ਕੁਲਦੀਪ ਧਾਲੀਵਾਲ ਨੇ ਕੈਬਨਿਟ ਮੰਤਰੀ ਵਜੋਂ ਅਸਤੀਫ਼ਾ ਦੇਣ ਮਗਰੋਂ ਕੀ ਕਿਹਾ- ਇੰਟਰਵਿਊ

ਵੀਡੀਓ ਕੈਪਸ਼ਨ, ਮੁੱਖ ਮੰਤਰੀ ਭਗਵੰਤ ਮਾਨ ਬਾਰੇ ਅਸਤੀਫ਼ੇ ਮਗਰੋਂ ਕੀ ਬੋਲੇ ਕੁਲਦੀਪ ਧਾਲੀਵਾਲ
ਕੁਲਦੀਪ ਧਾਲੀਵਾਲ ਨੇ ਕੈਬਨਿਟ ਮੰਤਰੀ ਵਜੋਂ ਅਸਤੀਫ਼ਾ ਦੇਣ ਮਗਰੋਂ ਕੀ ਕਿਹਾ- ਇੰਟਰਵਿਊ
ਅਜਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਧਾਲੀਵਾਲ
ਤਸਵੀਰ ਕੈਪਸ਼ਨ, ਕੁਲਦੀਪ ਧਾਲੀਵਾਲ

ਪੰਜਾਬ ਕੈਬਨਿਟ ਵਿੱਚ ਫੇਰਬਦਲ ਕੀਤਾ ਗਿਆ। ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਨਵੇਂ ਚੁਣੇ ਗਏ ਵਿਧਾਇਕ ਸੰਜੀਵ ਅਰੋੜਾ ਨੂੰ ਪੰਜਾਬ ਵਜ਼ਾਰਤ ਵਿੱਚ ਥਾਂ ਦਿੱਤੀ ਗਈ ਹੈ।

ਜਦਕਿ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ ਕੈਬਨਿਟ 'ਚੋਂ ਬਾਹਰ ਕੀਤਾ ਗਿਆ। ਕੁਲਦੀਪ ਧਾਲੀਵਾਲ ਕੋਲ ਪਰਵਾਸੀ ਭਾਰਤੀ ਮਹਿਕਮਾ ਸੀ ਜਿਸ ਦੀ ਜ਼ਿੰਮੇਵਾਰੀ ਹੁਣ ਸੰਜੀਵ ਅਰੋੜਾ ਨੂੰ ਦੇ ਦਿੱਤੀ ਗਈ ਹੈ।

ਆਪਣੇ ਅਸਤੀਫ਼ੇ ਬਾਰੇ ਤੇ ਅੱਗੇ ਦੇ ਸਫ਼ਰ ਬਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਖਾਸ ਗੱਲਬਾਤ ਕੀਤੀ ਹੈ।

ਉਨ੍ਹਾਂ ਕਿਹਾ,"ਮੈਂ ਆਮ ਆਦਮੀ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ। ਮੈਨੂੰ ਕਈ ਮਹਿਕਮੇ ਦਿੱਤੇ ਗਏ। ਮੈਂ ਸਿਰਫ਼ ਕੰਮ ਵਿੱਚ ਧਿਆਨ ਦਿੰਦਾ ਹਾਂ।"

"ਮੈਂ ਮੰਤਰੀ ਬਣਨ ਨਹੀਂ ਪੰਜਾਬ ਦੇ ਲੋਕਾਂ ਲਈ ਕੰਮ ਕਰਨ ਆਇਆਂ ਹਾਂ।"

ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਆਪਣੀ ਦੋਸਤੀ ਬਾਰੇ ਕਿਹਾ, "ਮੈਂ ਤੇ ਮਾਨ ਸਾਹਿਬ 1992 ਦੇ ਦੋਸਤ ਹਾਂ। ਅੱਜ ਵੀ ਉਨ੍ਹਾਂ ਨਾਲ ਦੋਸਤੀ ਓਨੀਂ ਹੀ ਹੈ। ਨਾ ਵਧੀ ਹੈ ਨਾ ਘਟੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)