ਬੀਬੀਸੀ ਪੰਜਾਬੀ ਦੇ ਕੋਰੋਨਾਵਾਇਰਸ ਬਾਰੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ, ਤੁਸੀਂ 27 ਅਪ੍ਰੈਲ ਦੀ ਹਰ ਅਪਡੇਟ ਲਈ ਇੱਥੇ ਕਲਿੱਕ ਕਰੋ
ਕੋਰੋਨਾਵਾਇਰਸ: ਇੱਕ ਮਹੀਨੇ ਬਾਅਦ ਸਪੇਨ ਲਈ ਚੰਗੀ ਖ਼ਬਰ; ਨਾਂਦੇੜ ਤੋਂ ਬੱਸਾਂ ਰਾਹੀਂ ਪੰਜਾਬ ਪਹੁੰਚੇ ਸ਼ਰਧਾਲੂ
ਜੌਨ ਹੌਪਕਿੰਗਸ ਯੂਨੀਵਰਸਿਟੀ ਅਨੁਸਾਰ ਪੂਰੀ ਦੁਨੀਆਂ ਵਿੱਚ ਪੀੜਤਾਂ ਦਾ ਅੰਕੜਾ 28 ਲੱਖ ਤੋਂ ਉੱਤੇ ਜਾ ਚੁੱਕਿਆ ਹੈ।
ਲਾਈਵ ਕਵਰੇਜ
ਸਪੇਨ ਵਿੱਚ ਘਰਾਂ ਤੋਂ ਬਾਹਰ ਨਿਕਲੇ ਬੱਚੇ
ਤਕਰੀਬਨ 6 ਹਫਤਿਆਂ ਮਗਰੋਂ ਘਰਾਂ ਤੋਂ ਬਾਹਰ ਨਿਕਲਣ ਦੀ ਮਨਜ਼ੂਰੀ ਤੋਂ ਬਾਅਦ ਸਪੇਨ ਵਿੱਚ ਬੱਚੇ ਇਸ ਤਰ੍ਹਾਂ ਖੁਸ਼ ਦਿਖਾਈ ਦਿੱਤੇ।
ਸਪੇਨ 'ਚ 14 ਸਾਲ ਤੱਕ ਦੇ ਬੱਚਿਆਂ ਨੂੰ ਲੌਕਡਾਊਨ ਤੋਂ ਕੁਝ ਰਾਹਤ ਦਿੱਤੀ ਗਈ ਹੈ।
ਹਾਲਾਕਿ ਕੁਝ ਪਾਬੰਦੀਆਂ ਹਨ ਬੱਚਿਆਂ ਉਤੇ ਜਿਵੇਂ ਕਿ ਜਨਤਕ ਪਾਰਕਾਂ ਵਿੱਚ ਨਹੀਂ ਜਾਣਾ ਅਤੇ ਇੱਕ ਕਿੱਲੋਮੀਟਰ ਤੋਂ ਦੂਰ ਨਹੀਂ ਜਾਣਾ।
ਸਪੇਨ ਵਿੱਚ ਬੀਤੇ 24 ਘੰਟਿਆਂ ਵਿੱਚ 288 ਲੋਕਾਂ ਦੀ ਮੌਤ ਹੋਈ ਹੈ। 20 ਮਾਰਚ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕੋਰੋਨਾਵਾਇਰਸ ਕਰਕੇ ਇੰਨੇ ਘੱਟ ਲੋਕਾਂ ਦੀ ਮੌਤ ਹੋਈ ਹੈ।
ਸ਼ਨੀਵਾਰ ਨੂੰ ਸਪੇਨ ਵਿੱਚ 378 ਲੋਕਾਂ ਦੀ ਜਾਨ ਗਈ ਸੀ। ਸਪੇਨ ਵਿੱਚ ਮ੍ਰਿਤਕਾਂ ਦੀ ਕੁੱਲ ਗਿਣਤੀ 23 ਹਜ਼ਾਰ ਤੋਂ ਪਾਰ ਹੋ ਗਈ ਹੈ।

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images
ਕੋਰੋਨਾਵਾਇਰਸ: ਅਮਰੀਕਾ ਤੇ ਜਰਮਨੀ ’ਚ ਹੋਣ ਵਾਲੇ ਪ੍ਰਦਰਸ਼ਨਾਂ ਪਿੱਛੇ ਕੌਣ ਹੈ?
ਇੱਕ ਮਹੀਨੇ ਬਾਅਦ ਸਪੇਨ ਲਈ ਚੰਗੀ ਖ਼ਬਰ
ਸਪੇਨ ਵਿੱਚ ਬੀਤੇ 24 ਘੰਟਿਆਂ ਵਿੱਚ 288 ਲੋਕਾਂ ਦੀ ਮੌਤ ਹੋਈ ਹੈ। 20 ਮਾਰਚ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕੋਰੋਨਾਵਾਇਰਸ ਕਰਕੇ ਇੰਨੇ ਘੱਟ ਲੋਕਾਂ ਦੀ ਮੌਤ ਹੋਈ ਹੈ।
ਸ਼ਨੀਵਾਰ ਨੂੰ ਸਪੇਨ ਵਿੱਚ 378 ਲੋਕਾਂ ਦੀ ਜਾਨ ਗਈ ਸੀ। ਸਪੇਨ ਵਿੱਚ ਮ੍ਰਿਤਕਾਂ ਦੀ ਕੁੱਲ ਗਿਣਤੀ 23 ਹਜ਼ਾਰ ਤੋਂ ਪਾਰ ਹੋ ਗਈ ਹੈ।
ਐਤਵਾਰ ਨੂੰ 6 ਹਫਤਿਆਂ ਮਗਰੋਂ ਪਹਿਲੀ ਵਾਰ ਸਪੇਨ ਵਿੱਚ 14 ਸਲਾ ਦੀ ਉਮਰ ਦੇ ਬੱਚਿਆਂ ਨੂੰ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਗਈ ਸੀ।

ਤਸਵੀਰ ਸਰੋਤ, Reuters
ਕੋਰੋਨਾਵਾਇਰਸ: ਪਲਾਜ਼ਮਾ ਡੋਨੇਸ਼ਨ ਅਤੇ ਖ਼ੂਨਦਾਨ ਵਿਚਾਲੇ ਦਾ ਅੰਤਰ ਸਮਝੋ
ਕੋਰੋਨਾ ਅਪਡੇਟ : ਪੰਜਾਬ, ਭਾਰਤ ਅਤੇ ਸੰਸਾਰ ਦੇ ਤਾਜ਼ਾ ਹਾਲਾਤ
ਪੰਜਾਬ ਵਿਚ ਪੌਜ਼ਿਟਿਵ ਕੇਸਾਂ ਦੀ ਗਿਣਤੀ 413 ਹੋ ਗਈ ਹੈ, ਮੌਤਾਂ 18 ਹੋ ਗਈ ਹੈ।
ਪਠਾਨਕੋਟ ਦੇ 4 ਠੀਕ ਹੋਏ ਕੇਸਾਂ ਸਣੇ 89 ਮਰੀਜ਼ ਠੀਕ ਵੀ ਹੋ ਚੁੱਕੇ ਹਨ
ਮੋਹਾਲੀ ਵਿਚ 63 ਤੇ ਪਟਿਆਲਾ ਵਿਚ 61 ਕੇਸ ਹੋ ਗਏ ਸਨ
ਭਾਰਤ ਵਿਚ 26971 ਹਜ਼ਾਰ ਨੂੰ ਪਹੁੰਚਿਆ ਪੌਜ਼ਿਟਿਵ ਕੇਸਾਂ ਦਾ ਅੰਕੜਾ , ਪਿਛਲੇ 24 ਘੰਟੇ ਵਿਚ 1975 ਨਵੇਂ ਕੇਸ ਤੇ 47 ਮੌਤਾਂ
ਸੰਸਾਰ ਵਿਚ 28 ਲੱਖ ਪੌਜ਼ਿਟਿਵ ਕੇਸ ਅਤੇ 2ਲੱਖ ਤੋਂ ਵੱਧ ਮੌਤਾਂ ਹੋ ਗਈਆਂ ਹਨ।

ਤਸਵੀਰ ਸਰੋਤ, Getty Images
ਤਬਲੀਗੀ ਆਗੂ ਮੌਲਾਨਾ ਸਾਦ ਦਾ ਕੋਰੋਨਾ ਟੈਸਟ ਨੈਗੇਟਿਵ - ਵਕੀਲ ਦਾ ਦਾਅਵਾ
ਦਿੱਲੀ ਦੀ ਨਿਜ਼ਾਮੂਦੀਨ ਵਿਚਲੀ ਤਬਲੀਗੀ ਮਰਕਜ਼ ਦੇ ਮੌਲਾਨਾ ਮੁਹੰਮਦ ਸਾਦ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ।
NDTV ਦੀ ਰਿਪੋਰਟ ਵਿਚ ਮੌਲਾਨਾ ਦੇ ਵਕੀਲ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਹੈ।
ਦਾਅਵੇ ਮੁਤਾਬਕ ਇਹ ਟੈਸਟ ਸਰਕਾਰ ਨੇ ਕੀਤਾ ਹੈ ਅਤੇ ਮੌਲਾਨਾ ਸਾਦ ਭਲਕੇ ਦਿੱਲੀ ਪੁਲਿਸ ਦੀ ਜਾਂਚ ਵਿੱਚ ਸ਼ਾਮਲ ਹੋ ਸਕਦੇ ਹਨ।
ਪਿਛਲੇ ਮਹੀਨੇ ਨਿਜ਼ਾਮੂਦੀਨ ਮਰਕਜ਼ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ, ਜੋ ਦੇਸ਼ ਵਿੱਚ ਕੋਰੋਨਾ ਦਾ ਇੱਕ ਵੱਡਾ ਹੌਟਸਪੌਟ ਬਣ ਗਿਆ।
ਦੇਸ਼ ਦੇ ਕਈ ਰਾਜਾਂ ਦੀ ਜਮਾਤੀਆਂ ਨੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ ਸੀ, ਜਿਸ ਵਿਚੋਂ ਹਜ਼ਾਰਾਂ ਕੋਰੋਨਾ ਰੋਗੀ ਪਾਏ ਗਏ ਸਨ। ਉਸ ਸਮੇਂ ਤੋਂ ਮੌਲਾਨਾ ਸਾਦ ਲਾਪਤਾ ਹੈ।
ਇਨਫੋਰਸਮੈਂਟ ਡਾਇਰੈਕਟੋਰੇ ਨੇ ਮੌਲਾਨਾ ਸਾਦ ਅਤੇ ਮਰਕਜ਼ ਦੀ ਪ੍ਰਬੰਧਕੀ ਕਮੇਟੀ 'ਤੇ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ।
ਉਨ੍ਹਾਂ 'ਤੇ ਦੇਸ਼-ਵਿਦੇਸ਼ ਤੋਂ ਫੰਡ ਲੈਣ ਅਤੇ ਹਵਾਲਾ ਰਾਹੀਂ ਪੈਸੇ ਇਕੱਠੇ ਕਰਨ ਦੇ ਵੱਡੇ ਇਲਜ਼ਾਮ ਲਾਏ ਗਏ ਹਨ।

ਤਸਵੀਰ ਸਰੋਤ, Getty Images
5 ਮੁਲਕ, ਜਿਹੜੇ ਇਸਦਾ ਮੁਕਾਬਲਾ ਕਰਨ ’ਚ ਸਫ਼ਲ ਹੋ ਰਹੇ
ਵੀਡੀਓ ਕੈਪਸ਼ਨ, ਕੋਰੋਨਾਵਾਇਰਸ: 5 ਮੁਲਕ, ਜਿਹੜੇ ਇਸਦਾ ਮੁਕਾਬਲਾ ਕਰਨ ’ਚ ਸਫ਼ਲ ਹੋ ਰਹੇ ਪੰਜਾਬ ਵਿੱਚ ਔਰਤਾਂ ਖ਼ਿਲਾਫ਼ ਘਰੇਲੂ ਹਿੰਸਾ ਦੇ ਵਧੇ ਮਾਮਲੇ, ਪੀੜਤ ਇੱਥੇ ਕਰਨ ਸੰਪਰਕ
ਕੋਰੋਨਾ ਸੰਕਟ ਉੱਤੇ ਸੰਘ ਮੁਖੀ ਮੋਹਨ ਭਾਗਵਤ ਦਾ 7 ਨੁਕਾਤੀ ਮੰਤਰ
- ਭਾਰਤ ਦਾ ਇੱਕ ਸੌ ਤੀਹ ਕਰੋੜ ਦਾ ਲੋਕ ਭਾਰਤ ਮਾਤਾ ਦੇ ਪੁੱਤਰ ਹਨ ਤੇ ਸਾਡੇ ਭਰਾ ਹਨ।
- ਡਰ ਜਾਂ ਕ੍ਰੋਧ ਕਾਰਨ ਕੰਮ ਨਹੀਂ ਕਰਨੇ।
- ਕਿਸੇ ਇੱਕ ਫਿਰਕੇ ਦੇ ਕੁਝ ਲੋਕਾਂ ਦੀ ਗ਼ਲਤੀ ਕਾਰਨ ਉਸ ਫਿਰਕੇ ਦੇ ਸਾਰੇ ਲੋਕਾਂ ਤੋਂ ਦੂਰੀ ਨਹੀਂ ਬਣਾਉਣੀ ਚਾਹੀਦੀ।
- ਸਾਨੂੰ ਦੇਸ਼ ਹਿੱਤ ਵਿੱਚ ਸਕਾਰਾਤਮਿਕ ਭਾਵ ਨਾਲ ਅੱਗੇ ਵਧਣਾ ਚਾਹੀਦਾ ਹੈ।
- ਮਹਾਂਰਾਸ਼ਟਰ ਵਿੱਚ ਹਜੂਮ ਹੱਥੋਂ ਮਾਰੇ ਗਏ ਸਾਧੂਆਂ ਨੂੰ ਸ਼ਰਧਾਂਜਲੀ ਦੇਣ ਲਈ 28 ਅਪ੍ਰੈਲ ਨੂੰ ਦਿੱਤੇ ਗਏ ਵੱਖ –ਵੱਖ ਸੰਸਥਾਵਾਂ ਦੇ ਸੱਦੇ ਦੀ ਹਮਾਇਤ ਕਰਾਂਗੇ।
- ਬੀਮਾਰੀ ਜਿਵੇਂ ਘਟੇਗੀ ਉਸ ਤਰ੍ਹਾਂ ਲੌਕਡਾਊਨ ਵਿੱਚ ਢਿੱਲ ਦਿੱਤੀ ਜਾਵੇਗੀ। ਹਾਲਾਂਕਿ ਆਉਣ ਵਾਲੇ ਸਮੇਂ ਵਿੱਚ ਵੀ ਸਰੀਰਕ ਦੂਰੀ ਬਰਕਰਾਰ ਰੱਖਣਾ ਪਵੇਗਾ।
- ਸਮਾਜ ਵਿੱਚ ਸਹਿਯੋਗ ਤੇ ਸਦਾਚਾਰ ਦਾ ਮਹੌਲ ਬਣਨਾ ਚਾਹੀਦਾ ਹੈ।

ਤਸਵੀਰ ਸਰੋਤ, AFP
ਕੋਰੋਨਾ ਦੇ ਨਾਲ ਨਾਲ ਬੇ- ਮੌਸਮੀ ਬਰਸਾਤ ਮਾਰ ਹੇਠ ਕਿਸਾਨ
ਐਤਵਾਰ ਨੂੰ ਬੇ-ਮੌਸਮੀ ਵਰਖਾ ਨੇ ਹਰਿਆਣਾ ਤੇ ਪੰਜਾਬ ਦੇ ਕੁਝ ਹਿੱਸਿਆਂ ਵਿਚ ਕਿਸਾਨਾਂ ਦਾ ਮੁੜ ਨੁਕਸਾਨ ਕੀਤਾ।
ਮੰਡੀਆਂ ਵਿਚ ਪਈਆਂ ਕਣਕ ਦੀਆਂ ਢੇਰੀਆਂ ਤੇ ਬੋਰੀਆਂ ਪਾਣੀ ਨਾਲ ਘਿਰ ਗਈਆਂ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾ ਸੰਕਟ : 5 ਮੁਲਕਾਂ ਵਿਚ ਮੌਤਾਂ ਦਾ ਅੰਕੜਾ 2 ਲੱਖ ਪਾਰ
ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਮੌਤਾਂ ਦਾ ਗਲੋਬਲ ਅੰਕੜਾ 2 ਲੱਖ ਨੂੰ ਪਾਰ ਕਰ ਗਿਆ ਹੈ।
- ਅੰਕੜੇ ਮੁਤਾਬਕ 28 ਲੱਖ ਲੋਕ ਕੋਵਿਡ -19 ਦੇ ਪੌਜ਼ਿਟਿਵ ਪਾਏ ਗਏ ਹਨ।
- ਦੁਨੀਆਂ ਵਿਚ ਸਭ ਤੋਂ ਵੱਧ 50,000 ਮੌਤਾਂ ਅਮਰੀਕਾ ਵਿਚ ਹੋਈਆਂ ਹਨ।
- ਚੀਨ ਵਿਚ ਪਹਿਲੀ ਕੋਰੋਨਾ ਮੌਤ 11 ਜਨਵਰੀ ਨੂੰ ਹੋਈ ਸੀ ਅਤੇ ਹੁਣ ਤੱਕ 210 ਇਸ ਦੀ ਲਪੇਟ ਵਿਚ ਆ ਚੁੱਕੇ ਹਨ।
- 5 ਦੇਸ਼ਾਂ ਵਿਚ ਹੁਣ ਤੱਕ ਮੌਤਾਂ ਦਾ ਅੰਕੜਾ 20,000 ਨੂੰ ਪਾਰ ਕਰ ਚੁੱਕਾ ਹੈ।
- ਅਮਰੀਕਾ, ਇਟਲੀ ਤੇ ਸਪੇਨ ਵਿਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
- ਯੂਕੇ ਵਿਚ ਸ਼ਨੀਵਾਰ ਸ਼ਾਮ ਤੱਕ 20 ਹਜ਼ਾਰ ਲੋਕਾਂ ਦੇ ਹਸਪਤਾਲਾਂ ਵਿਚ ਮਾਰੇ ਜਾਣ ਦੀ ਪੁਸ਼ਟੀ ਹੋ ਗਈ ਸੀ।

ਤਸਵੀਰ ਸਰੋਤ, Punjab PR
ਤਸਵੀਰ ਕੈਪਸ਼ਨ, ਭਾਰਤ ਵਿਚ ਹੁਣ ਤੱਕ 824 ਮੌਤਾਂ ਹੋ ਚੁੱਕੀਆਂ ਹਨ ਮੁਹਾਲੀ 'ਚ 1000 ਬੈੱਡ ਦਾ ਕੋਵਿਡ-19 ਮੈਡੀਕਲ ਸੈਂਟਰ
ਪੰਜਾਬ ਸਰਕਾਰ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਲਾਂਡਰਾਂ, ਮੋਹਾਲੀ ਕੈਂਪਸ ਵਿਚ 1000 ਬੈੱਡ ਦਾ ਕੋਵਿਡ-19 ਮੈਡੀਕਲ ਸੈਂਟਰ ਬਣਾਇਆ ਹੈ।
ਇਹ ਜਾਣਕਾਰੀ ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਕੇਬੀਐੱਸ ਸਿੱਧੂ ਨੇ ਇੱਕ ਵੀਡੀਓ ਟਵੀਟ ਰਾਹੀ ਦਿੱਤੀ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਪਠਾਨਕੋਟ ਵਿਚ ਠੀਕ ਹੋਏ 4 ਕੋਰੋਨਾ ਮਰੀਜ਼
ਜ਼ਿਲਾ ਪਠਾਨਕੋਟ ਲਈ ਇੱਕ ਵਾਰ ਫਿਰ ਤੋਂ ਰਾਹਤ ਭਰੀ ਖਬਰ ਸਾਹਮਣੇ ਆਈ ਹੈ 4 ਕੋਰੋਨਾ ਪੌਜ਼ਟਿਵ ਮਰੀਜ਼ ਤੰਦਰੁਸਤ ਹੋਣ ਅਤੇ ਦੂਸਰੇ ਫੇਜ਼ ਦੇ ਟੈਸਟ ਚ ਰਿਪੋਰਟ ਨੇਗਟਿਵ ਆਉਣ ਤੋਂ ਬਾਅਦ ਘਰ ਪਰਤੇ।
ਹੁਣ ਤੱਕ ਜਿਲ੍ਹੇ ਚ ਕੁਲ 9 ਕਰੋਨਾ ਪੌਜ਼ਟਿਵ ਮਰੀਜ ਠੀਕ ਹੋਕੇ ਆਪਣੇ ਘਰਾਂ ਵਿੱਚ ਜਾ ਚੁੱਕੇ ਹਨ ।
ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਕੋਰੋਨਾ ਵਾਇਰਸ ਦੀ ਜੰਗ ਜਿੱਤਕੇ ਘਰ ਜਾਣ ਵਾਲੇ ਲੋਕਾਂ ਉੱਤੇ ਫੁੱਲਾਂ ਦੀ ਵਰਖਾ ਕਰ ਉਨ੍ਹਾਂ ਨੂੰ ਸਿਵਲ ਹੱਸਪਤਾਲ ਪਠਾਨਕੋਟ ਤੋਂ ਉਹਨਾਂ ਦੇ ਘਰ ਰਵਾਨਾ ਕੀਤਾ ।

ਤਸਵੀਰ ਸਰੋਤ, Pathankot PR
ਤਸਵੀਰ ਕੈਪਸ਼ਨ, ਕੋੋਰੋਨਾ ਵਾਇਰਸ ਦੇ ਠੀਕ ਹੋਏ 4 ਮਰੀਜ਼ਾ ਦਾ ਸਵਾਗਤ ਕਰਦੇ ਹੋਏ ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਕੋਰੋਨਾਵਾਇਰਸ ਦਾ ਇਲਾਜ ਠੀਕ ਹੋਏ ਮਰੀਜ਼ਾਂ ਦੇ ਖ਼ੂਨ ’ਚੋਂ ਲੱਭਣ ਦੀ ਕੋਸ਼ਿਸ਼
ਕੋਰੋਨਾ ਵਾਇਰਸ ਦਾ ਇਲਾਜ ਲੱਭਣ ਲਈ ਕਈ ਕੋਸ਼ਿਸ਼ਾਂ ਹੋ ਰਹੀਆਂ ਹਨ। ਇਨ੍ਹਾਂ ਵਿਚੋਂ ਇੱਕੋਂ ਪਲਾਜ਼ਮਾਂ ਟਰਾਂਸਫਰ ਹੈ।
ਵੀਡੀਓ ਕੈਪਸ਼ਨ, ਕੋਰੋਨਾ ਦਾ ਇਲਾਜ ਠੀਕ ਹੋਏ ਮਰੀਜ਼ਾਂ ਦੇ ਲਹੂ ਵਿੱਚ? ਨਾਦੇੜ ਸਾਹਿਬ ਤੋਂ ਬੱਸਾਂ ਰਾਹੀ ਪੰਜਾਬ ਪਹੁੰਚੇ ਸ਼ਰਧਾਲੂ
ਐਤਵਾਰ ਨੂੰ 250 ਸ਼ਰਧਾਲੂ ਲਗਭਗ ਇਕ ਮਹੀਨੇ ਬਾਅਦ ਪੰਜਾਬ ਸਰਕਾਰ ਦੇ ਯਤਨਾਂ ਨਾਲ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਤੋਂ ਚੱਲ ਕੇ ਪੰਜਾਬ ਵਿਚ ਪ੍ਰਵੇਸ਼ ਕੀਤੇ।
ਮੋਗਾ ਤੋਂ ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਮੁਤਾਬਕ ਇਹ ਸ਼ਰਧਾਲੂ ਮਾਰਚ ਮਹੀਨੇ ਮਹਾਰਾਸ਼ਟਰ ਸੂਬੇ ਵਿਚ ਸਥਿਤ ਅਬਚਲ ਨਗਰ ਨਾਂਦੇੜ ਵਿਖੇ ਗੁਰੂ ਘਰ ਗਏ ਸਨ ਪਰ ਅਚਾਨਕ ਹੋਏ ਲਾਕਡਾਊਨ ਕਾਰਨ ਉਥੇ ਹੀ ਫਸ ਗਏ ਸਨ।
ਇਸ ਕਾਫਲੇ ਵਿਚ ਸ਼ਾਮਿਲ 8 ਬੱਸਾਂ ਅੱਜ ਪੰਜਾਬ ਵਿਚ ਦਾਖਿਲ ਹੋਈਆਂ ਜਿੰਨ੍ਹਾਂ ਵਿਚੋਂ 7 ਬੱਸਾਂ ਬਠਿੰਡਾ ਜਿ਼ਲ੍ਹੇ ਦੇ ਹਰਿਆਣਾ ਨਾਲ ਲਗਦੇ ਡੂਮਵਾਲੀ ਬਾਰਡਰ ਰਾਹੀਂ ਜਦ ਕਿ ਇਕ ਫਾਜਿ਼ਲਕਾ ਜਿ਼ਲ੍ਹੇ ਦੇ ਅਬੋਹਰ ਰਾਹੀਂ ਪੰਜਾਬ ਵਿਚ ਪਹੁੰਚੀ।
ਇੰਨ੍ਹਾਂ ਬੱਸਾਂ ਵਿਚ ਬਠਿੰਡਾ ਜਿ਼ਲ੍ਹੇ ਦੇ ਨਾਗਰਿਕਾਂ ਤੋਂ ਇਲਾਵਾ ਸ੍ਰੀ ਅੰਮ੍ਰਿਤਸਰ ਸਾਹਿਬ, ਲੁਧਿਆਣਾ, ਕਪੂਰਥਲਾ, ਗੁਰਦਾਸਪੁਰ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਸਾਹਿਬਜਾਦਾ ਅਜੀਤ ਸਿੰਘ ਨਗਰ, ਜਲੰਧਰ, ਫਾਜਿ਼ਲਕਾ, ਸੰਗਰੂਰ, ਪਟਿਆਲਾ, ਮੋਗਾ ਜਿ਼ਲ੍ਹਿਆਂ ਅਤੇ ਚੰਡੀਗੜ੍ਹ ਦੇ ਸ਼ਰਧਾਲੂ ਵੀ ਸ਼ਾਮਿਲ ਸਨ।

ਤਸਵੀਰ ਸਰੋਤ, punjab PR

ਤਸਵੀਰ ਸਰੋਤ, Punjab PR

ਤਸਵੀਰ ਸਰੋਤ, Punjab
ਵੀਅਤਨਾਮ ਨੇ ਇਹ ਤਰੀਕਾ ਅਪਣਾ ਕੇ ਨਹੀਂ ਹੋਣ ਦਿੱਤੀ ਇੱਕ ਵੀ ਮੌਤ
ਭਾਰਤ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ, ਇੱਕੋ ਦਿਨ 1990 ਕੇਸ , 49 ਮੌਤਾਂ
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ 1990 ਦੇ ਕੇਸ ਸਾਹਮਣੇ ਆਏ ਹਨ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਹੈ। ਇਸ ਸਮੇਂ ਦੌਰਾਨ 49 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਐਤਵਾਰ ਨੂੰ ਜਾਰੀ ਕੀਤੇ ਤਾਜ਼ਾ ਅੰਕੜਿਆਂ ਦੇ ਅਨੁਸਾਰਭਾਰਤ ਵਿੱਚ ਹੁਣ ਤੱਕ 824 ਲੋਕਾਂ ਦੀ ਮੌਤ ਕੋਰੋਨਵਾਇਰਸ ਕਾਰਨ ਹੋਈ ਹੈ।
ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 26,496 ਹੋ ਗਈ ਹੈ। ਕੋਰੋਨਾ ਦੇ 68.2% ਕੇਸ ਦੇਸ਼ ਦੇ 27 ਜ਼ਿਲ੍ਹਿਆਂ ਦੇ ਹਨ।

ਕੋੋਰੋਨਾਵਾਇਰਸ ਲਈ ਟਰੰਪ ਦੇ ਟੀਕੇ ਦਾ ਸੱਚ
ਵੀਡੀਓ ਕੈਪਸ਼ਨ, ਟਰੰਪ ਦਾ ਦਾਅਵਾ ਜੀਵਾਣੂ-ਨਾਸ਼ਕ ਟੀਕੇ 'ਚ ਕੋਰੋਨਾ ਦਾ ਇਲਾਜ, ਪਰ ਸੱਚ ਕੀ? ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
ਕੋਵਿਡ-19 ਕੀ ਹੈ ਕਿਵੇਂ ਫੈਲਦੀ ਹੈ ਤੇ ਮੈਂ ਬਚਾਅ ਕਿਵੇਂ ਕਰਾਂ?
ਕੋਵਿਡ-19 ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ। ਇਹ ਖੰਘਣ ਤੇ ਛਿੱਕਣ ਸਮੇਂ ਨਿਕਲਦੇ ਛਿੱਟਿਆਂ ਰਾਹੀਂ ਫ਼ੈਲਦਾ ਹੈ। ਜਦੋਂ ਦੂਜਾ ਵਿਅਕਤੀ ਇਨ੍ਹਾਂ ਤੁਪਕਿਆਂ ਨੂੰ ਸਾਹ ਰਾਹੀਂ ਅੰਦਰ ਲੈ ਲੈਂਦਾ ਹੈ।
ਦੂਜੇ ਤਰੀਕੇ ਹੈ ਕਿ ਤੁਸੀਂ ਉਨ੍ਹਾਂ ਵਸਤੂਆਂ ਨੂੰ ਛੋਹ ਲਵੋਂ ਜਿਨ੍ਹਾਂ ਉੱਪਰ ਕਿਸੇ ਮਰੀਜ਼ ਨੇ ਛਿੱਕਿਆ ਜਾਂ ਖੰਘਿਆ ਹੋਵੇ। ਉਸ ਤੋਂ ਬਾਅਦ ਉਹੀ ਹੱਥ ਤੁਸੀਂ ਆਪਣੇ ਨੁੱਕ, ਅੱਖਾਂ ਜਾਂ ਮੂੰਹ ਨੂੰ ਲਗਾ ਲਓ। ਪੂਰੀ ਖ਼ਬਰ ਪੜ੍ਹੋ-




