ਇਮਰਾਨ ਖ਼ਾਨ: ‘ਹਰ ਵੇਲੇ ਬੰਦੂਕਾਂ ਸਿੱਧੀਆਂ ਕਰੋਗੇ ਤਾਂ ਕਿਤੇ ਇਹ ਲੋਕ ਬੰਦੂਕਾਂ ਤੋਂ ਡਰਨਾ ਹੀ ਨਾ ਭੁੱਲ ਜਾਣ’-ਮੁਹੰਮਦ ਹਨੀਫ ਦੀ ਟਿੱਪਣੀ

ਵੀਡੀਓ ਕੈਪਸ਼ਨ, ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਹੋਏ ਘਟਨਾਕ੍ਰਮ ਬਾਰੇ ਮੁਹੰਮਦ ਹਨੀਫ਼ ਦੀ ਟਿੱਪਣੀ
ਇਮਰਾਨ ਖ਼ਾਨ: ‘ਹਰ ਵੇਲੇ ਬੰਦੂਕਾਂ ਸਿੱਧੀਆਂ ਕਰੋਗੇ ਤਾਂ ਕਿਤੇ ਇਹ ਲੋਕ ਬੰਦੂਕਾਂ ਤੋਂ ਡਰਨਾ ਹੀ ਨਾ ਭੁੱਲ ਜਾਣ’-ਮੁਹੰਮਦ ਹਨੀਫ ਦੀ ਟਿੱਪਣੀ
ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ
ਤਸਵੀਰ ਕੈਪਸ਼ਨ, ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ

ਪਾਕਿਸਤਾਨ ਵਿੱਚ ਲੰਘੇ ਦਿਨੀਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਹੋਏ,ਪਰ ਇਮਰਾਨ ਦੇ ਸਮਰਥਕਾਂ ਨੂੰ ਸੁਰੱਖਿਆ ਬਲਾਂ ਨੇ ਇਸਲਾਮਾਬਾਦ ਤੋਂ ਖਦੇੜ ਦਿੱਤਾ ਸੀ, ਇਸ ਬਾਰੇ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼ ਨੇ ਟਿੱਪਣੀ ਕੀਤੀ ਹੈ।

ਮੁਹੰਮਦ ਹਨੀਫ਼ ਕਹਿੰਦੇ ਹਨ ਕਿ ਇਸ ਸਾਰੇ ਘੜਮੱਸ ਵਿੱਚ ਸਾਰੇ ਇਹ ਭੁੱਲ ਗਏ ਕਿ ਇਸ ਮੁਲਕ ਵਿੱਚ ਇੱਕ ਪਾਰਲੀਮੈਂਟ ਵੀ ਹੈ,ਅਦਾਲਤਾਂ ਵੀ ਹਨ, ਸੁਣਿਆ ਸੀ ਕੋਈ ਕਾਨੂੰਨ ਆਇਨ ਵੀ ਹੁੰਦਾ ਹੈ,ਫੈਸਲਾ ਆਖ਼ਰ ਬੰਦੂਕਾਂ ਨੇ ਕੀਤਾ ।

ਉਹ ਅਗਾਂਹ ਕਹਿੰਦੇ ਹਨ ,"ਦੋਵਾਂ ਧਿਰਾਂ ਨੂੰ ਪਤਾ ਹੈ ਕਿ ਇਹ ਖਲਕਤ ਫਿਰ ਪਲਟ ਕੇ ਆਏਗੀ ਅਤੇ ਫਿਰ ਪਤਾ ਨਹੀਂ ਕਿੰਨਾ ਬੰਦਾ ਮਾਰ ਕੇ ਇਸਲਾਮਾਬਾਦ ਸਾਫ ਕਰਵਾਉਣਾ ਪਵੇਗਾ।"

"ਇੰਨੀ ਬੇਇੱਜ਼ਤੀ ਨਾ ਕਰੋ ਕਿ ਲੋਕ ਇਮਰਾਨ ਖ਼ਾਨ ਵਾਂਗੂ ਬੇਇੱਜ਼ਤੀ-ਇੱਜ਼ਤ ਦਾ ਫਰਕ ਹੀ ਭੁੱਲ ਜਾਣ, ਹਰ ਵੇਲੇ ਬੰਦੂਕਾਂ ਸਿੱਧੀਆਂ ਕਰੋਗੇ ਤਾਂ ਕਿਤੇ ਇਹ ਲੋਕ ਬੰਦੂਕਾਂ ਤੋਂ ਡਰਨਾ ਹੀ ਨਾ ਭੁੱਲ ਜਾਣ।"

ਮੁਹੰਮਦ ਹਨੀਫ਼ ਦਾ ਵਲੌਗ ਸੁਣੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)