ਮੋਗਾ: ਪੁਲਿਸ ਅਤੇ ਕਥਿਤ ਗੈਂਗਸਟਰਾਂ ਵਿਚਾਲੇ ਗੋਲੀਬਾਰੀ, 3 ਹਿਰਾਸਤ ਵਿੱਚ

ਵੀਡੀਓ ਕੈਪਸ਼ਨ, ਮੋਗਾ: ਪੁਲਿਸ ਨਾਲ ਗੋਲੀਬਾਰੀ ‘ਚ 3 ‘ਗੈਂਗਸਟਰ’ ਕਾਬੂ
ਮੋਗਾ: ਪੁਲਿਸ ਅਤੇ ਕਥਿਤ ਗੈਂਗਸਟਰਾਂ ਵਿਚਾਲੇ ਗੋਲੀਬਾਰੀ, 3 ਹਿਰਾਸਤ ਵਿੱਚ
ਪੰਜਾਬ ਪੁਲਿਸ

ਤਸਵੀਰ ਸਰੋਤ, Surinder Mann/bbc

ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਮੱਲੇਆਣਾ ਚੌਕ ਨੇੜੇ ਕਥਿਤ ਗੈਂਗਸਟਰਾਂ ਤੇ ਪੁਲਿਸ ਵਿਚਕਾਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ।

ਪੁਲਿਸ ਨੇ ਇਸ ਦੌਰਾਨ ਤਿੰਨ ਕਥਿਤ ਗੈਂਗਸਟਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਅਤੇ ਇਨ੍ਹਾਂ ਤਿੰਨਾਂ ਦਾ ਸਬੰਧ ਲੱਖੀ ਪਟਿਆਲ ਗੈਂਗ ਨਾਲ ਦੱਸਿਆ ਜਾ ਰਿਹਾ ਹੈ, ਇਸ ਵਿਚਾਲੇ ਇੱਕ ਪੁਲਿਸ ਮੁਲਾਜ਼ਮ ਵੀ ਜਖ਼ਮੀ ਹੋਇਆ ਹੈ।

ਦਰਅਸਲ, ਪੁਲਿਸ ਮੁਤਾਬਕ ਮੋਗਾ ਸੀਆਈਏ ਦੀ ਇੱਕ ਟੀਮ ਫੜ੍ਹੇ ਗਏ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ ਤੇ ਉਨ੍ਹਾਂ ਨੂੰ ਘੇਰਨ ਲਈ ਕਸਬਾ ਬੱਧਨੀ ਕਲਾਂ ਨੇੜੇ ਨਾਕਾਬੰਦੀ ਵੀ ਕੀਤੀ ਗਈ ਸੀ।

ਪੁਲਿਸ ਅਨੁਸਾਰ ਇਹ ਗੈਂਗਸਟਰ ਇਸ ਇਲਾਕੇ ਵਿੱਚ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣਾ ਚਾਹੁੰਦੇ ਸਨ।

ਮੋਗਾ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਇਹ ਗੈਂਗਸਟਰ ਇੱਕ ਬਿਨਾਂ ਨੰਬਰ ਦੇ ਮੋਟਰਸਾਇਕਲ 'ਤੇ ਪਿੰਡ ਦੌਧਰ ਵੱਲ ਤੋਂ ਆ ਰਹੇ ਸਨ।

ਰਿਪੋਰਟ- ਸੁਰਿੰਦਰ ਮਾਨ ਅਤੇ ਏਐੱਨਆਈ

ਐਡਿਟ- ਸ਼ਾਹਨਵਾਜ਼ ਅਹਿਮਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)