ਭਾਰਤ ਦੇ ਇਨ੍ਹਾਂ 5800 ਲੋਕਾਂ ਨੂੰ ਇਜ਼ਰਾਈਲ ਕਿਉਂ ਬੁਲਾ ਰਿਹਾ ਹੈ? ਰਹਿਣ, ਖਾਣ ਪੀਣ ਤੇ ਕੰਮ ਵੀ ਦਵਾਉਣਗੇ

ਬੇਨੀ ਮਨਾਸ਼ੇ ਭਾਈਚਾਰਾ ਦੇ ਲੋਕ

ਤਸਵੀਰ ਸਰੋਤ, Rubaiyat Biswas

ਤਸਵੀਰ ਕੈਪਸ਼ਨ, ਪਿਛਲੇ ਦੋ ਦਹਾਕਿਆਂ ਵਿੱਚ ਲਗਭਗ ਚਾਰ ਹਜ਼ਾਰ ਬੇਨੀ ਮਨਾਸ਼ੇ ਲੋਕ ਇਜ਼ਰਾਈਲ ਜਾ ਚੁੱਕੇ ਹਨ
    • ਲੇਖਕ, ਇਲਮਾ ਹਸਨ
    • ਰੋਲ, ਬੀਬੀਸੀ ਪੱਤਰਕਾਰ
    • ...ਤੋਂ, ਆਈਜ਼ੌਲ, ਮ‍ਿਜ਼ੋਰਮ
  • ਪੜ੍ਹਨ ਦਾ ਸਮਾਂ: 10 ਮਿੰਟ

ਭਾਰਤ ਦੇ ਉੱਤਰ-ਪੂਰਬੀ ਸੂਬੇ ਮਿਜ਼ੋਰਮ ਵਿੱਚ ਰਹਿਣ ਵਾਲੇ ਬੇਨੀ ਮਨਾਸ਼ੇ ਭਾਈਚਾਰੇ ਦੇ ਲੋਕ ਹੁਣ ਇਜ਼ਰਾਈਲ ਵਿੱਚ ਵਸਣ ਦੀ ਤਿਆਰੀ ਕਰ ਰਹੇ ਹਨ। ਇਹ ਲੋਕ ਆਪਣੇ ਆਪ ਨੂੰ 'ਯਹੂਦੀ' ਭਾਈਚਾਰੇ ਦੇ ਗੁੰਮ ਹੋਏ ਕਬੀਲਿਆਂ ਵਿੱਚੋਂ ਇੱਕ ਦੇ ਵੰਸ਼ਜ ਮੰਨਦੇ ਹਨ।

ਸਾਲ 2025 ਵਿੱਚ ਇਜ਼ਰਾਈਲ ਸਰਕਾਰ ਨੇ ਇੱਕ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਇਸ ਯੋਜਨਾ ਦੇ ਤਹਿਤ ਭਾਰਤ ਦੇ ਬੇਨੀ ਮਨਾਸ਼ੇ ਭਾਈਚਾਰੇ ਦੇ ਸਾਰੇ ਲੋਕ ਆਉਣ ਵਾਲੇ ਸਾਲਾਂ ਵਿੱਚ ਇਜ਼ਰਾਈਲ ਜਾ ਸਕਦੇ ਹਨ। ਕੁਝ ਲੋਕ ਪਹਿਲਾਂ ਹੀ ਉੱਥੇ ਜਾ ਚੁੱਕੇ ਹਨ।

ਇਸ ਸਮੇਂ ਭਾਰਤ ਵਿੱਚ ਇਨ੍ਹਾਂ ਦੀ ਗਿਣਤੀ ਲਗਭਗ 5,800 ਹੈ। ਇਨ੍ਹਾਂ ਦੇ ਇਜ਼ਰਾਈਲ ਜਾਣ ਦੀ ਪ੍ਰਕਿਰਿਆ ਫਰਵਰੀ 2026 ਤੋਂ ਸ਼ੁਰੂ ਹੋ ਸਕਦੀ ਹੈ।

ਇਹ ਭਾਈਚਾਰਾ ਮੁੱਖ ਤੌਰ 'ਤੇ ਮਿਜ਼ੋਰਮ ਅਤੇ ਨਾਲ ਲੱਗਦੇ ਸੂਬੇ ਮਣੀਪੁਰ ਵਿੱਚ ਰਹਿੰਦਾ ਹੈ।

ਪਿਛਲੇ ਦੋ ਦਹਾਕਿਆਂ ਵਿੱਚ ਲਗਭਗ ਚਾਰ ਹਜ਼ਾਰ ਬੇਨੀ ਮਨਾਸ਼ੇ ਭਾਈਚਾਰਾ ਦੇ ਲੋਕ ਇਜ਼ਰਾਈਲ ਜਾ ਚੁੱਕੇ ਹਨ। ਇਜ਼ਰਾਈਲ ਜਾਣ ਦੀ ਇਹ ਪ੍ਰਕਿਰਿਆ ਸਾਲ 2005 ਵਿੱਚ ਉਸ ਤੋਂ ਬਾਅਦ ਸ਼ੁਰੂ ਹੋਈ, ਜਦੋਂ ਇੱਕ ਪ੍ਰਮੁੱਖ ਰਬੀ ਯਾਨੀ 'ਯਹੂਦੀ' ਧਰਮ ਦੇ ਗੁਰੂ ਵਲੋਂ ਇਸ ਭਾਈਚਾਰੇ ਨੂੰ 'ਯਹੂਦੀ' ਧਰਮ ਦੀ ਇੱਕ ਗੁੰਮ ਹੋਈ ਜਨਜਾਤੀ ਵਜੋਂ ਮਾਨਤਾ ਦਿੱਤੀ।

ਇਸ ਸਿਲਸਿਲੇ ਵਿੱਚ ਮਿਜ਼ੋਰਮ ਵਿੱਚ ਰਹਿਣ ਵਾਲੇ ਲਗਭਗ 600 ਬੇਨੀ ਮਨਾਸ਼ੇ ਭਾਈਚਾਰੇ ਦੇ ਲੋਕਾਂ ਨੇ ਵੀ ਇਜ਼ਰਾਈਲ ਜਾਣ ਦੀ ਇੱਛਾ ਜਤਾਈ ਹੈ।

ਇਹ ਲੋਕ ਇਜ਼ਰਾਈਲ ਕਿਉਂ ਜਾਣਾ ਚਾਹੁੰਦੇ ਹਨ, ਇਹ ਜਾਣਨ ਅਤੇ ਸਮਝਣ ਲਈ ਬੀਬੀਸੀ ਦੀ ਟੀਮ ਮਿਜ਼ੋਰਮ ਦੀ ਰਾਜਧਾਨੀ ਆਇਜ਼ੌਲ ਦੇ ਕਈ ਇਲਾਕਿਆਂ ਵਿੱਚ ਗਈ।

ਇਜ਼ਰਾਈਲ

ਤਸਵੀਰ ਸਰੋਤ, Rubaiyat Biswas

ਤਸਵੀਰ ਕੈਪਸ਼ਨ, ਭਾਰਤ ਦੇ ਬੇਨੀ ਮਨਾਸ਼ੇ ਭਾਈਚਾਰੇ ਦੇ ਸਾਰੇ ਲੋਕ ਆਉਣ ਵਾਲੇ ਸਾਲਾਂ ਵਿੱਚ ਇਜ਼ਰਾਈਲ ਜਾ ਸਕਦੇ ਹਨ

"ਮੈਂ ਵੀ ਉੱਥੇ ਹੀ ਮਰਨਾ ਚਾਹੁੰਦਾ ਹਾਂ"

ਬੇਨੀ ਮਨਾਸ਼ੇ ਭਾਈਚਾਰੇ ਦੇ 76 ਸਾਲਾ ਮੁਸਈ ਹਨਾਮਟੇ ਮਿਜ਼ੋਰਮ ਦੇ ਸਾਬਕਾ ਪੁਲਿਸ ਅਫ਼ਸਰ ਅਤੇ ਪਹਿਲਵਾਨ ਹਨ। ਉਹ ਮਿਜ਼ੋਰਮ ਦੀ ਰਾਜਧਾਨੀ ਆਇਜ਼ੌਲ ਦੇ ਬਿਲਕੁਲ ਵਿਚਕਾਰ ਬਣੇ ਇੱਕ ਵੱਡੇ ਘਰ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਘਰ ਦੀਆਂ ਦੀਵਾਰਾਂ 'ਤੇ ਪਰਿਵਾਰ ਨਾਲ ਖਿੱਚਵਾਈਆਂ ਤਸਵੀਰਾਂ ਲੱਗੀਆਂ ਹਨ। ਸਾਡੀ ਉਨ੍ਹਾਂ ਨਾਲ ਮੁਲਾਕਾਤ ਉਨ੍ਹਾਂ ਦੇ ਇਸੀ ਘਰ ਵਿੱਚ ਹੋਈ।

ਉਨ੍ਹਾਂ ਨੇ ਬੀਬੀਸੀ ਹਿੰਦੀ ਨਾਲ ਗੱਲ ਕਰਦਿਆਂ ਕਿਹਾ, "ਅਸੀਂ ਮਿਜ਼ੋਰਮ ਨੂੰ ਯਾਦ ਕਰਾਂਗੇ। ਇਹ ਸਾਡੀ ਜਨਮਭੂਮੀ ਹੈ। ਪਰ ਇਹ ਸਾਡੀ ਆਖ਼ਰੀ ਮੰਜ਼ਿਲ ਨਹੀਂ ਹੈ। ਇਸ ਲਈ ਸਾਨੂੰ ਲੱਗਦਾ ਹੈ ਕਿ ਸਾਨੂੰ ਇੱਥੋਂ ਜਾਣਾ ਹੀ ਪਵੇਗਾ।"

ਮੁਸਈ ਹਨਾਮਟੇ ਦੇ ਮਾਤਾ-ਪਿਤਾ ਲਗਭਗ 20 ਸਾਲ ਪਹਿਲਾਂ ਹੀ ਇਜ਼ਰਾਈਲ ਚਲੇ ਗਏ ਸਨ। ਹੁਣ ਉਨ੍ਹਾਂ ਦੇ ਪਰਿਵਾਰ ਦੇ ਹੋਰ ਲੋਕ ਵੀ ਉੱਥੇ ਜਾਣਾ ਚਾਹੁੰਦੇ ਹਨ।

ਉਹ ਦੱਸਦੇ ਹਨ, "ਮੇਰੇ ਮਾਤਾ-ਪਿਤਾ ਉੱਥੇ ਹੀ ਗੁਜ਼ਰ ਗਏ ਸਨ ਅਤੇ ਉੱਥੇ ਹੀ ਦਫ਼ਨ ਹਨ। ਮੈਂ ਵੀ ਉੱਥੇ ਹੀ ਮਰਨਾ ਚਾਹੁੰਦਾ ਹਾਂ।"

ਉਨ੍ਹਾਂ ਦਾ ਕਹਿਣਾ ਹੈ ਕਿ ਇਜ਼ਰਾਈਲ ਜਾਣਾ ਸਿਰਫ਼ ਚੰਗੇ ਆਰਥਿਕ ਭਵਿੱਖ ਨਾਲ ਹੀ ਨਹੀਂ ਜੁੜਿਆ। ਇਹ ਉਨ੍ਹਾਂ ਦੀ ਧਾਰਮਿਕ ਆਸਥਾ ਅਤੇ ਪਛਾਣ ਨਾਲ ਜੁੜਿਆ ਫ਼ੈਸਲਾ ਹੈ। ਉਨ੍ਹਾਂ ਮੁਤਾਬਕ, ਇਜ਼ਰਾਈਲ ਵਿੱਚ ਉਨ੍ਹਾਂ ਨੂੰ ਸਰਕਾਰ ਵੱਲੋਂ ਪੈਨਸ਼ਨ ਮਿਲੇਗੀ। ਇਸ ਤੋਂ ਇਲਾਵਾ, ਉਹ ਉੱਥੇ ਆਪਣਾ ਕਾਰੋਬਾਰ ਵੀ ਸ਼ੁਰੂ ਕਰਨਾ ਚਾਹੁੰਦੇ ਹਨ।

ਬੇਨੀ ਮਨਾਸ਼ੇ ਭਾਈਚਾਰੇ ਦੇ 76 ਸਾਲਾ ਮੁਸਈ ਹਨਾਮਟੇ ਮਿਜ਼ੋਰਮ ਦੇ ਸਾਬਕਾ ਪੁਲਿਸ ਅਫ਼ਸਰ ਅਤੇ ਪਹਿਲਵਾਨ ਹਨ। ਉਹ ਮਿਜ਼ੋਰਮ ਦੀ ਰਾਜਧਾਨੀ ਆਇਜ਼ੌਲ ਦੇ ਬਿਲਕੁਲ ਵਿਚਾਲੇ ਬਣੇ ਇੱਕ ਵੱਡੇ ਘਰ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਘਰ ਦੀਆਂ ਦੀਵਾਰਾਂ 'ਤੇ ਪਰਿਵਾਰ ਨਾਲ ਖਿੱਚਵਾਈਆਂ ਤਸਵੀਰਾਂ ਲੱਗੀਆਂ ਹਨ। ਸਾਡੀ ਉਨ੍ਹਾਂ ਨਾਲ ਮੁਲਾਕਾਤ ਉਨ੍ਹਾਂ ਦੇ ਇਸੀ ਘਰ ਵਿੱਚ ਹੋਈ।

ਉਨ੍ਹਾਂ ਨੇ ਬੀਬੀਸੀ ਹਿੰਦੀ ਨਾਲ ਗੱਲ ਕਰਦਿਆਂ ਕਿਹਾ, "ਅਸੀਂ ਮਿਜ਼ੋਰਮ ਨੂੰ ਯਾਦ ਕਰਾਂਗੇ। ਇਹ ਸਾਡੀ ਜਨਮਭੂਮੀ ਹੈ। ਪਰ ਇਹ ਸਾਡੀ ਆਖ਼ਰੀ ਮੰਜ਼ਿਲ ਨਹੀਂ ਹੈ। ਇਸ ਲਈ ਸਾਨੂੰ ਲੱਗਦਾ ਹੈ ਕਿ ਸਾਨੂੰ ਇੱਥੋਂ ਜਾਣਾ ਹੀ ਪਵੇਗਾ।"

ਮੁਸਈ ਹਨਾਮਟੇ ਦੇ ਮਾਤਾ-ਪਿਤਾ ਲਗਭਗ 20 ਸਾਲ ਪਹਿਲਾਂ ਹੀ ਇਜ਼ਰਾਈਲ ਚਲੇ ਗਏ ਸਨ। ਹੁਣ ਉਨ੍ਹਾਂ ਦੇ ਪਰਿਵਾਰ ਦੇ ਹੋਰ ਲੋਕ ਵੀ ਉੱਥੇ ਜਾਣਾ ਚਾਹੁੰਦੇ ਹਨ।

ਉਹ ਦੱਸਦੇ ਹਨ, "ਮੇਰੇ ਮਾਤਾ-ਪਿਤਾ ਉੱਥੇ ਹੀ ਗੁਜ਼ਰ ਗਏ ਸਨ ਅਤੇ ਉੱਥੇ ਹੀ ਦਫ਼ਨ ਹਨ। ਮੈਂ ਵੀ ਉੱਥੇ ਹੀ ਮਰਨਾ ਚਾਹੁੰਦਾ ਹਾਂ।"

ਉਨ੍ਹਾਂ ਦਾ ਕਹਿਣਾ ਹੈ ਕਿ ਇਜ਼ਰਾਈਲ ਜਾਣਾ ਉਨ੍ਹਾਂ ਦੇ ਸਿਰਫ਼ ਚੰਗੇ ਆਰਥਿਕ ਭਵਿੱਖ ਨਾਲ ਹੀ ਨਹੀਂ ਜੁੜਿਆ। ਇਹ ਉਨ੍ਹਾਂ ਦੀ ਧਾਰਮਿਕ ਆਸਥਾ ਅਤੇ ਪਛਾਣ ਨਾਲ ਜੁੜਿਆ ਫ਼ੈਸਲਾ ਹੈ। ਉਨ੍ਹਾਂ ਮੁਤਾਬਕ, ਇਜ਼ਰਾਈਲ ਵਿੱਚ ਉਨ੍ਹਾਂ ਨੂੰ ਸਰਕਾਰ ਵੱਲੋਂ ਪੈਨਸ਼ਨ ਮਿਲੇਗੀ। ਇਸ ਤੋਂ ਇਲਾਵਾ, ਉਹ ਉੱਥੇ ਆਪਣਾ ਕਾਰੋਬਾਰ ਵੀ ਸ਼ੁਰੂ ਕਰਨਾ ਚਾਹੁੰਦੇ ਹਨ।

ਬੇਨੀ ਮਨਾਸ਼ੇ ਭਾਈਚਾਰਾ ਕੌਣ ਹੈ ?

ਪ੍ਰਾਥਨਾ ਕਰ ਰਹੇ ਮੁਸਾਈ ਹਨਾਮਤੇ

ਤਸਵੀਰ ਸਰੋਤ, Rubaiyat Biswas

ਤਸਵੀਰ ਕੈਪਸ਼ਨ, ਪ੍ਰਾਥਨਾ ਕਰ ਰਹੇ ਮੁਸਾਈ ਹਨਾਮਤੇ ਦੇ ਮਾਤਾ ਪਿਤਾ ਲਗਭਗ 20 ਸਾਲ ਪਹਿਲਾਂ ਇਜ਼ਰਾਈਲ ਚਲੇ ਗਏ ਸਨ।

ਬੇਨੀ ਮਨਾਸ਼ੇ ਭਾਈਚਾਰਾ ਮਿਜ਼ੋਰਮ ਦੇ ਆਦਿਵਾਸੀ ਭਾਈਚਾਰੇ ਦਾ ਇੱਕ ਹਿੱਸਾ ਹੈ। ਇਸ ਭਾਈਚਾਰੇ ਦੇ ਲੋਕ ਮੰਨਦੇ ਹਨ ਕਿ ਉਨ੍ਹਾਂ ਦੇ ਪੁਰਖੇ ਲਗਭਗ 2700 ਸਾਲ ਪਹਿਲਾਂ ਪ੍ਰਾਚੀਨ ਇਜ਼ਰਾਈਲ ਤੋਂ ਕੱਢੇ ਕੀਤੇ ਗਏ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਪੁਰਖੇ ਪੂਰਬ ਵੱਲ ਵਧੇ। ਚੀਨ ਰਾਹੀਂ ਇਹ ਭਾਰਤ ਦੇ ਉੱਤਰ-ਪੂਰਬੀ ਇਲਾਕਿਆਂ ਵਿੱਚ ਆਏ ਅਤੇ ਉੱਥੇ ਪਹਾੜਾਂ ਵਿੱਚ ਵੱਸ ਗਏ। ਉਨ੍ਹਾਂ ਦਾ ਇਹ ਇਤਿਹਾਸ ਮੌਖਿਕ ਪਰੰਪਰਾਵਾਂ ਰਾਹੀਂ ਅੱਗੇ ਚਲਦਾ ਆ ਰਿਹਾ ਹੈ। ਇਸ ਭਾਈਚਾਰੇ ਦਾ ਕੋਈ ਲਿਖਤੀ ਇਤਿਹਾਸ ਨਹੀਂ ਮਿਲਦਾ।

ਜਾਣਕਾਰਾਂ ਦਾ ਕਹਿਣਾ ਹੈ ਕਿ ਲਿਖਤੀ ਸਬੂਤਾਂ ਦੀ ਘਾਟ ਕਾਰਨ ਇਨ੍ਹਾਂ ਲੋਕਾਂ ਦੀਆਂ ਜੜ੍ਹਾਂ ਬਾਰੇ ਨਵੇਂ ਦਾਅਵੇ ਪੈਦਾ ਹੋਏ ਹਨ। ਵਿਦਵਾਨ ਦੱਸਦੇ ਹਨ ਕਿ ਮਿਜ਼ੋ ਜਾਂ ਚਿਨ-ਕੁਕੀ ਭਾਈਚਾਰਿਆਂ ਨੂੰ ਪ੍ਰਾਚੀਨ ਇਜ਼ਰਾਈਲ ਨਾਲ ਜੋੜਨ ਵਾਲਾ ਕੋਈ ਦਸਤਾਵੇਜ਼ੀ ਸਬੂਤ ਨਹੀਂ ਮਿਲਦਾ।

ਆਇਜ਼ੌਲ ਦੇ ਗਵਰਨਮੈਂਟ ਟੀ ਰੋਮਾਨਾ ਕਾਲਜ ਵਿੱਚ ਇਤਿਹਾਸ ਦੇ ਪ੍ਰੋਫੈਸਰ ਮਲਸਾਵਮਲਿਆਮਾ ਬੀਬੀਸੀ ਨੂੰ ਦੱਸਦੇ ਹਨ, "ਸਾਡੇ ਕੋਲ ਕੋਈ ਲਿਖਤੀ ਸਬੂਤ ਨਹੀਂ ਹੈ। ਇਹ ਮੌਖਿਕ ਇਤਿਹਾਸ ਹੈ। ਬੇਨੀ ਮਨਾਸ਼ੇ ਦੇ ਦਾਅਵੇ ਕੁਝ ਰਿਵਾਜਾਂ ਵਿੱਚ ਸਮਾਨਤਾਵਾਂ 'ਤੇ ਆਧਾਰਿਤ ਹਨ, ਪਰ ਉਨ੍ਹਾਂ ਦੇ ਇਜ਼ਰਾਈਲੀ ਮੂਲ ਬਾਰੇ ਕੋਈ ਇਤਿਹਾਸਕ ਸਬੂਤ ਨਹੀਂ ਹੈ।"

ਉੱਥੇ ਹੀ, ਮਿਜ਼ੋਰਮ ਯੂਨੀਵਰਸਿਟੀ ਦੀ ਇੱਕ ਖੋਜ ਵਿੱਚ ਕਿਹਾ ਗਿਆ ਹੈ ਕਿ 'ਯਹੂਦੀ' ਧਰਮ ਨਾਲ ਮਿਲਦੇ ਜੁਲਦੇ ਦੱਸੇ ਜਾਣ ਵਾਲੇ ਕਈ ਰਿਵਾਜ, ਜਿਵੇਂ ਪਸ਼ੂ ਬਲੀ ਜਾਂ ਰਸਮੀ ਗੀਤ, ਪਹਾੜੀ ਇਲਾਕਿਆਂ ਵਿੱਚ ਰਹਿਣ ਵਾਲੇ ਭਾਈਚਾਰਿਆਂ ਵਿੱਚ ਆਮ ਤੌਰ 'ਤੇ ਪ੍ਰਚਲਿਤ ਸਨ।

ਦੂਜੇ ਪਾਸੇ, ਬੇਨੀ ਮਨਾਸ਼ੇ ਭਾਈਚਾਰੇ ਦਾ ਕਹਿਣਾ ਹੈ ਕਿ ਮਿਜ਼ੋ ਭਾਈਚਾਰੇ ਵਿੱਚ ਸਦੀਆਂ ਤੋਂ ਕੁਝ ਐਸੇ ਰਿਵਾਜ ਚਲਦੇ ਆ ਰਹੇ ਹਨ, ਜੋ 'ਯਹੂਦੀ' ਧਰਮ ਨਾਲ ਜੁੜੀਆਂ ਰਿਵਾਇਤਾਂ ਨਾਲ ਮਿਲਦੇ ਹਨ।

ਹਾਲਾਂਕਿ, ਮਿਜ਼ੋਰਮ ਵਿੱਚ ਰਸਮੀ ਤੌਰ 'ਤੇ 'ਯਹੂਦੀ' ਧਰਮ ਅਪਣਾਉਣ ਬਾਰੇ ਜਾਣਕਾਰੀ 20ਵੀਂ ਸਦੀ ਦੇ ਅਖੀਰ ਵਿੱਚ ਹੀ ਮਿਲਦੀ ਹੈ। ਇਹ ਵੀ ਮਿਸ਼ਨਰੀਆਂ ਅਤੇ ਧਾਰਮਿਕ ਪ੍ਰਚਾਰਕਾਂ ਦੇ ਪ੍ਰਭਾਵ ਕਾਰਨ ਹੋਇਆ। 'ਯਹੂਦੀ' ਧਰਮਸਥਾਨ 'ਸਿਨੇਗੋਗ' ਬਣਾਏ ਗਏ। ਹਿਬਰੂ ਭਾਸ਼ਾ ਸਿੱਖੀ ਗਈ। 'ਯਹੂਦੀ' ਧਾਰਮਿਕ ਨਿਯਮਾਂ ਅਤੇ ਪਰੰਪਰਾਵਾਂ ਦੀ ਪਾਲਣਾ ਕੀਤੀ ਜਾਣ ਲੱਗੀ।

ਮਿਜ਼ੋਰਮ ਵਿੱਚ ਰਹਿਣ ਵਾਲੇ ਬੇਨੀ ਮਨਾਸ਼ੇ ਭਾਈਚਾਰੇ ਦੇ ਜੇਰੇਮਾਇਆ ਇਸ ਬਦਲਾਅ ਨੂੰ ਸਵੀਕਾਰ ਕਰਦੇ ਹਨ। ਉਨ੍ਹਾਂ ਦੇ ਅਨੁਸਾਰ, "ਅਸੀਂ ਸਾਲ 1976 ਵਿੱਚ 'ਯਹੂਦੀ' ਧਰਮ ਬਾਰੇ ਸਿੱਖਣਾ ਸ਼ੁਰੂ ਕੀਤਾ। ਸਾਲ 1995 ਦੇ ਆਸ-ਪਾਸ ਅਸੀਂ 'ਯਹੂਦੀ' ਧਰਮ ਦੇ ਨਿਯਮਾਂ ਅਨੁਸਾਰ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕੀਤੀ। ਅਸੀਂ ਪਹਿਲਾਂ ਖਤਨਾ ਨਹੀਂ ਕਰਵਾਇਆ ਸੀ, ਪਰ ਜਦੋਂ ਸਾਨੂੰ 'ਯਹੂਦੀ' ਕਾਇਦੇ ਬਾਰੇ ਪਤਾ ਲੱਗਿਆ ਤਾਂ ਅਸੀਂ ਕਰਵਾਇਆ।"

ਯਹੂਦੀ ਧਰਮ

ਤਸਵੀਰ ਸਰੋਤ, Rubaiyat Biswas

ਤਸਵੀਰ ਕੈਪਸ਼ਨ, ਮਿਜ਼ੋਰਮ ਵਿੱਚ ਯਹੂਦੀ ਧਰਮ ਨੂੰ ਰਸਮੀ ਤੌਰ 'ਤੇ ਅਪਣਾਉਣ ਦੀ ਸ਼ੁਰੂਆਤ 20ਵੀਂ ਸਦੀ ਦੇ ਅਖੀਰ ਵਿੱਚ ਹੋਈ ਸੀ।

ਸਮੇਂ ਦੇ ਨਾਲ ਕੁਝ ਅਜਿਹੀਆਂ ਗੱਲਾਂ ਸਾਹਮਣੇ ਆਈਆਂ, ਜਿਨ੍ਹਾਂ ਵਿੱਚ ਮਿਜ਼ੋ ਰੀਤੀ-ਰਿਵਾਜ਼ਾਂ ਅਤੇ 'ਯਹੂਦੀ' ਪਰੰਪਰਾਵਾਂ ਵਿਚਾਲੇ ਸਮਾਨਤਾਵਾਂ ਦੱਸੀਆ ਗਈਆਂ। ਇਨ੍ਹਾਂ ਵਿੱਚ ਗੀਤ, ਭਜਨ, ਤਿਉਹਾਰ ਅਤੇ ਧਾਰਮਿਕ ਅਨੁਸ਼ਠਾਨ ਸ਼ਾਮਲ ਹਨ।

ਲੇਖਕ ਪੀਸੀ ਬਿਯਾਕਸਾਮਾ ਬੀਬੀਸੀ ਨੂੰ ਦੱਸਦੇ ਹਨ, "ਮਿਜ਼ੋ ਸਮਾਜ ਵਿੱਚ ਇਸਾਈ ਧਰਮ ਮੁੱਖ ਧਰਮ ਹੈ। ਇਸ ਕਰਕੇ ਬੇਨੀ ਮਨਾਸ਼ੇ ਭਾਈਚਾਰਾ ਮੁੱਖਧਾਰਾ ਦੇ ਸਮਾਜ ਅਤੇ ਮੁੱਖਧਾਰਾ ਦੇ ਧਰਮ ਤੋਂ ਵੱਖ ਹੋ ਗਏ। ਉਨ੍ਹਾਂ ਨੇ ਕਿਹਾ ਕਿ ਮਿਜ਼ੋਰਮ ਸਾਡਾ ਨਹੀਂ ਹੈ। ਸਾਡਾ ਘਰ ਇਜ਼ਰਾਈਲ ਹੈ। ਇਹ ਜਾਗਰੂਕਤਾ 1950 ਦੇ ਦਹਾਕੇ ਵਿੱਚ ਆਈ। ਉਸ ਸਮੇਂ ਤੱਕ ਮਿਜ਼ੋਰਮ ਵਿੱਚ ਇਸਾਈ ਧਰਮ ਪੂਰੀ ਤਰ੍ਹਾਂ ਸਥਾਪਿਤ ਹੋ ਚੁੱਕਾ ਸੀ।"

ਉਨ੍ਹਾਂ ਦੇ ਅਨੁਸਾਰ, ਜਦੋਂ ਉਨ੍ਹਾਂ (ਬੇਨੀ ਮਨਾਸ਼ੇ ਭਾਈਚਾਰੇ) ਨੇ ਬਾਈਬਲ ਦਾ ਅਧਿਐਨ ਕੀਤਾ ਅਤੇ ਇਜ਼ਰਾਈਲੀਆਂ ਦੀ ਸੰਸਕ੍ਰਿਤੀ ਨੂੰ ਵੇਖਿਆ, ਤਾਂ ਕੁਝ ਲੋਕਾਂ ਨੂੰ ਇਹ ਅਹਿਸਾਸ ਹੋਇਆ ਕਿ ਉਹ 'ਯਹੂਦੀ' ਧਰਮ ਦੀ ਇੱਕ ਗੁੰਮ ਹੋਈ ਜਨਜਾਤੀ ਹੋ ਸਕਦੇ ਹਨ। ਇਹ ਅਹਿਸਾਸ ਲਗਭਗ 70 ਸਾਲ ਪੁਰਾਣਾ ਹੈ।

'ਯਹੂਦੀ' ਧਾਰਮਿਕ ਪਰੰਪਰਾ ਵਿੱਚ 'ਯਹੂਦੀਆਂ' ਦੇ ਇਜ਼ਰਾਈਲ ਜਾ ਕੇ ਵੱਸਣ ਨੂੰ 'ਆਲਿਆ' ਕਿਹਾ ਜਾਂਦਾ ਹੈ। 'ਆਲਿਆ' ਦਾ ਅਰਥ ਸਿਰਫ਼ ਦੇਸ਼ ਬਦਲਣਾ ਨਹੀਂ, ਸਗੋਂ ਧਾਰਮਿਕ ਤੌਰ 'ਤੇ ਇਜ਼ਰਾਈਲ ਦੀ ਧਰਤੀ 'ਤੇ ਵੱਸਣਾ ਮੰਨਿਆ ਜਾਂਦਾ ਹੈ।

ਇਜ਼ਰਾਈਲ ਵਿੱਚ ਇੱਕ ਕਾਨੂੰਨ ਹੈ, ਜਿਸਨੂੰ 'ਲਾਅ ਆਫ਼ ਰਿਟਰਨ' ਕਿਹਾ ਜਾਂਦਾ ਹੈ। ਇਸ ਕਾਨੂੰਨ ਅਧੀਨ 'ਯਹੂਦੀ' ਮੰਨੇ ਜਾਣ ਵਾਲੇ ਲੋਕਾਂ ਨੂੰ ਉੱਥੇ ਜਾ ਕੇ ਨਾਗਰਿਕਤਾ ਲੈਣ ਦਾ ਹੱਕ ਮਿਲਦਾ ਹੈ।

ਬੇਨੀ ਮਨਾਸ਼ੇ ਭਾਈਚਾਰਾ ਇਸੇ ਕਾਨੂੰਨ ਦੇ ਤਹਿਤ ਇਜ਼ਰਾਈਲ ਜਾ ਰਿਹਾ ਹੈ।

ਸਾਲ 2025 ਦੇ ਦਸੰਬਰ ਵਿੱਚ ਰਬੀਆਂ, 'ਯਹੂਦੀ' ਏਜੰਸੀ ਫ਼ੋਰ ਇਜ਼ਰਾਈਲ ਦੇ ਮੈਂਬਰਾਂ ਅਤੇ ਇਜ਼ਰਾਈਲੀ ਦੂਤਾਵਾਸ ਦੇ ਨੁਮਾਇੰਦਿਆਂ ਨੇ ਬੇਨੀ ਮਨਾਸ਼ੇ ਭਾਈਚਾਰੇ ਦੇ ਮੈਂਬਰਾਂ ਦੀ ਸਕ੍ਰੀਨਿੰਗ, ਯਾਨੀ ਜਾਂਚ-ਪੜਤਾਲ ਕੀਤੀ। ਰਿਪੋਰਟਾਂ ਮੁਤਾਬਕ, ਇਸ ਦੌਰਾਨ ਮਣੀਪੁਰ ਤੋਂ ਇੱਕ ਹਜ਼ਾਰ ਤੋਂ ਵੱਧ ਅਤੇ ਮਿਜ਼ੋਰਮ ਤੋਂ ਲਗਭਗ 600 ਲੋਕਾਂ ਨੇ ਇਜ਼ਰਾਈਲ ਜਾਣ ਲਈ ਆਪਣੇ ਨਾਮ ਦਿੱਤੇ ਹਨ।

ਜੇਰੇਮਾਇਆ ਦੱਸਦੇ ਹਨ, "ਸਕ੍ਰੀਨਿੰਗ ਵਿੱਚ ਇਹ ਵੇਖਿਆ ਜਾਂਦਾ ਹੈ ਕਿ ਅਸੀਂ 'ਯਹੂਦੀ' ਧਰਮ 'ਤੇ ਆਪਣੇ ਵਿਸ਼ਵਾਸ ਨੂੰ ਲੈ ਕੇ ਪੂਰੀ ਤਰ੍ਹਾਂ ਪੱਕੇ ਹਾਂ ਜਾਂ ਨਹੀਂ। ਸਾਡਾ ਇਸਾਈ ਧਰਮ ਨਾਲ ਕੋਈ ਸਬੰਧ ਤਾਂ ਨਹੀਂ ਹੈ। ਪਹਿਲੀ ਪ੍ਰਕਿਰਿਆ ਇਹ ਹੁੰਦੀ ਹੈ ਕਿ 'ਯਹੂਦੀ' ਧਰਮ ਨਾਲ ਜੁੜੇ ਸਵਾਲਾਂ ਦੇ ਜਵਾਬ ਦਿੱਤੇ ਜਾਣ। ਇਸ ਤੋਂ ਬਾਅਦ ਸਾਡਾ ਪਾਸਪੋਰਟ ਬਣਾਇਆ ਜਾਵੇਗਾ। ਸਾਡੇ ਨਾਮ 'ਯਹੂਦੀ' ਏਜੰਸੀ ਰਾਹੀਂ ਇਜ਼ਰਾਈਲੀ ਸਰਕਾਰ ਨੂੰ ਭੇਜੇ ਜਾਣਗੇ। ਉਸ ਤੋਂ ਬਾਅਦ ਇਹ ਤੈਅ ਕੀਤਾ ਜਾਵੇਗਾ ਕਿ ਅਸੀਂ ਕਿੱਥੇ ਰਹਾਂਗੇ।"

ਜੇਰੇਮਾਇਆ ਵੀ ਇਜ਼ਰਾਈਲ ਜਾਣ ਲਈ ਇੰਟਰਵਿਊ ਦੇ ਚੁੱਕੇ ਹਨ। ਭਾਈਚਾਰੇ ਵੱਲੋਂ ਉਹ 'ਆਲਿਆ' ਪ੍ਰਕਿਰਿਆ ਦੇ ਮੁੱਖ ਕੋਆਰਡੀਨੇਟਰ ਵਿੱਚੋਂ ਇੱਕ ਹਨ। ਮਿਜ਼ੋਰਮ ਵਿੱਚ ਉਹ ਇੱਕ ਪ੍ਰਿੰਟਿੰਗ ਸ਼ਾਪ ਚਲਾਉਂਦੇ ਸਨ। ਜੇਰੇਮਾਇਆ ਕਹਿੰਦੇ ਹਨ ਕਿ ਇਜ਼ਰਾਈਲ ਜਾਣ ਦੀ ਤਿਆਰੀ ਵਿੱਚ ਉਨ੍ਹਾਂ ਨੇ ਆਪਣਾ ਸਾਰਾ ਸਮਾਨ ਅਤੇ ਜਾਇਦਾਦ ਪਹਿਲਾਂ ਹੀ ਵੇਚ ਦਿੱਤੀ ਹੈ।

ਦੂਜੇ ਪਾਸੇ, ਅਜਿਹੀਆਂ ਖ਼ਬਰਾਂ ਵੀ ਹਨ ਕਿ ਇਜ਼ਰਾਈਲ ਜਾਣ ਵਾਲੇ ਬੇਨੀ ਮਨਾਸ਼ੇ ਭਾਈਚਾਰੇ ਲਈ ਉੱਥੇ ਦੀ ਜ਼ਿੰਦਗੀ ਹਮੇਸ਼ਾਂ ਆਸਾਨ ਨਹੀਂ ਰਹੀ ਹੈ। ਉੱਥੋਂ ਦੇ ਸਮਾਜ ਵਿੱਚ ਰਲਣ-ਮਿਲਣ ਦੀ ਪ੍ਰਕਿਰਿਆ ਉਨ੍ਹਾਂ ਲਈ ਇੱਕ ਵੱਡੀ ਚੁਣੌਤੀ ਰਹੀ ਹੈ। ਇਜ਼ਰਾਈਲੀ ਮੀਡੀਆ ਦੀਆਂ ਰਿਪੋਰਟਾਂ ਵਿੱਚ ਭਾਰਤੀ 'ਯਹੂਦੀ' ਪ੍ਰਵਾਸੀਆਂ ਨਾਲ ਭੇਦਭਾਵ ਦੇ ਮਾਮਲਿਆਂ ਦਾ ਵੀ ਜ਼ਿਕਰ ਮਿਲਦਾ ਹੈ।

ਇਜ਼ਰਾਈਲ ਦੀ ਮਨਜ਼ੂਰੀ ਅਤੇ ਯੋਜਨਾ

ਮਿਜ਼ੋਰਮ

ਤਸਵੀਰ ਸਰੋਤ, Rubaiyat Biswas

ਤਸਵੀਰ ਕੈਪਸ਼ਨ, ਇਸ ਸਿਲਸਿਲੇ ਵਿੱਚ ਮਿਜ਼ੋਰਮ ਵਿੱਚ ਰਹਿਣ ਵਾਲੇ ਲਗਭਗ 600 ਬੇਨੀ ਮਨਾਸ਼ੇ ਭਾਈਚਾਰੇ ਦੇ ਲੋਕਾਂ ਨੇ ਵੀ ਇਜ਼ਰਾਈਲ ਜਾਣ ਦੀ ਇੱਛਾ ਜਤਾਈ ਹੈ।

ਇੱਕ ਖ਼ਬਰ ਮੁਤਾਬਕ, ਬੇਨੀ ਮਨਾਸ਼ੇ ਭਾਈਚਾਰੇ ਦੇ ਇਜ਼ਰਾਈਲ ਜਾਣ ਦੀ ਪ੍ਰਕਿਰਿਆ ਵੱਖ-ਵੱਖ ਪੜਾਵਾਂ ਵਿੱਚ ਪੂਰੀ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ ਲਗਭਗ 300 ਲੋਕ ਇਜ਼ਰਾਈਲ ਜਾਣਗੇ।

ਸਾਲ 2026 ਦੇ ਅਖੀਰ ਤੱਕ ਲਗਭਗ 1200 ਲੋਕਾਂ ਦੇ ਇਜ਼ਰਾਈਲ ਜਾਣ ਦੀ ਉਮੀਦ ਹੈ। ਇਜ਼ਰਾਈਲ ਸਰਕਾਰ ਦੇ ਅਨੁਸਾਰ, ਸਾਲ 2030 ਤੱਕ ਲਗਭਗ ਸਾਰੇ 5,800 ਲੋਕ ਉੱਥੇ ਚਲੇ ਜਾਣਗੇ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਇਸ ਕਦਮ ਨੂੰ "ਇੱਕ ਅਹਿਮ ਫ਼ੈਸਲਾ" ਦੱਸਿਆ ਹੈ। ਇਜ਼ਰਾਈਲੀ ਸਰਕਾਰ ਭਾਰਤ ਤੋਂ ਜਾਣ ਵਾਲੇ ਬੇਨੀ ਮਨਾਸ਼ੇ ਭਾਈਚਾਰੇ ਦੇ ਲੋਕਾਂ ਨੂੰ ਵਸਾਉਣ ਲਈ ਸ਼ੁਰੂਆਤੀ ਆਰਥਿਕ ਮਦਦ ਦੇਵੇਗੀ। ਇਸ ਦੇ ਨਾਲ ਹਿਬਰੂ ਭਾਸ਼ਾ ਦੀ ਸਿੱਖਿਆ, ਰੋਜ਼ਗਾਰ ਨਾਲ ਜੁੜੀ ਮਦਦ, ਅਸਥਾਈ ਰਹਾਇਸ਼ ਅਤੇ ਸਮਾਜਿਕ ਕਲਿਆਣ ਯੋਜਨਾਵਾਂ ਦਾ ਲਾਭ ਵੀ ਦਿੱਤਾ ਜਾਵੇਗਾ।

ਇਜ਼ਰਾਈਲੀ ਸਰਕਾਰ ਦੇ ਬਿਆਨ ਮੁਤਾਬਕ, ਇਨ੍ਹਾਂ ਨਵੇਂ ਪ੍ਰਵਾਸੀਆਂ ਨੂੰ ਨੋਫ਼ ਹਾਗਲੀਲ ਅਤੇ ਉੱਤਰ ਦੇ ਹੋਰ ਸ਼ਹਿਰਾਂ ਵਿੱਚ ਵਸਾਇਆ ਜਾਵੇਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਕਹਿਣਾ ਹੈ ਕਿ ਇਸ ਨਾਲ ਉੱਤਰ ਅਤੇ ਗਲੀਲ ਖੇਤਰ ਮਜ਼ਬੂਤ ਹੋਣਗੇ। ਇਹ ਉਹੀ ਇਲਾਕੇ ਹਨ ਜਿੱਥੇ ਇਜ਼ਰਾਈਲੀ ਸਰਕਾਰ 'ਯਹੂਦੀ' ਆਬਾਦੀ ਮੁੜ ਵਸਾਉਣਾ ਚਾਹੁੰਦੀ ਹੈ।

ਇਹ ਇਲਾਕੇ ਘੱਟ ਵਿਕਸਿਤ ਅਤੇ ਘੱਟ ਆਬਾਦੀ ਵਾਲੇ ਹਨ। ਇਹ ਖੇਤਰ ਹਿੰਸਾ ਨਾਲ ਪ੍ਰਭਾਵਿਤ ਰਹੇ ਹਨ। ਰਿਪੋਰਟਾਂ ਮੁਤਾਬਕ, ਇਹ ਇਲਾਕੇ ਲੈਬਨਾਨ ਦੇ ਹਿਜ਼ਬੁੱਲਾਹ ਨਾਲ ਟਕਰਾਅ ਕਾਰਨ ਕਾਫ਼ੀ ਪ੍ਰਭਾਵਿਤ ਰਹੇ ਹਨ ਅਤੇ ਹਾਲੀਆ ਸਾਲਾਂ ਵਿੱਚ ਇੱਥੋਂ ਕਾਫ਼ੀ ਲੋਕ ਪਲਾਇਨ ਕਰ ਚੁੱਕੇ ਹਨ।

ਪਿਛਲੇ ਦਿਨਾਂ ਗਾਜ਼ਾ ਵਿੱਚ ਵੀ ਇਜ਼ਰਾਈਲੀ ਹਮਲੇ ਹੋਏ ਸਨ, ਜਿਨ੍ਹਾਂ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋਈ ਹੈ।

ਸਾਲ 2024 ਵਿੱਚ ਵੈਸਟ ਬੈਂਕ ਵਿੱਚ ਭਾਰਤੀ ਮੂਲ ਦੇ ਇੱਕ ਇਜ਼ਰਾਈਲੀ ਸੈਨਿਕ ਦੇ ਮਾਰੇ ਜਾਣ ਦੀਆਂ ਖ਼ਬਰਾਂ ਤੋਂ ਬਾਅਦ ਬੇਨੀ ਮਨਾਸ਼ੇ ਭਾਈਚਾਰਾ ਚਿੰਤਤ ਹੈ।

ਇਨ੍ਹਾਂ ਸਭ ਗੱਲਾਂ ਦੇ ਬਾਵਜੂਦ, ਬੇਨੀ ਮਨਾਸ਼ੇ ਭਾਈਚਾਰੇ ਦਾ ਇਜ਼ਰਾਈਲ ਜਾਣ ਦਾ ਇਰਾਦਾ ਪੱਕਾ ਹੈ।

ਯਾ-ਏਲ

ਤਸਵੀਰ ਸਰੋਤ, Rubaiyat Biswas

ਤਸਵੀਰ ਕੈਪਸ਼ਨ, 31 ਸਾਲਾ ਯਾ-ਏਲ ਵੀ ਇਜ਼ਰਾਈਲ ਜਾਣ ਦੀ ਤਿਆਰੀ ਕਰ ਰਹੀ ਹੈ।

ਮਿਜ਼ੋਰਮ ਦੀ ਹੀ 31 ਸਾਲਾ ਯਾ-ਐਲ ਉੱਥੇ ਜਾਣ ਦੀ ਤਿਆਰੀ ਵਿੱਚ ਲੱਗੇ ਹੋਏ ਹਨ। ਯਾ-ਐਲ ਕਹਿੰਦੇ ਹਨ, "ਇਜ਼ਰਾਈਲ ਰੱਬ ਦੀ ਧਰਤੀ ਹੈ। ਇਸ ਲਈ ਉੱਥੇ ਜਾਣ ਦੀ ਬਹੁਤ ਇੱਛਾ ਹੈ। ਮੈਂ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਵੇਂ ਘਰ ਦੇ ਸਮਾਨ ਨੂੰ ਸਮੇਟਣਾ ਅਤੇ ਜੋ ਸਮਾਨ ਇੱਥੇ ਛੱਡਣਾ ਹੈ, ਉਹ ਵੱਖ ਕਰਨਾ।"

ਉਨ੍ਹਾਂ ਦੇ ਇੱਕ ਪੁੱਤਰ ਅਤੇ ਇੱਕ ਧੀ ਹੈ। ਪੁੱਤਰ ਦੀ ਉਮਰ ਅੱਠ ਸਾਲ ਹੈ ਅਤੇ ਧੀ ਦੀ ਉਮਰ ਛੇ ਸਾਲ ਹੈ। ਯਾ-ਐਲ ਆਪਣੇ ਪਤੀ ਅਤੇ ਬੱਚਿਆਂ ਨਾਲ ਇੱਕ ਬੈਡਰੂਮ ਵਾਲੇ ਘਰ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਘਰ-ਪਰਿਵਾਰ ਨੂੰ ਸੰਭਾਲਣ ਵਿੱਚ ਲੱਗਦਾ ਹੈ। ਇਹ ਪਰਿਵਾਰ ਇੱਥੇ ਠੀਕ-ਠਾਕ ਜ਼ਿੰਦਗੀ ਗੁਜ਼ਾਰ ਰਿਹਾ ਹੈ। ਦੀਵਾਰਾਂ 'ਤੇ ਪੁੱਤਰ-ਧੀ ਦੀਆਂ ਤਸਵੀਰਾਂ ਵਾਲੇ ਪੋਸਟਰ ਲੱਗੇ ਹੋਏ ਹਨ, ਜਿਨ੍ਹਾਂ 'ਤੇ ਉਨ੍ਹਾਂ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਹਨ। ਪੂਰੇ ਘਰ ਵਿੱਚ ਬੱਚਿਆਂ ਦੇ ਖਿਡੌਣੇ ਫੈਲੇ ਹੋਏ ਹਨ। ਘਰ ਦੇ ਹਰ ਕੋਨੇ ਵਿੱਚ ਵੱਸੇ-ਵਸਾਏ ਪਰਿਵਾਰ ਦੀ ਝਲਕ ਦਿਖਾਈ ਦਿੰਦੀ ਹੈ।

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪੁੱਤਰ-ਧੀ ਨੂੰ ਇਸ ਫ਼ੈਸਲੇ ਬਾਰੇ ਪਤਾ ਹੈ। ਖ਼ਾਸ ਕਰਕੇ ਪੁੱਤਰ ਨੇ ਕਿਹਾ ਹੈ ਕਿ ਉਹ ਹੁਣ ਇੱਥੇ ਸਕੂਲ ਨਹੀਂ ਜਾਣਗੇ। ਯਾ-ਐਲ ਕਹਿੰਦੇ ਹਨ, "ਉਨ੍ਹਾਂ ਨੇ ਕਿਹਾ ਕਿ ਹੁਣ ਉੱਥੇ ਜਾਣ ਦੀ ਤਿਆਰੀ ਕਰਨੀ ਹੈ। ਸਕੂਲ ਉਹ ਇਜ਼ਰਾਈਲ ਵਿੱਚ ਹੀ ਜਾਣਗੇ।"

ਜਦੋਂ ਅਸੀਂ ਉਨ੍ਹਾਂ ਨੂੰ ਉਸ ਇਲਾਕੇ ਵਿੱਚ ਚੱਲ ਰਹੇ ਸੰਘਰਸ਼ ਅਤੇ ਡਰ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਕਿਹਾ ਕਿ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਨੂੰ ਕੋਈ ਡਰ ਨਹੀਂ ਹੈ।

ਉਹ ਕਹਿੰਦੇ ਹਨ, "ਸਾਨੂੰ ਕੋਈ ਡਰ ਨਹੀਂ ਹੈ। ਮੇਰੇ ਪਤੀ ਨੇ ਕਿਹਾ ਹੈ ਕਿ ਜੇ ਲੋੜ ਪਈ, ਤਾਂ ਉਹ ਗਾਜ਼ਾ ਵਿੱਚ ਚੱਲ ਰਹੇ ਟਕਰਾਅ ਦਾ ਹਿੱਸਾ ਬਣਨ ਲਈ ਵੀ ਤਿਆਰ ਹਨ।"

41 ਸਾਲਾ ਰੂਥ ਉਨ੍ਹਾਂ ਦੀ ਗੁਆਂਢਣ ਅਤੇ ਦੋਸਤ ਹਨ। ਉਨ੍ਹਾਂ ਦੀਆਂ ਪੰਜ ਧੀਆਂ ਹਨ। ਰੂਥ ਦੇ ਮਾਤਾ-ਪਿਤਾ ਅਤੇ ਸਭ ਤੋਂ ਵੱਡੀ ਧੀ ਪਹਿਲਾਂ ਹੀ ਇਜ਼ਰਾਈਲ ਵਿੱਚ ਹਨ। ਹੁਣ ਉਹ ਆਪਣੀਆਂ ਬਾਕੀ ਚਾਰ ਧੀਆਂ ਨਾਲ ਇਜ਼ਰਾਈਲ ਜਾਣਾ ਚਾਹੁੰਦੇ ਹਨ। ਇਸ ਲਈ ਰੂਥ ਦੀਆਂ 18 ਅਤੇ 19 ਸਾਲ ਦੀਆਂ ਧੀਆਂ ਨੇ ਵੀ ਇਜ਼ਰਾਈਲ ਜਾਣ ਲਈ ਇੰਟਰਵਿਊ ਦਿੱਤਾ ਹੈ।

ਰੂਥ ਕਹਿੰਦੇ ਹਨ, "ਬਾਈਬਲ ਵਿੱਚ ਵੀ ਲਿਖਿਆ ਹੈ ਕਿ ਇਜ਼ਰਾਈਲ ਨੂੰ ਜੰਗ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਇਸ ਗੱਲ ਨੂੰ ਲੈ ਕੇ ਸਾਡੇ ਮਨ ਵਿੱਚ ਕੋਈ ਝਿਝਕ ਜਾਂ ਡਰ ਨਹੀਂ ਹੈ। ਇਹ ਨਹੀਂ ਹੈ ਕਿ ਸਾਨੂੰ ਬਿਲਕੁਲ ਡਰ ਨਹੀਂ ਲੱਗਦਾ। ਜੇ ਤੇਜ਼ ਆਵਾਜ਼ਾਂ ਹੋਣ ਅਤੇ ਅਸੀਂ ਕੁਝ ਸੁਣੀਏ ਤਾਂ ਡਰ ਲੱਗ ਸਕਦਾ ਹੈ। ਪਰ ਇਸ ਸਮੇਂ ਸਾਨੂੰ ਕੋਈ ਡਰ ਨਹੀਂ ਹੈ। ਵੈਸੇ ਵੀ ਸਾਨੂੰ ਸਭ ਨੂੰ ਇੱਕ ਦਿਨ ਮਰਨਾ ਹੀ ਹੈ। ਜੇ ਇਹੀ ਸਾਡੀ ਮੌਤ ਦਾ ਕਾਰਨ ਬਣਦਾ ਹੈ, ਤਾਂ ਮੈਂ ਉੱਥੇ ਮਰਨਾ ਚੁਣਾਂਗੀ। ਚਾਹੇ ਉਹ ਜੰਗ ਕਾਰਨ ਹੋਵੇ ਜਾਂ ਕਿਸੇ ਹੋਰ ਕਾਰਨ।"

ਸਾਡਾ 'ਘਰ' ਇਜ਼ਰਾਈਲ ਹੈ

 ਬੇਨੀ ਮਾਨਾਸ਼ੇ ਭਾਈਚਾਰੇ ਦੇ ਲੋਕ

ਤਸਵੀਰ ਸਰੋਤ, Rubaiyat Biswas

ਤਸਵੀਰ ਕੈਪਸ਼ਨ, ਆਈਜ਼ੌਲ 'ਚ ਰਹਿਣ ਵਾਲੇ ਲਗਭਗ 400 ਬੇਨੀ ਮਾਨਾਸ਼ੇ ਭਾਈਚਾਰੇ ਦੇ ਲੋਕ ਖੁਸ਼ਹਾਲ ਜ਼ਿੰਦਗੀ ਜੀਉਂਦੇ ਹਨ, ਫਿਰ ਵੀ ਇਜ਼ਰਾਈਲ ਜਾਣਾ ਉਨ੍ਹਾਂ ਲਈ ਬਹੁਤ ਮਾਇਨੇ ਰੱਖਦਾ ਹੈ।

ਆਇਜ਼ੌਲ ਵਿੱਚ ਵੱਸਦੇ ਲਗਭਗ 400 ਬੇਨੀ ਮਨਾਸ਼ੇ ਭਾਈਚਾਰੇ ਦੇ ਲੋਕ ਸੁਖੀ ਜ਼ਿੰਦਗੀ ਜੀ ਰਹੇ ਹਨ, ਫਿਰ ਵੀ ਇਜ਼ਰਾਈਲ ਜਾਣਾ ਉਨ੍ਹਾਂ ਲਈ ਬਹੁਤ ਮਾਇਨੇ ਰੱਖਦਾ ਹੈ। ਇਸ ਲਈ ਉਹ ਆਪਣਾ ਘਰ, ਆਪਣਾ ਦੇਸ਼ ਅਤੇ ਆਪਣੀ ਜਾਣੀ-ਪਛਾਣੀ ਜ਼ਿੰਦਗੀ ਵੀ ਛੱਡਣ ਲਈ ਤਿਆਰ ਹਨ। ਬੀਬੀਸੀ ਨਾਲ ਗੱਲਬਾਤ ਦੌਰਾਨ ਇਸ ਭਾਈਚਾਰੇ ਦੇ ਕਈ ਲੋਕ ਕਹਿੰਦੇ ਹਨ ਕਿ ਇਜ਼ਰਾਈਲ ਜਾ ਕੇ 'ਯਹੂਦੀ' ਧਰਮ ਦੀ ਪਾਲਣਾ ਕਰਨਾ ਉਨ੍ਹਾਂ ਲਈ ਖ਼ਾਸ ਮਹੱਤਵ ਰੱਖਦਾ ਹੈ।

ਇਹ 'ਆਲਿਆ' ਉਸ ਸਮੇਂ ਹੋ ਰਹੀ ਹੈ, ਜਦੋਂ ਇਜ਼ਰਾਈਲ ਜੰਗ, ਸਿਆਸੀ ਤਣਾਅ ਅਤੇ ਸਮਾਜਿਕ ਵੰਡ ਦੇ ਦੌਰ ਵਿਚੋਂ ਲੰਘ ਰਿਹਾ ਹੈ। ਇਸ ਦੇ ਬਾਵਜੂਦ, ਭਾਈਚਾਰੇ ਦੇ ਲੋਕ ਕਹਿੰਦੇ ਹਨ ਕਿ ਉਨ੍ਹਾਂ ਲਈ ਧਾਰਮਿਕ ਆਸਥਾ ਅਤੇ 'ਯਹੂਦੀ' ਪਛਾਣ ਹੀ ਸਭ ਤੋਂ ਮਹੱਤਵਪੂਰਨ ਹੈ।

ਰੂਥ ਕਹਿੰਦੇ ਹਨ, "ਅਸੀਂ ਕਦੇ ਵੀ ਕਿਤੇ ਯਾਤਰਾ ਨਹੀਂ ਕੀਤੀ। ਅਸੀਂ ਸਿਲਚਰ ਤੋਂ ਅੱਗੇ ਵੀ ਨਹੀਂ ਗਏ। ਹਾਲਾਂਕਿ ਮੈਨੂੰ ਨਹੀਂ ਪਤਾ ਕਿ ਅੱਗੇ ਸਾਡਾ ਭਵਿੱਖ ਕੀ ਹੋਵੇਗਾ। ਉੱਥੇ ਜਾ ਕੇ ਸਾਨੂੰ ਇਕੱਲਾਪਨ ਮਹਿਸੂਸ ਹੋ ਸਕਦਾ ਹੈ। ਪਰ ਸਾਨੂੰ ਉਮੀਦ ਹੈ ਕਿ ਹੋਰ ਲੋਕਾਂ ਦੀ ਮਦਦ ਨਾਲ ਸਭ ਠੀਕ ਹੋ ਜਾਵੇਗਾ।"

ਉੱਥੇ ਹੀ, ਯਾ-ਐਲ ਕਹਿੰਦੇ ਹਨ, "ਅਸੀਂ ਕੀ ਸਭ ਕੁਝ ਛੱਡ ਕੇ ਜਾ ਰਹੇ ਹਾਂ? ਉੱਥੇ ਕੀ ਹੋਵੇਗਾ ਇਹ ਖ਼ਿਆਲ ਕਦੇ ਮਨ ਵਿੱਚ ਆਇਆ ਹੀ ਨਹੀਂ। ਨਾਂ ਤਾਂ ਉਦਾਸੀ ਮਹਿਸੂਸ ਹੋਈ ਅਤੇ ਨਾ ਹੀ ਇਹ ਸੋਚਿਆ ਕਿ ਅਸੀਂ ਇਕੱਲੇ ਪੈ ਜਾਵਾਂਗੇ। ਕਈ ਸਾਲਾਂ ਤੋਂ ਸਾਨੂੰ ਉੱਥੇ ਜਾਣ ਦੀ ਇੱਛਾ ਸੀ ਅਤੇ ਅਸੀਂ ਉਸੀ ਦੀ ਤਿਆਰੀ ਕਰਦੇ ਆ ਰਹੇ ਹਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)