ਹਨੀ ਸਿੰਘ ਤੇ ਗੁਰੂ ਰੰਧਾਵਾ ਦੇ ਹਿੱਟ ਗੀਤ ਲਿਖਣ ਵਾਲੇ ਪੰਜਾਬ ਇਨ੍ਹਾਂ ਮੁੰਡਿਆਂ ਨੂੰ ਮਿਲੋ

ਵੀਡੀਓ ਕੈਪਸ਼ਨ, ਹਨੀ ਸਿੰਘ ਤੇ ਗੁਰੂ ਰੰਧਾਵਾ ਦੇ ਹਿੱਟ ਗੀਤਾਂ ਪਿੱਛੇ ਨੇ ਇਹ ਪਿੰਡਾਂ ਵਾਲੇ ਦੋ ਮੁੰਡੇ
ਹਨੀ ਸਿੰਘ ਤੇ ਗੁਰੂ ਰੰਧਾਵਾ ਦੇ ਹਿੱਟ ਗੀਤ ਲਿਖਣ ਵਾਲੇ ਪੰਜਾਬ ਇਨ੍ਹਾਂ ਮੁੰਡਿਆਂ ਨੂੰ ਮਿਲੋ

ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ ਤੋਂ ਲੈ ਕੇ ਜੱਸੀ ਗਿੱਲ ਅਤੇ ਗੁਰੂ ਰੰਧਾਵਾ ਤੋਂ ਲੈ ਕੇ ਯੋ ਯੋ ਹਨੀ ਸਿੰਘ ਦੇ ਗੀਤ ਲਿਖਣ ਵਾਲੇ ਗੀਤਕਾਰ ਗਿੱਲ ਤੇ ਰੌਨੀ ਫਤਹਿਗੜ੍ਹ ਸਾਹਿਬ ਦੋਵੇਂ ਪੰਜਾਬ ਦੇ ਛੋਟੇ-ਛੋਟੇ ਪਿੰਡਾਂ ਤੋਂ ਹਨ।

ਆਪਣੇ ਨਾਵਾਂ ਨਾਲ ਆਪੋ-ਆਪਣੇ ਪਿੰਡ ਦਾ ਨਾਮ ਲਾਉਣ ਵਾਲੇ ਗਿੱਲ ਮਛਰਾਏ ਅਤੇ ਰੌਨੀ ਅਜਨਾਲੀ ਦਾ ਕਹਿਣਾ ਹੈ ਕਿ ਫ਼ਤਿਹਗੜ੍ਹ ਸਾਹਿਬ ਤੋਂ ਬਾਲੀਵੁੱਡ ਤੱਕ ਦਾ ਸਫ਼ਰ ਚਾਹੇ ਸ਼ੁਰੂਆਤ ਵਿੱਚ ਔਖਾ ਸੀ ਪਰ ਦੋਵਾਂ ਦਾ ਇਰਾਦਾ ਦ੍ਰਿੜ ਸੀ ਕਿ ਪਿੱਛੇ ਨਹੀਂ ਮੁੜਨਾ ਅਤੇ ਗੀਤਕਾਰ ਵੱਜੋਂ ਸਥਾਪਤ ਹੋਣਾ ਹੈ।

ਗਿੱਲ ਮਛਰਾਏ ਅਤੇ ਰੌਨੀ ਅਜਨਾਲੀ

ਤਸਵੀਰ ਸਰੋਤ, Rony Ajnali

ਤਸਵੀਰ ਕੈਪਸ਼ਨ, ਗਿੱਲ ਮਛਰਾਏ ਅਤੇ ਰੌਨੀ ਅਜਨਾਲੀ ਗਾਇਕ ਗੁਰੂ ਰੰਧਾਵਾ ਨਾਲ

ਹੁਣ ਦੋਵਾਂ ਦੀ ਮਕਬੂਲੀਅਤ ਤੋਂ ਪੰਜਾਬੀ ਸੰਗੀਤ ਜਗਤ ਬਾਖ਼ੁਬੀ ਵਾਕਫ਼ ਹੈ।

ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਵਿੱਚ ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਸਫ਼ਰ, ਗੀਤਾਂ ਵਿੱਚ ਅਫ਼ੀਮ ਤੇ ਹਥਿਆਰਾਂ ਦੇ ਵਿਸ਼ਿਆਂ ਅਤੇ ਆਪਣੀ ਗੀਤਕਾਰੀ ਬਾਰੇ ਖ਼ਾਸ ਗੱਲਬਾਤ ਕੀਤੀ ਹੈ।

ਰਿਪੋਰਟ-ਬਰਿੰਦਰ ਸਿੰਘ, ਸ਼ੂਟ-ਗੁਲਸ਼ਨ ਕੁਮਾਰ, ਐਡਿਟ-ਰਾਜਨ ਪਪਨੇਜਾ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)