ਹੁਸ਼ਿਆਰਪੁਰ 'ਚ ਕਥਿਤ ਪੁਲਿਸ ਐਨਕਾਊਂਟਰ ਵਿੱਚ ਇੱਕ ਕੈਦੀ ਦੀ ਮੌਤ

ਵੀਡੀਓ ਕੈਪਸ਼ਨ, ਹਸਪਤਾਲ 'ਚ ਚੈਕਿੰਗ ਲਈ ਲਿਆਂਦੇ ਕੈਦੀ ਦੀ ਗੋਲੀ ਲੱਗਣ ਨਾਲ ਮੌਤ
ਹੁਸ਼ਿਆਰਪੁਰ 'ਚ ਕਥਿਤ ਪੁਲਿਸ ਐਨਕਾਊਂਟਰ ਵਿੱਚ ਇੱਕ ਕੈਦੀ ਦੀ ਮੌਤ
ਪ੍ਰਕਾਸ਼ਿਤ

ਹੁਸ਼ਿਆਰਪਰ ਵਿੱਚ ਸਿਵਲ ਹਸਪਤਾਲ ਵਿੱਚ ਚੈਕਅਪ ਲਈ ਲਿਆਂਦੇ ਗਏ ਇੱਕ ਕੈਦੀ ਦੀ ਪੁਲਿਸ ਨਾਲ ਕਥਿਤ ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਮੌਤ ਹੋ ਗਈ।

ਪੁਲਿਸ ਮੁਤਾਬਕ ਮ੍ਰਿਤਕ ਕੈਦੀ ਨਸੀਬ ਨੂੰ ਹੋਰਨਾਂ ਕੈਦੀਆਂ ਨਾਲ ਸ਼ਨੀਵਾਰ ਨੂੰ ਹਸਪਤਾਲ ਵਿੱਚ ਚੈਕਅਪ ਲਈ ਲਿਆਂਦਾ ਗਿਆ ਸੀ ਜਿਸ ਨੇ ਜਾਣ ਸਮੇਂ ਕਥਿਤ ਤੌਰ 'ਤੇ ਪੁਲਿਸ ਮੁਲਾਜ਼ਮਾਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ।

ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਜਵਾਬੀ ਕਾਰਵਾਈ 'ਚ ਪੁਲਿਸ ਨੇ ਕੁਝ ਫਾਇਰ ਕੀਤੇ, ਜਿਨ੍ਹਾਂ ਵਿੱਚੋਂ ਕੁਝ ਨਸੀਬ ਨੂੰ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਲਈ ਇੱਕ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)