'ਅਮਰੀਕਾ ਦੇ ਕੈਂਪ ਜੇਲ੍ਹ ਹਨ, ਡਿਪੋਰਟ ਕਰਨ ਵਾਲੀਆਂ ਦੇ ਹੱਥ ਅਤੇ ਪੈਰ ਬੰਨ੍ਹ ਕੇ ਰੱਖੇ'
ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਜਸਪਾਲ ਸਿੰਘ ਮਹਿਜ਼ 11 ਦਿਨ ਅਮਰੀਕਾ ਵਿੱਚ ਕੱਟਣ ਤੋਂ ਬਾਅਦ ਪੰਜਾਬ ਡਿਪੋਰਟ ਕੀਤੇ ਗਏ ਹਨ।
ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨਾਲ ਗੱਲਬਾਤ ਕਰਦਿਆਂ ਉਹਨਾਂ ਭਰੇ ਮਨ ਦੇ ਨਾਲ ਕਿਹਾ, "ਅਮਰੀਕਾ ਜਾਣ ਦਾ ਸੁਪਨਾ ਤਾਂ ਟੁੱਟ ਹੀ ਗਿਆ।"
ਉਨ੍ਹਾਂ ਦਾ ਅਮਰੀਕਾ ਪਹੁੰਚਣ ਦਾ ਸਫ਼ਰ ਕਰੀਬ ਢਾਈ ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਉਨ੍ਹਾਂ ਇਸ ਸੁਪਨੇ ਲਈ 40 ਲੱਖ ਰੁਪਏ ਗੁਆ ਦਿੱਤੇ ਹਨ।

ਬੁੱਧਵਾਰ ਨੂੰ ਅਮਰੀਕਾ ਵੱਲੋਂ 104 ਭਾਰਤੀਆਂ ਨੂੰ ਫੌਜੀ ਜਹਾਜ਼ ਰਾਹੀਂ ਭਾਰਤ ਵਿੱਚ ਡਿਪੋਰਟ ਕੀਤਾ ਗਿਆ। ਜਸਪਾਲ ਸਿੰਘ ਵੀ ਉਨ੍ਹਾਂ 104 ਲੋਕਾਂ ਵਿੱਚ ਸਨ।
ਜਸਪਾਲ ਸਿੰਘ ਦੱਸਦੇ ਹਨ ਕਿ ਉਹ ਸਾਲ 2022 ਵਿੱਚ ਵਿਜ਼ਟਰ ਵੀਜ਼ੇ 'ਤੇ ਇੰਗਲੈਂਡ ਗਏ ਸਨ ਅਤੇ ਉੱਥੇ ਉਨ੍ਹਾਂ ਦਾ ਰਾਬਤਾ ਸਪੇਨ ਦੇ ਕਿਸੇ ਪੰਜਾਬੀ ਏਜੰਟ ਨਾਲ ਹੋਇਆ। ਫਿਰ ਜੁਲਾਈ 2024 ਉਹ ਯੂਰਪ ਪਹੁੰਚੇ। ਉਸ ਤੋਂ ਬਾਅਦ ਕਰੀਬ 6 ਮਹੀਨੇ ਵੱਖ -ਵੱਖ ਦੇਸ਼ਾਂ 'ਚ ਹੁੰਦੇ ਹੋਏ ਪਨਾਮਾ ਦੇ ਜੰਗਲਾਂ ਵਿੱਚ ਅਮਰੀਕਾ ਜਾਣ ਦਾ ਰਾਹ ਲੱਭਿਆ।
ਰਿਪੋਰਟ:ਗੁਰਪ੍ਰੀਤ ਚਾਵਲਾ, ਐਡਿਟ: ਗੁਰਕਿਰਤਪਾਲ ਸਿੰਘ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



