸ ਅਪਡੇਟ: ਨਿਊਜ਼ੀਲੈਂਡ ਨੇ ਖ਼ਤਮ ਕੀਤੀਆਂ ਪਾਬੰਦੀਆਂ; ਨਿਊ ਯਾਰਕ ਸ਼ਹਿਰ ਦੁਬਾਰਾ ਖੁੱਲ੍ਹਣਾ ਸ਼ੁਰੂ

ਕੋਰੋਨਾਵਾਇਰਸ ਦਾ ਗਲੋਬਲ ਅੰਕੜਾ 70 ਲੱਖ ਤੋਂ ਪਾਰ ਅਤੇ ਮੌਤਾਂ ਦੀ ਗਿਣਤੀ ਵੀ 4 ਲੱਖ ਤੋਂ ਟੱਪੀ

ਲਾਈਵ ਕਵਰੇਜ

  1. ਸਾਡੇ ਨਾਲ ਜੁੜਨ ਲਈ ਧੰਨਵਾਦ। ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। 9 ਜੂਨ ਦੇ ਲਾਈਵ ਅਪਡੇਟਸ ਲਈ ਇੱਥੇ ਕਲਿੱਕ ਕਰੋ

  2. ਕੋਰੋਨਾਵਾਇਰਸ 'ਤੇ ਜਾਣੋ ਦੇਸ-ਦੁਨੀਆਂ ਦੀਆਂ ਅਹਿਮ ਅਪਡੇਟਸ

    • ਦੁਨੀਆਂ ਭਰ ਵਿੱਚਕੋਰੋਨਾਵਾਇਰਸਦੇ 70 ਲੱਖ ਤੋਂ ਵੱਧ ਮਾਮਲੇ ਹੋ ਗਏ ਹਨ, ਜਦੋਂਕਿ ਮੌਤਾਂ ਦੀ ਗਿਣਤੀ 4 ਲੱਖ ਤੋਂ ਵੱਧ ਹੋ ਗਈ ਹੈ
    • ਨਿਊਜ਼ੀਲੈਂਡਵਿੱਚ ਲੌਕਡਾਊਨ ਖ਼ਤਮ ਹੋ ਗਿਆ ਹੈ ਪਰ ਕੌਮਾਂਤਰੀ ਬਾਰਡਰ ਸੀਲ ਰਹਿਣਗੇ।
    • ਨਿਊ ਯਾਰਕ ਸ਼ਹਿਰ ਦੁਬਾਰਾ ਖੁੱਲ੍ਹਣਾ ਸ਼ੁਰੂ ਹੋ ਗਿਆ ਹੈ। ਅਮਰੀਕਾ ਵਿੱਚ ਇਹ ਸ਼ਹਿਰ ਕੋਰੋਨਾ ਦਾ ਕੇਂਦਰ ਬਣ ਗਿਆ ਸੀ।
    • ਯੂਕੇਵਿੱਚ ਪਹੁੰਚਣ ਵਾਲੇ ਯਾਤਰੀਆਂ ਲਈ ਅੱਜ ਤੋਂ14 ਦਿਨ ਦਾ ਕੁਆਰੰਟੀਨਨਿਯਮ ਲਾਗੂ ਹੋਵੇਗਾ।
    • ·ਸਿੰਗਾਪੁਰਵਿੱਚ ਸੰਭਾਵੀ ਟ੍ਰੈਕਿੰਗ ਡਿਵਾਇਸ ਪਹਿਣਨ ਖਿਲਾਫ਼ ਵਿਰੋਧ ਸ਼ੁਰੂ ਹੋ ਗਿਆ ਹੈ, ਆਨਲਾਈਨ ਪਟੀਸ਼ਨ ਦਾਖਲ ਕੀਤੀ ਗਈ ਹੈ।
    • ਅਮਰੀਕਾ ਦਾਨਿਊਯਾਰਕ ਸ਼ਹਿਰਸੋਮਵਾਰ ਤੋਂ ਗੈਰ-ਜ਼ਰੂਰੀ ਸਮਾਨ ਦੇ ਵਪਾਰ ਲਈ ਖੁੱਲ੍ਹ ਰਿਹਾ ਹੈ।
    • ਪਾਕਿਸਤਾਨਵਿੱਚ ਲਗਾਤਾਰ ਦੂਜੇ ਦਿਨ 5000 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ ਦੇਸ ਵਿੱਚ ਮਾਮਲਿਆਂ ਦੀ ਕੁੱਲ ਗਿਣਤੀ 1,00,000 ਤੋਂ ਵੱਧ ਹੋ ਗਈ ਹੈ
    • ਪਾਕਿਸਤਾਨ ਦੇ ਰੇਲ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਕੋਰੋਨਾ ਪੌਜ਼ਿਟਿਵ ਪਾਏ ਗਏ
    • ਪੰਜਾਬ ਸਣੇ ਭਾਰਤ ਵਿੱਚ ਸ਼ੌਪਿੰਗ ਮੌਲ, ਰੈਸਟੋਰੈਂਟਅਤੇ ਧਾਰਮਿਕ ਅਸਥਾਨ ਖੁੱਲ੍ਹ ਗਏ ਹਨ ਪਰ ਕੁਝ ਨਿਯਮ ਜਾਰੀ ਰਹਿਣਗੇ।
    • ਦਿੱਲੀ ਦੇ ਮੁੱਖ ਮੰਤਰੀਅਰਵਿੰਦ ਕੇਜਰੀਵਾਲਦਾ ਕੋਰੋਨਾਵਾਇਰਸ ਟੈਸਟ ਕਰਵਾਇਆ ਜਾਵੇਗਾ। ਬੁਖਾਰ ਅਤੇ ਗਲੇ ਦੇ ਦਰਦ ਤੋਂ ਬਾਅਦ ਮੁੱਖ ਮੰਤਰੀ ਨੇ ਕੋਰੋਨਾ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ।
    • ਦਿੱਲੀ ਦੇ ਹਸਪਤਾਲਾਂ ਵਿੱਚ ਸਿਰਫ ਦਿੱਲੀ ਦੇ ਲੋਕਾਂ ਦਾ ਇਲਾਜ ਹੋਵੇਗਾ, ਕੇਜਰੀਵਾਲ ਦੇ ਇਸ ਫੈਸਲੇ ਨੂੰ ਉਪ ਰਾਜਪਾਲ ਨੇ ਪਲਟ ਦਿੱਤਾ ਹੈ।
    • ਭਾਰਤ ਵਿੱਚ ਮਰੀਜ਼ਾਂ ਦੀ ਗਿਣਤੀ 2.56 ਲੱਖ ਤੋਂ ਪਾਰ ਅਤੇ ਹੁਣ ਤੱਕ 7200 ਮੌਤਾਂ ਹੋਈਆਂ ਹਨ
    • ਪੰਜਾਬ ਵਿੱਚ ਕੁੱਲ ਮਾਮਲੇ 2663 ਹਨ ਅਤੇ ਮੌਤਾਂ ਦੀ ਗਿਣਤੀ 53 ਹੋ ਗਈ ਹੈ
    coronavirus

    ਤਸਵੀਰ ਸਰੋਤ, Getty Images

  3. ਕੋਰੋਨਾਵਾਇਰਸ ਅਤੇ ਲੌਕਡਾਊਨ: 500 ਕਿੱਲੋਮੀਟਰ ਦਾ ਸਫ਼ਰ ਰੇਹੜੀ 'ਤੇ ਤੈਅ ਕਰਕੇ ਬਿਹਾਰ ਪਹੁੰਚਿਆ ਪਰਿਵਾਰ

    ਉੱਤਰ ਪ੍ਰਦੇਸ਼ ਦੇ ਬਨਾਰਸ ਅਤੇ ਬਿਹਾਰ ਦੇ ਅਰਰੀਆ ਵਿਚਾਲੇ 500 ਕਿੱਲੋਮੀਟਰ ਤੋਂ ਵੱਧ ਦਾ ਫਾਸਲਾ ਹੈ। ਪਰ ਕਿੰਨੀਆਂ ਵੀ ਦੂਰੀਆਂ ਹੋਣ, ਹੌਸਲਾ ਅਤੇ ਮਜਬੂਰੀ ਚਾਹੇ ਤਾਂ ਸਭ ਮਿਟਾ ਸਕਦੀ ਹੈ।

    11 ਸਾਲਾ ਤਬਾਰਕ ਅਤੇ ਉਸਦੇ ਮਾਤਾ-ਪਿਤਾ ਨੂੰ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿਉਂਕਿ ਇਹ ਪਰਿਵਾਰ ਰੇਹੜੀ 'ਤੇ ਬੈਠ ਕੇ ਇਹ ਦੂਰੀ ਤੈਅ ਕਰ ਚੁੱਕਿਆ ਹੈ।

    ਵੀਡੀਓ: ਸੀਟੂ ਤਿਵਾਰੀ ਅਤੇ ਰਾਸ਼ਿਦ ਅਨਵਰ

    ਵੀਡੀਓ ਕੈਪਸ਼ਨ, 500 ਕਿੱਲੋਮੀਟਰ ਦਾ ਸਫ਼ਰ ਰੇਹੜੀ 'ਤੇ ਤੈਅ ਕਰਕੇ ਬਿਹਾਰ ਪਹੁੰਚਿਆ ਪਰਿਵਾਰ
  4. ਅਨਲੌਕ1: ਅੰਮ੍ਰਿਤਸਰ ਦੇ ਸ਼ੌਪਿੰਗ ਮਾਲ ਆਏ ਲੋਕਾਂ ਦਾ ਕਿਵੇਂ ਰਿਹਾ ਤਜ਼ਰਬਾ

    ਅੰਮ੍ਰਿਤਸਰ ਸਣੇ ਦੇਸ ਦੇ ਕਈ ਸ਼ਹਿਰਾਂ ਵਿੱਚ ਅੱਜ ਮਾਲਜ਼ ਖੁੱਲ੍ਹੇ, ਪ੍ਰਸ਼ਾਸਨ ਮੁਤਾਬਕ ਲੋਕ ਸਾਰੀਆਂ ਹਦਾਇਤਾਂ ਦਾ ਪਾਲਣ ਕਰ ਰਹੇ ਹਨ।

    ਵੀਡੀਓ ਕੈਪਸ਼ਨ, ਕੋਰੋਨਾ ਅਨਲੌਕ1: ਅੰਮ੍ਰਿਤਸਰ ਦੇ ਮਾਲ 'ਚ ਘੁੰਮਣ ਆਏ ਲੋਕਾਂ ਦਾ ਕਿਵੇਂ ਰਿਹਾ ਤਜ਼ਰਬਾ
  5. ਡੈਨਮਾਰਕ ਵਿੱਚ ਹੁਣ 50 ਲੋਕ ਕਰ ਸਕਦੇ ਹਨ ਇਕੱਠ

    ਡੈਨਮਾਰਕ ਨੇ ਜਨਤਕ ਇਕੱਠ ਲਈ ਲੋਕਾਂ ਦੀ ਗਿਣਤੀ 10 ਤੋਂ ਵਧਾ ਕੇ 50 ਕਰ ਦਿੱਤੀ ਹੈ।

    ਡੈਨਮਾਰਕ ਵਿੱਚ 12,000 ਤੋਂ ਵੱਧ ਲਾਗ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। 589 ਲੋਕਾਂ ਦੀ ਮੌਤ ਦਾ ਸਬੰਧ ਕੋਵਿਡ -19 ਨਾਲ ਜੁੜਿਆ ਹੋਇਆ ਹੈ।

    15 ਜੂਨ ਨੂੰ ਦੇਸ ਵਿੱਚ ਚੁਣੇ ਗਏ ਯੂਰਪੀ ਦੇਸਾਂ ਦੇ ਸੈਲਾਨੀਆਂ ਨੂੰ ਸੈਰ-ਸਪਾਟੇ ਲਈ ਦੇਸ ਆਉਣ ਦੀ ਇਜਾਜ਼ਤ ਹੋਵੇਗੀ।

    Denmark

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਡੈਨਮਾਰਕ ਵਿੱਚ ਹੁਣ 50 ਲੋਕ ਇਕੱਠ ਕਰ ਸਕਦੇ ਹਨ
  6. ਯੂਕੇ ਜਾਣ ਵਾਲੇ ਯਾਤਰੀ ਧਿਆਨ ਦੇਣ, ਨਿਊਜ਼ੀਲੈਂਡ ਤੋਂ ਆਈ ਖੁਸ਼ਖਬਰੀ ਅਤੇ ਲੌਕਡਾਊਨ ਕਰਕੇ ਟਲੇ ਵਿਆਹ ਵਾਲੇ ਲਾੜਾ-ਲਾੜੀ ਗੁਰਦੁਆਰੇ ਲਾਵਾਂ ਲੈਣ ਮਗਰੋਂ ਕੀ ਬੋਲੇ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਰਾਊਂਡਅਪ: UK ਜਾਣ ਵਾਲੇ ਯਾਤਰੀ ਧਿਆਨ ਦੇਣ, ਨਿਊਜ਼ੀਲੈਂਡ ਤੋਂ ਆਈ ਖੁਸ਼ਖਬਰੀ
  7. ਪਟਨਾ ਸਾਹਿਬ ਮੱਥਾ ਟੇਕਣ ਪਹੁੰਚੇ ਸ਼ਰਧਾਲੂ

    ਤਸਵੀਰਾਂ ਪਟਨਾ ਦੀਆਂ ਹਨ ਜਿੱਥੇ ਗੁਰਦੁਆਰਾ ਪਟਨਾ ਸਾਹਿਬ ਵਿੱਚ ਸ਼ਰਧਾਲੂ ਮੱਥਾ ਟੇਕਣ ਪਹੁੰਚੇ।

    ਅੱਜ ਤੋਂ ਦੇਸ ਭਰ ਵਿੱਚ ਧਾਰਮਿਕ ਅਸਥਾਨ ਖੁੱਲ੍ਹ ਗਏ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਕਾਰਟੂਨ: ਆਪਣਾ ਆਰਡਰ ਕੈਚ ਕਰੋ

    ਕਾਰਟੂਨ
  9. ਦਿੱਲੀ ਦੇ ਐਲਜੀ ਨੇ ਰੱਦ ਕੀਤਾ ਹਸਪਤਾਲਾਂ ਨੂੰ ਰਿਜ਼ਰਵ ਰੱਖਣ ਦਾ ਫ਼ੈਸਲਾ

    ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਹਸਪਤਾਲਾਂ ਸਬੰਧੀ ਲਏ ਗਏ ਫ਼ੈਸਲੇ ਨੂੰ ਪਲਟ ਦਿੱਤਾ ਹੈ।

    ਉਨ੍ਹਾਂ ਨੇ ਕਿਹਾ ਹੈ ਕਿ ਦਿੱਲੀ ਦੇ ਹਸਪਤਾਲਾਂ ਵਿੱਚ ਹਰ ਥਾਂ ਦੇ ਮਰੀਜ਼ਾਂ ਦਾ ਇਲਾਜ ਹੋਵੇਗਾ।

    ਇਸ ਤੋਂ ਪਹਿਲਾਂ ਕੱਲ੍ਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਕੁਝ ਮਹੀਨੇ ਲਈ ਦਿੱਲੀ ਦੇ ਹਸਪਤਾਲ ਸਿਰਫ਼ ਦਿੱਲੀ ਦੇ ਲੋਕਾਂ ਲਈ ਹੀ ਰਿਜ਼ਰਵ ਕਰ ਰਹੇ ਸਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  10. ਪਾਕਿਸਤਾਨ: ਰੇਲ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਕੋਰੋਨਾਵਾਇਰਸ ਤੋਂ ਪੀੜਤ

    ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਅਤੇ ਮੌਜੂਦਾ ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਦੇ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।

    ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੀ ਆਗੂ ਮਰੀਅਮ ਔਰੰਗਜ਼ੇਬ ਨੇ 61 ਸਾਲਾ ਅੱਬਾਸੀ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਕੀਤੀ ਹੈ।

    ਅੱਬਾਸੀ ਪੀਐਮਐਲ-ਐਨ ਦੇ ਸੀਨੀਅਰ ਲੀਡਰ ਹਨ ਅਤੇ ਪਾਰਟੀ ਮੁਖੀ ਨਵਾਜ਼ ਸ਼ਰੀਫ਼ ਨੂੰ ਅਦਾਲਤ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉਹ ਅਗਸਤ 2017 ਤੋਂ ਮਈ 2018 ਤੱਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ।

    ਪਾਰਟੀ ਲੀਡਰਾਂ ਨੇ ਦੱਸਿਆ ਕਿ ਸੋਮਵਾਰ ਨੂੰ ਕੋਵਿਡ-19 ਟੈਸਟ ਦੀ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਅੱਬਾਸੀ ਹੋਮ-ਕੁਆਰੰਟੀਨ ਹੋ ਗਏ ਹਨ। ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਹ ਜਾਣਕਾਰੀ ਉਨ੍ਹਾਂ ਦੇ ਦਫ਼ਤਰ ਵੱਲੋਂ ਇੱਕ ਬਿਆਨ ਜਾਰੀ ਕਰਕੇ ਦਿੱਤੀ ਗਈ।

    ਇਸ ਬਿਆਨ ਮੁਤਾਬਕ ਰਸ਼ੀਦ ਡਾਕਟਰਾਂ ਦੀ ਸਲਾਹ ਮੁਤਾਬਕ ਦੋ ਹਫ਼ਤੇ ਲਈ ਹੋਮ-ਕੁਆਰੰਟੀਨ ਰਹਿਣਗੇ।

    ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਅਤੇ ਸੂਬੇ ਦੇ ਸਾਬਕਾ ਮੰਤਰੀ ਸ਼ਰਜੀਲ ਮੇਮਨ ਦੇ ਵੀ ਐਤਵਾਰ ਨੂੰ ਕੋਰੋਨਾ ਪੌਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ।

    ਸ਼ਾਹਿਦ ਖਕਾਨ ਅੱਬਾਸੀ

    ਤਸਵੀਰ ਸਰੋਤ, ANI

  11. ਕੋਵਿਡ-19 ਦੇ ਟੀਕੇ ਨਾਲ ਜੁੜੇ ਅਮਰੀਕੀ ਸੈਨੇਟਰ ਦੇ ਦਾਅਵੇ 'ਤੇ ਚੀਨ ਨੇ ਮੰਗੇ ਸਬੂਤ

    ਚੀਨੀ ਸਰਕਾਰ ਨੇ ਸੋਮਵਾਰ ਨੂੰ ਅਮਰੀਕਾ ਦੇ ਸੈਨੇਟਰ ਰਿਕ ਸਕੌਟ ਨੂੰ ਚੁਣੌਤੀ ਦਿੱਤੀ ਹੈ ਕਿ 'ਜੇ ਉਨ੍ਹਾਂ ਕੋਲ ਸਬੂਤ ਹਨ ਤਾਂ ਪੇਸ਼ ਕਰੋ' ਕਿ ਚੀਨ ਪੱਛਮੀ ਦੇਸਾਂ ਦੁਆਰਾ ਤਿਆਰ ਕੀਤੇ ਜਾ ਰਹੇ ਕੋਵਿਡ -19 ਦੇ ਟੀਕੇ ਵਿੱਚ ਰੁਕਾਵਟ ਦੀ ਕੋਸ਼ਿਸ਼ ਕਰ ਰਿਹਾ ਹੈ।

    ਅਮਰੀਕਾ ਦੇ ਸੈਨੇਟਰ ਰਿਕ ਸਕੌਟ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਚੀਨ ਪੱਛਮੀ ਦੇਸ਼ਾਂ ਵਿੱਚ ਟੀਕਾ ਤਿਆਰ ਕਰਨ ਦੇ ਕੰਮ ਨੂੰ ਪ੍ਰਭਾਵਤ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਇਸਦੇ ਸਬੂਤ ਉਨ੍ਹਾਂ ਨੂੰ ਖੂਫੀਆ ਏਜੰਸੀ ਤੋਂ ਮਿਲੇ ਸਨ।

    ਇਸ ਦੇ ਜਵਾਬ ਵਿੱਚ ਚੀਨ ਦੇ ਵਿਦੇਸ਼ ਮੰਤਰੀ ਹੁਆ ਚੂਨਯਿੰਗ ਨੇ ਸੋਮਵਾਰ ਨੂੰ ਕਿਹਾ, “ਜਦੋਂ ਅਮਰੀਕੀ ਸੈਨੇਟਰ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਸਬੂਤ ਹਨ ਕਿ ਚੀਨ ਟੀਕਾ ਤਿਆਰ ਕਰਨ ਦੇ ਕੰਮ ਵਿਚ ਰੁਕਾਵਟ ਪਾ ਰਿਹਾ ਹੈ, ਤਾਂ ਉਨ੍ਹਾਂ ਨੂੰ ਦੁਨੀਆਂ ਦੇ ਸਾਹਮਣੇ ਪੇਸ਼ ਕਰੋ। ਇਸ ਵਿੱਚ ਸ਼ਰਮ ਦੀ ਗੱਲ ਕੀ ਹੈ?”

    ਟਰੰਪ ਪ੍ਰਸ਼ਾਸਨ ਅਤੇ ਵਾਸ਼ਿੰਗਟਨ ਵਿੱਚ ਬੈਠੇ ਅਮਰੀਕੀ ਸਰਕਾਰ ਦੇ ਸੀਨੀਅਰ ਅਧਿਕਾਰੀ ਚੀਨ 'ਤੇ ਕੋਰੋਨਾਵਾਇਰਸ ਦੀ ਲਾਗ ਫੈਲਾਉਣ ਲਈ ਜਿੰਮੇਵਾਰ ਠਹਿਰਾਉਂਦੇ ਰਹੇ ਹਨ।

    ਦੂਜੇ ਪਾਸੇ ਚੀਨ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਸਰਕਾਰ ਦੇ ਦਾਅਵਿਆਂ ਨੂੰ ਰੱਦ ਕਰਦਾ ਰਿਹਾ ਹੈ।

    ਪ੍ਰੈਸ ਨਾਲ ਗੱਲਬਾਤ ਕਰਦਿਆਂ ਜਦੋਂ ਅਮਰੀਕਾ ਦੇ ਸੈਨੇਟਰ ਰਿਕ ਸਕੌਟ ਨੇ ਚੀਨ ਬਾਰੇ ਇਹ ਦਾਅਵਾ ਕੀਤਾ ਸੀ ਤਾਂ ਉਨ੍ਹਾਂ ਨੇ ਇਸ ਨਾਲ ਜੁੜੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਸੀ।

    ਬੀਬੀਸੀ ਨਾਲ ਗੱਲਬਾਤ ਕਰਦਿਆਂ ਰਿਕ ਸਕੌਟ ਨੇ ਸਿਰਫ਼ ਇਹੀ ਕਿਹਾ ਸੀ ਕਿ 'ਚੀਨ ਨਹੀਂ ਚਾਹੁੰਦਾ ਕਿ ਅਸੀਂ ਪਹਿਲਾਂ ਟੀਕੇ ਬਣਾਈਏ।'

    USA, China

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਅਮਰੀਕਾ ਦੇ ਸੈਨੇਟਰ ਰਿਕ ਸਕੌਟ ਨੇ ਕਿਹਾ ਸੀ ਕਿ ਚੀਨ ਪੱਛਮੀ ਦੇਸ਼ਾਂ ਵਿੱਚ ਟੀਕਾ ਤਿਆਰ ਕਰਨ ਦੇ ਕੰਮ ਨੂੰ ਪ੍ਰਭਾਵਤ ਕਰ ਰਿਹਾ ਹੈ
  12. ਅਨਲੌਕ-1: ਗੁਰਦੁਆਰਾ ਖੁੱਲ੍ਹਣ 'ਤੇ ਲਾਵਾਂ ਲੈਣ ਮਗਰੋਂ ਕੀ ਕਹਿੰਦਾ ਇਹ ਜੋੜਾ

    8 ਜੂਨ ਨੂੰ ਧਾਰਮਿਕ ਅਸਥਾਨਾਂ ਦੇ ਖੁੱਲ੍ਹਦਿਆਂ ਹੀ ਇਹ ਜੋੜਾ ਅਨੰਦ ਕਾਰਜ ਲਈ ਗੁਰਦੁਆਰੇ ਪਹੁੰਚਿਆ। ਨੋਇਡਾ ਦੇ ਸੈਕਟਰ 18 ਸਥਿਤ ਗੁਰਦੁਆਰੇ ਪਹੁੰਚੇ ਇਸ ਜੋੜੇ ਦਾ ਵਿਆਹ ਲੌਕਡਾਊਨ ਕਰਕੇ ਟਲ ਗਿਆ ਸੀ।

    ਵਿਆਹ ਦੇ ਖ਼ਾਸ ਦਿਨ ਲਈ ਲਾੜਾ ਤੇ ਲਾੜੀ ਕਈ ਦਿਨਾਂ ਤੋਂ ਤਿਆਰੀ ਕਰਦੇ ਹਨ, ਜਿਨ੍ਹਾਂ ’ਚ ਕੱਪੜੇ ਅਤੇ ਮੇਕ-ਅੱਪ ਖ਼ਾਸ ਤੌਰ ’ਤੇ ਸ਼ਾਮਲ ਹੁੰਦਾ ਹੈ।

    ਪਰ ਇੱਥੇ ਸਿਹਤ ਨੂੰ ਧਿਆਨ ’ਚ ਰੱਖਦਿਆਂ ਜੋੜੇ ਨੇ ਹਦਾਇਤਾਂ ਨੂੰ ਮੰਨਿਆ ਅਤੇ ਮੂੰਹ-ਨੱਕ ਨੂੰ ਢਕਿਆ।

    ਗੁਰਦੁਆਰਾ ਕਾਂਪਲੈਕਸ ਨੂੰ ਬਕਾਇਦਾ ਸੈਨੇਟਾਇਜ਼ ਕੀਤਾ ਜਾ ਰਿਹਾ ਹੈ।

    ਵੀਡੀਓ ਕੈਪਸ਼ਨ, Unlock 1 - ਲਾਵਾਂ ਲੈਣ ਮਗਰੋਂ ਕੀ ਕਹਿੰਦਾ ਜੋੜਾ?
  13. ਮੁੜ ਖੁੱਲ੍ਹੇ ਦੇਸ ਦੇ ਧਾਰਮਿਕ ਅਸਥਾਨ ਤਸਵੀਰਾਂ ਰਾਹੀਂ ਦੇਖੋ

    ਦੇਸ ਦੇ ਜ਼ਿਆਦਾਤਰ ਧਾਰਮਿਕ ਅਸਥਾਨ ਅੱਜ ਤੋਂ ਖੋਲ੍ਹ ਦਿੱਤੇ ਗਏ ਹਨ।

    ਦਰਬਾਰ ਸਾਹਿਬ ਸਣੇ ਦੇਸ ਦੇ ਕਈ ਗੁਰਦੁਆਰਿਆਂ ਵਿੱਚ ਨਤਮਸਤਕ ਹੋਣ ਲਈ ਸ਼ਰਧਾਲੂ ਪਹੁੰਚੇ।

    ਬੰਗਲਾ ਸਾਹਿਬ ਗੁਰਦੁਆਰੇ ਦੇ ਬਾਹਰ ਇੱਕ 'ਡਿਸਇਨਫੈਕਸ਼ਨ ਟਨਲ' ਬਣਾਈ ਗਈ ਹੈ ਜਿੱਥੋਂ ਲੰਘਣ ਤੋਂ ਬਾਅਦ ਹੀ ਸ਼ਰਧਾਲੂ ਗੁਰਦੁਆਰੇ ਵਿੱਚ ਜਾ ਸਕਦੇ ਹਨ

    ਸਿਹਤ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧਾਰਮਿਕ ਸਥਾਨਾਂ 'ਤੇ ਮੂਰਤੀਆਂ ਅਤੇ ਧਾਰਮਿਕ ਕਿਤਾਬਾਂ ਨੂੰ ਹੱਥ ਲਾਉਣ ਦੀ ਮਨਾਹੀ ਹੈ।

    ਇਸ ਦੇ ਨਾਲ ਹੀ ਕੀਰਤਨ ਅਤੇ ਸਮੂਹਿਕ ਅਰਦਾਸਾਂ ਕਰਨ ਵਾਲੇ ਜਥਿਆਂ ਦੇ ਧਾਰਮਿਕ ਅਸਥਾਨਾਂ 'ਤੇ ਜਾਣ ਵੀ ਪਾਬੰਦੀ ਹੈ।

    Golden temple, darbar sahib

    ਤਸਵੀਰ ਸਰੋਤ, Ravinder Singh Robin/BBC

    ਤਸਵੀਰ ਕੈਪਸ਼ਨ, ਦਰਬਾਰ ਸਾਹਿਹਬ ਵਿੱਚ ਸ਼ਰਧਾਲੂ ਪਹੁੰਚੇ ਪਰ ਸਭ ਦਾ ਥਰਮਲ ਚੈੱਕਅਪ ਹੋ ਰਿਹਾ ਹੈ
    Tirupati

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਆਂਧਰ ਪ੍ਰਦੇਸ਼ ਦੇ ਤਿਰੂਪਤੀ ਬਾਲਾਜੀ ਮੰਦਿਰ ਵਿੱਚ ਪੂਜਾ ਕਰਨ ਪਹੁੰਚੇ ਸ਼ਰਧਾਲੂ ਪਰ ਮਾਸਕ ਲਾਜ਼ਮੀ ਹੈ
    Karnataka

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਕਰਨਾਟਕ ਦੇ ਮੰਤਰੀ ਕੋਟਾ ਸ਼੍ਰੀਨਿਵਾਸ ਪੁਜਾਰੀ ਨੇ ਕਦਰੀ ਮੰਜੁਨਾਥੇਸ਼ਵਰਾ ਮੰਦਿਰ ਵਿੱਚ ਪੂਜਾ ਕੀਤੀ
    Odissha

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਓੜੀਸ਼ਾ ਵਿੱਚ 30 ਜੂਨ ਤੱਕ ਮੰਦਿਰ ਬੰਦ ਰਹਿਣਗੇ
    ਨਾਢਾ ਸਾਹਿਬ
    ਤਸਵੀਰ ਕੈਪਸ਼ਨ, ਨਾਢਾ ਸਾਹਿਬ ਗੁਰਦੁਆਰੇ ਵਿੱਚ ਲਵੀ ਅੱਜ ਕਈ ਸ਼ਰਧਾਲੂ ਪਹੁੰਚੇ
  14. ਅਰਵਿੰਦ ਕੇਜਰੀਵਾਲ ਨੇ ਖ਼ੁਦ ਨੂੰ ਕੀਤਾ ਆਈਸੋਲੇਟ, ਕੱਲ੍ਹ ਹੋਵੇਗਾ ਕੋਰੋਨਾ ਦਾ ਟੈਸਟ

    ਆਪ ਆਗੂ ਸੰਜੇ ਸਿੰਘ ਦਾ ਕਹਿਣਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੁਖ਼ਾਰ ਤੇ ਗਲੇ ਵਿੱਚ ਖਰਾਸ਼ ਦੀ ਸ਼ਿਕਾਇਤ ਹੋਈ ਤਾਂ ਉਨ੍ਹਾਂ ਨੇ ਖ਼ੁਦ ਨੂੰ ਆਈਸੋਲੇਟ ਕਰ ਲਿਆ। ਕੱਲ੍ਹ ਉਨ੍ਹਾਂ ਦਾ ਕੋਰੋਨਾਵਾਇਰਸ ਦਾ ਟੈਸਟ ਹੋਵੇਗਾ।

    ਵੀਡੀਓ ਕੈਪਸ਼ਨ, ਅਰਵਿੰਦ ਕੇਜਰੀਵਾਲ ਨੇ ਖ਼ੁਦ ਨੂੰ ਕੀਤਾ ਆਈਸੋਲੇਟ, ਕੱਲ੍ਹ ਹੋਵੇਗਾ ਕੋਰੋਨਾ ਦਾ ਟੈਸਟ
  15. ਯੂਕੇ ਵਿੱਚ ਅੱਜ ਤੋਂ ਕੁਆਰੰਟੀਨ ਨਿਯਮ ਲਾਗੂ

    • ਨਵੇਂ ਨਿਯਮਾਂ ਦੇ ਤਹਿਤ ਅੱਜ ਤੋਂ ਯੂਕੇ ਦੇ ਨਾਗਰਿਕਾਂ ਸਮੇਤ ਯੂਕੇ ਵਿੱਚ ਆਉਣ ਵਾਲੇ ਹਰੇਕ ਨਾਗਰਿਕ ਨੂੰ 14 ਦਿਨਾਂ ਲਈ ਕੁਆਰੰਟੀਨ ਹੋਣਾ ਪਏਗਾ
    • ਹਾਲਾਂਕਿ ਰਿਪਬਲਿਕ ਆਫ਼ ਆਇਰਲੈਂਡ, ਚੈਨਲ ਆਈਲੈਂਡਜ਼ ਜਾਂ ਆਈਲ ਆਫ਼ ਮੈਨ ਨੂੰ ਇਸ ਤੋਂ ਛੋਟ ਹੈ।
    • ਜਹਾਜ਼, ਸਮੁੰਦਰੀ ਜਾਂ ਰੇਲ ਰਾਹੀਂ ਆਉਣ ਵਾਲੇ ਯਾਤਰੀਆਂ ਨੂੰ ਉਹ ਪਤਾ ਦੇਣਾ ਪਏਗਾ ਜਿੱਥੇ ਉਹ ਸੈਲਫ਼-ਆਈਸੋਲੇਟ ਹੋਣਗੇ।
    • ਜੇ ਉਹ ਕੋਈ ਪਤਾ ਦੇਣ ਤੋਂ ਅਸਮਰੱਥ ਹੈ ਤਾਂ ਸਰਕਾਰ ਯਾਤਰੀ ਦੇ ਖਰਚੇ ’ਤੇ ਰਿਹਾਇਸ਼ ਦਾ ਪ੍ਰਬੰਧ ਕਰੇਗੀ।
    • ਇਹ ਵੀ ਨਜ਼ਰ ਰੱਖੀ ਜਾਏਗੀ ਕਿ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਜਾਂ ਨਹੀਂ
    • ਕੁਆਰੰਟੀਨ ਵਾਲੇ ਲੋਕਾਂ ਨੂੰ ਕੰਮ, ਸਕੂਲ, ਜਨਤਕ ਖੇਤਰਾਂ 'ਤੇ ਜਾਣ ਜਾਂ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੋਵੇਗੀ।
    • ਜੇ ਉਹ ਪੂਰੇ 14 ਦਿਨਾਂ ਲਈ ਸੈਲਫ਼-ਆਈਸੋਲੇਟ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ 1000 ਯੂਰੋ ਦਾ ਜੁਰਮਾਨਾ ਹੋ ਸਕਦਾ ਹੈ।
    uk

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਯੂਕੇ ਪਹੁੰਚਣ ਵਾਲਿਆਂ ਲਈ ਅੱਜ ਤੋਂ 14 ਦਿਨਾਂ ਦਾ ਕੁਆੰਰਟੀਨ ਨਿਯਮ ਲਾਗੂ
  16. ਗੁਰਦੁਆਰੇ ਖੁੱਲ੍ਹਦਿਆਂ ਹੀ ਕਰਵਾਇਆ ਵਿਆਹ

    ਨੌਇਡਾ ਦੇ ਸੈਕਟਰ 18 ਵਿੱਚ ਵੀ ਅੱਜ ਗੁਰਦੁਆਰਾ ਖੁੱਲ੍ਹ ਗਿਆ ਹੈ। ਇਸ ਦੌਰਾਨ ਇੱਕ ਜੋੜੇ ਨੇ ਉੱਥੇ ਵਿਆਹ ਕਰਵਾਇਆ।

    ਖਬਰ ਏਜੰਸੀ ਏਐੱਨਆਈ ਮੁਤਾਬਕ ਲਾੜੇ ਮਨਵਿੰਦਰ ਸਿੰਘ ਨੇ ਕਿਹਾ, "ਸਾਡਾ ਵਿਆਹ 5 ਅਪ੍ਰੈਲ ਨੂੰ ਹੋਣਾ ਸੀ ਪਰ ਲੌਕਡਾਊਨ ਕਾਰਨ ਸੰਭਵ ਨਹੀਂ ਹੋ ਸਕਿਆ। ਅਸੀਂ ਅਨਲੌਕ-1 ਹੋਣ ਤੋਂ ਬਾਅਦ ਨੌਇਡਾ ਪ੍ਰਸ਼ਾਸਨ ਤੋਂ ਇਜਾਜ਼ਤ ਲਈ ਅਤੇ ਵਿਆਹ ਕਰਵਾ ਲਿਆ। "

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  17. ਨਿਊਜ਼ੀਲੈਂਡ ਵਿੱਚ ਅੱਜ ਅੱਧੀ ਰਾਤ ਤੋਂ ਪੂਰਾ ਲੌਕਡਾਊਨ ਹੋਵੇਗਾ ਖ਼ਤਮ

    ਨਿਊਜ਼ੀਲੈਂਡ ਅਧਿਕਾਰਤ ਤੌਰ 'ਤੇ ਅੱਜ ਅੱਧੀ ਰਾਤ ਤੋਂਲੌਕਡਾਊਨ ਖ਼ਤਮ ਕਰ ਰਿਹਾ ਹੈ।

    ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਜਦੋਂ ਪੱਤਰਕਾਰਾਂ ਨੂੰ ਦੱਸਿਆ ਤਾਂ ਉਨ੍ਹਾਂ ਨੇ "ਥੋੜ੍ਹਾ ਜਿਹਾ ਡਾਂਸ ਵੀ ਕੀਤਾ।"

    ਉਨ੍ਹਾਂ ਕਿਹਾ ਕਿਸੋਮਵਾਰ ਤੱਕਦੇਸ ਵਿੱਚ ਹੁਣ ਕੋਈ ਸਰਗਰਮ ਕੇਸ ਨਹੀਂ ਹੈ। ਵਾਇਰਸ ਦਾ ਆਖਰੀ ਮਾਮਲਾ 17 ਦਿਨ ਪਹਿਲਾਂ ਹੋਇਆ ਸੀ।

    ਅੱਧੀ ਰਾਤ ਤੋਂ ਨਿਊਜ਼ੀਲੈਂਡ ਅਲਰਟ-1 ਵੱਲ ਵਧੇਗਾ, ਜਿਸਦਾ ਮਤਲਬ ਹੈ ਕਿ ਸਾਰੀਆਂ ਘਰੇਲੂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ।

    ਹਾਲਾਂਕਿ ਕੁਝ ਨਿਯਮ ਨਹੀਂ ਬਦਲਣਗੇ ਜਿਵੇਂ ਕਿ ਨਿਊਜ਼ੀਲੈਂਡ ਵਾਸੀਆਂ ਦੇ ਦੇਸ ਪਹੁੰਚਣ 'ਤੇ ਕੁਆਰੰਟੀਨ ਕਰਨ ਦਾ ਨਿਯਮ ਅਤੇ ਵਿਦੇਸ਼ੀ ਨਾਗਰਿਕਾਂ ਦੇ ਦੇਸ ਵਿੱਚ ਦਾਖਲ ਹੋਣ 'ਤੇ ਪਾਬੰਦੀ।

    ਆਰਡਰਨ ਨੇ ਚੇਤਾਵਨੀ ਦਿੱਤੀ ਕਿ ''ਨਿਊਜ਼ੀਲੈਂਡ ਵਿੱਤ ਕੇਸ ਦੁਬਾਰਾ ਜ਼ਰੂਰ ਹੋਣਗੇ ਕਿਉਂਕਿ ਖ਼ਤਮ ਕਰਨਾ ਇਸ ਸਮੇਂ ਦੀ ਗੱਲ ਨਹੀਂ ਹੈ,ਇਹ ਇੱਕ ਨਿਰੰਤਰ ਕੋਸ਼ਿਸ਼ ਹੈ।''

    Jacinda Arden

    ਤਸਵੀਰ ਸਰੋਤ, Getty Images

  18. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ 70 ਲੱਖ ਤੋਂ ਵੱਧ ਮਾਮਲੇ ਹੋ ਗਏ ਹਨ, ਜਦੋਂਕਿ ਮੌਤਾਂ ਦੀ ਗਿਣਤੀ 4 ਲੱਖ ਤੋਂ ਵੱਧ ਹੋ ਗਈ ਹੈ
    • ਨਿਊਜ਼ੀਲੈਂਡ ਵਿੱਚ ਅੱਜ ਰਾਤ ਨੂੰ 12 ਵਜੇ ਤੋਂ ਬਾਅਦ ਲੌਕਡਾਊਨ ਖ਼ਤਮ ਹੋ ਜਾਵੇਗਾ ਪਰ ਕੌਮਾਂਤਰੀ ਬਾਰਡਰ ਸੀਲ ਰਹਿਣਗੇ।
    • ਯੂਕੇ ਵਿੱਚ ਪਹੁੰਚਣ ਵਾਲੇ ਯਾਤਰੀਆਂ ਲਈ ਅੱਜ ਤੋਂ 14 ਦਿਨ ਦਾ ਕੁਆਰੰਟੀਨ ਨਿਯਮ ਲਾਗੂ ਹੋਵੇਗਾ।
    • ਸਿੰਗਾਪੁਰ ਵਿੱਚ ਸੰਭਾਵੀ ਟ੍ਰੈਕਿੰਗ ਡਿਵਾਇਸ ਪਹਿਣਨ ਖਿਲਾਫ਼ ਵਿਰੋਧ ਸ਼ੁਰੂ ਹੋ ਗਿਆ ਹੈ, ਆਨਲਾਈਨ ਪਟੀਸ਼ਨ ਦਾਖਲ ਕੀਤੀ ਗਈ ਹੈ।
    • ਅਮਰੀਕਾ ਦਾ ਨਿਊਯਾਰਕ ਸ਼ਹਿਰ ਸੋਮਵਾਰ ਤੋਂ ਗੈਰ-ਜ਼ਰੂਰੀ ਸਮਾਨ ਦੇ ਵਪਾਰ ਲਈ ਖੁੱਲ੍ਹ ਰਿਹਾ ਹੈ।
    • ਪਾਕਿਸਤਾਨ ਵਿੱਚ ਲਗਾਤਾਰ ਦੂਜੇ ਦਿਨ 5000 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ ਦੇਸ ਵਿੱਚ ਮਾਮਲਿਆਂ ਦੀ ਕੁੱਲ ਗਿਣਤੀ 1,00,000 ਤੋਂ ਵੱਧ ਹੋ ਗਈ ਹੈ
    • ਪੰਜਾਬ ਸਣੇ ਭਾਰਤ ਵਿੱਚ ਅੱਜ ਤੋਂ ਮੌਲ, ਰੈਸਟੋਰੈਂਟ ਅਤੇ ਧਾਰਮਿਕ ਅਸਥਾਨ ਖੁੱਲ੍ਹ ਰਹੇ ਹਨ ਪਰ ਕੁਝ ਨਿਯਮ ਜਾਰੀ ਰਹਿਣਗੇ।
    • ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕੋਰੋਨਾਵਾਇਰਸ ਟੈਸਟ ਕਰਵਾਇਆ ਜਾਵੇਗਾ। ਬੁਖਾਰ ਅਤੇ ਗਲੇ ਦੇ ਦਰਦ ਤੋਂ ਬਾਅਦ ਮੁੱਖ ਮੰਤਰੀ ਨੇ ਕੋਰੋਨਾ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ।
    • ਦਰਬਾਰ ਸਾਹਿਬ ਸਣੇ ਦੇਸ ਦੇ ਕਈ ਗੁਰਦੁਆਰਿਆਂ ਵਿੱਚ ਨਤਮਸਤਕ ਹੋਣ ਲਈ ਸ਼ਰਧਾਲੂ ਪਹੁੰਚੇ। ਦਰਬਾਰ ਸਾਹਿਬ ਪਹੁੰਚਣ ਵਾਲੀਆਂ ਸੰਗਤਾਂ ਦਾ ਥਰਮਲ ਚੈੱਕਅਪ ਹੋ ਰਿਹਾ ਹੈ।
    coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ 70 ਲੱਖ ਤੋਂ ਵੱਧ ਮਾਮਲੇ ਹੋ ਗਏ ਹਨ
  19. ਜਲੰਧਰ ਵਿੱਚ ਕੋਰੋਨਾਵਾਇਰਸ ਦੇ 15 ਮਾਮਲੇ ਪੌਜ਼ਿਟਿਵ

    ਪਾਲ ਸਿੰਘ ਨੌਲੀ, ਬੀਬੀਸੀ ਪੰਜਾਬੀ ਲਈ

    ਕਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਜਲੰਧਰ ਵਿੱਚ ਲਗਾਤਾਰ ਤੇਜ਼ੀ ਨਾਲ ਵੱਧ ਰਹੀ ਹੈ । ਜਲੰਧਰ ਵਿੱਚ ਕਰੋਨਾਵਾਇਰਸ ਦੇ 15 ਨਵੇਂ ਪੌਜ਼ਿਟਿਵ ਕੇਸ ਸਾਹਮਣੇ ਆਏ ਹਨ।

    ਨੋਡਲ ਅਫਸਰ ਡਾ. ਟੀਪੀ ਸਿੰਘ ਸੰਧੂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇੰਨਾ 15 ਮਰੀਜ਼ਾਂ ਵਿੱਚੋਂ ਇੱਕ ਕੈਦੀ ਵੀ ਹੈ । ਦੂਜਿਆਂ ਦੇ ਸੰਪਰਕ ਵਿੱਚ ਆਉਣ ਵਾਲੇ 7 ਮਰੀਜ਼ ਪੌਜ਼ਿਟਿਵ ਪਾਏ ਗਏ ਹਨ।

    Coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  20. ਕੀ ਕੋਵਿਡ-19 ਦੁਬਾਰਾ ਤੁਹਾਨੂੰ ਬਿਮਾਰ ਕਰ ਸਕਦਾ ਹੈ

    ਕੀ ਕੋਰੋਨਾਵਾਇਰਸ ਹਰ ਸਿਆਲ ਨੂੰ ਵਾਪਸ ਆਵੇਗਾ ਕੀ ਇਸ ਦੀ ਦਵਾਈ ਕੰਮ ਕਰੇਗੀ। ਕੀ ਸਰੀਰ ਦੀ ਬਿਮਾਰੀ ਰੋਧਕ ਸ਼ਕਤੀ ਸਾਨੂੰ ਦੁਬਾਰਾ ਕੰਮ ਉੱਤੇ ਮੋੜ ਲਿਆਵੇਗੀ। ਲੰਬੇ ਸਮੇਂ ਤੱਕ ਅਸੀਂ ਵਾਇਰਸ ਨਾਲ ਕਿਵੇਂ ਟੱਕਰ ਲਵਾਂਗੇ।

    ਇਨ੍ਹਾਂ ਸਾਰੇ ਸਵਾਲਾਂ ਦਾ ਧੁਰਾ ਸਾਡੇ ਸਰੀਰ ਦੀ ਬਿਮਾਰੀ ਰੋਧਕ ਸ਼ਕਤੀ ਹੈ, ਜਿਸ ਨੂੰ ਤਕਨੀਕੀ ਭਾਸ਼ਾ ਵਿਚ ਇੰਮਊਨ ਸਿਸਟਮ ਕਿਹਾ ਜਾਂਦਾ ਹੈ।

    ਸਮੱਸਿਆ ਜੋ ਅਸੀਂ ਜਾਣਦੇ ਹਾਂ, ਉਹ ਬਹੁਤ ਛੋਟੀ ਹੈ। ਕੀ ਕੋਰੋਨਾਵਾਇਰਸ ਤੁਹਾਨੂੰ ਦੁਬਾਰਾ ਘੇਰ ਸਕਦਾ ਹੈ ਕੁਝ ਲੋਕ ਇੱਕ ਤੋਂ ਦੂਜੇ ਨਾਲੋਂ ਵੱਧ ਬਿਮਾਰ ਕਿਉਂ ਹੁੰਦੇ ਹਨ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    Coronavirus