ਅਰਵਿੰਦਰ ਸਿੰਘ ਬਹਿਲ ਦੀ ਪੁਲਾੜ ਯਾਤਰਾ: 'ਉਪਰੋਂ ਦੇਖੋ ਤਾਂ ਕੋਈ ਸਰਹੱਦ ਨਹੀਂ, ਵੀਜ਼ਾ ਜਾਂ ਸਿਆਸਤ ਨਹੀਂ'

ਵੀਡੀਓ ਕੈਪਸ਼ਨ, ਅਰਵਿੰਦਰ ਸਿੰਘ ਬਹਿਲ ਨੇ 80 ਸਾਲ ਦੀ ਉਮਰ ਵਿੱਚ ਪੁਲਾੜ ਦੀ ਯਾਤਰਾ ਕੀਤੀ ਹੈ
ਅਰਵਿੰਦਰ ਸਿੰਘ ਬਹਿਲ ਦੀ ਪੁਲਾੜ ਯਾਤਰਾ: 'ਉਪਰੋਂ ਦੇਖੋ ਤਾਂ ਕੋਈ ਸਰਹੱਦ ਨਹੀਂ, ਵੀਜ਼ਾ ਜਾਂ ਸਿਆਸਤ ਨਹੀਂ'

ਅਰਵਿੰਦਰ ਸਿੰਘ ਬਹਿਲ ਨੇ 80 ਸਾਲ ਦੀ ਉਮਰ ਵਿੱਚ ਪੁਲਾੜ ਦੀ ਯਾਤਰਾ ਕੀਤੀ ਹੈ। ਇਸ ਤੋਂ ਪਹਿਲਾਂ ਉਹ 196 ਦੇਸ਼ ਘੁੰਮ ਚੁੱਕੇ ਹਨ। ਉਹ ਇਸ ਸਮੇਂ ਅਮਰੀਕਾ ਵਿੱਚ ਰਹਿ ਰਹੇ ਹਨ ਅਤੇ ਰੀਅਲ ਇਸਟੇਟ ਦੇ ਕਾਰੋਬਾਰੀ ਹਨ।

ਉਨ੍ਹਾਂ ਨੇ 3 ਅਗਸਤ 2025 ਨੂੰ ਜੈਫ਼ ਬੇਜ਼ੋਸ ਦੀ ਕੰਪਨੀ ਬਲੂ ਉਰੀਜਨ ਦੀ ਐੱਨਐੱਸ-34 ਮਿਸ਼ਨ ਰਾਹੀਂ ਪੁਲਾੜ ਦੀ ਯਾਤਰਾ ਕੀਤੀ ਸੀ। ਬਹਿਲ ਦੀ ਇਹ ਪੁਲਾੜ ਯਾਤਰਾ ਕਰੀਬ 10 ਮਿੰਟ ਦੀ ਸੀ।

ਅਰਵਿੰਦਰ ਸਿੰਘ ਬਹਿਲ ਦੀ ਪੁਲਾੜ ਯਾਤਰਾ ਕਰੀਬ 10 ਮਿੰਟ ਦੀ ਸੀ

ਤਸਵੀਰ ਸਰੋਤ, ArvinderBahal/FB

ਤਸਵੀਰ ਕੈਪਸ਼ਨ, ਅਰਵਿੰਦਰ ਸਿੰਘ ਬਹਿਲ ਦੀ ਪੁਲਾੜ ਯਾਤਰਾ ਕਰੀਬ 10 ਮਿੰਟ ਦੀ ਸੀ

ਬਹਿਲ ਨੂੰ ਯਾਤਰਾ ਅਤੇ ਫੋਟੋਗ੍ਰਾਫੀ ਦਾ ਜਨੂੰਨ ਹੈ। ਉਨ੍ਹਾਂ ਨੇ ਇੱਕ ਸਿੰਗਲ-ਇੰਜਣ ਵਾਲੇ ਜਹਾਜ਼ ਲਈ ਪਾਇਲਟ ਦਾ ਲਾਇਸੈਂਸ ਪ੍ਰਾਪਤ ਕੀਤਾ।

ਉਹ ਛੇ ਭਾਸ਼ਾਵਾਂ ਬੋਲਦੇ ਹਨ ਅਤੇ ਗ੍ਰੀਨਲੈਂਡ, ਪੋਲ, ਪੈਟਾਗੋਨੀਆ ਅਤੇ ਦੁਨੀਆ ਦੇ ਮਹਾਨ ਮਾਰੂਥਲਾਂ ਸਮੇਤ ਦੂਰ-ਦੁਰਾਡੇ ਖੇਤਰਾਂ ਵਿੱਚ ਘੁੰਮ ਚੁੱਕੇ ਹਨ।

ਰਿਪੋਰਟ- ਅਵਤਾਰ ਸਿੰਘ, ਐਡਿਟ-ਅਲਤਾਫ਼

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)