ਮਨਮੋਹਨ ਸਿੰਘ ਤੇ ਨਰਿੰਦਰ ਮੋਦੀ ਸਣੇ ਦੁਨੀਆਂ ਦੇ ਵੱਡੇ ਆਗੂਆਂ ਨਾਲ ਕੰਮ ਕਰਨ ਵਾਲੇ ਦੁਭਾਸ਼ੀਆ ਗੁਰਦੀਪ ਕੌਰ ਬਾਰੇ ਜਾਣੋ

ਵੀਡੀਓ ਕੈਪਸ਼ਨ, ਮਨਮੋਹਨ ਸਿੰਘ ਅਤੇ ਨਰਿੰਦਰ ਮੋਦੀ ਸਣੇ ਦੁਨੀਆਂ ਦੇ ਵੱਡੇ ਆਗੂਆਂ ਨਾਲ ਕੰਮ ਕਰਨ ਵਾਲੇ ਗੁਰਦੀਪ ਕੌਰ ਨਾਲ ਗੱਲਬਾਤ
ਮਨਮੋਹਨ ਸਿੰਘ ਤੇ ਨਰਿੰਦਰ ਮੋਦੀ ਸਣੇ ਦੁਨੀਆਂ ਦੇ ਵੱਡੇ ਆਗੂਆਂ ਨਾਲ ਕੰਮ ਕਰਨ ਵਾਲੇ ਦੁਭਾਸ਼ੀਆ ਗੁਰਦੀਪ ਕੌਰ ਬਾਰੇ ਜਾਣੋ

ਗੁਰਦੀਪ ਕੌਰ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ, ਅਟਲ ਬਿਹਾਰੀ ਵਾਜਪਾਈ, ਮਨਮੋਹਨ ਸਿੰਘ ਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਦੇਸ਼-ਵਿਦੇਸ਼ ਦੇ ਕਈ ਆਗੂਆਂ ਨਾਲ ਦੁਭਾਸ਼ੀਆ ਵਜੋਂ ਕੰਮ ਕੀਤਾ ਹੈ।

ਉਨ੍ਹਾਂ ਨੂੰ ਇਸ ਖੇਤਰ ਵਿੱਚ 30 ਸਾਲ ਤੋਂ ਵੱਧ ਦਾ ਤਜਰਬਾ ਹੈ।

ਗੁਰਦੀਪ ਕੌਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੌਨਲਡ ਟਰੰਪ ਨਾਲ ਇੱਕ ਤਸਵੀਰ

ਤਸਵੀਰ ਸਰੋਤ, Gurdeep Kaur

ਤਸਵੀਰ ਕੈਪਸ਼ਨ, ਗੁਰਦੀਪ ਕੌਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੌਨਲਡ ਟਰੰਪ ਨਾਲ ਇੱਕ ਤਸਵੀਰ

ਗੁਰਦੀਪ ਕੌਰ ਨੇ ਦੱਸਿਆ ਕਿ ਉਹ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵੀ ਕੰਮ ਕਰ ਚੁੱਕੇ ਹਨ।

ਉਨ੍ਹਾਂ ਮੁਤਾਬਕ ਪਹਿਲਾਂ ਉਨ੍ਹਾਂ ਨੇ ਦਿੱਲੀ ਵਿੱਚ ਪੜ੍ਹਾਈ ਕੀਤੀ ਅਤੇ ਇੱਥੇ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਉਹ 1996 ਵਿੱਚ ਅਮਰੀਕਾ ਚਲੇ ਗਏ।

ਰਿਪੋਰਟ: ਜਸਪਾਲ ਸਿੰਘ, ਐਡਿਟ:ਰਾਜਨ ਪਪਨੇਜਾ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)