ਗ਼ੈਰਕਾਨੂੰਨੀ ਮਾਇਨਿੰਗ ਨਾਲ ਖੋਖਲੀ ਹੋ ਰਹੀ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ- ਗ੍ਰਾਊਂਡ ਰਿਪੋਰਟ

ਵੀਡੀਓ ਕੈਪਸ਼ਨ, 'ਰਾਤ ਪੈਂਦੇ ਹੀ ਪਿੰਡਾਂ ਦੀਆਂ ਸੜ੍ਹਕਾਂ ਉੱਤੇ ਨਿਕਲ ਪੈਂਦੇ ਨੇ ਟਿੱਪਰ, ਇਨ੍ਹਾਂ ਅੱਗੇ ਕੌਣ ਬੋਲੇ'
ਗ਼ੈਰਕਾਨੂੰਨੀ ਮਾਇਨਿੰਗ ਨਾਲ ਖੋਖਲੀ ਹੋ ਰਹੀ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ- ਗ੍ਰਾਊਂਡ ਰਿਪੋਰਟ

ਬੀਬੀਸੀ ਪੰਜਾਬੀ ਨੇ ਰੋਪੜ ਜ਼ਿਲ੍ਹੇ ਦੇ ਬਲਾਕ ਨੂਰਪੁਰ ਬੇਦੀ ਦੇ ਕਈ ਕਿਸਾਨਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦਾ ਦਾਅਵਾ ਹੈ ਕਿ ਗੈਰਕਾਨੂੰਨੀ ਮਾਇਨਿੰਗ ਨਾਲ ਉਨ੍ਹਾਂ ਦੇ ਟਿਊਬਵੈੱਲ ਸੁੱਕ ਰਹੇ ਹਨ।

ਉਨ੍ਹਾਂ ਦਾ ਦਾਅਵਾ ਹੈ ਕਿ ਦਰਿਆ ਦੇ ਖੇਤਰ ਵਿੱਚ ਜਿੱਥੇ ਪਾਣੀ ਹਮੇਸ਼ਾ ਉਪਲੱਬਧ ਰਹਿੰਦਾ ਹੈ, ਉੱਥੇ ਲਾਗਲੇ ਖੇਤਾਂ ਵਿੱਚ ਗੈਰ ਕਾਨੂੰਨੀ ਮਾਇਨਿੰਗ ਤੋਂ ਬਾਅਦ ਹੀ ਪਾਣੀ ਦਾ ਪੱਧਰ ਡਿੱਗਿਆ ਹੈ।

ਭਾਵੇਂ ਕਿ ਭੂ-ਵਿਗਿਆਨੀ ਇਸ ਤੱਥ ਦੀ ਪੁਸ਼ਟੀ ਲਈ ਵਿਗਿਆਨਕ ਤਰੀਕੇ ਨਾਲ ਸਰਵੇ ਕਰਨ ਦੀ ਲੋੜ ਦੀ ਗੱਲ ਕਰ ਰਹੇ ਹਨ।

ਗ਼ੈਰ -ਕਾਨੂੰਨੀ ਮਾਇਨਿੰਗ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਗ਼ੈਰ -ਕਾਨੂੰਨੀ ਮਾਇਨਿੰਗ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਵੀ ਟੋਏ ਬਣਾ ਦਿੱਤਾ

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਨੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕਰਨ ਦੇ ਨਾਲ-ਨਾਲ ਜ਼ਮੀਨੀ ਹਕੀਕਤ ਨੂੰ ਵੀ ਘੋਖਿਆ ਅਤੇ ਸਰਕਾਰ ਦਾ ਪੱਖ ਵੀ ਜਾਣਿਆ।

ਦੇਖੋ ਬੀਬੀਸੀ ਪੰਜਾਬੀ ਦੀ ਇਹ ਖ਼ਾਸ ਰਿਪੋਰਟ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)