ਕੋਰੋਨਾਵਾਇਰਸ ਅਪਡੇਟ: ਪੰਜਾਬ 'ਚ NRIs ਤੇ ਰੈਡ ਜ਼ੋਨਜ਼ ਤੋਂ ਆਉਣ ਵਾਲਿਆਂ ਲਈ ਸੰਸਥਾਵਾਂ ਤੇ ਹੋਟਲ ਬਣਨਗੇ ਕੁਆਰੰਟੀਨ ਸੈਂਟਰ; ਟਰੰਪ ਨੇ ਕਿਹਾ, ਕੋਰੋਨਾ ਦੇ ਚੀਨ ਦੀ ਲੈਬ ਤੋਂ ਨਿਕਲਣ ਦੇ ਸਬੂਤ ਜਲਦੀ ਪੇਸ਼ ਕਰਨਗੇ

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 35 ਲੱਖ ਤੋਂ ਪਾਰ ਪਹੁੰਚ ਗਏ ਹਨ, ਮੌਤਾਂ ਦੀ ਗਿਣਤੀ 2.50 ਲੱਖ ਤੋਂ ਵੱਧ

ਲਾਈਵ ਕਵਰੇਜ

  1. ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ। 6 ਮਈ ਦੀਆਂ ਅਪਡੇਟਸ ਲਈ ਇੱਥੇ ਕਲਿੱਕ ਕਰੋ

  2. ਪੰਜਾਬ ਵਿਚ ਕੈਪਟਨ ਸਰਕਾਰ ਨੇ ਵਧਾਈਆਂਂ 'ਵੈਟ ਦਰਾਂ'

    ਪੰਜਾਬ ਸਰਕਾਰ ਨੇ ਵੀ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਸਬਕ ਲੈਂਦਿਆਂ ਵੈਟ ਦਰਾਂ ਵਿਚ ਵਾਧਾ ਕਰ ਦਿੱਤਾ ਹੈ।

    ਮੰਗਲਵਾਰ-ਬੁੱਧਵਾਰ ਦੀ ਵਿਚਕਾਰਲੀ ਰਾਤ ਤੋਂ ਇਹ ਲਾਗੂ ਹੋ ਰਿਹਾ ਹੈ।

    ਕਰ ਤੇ ਅਬਕਾਰੀ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਲੜੀ ਨੰਬਰ 1 ਦੀ ਟੈਕਸ ਦਰ ਨੂੰ 11.8 ਤੋਂ ਵਧਾ ਕੇ 15.15 ਫ਼ੀਸਦ ਕਰ ਦਿੱਤਾ ਹੈ।

    ਜਦਕਿ ਲੜੀ ਨੰਬਰ 2 ਦੀ ਟੈਕਸ ਦਰ ਨੂੰ 20.11 ਫ਼ੀਸਦ ਤੋਂ ਵਧਾ ਕੇ 23.30 ਫ਼ੀਸਦ ਕਰ ਦਿੱਤਾ ਹੈ।

    ਇਸ ਦਾ ਸਿੱਧਾ ਅਰਥ ਇਹ ਹੈ ਕਿ ਇਸ ਨਾਲ ਪੰਜਾਬ ਵਿਚ ਪੈਟਰੋਲ-ਡੀਜ਼ਲ ਅਤੇ ਸ਼ਰਾਬ ਹੋਰ ਮਹਿੰਗੀ ਹੋ ਜਾਵੇਗੀ।

    ਪੰਜਾਬ , ਕੈਪਟਨ ਅਮਰਿੰਦਰ ਸਿੰਘ

    ਤਸਵੀਰ ਸਰੋਤ, ਕੈਪਟਨ ਅਮਰਿੰਦਰ ਸਿੰਘ

  3. ਕੋਰੋਨਾਵਾਇਰਸ: ਜਾਣੋ ਕਿਹੜੇ ਜ਼ੋਨ ਵਿੱਚ ਕੀ-ਕੀ ਰਿਆਇਤਾਂ ਮਿਲ ਰਹੀਆਂ

    ਕੋਰੋਨਾਵਾਇਰਸ ਦੀ ਰੋਕਥਾਮ ਲਈ ਮਾਰਚ ਦੇ ਅੰਤਿਮ ਦਿਨਾਂ ਤੋਂ ਲਾਗੂ ਕੀਤਾ ਗਿਆ ਦੇਸ਼ ਪੱਧਰੀ ਲੌਕਡਾਊਨ ਦਾ ਤੀਜਾ ਗੇੜ ਸੋਮਵਾਰ 4 ਮਈ ਤੋਂ ਸ਼ੁਰੂ ਹੋ ਗਿਆ ਹੈ।

    ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਜ਼ਿਲ੍ਹਿਆਂ ਨੂੰ ਤਿੰਨ ਜ਼ੋਨਾਂ 'ਚ ਵੰਡਦਿਆਂ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਈ ਛੋਟਾਂ ਦਿੱਤੀਆਂ ਹਨ।

    ਇਹ ਜ਼ਿਲ੍ਹੇਗਰੀਨ,ਓਰੈਂਜਅਤੇਰੈੱਡਜ਼ੋਨਾਂ 'ਚ ਵੰਡੇ ਗਏ ਹਨ।

    ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਕਰਫ਼ਿਊ ਲਾਗੂ ਹੈ ਤੇ ਇਸ ਦੌਰਾਨ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਰਹੇਗਾ।

    ਕੋਰੋਨਾ
    ਕੋੋਰੋਨਾਵਾਇਰਸ
  4. ਪੰਜਾਬ ਦੇ ਸੰਸਥਾਵਾਂ ਤੇ ਹੋਟਲਾਂ ’ਚ ਵੀ ਬਣਨਗੇ ਕੁਆਰੰਟਾਇਨ ਕੇਂਦਰ

    ਦੇਸ ਵਿਦੇਸ਼ ਵਿਚ ਲੌਕਡਾਊਨ ਕਾਰਨ ਫਸੇ ਪੰਜਾਬੀਆਂ/ ਪਰਵਾਸੀਆਂ ਦੇ ਪੰਜਾਬ ਆਉਣ ਸਮੇਂ ਸੂਬਾ ਸਰਕਾਰ ਨੇ ਪੁਖਤਾ ਪ੍ਰਬੰਧਾਂ ਲਈ ਕਵਾਇਤ ਤੇਜ਼ ਕਰ ਦਿੱਤੀ ਹੈ।

    ਭਾਰਤ ਦੇ ਦੂਜੇ ਸੂਬਿਆਂ ਦੇ ਰੈੱਡ ਜੋਨਾਂ ਵਿਚੋਂ ਆਉਣ ਵਾਲੇ ਪੰਜਾਬੀਆਂ ਲਈ ਸੰਸਥਾਵਾਂ ਵਿਚ ਏਕਾਂਤ ਕੇਂਦਰ ਤਿਆਰ ਕਰਨ ਤੇ ਵਿਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਹੋਟਲਾਂ ਜਾਂ ਘਰਾਂ ਵਿਚ ਕੁਆਰੰਟਾਇਨ ਕਰਨ ਦੀ ਯੋਜਨਾ ਉੱਤੇ ਕੰਮ ਚੱਲ ਰਿਹਾ ਹੈ।

    ਪੰਜਾਬ ਸਰਕਾਰ ਨੇ ਸੂਬੇ ਦੀਆਂ 6 ਸਰਕਾਰੀ ਲੈਬਜ਼ ਵਿਚ ਟੈਸਟਿੰਗ ਲਈ 12 ਕਰੋੜ ਰੁਪਏ ਜਾਰੀ ਕੀਤੇ ਹਨ।

    ਪੰਜਾਬ ਨੇ ਕੇਂਦਰ ਨੂੰ ਸੂਬੇ ਦੇ ਪੈਸਿਆਂ ਨਾਲ ਹੀ ਕਿਟਸ ਖਰੀਦਣ ਲਈ ਕਿਹਾ ਹੈ।

    ਕੋਰੋਨਾ ਵਾਇਰਸ , ਪੰਜਾਬ
    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  5. ਹਰਿਆਣਾ ਵਿਚ ਵੀ ਖੁੱਲਣਗੇ ਬੁੱਧਵਾਰ ਤੋਂ ਸ਼ਰਾਬ ਦੇ ਠੇਕੇ

    ਹਰਿਆਣਾ ਵਿਚ ਬੁੱਧਵਾਰ ਤੋਂ ਸ਼ਰਾਬ ਦੇ ਠੇਕੇ ਸਵੇਰੇ 7 ਵਜੇ ਤੋਂ ਸ਼ਾਮੀ 7 ਵਜੇ ਤੱਕ ਖੁੱਲਣਗੇ।

    ਹਰਿਆਣਾ ਨੇ ਐੱਲ-2 ਤੇ ਐੱਲ-ਏ ਦੀ ਲਾਇੰਸਸਾਂ ਦੀ ਮਿਆਦ 19 ਮਈ 2021 ਤੱਕ ਵਧਾ ਦਿੱਤੀ ਹੈ। ਇਸ ਲਈ ਚਾਲੂ ਸਾਲ ਜਿੰਨੀ ਹੀ ਫ਼ੀਸ ਹੀ ਵਸੂਲੀ ਜਾਵੇਗੀ।

    ਸਰਕਾਰ ਨੇ ਕੰਟਰੀ ਮੇਡ ਹਰ ਤਰ੍ਹਾਂ ਦੀ ਸ਼ਰਾਬ ਦੇ ਪਊਏ ਉੱਤੇ 5 ਅਤੇ ਭਾਰਤ ’ਚ ਬਣੀ ਵਿਦੇਸ਼ੀ ਸ਼ਰਾਬ ਦੇ ਪਊਏ ਉੱਤੇ 20 ਰੁਪਏ ‘ਕੋਵਿਡ-19 ਕਰ’ ਲਗਾਉਣ ਦਾ ਫ਼ੈਸਲਾ ਲਿਆ ਹੈ।

    ਇਸੇ ਤਰ੍ਹਾਂ ਸੰਟਰੋਗ ਬੀਅਰ ਉੱਤੇ 5 ਰੁਪਏ ਕੇਸ ਤੇ ਲਾਇਟ ਉੱਤੇ 2 ਰੁਪਏ ਕੇਸ ਦਾ ਟੈਕਸ ਲਗਾਇਆ ਹੈ। 375 ਮਿਲੀ ਲੀਟਰ ਬਰਾਮਦ ਵਿਦੇਸ਼ੀ ਸ਼ਰਾਬ ਉੱਤੇ 50 ਰੁਪਏ ਟੈਕਸ ਲਾਇਆ ਹੈ ।

    ਮਨੋਹਰ ਲਾਲ ਖੱਟਰ

    ਤਸਵੀਰ ਸਰੋਤ, ਬੀਬੀਸੀ

  6. ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ

    ਕੋਰੋਨਾਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਮਹਾਂਮਾਰੀ ਵੀ ਐਲਾਨ ਦਿੱਤਾ ਹੈ। ਅਜਿਹੇ ਵਿੱਚ ਜਾਣੋ ਇਸ ਵਾਇਰਸ ਦੇ ਲੱਛਣ ਕੀ ਹਨ ਅਤੇ ਇਸ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ।

    ਕੋਰੋਨਾਵਾਇਰਸ ਨਾਲ ਪਹਿਲਾਂ ਤੁਹਾਨੂੰ ਬੁਖ਼ਾਰ ਹੁੰਦਾ ਹੈ। ਇਸ ਤੋਂ ਬਾਅਦ, ਖੁਸ਼ਕ ਖਾਂਸੀ ਹੁੰਦੀ ਹੈ ਅਤੇ ਫਿਰ ਇੱਕ ਹਫ਼ਤੇ ਬਾਅਦ, ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਕਈ ਹਾਲਾਤਾਂ 'ਚ ਤਾਂ ਤੁਹਾਨੂੰ ਹਸਪਤਾਲ ਵੀ ਦਾਖ਼ਲ ਹੋਣਾ ਪੈ ਸਕਦਾ ਹੈ।

    ਹਾਲਾਂਕਿ, ਇਨ੍ਹਾਂ ਲੱਛਣਾਂ ਦਾ ਇਹ ਮਤਲਬ ਨਹੀਂ ਹੈ ਕਿ ਜ਼ਰੂਰ ਹੀ ਤੁਹਾਨੂੰ ਕੋਰੋਨਾ ਵਾਇਰਸ ਦੀ ਲਾਗ ਹੈ।

    ਇਸੇ ਤਰ੍ਹਾਂ ਦੇ ਲੱਛਣ ਕੁਝ ਹੋਰ ਵਾਇਰਸਾਂ ਜਿਵੇਂ ਕਿ ਜ਼ੁਕਾਮ ਅਤੇ ਫਲੂ ਵਿੱਚ ਵੀ ਮਿਲਦੇ ਹਨ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕੀ ਮਾਸਕ ਇਸ ਬਿਮਾਰੀ ਤੋਂ ਬਚਾ ਸਕਦੇ ਹਨ?
  7. ਗਲੋਬਲ ਅਪਡੇਟ : ਵੂਹਾਨ ਲੈਬ ’ਚੋਂ ਕੋਰੋਨਾ ਪੈਦਾ ਹੋਣ ਦੇ ਸਬੂਤ ਜਾਰੀ ਕਰਾਂਗਾ -ਟਰੰਪ

    • ਜੌਨ ਹੌਪਕਿਨਜ਼ ਯੂਨੀਵਰਸਿਟੀ ਦੇ ਡਾਟੇ ਮੁਤਾਬਕ ਕੋਰੋਨਾ ਨਾਲ ਮੌਤਾਂ ਦਾ ਗਲੋਬਲ ਅੰਕੜਾ 2,50,000 ਪਾਰ ਕਰ ਗਿਆ ਹੈ।
    • ਅਮਰੀਕੀ ਰਾਸ਼ਟਰਪਤੀ ਟਰੰਪ ਨੇ ਰੋਜ਼ਾਨਾਂ 3000 ਮੌਤਾਂ ਤੇ ਲਾਗ ਦੇ ਮਾਮਲੇ 2 ਲੱਖ ਤੱਕ ਵਧਣ ਦੀ ਰਿਪੋਰਟ ਨੂੰ ਰੱਦ ਕੀਤਾ ਹੈ।
    • ਟਰੰਪ ਨੇ ਕਿਹਾ ਹੈ ਕਿ ਉਹ ਵੂਹਾਨ ਦੀ ਲੈਬ ਵਿਚੋਂ ਕੋਰੋਨਾ ਪੌਜ਼ਿਟਿਵ ਹੋਣ ਦੀ ਥਿਊਰੀ ਦੇ ਸਬੂਤਾਂ ਨੂੰ ਜਾਰੀ ਕਰਨਗੇ।
    • ਯੂਰਪ ਵਿਚ ਕੋਰੋਨਾ ਦਾ ਦਾਖਲਾ ਪਹਿਲਾ ਕੇਸ ਪਤਾ ਲੱਗਣ ਤੋਂ ਮਹੀਨੇ ਪਹਿਲਾਂ ਆ ਗਿਆ ਸੀ।
    • ਮੌਤਾਂ ਤੇ ਨਵੇਂ ਕੇਸਾਂ ਦਾ ਅੰਕੜਾ ਲਗਾਤਾਰ ਵਧਣ ਦੇ ਬਾਵਜੂਦ ਭਾਰਤ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੋ ਗਿਆ ਹੈ, ਜੋ ਲੌਕਡਾਊਨ ਦੀਆਂ ਪਾਬੰਦੀਆਂ ਹਟਾ ਰਹੇ ਹਨ।
    • ਯੂਕੇ ਦੇ ਮੁੱਖ ਵਿਗਿਆਨਕ ਸਲਾਹਕਾਰ ਨੇ ਕਿਹਾ ਹੈ ਕਿ ਭੀੜ ਵਾਲੇ ਖੇਤਰਾਂ ਵਿਚ ਮਾਸਕ ਦਾ ਲਾਭ ਹੋ ਸਕਦਾ ਹੈ।
    • ਯੂਕੇ ਦੇ ਕੇਅਰ ਹੋਮਜ਼ ਵਿਚ 24 ਅਪ੍ਰੈਲ ਨੂੰ ਖਤਮ ਹੋਏ ਹਫ਼ਤੇ ਦੌਰਾਨ ਮੌਤਾਂ ਦਾ ਅੰਕੜਾ 5890 ਹੋ ਗਿਆ ਹੈ, ਜੋ ਪਹਿਲਾਂ 2794 ਸੀ।
    ਕੋਰੋਨਾਵਾਇਰਸ
  8. ਰੋਜ਼ਾਨਾਂ 3000 ਮੌਤਾਂ ਦੀ ਰਿਪੋਰਟ ਨੂੰ ਟਰੰਪ ਨੇ ਰੱਦ ਕੀਤਾ

    ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਮੁਲਕ ਵਿਚ ਜੂਨ ਮਹੀਨੇ ਤੱਕ ਰੋਜ਼ਾਨਾਂ 3000 ਮੌਤਾਂ ਹੋਣ ਦੀਆਂ ਰਿਪੋਰਟਾਂ ਨੂੰ ਰੱਦ ਕੀਤਾ ਹੈ। ਟਰੰਪ ਐਰੀਜ਼ੋਨਾ ਦੀ ਮਾਸਕ ਫੈਕਟਰੀ ਦੇ ਦੌਰੇ ਉੱਤੇ ਜਾਣ ਸਮੇਂ ਆਪਣੇ ਨਾਲ ਗਏ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਹਨ।

    ਟਰੰਪ ਨੇ ਕਿਹਾ ਕਿ ਮੀਡੀਆ ਵਿਚ ਲੀਕ ਹੋਈ ਰਿਪੋਰਟ ਸੰਕਟ ਬਾਰੇ ਗੰਭੀਰ ਰਿਪੋਰਟ ਨਹੀਂ ਹੈ, ਸਾਡੇ ਕੋਲ ਇਸ ਦਾ ਹੋਰ ਗੰਭੀਰ ਅਧਿਐਨ ਹੈ।

    ਫ਼ੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੀ ਰਿਪੋਰਟ ਦੇ ਅਧਾਰ ਉੱਤੇ ਨਿਊਯਾਰਕ ਟਾਇਮਜ਼ ਵਿਚ ਖ਼ਬਰ ਵਿਚ ਕਿਹਾ ਗਿਆ ਸੀ ਕੀ ਜੂਨ ਤੱਕ ਅਮਰੀਕਾ ਵਿਤ ਰੋਜ਼ਾਨਾਂ 3 ਹਜ਼ਾਰ ਮੌਤਾਂ ਹੋ ਸਕਦੀਆਂ ਹਨ।

    ਇਹ ਅੰਕੜਾ ਮੌਜ਼ੂਦਾ 1750 ਮੌਤਾਂ ਤੋਂ 70ਫ਼ੀਸਦ ਜ਼ਿਆਦਾ ਹੈ। ਇਹ ਅੰਕੜਾ ਫੈਡਰੈਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੀ ਸਰਕਾਰੀ ਅੰਦਾਜ਼ਿਆਂ ਉੱਤੇ ਅਧਾਰਿਤ ਰਿਪੋਰਟ ਦਾ ਹੈ।

    ਇਸ ਰਿਪੋਰਟ ਵਿਚ ਇਸ ਮਹੀਨੇ ਦੇ ਅੰਤ ਤੱਕ 2 ਲੱਖ ਲੋਕਾਂ ਦੇ ਰੋਜ਼ਾਨਾਂ ਲਾਗ ਦੇ ਸ਼ਿਕਾਰ ਹੋਣ ਦਾ ਖਦਸ਼ਾ ਵੀ ਪ੍ਰਗਟਾਇਆ ਗਿਆ ਹੈ। ਅਜੇ ਇਹ ਗਿਣਤੀ 25 ਹਜ਼ਾਰ ਹੈ।

    ਟਰੰਪ ਨੇ ਇਸ ਰਿਪੋਰਟ ਨੂੰ ਰੱਦ ਕਰਦਿਆਂ ਵੱਖ ਵੱਖ ਸੂਬਿਆਂ ਦੇ ਲੌਕਡਾਊਨ ਦੀਆਂ ਨਰਮੀਆਂ ਦਾ ਵੀ ਸਮਰਥਨ ਕੀਤਾ।

    ਡੌਨਲਡ ਟਰੰਪ

    ਤਸਵੀਰ ਸਰੋਤ, AFP

  9. ਪੰਜਾਬ ਨੂੰ ਮਿਲੀ ਪਲਾਜ਼ਮਾ ਥਰੈਪੀ ਦੇ ਟਰਾਇਲ ਦੀ ਪ੍ਰਵਾਨਗੀ

    ਇੰਡੀਅਨ ਕੌਸਲ ਆਫ਼ ਮੈਡੀਕਲ ਰਿਸਰਚ (ICMR) ਨੇ ਪੰਜਾਬ ਸਰਕਾਰ ਨੂੰ ਕੋਰੋਨਾ ਮਰੀਜ਼ਾਂ ਦੇ ਇਲਾਜ਼ ਲਈ ਪਲਾਜ਼਼ਮਾ ਥਰੈਪੀ ਦੇ ਕਲੀਨਿਕਲ ਟਰਾਇਲ ਦੀ ਪ੍ਰਵਾਨਗੀ ਦੇ ਦਿੱਤੀ ਹੈ।

    ਕੈਪਟਨ ਅਮਰਿੰਦਰ ਸਿੰਘ ਨੇ ਪੀਜੀਆਈ ਦੇ ਡਾਕਟਰ ਕੇਕੇ ਤਿਵਾੜੀ ਦੇ ਦਿਸ਼ਾ ਨਿਰਦੇਸ਼ ਹੇਠ ਮਰਹੂਮ ਏਸੀਪੀ ਕੋਹਲੀ ਲਈ ਪਲਾਜ਼ਮਾਂ ਥਰੈਮੀ ਦੀ ਆਗਿਆ ਲਈ ਸੀ ਪਰ ਜਦੋਂ ਤੱਕ ਪ੍ਰਬੰਧ ਹੋਇਆ ਪਰ ਉਸ ਤੋ ਪਹਿਲਾਂ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।

    ਪੰਜਾਬ ਸਰਕਾਰ ਦੀ ਵਧੀਕ ਸਕੱਤਰ ਵਿੰਨੀ ਮਹਾਜਨ ਨੇ ਹੁਣ ਇਸ ਦੀ ਪ੍ਰਵਾਨਗੀ ਮਿਲਣ ਦੀ ਪੁਸ਼ਟੀ ਕੀਤੀ ਹੈ।

    ਪੰਜਾਬ ਵਿਚ ਜਿੱਥੇ ਪਲਾਜ਼ਮਾਂ ਥਰੈਪੀ ਦਾ ਟੈਸਟ ਹੋਣਾ ਹੈ, ਉਸ ਵਿਚ ਮੈਡੀਕਲ ਕਾਲਜ ਅੰਮ੍ਰਿਤਸਰ, ਜੀਜੀਐੱਸ ਮੈਡੀਕਲ ਕਾਲਜ ਫਰੀਦਕੋਟ, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਰਿਸਰਚ ਅੰਮ੍ਰਿਤਸਰ, ਸੀਐੱਮਸੀ ਲੁਧਿਆਣਾ, ਡੀਐੱਮਸੀ ਲੁਧਿਆਣਾ, ਅਪੋਲੋ ਹਸਪਤਾਲ ਲੁਧਿਆਣਾ ਸ਼ਾਮਲ ਹੈ।

    ਕੀ ਹੁੰਦੀ ਹੈ ਪਲਾਜ਼ਮਾ ਥਰੈਪੀ ਦੇਖੋ ਬੀਬੀਸੀ ਪੰਜਾਬੀ ਦਾ ਇਹ ਵੀਡੀਓ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਪਲਾਜ਼ਮਾ ਥੈਰੇਪੀ ਮਰੀਜ਼ਾਂ ਲਈ ਵਰਦਾਨ ਜਾਂ ਖ਼ਤਰਨਾਕ?
  10. ਕੋਰੋਨਾ ਲੌਕਡਾਊਨ 'ਚ ਤਰਲੋਕ ਸਿੰਘ ਚੁੱਘ: ਚੁਟਕਲਿਆਂ ਨਾਲ ਕਰ ਰਹੇ ਔਖੇ ਸਮੇਂ ਦਾ ਸਾਹਮਣਾ

  11. ਮਾਲਦੀਵਜ਼ ਅਤੇ ਯੂਏਈ 'ਚ ਫਸੇ ਭਾਰਤੀਆਂ ਲਈ 3 ਸਮੁੰਦਰੀ ਜਹਾਜ਼ ਰਵਾਨਾ

    ਰੱਖਿਆ ਅਧਿਕਾਰੀਆਂ ਮੁਤਾਬਕ ਮਾਲਦੀਵਜ਼ ਅਤੇ ਯੂਏਈ ਵਿੱਚ ਫਸੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਭਾਰਤ ਨੇ ਨੇਵੀ ਦੇ ਤਿੰਨ ਸਮੁੰਦਰੀ ਜਹਾਜ਼ ਭੇਜੇ ਹਨ।

    ਇੱਕ ਬੁਲਾਰੇ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਉਨ੍ਹਾਂ ਵਿੱਚੋਂ ਦੋ ਸੋਮਵਾਰ ਰਾਤ ਨੂੰ ਮਾਲਦੀਵ ਲਈ ਰਵਾਨਾ ਹੋ ਗਏ ਸਨ ਜਦੋਂਕਿ ਤੀਜਾ ਦੁਬਈ ਭੇਜਿਆ ਗਿਆ ਹੈ।

    ਹਾਲਾਂਕਿ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਉਡਾਣਾਂ ਰਾਹੀਂ ਲਿਆਉਣ ਦੀ ਪ੍ਰਕਿਰਿਆ 7 ਮਈ ਤੋਂ ਸ਼ੁਰੂ ਹੋਵੇਗੀ।

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਪਹਿਲੇ ਹਫ਼ਤੇ ਵਿੱਚ 13 ਦੇਸਾਂ ਵਿੱਚ ਫਸੇ 14,000 ਭਾਰਤੀਆਂ ਨੂੰ 64 ਉਡਾਣਾਂ ਰਾਹੀਂ ਲਿਆਂਦਾ ਜਾਵੇਗਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  12. ਜਲੰਧਰ 'ਚ 7 ਘੰਟੇ ਭੁੱਖੇ-ਪਿਆਸੇ ਮਜ਼ਦੂਰ ਟਰੇਨ ਦਾ ਇੰਤਜ਼ਾਰ ਕਰਦੇ ਰਹੇ, ਪਰ ਘਰ ਜਾਣ ਦੀ ਖੁਸ਼ੀ ਬਹੁਤ ਸੀ

    ਪਾਲ ਸਿੰਘ ਨੌਲੀ, ਬੀਬੀਸੀ ਪੰਜਾਬੀ ਲਈ

    ਜਲੰਧਰ ਸ਼ਹਿਰ ਦੇ ਰੇਲਵੇ ਸ਼ੇਟਸ਼ਨ ਤੋਂ ਵਿਸ਼ੇਸ਼ ਰੇਲ ਗੱਡੀ "ਸ਼੍ਰਮਿੱਕ ਐਕਸਪ੍ਰੈਸ" ਰਾਹੀਂ ਮੰਗਲਵਾਰ ਨੂੰ 1205 ਦੇ ਕਰੀਬ ਪਰਵਾਸੀ ਮਜ਼ਦੂਰ ਆਪਣੇ ਜੱਦੀ ਸੂਬੇ ਝਾਰਖੰਡ ਲਈ ਰਵਾਨਾ ਹੋਏ।

    ਪੰਜਾਬ ਦੇਸ਼ ਦਾ ਪਹਿਲਾਂ ਸੂਬਾ ਬਣ ਗਿਆ ਹੈ ਜਿਸ ਨੇ ਪਰਵਾਸੀ ਮਜ਼ਦੂਰਾਂ ਨੂੰ ਆਪਣੇ ਘਰਾਂ ਨੂੰ ਭੇਜਣ ਲਈ ਉਨ੍ਹਾ ਕੋਲੋਂ ਕੋਈ ਕਿਰਾਇਆ ਨਹੀਂ ਵਸੂਲਿਆ।

    ਰੇਲਵੇ ਸ਼ਟੇਸ਼ਨ 'ਤੇ ਇੰਨ੍ਹਾਂ ਮਜ਼ਦੂਰਾਂ ਨੂੰ ਭੇਜਣ ਲਈ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਆਪ ਮੌਜੂਦ ਰਹੇ।

    ਕੋਰੋਨਾ ਵਾਇਰਸ

    ਤਸਵੀਰ ਸਰੋਤ, Source by Pal Singh Nauli

    ਤਸਵੀਰ ਕੈਪਸ਼ਨ, ਰੇਲ ਗੱਡੀ ਦੇ ਡੱਬਿਆਂ ਵਿੱਚ ਬੈਠੇ ਮਜ਼ਦੂਰਾਂ ਨੇ ਦੱਸਿਆ ਕਿ ਉਹ ਤੜਕੇ ਚਾਰ ਵਜੇ ਦੇ ਮੈਡੀਕਲ ਚੈਕਅੱਪ ਕਰਵਾਉਣ ਲਈ ਆਏ ਹੋਏ ਸਨ ਪਰ ਉਨ੍ਹਾਂ ਦੇ ਖਾਣੇ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।
  13. ਕੋਰੋਨਾਵਾਇਰਸ ਦਾ ਇਲਾਜ: ਭਾਰਤ ਨੂੰ ਕਿਵੇਂ ਮਿਲੇਗੀ ਰੈਮਡੈਸੇਵੀਅਰ ਤੇ ਇਸ ਨੇ ਕਿੰਨੀ ਉਮੀਦ ਜਗਾਈ

    ਰੈਮਡੈਸੇਵੀਅਰ ਦਵਾਈ ਨਾਲ ਆਸ ਦੀ ਕਿਰਨ ਤਾਂ ਬੱਝੀ ਹੈ ਪਰ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਦਾ ਕਹਿਣਾ ਹੈ ਕਿ ਇਸ ’ਤੇ ਅੱਗੇ ਹੋਰ ਕੁਝ ਵੀ ਕਹਿਣ ਤੋਂ ਪਹਿਲਾਂ ਫਿਲਹਾਲ ਥੋੜ੍ਹਾ ਰੁਕਣਾ ਚਾਹੀਦਾ ਹੈ।

    “ਰੈਮਡੈਸੇਵੀਅਰ ਉਨ੍ਹਾਂ ਤਮਾਮ ਮੈਡੀਕਲ ਪ੍ਰੋਟੋਕਲ ‘ਚੋਂ ਇੱਕ ਹੈ ਜਿੰਨ੍ਹਾਂ ਨੂੰ ਦੁਨੀਆਂ ਭਰ ਵਿੱਚ ਪਰਖਿਆ ਜਾ ਰਿਹਾ ਹੈ। ਕੋਵਿਡ-19 ਦੇ ਇਲਾਜ ਲਈ ਅਜੇ ਤੱਕ ਕੋਈ ਤੈਅ ਇਲਾਜ ਜਾਂ ਪ੍ਰੋਟੋਕੋਲ ਨਹੀਂ ਅਪਣਾਇਆ ਜਾ ਰਿਹਾ।"

    ਕੋਰੋਨਾਵਾਇਰਸ

    ਤਸਵੀਰ ਸਰੋਤ, Govt. of India

  14. ਇਲਾਜ ਦਾ ਦਾਅਵਾ ਕਰਨ ਵਾਲੀਆਂ ਇਹ ਦਵਾਈਆਂ ਕਿੰਨੀਆਂ ਕਾਰਗਰ

    ਕੋਰੋਨਾਵਾਇਰਸ ਨਾਲ ਸਬੰਧਤ ਫੇਕ ਨਿਊਜ਼ ਦਾ ਬਾਜ਼ਰ ਤਾਂ ਗਰਮ ਹੈ ਹੀ, ਫੇਕ ਦਵਾਈਆਂ ਦਾ ਕਾਰੋਬਾਰ ਵੀ ਸ਼ੁਰੂ ਹੋ ਗਿਆ ਹੈ।

    ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਅਜਿਹੀਆਂ ਦਵਾਈਆਂ ਦੇ ਗੰਭੀਰ ਸਾਈਡ-ਇਫੈਕਟਸ ਹੋ ਸਕਦੇ ਹਨ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਇਲਾਜ ਦਾ ਦਾਅਵਾ ਕਰਨ ਵਾਲੀਆਂ ਇਹ ਦਵਾਈਆਂ ਹੀ ਬਿਮਾਰ ਕਰ ਸਕਦੀਆਂ ਹਨ!
  15. ਪੰਜਾਬ ਦੇ ਕਿਹੜੇ ਜ਼ਿਲ੍ਹੇ 'ਚ ਕਿੰਨੇ ਪੌਜ਼ਿਟਿਵ ਮਾਮਲੇ

    ਕੋਰੋਨਾਵਾਇਰਸ ਅਪਡੇਟ

    ਤਸਵੀਰ ਸਰੋਤ, Punjab Health Dept.

  16. ਪੰਜਾਬ 'ਚ 219 ਨਵੇਂ ਮਾਮਲੇ ਤੇ ਕੁੱਲ ਗਿਣਤੀ 1451 ਹੋਏ

    ਪੰਜਾਬ ਦੇ ਸਿਹਤ ਵਿਭਾਗ ਮੁਤਾਬਕ ਸੂਬੇ ਵਿਚ ਮੰਗਲਵਾਰ ਨੂੰ 219 ਨਵੇਂ ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਸੂਬੇ ਵਿਚ ਪੌਜ਼ਿਟਿਵ ਕੇਸਾਂ ਦਾ ਅੰਕੜਾਂ 1451 ਹੋ ਗਿਆ ਹੈ।

    ਪੰਜਾਬ ਵਿਚ ਹੁਣ 1293 ਐਕਟਿਵ ਕੇਸ ਹਨ ਅਤੇ 25 ਮੌਤਾਂ ਹੋ ਚੁੱਕੀਆਂ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  17. ਕੋਰੋਨਾ ਸੰਕਟ : ਅੱਜ ਦੁਨੀਆਂ ਵਿਚ ਸੁਰਖ਼ੀਆਂ ਬਣੇ 7 ਅਹਿਮ ਘਟਨਾਕ੍ਰਮ

    ·ਫਰਾਂਸ ਵਿਚ 27 ਦਸੰਬਰ ਦਾ ਇੱਕ ਨਿਮੋਨੀਆ ਦਾ ਮਰੀਜ਼ ਹੁਣ ਕੋਰੋਨਾ ਪੌਜ਼ਿਟਿਵ ਹੋ ਗਿਆ ਹੈ। ਇਸ ਦਾ ਮਤਲਵ ਇਹ ਹੈ ਕਿ ਯੂਰਪ ਵਿਚ ਕੋਰੋਨਾ ਪਤਾ ਲੱਗਣ ਤੋਂ ਮਹੀਨਾ ਪਹਿਲਾਂ ਹੀ ਆ ਗਿਆ ਸੀ।

    ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਐਡਰੇਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਲੰਬੇ ਸਮੇਂ ਲਈ ਦੂਜਿਆਂ ਮੁਲਕਾਂ ਵਾਸਤੇ ਸਰਹੱਦਾਂ ਨਹੀਂ ਖੋਲ੍ਹੇਗਾ, ਪਰ ਨਿਊਜ਼ੀਲੈਂਡ ਨਾਲ ਟਰਾਂਸ ਟਸਮੈਨ ਬਬਲ ਬਾਰੇ ਸੋਚਿਆ ਜਾ ਸਕਦਾ ਹੈ।

    ਚੀਨ ਦੇ ਸਰਕਾਰੀ ਮੀਡੀਆ ਨੇ ਅਮਰੀਕੀ ਵਿਦੇਸ਼ ਮੰਤਰੀ ਮਾਇਰ ਪੋਂਪਿਓ ਦਾ ਉਸ ਬਿਆਨ ਨੂੰ ਰੱਦ ਕੀਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਕੋਰੋਨਾਵਾਇਰਸ ਵੂਹਾਨ ਦੀ ਲੈਬ ਵਿਚੋਂ ਆਉਣ ਦੇ ਪ੍ਰਤੱਖ ਸਬੂਤ ਹਨ।

    ਕੋਰੋਨਾ ਨੇ ਅਮਰੀਕਾ ਦਾ ਬਜਟ ਹਿਲਾ ਦਿੱਤਾ ਹੈ, ਇਸ ਲਈ ਸਰਕਾਰ ਚਾਲੂ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਦੌਰਾਨ 3 ਅਰਬ ਡਾਲਰ ਕਰਜ਼ਾ ਲੈਣਾ ਚਾਹੁੰਦਾ ਹੈ।

    ਯੂਕੇ ਵਿਚ ਕੋਰੋਨਾ ਨੂੰ ਟਰੈਕ ਕਰਨ ਲਈ ਟਰਾਇਲ਼ ਉੱਤੇ ਲਾਂਚ ਕੀਤੇ ਗਏ ਐਪ ਉੱਤੇ ਨਿੱਜਤਾ ਦਾ ਉਲੰਘਣ ਕਰਨ ਦਾ ਵਿਵਾਦ ਖੜ੍ਹਾ ਹੋ ਗਿਆ ਹੈ। ਪਰ ਮੁਲਕ ਦੇ ਸਿਹਤ ਮੰਤਰੀ ਮੈਟ ਹੈਨਕੋਕ ਨੇ ਇਸ ਦਾਅਵੇ ਨੂੰ ਰੱਦ ਕੀਤਾ ਕਿ ਐਪ ਵਿਅਕਤੀ ਦੀ ਅਜ਼ਾਦੀ ਨੂੰ ਖਤਰਾ ਹੈ।

    ਯੂਕੇ ਵਿਚ ਉਨ੍ਹਾਂ ਸਿਹਤ ਕਾਮਿਆਂ ਜਿੰਨ੍ਹਾਂ ਵਿਚ ਐਂਟੀਬਾਡੀਜ਼ ਵਿਕਸਤ ਹੋ ਚੁੱਕੇ ਹਨ , ਨੂੰ ਕੋਰੋਨਾ ਫਰੰਟ ਲਾਇਨ ਉੱਤੇ ਬਿਨਾਂ ਕਿਸੇ ਭੇਦਭਾਵ ਦੇ ਡਿਊਟੀ ਦਿੱਤੀ ਦਾ ਸਕਦੀ ਹੈ, ਸਰਕਾਰ ਅੱਗੇ ਇਹ ਮਤਾ ਸਲਾਹਕਾਰਾਂ ਨੇ ਰੱਖਿਆ ਹੈ।

    ਕੋਰੋਨਾ ਟਰੈਕਿੰਗ ਐਪ

    ਤਸਵੀਰ ਸਰੋਤ, Getty Images

  18. 'ਇਟਲੀ ਵਿੱਚ ਲੌਕਡਾਊਨ ਖੁੱਲ੍ਹਿਆ ਤਾਂ ਜਾ ਸਕਦੀਆਂ ਹਨ ਹੋਰ ਵੀ ਜਾਨਾਂ'

    ਜੇ ਇਟਲੀ ਵਿੱਚ ਲੌਕਡਾਊਨ ਖੋਲ੍ਹਿਆ ਜਾਂਦਾ ਹੈ, ਤਾਂ ਦੂਜੇ ਦੌਰ ਵਿੱਚ ਹੁਣ ਤੋਂ ਵੀ ਵਧੇਰੇ ਲੋਕ ਮਾਰੇ ਜਾਣਗੇ।

    ਇੰਪੀਰੀਅਲ ਕਾਲਜ ਲੰਡਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਟਲੀ ਵਿੱਚ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਲਾਗ ਦੇ ਦੂਜੇ ਦੌਰ ਵਿੱਚ ਇਨਫੈਕਸ਼ਨ ਦੇ ਵਧੇਰੇ ਕੇਸ ਸਾਹਮਣੇ ਆਉਣਗੇ।

    ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਹਿਲਾਂ ਨਾਲੋਂ ਜ਼ਿਆਦਾ ਮੌਤਾਂ ਹੋਣਗੀਆਂ।

    9 ਮਾਰਚ ਤੋਂ ਇਟਲੀ ਵਿਚ ਪੂਰਾ ਦੇਸ ਵਿੱਚ ਲੌਕਡਾਊਨ ਹੈ।

    ਬੀਬੀਸੀ ਦੇ ਟੌਮ ਫਿਲਡਨ ਦਾ ਕਹਿਣਾ ਹੈ ਕਿ ਇੰਪੀਰੀਅਲ ਕਾਲਜ ਦੀ ਇਹ ਰਿਪੋਰਟ ਉਨ੍ਹਾਂ ਲਈ ਅੱਖ ਖੋਲ੍ਹਣ ਵਾਲੀ ਹੈ ਜੋ ਸੋਚ ਰਹੇ ਹਨ ਕਿ ਚੀਜ਼ਾਂ ਹੌਲੀ-ਹੌਲੀ ਆਮ ਵਾਂਗ ਹੋ ਰਹੀਆਂ ਹਨ।

    ਇਟਲੀ

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਰਿਸਰਚ ਮੁਤਾਬਕ ਇਟਲੀ ਵਿੱਚ ਲੌਕਡਾਊਨ ਖੋਲ੍ਹਣ 'ਤੇ ਹੋਰ ਵੀ ਹੋ ਸਕਦੀਆਂ ਹਨ ਮੌਤਾਂ
  19. WHO : ਕੋਰੋਨਾ ਸੰਕਟ ਤੋਂ ਪਹਿਲਾ ਅਣਗੌਲੇ ਰਹੇ ਕੇਸ ਬਣ ਸਕਦੇ ਨੇ ਮੁਸੀਬਤ

    ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆਂ ਭਰ ਵਿਚ ਸ਼ੁਰੂ ਸ਼ੁਰੂ ਦੇ ਅਣ-ਕਵਰਡ ਕੇਸ ਮੁੜ ਕੋਰੋਨਵਾਇਰਸ ਪੌਜ਼ਿਟਿਵ ਹੋ ਸਕਦੇ ਹਨ।

    ਵਿਸ਼ਵ ਸਿਹਤ ਸੰਗਠਨ ਨੇ ਇਹ ਚੇਤਾਵਨੀ ਫਰਾਂਸ ਦੇ ਇੱਕ ਡਾਕਟਰ ਦੇ ਇਸ ਦਾਅਵੇ ਤੋਂ ਬਾਅਦ ਜਾਰੀ ਕੀਤੀ ਹੈ ਕਿ ਪਿਛਲੇ ਸਾਲ 27 ਦਸੰਬਰ ਨੂੰ ਉਸ ਕੋਲ ਇੱਕ ਨਿਮੋਨੀਆ ਦਾ ਮਰੀਜ਼ ਆਇਆ ਸੀ,ਪਰ ਹੁਣ ਉਹ ਕੋਰੋਨਾ ਪੌਜ਼ਿਟਿਵ ਆਇਆ ਹੈ।

    ਇਸ ਤੋਂ ਇਹ ਵੀ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਯਰੂਪ ਵਿਚ ਅਨੁਮਾਨ ਨਾਲੋਂ ਮਹੀਨਾ ਪਹਿਲਾਂ ਹੀ ਕੋਵਿਡ-19 ਦਾ ਦਾਖਲਾ ਹੋ ਗਿਆ ਹੋਵੇ।

    ਜਨੇਵਾ ਵਿਚ WHO ਦੇ ਬੁਲਾਰੇ ਕ੍ਰਿਸਟੀਅਨ ਲਿੰਡਮੀਅਰ ਨੇ ਕਿਹਾ ਕਿ ਉਹ ਇਸ ਖ਼ਬਰ ਤੋਂ ਹੈਰਾਨ ਨਹੀਂ ਹਨ। ਉਨ੍ਹਾਂ ਸਾਰੇ ਹੀ ਮੁਲਕਾਂ ਨੂੰ ਕਿਹਾ ਹੈ ਕਿ ਉਹ ਆਪੋ ਆਪਣਾ 2019 ਦੇ ਆਖ਼ਰੀ ਮਹੀਨਿਆਂ ਦਾ ਮੈਡੀਕਲ ਰਿਕਾਰਡ ਚੈੱਕ ਕਰਵਾ ਲੈਣ ਤਾਂ ਜੋ ਤਸਵੀਰ ਸਪੱਸ਼ਟ ਹੋ ਸਕੇ ।

    ਕੋਰੋਨਾਵਾਇਰਸ

    ਤਸਵੀਰ ਸਰੋਤ, AFP

  20. ਪੰਜਾਬ ਸਰਕਾਰ ਨੇ 3 ਅਹਿਮ ਐਲਾਨ

    ਪੰਜਾਬ ਤੋਂ 1200 ਤੋਂ ਵੱਧ ਪਰਵਾਸੀ ਮਜ਼ਦੂਰਾਂ ਦੇ ਪਹਿਲੇ ਜਥੇ ਨੂੰ ਜਲੰਧਰ ਤੋਂ ਇੱਕ ਵਿਸ਼ੇਸ਼ ਰੇਲ ਗੱਡੀ ਰਾਹੀ ਉਨ੍ਹਾਂ ਦੇ ਜੱਦੀ ਸੂਬਿਆਂ ਲਈ ਰਵਾਨਾ ਕੀਤਾ ਗਿਆ।

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਮਜ਼ਦੂਰਾਂ ਦਾ ਸਫ਼ਰ ਖ਼ਰਚਾ ਚੁੱਕਣ ਦਾ ਐਲਾਨ ਕੀਤਾ ਹੈ।

    ਪੰਜਾਬ ਸਰਕਾਰ ਅਗਾਮੀ ਝੋਨੇ ਅਤੇ ਮੱਕੀ ਦੀ ਬਿਜ਼ਾਈ ਲਈ ਲੋੜੀਦੀ ਮਸ਼ਨਰੀ ਉੱਤੇ ਛੋਟੇ ਕਿਸਾਨਾਂ ਨੂੰ 40 ਤੇ ਦੂਜਿਆਂ ਨੂੰ 50 ਫ਼ੀਸਦ ਸਬਸਿਡੀ ਦੇਣ ਦਾ ਵੀ ਐਲਾਨ ਕੀਤਾ ਹੈ।

    ਪੰਜਾਬ ਦੇ ਡੀਜੀਪੀ ਨੇ ਕਿਹਾ ਹੈ ਕਿ ਸਿਹਤ ਸਮੱਸਿਆਵਾਂ ਵਾਲੇ ਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕੋਵਿਡ-19 ਖ਼ਿਲਾਫ਼ ਫਰੰਟਲਾਇਨ ਉੱਤੇ ਤੈਨਾਤ ਨਹੀਂ ਕੀਤਾ ਜਾਵੇਗਾ।

    ਗੁਰਦਾਸਪੁਰ ਵਿਚ 42, ਮੋਗਾ ਤੇ ਜਲੰਧਰ ਵਿਚ 09-09, ਫਰੀਦਕੋਟ ਵਿਚ 26 ਨਵੇਂ ਮਾਮਲੇ ਆਏ ਹਨ।

    ਕੈਪਟਨ ਅਮਰਿੰਦਰ ਸਿੰਘ

    ਤਸਵੀਰ ਸਰੋਤ, Punjab PR