ਕੋਰੋਨਾਵਾਇਰਸ ਅਪਡੇਟ: ਸੰਯੁਕਤ ਰਾਸ਼ਟਰ ਅਨੁਸਾਰ ਵਾਇਰਸ ਕਾਰਨ ਆ ਸਕਦੇ ਕਈ ਕਾਲ਼; ਭਾਰਤ ’ਚ ਜੂਨ-ਜੁਲਾਈ ’ਚ ਮਾਮਲੇ ਦੀ ਗਿਣਤੀ ਸ਼ਿਖ਼ਰ ’ਤੇ ਪਹੁੰਚ ਸਕਦੀ – AIIMS ਦੇ ਡਾਇਰੈਕਟਰ

ਯੂਰਪ ਵਿੱਚ ਯੂਕੇ ਹੁਣ ਤੱਕ ਸਭ ਤੋਂ ਵੱਧ ਪ੍ਰਭਾਵਿਤ । ਦੁਨੀਆਂ ਭਰ ਵਿੱਚ 2.63 ਲੱਖ ਤੋਂ ਵੱਧ ਮੌਤਾਂ। ਲਾਗ ਦੇ ਮਾਮਲੇ ਸਾਢੇ 37 ਲੱਖ ਤੋਂ ਪਾਰ

ਲਾਈਵ ਕਵਰੇਜ

  1. ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ। 7 ਮਈ, ਦਿਨ ਵੀਰਵਾਰ ਦੇ ਲਾਈਵ ਪੇਜ ਨੂੰ ਇੱਥੇ ਹੀ ਬੰਦ ਕਰਦੇ ਹਾਂ। ਤੁਸੀਂ 8 ਮਈ, ਦਿਨ ਸ਼ੁੱਕਰਵਾਰ ਦੀ ਕੋਰੋਨਾਵਾਇਰਸ ਨਾਲ ਸਬੰਧਤ ਹਰ ਵੱਡੀ ਖ਼ਬਰ ਲਈ ਇਸ ਲਿੰਕ 'ਤੇ ਕਲਿੱਕ ਕਰ ਸਕਦੇ ਹੋ। ਧੰਨਵਾਦ

  2. ਕੋਰੋਨਾ ਵਾਇਰਸ ਸੰਕਟ : ਪੰਜਾਬ ਤੇ ਭਾਰਤ ਸਣੇ ਗਲੋਬਲ ਅਪਡੇਟ

    • ਪੰਜਾਬ ਤੋਂ ਬਾਅਦ ਦਿੱਲੀ ਵਿੱਚ ਵੀ ਪਰਵਾਸੀ ਮਜ਼ਦੂਰਾਂ ਨੂੰ ਜੱਦੀ ਸੂਬਿਆਂ ਵਿਚ ਭੇਜਣ ਦਾ ਸਿਲਸਿਲਾ ਸ਼ੁਰੂ ਹੋਇਆ ਹੈ। ਦੋਵਾਂ ਸੂਬਿਆਂ ਤੋਂ 2500 ਮਜ਼ਦੂਰ ਆਪਣੇ ਸੂਬਿਆਂ ਨੂੰ ਗਏ।
    • ਪੰਜਾਬ ਵਿਚ ਵੀਰਵਾਰ ਨੂੰ 118 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਅੰਕੜਾ 1644 ਹੋ ਗਿਆ ਹੈ ਤੇ 28 ਮੌਤਾਂ ਹੋ ਚੁੱਕੀਆਂ ਹਨ।
    • ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਸ਼ਰਾਬ ਦੀ ਵਿਕਰੀ ਸ਼ੁਰੂ ਕਰਨ ਦੀ ਨਿਖੇਧੀ ਕੀਤੀ ਹੈ।
    • ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਦੂਜਾ ਤੇ ਤੀਜਾ ਟੈਸਟ ਨੈਗੇਟਿਵ ਆ ਗਿਆ ਹੈ ਤੇ ਉਸ ਨੂੰ ਕੱਲ ਹਸਪਤਾਲ ਤੋਂ ਜੇਲ੍ਹ ਭੇਜਿਆ ਜਾ ਸਕਦਾ ਹੈ।
    • ਭਾਰਤ ਵਿਚ ਪੌਜ਼ਿਟਿਵ ਕੇਸਾਂ ਦਾ ਅੰਕੜਾ 53000 ਹੋ ਗਿਆ ਹੈ। ਜਦਕਿ 1783 ਲੋਕਾਂ ਦੀ ਮੌਤ ਹੋ ਚੁੱਕੀ ਹੈ।
    • ਚੀਨ ਦੇ ਸਰਕਾਰੀ ਡਾਟੇ ਅਨੁਸਾਰ,ਅਪ੍ਰੈਲ ਮਹੀਨੇ ਵਿਚ ਚੀਨ ਦੇ ਐਕਸਪੋਰਟ ’ਚ 3.5 ਫੀਸਦ ਦਾ ਵਾਧਾ ਹੋਇਆ ਹੈ।
    • ਚੀਨ ਲਗਾਤਾਰ ਇਹ ਦਾਅਵਾ ਰੱਦ ਕਰ ਰਿਹਾ ਹੈ ਕਿ ਵਾਇਰਸ ਚੀਨ ਦੀ ਲੈਬ ’ਚ ਤਿਆਰ ਹੋਇਆ ਹੈ।
    • ਅਮਰੀਕਾ ਵਿਚ ਚੀਨੀ ਦੂਤਾਵਾਸ ਨੇ ਕਿਹਾ ਹੈ ਕਿ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਚੀਨ ਅੰਤਰਾਸ਼ਟਰੀ ਮਾਹਰਾਂ ਨੂੰ ਸੱਦਾ ਦੇਣ ਜਾ ਰਿਹਾ ਹੈ।
    • ਅਮਰੀਕਾ ਵਿਚ ਕੋਰੋਨਾਵਾਇਰਸ 'ਤੇ ਕੰਮ ਕਰ ਰਹੇ ਇਕ ਚੀਨੀ ਖੋਜਕਰਤਾ ਦੀ ਮੌਤ ਤੋਂ ਬਾਅਦ ਕਈ ਸਵਾਲ ਖੜੇ ਹੋ ਰਹੇ ਹਨ।ਹਾਲਾਂਕਿ ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਲੀ ਦੀ ਕੋਰੋਨਾ ਉੱਤੇ ਖੋਜ ਦਾ ਉਸ ਦੇ ਕਤਲ ਨਾਲ ਕੋਈ ਲੈਣਾ ਦੇਣਾ ਹੈ।
    • ਯੂਕੇ ਦੇ ਵਿਚ ਇਕ ਸਟੱਡੀ ਦੇ ਅਨੁਸਾਰ ਸ਼ਿਆਹਫਾਮ ਲੋਕਾਂ ’ਚ ਲਾਗ ਦੇ ਮਾਮਲੇ ਗੌਰਿਆਂ ਤੋਂ ਕਰੀਬ਼ ਦੁੱਗਣੇ ਸਾਹਮਣੇ ਆਏ ਹਨ।
    • ਸੰਯੁਕਤ ਰਾਸ਼ਟਰਜ਼ ਨੇ ਕਮਜ਼ੋਰ ਮੁਲਕਾਂ ਵਿਚ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ 4.7 ਅਰਬ ਹੋਰ ਫੰਡਿੰਗ ਲਈ ਅਪੀਲ ਕੀਤੀ ਹੈ। ਕਮਜ਼ੋਰ ਮੁਲਕਾਂ ਦੀ ਸੂਚੀ ਵਿਚ 9 ਹੋਰ ਮੁਲਕ ਜੋੜੇ ਗਏ ਹਨ ਅਤੇ ਇਹ ਗਿਣਤੀ ਹੁਣ 50 ਹੋ ਗਈ ਹੈ।
    • ਸੂਚੀ ਵਿਚ ਨਵੇਂ ਸ਼ਾਮਲ ਕੀਤੇ ਗਏ ਮੁਲਕਾਂ ਵਿਚ ਪਾਕਿਸਤਾਨ ਦਾ ਨਾਂ ਵੀ ਸ਼ਾਮਲ ਹੈ।
    • ਬ੍ਰਾਜ਼ੀਲ ਵਿਚ ਇੱਕੋ ਦਿਨ 675 ਮੌਤਾਂ ਦਰਜ ਕੀਤੀਆਂ ਗਈਆਂ ਹਨ।
    ਕੋਰੋਨਾਵਾਇਰਸ ਅਪਡੇਟ

    ਤਸਵੀਰ ਸਰੋਤ, Getty Images

  3. ਗੈਂਗਸਟਰ ਜੱਗੂ ਭਗਵਾਨਪੁਰੀਆਂ ਦੀਆਂ ਬਾਅਦ ਦੀਆਂ ਦੋਵੇਂ ਰਿਪੋਰਟਾਂ ਨੈਗੇਟਿਵ

    ਗੁਰਦਾਸਪੁਰ ਤੋਂ ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਅਨੁਸਾਰ ਕੁਝ ਦਿਨ ਪਹਿਲਾਂ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਜੱਗੂ ਭਗਵਾਨ ਪੁਰੀਆਂ ਦੀਆਂ ਦੋ ਰਿਪੋਰਟਾਂ ਨੈਗੇਟਿਵ ਆਇਆ ਹਨ।

    ਜੱਗੂ ਨੂੰ ਇੱਕ ਕਤਲ ਦੇ ਸਿਲਸਿਲੇ ਵਿਚ ਬਟਾਲਾ ਪੁਲਿਸ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਈ ਸੀ ਅਤੇ ਉਸ ਦਾ ਕੋਰੋਨਾ ਟੈਸਟ ਪੌਜ਼ਿਟਿਵ ਪਾਇਆ ਗਿਆ ਸੀ।

    ਉਸ ਤੋਂ ਬਾਅਦ ਜੱਗੂ ਨੂੰ ਪਟਿਆਲਾ ਹਸਪਤਾਲ ਸ਼ਿਫ਼ਟ ਕਰ ਦਿੱਤਾ ਗਿਆ ਸੀ।

    5 ਅਤੇ 6 ਤਾਰੀਕ ਨੂੰ ਲਗਾਤਾਰ ਹੋਏ ਦੋ ਟੈਸਟਾਂ ਤੋਂ ਬਾਅਦ ਉਸਦੇ ਕੋਰੋਨਾ ਨੈਗੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਭਾਵੇਂ ਕਿ ਅਜੇ ਤੱਕ ਇਸਦੀ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।

    ਪਰ ਬੀਬੀਸੀ ਪੰਜਾਬੀ ਕੋਲ ਅਜਿਹੇ ਦਸਤਾਵੇਜ਼ ਉਪਲੱਬਧ ਹਨ , ਜੋ ਜੱਗੂ ਦੀਆਂ ਦੋਵੇਂ ਰਿਪੋਰਟਾਂ ਨੈਗੇਟਿਵ ਆਉਣ ਦੀ ਪੁਸ਼ਟੀ ਕਰਦੇ ਹਨ।

    ਜੱਗੂ ਭਗਵਾਨਪੁਰੀਆ

    ਤਸਵੀਰ ਸਰੋਤ, ਜੱਗੂ ਭਗਵਾਨਪੁਰੀਆ/FB

  4. ਵੇਖੋ ਕੋਰੋਨਾਵਾਇਰਸ ਦੇ ਡਿਜ਼ਾਈਨ ਵਾਲੀ ਕਾਰ

    ਹੈਦਰਾਬਾਦ ਦੇ ਸੁਧਾ ਕਾਰ ਮਿਊਜ਼ੀਅਮ ਵਿੱਚ ਕੋਰੋਨਾਵਾਇਰਸ ਦੀ ਜਾਗਰੂਕਤਾ ਫੈਲਾਉਣ ਲਈ ਵਾਇਰਸ ਦੇ ਡਿਜ਼ਾਈਨ ਵਾਲੀ ਕਾਰ ਬਣਾਈ ਗਈ ਹੈ।

    ਇਸ ਮਿਊਜ਼ੀਅਮ ਵਿੱਚ 55 ਤਰ੍ਹਾਂ ਦੀਆਂ ਕਾਰਾਂ ਬਣਾਈਆਂ ਜਾ ਚੁੱਕੀਆਂ ਹਨ।

    ਇਸ ਕੋਰੋਨਾ ਕਾਰ ’ਚ 100 ਸੀਸੀ ਵਾਲਾ ਇੱਕ ਇੰਜ਼ਣ ਤੇ ਛੇ ਟਾਇਰ ਹਨ। ਇਹ 40 ਕਿਲੋਮੀਟਰ ਪ੍ਰਤੀ ਘੰਟੇ ’ਤੇ ਚੱਲਦੀ ਹੈ।

    ਵੀਡੀਓ ਕੈਪਸ਼ਨ, ਵੇਖੋ ਕੋਰੋਨਾਵਾਇਰਸ ਦੇ ਡਿਜ਼ਾਈਨ ਵਾਲੀ ਕਾਰ
  5. ਆਨਲਾਈਨ ਸ਼ਰਾਬ : ਕੋਰੋਨਾ ਸੰਕਟ 'ਚ ਕੀ ਮੰਤਵ ਹੈ ਤੇ ਪੰਜਾਬ ਲਈ ਅਹਿਮ ਕਿਉਂ

    ਤੁਸੀਂ ਸ਼ਰਾਬ ਪੀਂਦੇ ਹੋ? ਇਹ ਤਾਂ ਪਰਸਨਲ ਸਵਾਲ ਹੋ ਗਿਆ।

    ਸਵਾਲ ਇਸ ਵੇਲੇ ਇੰਨਾ ਵੱਡਾ ਇਸ ਲਈ ਬਣਿਆ ਪਿਆ ਹੈ ਕਿਉਂਕਿ ਭਾਰਤ ਦੀ ਪੰਜਾਬ ਸਰਕਾਰ ਨੇ ਤਾਂ ਆਨਲਾਈਨ ਡਿਲੀਵਰੀ ਸ਼ੁਰੂ ਕਰ ਦੇਣ ਦਾ ਫ਼ੈਸਲਾ ਕਰ ਲਿਆ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  6. ਕੋਰੋਨਾ ਸੰਕਟ ਦੌਰਾਨ ਸੁਮੇਧ ਸੈਣੀ ਨਾਲ ਜੁੜੀ ਇਸ ਖ਼ਬਰ ਵਿਚ ਤੁਹਾਡੀ ਰੁਚੀ ਹੋਵੇਗੀ, 1991 ਦੇ ਬਲਵੰਤ ਮੁਲਤਾਨੀ ਅਗਵਾ ਕਰਕੇ ਖਪਾਉਣ ਦੇ ਮਾਮਲੇ ਵਿਚ ਐਫ਼ਆਈਆਰ ਦਰਜ

    ਕੋਰੋਨਾ ਸੰਕਟ ਦੌਰਾਨ ਪੰਜਾਬ ਦੇ ਖਾੜਕੂਵਾਦ ਦੇ ਦੌਰ ਨਾਲ ਜੁੜੀ ਅਹਿਮ ਘਟਨਾ ਦੀ ਖ਼ਬਰ ਸਾਹਮਣੇ ਆਈ ਹੈ।

    ਮੁਹਾਲੀ ਪੁਲਿਸ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕੇਸ 1991 ਵਿੱਚ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਹੋ ਜਾਣ ਦੀ ਘਟਨਾ ਮੁਤੱਲਕ ਦਰਜ ਕੀਤਾ ਗਿਆ ਹੈ।

    ਜਿਸ ਵੇਲੇ ਮੁਲਤਾਨੀ ਲਾਪਤਾ ਹੋਏ ਸਨ, ਉਸ ਸਮੇਂ ਸੁਮੇਧ ਸੈਣੀ ਹੀ ਚੰਡੀਗੜ੍ਹ ਦੇ ਐੱਸਐੱਸਪੀ ਹੋਇਆ ਕਰਦੇ ਸਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  7. ਆਸ਼ਾ ਵਰਕਰਾਂ ਨੂੰ 2500 ਵਿਸ਼ੇਸ਼ ਭੱਤਾ ਤੇ 50 ਲੱਖ ਬੀਮੇ ਦਾ ਕਵਰ

    • ਆਸ਼ਾ ਵਰਕਰਾਂ ਨੂੰ ਜਨਵਰੀ ਮਹੀਨੇ ਤੋਂ 1000 ਰੁਪਏ ਪ੍ਰਤੀ ਮਹੀਨਾ ਤੇ ਆਸ਼ਾ ਫੈਸੀਲੀਟੇਟਰਾਂ ਨੂੰ 500 ਰੁਪਏ ਪ੍ਰਤੀ ਮਹੀਨਾ ਵਾਧੂ ਭੱਤਾ ਦਿੱਤਾ ਜਾਵੇਗਾ।
    • ਆਸ਼ਾ ਵਰਕਰਾਂ ਤੇ ਆਸ਼ਾ ਫੈਸੀਲੀਟੇਟਰਾਂ ਨੂੰ ਘਰ- ਘਰ ਸਰਵੇਖਣ ਲਈ 1500-1500 ਰੁਪਏ ਅਪ੍ਰੈਲ ਤੋਂ ਜੂਨ ਤੱਕ ਪ੍ਰਤੀ ਮਹੀਨੇ ਲਈ ਦਿੱਤੇ ਜਾਣਗੇ।
    • ਡਿਊਟੀ ਦੌਰਾਨ ਲਾਗ ਲੱਗਣ ਦੀ ਸੂਰਤ ਵਿਚ 10,000 ਰੁਪਏ ਦਾ ਵਿਸ਼ੇਸ਼ ਭੱਤਾ ਦਿੱਤਾ ਜਾਵੇਗਾ।
    • ਕੋਰੋਨਾ ਹੋਣ ਦੀ ਸੂਰਤ ਵਿਚ ਸਰਕਾਰੀ ਹਸਪਤਾਲਾਂ ਵਿਚ ਇਲਾਜ਼ ਪੂਰੀ ਤਰ੍ਹਾਂ ਮੁਫਤ ਹੋਵੇਗਾ।
    • ਜੇਕਰ ਡਿਊਟੀ ਕਾਰਨ ਕੋਰੋਨਾ ਹੋਣ ਉੱਤੇ ਅਣਚਾਹੀ ਮੌਤ ਹੋ ਜਾਂਦੀ ਹੈ ਤਾਂ 50 ਲੱਖ ਦੇ ਬੀਮੇ ਦਾ ਕਵਰ ਮਿਲੇਗਾ।
    • ਡਾਕਟਰੀ ਸਲਾਹ ਮੁਤਾਬਕ ਕੋਰੋਨਾ ਟੈਸਟ ਹੋਵੇਗਾ ਅਤੇ ਸੈਨੇਟਾਇਜ਼ੇਸ਼ਨ, ਦਸਤਾਨੇ ਤੇ ਮਾਸਕ ਮੁਹੱਈਆ ਕਰਵਾਏ ਜਾਣਗੇ
    ਆਸ਼ਾ ਵਰਕਰ
    ਤਸਵੀਰ ਕੈਪਸ਼ਨ, ਆਸ਼ਾ ਵਰਕਰਾਂ ਦੀਆਂ ਕਈ ਮੰਗਾਂ ਮੰਨੀਆਂ ਗਈਆਂ
  8. ਪੰਜਾਬ ਤੇ ਦਿੱਲੀ ਤੋਂ 2500 ਮਜ਼ਦੂਰ ਜੱਦੀ ਸੂਬਿਆਂ ਲਈ ਰਵਾਨਾ

    ਪੰਜਾਬ ਤੋਂ ਬਾਅਦ ਦਿੱਲੀ ਵਿਚ ਵੀ ਪਰਵਾਸੀ ਮਜ਼ਦੂਰਾਂ ਨੂੰ ਜੱਦੀ ਸੂਬਿਆਂ ਵਿਚ ਭੇਜਣ ਦਾ ਸਿਲਸਿਲਾ ਸ਼ੁਰੂ ਹੋਇਆ ਹੈ।

    ਜਲੰਧਰ ਤੋਂ ਗਈਆਂ 3 ਰੇਲ਼ ਗੱਡੀਆਂ ਤੋਂ ਬਾਅਦ ਵੀਰਵਾਰ ਨੂੰ ਮੁਹਾਲੀ ਤੋਂ ਵੀ 1288 ਪਰਵਾਸੀ ਮਜ਼ਦੂਰਾਂ ਨੂੰ ਲੈਕੇ ਇੱਕ ਵਿਸ਼ੇਸ਼ ਰੇਲ ਗੱਡੀ ਉੱਤਰ ਪ੍ਰਦੇਸ਼ ਦੇ ਹਰਦੋਈ ਲਈ ਰਵਾਨਾ ਹੋਈ।

    ਇਸੇ ਤਰ੍ਹਾਂ ਦਿੱਲੀ ਦੇ ਸ਼ੈਲਟਰ ਹੋਮਜ਼ ਵਿਚ ਰਹਿੰਦੇ 1,200 ਮਜ਼ਦੂਰਾਂ ਨੂੰ ਅੱਜ ਸ਼ਾਮ ਮੱਧ ਪ੍ਰਦੇਸ਼ ਭੇਜਿਆ ਗਿਆ।

    ਬੀਬੀਸੀ ਦੇ ਪੱਤਰਕਾਰ ਚਿੰਕੀ ਸਿਨਹਾ ਅਨੁਸਾਰ 75 ਬੱਸਾਂ ਰਾਹੀ ਮਜ਼ਦੂਰਾਂ ਨੂੰ ਰੇਲਵੇ ਸਟੇਸ਼ਨ ਉੱਤੇ ਪਹੁੰਚਾਇਆ ਗਿਆ ਅਤੇ ਹਰ ਬੱਸ ਵਿੱਚ 10 ਤੋਂ 12 ਕਾਮੇ ਸਨ।

    ਇਥੋਂ ਉਨ੍ਹਾਂ ਨੂੰ ਸ਼ਾਮੀਂ ਅੱਠ ਵਜੇ ਸ਼ਮ੍ਰਿਕ ਐਕਸਪ੍ਰੈਸ ਰੇਲ ਰਾਹੀਂ ਮੱਧ ਪ੍ਰਦੇਸ਼ ਭੇਜਿਆ ਗਿਆ। ਇਹ ਦਿੱਲੀ ਤੋਂ ਮਜ਼ਦੂਰਾਂ ਨੂੰ ਜੱਦੀ ਸੂਬਿਆਂ ਵਿਚ ਭੇਜਣ ਲਈ ਗਈ ਪਹਿਲੀ ਰੇਲਗੱਡੀ ਹੈ।

    ਉੱਤਰੀ ਰੇਲਵੇ ਦੇ ਅਨੁਸਾਰਮੱਧ ਪ੍ਰਦੇਸ਼ ਪਹਿਲਾ ਰਾਜ ਹੈ, ਜੋ ਦਿੱਲੀ ਵਿੱਚ ਫਸੇ ਮਜ਼ਦੂਰਾਂ ਵਾਪਸ ਲੈਣ ਲਈ ਤਿਆਰ ਹੋਇਆ ਹੈ। ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਸਰਕਾਰਾਂ ਨੂੰ ਵੀ ਪੱਤਰ ਲਿਖਿਆ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਹੈ।

    ਰੇਲ ਮੁਹਾਲੀ

    ਤਸਵੀਰ ਸਰੋਤ, PUNJAB PR

    ਤਸਵੀਰ ਕੈਪਸ਼ਨ, ਮੁਹਾਲੀ ਤੋਂ ਹਰਦੋਈ ਲਈ ਰਵਾਨਾ ਹੋਣ ਸਮੇਂ 24 ਡੱਬਿਆਂ ਵਾਲੀ ਵਿਸ਼ੇਸ਼ ਰੇਲ ਗੱਡੀ
    ਰੇਲ , ਪਰਵਾਸੀ ਮਜ਼ਦੂਰ

    ਤਸਵੀਰ ਸਰੋਤ, PUNJAB PR

    ਤਸਵੀਰ ਕੈਪਸ਼ਨ, ਹਰਦੋਈ ਲਈ 1288 ਕਾਮੇ ਮੁਹਾਲੀ ਤੋ ਰਵਾਨਾ ਹੋਣ ਸਮੇਂ
    ਦਿੱਲੀ ਪਰਵਾਸੀ ਮਜ਼ਦੂਰ
    ਤਸਵੀਰ ਕੈਪਸ਼ਨ, 75 ਬੱਸਾਂ ਵਿਚ ਨਵੀਂ ਦਿੱਲੀ ਰੇਲਵੇ ਸਟੇਸ਼ਨ ਲਿਆਂਦੇ ਗਏ ਕਾਮੇ
  9. ਹਰਸਿਮਰਤ ਕੇਂਦਰ ਨੂੰ ਗੁਮਰਾਹ ਕਰ ਰਹੀ - ਕੈਪਟਨ ਦਾ ਪਾਸਵਾਨ ਨੂੰ ਜਵਾਬ

    ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਅਧੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਜਦਕਿ ਸਹੀ ਜਾਣਕਾਰੀ ਇਹ ਹੈ ਕਿ ਕੇਂਦਰ ਨੇ 50 ਦਾਲ ਦਾ ਕੋਟਾ ਭੇਜਿਆ ਹੀ ਨਹੀਂ।

    ਜੋ ਭੇਜਿਆ ਹੈ, ਉਹ ਅਸੀਂ ਕਣਕ ਨਾਲ ਵੰਡ ਚੁੱਕੇ ਹਾਂ। ਪੰਜਾਬ ਸਰਕਾਰ ਕੇਂਦਰ ਦੀ ਮਦਦ ਤੋਂ ਬਿਨਾਂ 15 ਲ਼ੱਖ ਪੈਕੇਟ ਆਪਣੇ ਕੋਲੋ ਵੰਡ ਚੁੱਕਾ ਹੈ।

    ਚੰਡੀਗੜ੍ਹ ਤੋਂ ਜਾਰੀ ਬਿਆਨ ਵਿਚ ਕੈਪਟਨ ਨੇ ਇਲਜ਼ਾਮ ਲਾਇਆ ਕਿ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਕੇਂਦਰ ਸਰਕਾਰ ਨੂੰ ਗੁਮਰਾਹ ਕਰ ਰਹੀ ਹੈ।

    ਪਾਸਵਾਨ ਨੇ ਇੱਕ ਟਵੀਟ ਰਾਹੀ ਇਲਜ਼ਾਮ ਲਾਇਆ ਸੀ ਕਿ ਪੰਜਾਬ ਨੇ ਕੇਂਦਰ ਵਲੋਂ ਭੇਜੀ ਕਣਕ ਦਾ ਸਿਰਫ਼ 1% ਹੀ ਵੰਡਿਆ ਹੈ।

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  10. ਅਰਬ ਦੇਸਾਂ ਤੋਂ ਭਾਰਤੀਆਂ ਨੂੰ ਲਿਆਉਣ ਦਾ ਮਿਸ਼ਨ ਸ਼ੁਰੂ

    ਯੂਏਈ ਤੋਂ ਭਾਰਤੀਆਂ ਨੂੰ ਵਤਨ ਲਿਆਉਣ ਦਾ ਆਪਰੇਸ਼ਨ ਸ਼ੁਰੂ ਹੋ ਗਿਆ ਹੈ ਤੇ ਪਹਿਲੀ ਉਡਾਨ ਰਵਾਨਾ ਹੋ ਚੁੱਕੀ ਹੈ।

    ਅਰਬ ਦੇਸ਼ਾਂ ਵਿਚ ਲੌਕਡਾਊਨ ਦੌਰਾਨ ਫ਼ਸੇ ਭਾਰਤੀਆਂ ਨੂੰ ਵਤਨ ਲਿਆਉਣ ਲਈ ਭਾਰਤ ਨੇ ਆਪਰੇਸ਼ਨ ਵੰਦੇ ਭਾਰਤ ਮਿਸ਼ਨ ਚਲਾਇਆ ਹੈ।

    ਦੁਬਈ ਤੋਂ ਕੋਚੀ ਲਈ ਵਿਸ਼ੇਸ਼ ਫਲਇਟ IX452 ਭਾਰਤੀਆਂ ਨੂੰ ਲੈ ਕੇ ਰਵਾਨਾ ਹੋਈ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  11. ਪੰਜਾਬ ਅਪਡੇਟ: 118 ਨਵੇਂ ਕੇਸ- ਕਿਹੜੇ ਜ਼ਿਲ੍ਹੇ ਵਿਚ ਕਿੰਨ ਨਵੇਂ ਕੇਸ ਆਏ

    ਪੰਜਾਬ ਵਿਚ ਵੀਰਵਾਰ ਨੂੰ ਕੁੱਲ 118 ਨਵੇਂ ਮਾਮਲੇ ਸਾਹਮਣੇ ਆਏ ਹਨ।

    ਇਸ ਨਾਲ ਸੂਬੇ ਵਿਚ ਪੌਜ਼ਿਟਿਵ ਮਾਮਲੇ 1644 ਹੋ ਗਏ ਹਨ। ਵੀਰਵਾਰ ਸ਼ਾਮ ਤੱਕ 149 ਮਰੀਜ਼ ਠੀਕ ਹੋ ਚੁੱਕੇ ਸਨ ਅਤੇ 28 ਮੌਤਾਂ ਹੋ ਗਈਆਂ ਹਨ।

    ਕਿਹੜੇ ਜ਼ਿਲ੍ਹੇ ਵਿਚ ਵੀਰਵਾਰ ਨੂੰ ਕਿੰਨੇ ਨਵੇਂ ਮਾਮਲੇ ਪਾਏ ਗਏ

    • ਅੰਮ੍ਰਿਤਸਰ ਵਿਚ 46
    • ਪਟਿਆਲਾ ਵਿਚ 06
    • ਸੰਗਰੂਰ ਵਿਚ 01
    • ਬਠਿੰਡਾ 02
    • ਲੁਧਿਆਣਾ 01
    • ਗੁਰਦਾਸਪੁਰ 06
    • ਜਲੰਧਰ 12
    • ਤਰਨ ਤਾਰਨ 43
    • ਫਤਿਹਗੜ੍ਹ ਸਾਹਿਬ 01
    ਕੋਰੋਨਾਵਾਇਰਸ

    ਤਸਵੀਰ ਸਰੋਤ, source by Gurpreet Chawla

    ਤਸਵੀਰ ਕੈਪਸ਼ਨ, ਬਟਾਲਾ ਵਿਚ ਕਰਫਿਊ ਦੀ ਢਿੱਲ ਦੌਰਾਨ ਸਭ ਨਿਯਮ ਟੁੱਟੇ
  12. ਬਾਹਰਲੇ ਸੂਬਿਆਂ ਤੋਂ ਆਏ ਤੇ ਨੈਗੇਟਿਵ ਪਾਏ ਗਏ ਲੋਕਾਂ ਨੂੰ ਘਰ ਭੇਜਿਆ

    ਬਾਹਰਲੇ ਸੂਬਿਆਂ ਤੋਂ ਆਏ ਉਹ ਵਿਅਕਤੀ ਜਿਨ੍ਹਾਂ ਦੇ ਸੈਂਪਲ ਨੈਗੇਟਿਵ ਆਏ ਸਨ ਅਤੇ ਜੋ ਹੁਣ ਤੱਕ ਕੁਆਰੰਰਨਟਾਇਨ ਕੀਤੇ ਗਏ ਸਨ, ਨੂੰ ਹੁਣ ਘਰ ਭੇਜਿਆ ਜਾ ਰਿਹਾ ਹੈ।

    ਬੁੱਧਵਾਰ ਨੂੰ ਲੁਧਿਆਣਾ ਵਿਚ ਅਜਿਹੇ ਲੋਕਾਂ ਨੂੰ ਘਰ ਭੇਜਿਆ ਗਿਆ ਸੀ ਤੇ ਵੀਰਵਾਰ ਨੂੰ ਪਠਾਨਕੋਟ ਤੋਂ ਅਜਿਹੀ ਖ਼ਬਰ ਆਈ ਹੈ।

    ਪਠਾਨਕੋਟ ਦs ਡੀਸੀ ਗੁਰਪ੍ਰੀਤ ਸਿੰਘ ਖਹਿਰਾ ਮੁਤਾਬਕ ਕੋਟਾ ਤੋਂ ਲਿਆਂਦੇ ਗਏ ਅਤੇ ਪਿਛਲੇ ਇੱਕ ਹਫ਼ਤੇ ਤੋਂ ਨਿੱਜੀ ਕਾਲਜ ਵਿਚ ਏਕਾਂਤਵਾਸ ਵਿਚ ਰੱਖੇ ਗਏ 10 ਵਿਦਿਆਰਥੀਆਂ ਨੂੰ ਘਰ ਭੇਜ ਦਿੱਤਾ ਗਿਆ।

    ਇਨ੍ਹਾਂ ਨੂੰ ਆਪਣੇ ਘਰਾਂ ਵਿਚ 14 ਦਿਨ ਏਕਾਂਤਵਾਸ ਕੱਟਣਾ ਪਵੇਗਾ।

    ਕੋਰੋਨਾ ਵਾਇਰਸ

    ਤਸਵੀਰ ਸਰੋਤ, Source by Gurpreet Chawla

  13. ਅੰਮ੍ਰਿਤਸਰ ਤੇ ਲਾਹੌਰ, ਚੜ੍ਹਦੇ ਤੇ ਲਹਿੰਦੇ ਪੰਜਾਬਾਂ ਦੇ ਹੌਟ-ਸਪੌਟ ਬਣੇ

    ਪਾਕਿਸਤਾਨੀ ਪੰਜਾਬ ਵਿਚ ਪਿਛਲੇ 24 ਘੰਟਿਆਂ ਦੌਰਾਨ 504 ਨਵੇਂ ਮਾਮਲੇ ਸਾਹਮਣੇ ਆਏ ਹਨ, ਇਸ ਨਾਲ ਲਹਿੰਦੇ ਪੰਜਾਬ ਵਿਚ ਕੁੱਲ ਗਿਣਤੀ 9195 ਹੋ ਗਈ ਹੈ।

    ਸਰਕਾਰੀ ਡਾਟੇ ਮੁਤਾਬਕ ਵੀਰਵਾਰ ਦੁਪਹਿਰ ਤੱਕ ਸੂਬੇ ਵਿਚ 182 ਮੌਤਾਂ ਹੋ ਚੁੱਕੀਆਂ ਸਨ, ਜਿਨ੍ਹਾਂ ਵਿਚ 7 ਪਿਛਲੇ 24 ਘੰਟਿਆਂ ਵਿਚੋਂ ਹਨ।

    ਪੰਜਾਬ ਦੀ ਰਾਜਧਾਨੀ ਲਾਹੌਰ ਹੌਟਸਪੌਟ ਬਣੀ ਹੋਈ ਹੈ, ਜਿੱਥੇ 3449 ਪੌਜ਼ਿਟਿਵ ਮਾਮਲੇ ਹਨ।

    ਉੱਧਰ ਭਾਰਤੀ ਪੰਜਾਬ ਵਿਚ ਵੀ ਪੌਜ਼ਿਟਿਵ ਮਾਮਲੇ 1644 ਹੋ ਗਏ ਹਨ ਅਤੇ ਸੂਬੇ ਵਿਚ 27 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ।

    ਪਿਛਲੇ 24 ਘੰਟਿਆਂ ਦੌਰਾਨ 118 ਨਵੇਂ ਮਾਮਲੇ ਆਏ ਹਨ ਅਤੇ ਸਭ ਤੋਂ ਵੱਧ ਅੰਮ੍ਰਿਤਸਰ ਵਿਚ 28 ਕੇਸ ਪੌਜ਼ਿਟਿਵ ਆਏ।

    ਚੜ੍ਹਦੇ ਪੰਜਾਬ ਦੇ ਸਿਹਤ ਮੰਤਰਾਲੇ ਮੁਤਾਬਕ ਸਭ ਤੋਂ ਵੱਧ ਕੇਸ ਲਾਹੌਰ ਦੀ ਸਰਹੱਦ ਨਾਲ ਲੱਗਦੇ ਭਾਰਤੀ ਪੰਜਾਬ ਦਾ ਸ਼ਹਿਰ ਅੰਮ੍ਰਿਤਸਰ ਹੈ।

    ਅੰਮ੍ਰਿਤਸਰ ਵਿਚ ਸਭ ਤੋਂ ਵੱਧ 230 ਕੇਸ ਹਨ। ਸੂਬੇ ਵਿਚ 21068 ਵਿਅਕਤੀਆਂ ਨੂੰ ਕੁਆਰੰਟਾਇਨ ਕੀਤਾ ਗਿਆ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਲਾਹੌਰ ਵਿਚ ਲਹਿੰਦੇ ਪੰਜਾਬ ਦੇ ਕੁੱਲ ਮਰੀਜ਼ਾਂ ਦਾ ਤੀਜਾ ਹਿੱਸਾ ਹੈ।
  14. ਕੋਰੋਨਾਵਾਇਰਸ ਦੇ ਗਰਮੀ ਆਉਣ 'ਤੇ ਖ਼ਤਮ ਹੋਣ ਦੇ ਦਾਅਵਿਆਂ ਦੀ ਸੱਚਾਈ

    ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਪਿਛੇ ਸਾਲ ਦਸੰਬਰ ਵਿੱਚ ਚੀਨ ਦੇ ਵੁਹਾਨ ਵਿੱਚ ਸਾਹਮਣੇ ਆਇਆ।

    ਉਸ ਤੋਂ ਬਾਅਦ ਇਹ ਵਾਇਰਸ ਹੌਲੀ-ਹੌਲੀ ਦੁਨੀਆ ਦੇ ਬਹੁਤੇ ਦੇਸਾਂ ਵਿੱਚ ਆਪਣੇ ਪੈਰ ਪਸਾਰ ਚੁੱਕਿਆ ਹੈ। ਇਸ ਨੂੰ ਲੈ ਕੇ ਦੁਨੀਆ ਭਰ ਵਿੱਚ ਸਰਕਾਰਾਂ ਆਪਣੇ ਨਾਗਰਿਕਾਂ ਲਈ ਫ਼ਿਕਰਮੰਦ ਹਨ।

    ਪਰ ਕੋਰੋਨਾਵਾਇਰਸ ਨੂੰ ਲੈ ਕੇ ਅਫ਼ਵਾਹਾਂ ਦਾ ਬਜ਼ਾਰ ਵੀ ਗਰਮ ਹੈ ਜਿਸ ਕਰਕੇ ਲੋਕਾਂ ਦੇ ਮਨਾਂ ਵਿੱਚ ਬਹੁਤ ਸਵਾਲ ਉੱਠ ਰਹੇ ਹਨ।

    ਕੋਰੋਨਾ ਵਾਇਰਸ ਕਾਰਡ
  15. ਸੁਮੇਧ ਸੈਣੀ ਨੂੰ ਹਿਮਾਚਲ ਵਿਚ ਦਾਖਲ ਨਹੀਂ ਹੋਣ ਦਿੱਤਾ

    ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ 2 ਹੋਰਾਂ ਨੂੰ ਅੱਜ ਹਿਮਾਚਲ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ।

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਸੁਮੇਧ ਸੈਣੀ ਸਵਾਰਘਾਟ ਵਾਲੇ ਇਲਾਕੇ ਤੋਂ ਹਿਮਾਚਲ ਵੱਲ ਸਵੇਰੇ 4 ਵਜੇ ਜਾ ਰਹੇ ਸਨ।

    ਪਰ ਬਿਲਾਸਪੁਰ ਦੇ ਐੱਸਪੀ ਦਿਵਾਕਰ ਸ਼ਰਮਾ ਮੁਤਾਬਕ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਗਿਆ।

    ਉਹ ਮੋਹਾਲੀ ਤੋਂ ਆਏ ਸਨ ਤੇ ਹਿਮਾਚਲ ਵਿਚ ਦਾਖਲ ਹੋਣਾ ਚਾਹੁੰਦੇ ਸਨ।

    ਹਿਮਾਚਲ ਵਿਚ ਕੋਰੋਨਾ ਦੇ ਸਿਰਫ਼ 3 ਪੌਜ਼ਿਟਿਵ ਕੇਸ ਸਨ, ਜਦਕਿ ਪੰਜਾਬ ਵਿੱਚ ਮਾਮਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਇਸ ਲਈ ਹਿਮਾਚਲ ਨੇ ਸਰਹੱਦਾਂ ਉੱਤੇ ਕਾਫ਼ੀ ਸਖ਼ਤੀ ਕੀਤੀ ਹੋਈ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  16. ਕੋਵਿਡ-19 ਦੇ ਮਰੀਜ਼ਾਂ ਦਾ ਗੰਗਾਜਲ ਨਾਲ ਇਲਾਜ ਕਰਨ ਦਾ ਮਤਾ ਰੱਦ

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਇੰਡੀਅਨ ਕੌਸਲ ਆਫ਼ ਮੈਡੀਕਲ ਰਿਸਰਚ ਨੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਦੇ ਉਸ ਮਤੇ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿਚ ਗੰਗਾ ਜਲ ਨਾਲ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਦਾ ਕਲੀਨੀਕਲ ਟਰਾਇਲ ਕਰਨ ਲਈ ਕਿਹਾ ਗਿਆ ਸੀ।

    ਇੰਡੀਅਨ ਕੌਸਲ ਆਫ਼ ਮੈਡੀਕਲ ਰਿਸਰਚ ਨੇ ਕਿਹਾ ਹੈ ਕਿ ਇਸ ਲਈ ਹੋਰ ਜ਼ਿਆਦਾ ਵਿਗਿਆਨਕ ਡਾਟੇ ਦੀ ਜਰੂਰਤ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  17. ਜੂਨ -ਜੁਲਾਈ 'ਚ ਹੋ ਸਕਦਾ ਹੈ ਭਾਰਤ ਵਿਚ ਕੋਰੋਨਾ ਦਾ ਸਿਖ਼ਰ

    ਦਿੱਲੀ ਏਮਜ਼ ਦੇ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਜਿਸ ਤਰੀਕੇ ਨਾਲ ਭਾਰਤ ਵਿਚ ਕੋਰੋਨਾਵਾਇਰਸ ਦੇ ਕੇਸ ਵਧ ਰਹੇ ਹਨ, ਉਸ ਡਾਟੇ ਤੋਂ ਲੱਗਦਾ ਹੈ ਕਿ ਇੱਥੇ ਸੰਕਟ ਦਾ ਸਿਖ਼ਰ ਜੂਨ-ਜੁਲਾਈ ਵਿਚ ਹੋਵੇਗਾ।

    ਉਨ੍ਹਾਂ ਕਿਹਾ ਡਾਟੇ ਦੇ ਮਾਡਲ ਤੇ ਵਧਦੇ ਕੇਸਾਂ ਤੋਂ ਤਾਂ ਸਿਖ਼ਰ ਜੂਨ ਜੁਲਾਈ ਵਿਚ ਦਿਖਦੀ ਹੈ ਪਰ ਇਸ ਮਾਮਲੇ ਵਿਚ ਹੋਰ ਵੀ ਕਈ ਕਾਰਕ ਹਨ।

    ਇਸ ਤਾਂ ਸਮਾਂ ਹੀ ਦੱਸੇਗਾ ਕਿ ਉਹ ਕਿੰਨੇ ਅਸਰਦਾਇਕ ਹਨ ਤੇ ਲੌਕਡਾਊਨ ਕਿੰਨਾ ਪ੍ਰਭਾਵੀ ਰਿਹਾ।

    ਭਾਰਤ ਵਿਚ ਪੌਜ਼ਿਟਿਵ ਕੇਸ 53000 ਦੇ ਕਰੀਬ ਹੋ ਗਏ ਹਨ ਜਦਕਿ 1783 ਮੌਤਾਂ ਹੋ ਚੁੱਕੀਆਂ ਹਨ।

    ਇਨ੍ਹਾਂ ਵਿਚੋਂ 15 ਹਜ਼ਾਰ ਮਰੀਜ਼ ਠੀਕ ਹੋ ਚੁੱਕੇ ਹਨ ਅਤੇ 35 ਹਜ਼ਾਰ ਦੇ ਕਰੀਬ ਐਕਟਿਵ ਕੇਸ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, ANI

  18. ‘ਵਾਰਨਿੰਗ’ ਵਾਲਾ ਪੰਮਾ: ਕੱਪੜੇ ਦੇ ਵਪਾਰ ਤੋਂ 'ਫ਼ਿਲਮੀ ਪ੍ਰਿੰਸ' ਬਣੇ ਕਲਾਕਾਰ ਨਾਲ ਖ਼ਾਸ ਗੱਲਬਾਤ

  19. ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ 15 ਮਈ ਤੋਂ 15 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ

    ਪੰਜਾਬ ਦੇ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਸਰਕਾਰ ਨੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਗਰਮੀਆਂ ਦੀਆਂ ਛੁੱਟੀਆਂ 15 ਮਈ ਤੋਂ 15 ਜੂਨ ਤੱਕ ਕਰਨ ਦਾ ਫ਼ੈਸਲਾ ਲਿਆ ਹੈ।

    ਬਾਜਵਾ ਮੁਤਾਬਕ ਕਾਲਜਾਂ ਤੇ ਯੂਨੀਵਰਸਿਟੀਆਂ ਦਾ 80%ਸਿਲੇਬਸ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਨੂੰ ਹਰ ਮਾਧਿਅਮ ਰਾਹੀ ਪੂਰਾ ਕਰਵਾਇਆ ਜਾ ਰਿਹਾ ਹੈ।

    ਲਖਨਪਾਲ ਕਮੇਟੀ ਤੇ ਯੂਨੀਵਰਸਿਟੀਆਂ ਦੇ ਵੀਸੀਜ਼ ਦੀ ਸਲਾਹ ਉੱਤੇ ਕਾਲਜਾਂ ਯੂਨੀਵਰਸਿਟੀਆਂ ਦੀ ਪ੍ਰੀਖਿਆ 1 ਜੁਲਾਈ ਹੋ ਸੰਭਵ ਹੋ ਸਕਦੀ ਹੈ।

    ਯੂਜੀਸੀ ਦੀਆਂ ਗਾਇਡ-ਲਾਇਨਜ਼ ਮੁਤਾਬਕ ਨਵਾਂ ਸੈਸ਼ਨ ਸਿਤੰਬਰ ਤੋਂ ਸ਼ੁਰੂ ਹੋ ਸਕੇਗਾ।

    ਤ੍ਰਿਪਤ ਰਜਿੰਦਰ ਬਾਜਵਾ
  20. ਨਾਂਦੇੜ ਤੋਂ ਪਰਤੇ ਸ਼ਰਧਾਲੂ ਮਰੀਜ਼ ਹਨ, ਮੁਲਜ਼ਮ ਨਹੀਂ - ਜਥੇਦਾਰ

    ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਨਾਂਦੇੜ ਸਾਹਿਬ ਤੋਂ ਲਿਆਂਦੇ ਗਏ ਸ਼ਰਧਾਲੂ ਜਾਂ ਹੋਰ ਸੂਬਿਆਂ ਤੋਂ ਲਿਆਂਦੇ ਗਏ ਮਜ਼ਦੂਰ, ਸਭ ਮਨੁੱਖੀ ਸੰਕਟ ਦੇ ਪੀੜਤ ਹਨ ।

    ਜਥੇਦਾਰ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਗੁਰਦੁਆਰੇ ਬੰਦ ਹਨ ਤੇ ਠੇਕੇ ਖੋਲ੍ਹ ਦਿੱਤੇ ਗਏ ਹਨ।

    ਕੋਰੋਨਾ ਸੰਕਟ, ਨਾਂਦੇੜ ਤੋਂ ਆਏ ਸ਼ਰਧਾਲੂਆਂ ਤੇ ਪੰਜਾਬ ਦੇ ਘਟਨਾਕ੍ਰਮਾਂ ਉੱਤੇ ਜਥੇਦਾਰ ਕੀ ਬੋਲ਼ੇ, ਵੇਖੋ ਇਹ ਵੀਡੀਓ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਪੰਜਾਬ: ਨਾਂਦੇੜ ਤੋਂ ਪਰਤੇ ਸ਼ਰਧਾਲੂ ਪੀੜਤ ਹਨ, ਦੋਸ਼ੀ ਨਹੀਂ - ਅਕਾਲ ਤਖ਼ਤ ਜਥੇਦਾਰ