ਭਾਰਤ ਵਿੱਚ ਰਹਿੰਦਾ ਸਿੱਦੀ ਭਾਈਚਾਰਾ, ਜੋ ਖੇਡ ਜ਼ਰੀਏ ਦੁਨੀਆਂ ਦੀ ਨਜ਼ਰ ਵਿੱਚ ਆ ਰਿਹਾ ਹੈ

ਭਾਰਤ ਵਿੱਚ ਰਹਿੰਦਾ ਸਿੱਦੀ ਭਾਈਚਾਰਾ, ਜੋ ਖੇਡ ਜ਼ਰੀਏ ਦੁਨੀਆਂ ਦੀ ਨਜ਼ਰ ਵਿੱਚ ਆ ਰਿਹਾ ਹੈ

ਭਾਰਤ ਵਿੱਚ ਅਫਰੀਕੀ ਮੂਲ ਦੇ 20,000 ਲੋਕ ਰਹਿੰਦੇ ਹਨ ਜਿਨ੍ਹਾਂ ਨੂੰ ਸਿੱਦੀ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਸਦੀਆਂ ਪਹਿਲਾਂ ਗ਼ੁਲਾਮ ਦੇ ਤੌਰ ਉੱਤੇ ਇੱਥੇ ਲਿਆਂਦਾ ਗਿਆ ਸੀ।

ਪਰ ਹੁਣ ਇਸ ਭਾਈਚਾਰੇ ਦੀਆਂ ਕੁੜੀਆਂ ਨੇ ਭੇਦਭਾਵ ਤੇ ਆਪਣੇ ਭਾਈਚਾਰੇ ਲਈ ਅਲੱਗ-ਥਲੱਗ ਜ਼ਿੰਦਗੀ ਤੋਂ ਬਾਹਰ ਨਿਕਲਣ ਦਾ ਅਨੋਖਾ ਰਸਤਾ ਕੱਢਿਆ ਹੈ। ਉਹ ਖੇਡ ਜ਼ਰੀਏ ਆਪਣੀ ਜ਼ਿੰਦਗੀ ਬਦਲ ਰਹੀਆਂ ਹਨ।

ਇਸ ਭਾਈਚਾਰੇ ਦੀ ਕੁੜੀ ਸ਼ਾਹੀਨ ਦਰਜਾਦਾ ਇੰਡੋਨੇਸ਼ੀਆ ਵਿੱਚ ਹੋਈਆਂ ਏਸ਼ੀਅਨ ਜੂਨੀਅਰ ਜੂਡੋ ਚੈਂਪੀਅਨਸ਼ਿਪ ਦੇ 57 ਕਿਲੋ ਵਰਗ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਹੈ।

ਰਿਪੋਰਟ- ਦਿਵਿਆ ਆਰਿਆ, ਬੀਬੀਸੀ ਪੱਤਰਕਾਰ

ਸ਼ੂਟ ਐੇਡਿਟ- ਸੰਦੀਪ ਯਾਦਵ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)