ਭਾਈ ਵੀਰ ਸਿੰਘ ਦਾ ਮਿਊਜ਼ੀਅਮ ਜਿੱਥੋਂ ਹਰ ਰੋਜ਼ ਹਰਮੰਦਿਰ ਸਾਹਿਬ 'ਚ ਜਾਂਦੇ ਹਨ ਫੁੱਲ
ਭਾਈ ਵੀਰ ਸਿੰਘ ਦਾ ਮਿਊਜ਼ੀਅਮ ਜਿੱਥੋਂ ਹਰ ਰੋਜ਼ ਹਰਮੰਦਿਰ ਸਾਹਿਬ 'ਚ ਜਾਂਦੇ ਹਨ ਫੁੱਲ
ਅੰਮ੍ਰਿਤਸਰ ਦੇ ਲਾਰੈਂਸ ਰੋਡ ਵਿੱਚ ਫੈਲੇ ਚਾਰ ਏਕੜ ਦੇ ਭਾਈ ਵੀਰ ਸਿੰਘ ਦੇ ਨਿਵਾਸ ਸਥਾਨ ਨੂੰ ਮਿਊਜ਼ੀਅਮ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।


ਇਸ ਮਿਊਜ਼ੀਅਮ ਵਿੱਚ ਉਨ੍ਹਾਂ ਨਾਲ ਜੁੜੀਆਂ ਚੀਜ਼ਾਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਸਾਂਭ ਕੇ ਰੱਖਿਆ ਗਿਆ ਹੈ।
ਭਾਈ ਵੀਰ ਸਿੰਘ ਦਾ ਪੰਜਾਬੀ ਸਾਹਿਤ ਵਿੱਚ ਇਕ ਮਹੱਤਵਪੂਰਣ ਸਥਾਨ ਹੈ।

ਉਨ੍ਹਾਂ ਵੱਲੋਂ ਰਚਿਤ ਕਵਿਤਾਵਾਂ ਅਤੇ ਹੋਰ ਰਚਨਾਵਾਂ ਅੱਜ ਦੇ ਸੰਦਰਭ ਵਿੱਚ ਵੀ ਬਹੁਤ ਵੱਡਾ ਮਹੱਤਵ ਰੱਖਦੀਆਂ ਹਨ।
ਉਨ੍ਹਾਂ ਵੱਲੋਂ ਲਿਖੀਆਂ ਕਿਤਾਬਾਂ ਦੇ ਲਈ ਇੱਕ ਲਾਇਬਰੇਰੀ ਬਣਾਈ ਗਈ ਹੈ, ਕੋਈ ਵੀ ਇੱਥੇ ਆ ਕੇ ਪੜ੍ਹ ਸਕਦਾ ਹੈ, ਅੰਦਰ ਇੱਕ ਗੁਰਦੁਆਰਾ ਹੈ ਜਿੱਥੇ ਬੱਚਿਆਂ ਨੂੰ ਕੀਰਤਨ ਸਿਖਾਇਆ ਜਾਂਦਾ ਹੈ।

ਦੱਸਿਆ ਜਾਂਦਾ ਹੈ ਕਿ ਭਾਈ ਵੀਰ ਸਿੰਘ ਦੇ ਵੇਲੇ ਤੋਂ ਹੀ ਉਨ੍ਹਾਂ ਦੇ ਇਸ ਬਗੀਚੇ ਵਿੱਚ ਲੱਗੇ ਸੋਹਣੇ ਫੁੱਲਾਂ ਦੇ ਗੁਲਦਸਤੇ ਸ੍ਰੀ ਹਰਿਮੰਦਰ ਸਾਹਿਬ ਲਈ ਜਾਂਦੇ ਸਨ ਅਤੇ ਇਹ ਪਰੰਪਰਾ ਅੱਜ ਵੀ ਜਿਉਂ ਦੀ ਤਿਉਂ ਚੱਲ ਰਹੀ ਹੈ।




