ਪੰਜਾਬ: ਸਮਲਿੰਗੀ ਵਿਆਹ ਕਰਾਉਣ ਵਾਲੀਆਂ ਬਠਿੰਡਾ ਦੀਆਂ ਕੁੜੀਆਂ ਨੇ ਵਿਵਾਦ 'ਤੇ ਕੀ ਕਿਹਾ
27 ਸਾਲਾ ਡਿੰਪਲ ਤੇ ਉਸ ਦੀ 21 ਸਾਲਾ ਪ੍ਰੇਮਿਕਾ ਮਨੀਸ਼ਾ ਨੇ ਸਮਾਜਿਕ ਰੁਕਾਵਟਾਂ ਨੂੰ ਤੋੜਦੇ ਹੋਏ ਵਿਆਹ ਕਰਵਾਇਆ ਹੈ।
ਡਿੰਪਲ ਤੇ ਮਨੀਸ਼ਾ ਦੋਵਾਂ ਦੇ ਪਰਿਵਾਰਾਂ ਦੀ ਇਸ ਰਿਸ਼ਤੇ ਨੂੰ ਸਹਿਮਤੀ ਇਸ ਸਮਲਿੰਗੀ ਵਿਆਹ ਨੂੰ ਵਿਲੱਖਣ ਬਣਾਉਂਦੀ ਹੈ ਕਿਉਂਕਿ ਆਮ ਤੌਰ ’ਤੇ ਪਰਿਵਾਰ ਇਸ ਦਾ ਵਿਰੋਧ ਕਰਦੇ ਹਨ।
ਡਿੰਪਲ ਅਤੇ ਮਨੀਸ਼ਾ ਨੇ 18 ਸਤੰਬਰ, 2023 ਨੂੰ ਬਠਿੰਡਾ ਸ਼ਹਿਰ ਦੇ ਇੱਕ ਗੁਰਦੁਆਰੇ ਵਿੱਚ ਸਿੱਖ ਧਰਮ ਦੀਆਂ ਰਹੁ-ਰੀਤਾਂ ਅਨੁਸਾਰ ਵਿਆਹ ਕਰਵਾਇਆ।
ਜਦੋਂ ਇਹ ਵਿਆਹ ਜਨਤਕ ਹੋਇਆ ਤਾਂ ਕੁਝ ਧਾਰਮਿਕ ਆਗੂਆਂ ਨੇ ਡਿੰਪਲ ਤੇ ਮਨੀਸ਼ਾ ਦੇ ਵਿਆਹ 'ਤੇ ਇਤਰਾਜ਼ ਕੀਤਾ ਅਤੇ ਗੁਰਦੁਆਰੇ ਦੇ ਗ੍ਰੰਥੀ ਹਰਦੇਵ ਸਿੰਘ ਨੂੰ ਸਮਲਿੰਗੀ ਵਿਆਹ ਕਰਵਾਉਣ ਲਈ ਮੁਆਫੀ ਮੰਗਣ ਲਈ ਮਜਬੂਰ ਕੀਤਾ।

ਬਾਅਦ ਵਿੱਚ ਗ੍ਰੰਥੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਗ੍ਰੰਥੀ ਹਰਦੇਵ ਸਿੰਘ ਦਾ ਕਹਿਣਾ ਹੈ ਕਿ ਉਹ ਇਹ ਪਛਾਨਣ ਵਿੱਚ ਅਸਫਲ ਰਹੇ ਕਿ ਦੋਵੇਂ ਕੁੜੀਆਂ ਹਨ ਕਿਉਂਕਿ ਇੱਕ ਕੁੜੀ ਨੇ ਪੱਗ ਬੰਨ੍ਹੀ ਹੋਈ ਸੀ।
ਡਿੰਪਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਵਿਆਹ ਨਾਲ ਬੇਅਦਬੀ ਨਹੀਂ ਹੋਈ। ਇਸ ਬਾਰੇ ਦੋਵਾਂ ਕੁੜੀਆਂ ਨੇ ਆਪਣੀ ਪ੍ਰਤਿਕਿਰਿਆ ਦਿੱਤੀ ਹੈ।
ਰਿਪੋਰਟ: ਗਗਨਦੀਪ ਸਿੰਘ ਜੱਸੋਵਾਲ, ਸ਼ੂਟ- ਰਾਜੇਸ਼ ਕੁਮਾਰ, ਐਡਿਟ : ਗੁਰਕਿਰਤਪਾਲ ਸਿੰਘ



