ਮਾਂ ਦੀ ਤਲਾਸ਼ ’ਚ ਘਰੋਂ ਨਿਕਲੇ ਨਾਸੇਰੀ ਨੇ 18 ਸਾਲ ਫ਼ਰਾਂਸ ਦੇ ਇੱਕ ਏਅਰ ਪੋਰਟ 'ਤੇ ਬਿਤਾਏ, ਉਥੇ ਹੀ ਹੋਈ ਮੌਤ

ਵੀਡੀਓ ਕੈਪਸ਼ਨ, 18 ਸਾਲ ਤੱਕ ਏਅਰਪੋਰਟ ਨੂੰ ਘਰ ਬਣਾ ਕੇ ਰੱਖਣ ਵਾਲੇ ਨਾਸੇਰੀ ਨੇ ਉੱਥੇ ਹੀ ਲਏ ਆਖ਼ਰੀ ਸਾਹ
ਮਾਂ ਦੀ ਤਲਾਸ਼ ’ਚ ਘਰੋਂ ਨਿਕਲੇ ਨਾਸੇਰੀ ਨੇ 18 ਸਾਲ ਫ਼ਰਾਂਸ ਦੇ ਇੱਕ ਏਅਰ ਪੋਰਟ 'ਤੇ ਬਿਤਾਏ, ਉਥੇ ਹੀ ਹੋਈ ਮੌਤ

ਪੈਰਿਸ ਦੇ ਏਅਰਪੋਰਟ ਉੱਪਰ 18 ਸਾਲ ਬਿਤਾਉਣ ਵਾਲੇ ਅਤੇ ‘ਦਿ ਟਰਮੀਨਲ’ ਫ਼ਿਲਮ ਦੇ ਪ੍ਰੇਰਨਾ ਸਰੋਤ ਮਹਿਰਾਨ ਕਰੀਮੀ ਨਾਸੇਰੀ ਨੇ 12 ਨਵੰਬਰ ਨੂੰ ਆਖ਼ਰੀ ਸਾਹ ਲਏ।

ਇਰਾਨ ਦੇ ਸੂਬੇ ਖ਼ਜ਼ੇਰਸਤਾਨ ਵਿੱਚ ਜਨਮੇ ਨਾਸੇਰੀ ਪਹਿਲੀ ਵਾਰ ਆਪਣੀ ਮਾਂ ਦੀ ਤਲਾਸ਼ ਵਿੱਚ ਯੂਰਪ ਵੱਲ ਨਿਕਲੇ ਸੀ।

ਉਨ੍ਹਾਂ ਕੁਝ ਸਾਲ ਬੈਲਜੀਅਮ ਵਿੱਚ ਬਿਤਾਏ ਕਿਉਂਕਿ ਇਮੀਗਰੇਸ਼ਨ ਲਈ ਸਹੀ ਕਾਗਜ਼ ਨਾ ਹੋਣ ਕਾਰਨ ਉਨ੍ਹਾਂ ਨੂੰ ਯੂਕੇ, ਨੀਂਦਰਲੈਂਡ ਅਤੇ ਜਰਮਨੀ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਹ ਫ਼ਰਾਂਸ ਚਲੇ ਗਏ।

ਇੱਕ ਕੂਟਨੀਤਿਕ ਚੱਕਰ ਵਿੱਚ ਫੜੇ ਗਏ ਕਰੀਮੀ ਨੇ ਰੰਸੀ ਚਾਰਲਸ ਡੀਗਲ ਏਅਰਪੋਰਟ ਦੇ ਛੋਟੇ ਜਿਹੇ ਹਿੱਸੇ ਨੂੰ 1988 ਵਿੱਚ ਆਪਣਾ ਘਰ ਬਣਾ ਲਿਆ ਸੀ।

ਨਾਸੇਰੀ ਨੂੰ ਆਖ਼ਰਕਾਰ ਫ਼ਰਾਂਸ ਵਿੱਚ ਰਹਿਣ ਦਾ ਅਧਿਕਾਰ ਮਿਲ ਗਿਆ ਸੀ ਪਰ ਉਹ ਕੁਝ ਹਫ਼ਤੇ ਪਹਿਲਾਂ ਦੁਬਾਰਾ ਏਅਰਪੋਰਟ ਉੱਪਰ ਆ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)