ਜਸਵਿੰਦਰ ਬਰਾੜ ਨੂੰ ਕਿਵੇਂ ਘਰ ਦੀਆਂ ਲੋੜਾਂ ਨੇ ਗਇਕੀ ਵੱਲ ਤੋਰਿਆ ਸੀ- ਇੰਟਰਵਿਊ
ਜਸਵਿੰਦਰ ਬਰਾੜ ਹਰਿਆਣਾ ਦੇ ਸਿਰਸਾ ਨੇੜਲੇ ਪਿੰਡ ਕਾਲਿਆਂਵਾਲੀ ਦੇ ਜੰਮ-ਪਲ ਹਨ। ਉਨ੍ਹਾਂ ਦਾ ਪਰਿਵਾਰ ਸਧਾਰਨ ਜ਼ਿਮੀਂਦਾਰ ਪਰਿਵਾਰ ਸੀ।
ਜਸਵਿੰਦਰ ਬਰਾੜ ਦੇ ਪਿਤਾ ਜੰਗਲਾਾਤ ਮਹਿਕਮੇ ਵਿੱਚ ਸਰਕਾਰੀ ਨੌਕਰੀ ਕਰਦੇ ਸੀ।
ਜਸਵਿੰਦਰ ਦੱਸਦੇ ਹਨ, “ਜ਼ਿੰਦਗੀ ਦੇ ਪਹਿਲੇ ਪੰਜ-ਛੇ ਸਾਲ ਤੱਕ ਸਭ ਠੀਕ ਸੀ, ਪਰ ਫਿਰ ਜ਼ਿੰਦਗੀ ਨੇ ਅਜਿਹਾ ਮੋੜ ਕੱਟਿਆ ਕਿ ਬਹੁਤ ਕੁਝ ਖੋਹ ਗਿਆ, ਪਰ ਉਦੋਂ ਜ਼ਿੰਦਗੀ ਵਿੱਚ ਦੁਖ ਨਹੀਂ ਸੀ ਮਹਿਸੂਸ ਹੁੰਦਾ ਕਿਉਂਕਿ ਮਾਂ-ਬਾਪ ਨਾਲ ਹੁੰਦੇ ਸੀ। ਮਾਂ-ਬਾਪ ਨਾਲ ਹੋਣ ਕਰਕੇ ਉਸ ਵੇਲੇ ਔਖਿਆਈ ਵਿੱਚ ਵੀ ਜ਼ਿੰਦਗੀ ਸੋਹਣੀ ਲਗਦੀ ਸੀ। “
ਕਿਸੇ ਕਾਰਨ ਕਰਕੇ ਘਰ ਦੇ ਆਰਥਿਕ ਹਾਲਾਤ ਵਿਗੜੇ ਤਾਂ ਉਨ੍ਹਾਂ ਦੇ ਨਾਨਕਾ ਪਰਿਵਾਰ ਨੇ ਮਦਦ ਕੀਤੀ। ਜਸਵਿੰਦਰ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਮਾਮਾ ਜੀ ਨੇ ਥਾਂ ਦਿੱਤੀ ਅਤੇ ਨਾਨਾ ਜੀ ਨੇ ਉਨ੍ਹਾਂ ਨੂੰ ਘਰ ਪਾ ਕੇ ਦਿੱਤਾ ਸੀ।

ਤਸਵੀਰ ਸਰੋਤ, Jaswinder brar/insta
ਜਸਵਿੰਦਰ ਬਰਾੜ ਦੱਸਦੇ ਹਨ ਕਿ ਉਨ੍ਹਾਂ ਦੀ ਗਾਇਕੀ ਘਰ ਦੀਆਂ ਆਰਥਿਕ ਲੋੜਾਂ ਵਿੱਚੋਂ ਨਿਕਲੀ।
ਉਹ ਕਹਿੰਦੇ ਹਨ, “ਜੇ ਮੈਂ ਸ਼ੌਕ ਕਰਕੇ ਗਾਇਕੀ ਵਿੱਚ ਆਈ ਹੁੰਦੀ, ਤਾਂ ਬਹੁਤ ਸੋਹਣਾ ਸਿੱਖ ਕੇ ਆਉਂਦੀ।”
ਵੇਖੋ ਬੀਬੀਸੀ ਪੰਜਾਬੀ ਨਾਲ ਜਸਵਿੰਦਰ ਬਰਾੜ ਦੀ ਖਾਸ ਗੱਲਬਾਤ ਜਿਸ ਵਿੱਚ ਉਨ੍ਹਾਂ ਨੇ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਕਈ ਕਿੱਸਿਆਂ ਦਾ ਜ਼ਿਕਰ ਕੀਤਾ।
(ਰਿਪੋਰਟ - ਨਵਦੀਪ ਕੌਰ ਗਰੇਵਾਲ, ਸ਼ੂਟ- ਮਯੰਕ ਮੋਂਗੀਆ, ਐਡਿਟ - ਰਾਜਨ ਪਪਨੇਜਾ)
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)



