ਤਵਾਂਗ : ਭਾਰਤ ਦਾ ਉਹ ਇਲਾਕਾ ਜਿਸ ਉੱਤੇ 1962 ਜੰਗ ਦੌਰਾਨ ਚੀਨ ਨੇ ਕਬਜ਼ਾ ਕਰ ਲਿਆ ਸੀ

"ਤਵਾਂਗ ਵਿੱਚ ਝੋਨੇ ਦੀ ਕਟਾਈ ਦਾ ਸਮਾਂ ਸੀ। ਜਦੋਂ ਉਹ ਲੋਕ ਦਿਨ-ਰਾਤ ਹਰ ਪਾਸਿਓਂ ਹਮਲਾ ਕਰਦੇ ਹੋਏ ਤਵਾਂਗ ਵਿੱਚ ਆਏ ਤਾਂ ਲੋਕ ਇੱਥੋਂ ਭੱਜਣ ਲੱਗੇ।"
ਥੁਟਨ ਚੇਵਾਂਗ ਦੀ ਉਮਰ ਉਸ ਸਮੇਂ ਸਿਰਫ 11 ਸਾਲ ਦੀ ਸੀ। ਪਰ ਉਸ ਨੂੰ ਜੰਗ ਦੀਆਂ ਕਈ ਘਟਨਾਵਾਂ ਅਜੇ ਵੀ ਸਾਫ਼-ਸਾਫ਼ ਯਾਦ ਹਨ ਜੋ ਉਸ ਨੇ ਆਪਣੀਆਂ ਅੱਖਾਂ ਨਾਲ ਦੇਖੀਆਂ ਸਨ।
ਸਾਲ 1962 ਦਾ ਅਕਤੂਬਰ ਮਹੀਨਾ ਸੀ। ਚੀਨ ਨੇ ਭਾਰਤ ਦੇ ਉੱਤਰ-ਪੂਰਬ ਵਿੱਚ ਉੱਤਰ ਪੂਰਬੀ ਸਰਹੱਦੀ ਏਜੰਸੀ (ਮੌਜੂਦਾ ਅਰੁਣਾਚਲ ਪ੍ਰਦੇਸ਼) ਦੇ ਖੇਤਰ ਵਿੱਚ ਅਚਾਨਕ ਹਮਲਾ ਕਰ ਦਿੱਤਾ ਸੀ।
ਹਮਲਾ ਇੰਨਾ ਤੇਜ਼ੀ ਨਾਲ ਹੋਇਆ ਕਿ ਕੁਝ ਖੇਤਰਾਂ 'ਚ ਸਖ਼ਤ ਵਿਰੋਧ ਦੇ ਬਾਵਜੂਦ ਭਾਰਤੀ ਫੌਜ ਚੀਨੀ ਫੌਜ ਦੇ ਸਾਹਮਣੇ ਟਿਕ ਨਹੀਂ ਸਕੀ।
ਸਰਹੱਦ ਤੋਂ ਲਗਭਗ 35 ਕਿਲੋਮੀਟਰ ਦੂਰ ਸਥਿਤ ਤਵਾਂਗ ਛੇਤੀ ਹੀ ਚੀਨ ਦੇ ਕਬਜ਼ੇ ਹੇਠ ਆ ਗਿਆ ਅਤੇ ਅਗਲੇ ਇਕ ਮਹੀਨੇ ਤੱਕ ਚੀਨ ਦੇ ਕਬਜ਼ੇ ਹੇਠ ਰਿਹਾ।
ਸੱਠ ਸਾਲ ਬਾਅਦ ਉਸ ਜੰਗ ਦੀਆਂ ਯਾਦਾਂ ਭਾਵੇਂ ਧੁੰਦਲੀਆਂ ਹੋ ਗਈਆਂ ਹੋਣ ਪਰ ਇਸ ਦਾ ਪਰਛਾਵਾਂ ਅੱਜ ਵੀ ਇਸ ਇਲਾਕੇ ਦੇ ਲੋਕਾਂ ਦੇ ਮਨਾਂ ਵਿੱਚ ਮੌਜੂਦ ਹੈ।
ਪੂਰੀ ਰਿਪੋਰਟ ਲਈ ਵੀਡੀਓ ਦੇਖੋ



