ਯੂਕੇ 'ਚ ਬਣੀ ਸਿੱਖ ਕੋਰਟ ਕੀ ਹੈ? ਇੱਥੇ ਕਿਹੜੇ ਮਾਮਲੇ ਸੁਣੇ ਜਾਂਦੇ ਹਨ?
ਯੂਕੇ 'ਚ ਬਣੀ ਸਿੱਖ ਕੋਰਟ ਕੀ ਹੈ? ਇੱਥੇ ਕਿਹੜੇ ਮਾਮਲੇ ਸੁਣੇ ਜਾਂਦੇ ਹਨ?

ਤਸਵੀਰ ਸਰੋਤ, WWW.SIKHCOURT.CO.UK
ਬ੍ਰਿਟੇਨ ਵਿੱਚ ਪੰਜਾਬੀ ਮੂਲ ਦੇ ਲੋਕਾਂ ਨੇ ਸਮਾਜ ਦੀ ਸੇਵਾ ਦਾ ਇੱਕ ਨਿਵੇਕਲਾ ਤਰੀਕਾ ਲੱਭਿਆ ਹੈ। ਉੱਥੇ ਇੱਕ ਸੰਸਥਾ ਹੋਂਦ ਵਿੱਚ ਆਈ ਹੈ ਜਿਸ ਦਾ ਨਾਮ ਹੈ ‘ਸਿੱਖ ਕੋਰਟ’।
ਇਸ ਸੰਸਥਾ ਨੂੰ ਪੰਜਾਬੀ ਮੂਲ ਦੇ ਕਾਨੂੰਨ ਦੇ ਮਾਹਿਰਾਂ, ਵਕੀਲਾਂ, ਬੈਰਿਸਟਰਾਂ ਤੇ ਸਮਾਜ ਦੇ ਮੋਹਤਬਰ ਬੰਦਿਆਂ ਨੇ ਬਣਾਇਆ ਹੈ।
ਕੀ ਇਹ ਕੋਰਟ ਸਿੱਖਾਂ ਦੇ ਲਈ ਹੈ, ਕਿਸ ਤਰੀਕੇ ਦੇ ਮਾਮਲਿਆਂ ਵਿੱਚ ਇਹ ਸੁਣਵਾਈ ਕਰ ਸਕਦੀ ਹੈ, ਕੀ ਇਸ ਦੀਆਂ ਸੀਮਾਵਾਂ ਹਨ ਤੇ ਕਿਹੜੇ ਕਾਨੂੰਨ ਤਹਿਤ ਇਸ ਨੂੰ ਬਣਾਇਆ ਗਿਆ ਹੈ, ਇਨ੍ਹਾਂ ਸਾਰਿਆਂ ਸਵਾਲਾਂ ਦੇ ਜਵਾਬ ਅਸੀਂ ਇਸ ਰਿਪੋਰਟ ਵਿੱਚ ਦੇਵਾਂਗੇ।
ਰਿਪੋਰਟ - ਜਸਪਾਲ ਸਿੰਘ, ਐਡਿਟ - ਰਾਜਨ ਪਪਨੇਜਾ



