1 ਏਕੜ 'ਚ ਪਿਆਜ਼ ਦੀ ਖੇਤੀ ਕਰਕੇ 5 ਲੱਖ ਤੱਕ ਕਿਵੇਂ ਕਮਾ ਰਿਹਾ ਇਹ ਕਿਸਾਨ

ਵੀਡੀਓ ਕੈਪਸ਼ਨ, ਸੰਗਰੂਰ ਦਾ ਇਹ ਕਿਸਾਨ ਕਿਵੇਂ ਕਰਦਾ ਹੈ ਇੱਕ ਏਕੜ ਵਿੱਚੋਂ ਕਰੀਬ 5 ਲੱਖ਼ ਰੁਪਏ ਦੀ ਕਮਾਈ
1 ਏਕੜ 'ਚ ਪਿਆਜ਼ ਦੀ ਖੇਤੀ ਕਰਕੇ 5 ਲੱਖ ਤੱਕ ਕਿਵੇਂ ਕਮਾ ਰਿਹਾ ਇਹ ਕਿਸਾਨ
ਜਗਦੇਵ ਸਿੰਘ

ਸੰਗਰੂਰ ਜ਼ਿਲ੍ਹੇ ਦੇ ਜਗਦੇਵ ਸਿੰਘ ਮੁਤਾਬਕ, ਪਿਆਜ਼ ਦੀ ਪਨੀਰੀ ਦੇ ਉੱਪਰ ਤਕਰੀਬਨ 15 ਹਜ਼ਾਰ ਰੁਪਏ ਇੱਕ ਏਕੜ ਦਾ ਖ਼ਰਚਾ ਆ ਜਾਂਦਾ ਹੈ ਅਤੇ ਵੇਚਣ ਵੇਲੇ ਇਸ ਨੂੰ ਫੁੱਟਾਂ ਦੇ ਹਿਸਾਬ ਦੇ ਨਾਲ ਵੇਚਿਆ ਜਾਂਦਾ ਹੈ।

ਉਹ ਕਹਿੰਦੇ ਹਨ, "ਮੇਰੇ ਕੋਲ ਦੋ ਤਰ੍ਹਾਂ ਦੀ ਇਸ ਵੇਲੇ ਪਿਆਜ਼ ਦੀ ਪਨੀਰੀ ਹੈ, ਜਿਸ ਦੇ ਵਿੱਚ ਇੱਕ ਕਿਸਮ 30 ਰੁਪਏ ਪ੍ਰਤੀ ਫੁੱਟ ਅਤੇ ਇੱਕ ਕਿਸਮ 20 ਰੁਪਏ ਪ੍ਰਤੀ ਫੁੱਟ ਵਿਕ ਰਹੀ ਹੈ। ਜੇਕਰ ਵਧੀਆ ਖੇਤੀ ਹੋ ਜਾਵੇ ਤਾਂ ਇੱਕ ਏਕੜ ਵਿੱਚੋਂ 5 ਲੱਖ ਰੁਪਏ ਦੇ ਲਗਭਗ ਮੁਨਾਫ਼ਾ ਨਿਕਲ ਜਾਂਦਾ ਹੈ।"

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਨਾਲ ਵੱਖ-ਵੱਖ ਤਰ੍ਹਾਂ ਦੀ ਖੇਤੀ ਕਰਕੇ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ।

ਰਿਪੋਰਟ - ਚਰਨਜੀਵ ਕੌਸ਼ਲ, ਐਡਿਟ - ਐਡਿਟ - ਸੁਖਮਨਦੀਪ ਸਿੰਘ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)