ਅੰਮ੍ਰਿਤਸਰ ਦੇ ਬਾਜ਼ਾਰਾਂ ਦੀਆਂ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਹਨ - ਬੀਬੀਸੀ ਵਿਸ਼ੇਸ਼

ਅੰਮ੍ਰਿਤਸਰ ਦੇ ਬਾਜ਼ਾਰਾਂ ਦੀਆਂ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਹਨ - ਬੀਬੀਸੀ ਵਿਸ਼ੇਸ਼

ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੇ ਆਲੇ ਦੁਆਲੇ ਉੱਚੀਆਂ ਦੀਵਾਰਾਂ ਅਤੇ ਸ਼ਹਿਰ ਦੇ ਅੰਦਰ ਜਾਣ ਵਾਸਤੇ 12 ਗੇਟ ਬਣਾਏ ਸਨ।

ਸਮੇਂ ਦੇ ਨਾਲ ਨਾਲ ਅੰਮ੍ਰਿਤਸਰ ਦਾ ਵਿਸਥਾਰ ਹੋਇਆ ਹੈ। ਇਹਨਾਂ ਦੀਵਾਰਾਂ ਤੋਂ ਬਾਹਰ ਰਹਿਣ ਵਾਲੇ ਨਗਰ ਵਾਸੀ ਦੇ ਅੰਦਰ ਰਹਿਣ ਵਾਲਿਆਂ ਨੂੰ ਸ਼ਹਿਰੀਏ ਆਖਦੇ ਹਨ।

ਭਾਵੇਂ ਅੰਮ੍ਰਿਤਸਰ ਦੇ ਬਾਹਰਲੇ ਇਲਾਕਿਆਂ ਵਿੱਚ ਬਹੁਤ ਵੱਡੇ ਮਾਲ ਬਣ ਚੁੱਕੇ ਹਨ, ਵੱਡੀਆਂ- ਵੱਡੀਆਂ ਮਾਰਕੀਟਾਂ ਬਣ ਗਈਆਂ ਹਨ। ਫਿਰ ਵੀ ਪੁਰਾਤਨ ਅੰਮ੍ਰਿਤਸਰ ਤੇ ਬਜ਼ਾਰਾਂ ਦੀ ਰੌਣਕ ਅਤੇ ਜਲੌਅ ਅਜੇ ਤੱਕ ਬਰਕਰਾਰ ਹੈ...

ਅੱਜ ਤੁਹਾਨੂੰ ਉਹਨਾਂ ਇਤਿਹਾਸਿਕ ਬਜ਼ਾਰਾਂ ਵਿੱਚੋਂ ਕੁਝ ਬਜ਼ਾਰਾਂ ਦੀ ਸੈਰ ਕਰਵਾ ਰਹੇ ਹਾਂ।