ਕੋਰੋਨਾਵਾਇਰਸ: ਭਾਰਤ ਵਿੱਚ ਲੌਕਡਾਊਨ ਦੋ ਹਫ਼ਤਿਆਂ ਲਈ ਵਧਾਇਆ ਗਿਆ

ਭਾਰਤ ਵਿੱਚ ਲਾਗ ਦੇ ਮਾਮਲੇ 35 ਹਜ਼ਾਰ ਪਾਰ, 1147 ਮੌਤਾਂ। ਪੂਰੀ ਦੁਨੀਆਂ 'ਚ 2.33 ਲੱਖ ਤੋਂ ਵੱਧ ਮੌਤਾਂ। 10 ਲੱਖ ਲੋਕ ਕੋਰੋਨਾਵਾਇਰਸ ਨੂੰ ਮਾਤ ਵੀ ਦੇ ਚੁੱਕੇ ਹਨ

ਲਾਈਵ ਕਵਰੇਜ

  1. ਤੁਹਾਡਾ ਸਾਡੇ ਨਾਲ ਜੁੜਨ ਲਈ ਧੰਨਵਾਦ। 2 ਮਈ ਸ਼ਨਿੱਚਰਵਾਰ ਦੀਆਂ ਕੋਰੋਨਾਵਾਇਰਸ ਨਾਲ ਜੁੜੀਆਂ ਤਾਜ਼ਾ ਖ਼ਬਰਾਂ ਲਈ ਤੁਸੀਂ ਇਸ ਲਿੰਕ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ।

  2. ਕੈਪਟਨ ਦੀ ਲੋਕਾਂ ਨੂੰ ਅਪੀਲ, ਲੁਕ-ਲੁਕਾ ਕੇ ਪੰਜਾਬ ਅੰਦਰ ਨਾ ਵੜੋ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕੈਪਟਨ ਦੀ ਲੋਕਾਂ ਨੂੰ ਅਪੀਲ, ਲੁਕ-ਲੁਕਾ ਕੇ ਪੰਜਾਬ ਅੰਦਰ ਨਾ ਵਡ਼ੋ
  3. ਅੰਮ੍ਰਿਤਸਰ: 55 ਹੋਰ ਸ਼ਰਧਾਲੂ ਪਾਏ ਗਏ ਕੋਰੋਨਾ ਪੌਜ਼ਿਟਿਵ

    ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਦੀ ਰਿਪੋਰਟ - ਸ਼ੁਕਰਵਾਰ ਨੂੰ 55 ਹੋਰ ਸ਼ਰਧਾਲੂਆਂ ਦਾ ਕੋਰੋਨਾਵਾਇਰਸ ਟੈਸਟ ਪੌਜ਼ਿਟਿਵ ਪਾਇਆ ਗਿਆ।

    ਇਸ ਨਾਲ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੁਲ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 136 ਹੋ ਗਈ ਹੈ। ਅੰਮ੍ਰਿਤਸਰ, ਪੰਜਾਬ ਵਿੱਚ ਸਭ ਤੋਂ ਵੱਧ ਕੋਰੋਨਾ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਵਿੱਚੋਂ ਇੱਕ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ (ਸੰਕੇਤਕ ਤਸਵੀਰ)
  4. ਟੈਕਸਾਸ ਯੂਨੀਵਰਸਿਟੀ ਦੀ ਵੂਹਾਨ ਲੈਬ ਦੇ ਨਾਲ ਸਬੰਧਾਂ ਦੀ ਜਾਂਚ ਸ਼ੁਰੂ

    ਟੈਕਸਾਸ ਯੂਨੀਵਰਸਿਟੀ ਨੂੰ ਅਮਰੀਕਾ ਦੇ ਕੇਂਦਰੀ ਜਾਂਚ ਕਰਤਾਵਾਂ ਨੇ ਵੂਹਾਨ ਇੰਸਟੀਚਿਊਟ ਆਫ਼ ਵਾਇਰੋਲਾਜੀ ਨਾਲ ਉਨ੍ਹਾਂ ਦੇ ਸਬੰਧਾਂ ਦੇ ਦਸਤਾਵੇਜ਼ ਮੁਹੱਈਆ ਕਰਾਉਣ ਲਈ ਕਿਹਾ ਹੈ।

    ਵੂਹਾਨ ਦੇ ਇਸ ਇੰਸਟੀਟਿਊਟ ਦੀ ਅਮਰੀਕੀ ਅਧਿਕਾਰੀ ਪੂਰੀ ਦੁਨੀਆਂ ਵਿੱਚ ਫੈਲੇ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਸੰਭਾਵਤ ਸਰੋਤ ਵਜੋਂ ਜਾਂਚ ਕਰ ਰਹੇ ਹਨ।

    ਅਮਰੀਕਾ ਦੇ ਸਿੱਖਿਆ ਵਿਭਾਗ ਨੇ ਯੂਨੀਵਰਸਿਟੀ ਨੂੰ ਇੱਕ ਪੱਤਰ ਰਾਹੀਂ ਦੋਵਾਂ ਸੰਸਥਾਵਾਂ ਦਰਮਿਆਨ ਹੋਏ ਸਮਝੌਤਿਆਂ ਜਾਂ ਤੋਹਫ਼ਿਆਂ ਬਾਰੇ ਦੱਸਣ ਲਈ ਕਿਹਾ ਹੈ।

    ਵਾਲ ਸਟ੍ਰੀਟ ਜਰਨਲ ਦੀ ਰਿਪੋਰਟ ਮੁਤਾਬਕ, ਇਹ ਇੱਕ ਵਿਸਥਾਰ ਵਿੱਚ ਹੋ ਰਹੀ ਜਾਂਚ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ। ਇਹ ਜਾਂਚ ਅਮਰੀਕਾ ਦੀਆਂ ਯੂਨੀਵਰਸਿਟੀਆਂ ਨੂੰ ਪੈਸੇ ਪ੍ਰਾਪਤ ਕਰਨ ਦੇ ਢੰਗ ਬਾਰੇ ਹੈ।

    ਅਮਰੀਕਾ ਦੇ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਨੇ ਵੀਰਵਾਰ ਨੂੰ ਕਿਹਾ ਕਿ ਉਹ ਚੀਨੀ ਲੈਬ ਥਿਊਰੀ ਦੀ ਪੜਤਾਲ ਕਰ ਰਹੇ ਹਨ। ਨਾਲ ਹੀ ਉਨ੍ਹਾਂ ਨੇ ਇਹ ਪੱਕਾ ਕੀਤਾ ਸੀ ਕਿ ਕੋਵਿਡ -19 “ਮਨੁੱਖ ਦੁਆਰਾ ਤਿਆਰ ਜਾਂ ਸੋਧਿਆ ਨਹੀਂ ਗਿਆ ਸੀ”।

  5. ਕੋਰੋਨਾ ਮੁਕਤ ਖੇਤਰਾਂ ਵਿੱਚ ਉਦਯੋਗ ਚਲਾਉਣ ਦੀ ਆਗਿਆ ਦਿੱਤੀ ਜਾਵੇ: ਸੀਆਈਆਈ ਚੇਅਰਮੈਨ

    ਸੀਆਈਆਈ ਪੰਜਾਬ ਸੂਬੇ ਦੇ ਚੇਅਰਮੈਨ ਰਾਹੁਲ ਅਹੂਜਾ ਨੇ ਕੋਰੋਨਾਵਾਇਰਸ ਮੁਕਤ ਖੇਤਰਾਂ ਵਿੱਚ ਉਦਯੋਗ ਖੋਲ੍ਹਣ ਲਈ ਮੰਗ ਕੀਤੀ ਹੈ।

    ਉਨ੍ਹਾਂ ਕਿਹਾ ਕਿ ਜਿਵੇਂ ਕਿ ਸੂਬਾ ਸਰਕਾਰ ਨੇ ਕੰਟੇਨਮੈਂਟ ਜ਼ੋਨਾਂ ਅਤੇ ਹੌਟਸਪੌਟ ਖੇਤਰਾਂ ਦੀ ਪਛਾਣ ਕਰ ਲਈ ਹੈ, ਹੁਣ ਕੋਰੋਨਾ ਮੁਕਤ ਖੇਤਰਾਂ ਵਿੱਚ ਉਦਯੋਗ ਚਲਾਉਣ ਦੀ ਅਨੁਮਤੀ ਦਿੱਤੀ ਜਾਣੀ ਚਾਹੀਦੀ ਹੈ। ਉਚਿਤ ਸੁਰੱਖਿਆ ਨਿਰਦੇਸ਼ਾਂ ਨਾਲ ਇਨ੍ਹਾਂ ਉਦਯੋਗਾਂ ਨੂੰ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।

    ਰਾਹੁਲ ਨੇ ਕਿਹਾ, "ਸੂਬੇ ਦੀ ਆਰਥਿਕਤਾ ਅਤੇ ਵਿੱਤੀ ਸਿਹਤ ਦੀ ਬਿਹਤਰੀ ਲਈ ਆਰਥਿਕ ਗਤੀਵਿਧੀਆਂ ਨੂੰ ਮੁੜ ਤੋਂ ਸ਼ੁਰੂ ਕਰਨਾ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ।"

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੂਬਾ ਸਰਕਾਰ ਨੇ ਕੰਟੇਨਮੈਂਟ ਜ਼ੋਨਾਂ ਅਤੇ ਹੌਟਸਪੌਟ ਖੇਤਰਾਂ ਦੀ ਕੀਤੀ ਪਛਾਣ
  6. ਜਿੱਥੇ ਹਵਾ ਪ੍ਰਦੂਸ਼ਣ ਜ਼ਿਆਦਾ ਉੱਥੇ ਕੋਰੋਨਾ ਹੋਰ ਖ਼ਤਰਨਾਕ ਕਿਵੇਂ

    ਵਿਸ਼ਵ ਸਿਹਤ ਸੰਗਠਨ (WHO) ਦੇ ਅਧਿਕਾਰੀਆਂ ਮੁਤਾਬਕ ਹਵਾ ਪ੍ਰਦੂਸ਼ਣ ਦਾ ਉੱਚਾ ਪੱਧਰ ਕੋਵਿਡ-19 ਦੇ ਗੰਭੀਰ ਮਾਮਲਿਆਂ ਦੇ ਖ਼ਤਰੇ ਨਾਲ ਜੁੜਿਆ ਹੋਇਆ ਇੱਕ ਕਾਰਕ ਹੋ ਸਕਦਾ ਹੈ।

    ਵੱਧ ਹਵਾ ਪ੍ਰਦੂਸ਼ਣ ਅਤੇ ਕੋਰੋਨਾਵਾਇਰਸ ਨਾਲ ਜ਼ਿਆਦਾ ਮੌਤ ਦਰ ਵਿਚਕਾਰ ਸਬੰਧਾਂ ਨੂੰ ਹਾਲ ਹੀ 'ਚ ਦੋ ਅਧਿਐਨਾਂ ਵਿੱਚ ਸੁਝਾਇਆ ਗਿਆ ਹੈ ਜਿਨ੍ਹਾਂ ਵਿੱਚ ਇੱਕ ਹਾਰਵਰਡ ਯੂਨੀਵਰਸਿਟੀ ਦੇ ਖੋਜਕਰਤਾ ਵੀ ਸ਼ਾਮਲ ਹਨ।

    ਵੀਡੀਓ ਕੈਪਸ਼ਨ, ਪ੍ਰਦੂਸ਼ਣ ਵਾਲੇ ਇਲਾਕਿਆਂ ’ਚ ਕੋਰੋਨਾ ਦਾ ਖ਼ਤਰਾ ਹੋਰ ਜ਼ਿਆਦਾ?
  7. ਕਾਂਗਰਸੀ ਨੇਤਾ ਦਾ ਸ਼ਰਾਬ ਨਾਲ ਬਿਮਾਰੀ ਤੋਂ ਬੱਚਣ ਦਾ ਸੱਚ

    ਰਾਜਸਥਾਨ ਦੇ ਇੱਕ ਕਾਂਗਰਸੀ ਨੇਤਾ ਨੇ ਵਾਇਰਸ ਨਾਲ ਨਜਿੱਠਣ ਲਈ ਸ਼ਰਾਬ ਵੇਚਣ ਵਾਲੀਆਂ ਦੁਕਾਨਾਂ ਤੁਰੰਤ ਖੋਲ੍ਹਣ ਦੀ ਮੰਗ ਕੀਤੀ ਹੈ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਨੇ ਖ਼ਾਸ ਤੌਰ 'ਤੇ ਸ਼ਰਾਬ ਪੀਣ ਦਾ ਵਾਇਰਸ ਦੇ ਇਲਾਜ ਨਾਲ ਕੋਈ ਵੀ ਸਬੰਧ ਖ਼ਰਾਜ ਕੀਤਾ ਹੈ।

    ਰਾਜਸਥਾਨ ਵਿੱਚ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਇੱਕ ਸੀਨੀਅਰ ਮੈਂਬਰ ਭਰਤ ਸਿੰਘ ਨੇ ਕਿਹਾ, “ਜਦੋਂ ਸ਼ਰਾਬ ਵਾਲੇ (ਸੈਨੀਟਾਈਜ਼ਰ) ਨਾਲ ਹੱਥ ਧੋ ਕੇ ਕੋਰੋਨਾਵਾਇਰਸ ਨੂੰ ਦੂਰ ਕੀਤਾ ਜਾ ਸਕਦਾ ਹੈ, ਤਾਂ ਸ਼ਰਾਬ ਪੀਣ ਨਾਲ ਗਲ਼ੇ ਤੋਂ ਵਾਇਰਸ ਦੂਰ ਹੋ ਜਾਵੇਗਾ।"

    ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸ਼ਰਾਬ ਵੇਚਣ ਵਾਲੀਆਂ ਦੁਕਾਨਾਂ ਦੁਬਾਰਾ ਖੋਲ੍ਹਣ ਦੀ ਅਪੀਲ ਕੀਤੀ ਹੈ, ਹਾਲਾਂਕਿ ਭਾਰਤ ਵਿੱਚ ਇਸ ਸਮੇਂ ਘੱਟੋ-ਘੱਟ 4 ਮਈ ਤੱਕ ਲੌਕਡਾਊਨ ਅਧੀਨ ਸਾਰੇ ਠੇਕੇ ਬੰਦ ਹਨ।

    ਵਿਸ਼ਵ ਸਿਹਤ ਸੰਗਠਨ ਅਨੁਸਾਰ ਸ਼ਰਾਬ ਨਾਲ ਕੋਈ ਸੁਰੱਖਿਆ ਨਹੀਂ ਹੁੰਦੀ ਸਗੋਂ ਇਹ ਸਿਹਤ ਸਬੰਧੀ ਹੋਰ ਸਮੱਸਿਆਵਾਂ ਨੂੰ ਵਧਾ ਸਕਦੀ ਹੈ।

    ਹੱਥਾਂ ਦੀ ਸਫ਼ਾਈ ਲਈ ਅਲਕੋਹਲ ਅਧਾਰਤ ਸੈਨੀਟਾਈਜ਼ਰਾਂ ਦੀ ਸਿਫਾਰਸ਼ ਕੀਤੀ ਜਾਂਦੀ ਹੈ ਅਤੇ ਪ੍ਰਭਾਵਸ਼ਾਲੀ ਹੋਣ ਲਈ ਇਨ੍ਹਾਂ ਵਿੱਚ ਘੱਟੋ-ਘੱਟ 60% ਅਲਕੋਹਲ ਹੋਣੀ ਚਾਹੀਦੀ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕਾੰਗਰਸੀ ਨੇਤਾ ਨੇ ਸ਼ਰਾਬ ਵੇਚਣ ਵਾਲੀਆਂ ਦੁਕਾਨਾਂ ਦੁਬਾਰਾ ਖੋਲ੍ਹਣ ਦੀ ਅਪੀਲ ਕੀਤੀ
  8. ਸਪੇਨ ਵਿੱਚ ਮਰਨ ਵਾਲਿਆਂ ਦੀ ਗਿਣਤੀ 25,000 ਦੇ ਨੇੜੇ ਪਹੁੰਚੀ

    ਸਪੇਨ ਵਿੱਚ ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ 24,824 ਹੋ ਗਈ ਹੈ। ਸ਼ੁੱਕਰਵਾਰ ਨੂੰ 281 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਗਈ।

    ਸਪੇਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 2 ਲੱਖ 15 ਹਜ਼ਾਰ ਤੋਂ ਵੱਧ ਹੋ ਗਈ ਹੈ।

    ਸਪੇਨ ਨੇ ਹਾਲ ਹੀ ਵਿੱਚ ਚਾਰ ਪੜਾਵਾਂ ਵਿੱਚ ਲੌਕਡਾਊਨ ਖੋਲ੍ਹਣ ਦੀ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਇੱਕ 'ਨਵੀਂ ਕਿਸਮ ਦੀ ਆਮ ਜ਼ਿੰਦਗੀ' ਜੂਨ ਦੇ ਅੰਤ ਤੱਕ ਵਾਪਸ ਆ ਸਕਦੀ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸਪੇਨ ਵਿੱਚ ਮਰਨ ਵਾਲਿਆਂ ਦੀ ਗਿਣਤੀ 25,000 ਦੇ ਨੇੜੇ ਪਹੁੰਚੀ
  9. ਕੋਰੋਨਾਵਾਇਰਸ: ਚੰਡੀਗੜ੍ਹ ਵਿੱਚ ਪੀੜਤਾਂ ਦੀ ਗਿਣਤੀ ਹੋਈ 88

    ਖ਼ਬਰ ਏਜੰਸੀ ਏਐਨਆਈ ਮੁਤਾਬਕ ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 88 ਹੋ ਚੁੱਕੀ ਹੈ।

    ਚੰਡੀਗੜ੍ਹ ਪ੍ਰਸ਼ਾਸ਼ਨ ਦੇ ਸਿਹਤ ਵਿਭਾਗ ਅਨੁਸਾਰ ਅਜੇ ਤੱਕ ਇਲਾਜ ਮਗਰੋਂ 18 ਲੋਕ ਠੀਕ ਹੋ ਚੁੱਕੇ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 88 ਹੋਈ
  10. ਕੋਰੋਨਾਵਾਇਰਸ: 17 ਮਈ ਤੱਕ ਕੀ-ਕੀ ਬੰਦ ਰਹੇਗਾ

    ਦੇਸ ਵਿੱਚ ਦੋ ਹਫ਼ਤਿਆਂ ਲਈ ਲੌਕਡਾਊਨ ਵਧਾ ਦਿੱਤਾ ਗਿਆ ਹੈ। ਦੇਸ ਭਰ ਵਿੱਚ 17 ਮਈ ਤੱਕ ਲੌਕਡਾਊਨ ਰਹੇਗਾ।

    ਗ੍ਰੀਨ ਅਤੇ ਓਰੇਂਜ ਜ਼ੋਨਾਂ ਵਿੱਚ ਕੁਝ ਰਾਹਤ ਮਿਲੇਗੀ, ਪਰ ਰੈੱਡ ਜ਼ੋਨ ਵਿੱਚ ਫਿਲਹਾਲ ਕੋਈ ਰਾਹਤ ਨਹੀਂ ਦਿੱਤੀ ਜਾਏਗੀ।

    ਕੀ-ਕੀ ਰਹੇਗਾ ਬੰਦ?

    • ਰੇਲ, ਹਵਾਈ ਜਹਾਜ਼, ਮੈਟਰੋ ਰਾਹੀਂ ਸਫ਼ਰ ਕਰਨ 'ਤੇ ਪਾਬੰਦੀ ਜਾਰੀ ਰਹੇਗੀ
    • ਸਕੂਲ, ਕਾਲਜ, ਟਿਊਸ਼ਨ ਸੈਂਟਰ, ਐਜੂਕੇਸ਼ਨ ਅਕੈਡਮੀ
    • ਹੋਟਲ, ਰੈਸਟੋਰੇਂਟ, ਸਿਨੇਮਾ ਹਾਲ, ਜਿਮ, ਸਪੋਰਟਸ ਕਾਂਪਲੈਕਸ
    • ਸਪਾ-ਸੈਲੂਨ ਬੰਦ ਰਹਿਣਗੇ
    • ਹਰ ਤਰ੍ਹਾਂ ਦੇ ਸਮਾਜਕ, ਧਾਰਮਿਕ ਅਤੇ ਰਾਜਨਿਤਕ ਇਕੱਠ 'ਤੇ ਪਾਬੰਦੀ
    • ਰੈੱਡ ਜ਼ੋਨ ਇਲਾਕਿਆਂ 'ਚ ਆਵਾਜਾਈ ਦੇ ਸਾਧਨ ਬੰਦ ਰਹਿਣਗੇ

    ਹੋਰ ਜਾਣਕਾਰੀ ਲਈ ਕਲਿਕ ਕਰੋ।

    ਕੋਰੋਨਾਵਾਇਰਸ

    ਤਸਵੀਰ ਸਰੋਤ, Reuters

  11. ਤਿੰਨੋਂ ਫੌਜਾਂ ਦੇ ਜਵਾਨ ਕੋਰੋਨਾ ਵਾਰੀਅਰਜ਼ ਦਾ ਸਨਮਾਨ ਕਰਨਗੇ

    ਚੀਫ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ 3 ਮਈ ਨੂੰ ਦੇਸ ਦੀਆਂ ਤਿੰਨੋਂ ਫੌਜਾਂ ਦੇ ਜਵਾਨ ਕੋਰੋਨਾ ਵਾਰੀਅਰਜ਼ ਦਾ ਸਨਮਾਨ ਕਰਨਗੇ।

    ਜਨਰਲ ਬਿਪਿਨ ਰਾਵਤ ਨੇ ਕਿਹਾ, “ਜਿਵੇਂ ਕਿ ਤੁਸੀਂ ਜਾਣਦੇ ਹੋ ਸਾਰੀ ਦੁਨੀਆਂ ਕੋਰੋਨਾਵਾਇਰਸ ਦੀ ਲਾਗ ਨਾਲ ਲੜ ਰਹੀ ਹੈ। ਦੂਜਿਆਂ ਵਾਂਗ ਸਾਡਾ ਦੇਸ ਵੀ ਪ੍ਰਭਾਵਤ ਹੋਇਆ ਹੈ। ਅਸੀਂ ਫੈਸਲਾ ਕੀਤਾ ਹੈ ਕਿ ਸਾਨੂੰ ਉਨ੍ਹਾਂ ਕੋਰੋਨਾ ਵਾਰੀਅਰਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਜਿਹੜੇ ਇਸ ਬਿਮਾਰੀ ਨਾਲ ਦਿਨ ਰਾਤ ਲੜ੍ਹ ਰਹੇ ਹਨ।”

    ਸੀਡੀਐਸ ਜਨਰਲ ਰਾਵਤ ਨੇ ਕਿਹਾ ਕਿ ਰੈਡ ਜ਼ੋਨ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਸਥਿਤੀ ਨੂੰ ਸੰਭਾਲਣ ਦੇ ਸਮਰੱਥ ਹਨ ਅਤੇ ਕਿਤੇ ਵੀ ਫੌਜ ਭੇਜਣ ਦੀ ਜ਼ਰੂਰਤ ਨਹੀਂ ਸੀ।

    ਕੋਰੋਨਾਵਾਇਰਸ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਵਾਰੀਅਰਜ਼ ਦੇ ਸਨਮਾਨ ਵਿੱਚ ਸ਼੍ਰੀਨਗਰ ਤੋਂ ਤ੍ਰਿਵੇਂਦਰਮ ਤੱਕ ਹੋਵੇਗੀ ਫਲਾਈਪਾਸ
  12. ਪੰਜਾਬ: 24 ਘੰਟਿਆਂ ਵਿੱਚ 105 ਨਵੇਂ ਕੋਰੋਨਾਵਾਇਰਸ ਮਾਮਲੇ ਦਰਜ

    ਪੰਜਾਬ ਵਿੱਚ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 585 ਹੋ ਗਈ ਹੈ, ਜਿਨ੍ਹਾਂ ਵਿੱਚੋਂ 105 ਮਾਮਲੇ ਪਿਛਲੇ 24 ਘੰਟਿਆਂ ਵਿੱਚ ਦਰਜ ਹੋਏ।

    ਸੂਬੇ ਦੇ ਸਿਹਤ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਆਏ ਜ਼ਿਆਦਾ ਤਰ ਮਾਮਲੇ ਸੂਬੇ ਦੇ ਬਾਹਰੋਂ ਆਏ ਲੋਕਾਂ ਨਾਲ ਸਬੰਧਿਤ ਹਨ। ਇਸ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ ਤੋਂ ਬਾਹਰੋਂ ਆਏ ਹਰ ਵਿਅਕਤੀ ਨੂੰ ਕੁਆਰੰਟੀਨ ਕੀਤਾ ਜਾਵੇਗਾ।

    ਫਿਲਹਾਲ 108 ਕੋਰੋਨਾਵਾਇਰਸ ਮਰੀਜ਼ ਇਲਾਜ ਮਗਰੋਂ ਠੀਕ ਹੋ ਚੁੱਕੇ ਹਨ ਤੇ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪੰਜਾਬ: 24 ਘੰਟਿਆੰ ਵਿੱਚ 105 ਨਵੇਂ ਕੋਰੋਨਾਵਾਇਰਸ ਮਾਮਲੇ ਦਰਜ
  13. ਲੌਕਡਾਊਨ ਵਿੱਚ 2 ਹਫ਼ਤਿਆਂ ਲਈ ਕੀਤਾ ਗਿਆ ਵਾਧਾ

    ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੋ ਹਫ਼ਤਿਆਂ ਲਈ ਲੌਕਡਾਊਨ ਵਧਾਉਣ ਦਾ ਆਦੇਸ਼ ਜਾਰੀ ਕੀਤਾ ਹੈ।

    4 ਮਈ ਨੂੰ ਖ਼ਤਮ ਹੋਣ ਵਾਲਾ ਲੌਕਡਾਊਨ ਹੁਣ ਦੇਸ ਭਰ ਵਿੱਚ 17 ਮਈ ਤੱਕ ਲਾਗੂ ਰਹੇਗਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਫਸੇ ਹੋਏ ਮਜ਼ਦੂਰਾਂ, ਵਿਦਿਆਰਥੀਆਂ, ਸੈਲਾਨੀਆਂ ਨੂੰ ਘਰ ਪਹੁੰਚਾਉਣ ਲਈ ਵਿਸ਼ੇਸ਼ ਰੇਲ ਗੱਡੀਆਂ

    ਗ੍ਰਹਿ ਮੰਤਰਾਲੇ ਨੇ ਇੱਕ ਨਵਾਂ ਆਦੇਸ਼ ਜਾਰੀ ਕਰਦਿਆਂ ਦੱਸਿਆ ਹੈ ਕਿ ਦੇਸ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸੇ ਪਰਵਾਸੀ ਮਜ਼ਦੂਰਾਂ, ਵਿਦਿਆਰਥੀਆਂ, ਯਾਤਰੀਆਂ ਸਮੇਤ ਹੋਰ ਲੋਕਾਂ ਨੂੰ ਆਪਣੇ ਘਰਾਂ ਤੱਕ ਪਹੁੰਚਾਉਣ ਲਈ ਟਰੇਨਾਂ ਦੀ ਸੁਵਿਧਾ ਦਿੱਤੀ ਜਾਵੇਗੀ।

    ਇਸ ਦੇ ਲਈ ਸਪੈਸ਼ਲ ਟਰੇਨਾਂ ਚੱਲਣਗੀਆਂ।

    ਰੇਲਵੇ ਮੰਤਰਾਲਾ ਇਸ ਦੇ ਲਈ ਇੱਕ ਨੋਡਲ ਅਧਿਕਾਰੀ ਤਾਇਨਾਤ ਕਰੇਗਾ, ਜੋ ਸੂਬੇ ਸਰਕਾਰਾਂ ਨਾਲ ਮਿਲ ਕੇ ਕੰਮ ਕਰਨਗੇ।

    ਇਨ੍ਹਾਂ ਹੁਕਮਾਂ ਅਨੁਸਾਰ ਰੇਲਵੇ ਮੰਤਰਾਲਾ ਇਸ ਪ੍ਰਕਿਰਿਆ ਨੂੰ ਅੱਗੇ ਵਧਾਏਗਾ ਅਤੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ। ਆਉਣ ਵਾਲੇ ਦਿਨਾਂ ਵਿੱਚ ਟਿਕਟਾਂ ਦੀ ਵਿਕਰੀ, ਸੋਸ਼ਲ ਡਿਸਟੈਂਸਿੰਗ ਅਤੇ ਸੁਰੱਖਿਆ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।

    ਇਸਦਾ ਮਤਲਬ ਸਾਫ਼ ਹੈ ਕਿ ਘਰ ਜਾਣ ਦੀ ਉਡੀਕ ਵਿੱਚ ਫਸੇ ਲੋਕਾਂ ਤੋਂ ਕਿਰਾਇਆ ਵੀ ਲਿਆ ਜਾਵੇਗਾ।

    ਇਸ ਤੋਂ ਇਲਾਵਾ, ਸਫ਼ਰ ਕਰਨ ਵਾਲੇ ਲੋਕਾਂ ਦੀ ਆਪਣੇ ਸੂਬਿਆਂ ਵਿੱਚ ਪਹੁੰਚਣ ਸਾਰ ਜਾਂਚ ਕੀਤੀ ਜਾਵੇਗੀ। ਜ਼ਰੂਰਤ ਅਨੁਸਾਰ ਕੁਆਰੰਟੀਨ ਵੀ ਕੀਤਾ ਜਾ ਸਕਦਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  15. ਕੋਰੋਨਾਵਾਇਰਸ: 5 ਮੁਲਕ, ਜਿਹੜੇ ਇਸਦਾ ਮੁਕਾਬਲਾ ਕਰਨ ’ਚ ਸਫ਼ਲ ਹੋ ਰਹੇ

    ਕੋਵਿਡ-19 ਮਹਾਂਮਾਰੀ ਨੂੰ ਦੂਜੇ ਵਿਸ਼ਵ ਜੰਗ ਤੋਂ ਬਾਅਦ ਦੇ ਸਮੇਂ ਦਾ ਸਭ ਤੋਂ ਭਿਆਨਕ ਸੰਕਟ ਮੰਨਿਆ ਜਾ ਰਿਹਾ ਹੈ।

    ਚੀਨ ਤੋਂ ਸ਼ੁਰੂ ਹੋਈ ਇਸ ਮਹਾਂਮਾਰੀ ਤੋਂ ਕੁਝ ਦੇਸ ਬਹੁਤ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਏ ਹਨ ਜਿਵੇਂ ਇਟਲੀ, ਸਪੇਨ ਅਤੇ ਅਮਰੀਕਾ।

    ਦੂਜੇ ਪਾਸੇ ਕਈ ਦੇਸਾਂ ਨੇ ਅਜਿਹੇ ਕਦਮ ਚੁੱਕੇ ਕਿ ਉੱਥੇ ਇਸ ਮਹਾਂਮਾਰੀ ਦੇ ਫੈਲਾਅ ਦੀ ਗਤੀ ਕੁਝ ਮੱਧਮ ਹੈ।

    ਬੀਬੀਸੀ ਨੇ ਜਾਇਜ਼ਾ ਲਿਆ ਕਿ ਕਿਹੜੇ ਦੇਸਾਂ ਨੇ ਇਸ ’ਚ ਸਫ਼ਲਤਾ ਹਾਸਲ ਕੀਤੀ ਹੋਈ ਹੈ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: 5 ਮੁਲਕ, ਜਿਹੜੇ ਇਸਦਾ ਮੁਕਾਬਲਾ ਕਰਨ ’ਚ ਸਫ਼ਲ ਹੋ ਰਹੇ
  16. ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਟਰੰਪ ਦੇ ਬਿਆਨ 'ਤੇ ਕੀ ਕਿਹਾ

    ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਇੱਕ ਬਿਆਨ ਬਾਰੇ ਉਨ੍ਹਾਂ ਦੀ ਰਾਇ ਪੁੱਛੀ।

    ਵੀਰਵਾਰ ਨੂੰ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਸਬੂਤ ਦੇਖੇ ਹਨ ਕਿ ਕੋਵਿਡ -19 ਵਾਇਰਸ ਵੂਹਾਨ ਦੀ ਲੈਬ ਤੋਂ ਆਇਆ ਹੈ।

    ਇਸ ਦੇ ਜਵਾਬ ਵਿੱਚ ਮੌਰਿਸਨ ਨੇ ਕਿਹਾ, ਹਾਲਾਂਕਿ ਇਸ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ, ਪਰ ਸਾਨੂੰ ਅਜੇ ਤੱਕ ਇਸ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ, “ਇਸ ਲਈ ਇਹ ਮਹੱਤਵਪੂਰਣ ਹੈ ਕਿ ਇਸ (ਵਾਇਰਸ ਦੇ ਜਨਮ ਦੇ ਤੱਥ) ਦਾ ਸਹੀ ਮੁਲਾਂਕਣ ਕੀਤਾ ਜਾਵੇ। ਸਾਨੂੰ ਲਗਦਾ ਹੈ ਕਿ ਇਹ ਬਹੁਤ ਜ਼ਰੂਰੀ ਹੈ।”

    ਸਕਾਟ ਮੌਰਿਸਨ

    ਤਸਵੀਰ ਸਰੋਤ, Getty Images

  17. ਰਾਧਾ ਸਵਾਮੀ ਡੇਰੇ ਵਿੱਚ ਕੁਆਰੰਟੀਨ ਵਰਕਰ

    ਸਿਰਸਾ ਤੋਂ ਬੀਬੀਸੀ ਸਹਿਯੌਗੀ ਪ੍ਰਭੂ ਦਿਆਲ ਦੀ ਰਿਪੋਰਟ: ਹੋਰਨਾਂ ਸੂਬਿਆਂ ਤੋਂ ਆਏ ਮਜ਼ਦੂਰਾਂ ਨੂੰ ਸਿਰਸਾ ਵਿੱਚ ਰਾਧਾ ਸਵਾਮੀ ਸਤਸੰਗ ਘਰ ਵਿੱਚ ਕੁਆਰੰਟੀਨ ਕੀਤਾ ਗਿਆ ਹੈ।

    ਤਕਰੀਬਨ 1500 ਮਜ਼ਦੂਰਾਂ ਨੂੂੰ ਹਰਿਆਣਾ ਰੋਡਵੇਜ ਦੀਆਂ ਬੱਸਾਂ ਰਾਹੀਂ ਲਿਆਂਦਾ ਗਿਆ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Prabhu Dayal/BBC

    ਤਸਵੀਰ ਕੈਪਸ਼ਨ, ਰਾਧਾ ਸਵਾਮੀ ਡੇਰੇ ਵਿੱਚ ਕੁਆਰੰਟੀਨ ਕੀਤੇ ਮਜ਼ਦੂਰ
  18. ਇੱਕ ਦਿਨ ਵਿੱਚ ਆਏ 1993 ਨਵੇਂ ਮਾਮਲੇ

    ਸਿਹਤ ਮੰਤਰਾਲੇ ਨੇ ਆਪਣੀ ਰੋਜ਼ਾਨਾ ਬ੍ਰੀਫਿੰਗ ਵਿੱਚ ਦੱਸਿਆ ਹੈ ਕਿ ਪਿਛਲੇ 24 ਘੰਟਿਆਂ ਵਿੱਚ, ਦੇਸ ਭਰ ਵਿੱਚ 1993 ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।

    ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਦੇਸ ਵਿੱਚ ਕੋਰੋਨਾ ਨਾਲ ਪੀੜਤ ਲੋਕਾਂ ਦੀ ਕੁੱਲ ਸੰਖਿਆ 35,043 ਹੋ ਗਈ ਹੈ। ਇਲਾਜ ਮਗਰੋਂ ਬਿਮਾਰੀ ਤੋਂ ਠੀਕ ਹੋਏ ਲੋਕਾਂ ਦੀ ਗਿਣਤੀ 8,888 ਹੋ ਗਈ ਹੈ, ਜਿਸ ਵਿੱਚੋਂ 564 ਲੋਕ ਪਿਛਲੇ 24 ਘੰਟਿਆਂ ਵਿੱਚ ਠੀਕ ਹੋਏ ਹਨ।

    ਇਸ ਦੇ ਨਾਲ ਹੀ ਦੂਜੇ ਸੂਬਿਆਂ ਵਿੱਚ ਫਸੇ ਸ਼ਰਧਾਲੂਆਂ, ਵਿਦਿਆਰਥੀਆਂ, ਪਰਵਾਸੀ ਕਾਮਿਆਂ ਤੇ ਸੈਲਾਨੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਕੇਂਦਰ ਸਰਕਾਰ ਨੇ ਰੇਲ ਗੱਡੀਆਂ ਚਲਾਉਣ ਦਾ ਆਦੇਸ਼ ਦੇ ਦਿੱਤਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  19. ਕਿਸ ਦੇਸ ਵਿੱਚ ਕਿੰਨੇ ਲੋਕ ਠੀਕ ਹੋਏ?

    ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਨਾਲ ਪੀੜਤ 10 ਲੱਖ ਲੋਕ ਇਲਾਜ ਮਗਰੋਂ ਠੀਕ ਹੋ ਗਏ ਹਨ। ਹੇਠਾਂ ਅਸੀਂ ਉਨ੍ਹਾਂ ਦੇਸਾਂ ਬਾਰੇ ਦੱਸ ਰਹੇ ਹਾਂ ਜਿੱਥੇ ਜ਼ਿਆਦਾ ਲੋਕ ਠੀਕ ਹੋਏ ਹਨ।

    ਇਸ ਮਾਮਲੇ ਵਿੱਚ ਅਮਰੀਕਾ ਸਭ ਤੋਂ ਪਹਿਲੇ ਨੰਬਰ 'ਤੇ ਹੈ।

    ਅਮਰੀਕਾ ਵਿੱਚ ਇਲਾਜ ਤੋਂ ਬਾਅਦ 1,53,947 ਲੋਕ ਠੀਕ ਹੋਏ (ਕੁਲ ਪੀੜਤ 10,70,026)

    ਜਰਮਨੀ ਵਿੱਚ 1,23,500 ਲੋਕ ਇਲਾਜ ਤੋਂ ਬਾਅਦ ਠੀਕ ਹੋ ਗਏ (ਕੁਲ ਪੀੜਤ 1,63,009)

    ਸਪੇਨ ਵਿੱਚ ਇਲਾਜ ਤੋਂ ਬਾਅਦ 1,12,050 ਲੋਕ ਠੀਕ ਹੋਏ (ਕੁਲ ਪੀੜਤ 2,13,435)

    ਇਟਲੀ ਵਿੱਚ ਇਲਾਜ ਤੋਂ ਬਾਅਦ 75,945 ਲੋਕ ਠੀਕ ਹੋਏ (ਕੁਲ ਪੀੜਤ 2,05,463)

    ਚੀਨ ਵਿੱਚ ਇਲਾਜ ਤੋਂ ਬਾਅਦ 78,523 ਲੋਕ ਠੀਕ ਹੋ ਗਏ (ਕੁਲ ਪੀੜਤ 83,956)

  20. ਜੇ ਲੱਗੇ ਕਿ ਤੁਹਾਨੂੰ ਕੋਰੋਨਵਾਇਰਸ ਦੀ ਲਾਗ ਹੈ ...

    ਕੋਵਿਡ-19 ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ। ਇਹ ਖੰਘਣ ਤੇ ਛਿੱਕਣ ਸਮੇਂ ਨਿਕਲਦੇ ਛਿੱਟਿਆਂ ਰਾਹੀਂ ਫ਼ੈਲਦਾ ਹੈ ਜਦੋਂ ਦੂਜਾ ਵਿਅਕਤੀ ਇਨ੍ਹਾਂ ਤੁਪਕਿਆਂ ਨੂੰ ਸਾਹ ਰਾਹੀਂ ਅੰਦਰ ਲੈ ਲੈਂਦਾ ਹੈ।

    ਦੂਜਾ ਤਰੀਕੇ ਹੈ ਕਿ ਤੁਸੀਂ ਉਨ੍ਹਾਂ ਵਸਤੂਆਂ ਨੂੰ ਛੋਹ ਲਵੋਂ ਜਿਨ੍ਹਾਂ ਉੱਪਰ ਕਿਸੇ ਮਰੀਜ਼ ਨੇ ਛਿੱਕਿਆ ਜਾਂ ਖੰਘਿਆ ਹੋਵੇ। ਉਸ ਤੋਂ ਬਾਅਦ ਉਹੀ ਹੱਥ ਤੁਸੀਂ ਆਪਣੇ ਨੱਕ, ਅੱਖਾਂ ਜਾਂ ਮੂੰਹ ਨੂੰ ਲਗਾ ਲਓ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਵਰਤੋ