ਨਨਕਾਣਾ ਸਾਹਿਬ ਦੇ ਪੰਜਾਬੀ ਨੇ ਜਦੋਂ ਬਾਈਕ ’ਤੇ ਭਾਰਤ ਦੀ ਸੈਰ ਕੀਤੀ- ਵੀਡੀਓ

ਨਨਕਾਣਾ ਸਾਹਿਬ ਦੇ ਪੰਜਾਬੀ ਨੇ ਜਦੋਂ ਬਾਈਕ ’ਤੇ ਭਾਰਤ ਦੀ ਸੈਰ ਕੀਤੀ- ਵੀਡੀਓ

ਅਬਰਾਰ ਹਸਨ ਦਾ ਤਾਲੁਕ ਨਨਕਾਣਾ ਸਾਹਿਬ, ਪਾਕਿਸਤਾਨ ਤੋਂ ਹੈ। ਹਾਲਾਂਕਿ ਉਹ ਅੱਜ ਕੱਲ ਜਰਮਨੀ ਦੇ ਵਾਸੀ ਹਨ ਅਤੇ ਮਾਰਚ 2023 ਵਿੱਚ ਭਾਰਤ ਘੁੰਮਣ ਲਈ ਆਏ ਸਨ।

ਉਨ੍ਹਾਂ ਨੇ ਪੂਰਾ ਮਾਰਚ ਦਾ ਮਹੀਨਾ ਕੇਰਲ ਤੋਂ ਵਾਹਘਾ ਬਾਰਡਰ ਤੱਕ ਦਾ ਸਫ਼ਰ ਆਪਣੀ ਮੋਟਰਸਾਈਕਲ ‘ਰੰਗੀਲੀ’ ਉੱਤੇ ਤੈਅ ਕੀਤਾ।

ਇਸ ਸਫ਼ਰ ਦੌਰਾਨ ਆਈਆਂ ਚੁਣੌਤੀਆਂ, ਭਾਰਤ ਮੁੜ ਆਉਣ ਦਾ ਸੁਪਨਾ ਅਤੇ ਵਾਹਘਾ ਰਾਹੀਂ ਮੋਟਰਸਾਈਕਲ ਉੱਤੇ ਹੀ ਆਪਣੇ ਜਨਮ ਅਸਥਾਨ ਨਨਕਾਣਾ ਸਾਹਿਬ ਰਵਾਨਾ ਹੋਣ ਵੇਲੇ ਦੇ ਜਜ਼ਬਾਤ ਅਬਰਾਰ ਹਸਨ ਨੇ ਸਾਡੇ ਨਾਲ ਸਾਂਝੇ ਕੀਤੇ।

(ਰਿਪੋਰਟ – ਸੁਨੀਲ ਕਟਾਰੀਆ, ਐਡਿਟ – ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)