ਬਜ਼ੁਰਗਾਂ ਦੀ ਅੱਖਰਾਂ ਨਾਲ ਦੋਸਤੀ ਕਰਵਾਉਂਦਾ ਬੇਬੇ ਬਾਪੂ ਸਕੂਲ
ਬਜ਼ੁਰਗਾਂ ਦੀ ਅੱਖਰਾਂ ਨਾਲ ਦੋਸਤੀ ਕਰਵਾਉਂਦਾ ਬੇਬੇ ਬਾਪੂ ਸਕੂਲ

ਬਠਿੰਡਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਬੱਲ੍ਹੋ ਦੇ ਨੌਜਵਾਨਾਂ ਨੇ ਅਨਪੜ੍ਹ ਬਜ਼ੁਰਗਾਂ ਨੂੰ ਦਸਤਖ਼ਤ ਕਰਨ ਦੇ ਕਾਬਲ ਬਣਾਉਣ ਲਈ ਪਿੰਡ ਵਿੱਚ 'ਬੇਬੇ ਬਾਪੂ ਸਕੂਲ' ਖੋਲ੍ਹਿਆ ਹੈ।
ਪਿੰਡ ਦੀਆਂ ਦੋ ਕੁੜੀਆਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਨਿਸ਼ਚਾ ਕੀਤਾ ਹੈ ਕਿ ਉਹ ਆਪਣੇ ਪਿੰਡ ਵਿੱਚ ਕਿਸੇ ਵੀ ਬਜ਼ੁਰਗ ਨੂੰ ਅੰਗੂਠਾ ਛਾਪ ਨਹੀਂ ਰਹਿਣ ਦੇਣਗੀਆਂ।
ਪਿੰਡ ਬੱਲ੍ਹੋ ਵਿੱਚ ਬਜ਼ੁਰਗਾਂ ਨੂੰ ਅੱਖਰ ਗਿਆਨ ਦੇਣ ਲਈ ਸ਼ੁਰੂ ਕੀਤਾ ਗਿਆ ਇਹ ਸਕੂਲ ਕਾਫ਼ੀ ਚਰਚਾ ਵਿੱਚ ਹੈ।
ਇਸ ਸਕੂਲ ਦੀ ਦਿਲਚਸਪ ਗੱਲ ਇਹ ਵੀ ਹੈ ਕੇ ਜਿਹੜਾ ਵੀ ਬਜ਼ੁਰਗ ਦਸਤਖ਼ਤ ਕਰਨੇ ਸਿੱਖ ਜਾਂਦਾ ਹੈ, ਉਸ ਨੂੰ 100 ਰੁਪਏ ਸਨਮਾਨ ਵਜੋਂ ਦਿੱਤੇ ਜਾਂਦੇ ਹਨ।
ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਨੇ ਇਹ ਹੀਲਾ ਕਰਨ ਵਾਲੇ ਨੌਜਵਾਨਾਂ ਤੇ ਪੜ੍ਹਾਈ ਉਤਸ਼ਾਹ ਦਿਖਾਉਣ ਵਾਲੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਹੈ।



