ਪੰਜਾਬ ਯੂਨੀਵਰਸਿਟੀ 'ਚ ਚੱਲਦੇ ਧਰਨੇ ਲਈ ਕਿਵੇਂ ਪਿੰਡਾਂ ਤੋਂ ਲੰਗਰ ਹੁੰਦਾ ਤਿਆਰ, ਦੇਖੋ ਖਾਸ ਰਿਪੋਰਟ
ਮੋਹਾਲੀ ਜ਼ਿਲ੍ਹੇ ਦੇ ਪਿੰਡ ਕਰਤਾਰਪੁਰ ਵਿੱਚ ਪਿੰਡ ਵਾਸੀ ਲੰਗਰ ਦੀ ਤਿਆਰੀ ਵਿੱਚ ਲੱਗੇ ਹੋਏ ਹਨ।
ਇਹ ਲੰਗਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਉਨ੍ਹਾਂ ਵਿਦਿਆਰਥੀਆਂ ਲਈ ਪਹੁੰਚਾਇਆ ਜਾਣਾ ਹੈ, ਜੋ ਪਿਛਲੇ ਕਈ ਦਿਨਾਂ ਤੋਂ ਪੀਯੂ ਦੀਆਂ ਸੈਨੇਟ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਯੂਨੀਵਰਸਿਟੀ ਬਚਾਓ ਮੋਰਚੇ ਦੇ ਬੈਨਰ ਹੇਠ ਧਰਨਾ ਦੇ ਰਹੇ ਹਨ।
ਇਸ ਲੰਗਰ ਨੂੰ ਬਣਾਉਣ ਵਾਸਤੇ ਪਿੰਡ ਦੀ ਪੰਚਾਇਤ ਸਣੇ ਪਿੰਡ ਵਾਸੀਆਂ ਵੱਲੋਂ ਲੰਗਰ ਲਈ ਰਸਦ ਲਿਆਂਦੀ ਗਈ ਹੈ ਅਤੇ ਪਿੰਡ ਦੀਆਂ ਬੀਬੀਆਂ ਤੇ ਬੰਦਿਆਂ ਵੱਲੋਂ ਇਕੱਠੇ ਇਸ ਨੂੰ ਤਿਆਰ ਕੀਤਾ ਗਿਆ।

ਲੰਗਰ ਬਣਾਉਣ ਵਿੱਚ ਸਿਰਫ ਬਜ਼ੁਰਗ ਹੀ ਨਹੀਂ ਨੌਜਵਾਨ ਕੁੜੀਆਂ ਵੀ ਸਾਥ ਦੇ ਰਹੀਆਂ ਹਨ
ਯੂਨੀਵਰਸਿਟੀ ਤੱਕ ਲੰਗਰ ਪਹੁੰਚਾਉਣ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਸੇਵਾਦਾਰਾਂ ਵਿੱਚੋਂ ਇੱਕ ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਪਿੰਡ ਵਿੱਚੋਂ ਲੰਗਰ ਤਿਆਰ ਕਰਕੇ ਟ੍ਰੈਕਟਰ ਟਰਾਲੀਆਂ ਰਾਹੀਂ ਯੂਨੀਵਰਸਿਟੀ ਤੱਕ ਲੰਗਰ ਪਹੁੰਚਾਉਦੇ ਹਨ
ਜਾਣੋ ਕਿਵੇਂ ਆਲੇ-ਦੁਆਲੇ ਦੇ ਪਿੰਡਾਂ ਲੋਕ ਇਨ੍ਹਾਂ ਵਿਦਿਆਰਥੀਆਂ ਦੀ ਹਮਾਇਤ ’ਤੇ ਆ ਗਏ ਹਨ।
ਰਿਪੋਰਟ- ਨਵਜੋਤ ਕੌਰ, ਸ਼ੂਟ-ਮਯੰਕ ਮੋਂਗੀਆ, ਐਡਿਟ- ਰਾਜਨ ਪਪਨੇਜਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



