ਹਰਿਆਣਾ ਦੇ ਇਸ ਪਿੰਡ 'ਚ ਘਰਾਂ ਬਾਹਰ ਲੱਗੀਆਂ ਨੇ ਕੁੜੀਆਂ ਦੀਆਂ ਨੇਮ ਪਲੇਟਾਂ, ਜਾਣੋ ਇਸ ਦੇ ਪਿੱਛੇ ਦੀ ਦਿਲਚਸਪ ਵਜ੍ਹਾ
ਹਰਿਆਣਾ ਦੇ ਇਸ ਪਿੰਡ 'ਚ ਘਰਾਂ ਬਾਹਰ ਲੱਗੀਆਂ ਨੇ ਕੁੜੀਆਂ ਦੀਆਂ ਨੇਮ ਪਲੇਟਾਂ, ਜਾਣੋ ਇਸ ਦੇ ਪਿੱਛੇ ਦੀ ਦਿਲਚਸਪ ਵਜ੍ਹਾ

ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦਾ ਪਿੰਡ ਖੇੜਾ ਗਨੀ ਜਿੱਥੇ ਘਰਾਂ ਦੀ ਪਛਾਣ ਮਰਦਾਂ ਦੇ ਨਾਮ ਨਾਲ ਨਹੀਂ ਸਗੋਂ ਪਿੰਡ ਦੀਆਂ ਕੁੜੀਆਂ ਜਾਂ ਔਰਤਾਂ ਦੇ ਨਾਮ ਨਾਲ ਹੋ ਰਹੀ ਹੈ।
ਇੱਥੇ ਕੁੜੀਆਂ ਜਾਂ ਔਰਤਾਂ, ਜਿਨ੍ਹਾਂ ਨੇ ਉਚੇਰੀ ਵਿੱਦਿਆ ਹਾਸਲ ਕੀਤੀ ਹੈ, ਪੰਚਾਇਤ ਨੇ ਉਨ੍ਹਾਂ ਦੇ ਨਾਮ ਦੀਆਂ ਨੇਮ ਪਲੇਟਾਂ ਘਰਾਂ ਦੇ ਬਾਹਰ ਲਗਾਉਣ ਦਾ ਫੈਸਲਾ ਲਿਆ ਸੀ।
30 ਔਰਤਾਂ ਦੇ ਨਾਮ ਦੀਆਂ ਪਲੇਟਾਂ ਘਰਾਂ ਦੇ ਬਾਹਰ ਲਗਾਈਆਂ ਗਈਆਂ ਹਨ। ਬਹੁਤ ਸਾਰੇ ਘਰ ਅਜਿਹੇ ਵੀ ਹਨ ਜਿੱਥੇ ਦੋ ਜਾਂ ਦੋ ਵੱਧ ਔਰਤਾਂ ਦੇ ਨਾਮ ਵਾਲੀਆਂ ਨੇਮ ਪਲੇਟਾਂ ਲਾਈਆਂ ਗਈਆਂ ਹਨ।
ਪਿੰਡ ਦੇ ਸਰਪੰਚ ਕਹਿੰਦੇ ਹਨ ਕਿ ਉਨ੍ਹਾਂ ਨੇ ਇੱਕ ਸਰਵੇਖਣ ਵਿੱਚ ਪਾਇਆ ਕਿ ਪਿੰਡ ਦੀਆਂ ਕਾਫ਼ੀ ਔਰਤਾਂ ਪੜੀਆਂ ਲਿਖੀਆਂ ਹਨ ਅਤੇ ਉਨ੍ਹਾਂ ਦੇ ਨਾਵਾਂ ਵਾਲੀਆਂ ਨੇਮ ਪਲੇਟਾਂ ਔਰਤਾਂ ਦੀ ਸਿੱਖਿਆ ਨੂੰ ਵਧਾਵਾ ਦੇਣ ਦਾ ਕੰਮ ਕਰਨਗੀਆਂ।
ਰਿਪੋਰਟ- ਨਵਜੋਤ ਕੌਰ, ਸ਼ੂਟ-ਮਯੰਕ ਮੌਂਗੀਆ, ਐਡਿਟ- ਰਾਜਨ ਪਪਨੇਜਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



