ਕੋਰੋਨਾਵਾਇਰਸ ਅਪਡੇਟ: ਕਰਨਾਟਕ ਨੇ 85 ਟਰੇਨਾਂ ਰੱਦ ਕਰਕੇ ਪਰਵਾਸੀ ਮਜ਼ਦੂਰਾਂ ਨੂੰ ਰੋਕਿਆ, ਪੰਜਾਬ ’ਚ ਸ਼ੁਰੂ ਹੋਵੇਗੀ ਸ਼ਰਾਬ ਦੀ ਹੋਮ ਡਿਲੀਵਰੀ; ਜਰਮਨੀ ’ਚ ਬਿਨਾਂ ਦਰਸ਼ਕਾਂ ਦੇ ਹੋਣਗੇ ਫੁੱਟਬਾਲ ਮੈਚ
ਯੂਕੇ ਵਿੱਚ ਹੁਣ ਤੱਕ 29427 ਮੌਤਾਂ ਹੋਈਆਂ ਜੋ ਯੂਰਪ ਵਿੱਚ ਸਭ ਤੋਂ ਵੱਧ ਹਨ। ਦੁਨੀਆਂ ਭਰ ਵਿੱਚ 2.56 ਲੱਖ ਤੋਂ ਵੱਧ ਮੌਤਾਂ
ਲਾਈਵ ਕਵਰੇਜ
ਇਹ ਲਾਈੲ ਪੇਜ ਅਸੀਂ ਇੱਥੇ ਹੀ ਬੰਦ ਕਰ ਰਹੇ ਹਾਂ। ਤੁਸੀਂ ਕੋਰੋਨਾਵਾਇਰਸ ਨਾਲ ਸਬੰਧਤ 7 ਮਈ ਦਿਨ ਵੀਰਵਾਰ ਦੀ ਹਰ ਤਾਜ਼ਾ ਅਪਡੇਟ ਲਈ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ। ਧੰਨਵਾਦ
ਕੋਰੋਨਾ ਅਪਡੇਟ : ਪੰਜਾਬ ਤੇ ਭਾਰਤ ਸਣੇ ਅੱਜ ਦੇ ਅਹਿਮ ਗਲੋਬਲ ਘਟਨਾਕ੍ਰਮ
- ਪੰਜਾਬ ਸਰਕਾਰ ਨੇ ਸੂਬੇ ਵਿਚ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਵਧਾ ਦਿੱਤਾ ਹੈ।
- ਪੰਜਾਬ ਵਿਚ ਸ਼ਰਾਬ ਦੇ ਠੇਕੇ 7 ਮਈ ਤੋਂ ਸਵੇਰੇ 7 ਵਜੇ ਤੋਂ ਲੈਕੇ ਦੁਪਹਿਰ 3 ਵਜੇ ਤੱਕ ਖੁੱਲਣਗੇ ਤੇ ਸ਼ਰਾਬ ਦੀ ਹੋਮ ਡਲਿਵਰੀ ਦੀ ਵੀ ਪ੍ਰਵਾਨਗੀ ਹੈ।
- ਪੰਜਾਬ ਵਿਚ ਪੌਜ਼ਿਟਿਵ ਕੇਸਾਂ ਦੀ ਕੁੱਲ ਗਿਣਤੀ 15 ਹਜ਼ਾਰ ਤੋਂ ਪਾਰ ਹੋ ਗਈ ਹੈ, ਜਦਕਿ ਮੌਤਾਂ ਦੀ ਗਿਣਤੀ 27 ਹੋ ਗਈ ਹੈ।
- ਭਾਰਤ ਵਿਚ ਬੁੱਧਵਾਰ ਸ਼ਾਮ ਤੱਕ ਪੌਜ਼ਿਟਿਵ ਕੇਸਾਂ ਦੀ ਗਿਣਤੀ 50,000 ਹੋ ਗਈ ਹੈ। ਮੁਲਕ ਵਿਚ 1694 ਮੌਤਾਂ ਹੋ ਗਈਆਂ ਹਨ ਅਤੇ 33514 ਐਕਵਿਟ ਕੇਸ ਸਨ।
- ਮੁੰਬਈ ਵਿਚ 10,000 ਤੋਂ ਵੱਧ ਪੌਜ਼ਿਟਿਵ ਮਾਮਲੇ ਦਰਜ ਹੋ ਚੁੱਕੇ ਹਨ।
- ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦੂਰੱਪਾ ਨੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਸੂਬਿਆਂ ਤੱਕ ਲਿਜਾਉਣ ਵਾਲੀਆਂ 85 ਵਿਸ਼ੇਸ਼ ਰੇਲ ਗੱਡੀਆਂ ਰੱਦ ਕਰਵਾ ਦਿੱਤੀਆਂ ਹਨ।
- ਭਾਰਤ ਦੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪਬਲਿਕ ਟਰਾਂਸਪੋਰਟ ਵੀ ਜਲਦ ਹੀ ਸ਼ੁਰੂ ਹੋ ਜਾਵੇਗੀ। ਇਸ ਲਈ ਦਿਸ਼ਾ ਨਿਰਦੇਸ਼ ਤਿਆਰ ਹੋ ਰਹੇ ਹਨ।
- ਯੂਕੇ ਵਿਚ ਅੱਜ ਦੀਆਂ 649 ਮੌਤਾਂ ਨਾਲ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 30,000 ਪਾਰ ਹੋ ਗਈ ਹੈ।
- ਯੂਕੇ ਦੀ ਸਾਬਕਾ ਪ੍ਰਧਾਨ ਮੰਤਰੀ ਟੈਰਿਜ਼ਾ ਮੇਅ ਨੇ ਕਿਹਾ ਕਿ ਸਰਕਾਰਾਂ ਰੋਜ਼ਮਰਾਂ ਦੇ ਕੰਮ ਚੋਂ ਬਾਹਰ ਆਕੇ ਕੌਮਾਂਤਰੀ ਮੰਚ ਉੱਤੇ ਭੂਮਿਕਾ ਨਿਭਾਉਣ , ਕੌਮਾਂਤਰੀ ਇਕਜੁਟਤਾ ਬਿਨਾਂ ਖ਼ਤਰਾ ਬਣਿਆ ਰਹੇਗਾ।
- ਰੂਸ ਵਿਚ ਲਗਾਤਾਰ ਚੌਥੇ ਦਿਨ 10,000 ਤੋਂ ਵੱਧ ਮਾਮਲੇ ਪੌਜ਼ਿਟਿਵ ਪਾਏ ਗਏ ਹਨ।
- ਚੀਨ ਦੀ ਸਰਕਾਰੀ ਖ਼ਬਰ ਏਜੰਸੀ ਸ਼ਿੰਨਹੂਆ ਨੇ ਖ਼ਬਰ ਦਿੱਤੀ ਹੈ ਕਿ ਹੁਬੇਈ ਸੂਬੇ ਵਿਚ 32 ਦਿਨਾਂ ਬਾਅਦ ਇਹ ਪੌਜ਼ਿਟਿਵ ਮਾਮਲੇ ਆਉਣ ਦੀਆਂ ਰਿਪੋਰਟਾਂ ਹਨ।
- ਜਰਮਨੀ ਵਿਚ ਹੋਣਗੇ ਬਿਨਾਂ ਦਰਸ਼ਕਾਂ ਤੋਂ ਫੁੱਟਬਾਲ ਮੈਚ
- ਪੂਰੀ ਦੁਨੀਆਂ ਵਿਚ ਕੋਰੋਨਾ ਲਾਗ ਦੇ ਮਾਮਲਿਆਂ ਦੀ ਗਿਣਤੀ 36.59ਲੱਖ ਤੋਂ ਵੱਧ ਹੋ ਗਈ ਹੈ। ਹੁਣ ਤੱਕ 2,57,207 ਲੋਕ ਮਾਰੇ ਗਏ ਹਨ।

ਤਸਵੀਰ ਸਰੋਤ, Getty Images
ਗਰਮੀ ਦੀਆਂ ਛੁੱਟੀਆਂ ਦੌਰਾਨ ਇਟਲੀ ਵਿੱਚ ਢਿੱਲ ਦੇਣ ਦਾ ਸੰਕੇਤ
ਇੱਕ ਇੰਟਰਵਿਊ ਵਿੱਚ ਇਟਲੀ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਟਲੀ ਦੇ ਲੋਕ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਦਾ ਆਨੰਦ ਲੈ ਸਕਣਗੇ, ਜੇ ਦੇਸ ਵਿੱਚ ਕੋਰੋਨਾਵਾਇਰਸ ਮਹਾਮਾਰੀ ਕੰਟਰੋਲ ਵਿੱਚ ਰਹੇ।
ਫੈਟੋ ਕੋਟੀਡੀਆਨੋ ਅਖਬਾਰ ਨੂੰ ਦਿੱਤੇ ਇੰਟਰਵਿਊ ਦੌਰਾਨ ਜ਼ੁਜ਼ੈਪੇ ਕੋਂਟੇ ਨੇ ਇਹ ਦਾਅਵਾ ਕੀਤਾ।
ਉੱਥੇ ਹੀ ਯੂਰਪ ਦੇ ਹੋਰ ਦੇਸ ਵੀ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਆਉਣ ਵਾਲੀਆਂ ਛੁੱਟੀਆਂ ਦੌਰਾਨ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾਵੇ ਜਾਂ ਨਹੀਂ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਯੂਰਪ ਦੇ ਕਈ ਦੇਸ ਜੋ ਕਿ ਸੈਰ-ਸਪਾਟੇ 'ਤੇ ਨਿਰਭਰ ਕਰਦੇ ਹਨ, ਸੁੰਨ ਪਏ ਹਨ ਸਮੁੰਦਰ ਵਿੱਚ ਫਸੇ ਪਰਵਾਸੀਆਂ ਬਾਰੇ ਯੂਐੱਨ ਨੇ ਫਿਕਰ ਜ਼ਾਹਿਰ ਕੀਤੀ
ਯੂਐੱਨ ਦੀਆਂ ਕਈ ਸੰਸਥਾਵਾਂ ਬੰਗਾਲ ਦੀ ਖਾੜੀ ਅਤੇ ਅੰਡਮਾਨ ਸਾਗਰ ਵਿੱਚ 'ਹਜ਼ਾਰਾਂ ਸ਼ਰਨਾਰਥੀਆਂ ਅਤੇ ਪਰਵਾਸੀਆਂ' ਦੀਆਂ ਪਰੇਸ਼ਾਨੀਆਂ ਬਾਰੇ ਚਿੰਤਾ ਜ਼ਾਹਰ ਕਰ ਰਹੀਆਂ ਹਨ।
ਏਜੰਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਮੰਨਿਆ ਕਿ ਮਹਾਂਮਾਰੀ ਨਾਲ ਦੇਸਾਂ ਨੇ ਸਰਹੱਦਾਂ ਬੰਦ ਕਰਨ ਦੇ ਨਵੇਂ ਨਿਯਮ ਲਿਆਂਦੇ ਹਨ।
ਪਰ ਉਨ੍ਹਾਂ ਕਿਹਾ, “ਇਨ੍ਹਾਂ ਮਾਪਦੰਡਾਂ ਦੇ ਨਤੀਜੇ ਵਜੋਂ ਸ਼ਰਨ ਦੇ ਰਾਹ ਬੰਦ ਨਹੀਂ ਹੋਣੇ ਚਾਹੀਦੇ, ਜਾਂ ਲੋਕਾਂ ਨੂੰ ਖ਼ਤਰੇ ਦੀਆਂ ਸਥਿਤੀਆਂ ਵੱਲ ਪਰਤਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ ਉਹ ਵੀ ਸਿਹਤ ਦੀ ਜਾਂਚ ਜਾਂ ਕੁਆਰੰਟੀਨ ਕੀਤੇ ਬਿਨਾ।"
ਯੂਐੱਨਐੱਚਸੀਆਰ, ਆਈਓਐਮ ਅਤੇਯੂਐੱਨਓਡੀਸੀ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਉਨ੍ਹਾਂ ਰਿਪੋਰਟਾਂ ਬਾਰੇ ਚਿੰਤਤ ਹਨ ਕਿ “ਕਮਜ਼ੋਰ ਔਰਤਾਂ, ਪੁਰਸ਼ਾਂ ਅਤੇ ਬੱਚਿਆਂ ਨਾਲ ਭਰੀਆਂ ਕਿਸ਼ਤੀਆਂ ਇੱਕ ਵਾਰ ਫਿਰ ਸਮੁੰਦਰ ਦੇ ਕੰਢੇ ਆਉਣ ਵਿੱਚ ਅਸਮਰਥ ਹਨ ਅਤੇ ਉਨ੍ਹਾਂ ਕੋਲ ਖਾਣ-ਪੀਣ ਅਤੇ ਡਾਕਟਰੀ ਪਹੁੰਚ ਦੀ ਮਦਦ ਵੀ ਨਹੀਂ ਹੈ।
ਇੰਨ੍ਹਾਂ ਵਿੱਚ ਜ਼ਿਆਦਾਤਰ ਲੋਕ ਮਿਆਂਮਾਰ ਵਿੱਚ ਤਸ਼ਦਦ ਤੋਂ ਭੱਜੇ ਹੋਏ ਹਨ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਯੂਐੱਨ ਨੇ ਬੰਗਾਲ ਦੀ ਖਾੜੀ ਅਤੇ ਅੰਡਮਾਨ ਸਾਗਰ ਵਿੱਚ ਜਹਾਜ਼ਾਂ 'ਤੇ ਫਸੇ ਸ਼ਰਨਾਰਥੀਆਂ ਬਾਰੇ ਚਿੰਤਾ ਜ਼ਾਹਿਰ ਕੀਤੀ ਕੋਰੋਨਾਵਾਇਰਸ: 9 ਸਾਲ ਦੇ ਮੁੰਡੇ ਦੀ ਕਾਢ, ਹੱਥ ਧੋਣ ਲਈ ‘ਜੁਗਾੜ’
ਸਟੀਫ਼ਨ ਨੇ ਹੱਥ ਧੋਣ ਲਈ ਨਵਾਂ ਤਰੀਕਾ ਲੱਭਿਆ ਹੈ।
ਲੱਕੜਾਂ ਦੀ ਮਦਦ ਨਾਲ ਉਸ ਨੇ ਅਜਿਹਾ ਜੰਤਰ ਤਿਆਰ ਕੀਤਾ ਹੈ ਕਿ ਤੁਸੀਂ ਇਸ ਨੂੰ ਬਿਨਾਂ ਹੱਥ ਲਗਾਏ ਹੀ ਹੱਥ ਧੋ ਸਕਦੇ ਹੋ।
ਸਟੀਫ਼ਨ ਦੇ ਪਿਤਾ ਆਪਣੇ ਪੁੱਤਰ ਦੀ ‘ਛੋਟੀ ਉਮਰੇ ਵੱਡੀ ਸੋਚ’ ਤੋਂ ਖ਼ੁਸ਼ ਹਨ।
ਵੀਡੀਓ ਕੈਪਸ਼ਨ, 9 ਸਾਲ ਦੇ ਮੁੰਡੇ ਦੀ ਕਾਢ, ਹੱਥ ਧੋਣ ਲਈ ‘ਜੁਗਾੜ’ ਵਿਦੇਸ਼ੀ ਸਿਹਤ ਕਾਮਿਆਂ ਦੇ ਅਮਰੀਕਾ 'ਚ ਸੁਪਨੇ ਅਧੂਰੇ ਕਿਉਂ
ਅਮਰੀਕਾ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਵਿਦੇਸ਼ੀ ਸਿਹਤ ਕਰਮਚਾਰੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਸਖ਼ਤ ਵੀਜ਼ਾ ਨਿਯਮ ਉਨ੍ਹਾਂ ਦੇ ਮਹਾਂਮਾਰੀ ਵਿੱਚ ਯੋਗਦਾਨ ਪਾਉਣ ਦੇ ਢੰਗ ਵਿੱਚ ਇੱਕ ਰੁਕਾਵਟ ਬਣ ਗਏ ਹਨ।
ਮਾਹਰ ਕਹਿੰਦੇ ਹਨ ਕਿ ਅਮਰੀਕਾ ਦੇ ਐਚ -1 ਬੀ ਵੀਜ਼ਾ ਨਿਯਮ ਬਹੁਤ ਸਖ਼ਤ ਹਨ। ਉਨ੍ਹਾਂ ਦੇ ਅਨੁਸਾਰ, ਕੋਈ ਵੀ ਕਰਮਚਾਰੀ ਇਕੋ ਕੰਪਨੀ ਦੇ ਕਿਸੇ ਹੋਰ ਦਫ਼ਤਰ ਜਾਂ ਫੈਕਟਰੀ ਵਿਚ ਕੰਮ ਨਹੀਂ ਕਰ ਸਕਦਾ ਜਦ ਤੱਕ ਉਨ੍ਹਾਂ ਨੂੰ ਬਦਲਿਆ ਨਹੀਂ ਜਾਂਦਾ।
ਵੀਡੀਓ ਕੈਪਸ਼ਨ, ਅਮਰੀਕਾ ਦੇ ਗ੍ਰੀਨ ਕਾਰਡ ਬੈਨ ਨੇ ਇੰਝ ਤੋੜੇ ਡਾਕਟਰਾਂ ਦੇ ਸੁਪਨੇ... ਕੀ ਪਰਵਾਸੀ ਬੰਧੂਆਂ ਮਜ਼ਦੂਰ ਨੇ, ਸੋੋਸ਼ਲ ਮੀਡੀਆ ਤੇ ਯੇਦੂਰੱਪਾ ਨੂੰ ਸਵਾਲ
ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦੂਰੱਪਾ ਨੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਸੂਬਿਆਂ ਤੱਕ ਲਿਜਾਉਣ ਵਾਲੀਆਂ 85 ਵਿਸ਼ੇਸ਼ ਰੇਲ ਗੱਡੀਆਂ ਰੱਦ ਕਰਵਾ ਦਿੱਤੀਆਂ ਹਨ।
ਮੁੱਖ ਮੰਤਰੀ ਨੇ ਇਹ ਫ਼ੈਸਲਾ ਬਿਲਡਰਾਂ ਨਾਲ ਇੱਕ ਉਚੇਚੀ ਬੈਠਕ ਤੋਂ ਲਿਆ ਹੈ।
ਆਪਣੇ ਟਵੀਟ ਵਿੱਚ ਯੇਦੂਰੱਪਾ ਨੇ ਕਿਹਾ ਹੈ ਕਿ ਸੂਬੇ ਵਿਚ ਨਿਰਮਾਣ ਕਾਰਜ ਸ਼ੁਰੂ ਹੋ ਰਹੇ ਹਨ ਇਸ ਲਈ ਉਹ ਪਰਵਾਸੀ ਮਜ਼ਦੂਰਾਂ ਨੂੰ ਨਾ ਜਾਣ ਦੀ ਅਪੀਲ ਕਰਦੇ ਹਨ।
ਭਾਵੇ ਕਿ ਯੇਦੂਰੱਪਾ ਨੇ ਪਰਵਾਸੀ ਮਜ਼ਦੂਰਾ ਦੇ ਰਹਿਣ ਤੇ ਖਾਣੇ ਦੀ ਜਿੰਮੇਵਾਰੀ ਸਰਕਾਰ ਸਿਰ ਹੋਣ ਦਾ ਵਾਅਦਾ ਵੀ ਕੀਤਾ ਹੈ ਪਰ ਯੇਦੂਰੱਪਾ ਸਰਕਾਰ ਦੇ ਇਸ ਫੈਸਲੇ ਦੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਆਲੋਚਨਾ ਹੋ ਰਹੀ ਹੈ।
ਲੋਕ ਸਵਾਲ ਕਰ ਰਹੇ ਹਨ ਕਿ ਕੀ ਯੇਦੂਰੱਪਾ ਪਰਵਾਸੀ ਮਜ਼ਦੂਰਾਂ ਨੂੰ ਬੰਧੂਆ ਮਜ਼ਦੂਰ ਸਮਝਦੇ ਹਨ ਕਿ ਉਹ ਉਨ੍ਹਾਂ ਨੂੰ ਜਬਰੀ ਕਰਨਾਟਕ ਵਿਚ ਰੋਕ ਰਹੇ ਹਨ।
ਕਾਂਗਰਸ ਸਣੇ ਸੂਬੇ ਦੀਆਂ ਵਿਰੋਧੀ ਪਾਰਟੀਆਂ ਨੇ ਵੀ ਸਰਕਾਰ ਦੀ ਨਿੰਦਾ ਕੀਤੀ ਹੈ।
Skip X post, 1X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
Skip X post, 2X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਚੰਡੀਗੜ੍ਹ ਵਿਚ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਚੰਡੀਗੜ੍ਹ ਪ੍ਰਸਾਸ਼ਨ ਨੇ ਪੈਟ੍ਰੋਲ ਤੇ ਡੀਜ਼ਲ ਉੱਤੇ 5 ਫ਼ੀਸਦ ਵੈਟ ਵਧਾ ਦਿੱਤਾ ਹੈ। ਇਸ ਨਾਲ ਚੰਡੀਗੜ੍ਹ ਵਿਚ ਹੁਣ ਪੈਟਰੋਲ 68.02 ਰੁਪਏ ਤੇ ਡੀਜ਼ਲ 62.02 ਪੈਸੇ ਮਿਲੇਗਾ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
UPSC ਦੀ ਤਿਆਰੀ ਕਰਦੀਆਂ ਵਿਦਿਆਰਥਣਾਂ ਘਰ ਭੇਜੇ ਜਾਣ ਲਈ ਕਰ ਰਹੀਆਂ ਅਪੀਲ
ਤਾਜ਼ਾ, ਸ਼ਰਾਬ ਦੀ ਹੋਮ ਡਲਿਵਰੀ: ਇੱਕ ਆਰਡਰ 'ਤੇ 2 ਲੀਟਰ ਤੋਂ ਵੱਧ ਨਹੀਂ ਮਿਲੇਗੀ ਦਾਰੂ
ਪੰਜਾਬ ਸਰਕਾਰ ਨੇ ਕੋਵਿਡ-19 ਸੰਕਟ ਦੇ ਹਾਲਾਤ ਦੇ ਮੱਦੇਨਜ਼ਰ ਸ਼ਰਾਬ ਦੀ ਹੋਮ ਡਲਿਵਰੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਸ਼ਰਾਬ ਦੀ ਹੋਮ ਡਲਿਵਰੀ ਦੇ ਗਰੁੱਪ ਵਿਚ ਦੋ ਵਿਅਕਤੀ ਹੀ ਹੋ ਸਕਦੇ ਹਨ ਤੇ ਡਲਿਵਰੀ ਕਰਨ ਵਾਲੇ ਕੋਲ ਪਾਸ ਜਾਂ ਕਰਫਿਊ ਪਾਸ ਹੋਣਾ ਚਾਹੀਦਾ ਹੈ।
ਹੋਮ ਡਲਿਵਰੀ ਉਹੀ ਗੱਡੀ ਕਰ ਸਕਦੀ ਹੈ, ਜਿਸ ਉੱਤੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਦਾ ਜਾਰੀ ਕੀਤਾ ਪਾਸ ਲੱਗਿਆ ਹੋਣਾ ਚਾਹੀਦਾ ਹੈ। ਜੇ ਕਰਫਿਊ ਹੈ ਤਾਂ ਉਹ ਵੀ ਪਾਸ ਹੋਣਾ ਚਾਹੀਦਾ ਹੈ।
ਹੋਮ ਡਲਿਵਰੀ ਦੀ ਸਮਾਂ ਸੀਮਾਂ ਡੀਸੀ ਦੀ ਪ੍ਰਵਾਨਗੀ ਨਾਲ ਕਰ ਤੇ ਅਬਕਾਰੀ ਵਿਭਾਗ ਤੈਅ ਕਰੇਗਾ।
ਇੱਕ ਆਰਡਰ ਉੱਤੇ ਸਿਰਫ਼ 2 ਲੀਟਰ ਸ਼ਰਾਬ ਦੀ ਡਲਿਵਰੀ ਹੋਵੇਗੀ ਤੇ ਘਰ ਦੇਣ ਜਾਣ ਵਾਲੇ ਵਿਅਕਤੀ ਕੋਲ ਕੈਸ਼ ਮੀਮੋ ਹੋਣਾ ਲਾਜ਼ਮੀ ਹੈ।
ਸ਼ਰਾਬ ਦੀ ਡਲਿਵਰੀ ਸਿਰਫ਼ ਕਰਫਿਊ ਜਾਂ ਹੋਮ ਡਲਿਵਰੀ ਦੌਰਾਨ ਹੀ ਹੋ ਸਕਦੀ ਹੈ।
ਵੀਡੀਓ ਕੈਪਸ਼ਨ, ਪੰਜਾਬ 'ਚ ਸ਼ਰਾਬ ਇੰਨੀ ਅਹਿਮ ਕਿਉਂ? ਕੋਰੋਨਾ ਵਿਚਾਲੇ ਆਨਲਾਈਨ ਵਿਕਰੀ ਦੀ ਗੱਲ ਦਾ ਸੱਚ ਪੰਜਾਬ ਅਪਡੇਟ: ਸ਼ਰਾਬ ਦੀ ਵਿਕਰੀ ਵੀਰਵਾਰ ਤੋਂ, ਹੋਮ ਡਲਿਵਰੀ ਨੂੰ ਵੀ ਪ੍ਰਵਾਨਗੀ
ਕੱਲ ਤੋਂ ਪੰਜਾਬ ਵਿੱਚ ਸ਼ਰਾਬ ਦੀ ਵਿਕਰੀ ਸ਼ੁਰੂ ਹੋਵੇਗੀ ਅਤੇ ਪੰਜਾਬ ਸਰਕਾਰ ਵੱਲੋਂ ਹੋਮ ਡਿਲੀਵਰੀ ਦੀ ਵੀ ਇਜਾਜ਼ਤ ਦੇ ਦਿੱਤੀ ਗਈ ਹੈ।
ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਸ਼ਰਾਬ ਦੀ ਹੋਮ ਡਲਿਵਰੀ ਦੀ ਵੀ ਆਗਿਆ ਹੈ।
ਠੇਕੇ ਅੱਗੇ 5 ਤੋਂ ਵੱਧ ਬੰਦੇ ਇਕੱਠੇ ਨਾ ਹੋਣ ਦੋਣ ਤੇ ਸੋਸ਼ਲ ਡਿਸਟੈਸਿੰਗ ਯਕੀਨੀ ਬਣਾਉਣਾ ਠੇਕੇਦਾਰਾਂ ਦੀ ਜਿੰਮੇਵਾਰੀ ਹੋਵੇਗੀ।
ਪੰਜਾਬ ਦੇ ਸਰਕਾਰੀ ਅੰਕੜਿਆਂ ਮੁਤਾਬਕ ਕੋਰੋਨਾ ਪੌਜ਼ਿਟਿਵ ਮਰੀਜ਼ਾਂ ਦੀ ਗਿਣਤੀ 1526 ਪਾਰ ਕਰ ਗਈ ਹੈ।
ਕੋਰੋਨਾ ਦੇ 135 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 1364 ਐਕਟਿਵ ਕੇਸ ਹਨ।
ਬੁੱਧਵਾਰ ਸ਼ਾਮ ਤੱਕ ਸੂਬੇ ਵਿਚ 27 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤਾ ਜਾ ਚੁੱਕੀ ਸੀ।
ਸੂਬੇ ਵਿਚ ਹੁਣ ਤੱਕ 32060 ਸੈਂਪਲ ਭੇਜੇ ਗਏ ਸਨ, ਇਸ ਵਿਚੋਂ 24303 ਨੈਗੇਟਿਵ ਹੋ ਚੁੱਕੇ ਹਨ ਅਤੇ 6231 ਸੈਂਪਲ ਅਜੇ ਵੀ ਪੈਂਡਿੰਗ ਹਨ।
ਬੁੱਧਵਾਰ ਨੂੰ 75 ਮਾਮਲੇ ਪੌਜ਼ਿਟਿਵ ਪਾਏ ਗਏ ਹਨ, ਇਨ੍ਹਾਂ ਵਿਚੋਂ ਸਭ ਤੋਂ ਵੱਧ 28 ਮਾਮਲੇ ਮੋਗਾ ਦੇ ਹਨ।
ਤਰਨਤਾਰਨ ਦੇ 16, ਅੰਮ੍ਰਿਤਸਰ ਦੇ 13, ਬਾਕੀ ਜ਼ਿਲ੍ਹਿਆਂ ਵਿਚ 01-01 ਜਾਂ 2-2 ਮਾਮਲੇ ਸਾਹਮਣੇ ਆਏ ਹਨ।

ਤਸਵੀਰ ਸਰੋਤ, Getty Images
ਪੰਜਾਬ 'ਚ ਦੁਕਾਨਾਂ ਖੁੱਲ੍ਹਣ ਦਾ ਸਮਾਂ ਵਧਾਇਆ ਗਿਆ
- ਪੰਜਾਬ ਸਰਕਾਰ ਨੇ ਸੂਬੇ ਵਿਚ ਦੁਕਾਨਾਂ ਖੋਲ੍ਹਣ ਦਾ ਸਮਾਂ ਵਧਾ ਦਿੱਤਾ ਹੈ।
- ਸੂਬੇ ਦੇ ਗ੍ਰਹਿ ਮੰਤਰਾਲੇ ਵਲੋਂ ਜਾਰੀ ਨਵੇਂ ਦਿਸ਼ਾ- ਨਿਰਦੇਸ਼ਾਂ ਮੁਤਾਬਕ ਹੁਣ ਦੁਕਾਨਾਂ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਖੁੱਲੀਆਂ ਰਹਿਣਗੀਆਂ।
- ਪੰਜਾਬ ਦੇ ਵਧੀਕ ਗ੍ਰਹਿ ਸਕੱਤਰ ਸਤੀਸ਼ ਚੰਦਰਾ ਦੇ ਦਸਤਖ਼ਤਾਂ ਹੇਠ ਜਾਰੀ ਪੱਤਰ ਵਿਚ ਬੈਂਕਾਂ ਨੂੰ ਪਬਲਿਕ ਡੀਲਿੰਗ ਵਾਲਾ ਕੰਮ 9ਵਜੇ ਤੋਂ 01 ਵਜੇ ਤੱਕ ਕਰਨ ਦੀ ਖੁੱਲ੍ਹ ਹੈ।
- ਪਰ ਬੈਂਕ ਪਬਲਿਕ ਡੀਲਿੰਗ ਤੋਂ ਬਿਨਾਂ ਵਾਲਾ ਕੰਮ ਆਪਣੇ ਰੁਟੀਨ ਸਮੇਂ ਮੁਤਾਬਕ ਕੰਮ ਕਰਦੇ ਹਨ।
- ਜਿਲ੍ਹਾ ਪ੍ਰਸਾਸ਼ਨ ਨੂੰ ਸੋਸ਼ਲ ਡਿਸਟੈਂਸਿੰਗ ਤੇ ਭੀੜ ਨਾਲ ਹੋ ਦੇਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

ਕੋਰੋਨਾਵਾਇਰਸ ਕਿਸੇ ਚੀਜ਼ 'ਤੇ ਕਿੰਨੀ ਦੇਰ ਜਿਉਂਦਾ ਰਹਿ ਸਕਦਾ ਹੈ?
ਕੋਰੋਨਾਵਾਇਰਸ ਦਾ ਕਹਿਰ ਲਗਭਗ ਪੂਰੀ ਦੁਨੀਆਂ ਭਰ ਵਿੱਚ ਫੈਲ ਗਿਆ ਹੈ। ਇਸ ਦੇ ਨਾਲ ਹੀ ਵਧ ਰਹਿ ਹੈ ਚੀਜ਼ਾਂ ਨੂੰ ਛੋਹਣ ਦਾ ਸਾਡਾ ਖ਼ੌਫ਼।
ਕੋਰੋਨਾਵਾਇਰਸ ਦੀ ਲਾਗ ਸਾਨੂੰ ਕਿਸੇ ਸਤਹਿ ਨੂੰ ਛੋਹਣ ਤੋਂ ਹੋ ਸਕਦੀ ਹੀ। ਇਸ ਦੇ ਨਾਲ ਹੀ ਸਾਨੂੰ ਇਹ ਵੀ ਸਪਸ਼ਟ ਹੋਣਾ ਸ਼ੁਰੂ ਹੋ ਰਿਹਾ ਹੈ ਕਿ ਮਨੁੱਖੀ ਸਰੀਰ ਤੋਂ ਬਾਹਰ ਇਹ ਵਿਸ਼ਾਣੂ ਕਿੰਨੀ ਦੇਰ ਬਚਿਆ ਰਹਿ ਸਕਦਾ ਹੈ।

ਤਸਵੀਰ ਸਰੋਤ, Govt. of india
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਪਬਲਿਕ ਟਰਾਂਸਪੋਰਟ ਤੈਅ ਹਦਾਇਤਾਂ ਨਾਲ ਛੇਤੀ ਸ਼ੁਰੂ ਹੋਵੇਗਾ - ਗਡਕਰੀ
ਭਾਰਤ ਵਿੱਚ ਪਬਲਿਕ ਟਰਾਂਸਪੋਰਟ ਛੇਤੀ ਹੀ ਸ਼ੁਰੂ ਹੋ ਸਕਦਾ ਹੈ। ਖ਼ਬਰ ਏਜੰਸੀ ਪੀਟੀਆਈ ਅਨੁਸਾਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਸਰਕਾਰ ਪਬਲਿਕ ਟਰਾਂਸਪੋਰਟ ਨੂੰ ਸ਼ੁਰੂ ਕਰਨ ਲਈ ਗਾਈਡਲਾਈਂਸ ਬਣਾ ਰਹੀ ਹੈ।

ਤਸਵੀਰ ਸਰੋਤ, Getty Images
‘ਇਸ ਤੋਂ ਚੰਗਾ ਕਿ ਅਸੀਂ ਭਾਰਤ ਜਾ ਕੇ ਕੰਮ ਕਰੀਏ, ਜਿੱਥੇ ਸਾਡੀ ਲੋੜ ਹੈ’
ਪੰਜਾਬ ਅਪਡੇਟ : ਸੂਬੇ ਦੀ ਆਮਦਨ ਦੇ 88 ਫ਼ੀਸਦ ਸਰੋਤ ਮੁੱਕੇ - ਕੈਪਟਨ
- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੀ ਆਮਦਨ ਦੇ 88 ਫ਼ੀਸਦ ਸਰੋਤ ਮੁੱਕ ਗਏ ਹਨ। ਸਿਰਫ਼ 1.5 ਫ਼ੀਸਦ ਸਨਅਤ ਹੀ ਚਾਲੂ ਹੈ।
- ਕੁਆਰੰਟਾਇਨ ਕੇਂਦਰਾਂ ਵਿਚ ਰੱਖੇ ਗਏ ਸ਼ੱਕੀ ਮਰੀਜ਼ਾਂ ਨੂੰ ਹੁਣ ਉਨ੍ਹਾਂ ਦੇ ਪਿੰਡਾਂ ਵਿਚ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇੱਕ ਸਰਕਾਰੀ ਬਿਆਨ ਮੁਤਾਬਕ ਲੁਧਿਆਣਾ ਦੇ ਮੈਰੀਟੋਰੀਅਸ ਸਕੂਲ ਤੋਂ 5 ਜਣਿਆਂ ਨੂੰ ਉਨ੍ਹਾਂ ਦੇ ਪਿੇਡ ਭੇਜਿਆ ਗਿਆ, ਇੱਥੇ 247 ਸ਼ੱਕੀ ਮਰੀਜ਼ ਏਕਾਂਤਵਾਸ ਵਿਚ ਸਨ।
- ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਨੂੰ ਸਫ਼ਾਈ ਤੇ ਰੋਗਾਣੂ ਰੋਧਰਿਕਤਾ ਦਾ ਧਿਆਨ ਰੱਖਣ ਲਈ ਕਿਹਾ ਹੈ। ਇਸ ਲਈ ਸਟਾਫ਼ ਦੇ ਦਫ਼ਤਰ ਆਉਣ ਜਾਣ ਦੇ ਸਮੇਂ ਵਿਚ ਲਚਕੀਲਾਪਣ ਅਪਣਾਉਣ ਤੇ ਕੰਮ ਲਈ ਆਉਣ ਵਾਲੇ ਸਾਰੇ ਨਾਗਿਰਕਾਂ ਦਾ ਰਿਕਾਰਡ ਰੱਖਣ ਲਈ ਕਿਹਾ ਗਿਆ ਹੈ।
- ਕੋਵਿਡ-19 ਦਾ ਸ਼ਿਕਾਰ ਬਣੇ ਪਦਮਸ੍ਰੀ ਨਿਰਮਲ ਸਿੰਘ ਖਾਲਸਾ ਦੇ ਇਲਾਜ ਤੇ ਸਸਕਾਰ ਦੇ ਮਾਮਲੇ ਵਿਚ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਕਾਸਟ ਨੇ ਪੰਜਾਬ ਸਰਕਾਰ ਨੂੰ 3 ਦਿਨਾਂ ਵਿਚ ਜਵਾਬ ਦੇਣ ਲਈ ਕਿਹਾ ਹੈ।

ਤਸਵੀਰ ਸਰੋਤ, ਕੈਪਟਨ ਅਮਰਿੰਦਰ ਸਿੰਘ
ਤਾਜ਼ਾ, ਕੀ ਕੋਰੋਨਾ ਵਾਇਰਸ ਬਦਲ ਰਿਹਾ ਹੈ ਤੇ ਇਸਦੇ ਕੀ ਅਰਥ ਹਨ
ਕੀ ਕੋਰੋਨਾਵਾਇਰਸ ਬਦਲ ਰਿਹਾ ਹੈ,ਕੰਮਜ਼ੋਰ ਹੋ ਰਿਹਾ ਹੈ ਜਾਂ ਜ਼ਿਆਦਾ ਲਾਗ ਫ਼ੈਲਾ ਰਿਹਾ ਹੈ।
ਅਜੇ ਪੱਕੇ ਤੌਰ ਉੱਤੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਇਸ ਬਾਰੇ ਕਾਫ਼ੀ ਕੁਝ ਲਿਖਿਆ ਵੀ ਜਾ ਰਿਹਾ ਹੈ।
ਕੋਰੋਨਾਵਾਇਰਸ ਬਿਨਾਂ ਸ਼ੱਕ ਬਦਲ ਰਿਹਾ ਹੈ, ਜਾਣੀ ਉਸ ਦੇ ਗੁਣਸੂਤਰੀ ਅਕਾਰ ਵਿਚ ਬਦਲਾਅ ਆ ਰਿਹਾ ਹੈ। ਵਾਇਰਸਾਂ ਵਿਚ ਇਹ ਤਾਂ ਹੁੰਦਾ ਹੀ ਹੈ। ਪਰ ਸਾਰੀਆਂ ਤਬਦੀਲੀਆਂ ਦੇ ਬਾਵਜੂਦ ਉਸਦੇ ਸੁਭਾਅ ਵਿਚ ਤਬਦੀਲੀ ਨਹੀਂ ਆਉਂਦੀ।
ਅਜੇ ਤੱਕ ਵਿਗਿਆਨੀਆਂ ਨੇ ਵਾਇਰਸ ਦੇ ਜੈਨੇਟਿਕ ਕੋਡ ਦਾ ਅਧਿਐਨ ਕੀਤਾ ਹੈ, ਪਰ ਅਜੇ ਤੱਕ ਇਹ ਜਾਂਚ ਨਹੀਂ ਕੀਤੀ ਗਈ ਹੈ ਕਿ ਇਸ ਦਾ ਲੈਬ ਵਿਚ ਕੋਈ ਅਰਥ ਨਿਕਲਦਾ ਹੈ ਜਾਂ ਨਹੀਂ।
ਡਾਕਟਰ ਲੂਸੀ ਵਾਰ ਡਾਰਪ ਨੇ ਯੂਨੀਵਰਸਿਟੀ ਕਾਲਜ ਆਫ਼ ਲੰਡਨ ਲਈ ਖੋਜ ਕੀਤੀ ਹੈ, ਉਸ ਮੁਤਾਬਕ ਕੋਰੋਨਾ ਵਿਚ 200 ਤਰ੍ਹਾਂ ਦੇ ਜੈਨੇਟਿਕ ਅਕਾਰ ਬਦਲੇ ਹਨ।
ਉਨ੍ਹਾਂ ਕਿਹਾ ਇਹ ਵਿਆਪਕ ਪੱਧਰ ਉੱਤੇ ਹੋ ਰਿਹਾ ਹੈ, ਜੋ ਵਾਇਰਸ ਵਿਚ ਮੌਜੂਦ ਸਪਾਇਕ ਪ੍ਰੋਟੀਨ ਬਾਰੇ ਹੈ, ਜਿਸ ਸਹਾਰੇ ਵਾਇਰਸ ਸਾਡੇ ਸਰੀਰ ਦੀਆਂ ਕੋਸ਼ਿਕਾਵਾਂ ਵਿਚ ਦਾਖਲ ਹੁੰਦਾ ਹੈ। ਇਸੇ ਕਾਰਨ ਵਾਇਰਸ ਹੋ ਲਾਗ ਵਧਾ ਰਿਹਾ ਹੈ।
ਨਾਟਿੰਘਮ ਯੂਨੀਵਰਸਿਟੀ ਦੇ ਪ੍ਰੋਫੈਸਰ ਜੋਨਾਥਨ ਬੱਲ ਦਾ ਕਹਿਣਾ ਹੈ, "ਇਸ ਸਮੇਂ ਸਾਡੇ ਕੋਲ ਇਸ ਬਾਰੇ ਕੋਈ ਜੀਵ-ਵਿਗਿਆਨ ਉਪਲਬਧ ਨਹੀਂ ਹੈ, ਬਦਲਾਵਾਂ ਬਾਰੇ ਧਿਆਨ ਕੇਂਦ੍ਰਿਤ ਕਰਨਾ ਦਿਲਚਸਪ ਹੈ, ਪਰ ਇਹ ਇਸ ਤੋਂ ਵੱਧ ਕੁਝ ਨਹੀਂ ਹੈ।"

ਤਸਵੀਰ ਸਰੋਤ, Getty Images
ਕੋਰੋਨਾ ਸੰਕਟ : 35 ਸਾਲਾ ਵਿੱਤ ਮੰਤਰੀ ਬਣੀ ਰੌਕ ਸਟਾਰ
ਮਾਰੀਆ ਐਂਟੋਨੀਟਾ ਅਲਵਾ ਦੀ ਸਿਰਫ਼ 35 ਸਾਲ ਦੀ ਹੈ। ਪਿਛਲੇ ਸਾਲ ਪੇਰੂ ਦੀ ਖ਼ਜ਼ਾਨਾ ਮੰਤਰੀ ਬਣੀ ਅਲਵਾ ਮਹਾਮਾਰੀ ਨਾ ਜੂਝ ਰਹੇ ਮੁਲਕ ਦੇ ਲੋਕਾਂ ਲਈ ਪੈਕੇਜ ਦਾ ਪ੍ਰਬੰਧ ਕਰ ਰਹੀ ਹੈ।
ਕੋਰੋਨਾ ਸੰਕਟ ਨਾਲ ਲੜਨ ਲਈ ਕੀਤੇ ਕਾਰਗਰ ਪ੍ਰਬੰਧਾਂ ਦੀ ਕਾਫ਼ੀ ਚਰਚਾ ਹੋ ਰਹੀ ਹੈ।
ਐਨਡੀਟੀਵੀ ਔਨਲਾਇਨ ਨੇ ਅਲਾਵਾ ਬਾਰੇ ਰਿਪੋਰਟ ਪ੍ਰਕਾਸ਼ਿਤ ਕਰਕੇ ਉਸ ਨੂੰ ਕੋਰੋਨਾ ਸੰਕਟ ਦੌਰਾਨ ਉੱਭਰੀ ਰੌਕ ਸਟਾਰ ਦਾ ਖ਼ਿਤਾਬ ਦਿੱਤਾ ਹੈ।

ਤਸਵੀਰ ਸਰੋਤ, Twitter
ਕੋਰੋਨਾ ਸੰਕਟ : ਕਹਿੰਦੇ ਨੇ ਲੋੜ ਕਾਢ ਦੀ ਮਾਂ ਹੁੰਦੀ ਹੈ
ਦੇਖੋ ਬਿਹਾਰ ਦੇ ਇੱਕ ਪਿੰਡ ਦੇ ਜੁਗਤੀ ਬੰਦੇ ਦਾ ਕਮਾਲ
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post



