ਕੁੜੀ ਨੇ ਬਣਾਈ ਖੇਤਾਂ ਵਿੱਚ ਧੂੜ ਤੋਂ ਬਚਣ ਲਈ ਮਸ਼ੀਨ, ਜਪਾਨ ਤੱਕ ਹੋਈ ਚਰਚਾ
ਕੁੜੀ ਨੇ ਬਣਾਈ ਖੇਤਾਂ ਵਿੱਚ ਧੂੜ ਤੋਂ ਬਚਣ ਲਈ ਮਸ਼ੀਨ, ਜਪਾਨ ਤੱਕ ਹੋਈ ਚਰਚਾ

ਇੱਕ ਛੋਟੇ ਜਿਹੇ ਪਿੰਡ ਦੀ ਪੂਜਾ, ਇੱਕ ਬਾਲ ਵਿਗਿਆਨੀ ਹਨ, ਜਿਨ੍ਹਾਂ ਨੇ ਇੱਕ ਧੂੜ ਰਹਿਤ ਥ੍ਰੈਸ਼ਰ ਮਾਡਲ ਬਣਾਇਆ ਹੈ।
ਇਹ ਮਾਡਲ, ਫਸਲ ਕਟਾਈ ਦੇ ਦੌਰਾਨ ਉੱਡਣ ਵਾਲੀ ਧੂੜ ਨੂੰ ਇੱਕ ਥਾਂ ਜਮ੍ਹਾ ਕਰਦਾ ਹੈ।
ਪੂਜਾ ਦੇ ਇਸ ਮਾਡਲ ਨੂੰ ਕੌਮੀ ਪੱਧਰ ਉੱਤੇ ਪਛਾਣ ਮਿਲੀ ਅਤੇ ਜਾਪਾਨ ਜਾਣ ਦਾ ਮੌਕਾ ਵੀ ਮਿਲਿਆ। ਇਹ ਹੈ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਰਹਿਣ ਵਾਲੀ ਪੂਜਾ ਅਤੇ ਉਨ੍ਹਾਂ ਦੀ ਸੋਚ ਨੂੰ ਸਾਕਾਰ ਕਰਨ ਦੀ ਹਿੰਮਤ ਦੀ ਕਹਾਣੀ...
ਰਿਪੋਰਟ: ਨੀਤੂ ਸਿੰਘ, ਵੀਡੀਓ: ਤਾਰਿਕ ਖ਼ਾਨ, ਪ੍ਰੋਡਿਊਸਰ: ਸੁਸ਼ੀਲਾ ਸਿੰਘ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



