ਕਈ ਔਰਤਾਂ ਦੇ ਰੁਜ਼ਗਾਰ ਦਾ ਜ਼ਰੀਆ ਬਣੀਆਂ ਬਰੇਟਾ ਦੀਆਂ ਇਨ੍ਹਾਂ ਪੰਜਾਬੀ ਜੁੱਤੀਆਂ ਦਾ ਕੀ ਹੈ ਪਿਛੋਕੜ

ਵੀਡੀਓ ਕੈਪਸ਼ਨ, ਬਰੇਟਾ ਦੀ ਇਸ ਪੰਜਾਬੀ ਜੁੱਤੀ ਦਾ ਕੀ ਹੈ ਪਿਛੋਕੜ, ਜੋ ਪੰਜਾਬ ਦੀਆਂ ਕਈ ਔਰਤਾਂ ਦੇ ਰੁਜ਼ਗਾਰ ਦਾ ਸਾਧਨ ਹਨ
ਕਈ ਔਰਤਾਂ ਦੇ ਰੁਜ਼ਗਾਰ ਦਾ ਜ਼ਰੀਆ ਬਣੀਆਂ ਬਰੇਟਾ ਦੀਆਂ ਇਨ੍ਹਾਂ ਪੰਜਾਬੀ ਜੁੱਤੀਆਂ ਦਾ ਕੀ ਹੈ ਪਿਛੋਕੜ

ਬਰੇਟਾ ਦੇ ਦਿਆਲਪੁਰਾ ਰੋਡ ਮੁਹੱਲੇ ਦੇ ਨਾਮ ਨਾਲ ਜਾਣੇ ਜਾਂਦੇ ਇਸ ਰਿਹਾਇਸ਼ੀ ਇਲਾਕੇ ਵਿੱਚ ਘਰ ਸਾਂਭਣ ਵਾਲੀ ਲਗਭਗ ਹਰ ਔਰਤ ਪੰਜਾਬੀ ਜੁੱਤੀ ਦੀ ਸਿਲਾਈ ਦਾ ਕੰਮ ਕਰਦੀ ਹੈ। ਆਪਣੇ ਪਤੀਆਂ ਨੂੰ ਕੰਮ ਅਤੇ ਬੱਚਿਆਂ ਨੂੰ ਸਕੂਲਾਂ ਵੱਲ ਤੋਰ ਕੇ ਅਤੇ ਚੁੱਲ੍ਹਾ ਚੌਂਕਾਂ ਸਾਂਭ ਕੇ ਘਰੇਲੂ ਔਰਤਾਂ ਪੂਰਾ ਦਿਨ ਇਹੀ ਕੰਮ ਕਰਦੀਆਂ ਹਨ।

ਪੰਜਾਬੀ ਜੁੱਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਜੁੱਤੀ ਦਾ ਪਿਛੋਕੜ ਪਾਕਿਸਤਾਨ ਦੇ ਕਸੂਰ ਨਾਲ ਵੀ ਜੁੜਿਆ ਹੈ

ਮਾਨਸਾ ਜ਼ਿਲ੍ਹੇ ਦਾ ਬਰੇਟਾ ਇਲਾਕਾ ਪੰਜਾਬੀ ਜੁੱਤੀਆਂ ਲਈ ਮਸ਼ਹੂਰ ਹੈ। ਇੱਥੋਂ ਦੇ ਦਿਆਲਪੁਰਾ ਮੁਹੱਲੇ ਦੀਆਂ ਔਰਤਾਂ ਇਸ ਕਾਰੋਬਾਰ ਨਾਲ ਜੁੜੀਆਂ ਹੋਈਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਰੁਜ਼ਗਾਰ ਮਿਲਦਾ ਹੈ। ਇਸ ਜੁੱਤੀ ਦਾ ਪਿਛੋਕੜ ਪਾਕਿਸਤਾਨ ਦੇ ਕਸੂਰ ਨਾਲ ਵੀ ਜੁੜਿਆ ਹੈ।

ਰਿਪੋਰਟ-ਹਰਮਨਦੀਪ ਸਿੰਘ, ਐਡਿਟ-ਗੁਰਕਿਰਤਪਾਲ ਸਿੰਘ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)