ਕੈਨੇਡਾ 'ਚ ਖਾਲਿਸਤਾਨ ਦੀ ਕੀ ਸਚਾਈ ਹੈ, ਕੀ ਸਿਆਸੀ ਪਾਰਟੀਆਂ ਉਨ੍ਹਾਂ ਦਾ ਕੋਈ ਪ੍ਰਭਾਵ ਮੰਨਦੀਆਂ ਹਨ

ਵੀਡੀਓ ਕੈਪਸ਼ਨ, ਕੈਨੇਡਾ 'ਚ ਖਾਲਿਸਤਾਨ ਦੀ ਕੀ ਸਚਾਈ ਹੈ, ਕੀ ਸਿਆਸੀ ਪਾਰਟੀਆਂ ਦਬਾਅ ਮੰਨਦੀਆਂ ਹਨ
ਕੈਨੇਡਾ 'ਚ ਖਾਲਿਸਤਾਨ ਦੀ ਕੀ ਸਚਾਈ ਹੈ, ਕੀ ਸਿਆਸੀ ਪਾਰਟੀਆਂ ਉਨ੍ਹਾਂ ਦਾ ਕੋਈ ਪ੍ਰਭਾਵ ਮੰਨਦੀਆਂ ਹਨ

ਕੈਨੇਡਾ ਦੀ ਧਰਤੀ ਉੱਤੇ ਵਿਦੇਸ਼ੀ ਦਖ਼ਲ ਅਤੇ ਖਾਲਿਸਤਾਨੀ ਸਮਰਥਕਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦਾ ਕੂਟਨੀਤਿਕ ਸੰਕਟ ਹੁਣ ਹਿੰਸਕ ਮੁਜਾਹਰਿਆਂ ਤੱਕ ਪਹੁੰਚ ਗਿਆ ਹੈ।

ਭਾਰਤ- ਕੈਨੇਡਾ ਕੂਟਨੀਤਿਕ ਸੰਕਟ ਨੇ ਖਾਲਿਸਤਾਨੀ ਸਮਰਥਕਾਂ ਅਤੇ ਭਾਰਤੀ ਪਰਵਾਸੀਆਂ ਨੂੰ ਜਿੱਥੇ ਕੈਨੇਡਾ ਦੀ ਮੁੱਖਧਾਰਾ ਦੀ ਸਿਆਸਤ ਦਾ ਕੇਂਦਰ ਬਿੰਦੂ ਬਣਾ ਦਿੱਤਾ ਹੈ, ਉੱਥੇ ਹੀ ਦੁਨੀਆਂ ਭਰ ਵਿੱਚ ਖਾਲਿਸਤਾਨੀਆਂ ਅਤੇ ਕੈਨੇਡਾ ਵਿੱਚ ਇਸ ਦੇ ਅਧਾਰ ਬਾਰੇ ਨਵੀਂ ਚਰਚਾ ਛੇੜ ਦਿੱਤੀ ਹੈ।

ਸਿੱਖ ਭਾਈਚਾਰੇ ਨਾਲ ਸਬੰਧਤ ਕੁਝ ਲੋਕ ਭਾਰਤੀ ਪੰਜਾਬ ਨੂੰ ਮੁਲਕ ਤੋਂ ਵੱਖ ਕਰਕੇ ਖੁਦਮਖਤਿਆਰ ਤੇ ਅਜਾਦ ਸਿੱਖ ਰਾਜ ਕਾਇਮ ਕਰਨਾ ਚਾਹੁੰਦੇ ਹਨ, ਜਿਸ ਨੂੰ ਉਹ ਖਾਲਿਸਤਾਨ ਕਹਿੰਦੇ ਹਨ

ਖਾਲਿਸਤਾਨੀ ਸਮਰਥਕ
ਤਸਵੀਰ ਕੈਪਸ਼ਨ, ਕੈਨੇਡਾ ਦੀ ਧਰਤੀ ਉੱਤੇ ਵਿਦੇਸ਼ੀ ਦਖ਼ਲ ਅਤੇ ਖਾਲਿਸਤਾਨੀ ਸਮਰਥਕਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦਾ ਕੂਟਨੀਤਿਕ ਸੰਕਟ ਹੁਣ ਹਿੰਸਕ ਮੁਜਾਹਰਿਆਂ ਤੱਕ ਪਹੁੰਚ ਗਿਆ ਹੈ।

ਹੁਣ ਜਦੋਂ ਦੁਨੀਆਂ ਭਰ ਵਿੱਚ ਕੈਨੇਡਾ ਦੇ ਖ਼ਾਲਿਸਤਾਨੀ ਸਮਰਥਕ ਸੁਰਖੀਆਂ ਬਣ ਰਹੇ ਹਨ ਤਾਂ ਬੀਬੀਸੀ ਨੇ ਕੈਨੇਡਾ ਦੇ ਸਭ ਤੋਂ ਵੱਧ ਸਿੱਖ ਆਬਾਦੀ ਵਾਲੇ ਸੂਬੇ ਓਂਟਾਰੀਓ ਵਿੱਚ ਕੁਝ ਖਾਲਿਸਤਾਨ ਸਮਰਥਕਾਂ ਅਤੇ ਹੋਰ ਜਾਣਕਾਰਾਂ ਨਾਲ ਗੱਲਬਾਤ ਕਰ ਕੇ ਕੈਨੇਡਾ ਵਿੱਚ ਖਾਲਿਸਤਾਨੀ ਲਹਿਰ ਦੀ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ।

ਰਿਪੋਰਟ-ਖੁਸ਼ਹਾਲ ਲਾਲੀ, ਐਡਿਟ- ਸ਼ਾਦ ਮਿੱਦਤ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)