You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਵਿਦਿਆਰਥੀਆਂ ਲਈ ਕਿਤਾਬਾਂ ਦੀਆਂ ਦੁਕਾਨਾਂ ਤੇ ਬਿਜਲੀ ਦੀਆਂ ਦੁਕਾਨਾਂ ਖੋਲ੍ਹਣ ਦਾ ਹੁਕਮ ; ਯੂਰਪ ਵਿੱਚ ਅੱਧੀਆਂ ਮੌਤਾਂ ਕੇਅਰ ਹੋਮਜ਼ ਵਿੱਚ ਹੋਈਆਂ: WHO
ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਭਾਰਤ ਵਿੱਚ ਪੀੜਤਾਂ ਦੀ ਗਿਣਤੀ 21 ਹਜ਼ਾਰ ਤੋਂ ਪਾਰ ਅਤੇ ਮ੍ਰਿਤਕਾਂ ਦੀ ਗਿਣਤੀ 680 ਤੋਂ ਜ਼ਿਆਦਾ।
ਲਾਈਵ ਕਵਰੇਜ
ਇਹ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। 24 ਅਪ੍ਰੈਲ ਦੀਆਂ ਅਪਡੇਟਸ ਲਈ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ। ਧੰਨਵਾਦ
ਕੋਰੋਨਾ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ
ਕੋਰੋਨਾਵਾਇਰਸ ਕਿਵੇਂ ਫ਼ੈਲਦਾ ਹੈ ਅਤੇ ਕਿਵੇਂ ਸਾਡੇ ਸਰੀਰ ਉੱਤੇ ਅਸਰ ਪਾਉਦਾ ਹੈ ਤੇ ਸਾਡਾ ਸਰੀਰ ਕਿਵੇਂ ਲੜਦਾ ਹੈ।
ਅਮਰੀਕਾ ਵਿਚ 484 ਅਰਬ ਡਾਲਰ ਪੈਕੇਜ ਬਾਰੇ ਸੰਸਦ ਵਿਚ ਚਰਚਾ
ਅਮਰੀਕੀ ਸੰਸਦ ਵਿਚ 484 ਅਰਬ ਡਾਲਰ ਦੇ ਨਵੇਂ ਰਾਹਤ ਪੈਕੇਜ਼ ਉੱਤੇ ਚਰਚਾ ਹੋ ਰਹੀ ਹੈ।
ਬ੍ਰਿਟੇਨ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 19 ਹਜ਼ਾਰ ਨੂੰ ਪਹੁੰਚ ਗਈ ਹੈ।
ਅਮਰੀਕਾ ਵਿਚ ਫਲਾਇਟ ਦੀਆਂ ਟਿਕਟਾਂ ਦੀਆਂ ਕੀਮਤਾਂ ਅੱਧੀਆਂ ਰਹਿ ਗਈਆਂ ਹਨ।
ਯੂਰਪ ਦੀਆਂ ਕੁੱਲ ਕੋਰੋਨਾ ਮੌਤਾਂ ਦਾ ਅੱਧਾ ਕੇਅਰ ਹੋਮਜ਼ ਵਿਚ ਹੋਈਆਂ ਹਨ- WHO
ਸਪੇਨ ਵਿਚ ਐਤਵਾਰ ਤੋਂ ਬੱਚਿਆਂ ਨੂੰ ਇੱਕ ਘੰਟੇ ਖੇਡਣ ਲਈ ਛੂਟ ਹੋਵੇਗੀ
ਕੋਰੋਨਾ ਵਾਲਾ ਆਟੋ-ਰਿਕਸ਼ਾ
ਤਮਿਲਨਾਡੂ ਵਿਚ ਇੱਕ ਕਲਾਕਾਰ ਨੇ ਕੋਰੋਨਾਵਾਇਰਸ ਦੇ ਥੀਮ ਉੱਤੇ ਆਟੋ ਰਿਕਸ਼ਾ ਸਿੰਗਾਰਿਆ ਹੈ। ਮਹਾਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਕਲਾਕਾਰ ਨੇ ਆਪਣੇ ਫੰਨ ਦਾ ਮੁਜ਼ਾਹਰਾ ਕੀਤਾ ਹੈ।
ਲੌਕਡਾਊਨ : ਇੰਟਰਨੈੱਟ ਦੀ ਸਪੀਡ ਵਧਾਉਣ ਦੇ 7 ਸੌਖੇ ਤਰੀਕੇ
ਲੌਕਡਾਊਨ ਤੇ ਕਰਫਿਊ ਦੌਰਾਨ ਜੇਕਰ ਤੁਹਾਨੂੰ ਇੰਟਰਨੈੱਟ ਦੀ ਸਪੀਡ ਵਿਚ ਸਮੱਸਿਆ ਆ ਰਹੀ ਹੈ ਤਾਂ ਇਹ ਵੀਡੀਓ ਤੁਹਾਡੇ ਬਹੁਤ ਕੰਮ ਆ ਸਕਦੀ ਹੈ।
ਭਾਰਤ : 5 ਲੱਖ ਟੈਸਟ ’ਤੇ 20 ਹਜ਼ਾਰ ਮਰੀਜ਼
- ਭਾਰਤ ਨੇ 22 ਅਪ੍ਰੈਲ ਤੱਕ 5 ਲੱਖ ਟੈਸਟ ਕੀਤੇ ਹਨ, ਇਨ੍ਹਾਂ ਵਿਚੋਂ 20 ਹਜ਼ਾਰ ਮਰੀਜ਼ ਮਿਲੇ ਹਨ।
- ਇਟਲੀ ਵਿਚ ਇੰਨੇ ਟੈਸਟ ਹੋਣ ਉੱਤੇ ਇੱਕ ਲੱਖ ਮਰੀਜ਼ ਮਿਲੇ ਸਨ।
- ਭਾਰਤ ਵਿਚ ਅੰਕੜਾ ਭਾਵੇ ਵਧ ਰਿਹਾ ਹੈ ਪਰ ਗਿਣਤੀ ਦਾ ਵਾਧਾ ਉੱਪਰ ਨਾ ਜਾਕੇ ਬਰਾਬਰ ਹੀ ਚੱਲ ਰਿਹਾ ਹੈ।
- ਭਾਰਤ ਦੇ ਸਿਹਤ ਮੰਤਰਾਲੇ ਮੁਤਾਬਕ ਹਾਲਾਤ ਖ਼ਰਾਬ ਹਨ ਪਰ ਘਾਤਕ ਨਹੀਂ ਹਨ।
ਜਦੋਂ ਡਾਕਟਰ ਦੇ ਪੈਰੀਂ ਪਏ ਵਿਧਾਇਕ ਸਾਹਿਬ
ਪੁਡੂਚੇਰੀ ਦੇ ਵਿਧਾਨ ਸਭਾ ਹਲਕੇ ਆਰਿਆਂਕੁਪਮ ਹਲਕੇ ਕਾਂਗਰਸੀ ਵਿਧਾਇਕ ਟੀ ਡੀਜੇਮੂਰਥੀ ਨੇ ਹਸਪਤਾਲ ਵਿਚ ਡਾਕਟਰਾਂ ਤੇ ਸਿਹਤ ਕਾਮਿਆਂ ਦਾ ਧੰਨਵਾਦ ਕਰਨ ਲਈ ਡਾਕਟਰ ਦੇ ਪੈਰੀਂ ਪੈ ਗਏ। ਜਦੋਂ ਵਿਧਾਇਕ ਸਾਹਿਬ ਡਾਕਟਰ ਸਭ ਦੇ ਸਾਹਮਣੇ ਪੈਰੀਂ ਹੱਥ ਲਾਉਣ ਲਈ ਝੁਕੇ ਤਾਂ ਉਹ ਵੀ ਤ੍ਰਬਕ ਗਏ।
ਬਿਨਾਂ ਕਿਸੇ ਲੱਛਣ ਵਾਲਾ ਕੋਰੋਨਾ ਭਾਰਤ ਲਈ ਕਿੰਨ੍ਹਾਂ ਕੁ ਖਤਰਨਾਕ ਸਿੱਧ ਹੋ ਸਕਦਾ ਹੈ
ਕੌਮੀ ਰਾਜਧਾਨੀ ਦਿੱਲੀ 'ਚ ਲੌਕਡਾਉਨ 'ਚ 20 ਅਪ੍ਰੈਲ ਤੋਂ ਮਿਲਣ ਵਾਲੀ ਰਾਹਤ ਅਜੇ ਅਮਲ 'ਚ ਨਹੀਂ ਲਿਆਂਦੀ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਛੂਟਾਂ ਨੂੰ ਲਾਗੂ ਨਾ ਕਰਨ ਪਿੱਛੇ ਕਈ ਜ਼ਰੂਰੀ ਕਾਰਨ ਦੱਸੇ ਹਨ।
ਕਾਰਨਾਂ 'ਚੋਂ ਸਭ ਤੋਂ ਵੱਧ ਮਹੱਤਵਪੂਰਨ ਅਤੇ ਖ਼ਤਰਨਾਕ ਇਹ ਹੈ ਕਿ ਦਿੱਲੀ 'ਚ ਕੋਰੋਨਾਵਾਇਰਸ ਦਾ ਇੱਕ ਅਜਿਹਾ ਰੂਪ ਸਾਹਮਣੇ ਆ ਰਿਹਾ ਹੈ ਜੋ ਬਹੁਤ ਭਿਆਨਕ ਹੈ। ਇਸ ਰੂਪ 'ਚ ਵਾਇਰਸ ਦੇ ਤਾਂ ਲੱਛਣ ਹੀ ਸਾਹਮਣੇ ਨਹੀਂ ਆ ਰਹੇ ਹਨ।
ਤੁਹਾਨੂੰ ਵੀ ਇਸ ਤਰ੍ਹਾਂ ਦੇ ਸਮਾਰਟ ਟੀਵੀ ਦੀ ਲੋੜ ਹੈ
ਕੋਰੋਨਾਵਾਇਰਸ : ਪ੍ਰਕਾਸ਼ ਸਿੰਘ ਬਾਦਲ ਵੀ ਹੋਏ ਹਾਈਟੈੱਕ
ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਵੀ ਹਾਈਟੈੱਕ ਹੋ ਗਏ ਹਨ।
ਕੋਵਿਡ-19 ਦੇ ਸੰਕਟ ਵਿਚ ਸਰਦਾਰ ਬਾਦਲ ਨੇ ਆਪਣੇ ਲੰਬੀ ਹਲਕੇ ਦੇ ਵਰਕਰਾਂ ਨਾਲ ਵੀਡੀਓ ਕਾਰਫਰੰਸ ਕੀਤੀ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਦੀ ਵੀਡੀਓ ਸ਼ੇਅਰ ਕਰਕੇ ਇਸ ਉੱਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਪੰਜਾਬ ਵਿਚ ਹੋਏ 283 ਪੌਜ਼ਿਟਿਵ ਕੇਸ ਤੇ ਮੌਤਾਂ ਦੀ ਗਿਣਤੀ 17
ਬੁੱਧਵਾਰ ਸ਼ਾਮ ਦੇ ਪਟਿਆਲਾ ਵਿਚਲੇ 18, ਜਲੰਧਰ ਵਿਚਲੇ 06 ਅਤੇ ਅੰਮ੍ਰਿਤਸਰ ਵਿਚਲੇ 02 ਪੌਜ਼ਿਟਿਵ ਕੇਸਾਂ ਨਾਲ ਕੁੱਲ ਅੰਕੜਾ 283 ਹੋ ਗਿਆ ਹੈ।
ਕਪੂਰਥਲਾ ਵਿਚ ਹੋਈ ਇੱਕ ਮੌਤ ਨਾਲ ਸੂਬੇ ਵਿਚ ਮੌਤਾਂ ਦਾ ਅੰਕੜਾਂ ਵੀ 17 ਹੋ ਗਿਆ ਹੈ।
ਹੁਣ ਤੱਕ ਸੂਬੇ ਵਿਚ 66 ਕੇਸ ਠੀਕ ਹੋ ਗਏ ਹਨ ਅਤੇ 200 ਐਕਵਿਟ ਕੇਸ ਹਨ।
ਕੋਰੋਨਾਵਾਇਰਸ: ਦਲਿਤਾਂ ਦਾ ਇਲਜ਼ਾਮ, ਪੁਲਿਸ ਨੇ ਪਸ਼ੂਆਂ ਵਾਂਗ ਕੁੱਟਿਆ; ਪੁਲਿਸ ਨੇ ਦਿੱਤੀ ਸਫ਼ਾਈ
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਤੇ ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਦੀ ਰਿਪੋਰਟ
"ਦੇਖਦੇ-ਦੇਖਦੇ ਹੀ ਆਥਣ ਦੀ ਰੋਟੀ ਖਾ ਰਹੇ ਮੇਰੇ ਪਤੀ ਤੇ ਦੋਵਾਂ ਪੁੱਤਰਾਂ ਨੂੰ ਪੁਲਿਸ ਨੇ ਡੰਡਿਆਂ ਨਾਲ ਪਸ਼ੂਆਂ ਵਾਂਗ ਝੰਬ ਸੁੱਟਿਆ। ਮੇਰੇ ਸਾਢੇ 14 ਸਾਲ ਦੇ ਮੁੰਡੇ ਹਰਪ੍ਰੀਤ ਦਾ ਸਿਰ ਪਾੜ ਦਿੱਤਾ ਤੇ ਉੱਪਰੋਂ ਪੁਲਿਸ ਨੇ ਇਲਾਜ ਲਈ ਉਸ ਨੂੰ ਹਸਪਤਾਲ ਵੀ ਨਹੀਂ ਲੈ ਕੇ ਜਾਣ ਦਿੱਤਾ। ਇਹ ਸ਼ਾਮ ਸਾਡੇ 'ਤੇ ਕਹਿਰ ਬਣ ਕੇ ਬਹੁੜੀ ਸੀ, ਜਿਸ ਦਾ ਦਰਦ ਮੈਨੂੰ ਆਖ਼ਰੀ ਸਾਹਾਂ ਤੱਕ ਮਹਿਸੂਸ ਹੁੰਦਾ ਰਹੇਗਾ।"
ਇਹ ਸ਼ਬਦ ਜ਼ਿਲ੍ਹਾ ਮਾਨਸਾ ਦੇ ਪਿੰਡ ਠੂਠਿਆਂ ਵਾਲੀ ਦੀ ਵਸਨੀਕ ਦਲਿਤ ਔਰਤ ਸੁਖਪਾਲ ਕੌਰ ਦੇ ਹਨ, ਜਿਨਾਂ ਦੇ ਨਾਬਾਲਗ ਲੜਕੇ ਸਮੇਤ ਦੋ ਹੋਰ ਪੁੱਤਰ 'ਤੇ ਪਤੀ ਇਸ ਵੇਲੇ ਜੇਲ੍ਹ 'ਚ ਬੰਦ ਹਨ।
ਕੋਵਿਡ-19: ਯੂਰਪ ਦੀਆਂ ਅੱਧੀਆਂ ਮੌਤਾਂ ਕੇਅਰ ਹੋਮਜ਼ 'ਚ ਹੋਈਆਂ
ਐੱਨਐੱਚਐੱਸ ਮੁਤਾਬਕ ਯੂਕੇ ਵਿਚ ਨਵੀਆਂ 514 ਮੌਤਾਂ ਨਾਲ ਅੰਕੜਾ 16787 ਹੋ ਗਿਆ ਹੈ।
WHO ਨੇ ਹੌਲਕਾਰ ਖੁਲਾਸਾ ਕੀਤਾ ਹੈ ਕਿ ਯੂਰਪ ਵਿਚ ਕੋਵਿਡ-19 ਨਾਲ ਅੱਧੀਆਂ ਮੌਤਾਂ ਕੇਅਰ ਹੋਮਜ਼ ਵਿਚ ਹੋਈਆਂ ਹਨ।
ਅਮਰੀਕਾ ਵਿਚ ਬੇਰੁਜ਼ਗਾਰੀ ਦਾ ਅੰਕੜਾ 2 ਕਰੋੜ 64 ਲੱਖ ਨੂੰ ਪਹੁੰਚ ਗਿਆ ਹੈ, ਇਹ ਕੁੱਲ ਵਰਕਫੋਰਸ ਦਾ 15% ਹੋ ਗਿਆ ਹੈ।
ਚੀਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕੋਵਿਡ-19 ਨਾਲ ਪਿਛਲੇ 18 ਦਿਨਾਂ ਤੋਂ ਮੁਲਕ ਵਿਚ ਇੱਕ ਵੀ ਮੌਤ ਨਹੀਂ ਹੋਈ ਹੈ।
ਠੀਕ ਹੋਏ ਕੋਰੋਨਾ ਮਰੀਜ਼ਾਂ ਦੇ ਖੂਨ ਤੋਂ ਇਲਾਜ ਕਿੰਨਾ ਕਾਰਗਰ
ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੇ ਦੇਸ਼ਾਂ ਵਿਚ ਕੋਰੋਨਾ ਦਾ ਇਲਾਜ ਪਲਾਜ਼ਮਾ ਥਰੈਪੀ ਨਾਲ ਕਰਨ ਦੀਆਂ ਗੱਲਾਂ ਹੋ ਰਹੀਆਂ ਹਨ। ਪਰ ਇਹ ਕਿੰਨੀ ਕਾਰਗਰ ਹੈ ਦੇਖੋ ਇਹ ਵੀਡੀਓ
ਕੈਪਟਨ ਨੇ ਸ਼ੇਅਰ ਕੀਤੀ ਕਿਸਾਨਾਂ ਲਈ ਇਹ ਵੀਡੀਓ
ਕਣਕ ਮੰਡੀ ਕਿਵੇਂ ਲਿਜਾਉਣੀ ਹੈ ਤੇ ਕਿਵੇਂ ਪਾਸ ਬਣਾਉਣਾ ਹੈ ਤੇ ਹੋਰ ਕਿਹੜੀਆਂ ਗੱਲਾ ਦਾ ਧਿਆਨ ਰੱਖਣ ਹੈ, ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜੇਕਰ ਤੁਸੀਂ ਕਿਸਾਨ ਹੋ ਤਾਂ ਇਹ ਵੀਡੀਓ ਤੁਹਾਡੇ ਕਾਫ਼ੀ ਕੰਮ ਦੀ ਹੈ।
ਕੋਰੋਨਾਵਾਇਰਸ: ਜਿੱਥੇ ਹਵਾ ਪ੍ਰਦੂਸ਼ਣ ਜ਼ਿਆਦਾ ਉੱਥੇ ਕੋਰੋਨਾ ਹੋਰ ਖ਼ਤਰਨਾਕ ਕਿਵੇਂ
ਵਿਸ਼ਵ ਸਿਹਤ ਸੰਗਠਨ (WHO) ਦੇ ਅਧਿਕਾਰੀਆਂ ਮੁਤਾਬਕ ਹਵਾ ਪ੍ਰਦੂਸ਼ਣ ਦਾ ਉੱਚਾ ਪੱਧਰ ਕੋਵਿਡ-19 ਦੇ ਗੰਭੀਰ ਮਾਮਲਿਆਂ ਦੇ ਜੋਖ਼ਮ ਨਾਲ ਜੁੜਿਆ ਹੋਇਆ ਇੱਕ ਕਾਰਕ ਹੋ ਸਕਦਾ ਹੈ।
ਵੱਧ ਹਵਾ ਪ੍ਰਦੂਸ਼ਣ ਅਤੇ ਕੋਰੋਨਾਵਾਇਰਸ ਨਾਲ ਜ਼ਿਆਦਾ ਮੌਤ ਦਰ ਵਿਚਕਾਰ ਸਬੰਧਾਂ ਨੂੰ ਹਾਲ ਹੀ 'ਚ ਦੋ ਅਧਿਐਨਾਂ ਵਿੱਚ ਸੁਝਾਇਆ ਗਿਆ ਹੈ ਜਿਨ੍ਹਾਂ ਵਿੱਚ ਇੱਕ ਹਾਰਵਰਡ ਯੂਨੀਵਰਸਿਟੀ ਦੇ ਖੋਜਕਰਤਾ ਵੀ ਸ਼ਾਮਲ ਹਨ।
ਪੰਜਾਬ ’ਚ ਲੌਕਡਾਊਨ ਦੌਰਾਨ ਔਰਤਾਂ ਖ਼ਿਲਾਫ਼ ਘਰੇਲੂ ਹਿੰਸਾ ਵਿਚ 34 ਫ਼ੀਸਦ ਵਾਧਾ
ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਮੁਤਾਬਕ ਮਾਰਚ ਤੋਂ 20 ਅਪ੍ਰੈਲ ਤੱਕ ਘਰੇਲੂ ਹਿੰਸਾਂ ਦੀਆਂ 112 ਨੰਬਰ ਉੱਤੇ ਸ਼ਿਕਾਇਤਾਂ ਵਿਚ 34 ਫ਼ੀਸਦ ਦਾ ਵਾਧਾ ਹੋਇਆ ਹੈ।
ਇੱਕ ਸਰਕਾਰੀ ਬਿਆਨ ਮੁਤਾਬਕ ਫਰਬਰੀ ਤੋਂ ਮਾਰਚ ਤੱਕ ਔਰਤਾਂ ਖ਼ਿਲਾਫ਼ ਅਪਰਾਧ ਵਿਚ 21 ਫ਼ੀਸਦ ਦਾ ਵਾਧਾ ਹੋਇਆ ਹੈ।
ਪੰਜਾਬ ਪੁਲਿਸ ਨੇ ਔਰਤਾਂ ਖ਼ਿਲਾਫ਼ ਵਧੇ ਅਪਰਾਧਾਂ ਨੂੰ ਰੋਕਣ ਲਈ ਰੋਜ਼ਾਨਾ ਕਾਰਵਾਈ ਰਿਪੋਰਟ ਤਿਆਰ ਕਰਨ ਦੀ ਰਣਨੀਤੀ ਅਪਣਾਈ ਹੈ।
ਬੱਚਿਆਂ ਦੀਆਂ ਕਿਤਾਬਾਂ, ਬਿਜਲੀ, ਪੱਖਿਆਂ ਤੇ ਫੋਨ ਰੀਚਾਰਜ਼ ਦੀਆਂ ਦੁਕਾਨਾਂ ਨੂੰ ਵੀ ਲੌਕਡਾਊਣ ਤੋਂ ਛੂਟ
ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਲੌਕਡਾਊਨ ਦੌਰਾਨ ਬਿਜਲੀ ਤੇ ਪੱਖਿਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿ ਸਕਦੀਆਂ ਹਨ। ਇਸ ਤੋਂ ਇਲਾਵਾ ਬੱਚਿਆਂ ਦੀਆਂ ਕਿਤਾਬਾਂ ਅਤੇ ਮੋਬਾਇਲ ਰੀਚਾਰਜ਼ ਦੁਕਾਨਾਂ ਵੀ ਖੋਲੀਆਂ ਜਾ ਸਕਦੀਆਂ ਹਨ।
ਇਹ ਐਲਾਨ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਵਿਚ ਕੀਤਾ ਗਿਆ। ਇਸ ਐਲਾਨ ਮੁਤਾਬਕ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਵਰਕਰਾਂ ਤੇ ਫੂਡ ਪ੍ਰੋਸੈਸਿੰਗ ਯੂਨਿਟਾਂ ਨੂੰ ਵੀ ਛੋਟ ਹੈ।
ਕੋਰੋਨਾਸੰਕਟ : WHO ਨੇ ਚੁੱਕਿਆ ਯੂਰਪ ਦੇ ਮਨੁੱਖੀ ਦੁਖਾਂਤ ਤੋਂ ਪਰਦਾ
ਯੂਰਪ ਵਿਚ ਵਿਸ਼ਵ ਸਿਹਤ ਸੰਗਠਨ ਦੇ ਖੇਤਰੀ ਨਿਰਦੇਸ਼ਕ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਕਾਰਨ ਯੂਰਪ ਵਿਚ ਮਾਰੇ ਗਏ ਕੁੱਲ ਲੋਕਾਂ ਵਿਚੋਂ ਲਗਭਗ ਅੱਧੇ ਲੋਕ ਕੇਅਰ ਹੋਮਜ਼ ਵਰਗੀਆਂ ਥਾਵਾਂ ‘ਤੇ ਸਨ।
ਡਾਕਟਰ ਹੰਸ ਕਲੱਗ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇੱਕ ਬਹੁਤ ਹੀ ਚਿੰਤਾਜਨਕ ਤਸਵੀਰ ਉਨ੍ਹਾਂ ਲੋਕਾਂ ਦੇ ਬਾਰੇ ਸਾਹਮਣੇ ਆ ਰਹੀ ਹੈ, ਜਿਨ੍ਹਾਂ ਨੂੰ ਸਿਹਤ ਦੇ ਕਾਰਨਾਂ ਕਰਕੇ ਜਿਊਣ ਲਈ ਸਹਾਇਤਾ ਦੀ ਲੋੜ ਹੈ।
ਉਨ੍ਹਾਂ ਕਿਹਾ, "ਅੰਕੜੇ ਯੂਰਪ ਦੇ ਦੇਸ਼ਾਂ ਤੋਂ ਪ੍ਰਾਪਤ ਹੋਏ ਹਨ। ਇਹ ਦਰਸਾਉਂਦਾ ਹੈ ਕਿ ਕੋਵਿਡ -19 ਦੁਆਰਾ ਮਾਰੇ ਗਏ ਲੋਕਾਂ ਵਿੱਚੋਂ ਅੱਧੇ ਲੋਕ ਕੇਅਰ ਹੋਮ ਵਿੱਚ ਰਹਿ ਰਹੇ ਸਨ।" ਇਹ ਇਕ ਨਾ-ਕਲਪਨਾਯੋਗ ਮਨੁੱਖੀ ਦੁਖਾਂਤ ਹੈ। ”