ਫਿਰੋਜ਼ਪੁਰ ਸਵਾਰੀਆਂ ਨਾਲ ਭਰੇ ਪਿੱਕਅੱਪ ਦੀ ਟਰੱਕ ਨਾਲ ਹੋਈ ਟੱਕਰ, 9 ਮੌਤਾਂ

ਵੀਡੀਓ ਕੈਪਸ਼ਨ, ਫਿਰੋਜ਼ਪੁਰ ਸਵਾਰੀਆਂ ਨਾਲ ਭਰੇ ਪਿੱਕ ਅੱਪ ਦੀ ਟਰੱਕ ਨਾਲ ਹੋਈ ਟੱਕਰ
ਫਿਰੋਜ਼ਪੁਰ ਸਵਾਰੀਆਂ ਨਾਲ ਭਰੇ ਪਿੱਕਅੱਪ ਦੀ ਟਰੱਕ ਨਾਲ ਹੋਈ ਟੱਕਰ, 9 ਮੌਤਾਂ

ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ਉੱਤੇ ਸ਼ੁੱਕਰਵਾਰ ਨੂੰ ਵਾਪਰੇ ਹਾਦਸੇ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ 15 ਜਣੇ ਜ਼ਖ਼ਮੀ ਹੋਏ ਹਨ।

ਇੱਕ ਟਰੱਕ ਅਤੇ ਪਿੱਕ ਅੱਪ ਵਿਚਾਲੇ ਇਹ ਹਾਦਸਾ ਸਵੇਰੇ ਕਰੀਬ 8 ਵਜੇ ਗੁਰੂ ਹਰਸਹਾਇ ਦੇ ਪਿੰਡ ਮੋਹਨ ਕੇ ਹਿਠਾੜ ਨੇੜੇ ਵਾਪਰਿਆ।

ਪਿੱਕ ਅਪ ਟਰੱਕ ਉੱਤੇ ਕਈ ਲੋਕ ਸਵਾਰ ਸਨ ਜੋ ਇੱਕ ਵਿਆਹ ਵਿੱਚ ਕੰਮ ਕਰਨ ਲਈ ਜਾ ਰਹੇ ਸਨ।

ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਇਨ੍ਹਾਂ ਦੋਵਾਂ ਵਾਹਨਾਂ ਦੀ ਟੱਕਰ ਆਹਮੋ-ਸਾਹਮਣੇ ਹੋਈ।

ਪੁਲਿਸ ਮੁਤਾਬਕ ਜ਼ਖ਼ਮੀ ਹੋਏ ਲੋਕਾਂ ਨੂੰ ਜਲਾਲਾਬਾਦ, ਗੁਰੂ ਹਰਸਹਾਇ ਸਣੇ ਹੋਰ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।

ਪੁਲਿਸ ਮੁਤਾਬਕ ਪਿੱਕ ਅੱਪ ਟਰੱਕ ਵਿੱਚ ਸਵਾਰ ਲੋਕ ਗੁਰੂ ਹਰਸਹਾਇ ਤੋਂ ਜਲਾਲਾਬਾਦ ਜਾ ਰਹੇ ਸਨ।

ਇਸ ਹਾਦਸੇ ਦੇ ਜ਼ਖ਼ਮੀਆਂ ਨੂੰ ਮੈਡੀਕਲ ਸਹਾਇਤਾ ਬਾਅਦ ਸੜਕ ਸੁਰੱਖਿਆ ਫੋਰਸ ਤੋਂ ਇਲਾਵਾ ਪਿੰਡ ਮੋਹਨ ਕੇ ਹਿਠਾੜ ਦੇ ਲੋਕਾਂ ਨੇ ਵੀ ਮਦਦ ਦੀ ਪਹਿਲ ਕੀਤੀ।

ਫਿਰੋਜ਼ਪੁਰ ਵਿੱਚ ਹਾਦਸਾ
ਤਸਵੀਰ ਕੈਪਸ਼ਨ, ਹਾਦਸੇ ਵਿੱਚ ਨੁਕਸਾਨਿਆ ਗਿਆ ਵਾਹਨ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)